ਬਰਾੜ ਐਗਰੀਕਲਚਰ ਫਾਰਮ ਤੇ ਝੋਨੇ ਅਤੇ ਬਾਸਮਤੀ ਦੀਆਂ ਉੱਨਤ ਕਿਸਮਾਂ ਦੇ ਬੀਜ ਉਪਲਬਧ : ਬਰਾੜ
ਬਰਾੜ ਐਗਰੀਕਲਚਰ ਫਾਰਮ ਤੇ ਝੋਨੇ ਅਤੇ ਬਾਸਮਤੀ ਦੀਆਂ ਉੱਨਤ ਕਿਸਮਾਂ ਦੇ ਬੀਜ ਉਪਲਬਧ : ਬਰਾੜ ਲੁਧਿਆਣਾ 16 ਮਈ (ਮਨਜੀਤ ਸਿੰਘ ਰੋਮਾਣਾ) ਪੰਜਾਬ ਵਿਚ ਕਣਕ ਤੋਂ ਬਾਅਦ ਝੋਨੇ ਦੀ ਫਸਲ ਦੀ ਬਿਜਾਈ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ ਝੋਨੇ ਦੀ ਫਸਲ ਨੂੰ ਵੱਧ ਤਾਪਮਾਨ, ਵਧੇਰੇ ਸਿਲ, ਲੰਮੇ ਸਮੇਂ ਲਈ ਸੂਰਜ ਦੀ ਧੁੱਪ ਵਾਲੇ ਇਲਾਕੇ ਬਹੁਤ ਵਧੀਆ ਹੁੰਦੇ ਹਨ ਝੋਨਾ ਉਹਨਾਂ ਜਮੀਨਾਂ ਵਿੱਚ ਬੀਜਿਆ ਜਾ ਸਕਦਾ ਹੈ ਜਿਨ੍ਹਾਂ ਵਿੱਚ ਪਾਣੀ ਛੇਤੀ ਨਹੀਂ ਰਿਸਦਾ, ਇਹ ਫਸਲ ਤੇਜਾਬੀ ਤੇ ਖਾਰੀਆ ਜਮੀਨਾਂ ਵਿੱਚ ਵੀ ਹੋ ਸਕਦੀ ਹੈ। ਆਮ ਕਰਕੇ ਝੋਨੇ ਦੀ ਕਾਸ਼ਤ ਲਈ ਭਲ ਵਾਲੀ ਜਮੀਨ ਬਹੁਤ ਢੁਕਵੀਂ ਹੁੰਦੀ ਹੈ ਇਹ ਜਾਣਕਾਰੀ ਫਿਰੋਜ਼ਪੁਰ ਰੋਡ ਸਥਿਤ ਬਰਾੜ ਐਗਰੀਕਲਚਰ ਫਾਰਮ ਦੇ ਐਮ ਡੀ ਹਰਵਿੰਦਰ ਸਿੰਘ ਬਰਾੜ ਨੇ ਦਿੱਤੀ। ਉਹਨਾਂ ਦੱਸਿਆ ਕਿ ਕਿਸਾਨ ਭਰਾਵਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪਾਸ ਝੋਨੇ ਦੀਆਂ ਉੱਨਤ ਕਿਸਮਾਂ ਦੀ ਬਿਜਾਈ ਕਰਨੀ ਚਾਹੀਦੀ ਹੈ ਤਾਂ ਜੋ ਵਧੇਰੇ ਮੁਨਾਫ਼ਾ ਲਿਆ ਜਾ ਸਕੇ। ਇਹਨਾਂ ਵਿੱਚੋਂ ਪੀਆਰ 126, ਵਧੇਰੇ ਝਾੜ ਦੇਣ ਵਾਲੀ ਕਿਸਮ ਹੈ। ਉਹਨਾਂ ਦੱਸਿਆ ਕਿ ਪੀਆਰ 126 ਕਿਸਮ ਪੀ ਏ ਯੂ ਲੁਧਿਆਣਾ ਵੱਲੋਂ ਪਾਸ ਕੀਤੀ ਕਿਸਮ ਹੈ, ਇਸ ਦਾ ਔਸਤਨ ਕੱਦ 102 ਸੈਂਮੀ ਤੱਕ ਹੁੰਦਾ ਹੈ, ਇਸ ਦਾ ਤਣਾ ਮਜ਼ਬੂਤ ਹੋਣ ਕਰਕੇ ਇਹ ਕਿਸਮ ਡਿੱਗਦੀ ਨਹੀਂ। ਇਹ ਕਿਸਮ ਹਰ ਤਰ੍ਹਾਂ ਦੀ ਜਮੀਨ ਵਿੱਚ ਹੋ ਸਕਦੀ ਹੈ, ਇਹ ਕਿਸਮ ਸਮੇਤ ਪਨੀਰੀ 120 ਦਿਨਾਂ ਵਿੱਚ ਪੱਕ ਕ...