ਡੀਸੀਐਮ ਯੈਸ ਸਕੂਲ ਵਿੱਚ ਵੰਡਰਫੁਲ ਆਉਟਸਟੈਂਡਿੰਗ ਵੁਮੈਨ ਐਵਾਰਡਜ਼ ਦਾ ਚੌਥਾ ਸੰਸਕਰਣ ਆਯੋਜਿਤ
ਡੀਸੀਐਮ ਯੈਸ ਸਕੂਲ ਵਿੱਚ ਵੰਡਰਫੁਲ ਆਉਟਸਟੈਂਡਿੰਗ ਵੁਮੈਨ ਐਵਾਰਡਜ਼ ਦਾ ਚੌਥਾ ਸੰਸਕਰਣ ਆਯੋਜਿਤ ਲੁਧਿਆਣਾ 16 ਮਾਰਚ (ਮਨਜੀਤ ਸਿੰਘ ਰੋਮਾਣਾ) ਸਮਾਜ ਦੇ ਵੱਖ-ਵੱਖ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੀਆਂ ਮਹਿਲਾਵਾਂ ਨੂੰ ਸਨਮਾਨਿਤ ਕਰਨ ਦੇ ਉਦੇਸ਼ ਨਾਲ ਵੰਡਰਫੁਲ ਆਉਟਸਟੈਂਡਿੰਗ ਵੁਮੈਨ ਐਵਾਰਡਜ਼ ਦਾ ਚੌਥਾ ਸੰਸਕਰਣ ਡੀਸੀਐਮ ਯੈਸ ਸਕੂਲ ਵਿੱਚ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦਾ ਆਯੋਜਨ ਦਾਸ ਫਾਊਂਡੇਸ਼ਨ ਵੱਲੋਂ ਕੀਤਾ ਗਿਆ, ਜਿਸ ਨੂੰ ਫੋਮੇਰਾਹ ਗ੍ਰੀਨਜ਼, ਫਿੱਕੀ ਫਲੋ ਲੁਧਿਆਣਾ ਅਤੇ ਸਟਾਰ ਮਾਮਜ਼ ਕਲੱਬ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੀ ਪ੍ਰਿੰਸੀਪਲ ਮੀਨੂ ਚੋਪੜਾ ਨੇ ਦੱਸਿਆ ਕਿ ਇਸ ਸਾਲ ਅਵਾਰਡਜ਼ ਦੀ ਥੀਮ “ਵੁਮਨ ਹੁ ਬਿਲਡ ਦ ਫਿਊਚਰ” ਰੱਖੀ ਗਈ ਹੈ। ਇਸ ਦਾ ਉਦੇਸ਼ ਉਹਨਾਂ ਪ੍ਰੇਰਣਾਦਾਇਕ ਮਹਿਲਾਵਾਂ ਨੂੰ ਸਨਮਾਨਿਤ ਕਰਨਾ ਹੈ ਜੋ ਆਪਣੀ ਅਗਵਾਈ ਅਤੇ ਨਵੀਨਤਾ ਰਾਹੀਂ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆ ਰਹੀਆਂ ਹਨ ਅਤੇ ਭਵਿੱਖ ਦੀ ਨਿਰਮਾਣ ਪ੍ਰਕਿਰਿਆ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਅਵਾਰਡਜ਼ ਲਈ 11 ਵੱਖ-ਵੱਖ ਸ਼੍ਰੇਣੀਆਂ ਵਿੱਚ 100 ਤੋਂ ਵੱਧ ਮਹਿਲਾਵਾਂ ਨੇ ਨਾਮਜ਼ਦਗੀਆਂ ਭੇਜੀਆਂ ਸਨ, ਜਿਨ੍ਹਾਂ ਵਿੱਚੋਂ 49 ਸ਼ਾਨਦਾਰ ਮਹਿਲਾਵਾਂ ਨੂੰ ਉਨ੍ਹਾਂ ਦੇ ਵਿਸ਼ੇਸ਼ ਕਾਰਜ ਅਤੇ ਸਮਾਜ ਵਿੱਚ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਇਨ੍ਹਾਂ...