संदेश

जून 14, 2026 की पोस्ट दिखाई जा रही हैं

ਭਾਰਤ ਸਰਕਾਰ ਦੇ ਡਾਕ ਵਿਭਾਗ ਵੱਲੋਂ DAY-NRLM ਅਧੀਨ ਸਵੈ-ਰੋਜ਼ਗਾਰ ਯੋਜਨਾ ਦੀ ਸ਼ੁਰੂਆਤ ਡਾਇਰੈਕਟ ਏਜੰਟਾਂ ਦੀ ਭਰਤੀ ਸ਼ੁਰੂ

चित्र
ਭਾਰਤ ਸਰਕਾਰ ਦੇ ਡਾਕ ਵਿਭਾਗ ਵੱਲੋਂ DAY-NRLM ਅਧੀਨ ਸਵੈ-ਰੋਜ਼ਗਾਰ ਯੋਜਨਾ ਦੀ ਸ਼ੁਰੂਆਤ ਡਾਇਰੈਕਟ ਏਜੰਟਾਂ ਦੀ ਭਰਤੀ ਸ਼ੁਰੂ ਲੁਧਿਆਣਾ, 19 ਜੂਨ (ਮਨਜੀਤ ਸਿੰਘ ਰੋਮਾਣਾ) ਭਾਰਤ ਸਰਕਾਰ ਦੇ ਡਾਕ ਵਿਭਾਗ ਵੱਲੋਂ ਦੀਨਦਿਆਲ ਅੰਤੋਦਯਾ ਯੋਜਨਾ - ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (DAY-NRLM) ਅਧੀਨ ਇੱਕ ਵਿਸ਼ੇਸ਼ ਪਹਿਲ ਸ਼ੁਰੂ ਕੀਤੀ ਗਈ ਹੈ, ਜਿਸ ਦਾ ਉਦੇਸ਼ ਪੇਂਡੂ ਖੇਤਰਾਂ ਵਿੱਚ ਬੀਮਾ ਸੁਰੱਖਿਆ ਦਾ ਵਿਸਥਾਰ ਕਰਨਾ ਅਤੇ ਸਵੈ-ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨਾ ਹੈ। ਇਸ ਯੋਜਨਾ ਤਹਿਤ ਵਿਸ਼ੇਸ਼ ਬੀਮਾ ਸੁਰੱਖਿਆ ਕੈਂਪਾਂ ਰਾਹੀਂ ਡਾਕ ਜੀਵਨ ਬੀਮਾ (PLI) ਅਤੇ ਗ੍ਰਾਮੀਣ ਡਾਕ ਜੀਵਨ ਬੀਮਾ (RPLI) ਦੀਆਂ ਨਵੀਆਂ ਪਾਲਿਸੀਆਂ ਪ੍ਰਾਪਤ ਕੀਤੀਆਂ ਜਾ ਰਹੀਆਂ ਹਨ ਅਤੇ ਨਾਲ ਹੀ ਡਾਇਰੈਕਟ ਏਜੰਟਾਂ ਦਾ ਨਾਮਾਂਕਣ ਵੀ ਕੀਤਾ ਜਾ ਰਿਹਾ ਹੈ। ਇਸ ਸਬੰਧੀ ਡਾ. ਨਿਸ਼ੀ ਮਈ, ਵਿਕਾਸ ਅਧਿਕਾਰੀ, ਡਾਕ ਜੀਵਨ ਬੀਮਾ, ਲੁਧਿਆਣਾ ਨੇ ਸ੍ਰੀ ਹਿਮਾਂਸ਼ੂ ਜੈਨ, ਡਿਪਟੀ ਕਮਿਸ਼ਨਰ, ਲੁਧਿਆਣਾ ਨੂੰ ਡਾਕ ਵਿਭਾਗ ਅਤੇ ਭਾਰਤ ਸਰਕਾਰ ਦੇ ਗ੍ਰਾਮੀਣ ਵਿਕਾਸ ਮੰਤਰਾਲੇ (MoRD) ਵਿਚਕਾਰ ਹੋਏ ਸਮਝੌਤਾ ਪੱਤਰ (MoU) ਬਾਰੇ ਜਾਣਕਾਰੀ ਦਿੱਤੀ। ਇਸ ਸਮਝੌਤੇ ਦਾ ਉਦੇਸ਼ DAY-NRLM ਰਾਹੀਂ ਪੇਂਡੂ ਪਰਿਵਾਰਾਂ ਨੂੰ ਬੀਮਾ ਸੁਰੱਖਿਆ ਪ੍ਰਦਾਨ ਕਰਨਾ ਅਤੇ ਉਨ੍ਹਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ। ਡਾ. ਨਿਸ਼ੀ ਮਣੀ ਨੇ ਦੱਸਿਆ ਕਿ ਡਾਕ ਜੀਵਨ ਬੀਮਾ ਨਿਰਦੇਸ਼ਾਲੇ ਵੱਲੋਂ ਵਿਸ਼ੇਸ਼ ਬੀਮਾ ਸ...

ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਐਸ.ਆਈ.ਆਰ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਕੀਤੀ ਅਹਿਮ ਮੀਟਿੰਗ

चित्र
ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਐਸ.ਆਈ.ਆਰ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਕੀਤੀ ਅਹਿਮ ਮੀਟਿੰਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਰਾਜਨੀਤਿਕ ਪਾਰਟੀਆਂ ਬੀ.ਐਲ.ਏ-1 ਅਤੇ 2 ਦੀ ਤੁਰੰਤ ਕਰਨ ਨਿਯੁਕਤੀ: ਜ਼ਿਲ੍ਹਾ ਚੋਣ ਅਫਸਰ ਹਿਮਾਂਸ਼ੂ ਜੈਨ ਲੁਧਿਆਣਾ, 19 ਜੂਨ (ਮਨਜੀਤ ਸਿੰਘ ਰੋਮਾਣਾ) ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਰਾਜ ਵਿੱਚ ਸਪੈਸ਼ਲ ਇੰਟੈਂਸਿਵ ਰਵੀਜ਼ਨ (ਐਸ.ਆਈ.ਆਰ) ਦਾ ਕੰਮ 15 ਜੂਨ, 2026 ਤੋਂ ਸ਼ੁਰੂ ਹੋ ਚੁੱਕਾ ਹੈ। ਇਸ ਸਬੰਧ ਵਿੱਚ ਮੁੱਖ ਚੋਣ ਅਫਸਰ ਪੰਜਾਬ, ਚੰਡੀਗੜ ਦੇ ਆਦੇਸ਼ਾਂ ਅਨੁਸਾਰ ਬੀ.ਐਲ.ਏ 1 ਅਤੇ 2 ਨਿਯੁਕਤ ਕਰਨ ਲਈ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨਾਲ ਸ਼ੁੱਕਰਵਾਰ ਨੂੰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਹਿਮਾਂਸ਼ੂ ਜੈਨ ਨੇ ਆਪਣੇ ਦਫਤਰ ਵਿਖੇ ਮੀਟਿੰਗ ਕੀਤੀ।  ਇਸ ਮੀਟਿੰਗ ਦੌਰਾਨ ਆਪ, ਭਾਜਪਾ, ਕਾਂਗਰਸ, ਬਸਪਾ, ਅਕਾਲੀ ਦਲ ਅਤੇ ਸੀ.ਪੀ.ਆਈ (ਐਮ) ਦੇ ਨੁਮਾਇੰਦੇ ਸ਼ਾਮਲ ਹੋਏ। ਡਿਪਟੀ ਕਮਿਸ਼ਨਰ ਵੱਲੋਂ ਸਮੂਹ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਬੀ.ਐਲ.ਏ 1 ਅਤੇ 2 ਤੁਰੰਤ ਨਿਯੁਕਤ ਕਰਨ ਲਈ ਕਿਹਾ ਗਿਆ ਅਤੇ ਉਨ੍ਹਾਂ ਵੱਲੋ ਹਦਾਇਤਾਂ ਅਨੁਸਾਰ ਇਹ ਵੀ ਦੱਸਿਆ ਗਿਆ ਕਿ ਹਲਕਾ ਪੱਧਰ 'ਤੇ ਬੀ.ਐਲ.ਏ ਦੀ ਮਿਲਣੀ ਬੀ.ਐਲ.ਓ ਨਾਲ 20 ਜੂਨ ਤੋਂ 21 ਜੂਨ 2026 ਤੱਕ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਵੱਲੋਂ ਕਰਵਾਈ ਜਾਣੀ ਹੈ। ਬੀ.ਐਲ.ਓ ਵੱਲੋ ਬੀ.ਐਲ.ਏ-2 ਨਾਲ ਵੀ 23 ਜੂਨ ਤੋਂ 24 ਜੂਨ ...

ਖੱਤਰੀ ਅਰੌੜਾ ਵੈਲਫੇਅਰ ਬੋਰਡ', ਪੰਜਾਬ ਦੇ ਚੇਅਰਮੈਨ ਰਜਿੰਦਰ ਸਿੰਘ ਬਸੰਤ ਦੀ ਅਗਵਾਈ ਹੇਠ ਬੋਰਡ ਦੀ ਮੀਟਿੰਗ ਆਯੋਜਿਤ

चित्र
'ਖੱਤਰੀ ਅਰੌੜਾ ਵੈਲਫੇਅਰ ਬੋਰਡ', ਪੰਜਾਬ ਦੇ ਚੇਅਰਮੈਨ ਰਜਿੰਦਰ ਸਿੰਘ ਬਸੰਤ ਦੀ ਅਗਵਾਈ ਹੇਠ ਬੋਰਡ ਦੀ ਮੀਟਿੰਗ ਆਯੋਜਿਤ ਨਵ ਨਿਯੁਕਤ ਜ਼ਿਲ੍ਹਾ ਚੇਅਰਮੈਨ, ਵਾਈਸ ਚੇਅਰਮੈਨ ਅਤੇ ਸਟੇਟ ਮੈਂਬਰ ਸਾਹਿਬਾਨਾ ਨੂੰ ਕੀਤਾ ਸਨਮਾਨਿਤ  ਲੁਧਿਆਣਾ 19 ਜੂਨ (ਮਨਜੀਤ ਸਿੰਘ ਰੋਮਾਣਾ) ਪੰਜਾਬ ਖੱਤਰੀ ਅਰੌੜਾ ਵੈਲਫੇਅਰ ਬੋਰਡ ਦੇ ਚੇਅਰਮੈਨ ਸ੍ਰ ਰਜਿੰਦਰ ਸਿੰਘ ਬਸੰਤ ਜੀ ਦੀ ਅਗਵਾਈ ਹੇਠ ਬੋਰਡ ਦੀ ਪਹਿਲੀ ਮੀਟਿੰਗ ਬੱਚਤ ਭਵਨ ਮਿੰਨੀ ਸਕੱਤਰੇਤ ਵਿਖੇ ਕੀਤੀ ਗਈ। ਇਸ ਮੀਟਿੰਗ ਵਿੱਚ ਚੇਅਰਮੈਨ ਸਰਜਿੰਦਰ ਸਿੰਘ ਬਸੰਤ ਨੇ ਬੋਰਡ ਦੇ ਮੈਂਬਰ ਸਾਹਿਬਾਨ ਜਿੰਨਾ ਵਿੱਚ ਸ੍ਰੀ ਪ੍ਰਣਵ ਧਵਨ ਅੰਮ੍ਰਿਤਸਰ ਤੋਂ, ਸ੍ਰੀ ਰਾਜੇਂਦਰ ਮੋਹਨ ਪਟਿਆਲਾ ਤੋਂ, ਸ੍ਰੀ ਰਿੱਕੀ ਮਨੋਚਾ ਜਲੰਧਰ ਤੋਂ ਅਤੇ ਸ੍ਰੀ ਜਸਪ੍ਰੀਤ ਸਿੰਘ ਕਾਕਾ ਮਾਛੀਵਾੜਾ ਲੁਧਿਆਣਾ ਤੋਂ ਇੰਨਾ ਸਾਰਿਆਂ ਨੇ ਪੰਜਾਬ ਸਰਕਾਰ ਵੱਲੋਂ ਨਵ ਨਿਯੁਕਤ ਚੇਅਰਮੈਨ, ਵਾਈਸ ਚੇਅਰਮੈਨ ਅਤੇ ਸਟੇਟ ਮੈਂਬਰ ਸਾਹਿਬਾਨਾ ਨੂੰ ਸਿਰਪਾਓ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਬੋਰਡ ਵਲੋਂ ਸ਼ੁਭ ਕਾਮਨਾਵਾਂ ਭੇਂਟ ਕੀਤੀਆਂ। ਇਸ ਮੌਕੇ ਤੇ ਵਿਧਾਇਕ ਸਾਹਿਬਾਨ ਕੁਲਵੰਤ ਸਿੰਘ ਸਿੱਧੂ, ਅਸ਼ੋਕ ਪਰਾਸ਼ਰ ਪਪੀ, ਮੇਅਰ ਪ੍ਰਿਸੀਪਲ ਇੰਦਰਜੀਤ ਕੌਰ, ਜ਼ਿਲ੍ਹਾ ਪ੍ਰਧਾਨ/ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਜਤਿੰਦਰ ਸਿੰਘ ਖੰਗੂੜਾ, ਸੀਨੀਅਰ ਵਾਈਸ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ, ਚੇਅਰਮੈਨ ਰਾਜੂ ਕਨੌਜੀਆ, ਚੇਅਰਮੈਨ ਕੇਸ਼ਵ ਵਰਮਾ, ਡਾਇਰੈਕਟਰ ਰਵਿੰਦਰਪਾਲ ...

ਜ਼ਿਲ੍ਹਾ ਕਾਂਗਰਸ ਕਮੇਟੀ ਨੇ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਸ੍ਰੀ ਜਤਿੰਦਰ ਪਾਲ ਮਲਹੋਤਰਾ ਵੱਲੋਂ ਕੀਤੀ ਟਿੱਪਣੀ ਖਿਲਾਫ ਫੁਕਿਆ ਪੁਤਲਾ

चित्र
ਜ਼ਿਲ੍ਹਾ ਕਾਂਗਰਸ ਕਮੇਟੀ ਨੇ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਸ੍ਰੀ ਜਤਿੰਦਰ ਪਾਲ ਮਲਹੋਤਰਾ ਵੱਲੋਂ ਕੀਤੀ ਟਿੱਪਣੀ ਖਿਲਾਫ ਫੁਕਿਆ ਪੁਤਲਾ  ਲੁਧਿਆਣਾ 19 ਜੂਨ (ਮਨਜੀਤ ਸਿੰਘ ਰੋਮਾਣਾ) ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਸ੍ਰੀ ਜਤਿੰਦਰ ਪਾਲ ਮਲਹੋਤਰਾ ਵੱਲੋਂ ਪੰਜਾਬੀ ਭਾਈਚਾਰੇ ਪ੍ਰਤੀ ਕੀਤੀ ਗਈ ਕਥਿਤ ਅਪਮਾਨਜਨਕ ਟਿੱਪਣੀ, ਜਿਸ ਵਿੱਚ ਪੰਜਾਬੀ ਕਮਿਊਨਿਟੀ ਨੂੰ "Emotionally Bloody Fool" ਕਿਹਾ ਗਿਆ ਹੈ, ਨਾਲ ਸਮੂਹ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਗੰਭੀਰ ਠੇਸ ਪਹੁੰਚੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੁਕਮਾਂ ਅਨੁਸਾਰ ਇਸ ਮਾਮਲੇ ਦੇ ਵਿਰੋਧ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਲੁਧਿਆਣਾ ਵੱਲੋਂ ਸ਼ੰਜੇ ਤਲਵਾੜ (ਸਾਬਕਾ ਵਿਧਾਇਕ) ਪ੍ਰਧਾਨ ਜ਼ਿਲਾਂ ਕਾਂਗਰਸ ਕਮੇਟੀ (ਸ਼ਹਿਰੀ) ਲੁਧਿਆਣਾ ਦੀ ਅਗਵਾਈ ਹੇਠ ਅਹੁਦੇਦਾਰਾ ਅਤੇ ਵਰਕਰਾਂ ਦੀ ਹਾਜ਼ਰੀ ਵਿੱਚ ਰੋਸ਼ ਪ੍ਰਦਰਸ਼ਨ ਕਰਦੇ ਹੋਏ, ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਸ੍ਰੀ ਜਤਿੰਦਰ ਪਾਲ ਮਲਹੋਤਰਾ ਦਾ ਪੁਤਲਾ ਫੂਕਿਆ ਗਿਆ ਅਤੇ ਪੰਜਾਬੀ ਭਾਈਚਾਰੇ ਦੇ ਸਨਮਾਨ ਦੀ ਰੱਖਿਆ ਲਈ ਆਪਣਾ ਰੋਸ ਦਰਜ ਕਰਵਾਇਆ ਗਿਆ।

ਸੰਗੀਤ ਦੇ ਦੋ ਯੁੱਗ-ਪੁਰਸ਼ਾਂ ਦਾ ਜ਼ਿੰਦਗੀਨਾਮਾ : ਗੁਰਭਜਨ ਗਿੱਲ

चित्र
ਸੰਗੀਤ ਦੇ ਦੋ ਯੁੱਗ-ਪੁਰਸ਼ਾਂ ਦਾ ਜ਼ਿੰਦਗੀਨਾਮਾ : ਗੁਰਭਜਨ ਗਿੱਲ ਸੰਗੀਤ ਦੇ ਦੋ ਯੁੱਗ ਪੁਰਸ਼ਾਂ ਬਾਰੇ ਦੋ ਕਿਤਾਬਾਂ ਅੱਜ ਹੀ ਹਾਸਲ ਹੋਈਆਂ ਨੇ। ਜਲੰਧਰ ਵੱਸਦੇ ਵਿਦਵਾਨ ਸੱਜਣ ਪ੍ਰੋ. ਅਰਿੰਦਰ ਸਿੰਘ ਜੀ ਨੇ ਪੰਜਾਬੀ ਗਾਇਕ ਪਦਮ ਸ਼੍ਰੀ ਹੰਸ ਰਾਜ ਹੰਸ ਜੀ ਨੂੰ ਜਦ ਨੁਸਰਤ ਫ਼ਤਹਿ ਅਲੀ ਖਾਂ ਸਾਹਿਬ ਬਾਰੇ ਲਿਖੀ ਕਿਤਾਬ ਭੇਂਟ ਕੀਤੀ ਤਾਂ ਉਨ੍ਹਾਂ ਇਸ ਬਾਰੇ ਵੀਡੀਓ ਸੰਦੇਸ਼ ਯੂ ਟਿਊਬ ਵਿੱਚ ਪਾਇਆ।  ਹੰਸ ਜੀ ਨਾਲ ਮੇਰੀ ਸਾਂਝ ਵੀ ਲਗਪਗ ਚਾਲੀ ਪੰਜਤਾਲੀ ਸਾਲ ਪੁਰਾਣੀ ਹੋਣ ਕਾਰਨ ਇਸ ਕਿਤਾਬ ਦੇ ਪ੍ਰਕਾਸ਼ਕ ਬਾਰੇ ਪੁੱਛਿਆ।  ਉਹ ਬੋਲੇ ਕਿ ਇਸ ਦੇ ਲੇਖਕ ਪ੍ਰੋ. ਅਰਿੰਦਰ ਸਿੰਘ ਮੇਰੇ ਉਰਦੂ ਲਈ ਉਸਤਾਦ ਹਨ। ਮੈਂ ਆਪ ਹੀ ਉਨ੍ਹਾਂ ਨੂੰ ਲੈ ਕੇ ਲੁਧਿਆਣਾ ਆ ਜਾਵਾਂਗਾ। ਨਾਲ ਹੀ ਕਿਤਾਬ ਦੇ ਜਾਵਾਂਗਾ। ਗੁਲਾਮ ਅਲੀ ਸਾਹਿਬ ਬਾਰੇ ਵੀ ਉਹ ਵੱਡ ਆਕਾਰੀ ਕਿਤਾਬ ਲਿਖ ਕੇ ਗੁਰਮੁਖੀ ਤੇ ਸ਼ਾਹਮੁਖੀ ਵਿੱਚ 2024 ਵਿੱਚ ਪ੍ਰਕਾਸ਼ਿਤ ਕਰ ਚੁੱਕੇ ਹਨ।  ਪਰ ਏਨਾ ਚਿਰ ਸਬਰ ਕੌਣ ਕਰਦਾ। ਗ਼ੁਲਾਮ ਅਲੀ ਸਾਹਿਬ ਨੂੰ ਤਾਂ ਮੈਂ ਚੜ੍ਹਦੀ ਜਵਾਨੀ ਵੇਲੇ ਤੋਂ ਸੁਣਦਾ ਰਿਹਾਂ। ਸਿਆਲਕੋਟੀਆ ਵੱਡਾ ਵੀਰ ਹੋਣ ਕਾਰਨ ਬਹੁਤ ਹੀ ਆਪਣੇ ਆਪਣੇ ਲੱਗਦੇ ਨੇ ਉਹ। ਗੁਰੂ ਕੀਆਂ ਗਲ੍ਹੋਟੀਆਂ ਦੇ ਜੰਮਪਲ ਹਨ ਉਹ, ਜਿੱਥੇ ਕਦੇ ਪੰਜਾਬੀ ਸ਼ਾਇਰ ਡਾ. ਦੀਵਾਨ ਸਿੰਘ ਕਾਲ਼ੇਪਾਣੀ ਪੈਂਦਾ ਹੋਏ ਸਨ। ਗ਼ੁਲਾਮ ਅਲੀ ਸਾਹਿਬ ਨੂੰ ਤਾਂ ਮੈਂ ਆਪਣੀ ਜੀਵਨ ਸਾਥਣ ਜਸਵਿੰਦਰ ਕੌਰ ਸਮੇਤ 1997 ਵਿੱਚ ...

“ ਸਿਰਾਂ ਰੂ ਬ ਰੂ ਸੀਸ “ਕਾਵਿ ਕਿਤਾਬ ਦਾ ਸੁਆਗਤ ਹੈ। ਗੁਰਭਜਨ ਗਿੱਲ

चित्र
“ ਸਿਰਾਂ ਰੂ ਬ ਰੂ ਸੀਸ “ ਕਾਵਿ ਕਿਤਾਬ ਦਾ ਸੁਆਗਤ ਹੈ।  ਗੁਰਭਜਨ ਗਿੱਲ ਕੱਲ੍ਹ ਦੁਪਹਿਰੇ ਪੰਜਾਬੀ ਸ਼ਾਇਰ ਤੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਪੰਜਾਬ ਪ੍ਰਧਾਨ ਸੁਰਜੀਤ ਜੱਜ ਲਗਪਗ ਸਵਾ ਚਾਰ ਸਾਲ ਬਾਅਦ ਪਟਿਆਲਿਓਂ ਫਗਵਾੜੇ ਪਰਤਦਿਆਂ ਆਪਣੀ ਜੀਵਨ ਸਾਥਣ ਤੇ ਰੱਖੜੀ ਵਰਗੀ ਨਿੱਕੀ ਭੈਣ ਡਾ. ਭੁਪਿੰਦਰ ਕੌਰ ਸਮੇਤ ਮਿਲਣ ਆਏ।  ਸੁਰਜੀਤ ਜੱਜ ਦੀ ਨਵ ਪ੍ਰਕਾਸ਼ਿਤ ਕਾਵਿ ਪੁਸਤਕ ਹਾਸਲ ਕਰਨਾ ਚੰਗਾ ਲੱਗਾ। ਇੱਕੋ ਲੰਮੀ ਕਵਿਤਾ ਹੈ ਇਹ ਕਿਤਾਬ “ ਸਿਰਾਂ ਰੂ ਬ ਰੂ ਸੀਸ”। ਉਮਰ ਦੀ ਪੱਕੀ ਫ਼ਸਲ ਵਰਗੀ ਪਰਪੱਕ ਕਿਰਤ। ਕੁਝ ਵਧੇਰੇ ਹੀ ਦਾਰਸ਼ਨਿਕ। ਸਤਰ ਦਰ ਸਤਰ, ਪੰਨਾ ਦਰ ਪੰਨਾ ਪੜ੍ਹਨ ਵਾਲੀ। ਕਾਵਿ ਤਰਲਤਾ ਪਰਿਲਾਂ ਵਾਲੀ ਨਹੀਂ, ਲੱਗਦੈ ਇਹ ਸੁਰਜੀਤ ਜੱਜ ਕੋਈ ਹੋਰ ਹੈ, ਪਹਿਲਾਂ ਲਿਖੀ ਗ਼ਜ਼ਲ, ਗੀਤ ਤੇ ਨਜ਼ਮ ਵਾਲੀ ਚੰਚਲਤਾ ਤੇ ਮਾਸੂਮੀਅਤ ਬਹੁਤ ਮੱਧਮ। ਡੂੰਘੇ ਮਨ ਦੇ ਸਰੋਵਰੀਂ ਮਾਣਕ ਮੋਤੀ ਲੱਭਦਾ ਸੁਰਜੀਤ। ਇਹ ਨਿਵੇਕਲੀ ਕਿਰਤ ਅਜੇ ਪਹਿਲੇ ਵੀਹ ਪੰਨੇ ਹੀ ਪੜ੍ਹੇ ਨੇ ਸ਼ਾਮ ਤੀਕ।  ਕਿਰਤ ਦੀ ਸੁਆਗਤ ਹੈ। ਸਪਤ ਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ ਦੀ ਪ੍ਰਕਾਸ਼ਨਾ ਹੈ। ਬਹੁਤ ਹੀ ਆਕਰਸ਼ਕ ਪਰ ਸਾਤਵਿਕ ਅੰਦਾਜ਼ ਵਾਲੀ ਮੁੱਖ ਪੰਨਾ ਸ਼ਿੰਗਾਰਿਆ ਹੈ ਉਸ ਦੇ ਹਮ ਜ਼ੁਲਫ਼ ਗੁਰਦੀਸ਼ ਪੰਨੂੰ ਨੇ। ਡਾ. ਸਰਬਜੀਤ ਸਿੰਘ ਦੀ ਟਿੱਪਣੀ ਆਖਰੀ ਪੰਨੇ ਤੇ ਹਾਜ਼ਰ ਹੈ। ਇਸ ਰਚਨਾ ਦਾ ਸੰਖੇਪ ਰੂਪ ਵਿੱਚ ਮਨੋਰਥ ਵੀ ਦੰਸਿਐ ਉਸ।  ਇੱਕ ਵਾਰ ਫਿਰ ਮੁਬਾਰਕ।...

ਨਸ਼ਿਆਂ ਖ਼ਿਲਾਫ਼ ਜਨਤਕ ਲਾਮਬੰਦੀ ਹੀ ਮੁਕੰਮਲ ਖਾਤਮੇ ਦਾ ਰਾਹ : ਹਿਮਾਂਸ਼ੂ ਜੈਨ

चित्र
-ਯੁੱਧ ਨਸ਼ਿਆਂ ਵਿਰੁੱਧ - ਨਸ਼ਿਆਂ ਦੀ ਰੋਕਥਾਮ ਲਈ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਜਿਲ੍ਹਾ ਪੱਧਰੀ ਐਨ.ਸੀ.ਓ.ਆਰ.ਡੀ. ਕਮੇਟੀ ਦੀ ਹੋਈ ਮੀਟਿੰਗ ਹਿਮਾਂਸ਼ੂ ਜੈਨ ਨੇ ਲੁਧਿਆਣਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਲਈ ਅਧਿਕਾਰੀਆਂ ਨੂੰ ਜ਼ਮੀਨੀ ਪੱਧਰ ’ਤੇ ਜਾਗਰੂਕਤਾ ਗਤੀਵਿਧੀਆਂ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੇ ਦਿੱਤੇ ਆਦੇਸ਼ ਡਿਪਟੀ ਕਮਿਸ਼ਨਰ ਨੇ ਨਸ਼ਿਆਂ ਦੇ ਖਾਤਮੇ ਲਈ ਪੁਲਿਸ ਵਿਭਾਗ ਨੂੰ ਸੰਵੇਦਨਸ਼ੀਲ ਇਲਾਕਿਆਂ ਵਿੱਚ ਨਿਗਰਾਨੀ ਅਤੇ ਫਲੈਗ ਮਾਰਚ ਕਰਨ ਦੇ ਦਿੱਤੇ ਹੁਕਮ ਨਸ਼ਿਆਂ ਖ਼ਿਲਾਫ਼ ਜਨਤਕ ਲਾਮਬੰਦੀ ਹੀ ਮੁਕੰਮਲ ਖਾਤਮੇ ਦਾ ਰਾਹ: ਹਿਮਾਂਸ਼ੂ ਜੈਨ ਲੋਕ ਨਸ਼ਿਆਂ ਨਾਲ ਸਬੰਧਤ ਕੋਈ ਵੀ ਸੂਚਨਾ ਸਾਂਝੀ ਕਰਨ ਲਈ ਹੈਲਪ ਲਾਈਨ ਨੰਬਰ 9779100200 ਦੀ ਵਰਤੋਂ ਕਰਨ - ਡਿਪਟੀ ਕਮਿਸ਼ਨਰ ਲੁਧਿਆਣਾ, 19 ਜੂਨ (ਮਨਜੀਤ ਸਿੰਘ ਰੋਮਾਣਾ) ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਨੂੰ ਖਤਮ ਕਰਨ ਲਈ ਸ਼ੁਰੂ ਕੀਤੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਅੱਜ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵਲੋਂ ਨਾਰਕੋ ਕੋਆਰਡੀਨੇਸ਼ਨ ਸੈਂਟਰ (ਐਨ.ਸੀ.ਓ.ਆਰ.ਡੀ.) ਆਫ਼ ਮੈਕਨੀਜ਼ਮ ਅਧੀਨ ਜਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਲੁਧਿਆਣਾ ਜ਼ਿਲ੍ਹੇ ਵਿੱਚ ਨਸ਼ਿਆਂ ਦੀ ਅਲਾਮਤ ਨੂੰ ਰੋਕਣ ਲਈ ਚੁੱਕੇ ਗਏ ਕਦਮਾਂ ਦੀ ਸਮੀਖਿਆ ਕੀਤੀ ਗਈ।  ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਡਾ. ਨਰਿੰਦਰ ਧਾਲੀਵਾਲ, ਵਧੀਕ ਡਿਪਟੀ ...

ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਦੇ ਲੁਧਿਆਣਾ ਦੌਰੇ ਨੂੰ ਲੈ ਕੇ ਤਿਆਰੀਆਂ ਤੇਜ਼

चित्र
ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਦੇ ਲੁਧਿਆਣਾ ਦੌਰੇ ਨੂੰ ਲੈ ਕੇ ਤਿਆਰੀਆਂ ਤੇਜ਼ ਰਾਸ਼ਟਰੀ ਪ੍ਰਧਾਨ ਦੇ ਪਹਿਲੇ ਲੁਧਿਆਣਾ ਦੌਰੇ ਨੂੰ ਇਤਿਹਾਸਕ ਅਤੇ ਸਫਲ ਬਣਾਉਣ ਲਈ ਸਾਰੇ ਭਾਜਪਾ ਵਰਕਰ ਪੂਰੀ ਨਿਸ਼ਠਾ ਅਤੇ ਸਮਰਪਣ ਨਾਲ ਕੰਮ ਕਰਨ - ਰਜਨੀਸ਼ ਧੀਮਾਨ ਲੁਧਿਆਣਾ, 18 ਜੂਨ (ਮਨਜੀਤ ਸਿੰਘ ਰੋਮਾਣਾ) ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਦੇ 21 ਅਤੇ 22 ਜੂਨ ਨੂੰ ਲੁਧਿਆਣਾ ਦੌਰੇ ਨੂੰ ਲੈ ਕੇ ਪਾਰਟੀ ਸੰਗਠਨ ਵੱਲੋਂ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਭਾਜਪਾ ਦੇ ਜ਼ਿਲ੍ਹਾ ਅਹੁਦੇਦਾਰਾਂ ਨੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਅਤੇ ਪ੍ਰਦੇਸ਼ ਮਹਾਂਮੰਤਰੀ ਅਨਿਲ ਸਰੀਨ ਨਾਲ ਮਿਲ ਕੇ ਪ੍ਰਸਤਾਵਿਤ ਪ੍ਰੋਗਰਾਮਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਮੀਟਿੰਗ ਦੌਰਾਨ ਵੱਖ-ਵੱਖ ਪ੍ਰੋਗਰਾਮ ਸਥਲਾਂ, ਸਵਾਗਤੀ ਸਮਾਰੋਹਾਂ, ਕਾਰਕੁਨ ਮੀਟਿੰਗਾਂ ਅਤੇ ਸੰਗਠਨਾਤਮਕ ਗਤੀਵਿਧੀਆਂ ਦੀ ਸਮੀਖਿਆ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਅਹੁਦੇਦਾਰਾਂ ਨੂੰ ਜ਼ਿੰਮੇਵਾਰੀਆਂ ਸੌਂਪਦਿਆਂ ਕਿਹਾ ਕਿ ਰਾਸ਼ਟਰੀ ਪ੍ਰਧਾਨ ਦੇ ਪਹਿਲੇ ਲੁਧਿਆਣਾ ਦੌਰੇ ਨੂੰ ਇਤਿਹਾਸਕ ਅਤੇ ਸਫਲ ਬਣਾਉਣ ਲਈ ਸਾਰੇ ਕਾਰਕੁਨ ਪੂਰੀ ਨਿਸ਼ਠਾ ਅਤੇ ਸਮਰਪਣ ਨਾਲ ਕੰਮ ਕਰਨ। ਉਨ੍ਹਾਂ ਕਿਹਾ ਕਿ ਇਹ ਦੌਰਾ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਅਤੇ ਭਾਜਪਾ ਵਰਕਰਾਂ ਵਿੱਚ ਨਵਾਂ ਜੋਸ਼ ਅਤੇ ਉਤਸ਼ਾਹ ਭਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ। ਇਸ ਮੌਕੇ ਭਾਜਪਾ ਜ਼ਿਲ੍ਹਾ ...

20 ਤੋਂ 22 ਜੂਨ ਤੱਕ ਪੰਜਾਬ ਦੌਰੇ ’ਤੇ ਰਹਿਣਗੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਨਿਤਿਨ ਨਵੀਨ

चित्र
20 ਤੋਂ 22 ਜੂਨ ਤੱਕ ਪੰਜਾਬ ਦੌਰੇ ’ਤੇ ਰਹਿਣਗੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਨਿਤਿਨ ਨਵੀਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣਗੇ, ਜਲਿਆਂਵਾਲਾ ਬਾਗ, ਦੁਰਗਿਆਣਾ ਮੰਦਰ ਅਤੇ ਸ੍ਰੀ ਰਾਮ ਤੀਰਥ ਮੰਦਰ ਦੇ ਕਰਨਗੇ ਦਰਸ਼ਨ; ਸੰਗਠਨਾਤਮਕ ਮੀਟਿੰਗਾਂ, ਯੁਵਾ ਕਾਨਫਰੰਸ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਕਰਨਗੇ ਸੰਵਾਦ ਚੰਡੀਗੜ੍ਹ,18 ਜੂਨ (ਮਨਜੀਤ ਸਿੰਘ ਰੋਮਾਣਾ) ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਮਹਾਮੰਤਰੀ ਸ਼੍ਰੀ ਅਨਿਲ ਸਰੀਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਜਪਾ ਦੇ ਕੌਮੀ ਪ੍ਰਧਾਨ ਸ਼੍ਰੀ ਨਿਤਿਨ ਨਵੀਨ 20 ਜੂਨ ਤੋਂ 22 ਜੂਨ ਤੱਕ ਤਿੰਨ ਦਿਨਾਂ ਪੰਜਾਬ ਦੌਰੇ ’ਤੇ ਰਹਿਣਗੇ। ਆਪਣੇ ਇਸ ਦੌਰੇ ਦੌਰਾਨ ਸ਼੍ਰੀ ਨਵੀਨ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਵਿੱਚ ਧਾਰਮਿਕ, ਸਮਾਜਿਕ, ਸੰਗਠਨਾਤਮਕ ਅਤੇ ਬੌਧਿਕ ਪ੍ਰੋਗਰਾਮਾਂ ਦੀ ਲੜੀ ਵਿੱਚ ਸ਼ਿਰਕਤ ਕਰਨਗੇ। ਸ਼੍ਰੀ ਸਰੀਨ ਨੇ ਦੱਸਿਆ ਕਿ ਸ਼੍ਰੀ ਨਿਤਿਨ ਨਵੀਨ 20 ਜੂਨ ਨੂੰ ਅੰਮ੍ਰਿਤਸਰ ਪਹੁੰਚਣਗੇ ਅਤੇ ਆਪਣੇ ਦੌਰੇ ਦੀ ਸ਼ੁਰੂਆਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਕਰਨਗੇ। ਇਸ ਤੋਂ ਬਾਅਦ ਉਹ ਇਤਿਹਾਸਕ ਜਲਿਆਂਵਾਲਾ ਬਾਗ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਰਾਮ ਤੀਰਥ ਮੰਦਰ ਵਿਖੇ ਵੀ ਦਰਸ਼ਨ ਕਰਨਗੇ ਅਤੇ ਆਸ਼ੀਰਵਾਦ ਪ੍ਰਾਪਤ ਕਰਨਗੇ। ਉਹ ਪੰਜਾਬ ਦੀ ਸਮ੍ਰਿੱਧ ਆਧਿਆਤਮਿਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਨਮਨ ਵੀ ਕਰਨਗੇ। ਸ਼ਾਮ ਨੂੰ ਉਹ ਜਲੰਧਰ ਲਈ ਰਵਾਨਾ ਹੋਣਗੇ, ਜਿੱਥੇ ਭਾਜ...

ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਬਹੁਗਿਣਤੀ ਲੋਕਾਂ ਦੀ ਪਸੰਦ ਚਰਨਜੀਤ ਸਿੰਘ ਚੰਨੀ ਦੇ ਚਿਹਰੇ ਤੇ ਲੜੀ ਜਾਵੇ ਚੋਣ : ਪਾਲਾ ਢੰਡਾਰੀ

चित्र
ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਬਹੁਗਿਣਤੀ ਲੋਕਾਂ ਦੀ ਪਸੰਦ ਚਰਨਜੀਤ ਸਿੰਘ ਚੰਨੀ ਦੇ ਚਿਹਰੇ ਤੇ ਲੜੀ ਜਾਵੇ ਚੋਣ : ਪਾਲਾ ਢੰਡਾਰੀ ਕਿਹਾ ! ਚੰਨੀ ਤੋਂ ਬਿਨਾ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨੀ ਔਖੀ ਸੋਸ਼ਲ ਮੀਡੀਆ ਤੇ ਲੱਖਾਂ ਲੋਕ ਕਰ ਚੁੱਕੇ ਨੇ ਸਾਬਤ ਲੁਧਿਆਣਾ, 18 ਜੂਨ (ਮਨਜੀਤ ਸਿੰਘ ਰੋਮਾਣਾ) ਕਾਂਗਰਸ ਹਾਈ ਕਮਾਂਡ ਵਲੋਂ ਪੰਜਾਬ ਦੇ ਮੈਂਬਰ ਲੋਕ ਸਭਾ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਪ੍ਰਧਾਨਾ, ਸਾਬਕਾ ਮੁੱਖ ਮੰਤਰੀਆਂ, ਵਿਧਾਇਕਾਂ, ਸਾਬਕਾ ਵਿਧਾਇਕਾਂ, ਜਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨਾਂ ਅਤੇ ਹੋਰ ਕਾਂਗਰਸ ਪਾਰਟੀ ਦੇ ਆਗੂਆਂ ਵਲੋਂ ਲਈ ਜਾ ਰਹੀ ਸਲਾਹ ਦੀ ਸ਼ਲਾਘਾ ਕਰਦੇ ਹੋਏ ਸੀਨੀਅਰ ਕਾਂਗਰਸੀ ਆਗੂ ਸ. ਗੁਰਕ੍ਰਿਪਾਲ ਸਿੰਘ ਪਾਲਾ ਢੰਡਾਰੀ ਨੇ ਕਿਹਾ ਕਿ ਕਾਂਗਰਸ ਹਾਈ ਕਮਾਂਡ ਨੂੰ ਕਾਂਗਰਸੀ ਆਗੂਆਂ ਦੀ ਸਲਾਹ ਦੇ ਨਾਲ ਨਾਲ ਸੋਸ਼ਲ ਮੀਡੀਆ ਦੀਆਂ ਰਿਪੋਰਟਾਂ ਤੇ ਵੀ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵੱਖ ਵੱਖ ਚੈਨਲਾਂ ਵਲੋਂ ਸੋਸ਼ਲ ਮੀਡੀਆ ਤੇ ਕਰਵਾਏ ਗਏ ਸਰਵੇ ਅਨੁਸਾਰ ਵੱਡੀ ਗਿਣਤੀ ਵਿਚ ਕੂਮੈਂਟ ਸ. ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਆਏ ਹਨ ਅਤੇ ਬਹੁਤ ਸਾਰੇ ਲੋਕਾਂ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਹੈ ਕਿ ਜੇਕਰ ਕਾਂਗਰਸ ਪਾਰਟੀ ਪੰਜਾਬ ਵਿੱਚ ਆਪਣੀ ਸਰਕਾਰ ਬਣਾਉਣਾ ਚਾਹੁੰਦੀ ਹੈ ਤਾਂ ਚਰਨਜੀਤ ਸਿੰਘ ਚੰਨੀ ਦੇ ਹੱਥ ਪੰਜਾਬ ਕਾਂਗਰਸ ਦੀ ਕਮਾਂਡ ਦੇਣੀ ਚਾਹੀਦੀ ਹੈ ਅਤੇ ਚੰਨੀ ਤੋਂ ਬਿਨਾ ਕਾ...

ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਦੇ ਲੁਧਿਆਣਾ ਦੌਰੇ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਆਯੋਜਿਤ

चित्र
ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਦੇ ਲੁਧਿਆਣਾ ਦੌਰੇ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਆਯੋਜਿਤ ਲੁਧਿਆਣਾ, 18 ਜੂਨ (ਮਨਜੀਤ ਸਿੰਘ ਰੋਮਾਣਾ) ਭਾਰਤੀ ਜਨਤਾ ਪਾਰਟੀ ਦੇ ਨਵ-ਨਿਯੁਕਤ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਦੇ 21 ਅਤੇ 22 ਜੂਨ ਨੂੰ ਪਹਿਲੀ ਵਾਰ ਲੁਧਿਆਣਾ ਆਗਮਨ ਨੂੰ ਲੈ ਕੇ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਭਾਜਪਾ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦੀ ਅਗਵਾਈ ਹੇਠ ਇੱਕ ਮਹੱਤਵਪੂਰਨ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਪ੍ਰਦੇਸ਼ ਸੰਗਠਨ ਮਹਾਮੰਤਰੀ ਸ਼੍ਰੀਨਿਵਾਸਲੂ, ਪ੍ਰਦੇਸ਼ ਮਹਾਮੰਤਰੀ ਅਨਿਲ ਸਰੀਨ, ਉਪ ਪ੍ਰਧਾਨ ਜਤਿੰਦਰ ਮਿੱਤਲ ਅਤੇ ਕੋਸ਼ਾਧਿਕਾਰੀ ਗੁਰਦੇਵ ਸ਼ਰਮਾ ਦੇਬੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਮੀਟਿੰਗ ਦੌਰਾਨ ਰਾਸ਼ਟਰੀ ਪ੍ਰਧਾਨ ਦੇ ਸਵਾਗਤ, ਵੱਖ-ਵੱਖ ਪ੍ਰੋਗਰਾਮਾਂ ਦੀ ਰੂਪ-ਰੇਖਾ, ਕਾਰਕੁਨਾਂ ਦੀਆਂ ਜ਼ਿੰਮੇਵਾਰੀਆਂ ਅਤੇ ਹੋਰ ਪ੍ਰਬੰਧਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਕਿਹਾ ਕਿ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਦਾ ਲੁਧਿਆਣਾ ਦੌਰਾ ਪਾਰਟੀ ਕਾਰਕੁਨਾਂ ਲਈ ਮਾਣ ਵਾਲੀ ਗੱਲ ਹੈ ਅਤੇ ਉਨ੍ਹਾਂ ਦੇ ਸਵਾਗਤ ਨੂੰ ਇਤਿਹਾਸਕ ਬਣਾਉਣ ਲਈ ਵਿਆਪਕ ਪੱਧਰ 'ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸੰਗਠਨ ਮਹਾਮੰਤਰੀ ਸ਼੍ਰੀਨਿਵਾਸਲੂ ਨੇ ਕਾਰਕੁਨਾਂ ਨੂੰ ਸੰਗਠਨਾਤਮਕ ਜ਼ਿੰਮੇਵਾਰੀਆਂ ਨੂੰ ਪੂਰੀ ਨਿਸ਼ਠਾ ਅਤੇ ਅਨੁਸ਼ਾਸਨ ...

ਡੀਐੱਮਸੀ ਐਂਡ ਐੱਚ ਦੇ ਸਰਜਨ ਡਾ. ਅਨੁਭਵ ਸ਼ਰਮਾ ਨੇ ਨਿਊਯਾਰਕ ਦੇ ਐਮਐੱਸਕੇਸੀਸੀ ਵਿੱਚ ਪ੍ਰਤਿਸ਼ਠਿਤ ਆਰਥੋਪੀਡਿਕ ਟ੍ਰੇਨਿੰਗ ਪੂਰੀ ਕੀਤੀ

चित्र
ਡੀਐੱਮਸੀ ਐਂਡ ਐੱਚ ਦੇ ਸਰਜਨ ਡਾ. ਅਨੁਭਵ ਸ਼ਰਮਾ ਨੇ ਨਿਊਯਾਰਕ ਦੇ ਐਮਐੱਸਕੇਸੀਸੀ ਵਿੱਚ ਪ੍ਰਤਿਸ਼ਠਿਤ ਆਰਥੋਪੀਡਿਕ ਟ੍ਰੇਨਿੰਗ ਪੂਰੀ ਕੀਤੀ ਲੁਧਿਆਣਾ 18 ਜੂਨ (ਮਨਜੀਤ ਸਿੰਘ ਰੋਮਾਣਾ) ਉੱਤਰੀ ਭਾਰਤ ਵਿੱਚ ਆਰਥੋਪੀਡਿਕ ਕੈਂਸਰ ਇਲਾਜ ਨੂੰ ਇੱਕ ਨਵੀਂ ਮਜ਼ਬੂਤੀ ਮਿਲੀ ਹੈ। ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (ਡੀਐੱਮਸੀ ਐਂਡ ਐੱਚ), ਲੁਧਿਆਣਾ ਦੇ ਆਰਥੋਪੀਡਿਕਸ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਅਨੁਭਵ ਸ਼ਰਮਾ ਨੇ ਅਮਰੀਕਾ ਦੇ ਨਿਊਯਾਰਕ ਸਥਿਤ ਮੈਮੋਰੀਅਲ ਸਲੋਨ ਕੇਟਰਿੰਗ ਕੈਂਸਰ ਸੈਂਟਰ (ਐਮਐੱਸਕੇਸੀਸੀ) ਵਿੱਚ ਪ੍ਰਤਿਸ਼ਠਿਤ ਕਲੀਨਿਕਲ ਓਬਜ਼ਰਵਰਸ਼ਿਪ ਸਫਲਤਾਪੂਰਵਕ ਪੂਰੀ ਕੀਤੀ ਹੈ। ਐਮਐੱਸਕੇਸੀਸੀ ਨੂੰ ਦੁਨੀਆ ਦੇ ਸਭ ਤੋਂ ਮਾਣਯੋਗ ਕੈਂਸਰ ਹਸਪਤਾਲਾਂ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ। ਇਸ ਟ੍ਰੇਨਿੰਗ ਦੌਰਾਨ ਡਾ. ਸ਼ਰਮਾ ਨੇ ਐਮਐੱਸਕੇਸੀਸੀ ਦੇ ਆਰਥੋਪੀਡਿਕ ਸਰਜਰੀ ਵਿਭਾਗ ਦੀ ਮੁਖੀ ਅਤੇ ਜੈਕ ਬਾਇਰਨ ਚੇਅਰ ਹੋਲਡਰ ਡਾ. ਕੈਰੋਲ ਮੋਰਿਸ ਦੀ ਰਹਿਨੁਮਾਈ ਹੇਠ ਕੰਮ ਕੀਤਾ। ਇਸ ਟ੍ਰੇਨਿੰਗ ਦਾ ਮੁੱਖ ਕੇਂਦਰ ਜਟਿਲ ਹੱਡੀਆਂ ਅਤੇ ਸਾਫਟ ਟਿਸ਼ੂ ਟਿਊਮਰਾਂ ਲਈ ਆਧੁਨਿਕ ਸਰਜਰੀ ਯੋਜਨਾ ਅਤੇ ਇਲਾਜ ਤਰੀਕਿਆਂ ਨੂੰ ਸਮਝਣਾ ਸੀ। ਡਾ. ਸ਼ਰਮਾ ਨੂੰ ਮਲਟੀਡਿਸ਼ਪਲਿਨਰੀ ਟਿਊਮਰ ਬੋਰਡ ਚਰਚਾਵਾਂ, ਵਿਗਿਆਨਕ ਸਬੂਤਾਂ ਅਧਾਰਿਤ ਫੈਸਲੇ, ਅਧੁਨਿਕ ਇਮੇਜਿੰਗ ਤਕਨੀਕਾਂ, ਬਿਹਤਰ ਪ੍ਰੀ-ਆਪਰੇਟਿਵ ਪ੍ਰਬੰਧਨ ਅਤੇ ਵੱਖ-ਵੱਖ ਮਾਹਿਰਾਂ ਦੇ ਸਾਂਝੇ ਇਲਾਜ ਮਾਡਲਾਂ ਬਾਰੇ ਕੀਮਤੀ ਤਜਰਬਾ ਪ੍ਰਾ...

ਗ਼ਜ਼ਲ : ਡਾ. ਜਗਤਾਰ

चित्र
ਗ਼ਜ਼ਲ : ਡਾ. ਜਗਤਾਰ ਉਡਾਂਗਾ ਪੈ ਗਿਆ ਉਡਣਾ ਕਦੇ ਜੇ ਪਰ ਜਲਾ ਕੇ । ਹਨੇਰਾ ਚੀਰ ਦੇ ਅਟਕਾਂਗਾ ਪਰ ਮੰਜ਼ਿਲ 'ਤੇ ਜਾ ਕੇ । ਤਿਰੇ ਹੱਥਾਂ ਦਾ ਹਿਲਿਆ ਮੋਰ ਮਿੱਟੀ ਦਾ ਤਿਰੇ ਪਿੱਛੋਂ, ਬਹੁਤ ਰੋਇਆ ਜੋ ਰਖਿਆ ਸੀ ਤੂੰ ਅੰਗੀਠੀ ਸਜਾ ਕੇ । ਇਹ ਥਾਂ ਥਾਂ ਛੇਕ ਕੰਧਾਂ ਦੇ ਤੇ ਮੇਖਾਂ ਦਸਦੀਆਂ ਨੇ, ਕਿਸੇ ਟੰਗੀਆਂ ਸੀ ਤਸਵੀਰਾਂ ਕਦੇ ਏਥੇ ਲਿਆ ਕੇ । ਨਾ ਹੋਣੀ ਹੋ ਗਈ ਹੋਵੇ ਹਵਾ ਦੇ ਹੀ ਭੁਲੇਖੇ, ਮੁੜੀ ਹੈ ਪੈੜ ਕਿਸ ਦੀ ਮੇਰੇ ਦਰਵਾਜ਼ੇ ਤੋਂ ਆ ਕੇ । ਜਾਂ ਬਾਰੀ ਖੋਲ੍ਹਦਾ ਸੁੰਨਸਾਨ ਗਲੀਆਂ ਕਹਿਰ ਢਾਵਣ, ਹਵਾ ਡੰਗੇ ਗਏ ਮੌਸਮ ਦੀਆਂ ਯਾਦਾਂ ਲਿਆ ਕੇ । ਤਮਾਸ਼ਾ ਮੇਰਾ ਦਿਖਲਾ ਕੇ ਤਮਾਸ਼ਾ ਖੁਦ ਨਾ ਬਣਦੀ, ਹਵਾ ਕਿਉਂ ਰੋ ਪਈ ਮੇਰੇ ਚਰਾਗਾਂ ਨੂੰ ਬੁਝਾ ਕੇ । ਅਸੀਂ ਇਕ ਵਰਕ ਦੇ ਹਾਂ ਦੋ ਸਫ਼ੇ ਕੈਸਾ ਮੁਕੱਦਰ, ਜੁਦਾ ਵੀ ਹਾਂ ਇਕੱਠੇ ਵੀ ਹਾਂ ਇਸ ਜੀਵਨ 'ਚ ਆ ਕੇ । ਸੀ ਮੇਰਾ ਬਿਰਛ ਵਰਗਾ ਸਬਰ ਸ਼ੀਸ਼ੇ ਵਾਂਗ ਟੁੱਟਾ, ਮੈਂ ਖੁਦ ਹੀ ਰੋ ਪਿਆ ਉਸ ਨੂੰ ਗ਼ਜ਼ਲ ਆਪਣੀ ਸੁਣਾ ਕੇ । ਨਾ ਰੰਗਾਂ ਦੀ ਜੁੜੀ ਮਹਿਫ਼ਲ ਨਾ ਮੇਲੇ ਜੁਗਨੂੰਆਂ ਦੇ, ਬੜਾ ਡਿੱਠਾ ਤਿਰੇ ਪਿਛੋਂ ਨਸੀਬਾ ਆਜ਼ਮਾ ਕੇ । ਉਹ ਆਪਣੇ ਘਰ 'ਚ ਹੀ ਕਟਦਾ ਜਲਾਵਤਨੀ ਜਿਹੇ ਦਿਨ, ਕਿਸੇ ਦਿਨ ਵੇਖ ਜਾ 'ਜਗਤਾਰ' ਆਪਣੇ ਨੂੰ ਤੂੰ ਆ ਕੇ । 🟢

ਸ਼ੀਸ਼ਾ ਸਵਾਲ ਕਰਦਾ ਹੈ▪️ਗੁਰਭਜਨ ਗਿੱਲ

चित्र
ਸ਼ੀਸ਼ਾ ਸਵਾਲ ਕਰਦਾ ਹੈ ▪️ਗੁਰਭਜਨ ਗਿੱਲ ਲਾਹੌਰ ਸ਼ਹਿਰ 'ਚ, ਸ਼ਾਹੀ ਕਿਲ੍ਹੇ ਸਾਹਮਣੇ, ਗੁਰੂਦੁਆਰਾ ਡੇਰਾ ਸਾਹਿਬ ਵਿੱਚ, ਵੱਡਾ ਸਾਰਾ, ਅੰਬਰ ਜੇਡਾ ਸ਼ੀਸ਼ਾ ਲੱਗਾ ਹੈ । ਜਿਸ 'ਚ ਜਹਾਂਗੀਰ ਹਰ ਰੋਜ਼, ਆਪਣਾ ਚਿਹਰਾ ਨਿਹਾਰਦਾ । ਖ਼ੁਦ ਨੂੰ ਫਿਟਕਾਰਦਾ, ਕੁਝ ਏਦਾਂ ਮੂੰਹੋਂ ਉਚਾਰਦਾ ਹੈ । ਜਿਸ ਸ਼ਬਦ ਨੂੰ, ਮੈਂ ਤੱਤੀ ਤਵੀ ਤੇ ਬਿਠਾਇਆ । ਹਰ ਜ਼ੁਲਮ ਕਮਾਇਆ । ਉਹ ਅੱਜ ਵੀ ਸਹਿਜਮਤੇ ਠੰਢ ਵਰਤਾਵੇ । ਦੁਹਾਈ ਓ ਮੇਰੇ ਅੱਲ੍ਹਾ ਦੀ ਦੁਹਾਈ, ਮੈਨੂੰ ਇਹ ਗੱਲ ਸਮਝ ਨਾ ਆਵੇ । ਸ਼ਹਿਰ ਲਾਹੌਰੋਂ, ਬਰਫ਼ ਦੇ ਘਰ ਕਸ਼ਮੀਰ 'ਚ ਜਾ ਕੇ ਵੀ, ਅੱਗ ਮੇਰੇ ਨਾਲ ਨਾਲ ਤੁਰੀ ਆਈ । ਹਿੱਕ 'ਚ ਬਲਦੀ ਹੈ, ਉਦੋਂ ਦੀ ਚਵਾਤੀ ਲਾਈ । ਏਨੀਆਂ ਸਦੀਆਂ ਬਾਅਦ, ਪੁਸ਼ਤ ਦਰ ਪੁਸ਼ਤ, ਇਹੀ ਅੱਗ ਮੇਰਾ ਅੱਜ ਵੀ ਪਿੱਛਾ ਕਰਦੀ । ਜਬਰ ਜ਼ੁਲਮ ਤੋਂ ਭੋਰਾ ਵੀ ਨਾ ਡਰਦੀ । ਭਾਣਾ ਮਿੱਠਾ ਕਰ ਮੰਨਦੀ, ਸਵਾਸ ਸਵਾਸ ਹਰ ਹਰ ਕਰਦੀ, ਇਹੀ ਆਖਦੀ ਹੈ, ਜਹਾਂਗੀਰ! ਸੱਤਾ ਨਾਲ ਬਗਲਗੀਰ! ਭੁੱਲੀਂ ਨਾ । ਬਾਦਸ਼ਾਹਾਂ ਦੀ ਬਦੀ ਚੂਸਦੀ ਹੈ ਰੱਤ, ਪਰ, ਪਾਤਿਸ਼ਾਹ ਸਾਂਭਦੇ ਨੇ ਅਣਖ਼ੀਲੀ ਪੱਤ । ਵਕਤ! ਮੈਨੂੰ ਮੁਆਫ਼ ਕਰੀਂ, ਮੈਂ ਤੱਤੀ ਤਵੀ, ਬਲ਼ਦੀ ਰੇਤ, ਤੇ ਵਗਦੀ ਰਾਵੀ 'ਚ, ਹਰ ਰੋਜ਼ ਤਪਦਾ, ਸੜਦਾ ਤੇ ਡੁੱਬਦਾ ਹਾਂ । ਕਿਲ੍ਹੇ 'ਚੋਂ ਹਰ ਰੋਜ਼ ਨਿਕਲਦਿਆਂ, ਸ਼ੀਸ਼ਾ ਮੈਨੂੰ ਅਨੇਕਾਂ ਸੁਆਲ ਕਰਦਾ ਹੈ । ਹਾਲੋਂ ਬੇਹਾਲ ਕਰਦਾ ਹੈ, ਸਾਰਾ ਦਿਨ ਪਿੱਛਾ ਨਹੀਂ ਛੱਡਦਾ । ਬੇਹੱਦ ਨਿਢਾਲ ਕਰਦਾ ਹੈ । ਸਵਾਲ ਦਰ ਸਵਾ...

ਨੈਕਸਸ ਐਮਬੀਡੀ ਨਿਓਪੋਲਿਸ ਨੇ ਲੁਧਿਆਣਾ ਵਾਸੀਆਂ ਨੂੰ ਆਪਣੀ 'ਐਂਡ ਆਫ਼ ਸੈਡਨੈੱਸ ਸੇਲ' ਲਈ ਦਿੱਤਾ ਸੱਦਾ

चित्र
ਨੈਕਸਸ ਐਮਬੀਡੀ ਨਿਓਪੋਲਿਸ ਨੇ ਲੁਧਿਆਣਾ ਵਾਸੀਆਂ ਨੂੰ ਆਪਣੀ 'ਐਂਡ ਆਫ਼ ਸੈਡਨੈੱਸ ਸੇਲ' ਲਈ ਦਿੱਤਾ ਸੱਦਾ  ਲੁਧਿਆਣਾ, 17 ਜੂਨ (ਮਨਜੀਤ ਸਿੰਘ ਰੋਮਾਣਾ) ਇਸ ਸੀਜ਼ਨ ਵਿੱਚ, ਨੈਕਸਸ ਐਮਬੀਡੀ ਨਿਓਪੋਲਿਸ 'ਐਂਡ ਆਫ਼ ਸੈਡਨੈੱਸ ਸੇਲ' ਦੀ ਸ਼ੁਰੂਆਤ ਦੇ ਨਾਲ ਰੋਜ਼ਾਨਾ ਦੀਆਂ ਖੁਸ਼ੀਆਂ ਦਾ ਜਸ਼ਨ ਮਨਾ ਰਿਹਾ ਹੈ ਅਤੇ ਲੁਧਿਆਣਾ ਵਾਸੀਆਂ ਨੂੰ ਇਸ ਵਿੱਚ ਸ਼ਾਮਲ ਹੋਣ ਲਈ ਸੱਦਾ ਦੇ ਰਿਹਾ ਹੈ। ਇਹ ਸਿਰਫ਼ ਇੱਕ ਸੇਲ ਨਹੀਂ ਹੈ, ਸਗੋਂ ਇੱਕ ਸਧਾਰਨ ਸੱਚਾਈ ਤੋਂ ਪ੍ਰੇਰਿਤ ਇੱਕ ਮੁਹਿੰਮ ਹੈ: ਲੋਕ ਮਾਲਾਂ ਵਿੱਚ ਸਿਰਫ਼ ਖਰੀਦਦਾਰੀ ਕਰਨ ਲਈ ਨਹੀਂ ਆਉਂਦੇ। ਉਹ ਖਾਸ ਮੌਕਿਆਂ ਦਾ ਜਸ਼ਨ ਮਨਾਉਣ, ਦੋਸਤਾਂ ਨੂੰ ਮਿਲਣ, ਪਰਿਵਾਰ ਨਾਲ ਸਮਾਂ ਬਿਤਾਉਣ, ਯਾਦਾਂ ਬਣਾਉਣ, ਨਵੇਂ ਅਨੁਭਵ ਕਰਨ, ਅਤੇ ਅਕਸਰ, ਸਿਰਫ਼ ਚੰਗਾ ਮਹਿਸੂਸ ਕਰਨ ਲਈ ਆਉਂਦੇ ਹਨ। ਅਸੀਂ ਸਾਰਿਆਂ ਨੇ ਅਜਿਹੇ ਦਿਨ ਦੇਖੇ ਹਨ - ਕੰਮ 'ਤੇ ਇੱਕ ਮਾੜਾ ਦਿਨ, ਇੱਕ ਰੱਦ ਕੀਤੀ ਯੋਜਨਾ, ਇੱਕ ਨਿਰਾਸ਼ਾਜਨਕ ਨਤੀਜਾ, ਇੱਕ ਖੁੰਝਿਆ ਹੋਇਆ ਮੌਕਾ, ਜਾਂ ਸਿਰਫ਼ ਇੱਕ ਦਿਨ ਜਦੋਂ ਕੁਝ ਵੀ ਤੁਹਾਡੇ ਅਨੁਸਾਰ ਨਹੀਂ ਜਾਪਦਾ। ਪਰ ਜਦੋਂ ਜ਼ਿੰਦਗੀ ਸਾਨੂੰ ਉਦਾਸ ਹੋਣ ਦੇ ਬਹੁਤ ਸਾਰੇ ਕਾਰਨ ਦਿੰਦੀ ਹੈ, ਨੈਕਸਸ ਐਮਬੀਡੀ ਨਿਓਪੋਲਿਸ ਦੁਬਾਰਾ ਖੁਸ਼ ਰਹਿਣ ਦੇ ਅਣਗਿਣਤ ਤਰੀਕੇ ਵੀ ਪੇਸ਼ ਕਰਦਾ ਹੈ - ਭਾਵੇਂ ਇਹ ਦੋਸਤਾਂ ਨਾਲ ਖਾਣਾ ਹੋਵੇ, ਫਿਲਮ ਦੇਖਣਾ ਹੋਵੇ, ਪਰਿਵਾਰ ਨਾਲ ਵਧੀਆ ਸਮਾਂ ਬਿਤਾਉਣਾ ਹੋਵੇ, ਕੁਝ ਨਵਾਂ...

ਭਾਰਤੀ ਚੋਣ ਕਮਿਸ਼ਨ ਦੇ ਡਿਪਟੀ ਚੋਣ ਕਮਿਸ਼ਨਰ ਸ੍ਰੀ ਭਾਨੂ ਪ੍ਰਕਾਸ਼ ਯੇਤੂਰੂ ਆਈ.ਏ.ਐਸ ਵਲੋਂ ਅੱਜ ਲੁਧਿਆਣਾ ਵਿਖੇ ਸਪੈਸ਼ਲ ਇੰਟੈਂਸਿਵ ਰਿਵੀਜਨ (ਐਸ.ਆਈ.ਆਰ) 2026 ਦੀਆਂ ਤਿਆਰੀਆਂ ਦਾ ਮੁਲਾਂਕਣ ਕਰਨ ਲਈ ਸਮੀਖਿਆ ਮੀਟਿੰਗ ਕੀਤੀ ਗਈ

चित्र
ਲੁਧਿਆਣਾ 17 ਜੂਨ (ਮਨਜੀਤ ਸਿੰਘ ਰੋਮਾਣਾ) ਭਾਰਤੀ ਚੋਣ ਕਮਿਸ਼ਨ ਦੇ ਡਿਪਟੀ ਚੋਣ ਕਮਿਸ਼ਨਰ ਸ੍ਰੀ ਭਾਨੂ ਪ੍ਰਕਾਸ਼ ਯੇਤੂਰੂ ਆਈ.ਏ.ਐਸ ਵਲੋਂ ਅੱਜ ਲੁਧਿਆਣਾ ਵਿਖੇ ਸਪੈਸ਼ਲ ਇੰਟੈਂਸਿਵ ਰਿਵੀਜਨ (ਐਸ.ਆਈ.ਆਰ) 2026 ਦੀਆਂ ਤਿਆਰੀਆਂ ਦਾ ਮੁਲਾਂਕਣ ਕਰਨ ਲਈ ਸਮੀਖਿਆ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਮੁੱਖ ਚੋਣ ਅਫਸਰ ਪੰਜਾਬ ਸ੍ਰੀਮਤੀ ਅਨਿੰਦਿਤਾ ਮਿਤਰਾ ਅਤੇ ਲੁਧਿਆਣਾ, ਅੰਮ੍ਰਿਤਸਰ, ਮੋਗਾ, ਮਲੇਰਕੋਟਲਾ, ਜਲੰਧਰ, ਕਪੂਰਥਲਾ, ਤਰਨਤਾਰਨ, ਪਠਾਨਕੋਟ ਅਤੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰਾਂ ਅਤੇ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫਸਰ ਹੁਸ਼ਿਆਰਪੁਰ ਨੇ ਸ਼ਿਰਕਤ ਕੀਤੀ।

ਫੋਰਟਿਸ ਹਸਪਤਾਲ ਲੁਧਿਆਣਾ ਵਿੱਚ ਪ੍ਰਸ਼ਾਸਨ ਦੇ ਸਹਿਯੋਗ ਨਾਲ ਬੰਬ ਥ੍ਰੈੱਟ ਮੌਕ ਡਰਿੱਲ ਦਾ ਸਫਲਤਾਪੂਰਵਕ ਆਯੋਜਨ

चित्र
ਫੋਰਟਿਸ ਹਸਪਤਾਲ ਲੁਧਿਆਣਾ ਵਿੱਚ ਪ੍ਰਸ਼ਾਸਨ ਦੇ ਸਹਿਯੋਗ ਨਾਲ ਬੰਬ ਥ੍ਰੈੱਟ ਮੌਕ ਡਰਿੱਲ ਦਾ ਸਫਲਤਾਪੂਰਵਕ ਆਯੋਜਨ ਮਰੀਜ਼ਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਫੋਰਟਿਸ ਹਸਪਤਾਲ ਵਿੱਚ ਦੋ ਘੰਟੇ ਦੀ ਹੋਈ ਮੌਕ ਡਰਿੱਲ ਲੁਧਿਆਣਾ, 17 ਜੂਨ (ਮਨਜੀਤ ਸਿੰਘ ਰੋਮਾਣਾ) ਫੋਰਟਿਸ ਹਸਪਤਾਲ, ਲੁਧਿਆਣਾ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਪਰਖਣ ਅਤੇ ਕਿਸੇ ਵੀ ਸੰਕਟਕਾਲੀਨ ਸਥਿਤੀ ਨਾਲ ਨਜਿੱਠਣ ਦੀ ਤਿਆਰੀ ਵਜੋਂ ਬੁੱਧਵਾਰ ਨੂੰ ਇੱਕ ਵਿਸ਼ੇਸ਼ 'ਬੰਬ ਥ੍ਰੈੱਟ ਮੌਕ ਡਰਿੱਲ' ਦਾ ਸਫਲ ਆਯੋਜਨ ਕੀਤਾ ਗਿਆ। ਇਹ ਸੁਰੱਖਿਆ ਅਭਿਆਸ ਲੁਧਿਆਣਾ ਪੁਲਿਸ ਦੇ ਬੰਬ ਸਕੁਐਡ ਦੇ ਵਿਸ਼ੇਸ਼ ਸਹਿਯੋਗ ਨਾਲ ਦੁਪਹਿਰ 2 ਵਜੇ ਤੋਂ ਸ਼ਾਮ 4 ਵਜੇ ਤੱਕ ਚਲਾਇਆ ਗਿਆ। ਇਹ ਡਰਿੱਲ ਮੁੱਖ ਤੌਰ 'ਤੇ ਹਸਪਤਾਲ ਦੇ ਨਿਊਕਲੀਅਰ ਮੈਡੀਸਨ ਵੇਟਿੰਗ ਏਰੀਆ ਵਿੱਚ ਸਫਲਤਾਪੂਰਵਕ ਨੇਪਰੇ ਚਾੜ੍ਹੀ ਗਈ। ਇਸ ਡਰਿੱਲ ਦਾ ਮੁੱਖ ਉਦੇਸ਼ ਐਮਰਜੈਂਸੀ ਦੀ ਸਥਿਤੀ ਵਿੱਚ ਹਸਪਤਾਲ ਦੇ ਸੁਰੱਖਿਆ ਸਟਾਫ਼, ਡਾਕਟਰਾਂ, ਪ੍ਰਬੰਧਕਾਂ ਅਤੇ ਸਥਾਨਕ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਿਚਕਾਰ ਆਪਸੀ ਤਾਲਮੇਲ ਅਤੇ ਮੁਸਤੈਦੀ ਨੂੰ ਜਾਂਚਣਾ ਸੀ ਤਾਂ ਜੋ ਮਰੀਜ਼ਾਂ ਅਤੇ ਸਟਾਫ਼ ਦੀ ਸੁਰੱਖਿਆ ਨੂੰ ਹਮੇਸ਼ਾ ਯਕੀਨੀ ਬਣਾਇਆ ਜਾ ਸਕੇ। ਹਸਪਤਾਲ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਇੱਕ ਰੂਟੀਨ ਸੁਰੱਖਿਆ ਪ੍ਰਕਿਰਿਆ ਦਾ ਹਿੱਸਾ ਸੀ ਅਤੇ ਇਸ ਅਭਿਆਸ ਦੌਰਾਨ ਹਸਪਤਾਲ ਦੀਆਂ ਐਮਰਜੈਂਸੀ ਅਤੇ ਆਮ ਸੇਵਾਵਾਂ ਬਿਨਾਂ ਕਿਸੇ ਰੁਕਾਵਟ ਦੇ ਸੁਚਾਰ...

ਸਵੱਛ ਭਾਰਤ ਮਿਸ਼ਨ ਨੂੰ ਸਫਲ ਬਣਾਉਣ ਲਈ ਸਾਡਾ ਸਾਂਝਾ ਯਤਨ

चित्र
ਸਵੱਛ ਭਾਰਤ ਮਿਸ਼ਨ ਨੂੰ ਸਫਲ ਬਣਾਉਣ ਲਈ ਸਾਡਾ ਸਾਂਝਾ ਯਤਨ ਲੁਧਿਆਣਾ 17 ਜੂਨ (ਮਨਜੀਤ ਸਿੰਘ ਰੋਮਾਣਾ) ਅੱਜ ਵਾਰਡ ਨੰਬਰ 38, ਈਸ਼ਰ ਨਗਰ ਵਿਖੇ ਸਵੱਛ ਭਾਰਤ ਮਿਸ਼ਨ ਤਹਿਤ ਸਫਾਈ ਅਭਿਆਨ ਚਲਾਇਆ ਗਿਆ। ਇਸ ਦੌਰਾਨ ਇਲਾਕੇ ਦੀ ਸਫਾਈ, ਸਵੱਛਤਾ ਪ੍ਰਤੀ ਜਾਗਰੂਕਤਾ ਅਤੇ ਸਾਫ਼-ਸੁਥਰੇ ਵਾਤਾਵਰਣ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਧਿਆਨ ਦਿੱਤਾ ਗਿਆ। ਸਾਫ਼-ਸੁਥਰਾ ਅਤੇ ਸੁੰਦਰ ਇਲਾਕਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਆਓ, ਅਸੀਂ ਸਾਰੇ ਮਿਲ ਕੇ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਅਤੇ ਸਵੱਛ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਆਪਣਾ ਯੋਗਦਾਨ ਪਾਈਏ।

ਸਿੱਖਿਆ ਵਿਭਾਗ ਦੇ ਖੇਡ ਵਿੰਗਾਂ ਦੇ ਚੋਣ ਟਰਾਇਲਾਂ ਨੂੰ ਭਰਵਾਂ ਹੁੰਗਾਰਾ

चित्र
ਸਿੱਖਿਆ ਵਿਭਾਗ ਦੇ ਖੇਡ ਵਿੰਗਾਂ ਦੇ ਚੋਣ ਟਰਾਇਲਾਂ ਨੂੰ ਭਰਵਾਂ ਹੁੰਗਾਰਾ  800 ਤੋਂ ਵੱਧ ਖਿਡਾਰੀਆਂ ਨੇ ਦਿੱਤੇ ਚੋਣ ਟਰਾਇਲ, ਜਰਖੜ, ਚਚਰਾੜੀ , ਘੁੱਦਾ ਬਠਿੰਡਾ, ਅੰਮ੍ਰਿਤਸਰ ਦੇ ਖੇਡ ਵਿੰਗਾਂ ਲਈ ਚੁਣੇ ਗਏ ਖਿਡਾਰੀ  ਲੁਧਿਆਣਾ 17 ਜੂਨ (ਮਨਜੀਤ ਸਿੰਘ ਰੋਮਾਣਾ) ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਹਾਕੀ ਦੇ ਵੱਖ ਵੱਖ ਖੇਡ ਵਿੰਗਾਂ ਦੇ ਚੋਣ ਟਰਾਇਲ ਅੱਜ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਓਲੰਪੀਅਨ ਪ੍ਰਿਥੀਪਾਲ ਸਿੰਘ ਐਸਟਰੋਟਰਫ ਹਾਕੀ ਗਰਾਉਂਡ ਉੱਪਰ ਕਰਵਾਏ ਗਏ । ਇਹਨਾਂ ਚੋਣ ਟਰਾਇਲਾਂ ਵਿੱਚ ਪੰਜਾਬ ਭਰ ਵਿੱਚੋਂ ਵੱਖ-ਵੱਖ ਖੇਡ ਵਿੰਗ ਅੰਡਰ 14 ਸਾਲ, ਅੰਡਰ 17 ਸਾਲ, ਅਤੇ ਅੰਡਰ 19 ਸਾਲ ਲਈ 800 ਦੇ ਕਰੀਬ ਖਿਡਾਰੀਆਂ ਅਤੇ ਖਿਡਾਰਨਾਂ ਨੇ ਹਿੱਸਾ ਲਿਆ।  ਇਹਨਾਂ ਚੋਣ ਟਰਾਇਲਾਂ ਤੋਂ ਬਾਅਦ ਜਰਖੜ ਹਾਕੀ ਅਕੈਡਮੀ ਦੇ 3 ਵਰਗ ਅੰਡਰ 14 ਸਾਲ, ਅੰਡਰ 17 ਸਾਲ ਅਤੇ ਅੰਡਰ 19 ਸਾਲ, ਚਚਰਾੜੀ ਅਕੈਡਮੀ ਦੇ 2 ਵਰਗ ਤੋਂ ਇਲਾਵਾ ਖੇਡ ਵਿੰਗ ਘੁੱਦਾ ਬਠਿੰਡਾ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਲਈ ਵੱਖ ਵੱਖ ਵਰਗਾਂ ਵੱਖ ਵੱਖ ਗਰੁੱਪਾਂ ਲਈ ਖ਼ਿਡਾਰੀ ਅਤੇ ਖਿਡਾਰਨਾਂ ਦੀ ਚੋਣ ਕੀਤੀ ਗਈ। ਇਹਨਾਂ ਚੁਣੇ ਗਏ ਖਿਡਾਰੀਆਂ ਨੂੰ ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਖਾਣ ਪੀਣ ਅਤੇ ਰਹਿਣ ਸਹਿਣ ਦੀਆਂ ਵਧੀਆ ਸਹੂਲਤਾਂ ਮੁਹਈਆ ਕੀਤੀਆਂ ਜਾਣਗੀਆਂ। ਗਰਮੀਆਂ ਵਿੱਚ ਬੱਚਿਆਂ ਲਈ ਏਸੀ ਦੀ ਸਹੂਲਤ ਵੀ ਹੋਵੇਗੀ। ਇਹ ਚੁਣੇ ਗਏ...

ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦਾ ਸਤਿਕਾਰ ਕਰਦੇ ਹੋਏ ਭਗਵੰਤ ਮਾਨ ਨੂੰ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ–ਰਜ਼ਨੀਸ਼ ਧੀਮਾਨ

चित्र
ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦਾ ਸਤਿਕਾਰ ਕਰਦੇ ਹੋਏ ਭਗਵੰਤ ਮਾਨ ਨੂੰ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ–ਰਜ਼ਨੀਸ਼ ਧੀਮਾਨ ਗੁਰੂ-ਦੋਖੀ ਅਤੇ ਖ਼ਾਲਸਾ ਪੰਥ ਵਿਰੋਧੀ ਕਰਾਰ ਦਿੱਤੇ ਜਾਣ ਤੋਂ ਬਾਅਦ ਮੁੱਖ ਮੰਤਰੀ ਦੇ ਅਹੁਦੇ ’ਤੇ ਬਣੇ ਰਹਿਣਾ ਨੈਤਿਕ ਤੌਰ ’ਤੇ ਉਚਿਤ ਨਹੀਂ–ਧੀਮਾਨ ਲੁਧਿਆਣਾ 17 ਜੂਨ (ਮਨਜੀਤ ਸਿੰਘ ਰੋਮਾਣਾ) ਭਾਰਤੀ ਜਨਤਾ ਪਾਰਟੀ ਲੁਧਿਆਣਾ ਦੇ ਜਿਲਾ ਪ੍ਰਧਾਨ ਰਜਨੀਸ਼ ਧੀਮਾਨ ਨੇ ਕਿਹਾ ਹੈ ਕਿ ਪੰਜ ਸਿੰਘ ਸਾਹਿਬਾਨਾਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਗੁਰੂ ਸਾਹਿਬਾਨਾਂ ਦੀ ਤਸਵੀਰ ’ਤੇ ਸ਼ਰਾਬ ਦੇ ਛਿੱਟੇ ਮਾਰਨ ਸਬੰਧੀ ਇਤਰਾਜ਼ਯੋਗ ਵੀਡੀਓ ਦੇ ਮਾਮਲੇ ਵਿੱਚ ਗੁਰੂ-ਦੋਖੀ ਅਤੇ ਖ਼ਾਲਸਾ ਪੰਥ ਵਿਰੋਧੀ ਕਰਾਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਗੁਰੂ ਖ਼ਾਲਸਾ ਪੰਥ ਦੇ ਸਿੱਖਾਂ ਨੂੰ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦਾ ਸੰਬੰਧ ਨਾ ਰੱਖਣ ਦਾ ਹੁਕਮ ਵੀ ਜਾਰੀ ਕੀਤਾ ਗਿਆ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦੀ ਸਰਵਉੱਚ ਸੰਸਥਾ ਹੈ ਅਤੇ ਉਥੋਂ ਜਾਰੀ ਹੋਣ ਵਾਲਾ ਹਰ ਹੁਕਮ ਗੁਰੂ ਨਾਨਕ ਨਾਮ ਲੇਵਾ ਸੰਗਤ ਲਈ ਸਤਿਕਾਰਯੋਗ ਅਤੇ ਪ੍ਰਵਾਨਯੋਗ ਹੁੰਦਾ ਹੈ। ਧੀਮਾਨ ਨੇ ਕਿਹਾ ਕਿ ਜਦੋਂ ਕਿਸੇ ਵਿਅਕਤੀ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗੁਰੂ-ਦੋਖੀ ਅਤੇ ਖ਼ਾਲਸਾ ਪੰਥ ਵਿਰੋਧੀ ਐਲਾਨਿਆ ਜਾਂਦਾ ਹੈ ਤਾਂ ਉਸ ਦੇ ਗੰਭੀਰ ਸਮਾਜਿਕ ਅਤੇ ਨੈਤਿਕ ਪ੍ਰਭਾਵ ਹੁੰਦੇ ਹਨ। ਅਜਿਹੇ ਹਾਲਾਤਾਂ ਵਿੱਚ ਜਿਲੇ ਦੇ ਵਿਧਾਇਕ/ ਜਿਲੇ ਤੋਂ ਪੰਜਾਬ ਸਰਕਾਰ ਚ ਮ...

ब्राहमण कल्याण बोर्ड पंजाब सरकार द्वारा नव नियुक्त जिला चेयरमैनो और बोर्ड मेम्बर्स के सम्मान में बचत भवन जिलाधीश कार्यलय लुधियाना में सम्मान समारोह का आयोजन किया

चित्र
ब्राहमण कल्याण बोर्ड पंजाब सरकार द्वारा नव नियुक्त जिला चेयरमैनो और बोर्ड मेम्बर्स के सम्मान में बचत भवन जिलाधीश कार्यलय लुधियाना में सम्मान समारोह का आयोजन किया लुधियाना 16 जून (मनजीत सिंह रोमाणा) ब्राहमण कल्याण बोर्ड पंजाब सरकार द्वारा नव नियुक्त जिला चेयरमैनो और बोर्ड मेम्बर्स के सम्मान में बचत भवन जिलाधीश कार्यलय लुधियाना में सम्मान समारोह का आयोजन किया गया।समारोह की अध्यक्षता ब्राहमण कल्याण बोर्ड के चेयरमैन पंकज शारदा की इस अवसर पर शारदा ने अपने संबोधन में पंजाब भर के ब्राह्मण समाज को एकजुट होने की अपील करते हुऐ कहा कि यदि हमारा एकजुट हो प्रयास करे तो हम ब्राह्मण समाज को पेश आ रही मुश्किलों को सरकार तक पहुंचा उनका हल करवा सकते हैं शारदा ने सभी नवनियुक्त चेयरमैनो को अपने अपने क्षेत्र में सरकार की जनहित की योजनाओं को लोगों तक पहुचाने की अपील की। शारदा ने कहाकि ब्राह्मण समाज पंजाब में 16 % होने के बावजूद सियासी तोर पर इसी लिए कमजोर है क्योंकि समाज एकजुट नहीं है , उन्होंने कहाकि बोर्ड शीघ्र पूरे पंजाब में परिवार जोड़ो अभियान शुरू करने जा रहा है इसी के साथ पंजाब के सभी स्क...

ਵਿਧਾਇਕ ਗਰੇਵਾਲ ਵੱਲੋਂ ਕਰੀਬ 1.30 ਕਰੋੜੀ ਸੀਵਰੇਜ, ਬਰਸਾਤੀ ਪਾਣੀ ਲਾਈਨਾ ਦੇ ਕੰਮਾਂ ਦਾ ਉਦਘਾਟਨ

चित्र
ਵਿਧਾਇਕ ਗਰੇਵਾਲ ਵੱਲੋਂ ਕਰੀਬ 1.30 ਕਰੋੜੀ ਸੀਵਰੇਜ, ਬਰਸਾਤੀ ਪਾਣੀ ਲਾਈਨਾ ਦੇ ਕੰਮਾਂ ਦਾ ਉਦਘਾਟਨ  - ਕਿਹਾ ! ਇਹਨਾਂ ਕੰਮਾਂ ਦੇ ਮੁਕੰਮਲ ਹੋਣ ਨਾਲ 32 ਅਤੇ 33 ਸੈਕਟਰ ਦੇ ਵਸਨੀਕਾਂ ਨੂੰ ਮਿਲੇਗੀ ਵੱਡੀ ਰਾਹਤ  - ਆਪ ਵੱਲੋਂ ਕਰਵਾਏ ਜਾ ਰਹੇ ਸੂਬੇ ਭਰ ਚ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਵਿਰੋਧੀ ਪਾਰਟੀਆਂ ਚ ਬੁਖਲਾਹਟ - ਗਰੇਵਾਲ ਲੁਧਿਆਣਾ 16 ਜੂਨ (ਮਨਜੀਤ ਸਿੰਘ ਰੋਮਾਣਾ) ਵਿਧਾਨ ਸਭਾ ਹਲਕਾ ਪੂਰਵੀ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਅੱਜ ਹਲਕੇ ਦੇ ਸੈਕਟਰ 32 ਅਤੇ 33 ਵਿਖੇ ਕਰੀਬ 1.30 ਕਰੋੜ ਦੀ ਲਾਗਤ ਨਾਲ ਹੋਣ ਜਾ ਰਹੇ ਸੀਵਰੇਜ ਅਤੇ ਬਰਸਾਤੀ ਪਾਣੀ ਦੀਆਂ ਲਾਈਨਾਂ ਦੀ ਸਫਾਈ ਦੇ ਕੰਮਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਕਿਹਾ ਕਿ ਸੂਬੇ ਤੇ ਰਾਜ ਕਰ ਚੁੱਕੀਆਂ ਸਾਬਕਾ ਸਰਕਾਰਾਂ ਦੇ ਨੁਮਾਇੰਦਿਆਂ ਨੇ ਪਿਛਲੇ 35 ਸਾਲਾਂ ਤੋਂ ਇਸ ਇਲਾਕੇ ਦੀ ਸਾਰ ਨਹੀਂ ਲਈ ਜਿਸ ਕਾਰਨ ਬਰਸਾਤਾਂ ਦੇ ਸਮੇਂ ਤੇ ਸੈਕਟਰ 32 ਅਤੇ 33 ਨੂੰ ਸੀਵਰੇਜ ਓਵਰਫਲੋ ਕਾਰਨ ਕਈ ਤਰਹਾਂ ਦੀਆਂ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂ ਰਿਹਾ ਸੀ। ਉਹਨਾਂ ਕਿਹਾ ਕਿ ਇਲਾਕਾ ਵਾਸੀਆਂ ਦੀ ਮੰਗ ਨੂੰ ਦੇਖਦੇ ਹੋਏ ਅੱਜ ਸੀਵਰੇਜ ਅਤੇ ਪਾਣੀ ਦੀਆਂ ਪਾਈਪਾਂ ਦੀ ਸਫਾਈ ਦੇ ਕੰਮਾਂ ਦਾ ਉਦਘਾਟਨ ਕੀਤਾ ਗਿਆ ਹੈ , ਇਹਨਾਂ ਕੰਮਾਂ ਤੇ ਕਰੀਬ 1.30 ਕਰੋੜ ਦੀ ਲਾਗਤ ਆਵੇਗੀ ਅਤੇ ਆਉ...

ਲੁਧਿਆਣਾ ਵਿੱਚ ਇਨਕਮ ਟੈਕਸ ਵਿਭਾਗ ਵੱਲੋਂ ਨਵੇਂ ਆਮਦਨ ਕਰ ਐਕਟ 2025 ਬਾਰੇ ਜਾਗਰੂਕਤਾ ਸਮਾਗਮ ਆਯੋਜਿਤ ਕੀਤਾ

चित्र
ਲੁਧਿਆਣਾ ਵਿੱਚ ਇਨਕਮ ਟੈਕਸ ਵਿਭਾਗ ਵੱਲੋਂ ਨਵੇਂ ਆਮਦਨ ਕਰ ਐਕਟ 2025 ਬਾਰੇ ਜਾਗਰੂਕਤਾ ਸਮਾਗਮ ਆਯੋਜਿਤ ਕੀਤਾ ਨਵੇਂ ਆਮਦਨ ਕਰ ਐਕਟ ਦੀ ਸਫਲਤਾ ਲਈ ਹਿੱਸੇਦਾਰਾਂ ਦੀ ਭੂਮਿਕਾ ਅਹਿਮ: ਸੁਰਿੰਦਰ ਕੌਰ ਵੜੈਚ ਟੈਕਸਦਾਤਾਵਾਂ ਲਈ ਸੁਖਾਲਾ ਬਣੇਗਾ ਨਵਾਂ ਆਮਦਨ ਕਰ ਐਕਟ 2025: ਭੁਪਿੰਦਰ ਸਿੰਘ ਲੁਧਿਆਣਾ, 16 ਜੂਨ (ਮਨਜੀਤ ਸਿੰਘ ਰੋਮਾਣਾ) ਇਨਕਮ ਟੈਕਸ ਦੇ ਸੰਯੁਕਤ ਕਮਿਸ਼ਨਰ (ਟੀ.ਡੀ.ਐਸ), ਰੇਂਜ, ਲੁਧਿਆਣਾ ਦੇ ਟੀ.ਡੀ.ਐਸ ਦਫ਼ਤਰ ਨੇ ਗ੍ਰੈਂਡ ਵਾਕ ਮਾਲ, ਫਿਰੋਜ਼ਪੁਰ ਰੋਡ, ਲੁਧਿਆਣਾ ਵਿਖੇ 'ਪ੍ਰਾਰੰਭ 2026 ਨੀਤੀ ਸੁਧਾਰ ਅਤੇ ਮਿਸ਼ਨ ਵਿਕਾਸ ਭਾਰਤ ਲਈ ਜ਼ਿੰਮੇਵਾਰ ਕਾਰਵਾਈ' ਪਹਿਲਕਦਮੀ ਦੇ ਤਹਿਤ ਇੱਕ ਮੈਗਾ ਜਾਗਰੂਕਤਾ ਸਮਾਗਮ ਦਾ ਆਯੋਜਨ ਕੀਤਾ। ਇਸ ਸਮਾਗਮ ਦਾ ਉਦੇਸ਼ ਟੈਕਸਦਾਤਾਵਾਂ ਅਤੇ ਹਿੱਸੇਦਾਰਾਂ ਵਿੱਚ ਨਵੇਂ ਪੇਸ਼ ਕੀਤੇ ਗਏ ਆਮਦਨ ਕਰ ਐਕਟ, 2025 ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸ੍ਰੀਮਤੀ ਸੁਰਿੰਦਰ ਕੌਰ ਵੜੈਚ, ਐਡੀਸ਼ਨਲ ਕਮਿਸ਼ਨਰ ਆਫ ਇਨਕਮ ਟੈਕਸ (ਟੀ.ਡੀ.ਐਸ), ਚੰਡੀਗੜ੍ਹ ਨੇ ਇਹ ਯਕੀਨੀ ਬਣਾਉਣ ਵਿੱਚ ਹਿੱਸੇਦਾਰਾਂ ਦੀ ਸ਼ਮੂਲੀਅਤ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਕਿ ਨਵਾਂ ਐਕਟ ਪਹੁੰਚਯੋਗ, ਪ੍ਰਭਾਵਸ਼ਾਲੀ ਅਤੇ ਟੈਕਸਦਾਤਾਵਾਂ ਅਨੁਕੂਲ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਟੈਕਸਦਾਤਾਵਾਂ ਅਤੇ ਹੋਰ ਹਿੱਸੇਦਾਰਾਂ ਦੀ ਸਰਗਰਮ ਭਾਗੀਦਾਰੀ ਕਾਨੂੰਨ ਦੇ ਸਫਲਤਾਪੂਰਵਕ ਲਾਗੂ ਕਰਨ ਵਿੱਚ ਮ...

ਕੌਂਸਲਰ ਨਿਧੀ ਗੁਪਤਾ ਦੀਆਂ ਕੋਸ਼ਿਸ਼ਾਂ ਸਦਕਾ, ਵਿਧਾਇਕ ਦਲਜੀਤ ਭੋਲਾ ਗਰੇਵਾਲ ਨੇ ਕਰਵਾਈ ਸੈਕਟਰ-32 ਏ ਵਿੱਚ ਮੇਨ ਸੀਵਰ ਲਾਈਨ ਦੀ ਡੀਸੈਲਟਿੰਗ ਦੀ ਸ਼ੁਰੂਆਤ

चित्र
ਕੌਂਸਲਰ ਨਿਧੀ ਗੁਪਤਾ ਦੀਆਂ ਕੋਸ਼ਿਸ਼ਾਂ ਸਦਕਾ, ਵਿਧਾਇਕ ਦਲਜੀਤ ਭੋਲਾ ਗਰੇਵਾਲ ਨੇ ਕਰਵਾਈ ਸੈਕਟਰ-32 ਏ ਵਿੱਚ ਮੇਨ ਸੀਵਰ ਲਾਈਨ ਦੀ ਡੀਸੈਲਟਿੰਗ ਦੀ ਸ਼ੁਰੂਆਤ  ਇਲਾਕੇ ਵਿੱਚ ਆਉਂਦੇ ਦਿਨਾਂ ਦੌਰਾਨ ਹੋਰ ਵੀ ਵਿਕਾਸ ਕਾਰਜ ਹੋਣਗੇ ਸ਼ੁਰੂ: ਕੌਂਸਲਰ ਨਿਧੀ ਗੁਪਤਾ ਲੁਧਿਆਣਾ, 16 ਜੂਨ (ਮਨਜੀਤ ਸਿੰਘ ਰੋਮਾਣਾ) ਵਾਰਡ ਨੰਬਰ 19 ਤੋਂ ਕੌਂਸਲਰ ਅਤੇ ਆਮ ਆਦਮੀ ਪਾਰਟੀ ਜਿਲਾ ਲੁਧਿਆਣਾ ਦੀ ਸਕੱਤਰ ਨਿਧੀ ਗੁਪਤਾ ਦੀ ਕੋਸ਼ਿਸ਼ਾਂ ਸਦਕਾ ਕਰੀਬ 91 ਲੱਖ ਰੁਪਏ ਦੀ ਲਾਗਤ ਨਾਲ ਸੈਕਟਰ-32 ਏ ਵਿੱਚ ਮੇਨ ਸੀਵਰ ਲਾਈਨ ਦੀ ਡਿਸੈਲਟਿੰਗ ਦੇ ਕੰਮ ਦੀ ਸ਼ੁਰੂਆਤ ਅੱਜ ਹਲਕਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਵੱਲੋਂ ਕਰਵਾਈ ਗਈ।  ਇਸ ਮੌਕੇ ਸੰਬੋਧਨ ਕਰਦਿਆਂ, ਵਿਧਾਇਕ ਗਰੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਤੇ ਸਰਬਪੱਖੀ ਵਿਕਾਸ ਲਈ ਤਤਪਰ ਹੈ। ਇਸਦੇ ਤਹਿਤ ਪੂਰਬੀ ਵਿਧਾਨ ਸਭਾ ਹਲਕੇ ਵਿੱਚ ਜੰਗੀ ਪੱਧਰ ਤੇ ਵਿਕਾਸ ਕਾਰਜ ਚੱਲ ਰਹੇ ਹਨ ਅਤੇ ਇਹ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ। ਇਲਾਕਾ ਕੌਂਸਲਰ ਨਿਧੀ ਗੁਪਤਾ ਨੇ ਕਿਹਾ ਕਿ ਬਰਸਾਤਾਂ ਦੇ ਦਿਨਾਂ ਵਿੱਚ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ, ਇਸ ਵਾਸਤੇ ਮੇਨ ਸੀਵਰ ਲਾਈਨ ਦੀ ਡੀਸੈਲਟਿੰਗ ਦਾ ਕੰਮ ਸੈਕਟਰ-32 ਏ ਵਿੱਚ ਅੱਜ ਸ਼ੁਰੂ ਕਰਵਾਇਆ ਗਿਆ। ਉਹਨਾਂ ਨੇ ਵਿਧਾਇਕ ਗਰੇਵਾਲ ਅਤੇ ਸਮੂਹ ਪਾਰਟੀ ਅਗਵਾਈ ਦਾ ਇਲਾਕੇ ਦੇ ਵਿਕਾਸ ਲਈ ਅਹਿਮ ਯੋਗਦਾਨ ਦੇਣ ਵਾਸਤੇ ...

ਮਾਵਾਂ ਦੀ ਸਿਹਤ ਸੰਭਾਲ ਸੇਵਾਵਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਹੋਵੇਗੀ: ਡੀ.ਸੀ ਹਿਮਾਂਸ਼ੂ ਜੈਨ

चित्र
ਮਾਵਾਂ ਦੀ ਸਿਹਤ ਸੰਭਾਲ ਸੇਵਾਵਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਹੋਵੇਗੀ: ਡੀ.ਸੀ ਹਿਮਾਂਸ਼ੂ ਜੈਨ ਡੀ.ਸੀ ਹਿਮਾਂਸ਼ੂ ਜੈਨ ਦਾ ਸਖ਼ਤ ਸੰਦੇਸ਼, ਮਾਵਾਂ ਦੀ ਜਾਨ ਬਚਾਉਣਾ ਸਭ ਦੀ ਸਾਂਝੀ ਜ਼ਿੰਮੇਵਾਰੀ ਮਿਸ਼ਨ ਜੀਵਨੀ ਤਹਿਤ ਡੀ.ਸੀ ਦੀ ਪ੍ਰਧਾਨਗੀ ਹੇਠ ਲੁਧਿਆਣਾ ਵਿੱਚ ਹੋਈ ਜੱਚਾ ਮੌਤਾਂ ਦੀ ਸਮੀਖਿਆ ਮੀਟਿੰਗ ਮਿਸ਼ਨ ਜੀਵਨੀ ਵਲੰਟੀਅਰਾਂ ਨੂੰ ਡੀ.ਸੀ ਹਿਮਾਂਸ਼ੂ ਜੈਨ ਵੱਲੋਂ ਕੀਤਾ ਗਿਆ ਸਨਮਾਨਿਤ ਲੁਧਿਆਣਾ ਪ੍ਰਸ਼ਾਸਨ ਦਾ ਸੰਕਲਪ—ਰੋਕਥਾਮਯੋਗ ਮਾਵਾਂ ਦੀ ਮੌਤ ਦਰ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਲੁਧਿਆਣਾ, 16 ਜੂਨ (ਮਨਜੀਤ ਸਿੰਘ ਰੋਮਾਣਾ) ਮਿਸ਼ਨ ਜੀਵਨੀ ਦੇ ਤਹਿਤ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਜੈਨ ਦੀ ਪ੍ਰਧਾਨਗੀ ਹੇਠ ਇੱਕ ਜੱਚਾ ਮੌਤ ਸਮੀਖਿਆ ਮੀਟਿੰਗ ਕੀਤੀ ਗਈ, ਜਿਸ ਵਿੱਚ ਅਪ੍ਰੈਲ ਅਤੇ ਮਈ ਦੇ ਮਹੀਨਿਆਂ ਦੌਰਾਨ ਜ਼ਿਲ੍ਹੇ ਵਿੱਚ ਰਿਪੋਰਟ ਕੀਤੀਆਂ ਗਈਆਂ ਸਾਰੀਆਂ ਜੱਚਾ ਮੌਤਾਂ ਦੀ ਸਮੀਖਿਆ ਕੀਤੀ ਗਈ। ਸੇਵਾ ਪ੍ਰਦਾਨ ਕਰਨ ਵਿੱਚ ਪਾੜੇ ਦੀ ਪਛਾਣ ਕਰਨ ਅਤੇ ਜਵਾਬਦੇਹੀ ਤੈਅ ਕਰਨ ਲਈ ਹਰੇਕ ਮਾਮਲੇ ਦੀ ਵਿਸਥਾਰ ਨਾਲ ਜਾਂਚ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਜ਼ੋਰ ਦੇ ਕੇ ਕਿਹਾ ਕਿ ਮਾਵਾਂ ਦੀ ਜਾਨ ਬਚਾਉਣਾ ਜਨਤਾ, ਡਾਕਟਰਾਂ ਅਤੇ ਹਸਪਤਾਲਾਂ ਦੀ ਸਾਂਝੀ ਜ਼ਿੰਮੇਵਾਰੀ ਹੈ। ਜੱਚਾ ਸਿਹਤ ਸੰਭਾਲ ਸੇਵਾਵਾਂ ਦੇ ਪ੍ਰਬੰਧ ਵਿੱਚ ਕੋਈ ਵੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜਿੱਥੇ ਵੀ ਲਾਪਰਵਾਹੀ ਪਾਈ ਗਈ ਉੱਥੇ...

ਭੂਰੀਵਾਲੇ ਪਰੰਪਰਾ ਤਹਿਤ ਜਾਤੀ, ਧਰਮ ਤੇ ਫਿਰਕਾਪ੍ਰਸਤੀ ਦਾ ਪਾੜਾ ਖਤਮ ਕਰਨ ’ਤੇ ਜ਼ੋਰ ਦੇਣਾ ਸਲਾਘਾਯੋਗ - ਜਸਵੀਰ ਸਿੰਘ ਗੜ੍ਹੀ

चित्र
ਭੂਰੀਵਾਲੇ ਪਰੰਪਰਾ ਤਹਿਤ ਜਾਤੀ, ਧਰਮ ਤੇ ਫਿਰਕਾਪ੍ਰਸਤੀ ਦਾ ਪਾੜਾ ਖਤਮ ਕਰਨ ’ਤੇ ਜ਼ੋਰ ਦੇਣਾ ਸਲਾਘਾਯੋਗ - ਜਸਵੀਰ ਸਿੰਘ ਗੜ੍ਹੀ ਸ੍ਰੀ ਸ੍ਰੀ 1008 ਬ੍ਰਹਮਲੀਨ ਸਤਿਗੁਰੂ ਲਾਲ ਦਾਸ ਜੀ ਮਹਾਰਾਜ ਭੂਰੀਵਾਲਿਆਂ ਜੀ ਦੇ ਅਵਤਾਰ ਦਿਵਸ ਮੌਕੇ ਹੋਏ ਨਤਮਸਤਕ ਕਿਹਾ! ਆਚਾਰੀਆ ਚੇਤਨਾਨੰਦ ਮਹਾਰਾਜ ਜੀ ਦਾ ਸਮਾਜ ਸੇਵਾ ’ਚ ਅਹਿਮ ਯੋਗਦਾਨ ਲੁਧਿਆਣਾ, 16 ਜੂਨ (ਮਨਜੀਤ ਸਿੰਘ ਰੋਮਾਣਾ) ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ. ਜਸਵੀਰ ਸਿੰਘ ਗੜ੍ਹੀ ਵੱਲੋਂ ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ ਗਰੀਬਦਾਸੀ ਸੰਪਰਦਾ ਦਾ ਸਾਂਝੀਵਾਲਤਾ ਦਾ ਸੁਨੇਹਾ ਘਰ-ਘਰ ਪਹੁੰਚਾਉਣ ਦਾ ਸੱਦਾ ਦਿੱਤਾ। ਉਨ੍ਹਾਂ ਜਾਤੀ, ਧਰਮ ਤੇ ਫਿਰਕਾਪ੍ਰਸਤੀ ਦਾ ਪਾੜਾ ਖਤਮ ਕਰਨ ’ਤੇ ਵੀ ਜ਼ੋਰ ਦਿੱਤਾ। ਚੇਅਰਮੈਨ ਸ. ਜਸਵੀਰ ਸਿੰਘ ਗੜ੍ਹੀ, ਧਾਰਮਿਕ ਤੇ ਸਮਾਜ ਸੇਵੀ ਸ਼ਖਸ਼ੀਅਤ ਵੇਦਾਂਤਾ ਆਚਾਰੀਆ ਸਵਾਮੀ ਚੇਤਨਾ ਨੰਦ ਜੀ ਮਹਾਰਾਜ ਭੂਰੀ ਵਾਲੇ (ਮੌਜੂਦਾ ਗੱਦੀ ਨਸ਼ੀਨ) ਦੀ ਸਰਪ੍ਰਸਤੀ ਹੇਠ ਰਕਬਾ ਧਾਮ, ਮੁੱਲਾਂਪੁਰ (ਲੁਧਿਆਣਾ) ਵਿਖੇ  ਅੱਜ ਸ੍ਰੀ ਸ੍ਰੀ 1008 ਬ੍ਰਹਮਲੀਨ ਸਤਿਗੁਰੂ ਲਾਲ ਦਾਸ ਜੀ ਮਹਾਰਾਜ ਭੂਰੀਵਾਲਿਆਂ ਜੀ ਦੇ ਅਵਤਾਰ ਦਿਵਸ ਮੌਕੇ ਨਤਮਸਤਕ ਹੋਏ। ਉਨ੍ਹਾਂ ਪੰਗਤ ਵਿੱਚ ਬੈਠ ਕੇ ਆਈਆਂ ਹੋਈਆਂ ਸੰਗਤਾਂ ਦੇ ਨਾਲ ਲੰਗਰ ਵੀ ਛੱਕਿਆ। ਚੇਅਰਮੈਨ ਸ. ਜਸਵੀਰ ਸਿੰਘ ਗੜ੍ਹੀ ਦਾ ਸਮਾਗਮ ਵਿੱਚ ਪਹੁੰਚਣ ਤੇ ਵੇਦਾਂਤਾ ਆਚਾਰੀਆ ਸਵਾਮੀ ਚੇਤਨਾ ਨੰਦ ਜੀ ਮਹਾਰਾਜ ਭੂਰੀ ਵਾਲਿਆਂ ...

ਖੰਨਾ ਵਿੱਚ ਵੋਟਰ ਸੂਚੀ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਲਈ ਸੁਪਰਵਾਈਜ਼ਰਾਂ ਅਤੇ ਬੀ.ਐਲ.ਓਜ਼ ਦੀ ਹੋਈ ਟਰੇਨਿੰਗ

चित्र
ਖੰਨਾ ਵਿੱਚ ਵੋਟਰ ਸੂਚੀ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਲਈ ਸੁਪਰਵਾਈਜ਼ਰਾਂ ਅਤੇ ਬੀ.ਐਲ.ਓਜ਼ ਦੀ ਹੋਈ ਟਰੇਨਿੰਗ ਬੀ.ਐਲ.ਓਜ਼ ਵੱਲੋਂ 25 ਜੂਨ ਤੋਂ ਘਰ-ਘਰ ਜਾ ਕੇ ਭਰੇ ਜਾਣਗੇ ਵੋਟਰ ਗਣਨਾ ਫਾਰਮ: ਐਸ.ਡੀ.ਐਮ. ਸਵਾਤੀ ਟਿਵਾਣਾ ਖੰਨਾ, ਲੁਧਿਆਣਾ, 16 ਜੂਨ (ਮਨਜੀਤ ਸਿੰਘ ਰੋਮਾਣਾ) ਉਪ ਮੰਡਲ ਮੈਜਿਸਟਰੇਟ, ਖੰਨਾ ਸ੍ਰੀਮਤੀ ਸਵਾਤੀ ਟਿਵਾਣਾ ਵਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਭਾਰਤ ਚੋਣ ਕਮਿਸ਼ਨ ਹਦਾਇਤਾਂ ਅਨੁਸਾਰ ਪੰਜਾਬ ਰਾਜ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ) ਦਾ ਕੰਮ 15 ਜੂਨ 2026 ਤੋ ਸ਼ੁਰੂ ਹੋ ਰਿਹਾ ਹੈ, ਜਿਸ ਦੌਰਾਨ ਤਿਆਰੀ, ਸਿਖਲਾਈ, ਪ੍ਰਿੰਟਿੰਗ, ਗਣਨਾ ਫਾਰਮ, ਪੋਲਿੰਗ ਸਟੇਸ਼ਨਾਂ ਦਾ ਤਰਕਸੰਗਤੀਕਰਨ/ਮੁੜ-ਵਿਵਸਥਾ, ਕੰਟਰੋਲ ਟੇਬਲ ਦਾ ਅੱਪਡੇਟ ਅਤੇ ਡਾਰਫਟ ਰੋਲ ਦੀ ਤਿਆਰੀ, ਡਰਾਫਟ ਵੋਟਰ ਸੂਚੀ ਦਾ ਪ੍ਰਕਾਸ਼ਨ, ਦਾਅਵੇ ਅਤੇ ਇਤਰਾਜ਼, ਨੋਟਿਸ ਜਾਰੀ, ਸੁਣਵਾਈ, ਤਸਦੀਕ ਅਤੇ ਵੋਟਰ ਸੂਚੀ ਦਾ ਅੰਤਿਮ ਪ੍ਰਕਾਸ਼ਨ ਆਦਿ ਪੂਰਵ ਸੁਧਾਈ ਅਤੇ ਸੁਧਾਈ ਗਤੀਵੀਧੀਆਂ ਮੁਕੰਮਲ ਕੀਤੀਆਂ ਜਾਣੀਆਂ ਹਨ। ਇਸ ਦੇ ਸਬੰਧ ਵਿੱਚ ਏ.ਐਸ. ਗਰਲਜ਼ ਕਾਲਜ, ਅਮਲੋਹ ਰੋਡ ਖੰਨਾ ਵਿਖੇ ਸੁਪਰਵਾਈਜਰ ਅਤੇ ਬੀ.ਐਲ.ਓਜ਼ ਦੀ ਟਰੇਨਿੰਗ ਰੱਖੀ ਗਈ। ਇਸ ਟਰੇਨਿੰਗ ਦੌਰਾਨ ਉਪ ਮੰਡਲ ਮੈਜਿਸਟਰੇਟ ਅਤੇ ਅਸੈਂਬਲੀ ਲੈਵਲ ਮਾਸਟਰ ਟਰੇਨਰਾਂ ਵੱਲੋਂ ਸਹਾਇਕ ਚੋਣ ਰਜਿਸਟਰੇਸ਼ਨ ਅਫਸਰਾਂ, 057 ਖੰਨਾ ਦੇ ਸੁਪਰਵਾਈਜਰ ਅਤੇ ਬੀ.ਐਲ.ਓਜ਼ ਨੂੰ ਵੋਟਰ ਸੂਚੀ ਦੀ...

ਲੋਕ ਮਿਲਣੀ ਸਮਾਗਮਾਂ ਰਾਹੀਂ ਸਰਕਾਰ ਤੇ ਲੋਕਾਂ ਵਿਚਕਾਰ ਮਜ਼ਬੂਤ ਹੋ ਰਿਹਾ ਸੰਪਰਕ: ਕੈਬਨਿਟ ਮੰਤਰੀ ਸੌਂਦ

चित्र
ਲੋਕ ਮਿਲਣੀ ਸਮਾਗਮਾਂ ਰਾਹੀਂ ਸਰਕਾਰ ਤੇ ਲੋਕਾਂ ਵਿਚਕਾਰ ਮਜ਼ਬੂਤ ਹੋ ਰਿਹਾ ਸੰਪਰਕ: ਕੈਬਨਿਟ ਮੰਤਰੀ ਸੌਂਦ ਮੰਤਰੀ ਸੌਂਦ ਨੇ ਲੋਕ ਮਿਲਣੀ ਸਮਾਗਮਾਂ ਦੌਰਾਨ ਪਿੰਡ ਗੰਢੂਆ ਨੂੰ 10 ਲੱਖ ਰੁਪਏ ਅਤੇ ਗੱਗੜਮਾਜਰਾ ਨੂੰ 13 ਲੱਖ ਰੁਪਏ ਦੀ ਦਿੱਤੀ ਗ੍ਰਾਂਟ ਪੰਜਾਬ ਵਿੱਚ 90 ਫ਼ੀਸਦੀ ਤੋਂ ਵੱਧ ਘਰਾਂ ਨੂੰ ਦਿੱਤੀ ਜਾ ਰਹੀ ਹੈ ਮੁਫ਼ਤ ਬਿਜਲੀ : ਬਿਜਲੀ ਮੰਤਰੀ ਸੌਂਦ ਖੰਨਾ ਹਲਕੇ ਵਿੱਚ ਜੰਗੀ ਪੱਧਰ 'ਤੇ ਚੱਲ ਰਹੇ ਹਨ ਵਿਕਾਸ ਕਾਰਜ: ਸੌਂਦ ਲੋਕਾਂ ਨਾਲ ਸਿੱਧਾ ਸੰਵਾਦ ਲਈ ਪਿੰਡਾਂ ਵਿੱਚ ਪਹੁੰਚੇ ਮੰਤਰੀ ਸੌਂਦ, ਵਿਕਾਸ ਕਾਰਜਾਂ ਨੂੰ ਦਿੱਤੀ ਰਫ਼ਤਾਰ ਖੰਨਾ, ਲੁਧਿਆਣਾ, 16 ਜੂਨ (ਮਨਜੀਤ ਸਿੰਘ ਰੋਮਾਣਾ) ਹਲਕਾ ਖੰਨਾ ਦੇ ਵਿਧਾਇਕ ਅਤੇ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ, ਕਿਰਤ, ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਅਤੇ ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਮੰਗਲਵਾਰ ਨੂੰ ਹਲਕਾ ਖੰਨਾ ਦੇ ਪਿੰਡ ਗੰਢੂਆ ਅਤੇ ਗੱਗੜਮਾਜਰਾ ਵਿੱਚ ਲੋਕ ਮਿਲਣੀ ਕੀਤੀ। ਇਸ ਮੌਕੇ ਉਨ੍ਹਾਂ ਨੇ ਵੱਡੀ ਗਿਣਤੀ ਵਿੱਚ ਪਹੁੰਚੇ ਪਿੰਡ ਵਾਸੀਆਂ ਨਾਲ ਸਿੱਧੀ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਰੋਜ਼ਮਰਾ ਜ਼ਿੰਦਗੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਉਨ੍ਹਾਂ ਦੇ ਤੁਰੰਤ ਅਤੇ ਟਿਕਾਊ ਹੱਲ ਲਈ ਸੰਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪਿੰਡ ਗੱਗੜਮਾਜਰਾ ਮਾਜਰਾ ਦੇ ਵਿਕਾਸ ਕਾਰਜਾਂ ਲਈ 13 ਲੱਖ ...

ਜਾਗਰੂਕਤਾ ਹੀ ਮਲੇਰੀਆ ਵਿਰੁੱਧ ਸਭ ਤੋਂ ਵੱਡਾ ਹਥਿਆਰ: ਆਮ ਆਦਮੀ ਕਲੀਨਿਕ ਦਸ਼ਮੇਸ਼ ਨਗਰ ਵਿਖੇ ਮਲੇਰੀਆ ਜਾਗਰੂਕਤਾ ਕੈਂਪ ਦਾ ਆਯੋਜਨ

चित्र
ਜਾਗਰੂਕਤਾ ਹੀ ਮਲੇਰੀਆ ਵਿਰੁੱਧ ਸਭ ਤੋਂ ਵੱਡਾ ਹਥਿਆਰ: ਆਮ ਆਦਮੀ ਕਲੀਨਿਕ ਦਸ਼ਮੇਸ਼ ਨਗਰ ਵਿਖੇ ਮਲੇਰੀਆ ਜਾਗਰੂਕਤਾ ਕੈਂਪ ਦਾ ਆਯੋਜਨ ਲੁਧਿਆਣਾ, 16 ਜੂਨ (ਮਨਜੀਤ ਸਿੰਘ ਰੋਮਾਣਾ) ਐਂਟੀ-ਮਲੇਰੀਆ ਮਹੀਨੇ ਤਹਿਤ ਸਿਹਤ ਵਿਭਾਗ ਵੱਲੋਂ ਅੱਜ ਆਮ ਆਦਮੀ ਕਲੀਨਿਕ, ਦਸ਼ਮੇਸ਼ ਨਗਰ ਵਿਖੇ ਮਲੇਰੀਆ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਮੁੱਖ ਉਦੇਸ਼ ਲੋਕਾਂ ਨੂੰ ਮਲੇਰੀਆ ਦੇ ਕਾਰਨਾਂ, ਲੱਛਣਾਂ, ਬਚਾਅ ਦੇ ਉਪਾਵਾਂ ਅਤੇ ਸਮੇਂ ਸਿਰ ਇਲਾਜ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਸੀ। ਕੈਂਪ ਦੌਰਾਨ ਸਿਹਤ ਕਰਮਚਾਰੀਆਂ ਨੇ ਦੱਸਿਆ ਕਿ ਮਲੇਰੀਆ ਸੰਕਰਮਿਤ ਮਾਦਾ ਐਨੋਫਿਲੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਤੇਜ਼ ਬੁਖਾਰ, ਠੰਢ ਲੱਗ ਕੇ ਕੰਬਣੀ ਆਉਣਾ, ਸਿਰ ਦਰਦ, ਸਰੀਰ ਦਰਦ, ਬਹੁਤ ਜ਼ਿਆਦਾ ਪਸੀਨਾ ਆਉਣਾ, ਉਲਟੀ ਆਉਣ ਦੀ ਭਾਵਨਾ ਅਤੇ ਕਮਜ਼ੋਰੀ ਇਸ ਦੇ ਆਮ ਲੱਛਣ ਹਨ। ਅਜਿਹੇ ਲੱਛਣ ਦਿਖਾਈ ਦੇਣ 'ਤੇ ਤੁਰੰਤ ਨਜ਼ਦੀਕੀ ਸਿਹਤ ਸੰਸਥਾ ਨਾਲ ਸੰਪਰਕ ਕਰਕੇ ਜਾਂਚ ਅਤੇ ਇਲਾਜ ਕਰਵਾਉਣ ਦੀ ਸਲਾਹ ਦਿੱਤੀ ਗਈ। ਇਸ ਮੌਕੇ 'ਤੇ ਲੋਕਾਂ ਨੂੰ ਘਰਾਂ ਅਤੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦੇਣ, ਪਾਣੀ ਸਟੋਰ ਕਰਨ ਵਾਲੇ ਬਰਤਨਾਂ ਦੀ ਨਿਯਮਿਤ ਸਫ਼ਾਈ ਕਰਨ, ਮੱਛਰਾਂ ਦੇ ਪ੍ਰਜਨਨ ਸਥਾਨਾਂ ਨੂੰ ਨਸ਼ਟ ਕਰਨ, ਮੱਛਰਦਾਨੀਆਂ ਅਤੇ ਮੱਛਰ ਭਜਾਉਣ ਵਾਲੇ ਸਾਧਨਾਂ ਦੀ ਵਰਤੋਂ ਕਰਨ ਅਤੇ ਪੂਰੇ ਸਰੀਰ ਨੂੰ ਢੱਕਣ ਵਾਲੇ ਕੱਪੜੇ ਪਹਿਨਣ ਲਈ ਵੀ ਪ੍ਰੇਰਿਤ ਕੀਤਾ ਗਿਆ। ਸਿਵਲ ਸਰਜਨ...

ਸੇਵਕ ਸਿੰਗਲਾ ਬਣੇ ਪੁਲਿਸ ਪਬਲਿਕ ਡਾਇਰੀ ਦੇ ਚੇਅਰਮੈਨ

चित्र
ਸੇਵਕ ਸਿੰਗਲਾ ਬਣੇ ਪੁਲਿਸ ਪਬਲਿਕ ਡਾਇਰੀ ਦੇ ਚੇਅਰਮੈਨ ਸੱਚ ਨੂੰ ਲੋਕਾਂ ਸਾਹਮਣੇ ਲਿਆਉਣਾ ਹੀ ਮੀਡੀਆ ਦੀ ਨੈਤਿਕ ਜਿੰਮੇਵਾਰੀ : ਸੁਰਿੰਦਰ ਪਾਲ ਆਹਲੂਵਾਲੀਆ  ਲੁਧਿਆਣਾ 16 ਜੂਨ (ਮਨਜੀਤ ਸਿੰਘ ਰੋਮਾਣਾ) ਕੱਲ ਲੁਧਿਆਣਾ ਦੇ ਹੋਟਲ ਰਾਯਲ ਇੰਨ ਵਿੱਚ ਪੁਲਿਸ ਪਬਲਿਕ ਡਾਇਰੀ ਦੀ ਮਹੱਤਵਪੂਰਨ ਮੀਟਿੰਗ ਸੀਨੀਅਰ ਬੀਜੇਪੀ ਲੀਡਰ ਅਤੇ ਚੀਫ ਅਡਵਾਈਜ਼ਰ ਸ ਸੁਰਿੰਦਰ ਪਾਲ ਸਿੰਘ ਆਹੂਵਾਲੀਆ ਅਤੇ ਨਵ ਨਿਯੁਕਤ ਚੇਅਰਮੈਨ ਸ਼੍ਰੀ ਸੇਵਕ ਸਿੰਗਲਾ ਦੀ ਚੇਅਰਮੈਨੀ ਹੇਠ ਸੰਪੰਨ ਹੋਈ। ਇਸ ਮੀਟਿੰਗ ਵਿੱਚ ਨਵੀਂ ਟੀਮ ਦਾ ਗਠਨ ਕੀਤਾ ਗਿਆ ਜਿਸ ਵਿਚ ਸ਼੍ਰੀ ਸੰਦੀਪ ਕੁਮਾਰ ਡੋਗਰਾ ਨੂੰ ਵਾਈਸ ਚੇਅਰਮੈਨ, ਸ਼੍ਰੀ ਨਿਤਿਨ ਗਰਗ ਨੂੰ ਪ੍ਰਧਾਨ, ਡਾ ਹਰਪ੍ਰੀਤ ਸਿੰਘ ਗਰੇਵਾਲ ਨੂੰ ਅਡਵਾਈਜ਼ਰ, ਐਡਵੋਕੇਟ ਸ਼੍ਰੀ ਪੁਨੀਤ ਸਰੀਨ ਨੂੰ ਲੀਗਲ ਅਡਵਾਈਜ਼ਰ, ਸ਼੍ਰੀ ਵਿਨੈ ਧੀਰ ਨੂੰ ਮੈਂਬਰ, ਸ ਇੰਦਰਜੀਤ ਸਿੰਘ ਨੂੰ ਮੈਂਬਰ, ਸ਼੍ਰੀ ਰਜਨੀਸ਼ ਸਿੰਗਲਾ ਮੈਂਬਰ, ਸ਼੍ਰੀ ਸੁਨੀਲ ਕੁਮਾਰ ਮੈਂਬਰ, ਜਸਵਿੰਦਰ ਸਿੰਘ ਨੂੰ ਰਿਪੋਰਟਰ, ਕਰਨਵੀਰ ਭਾਟੀਆ ਨੂੰ ਰਿਪੋਰਟਰ ਨਿਯੁਕਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਬੀਜੇਪੀ ਲੀਡਰ ਸੁਰਿੰਦਰ ਪਾਲ ਸਿੰਘ ਆਹੂਵਾਲੀਆ ਅਤੇ ਬੀਜੇਪੀ ਯੁਵਾ ਨੇਤਾ ਸ਼੍ਰੀ ਸੌਰਵ ਕਪੂਰ ਦਾ ਟੀਮ ਨੇ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ। ਉਹਨਾਂ ਨੇ ਆਪਣੇ ਕੀਮਤੀ ਵਿਚਾਰ ਨਾਲ ਟੀਮ ਨੂੰ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ।  ਇਸ ਮੌਕੇ ਰਜਨੀਸ਼ ਗੁਪਤਾ ਡਿੰਪਲ, ਵ...

ਪ੍ਰਵਾਸੀ ਪੰਜਾਬੀ ਲੇਖਿਕਾ ਪਰਵੇਜ਼ ਸੰਧੂ ਦਾ ਸੱਜਰਾ ਕਹਾਣੀ ਸੰਗ੍ਰਹਿ “ਪਰ - ਹੀਣ ਪਰਿੰਦੇ” ਪ੍ਰਦੇਸ਼ਾਂ ਵਿੱਚ ਬੁਢਾਪੇ ਦਾ ਸ਼ੀਸ਼ਾ: ਪ੍ਰੋ. ਗੁਰਭਜਨ ਸਿੰਘ ਗਿੱਲ

चित्र
ਪ੍ਰਵਾਸੀ ਪੰਜਾਬੀ ਲੇਖਿਕਾ ਪਰਵੇਜ਼ ਸੰਧੂ ਦਾ ਸੱਜਰਾ ਕਹਾਣੀ ਸੰਗ੍ਰਹਿ “ਪਰ - ਹੀਣ ਪਰਿੰਦੇ” ਪ੍ਰਦੇਸ਼ਾਂ ਵਿੱਚ ਬੁਢਾਪੇ ਦਾ ਸ਼ੀਸ਼ਾ: ਪ੍ਰੋ. ਗੁਰਭਜਨ ਸਿੰਘ ਗਿੱਲ ਲੁਧਿਆਣਾ 16 ਜੂਨ (ਮਨਜੀਤ ਸਿੰਘ ਰੋਮਾਣਾ) ਵੈਲਹਿੰਗਮ (ਅਮਰੀਕਾ) ਵੱਸਦੀ ਸਮਰੱਥ ਕਹਾਣੀ ਲੇਖਿਕਾ ਪਰਵੇਜ਼ ਸੰਧੂ ਦਾ ਸਵੀਨਾ ਪ੍ਰਕਾਸ਼ਨ ਕੈਲੇਫੋਰਨੀਆ (ਅਮਰੀਕਾ) ਤੇ ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਛਾਪੇ ਸੱਜਰੇ ਕਹਾਣੀ ਸੰਗ੍ਰਹਿ “ਪਰ -ਹੀਣ ਪਰਿੰਦੇ “ ਨੂੰ ਲੋਕ ਅਰਪਣ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਪਰਵੇਜ਼ ਦਾ ਇਹ ਸੱਜਰਾ ਕਹਾਣੀ ਸੰਗ੍ਰਹਿ ਸਾਨੂੰ ਪ੍ਰਦੇਸ਼ਾਂ ਵਿੱਚ ਜੀਅ ਰਹੇ ਬਜ਼ੁਰਗਾਂ ਦੀ ਪਿਛਲੀ ਉਮਰ ਦੇ ਸੰਘਰਸ਼ ਦਾ ਸ਼ੀਸ਼ਾ ਵਿਖਾਉਂਦਾ ਹੈ। ਉਨ੍ਹਾਂ ਕਿਹਾ ਕਿ ਪਰਵੇਜ਼ ਇਸ ਤੋਂ ਪਹਿਲਾਂ ਛਪੇ ਕਹਾਣੀ ਸੰਗ੍ਰਹਿ “ਮੁੱਠੀ ਭਰ ਸੁਪਨੇ,” “ਟਾਹਣੀਆਂ ਟੁੱਟੇ”, “ਕੋਡ ਬਲੂ” “ਬਲੌਰੀ ਅੱਖ ਵਾਲਾ ਮੁੰਡਾ”ਤੇ ਵਾਰਤਕ ਪੁਸਤਕ “ਕੰਙਣੀ” ਰਾਹੀਂ ਸਾਹਿੱਤ ਜਗਤ ਵਿੱਚ ਆਪਣਾ ਗਹਿਰ ਗੰਭੀਰਾ ਅਕਸ ਬਣਾ ਚੁੱਕੀ ਹੈ।  ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਵਿਸ਼ਵ ਪੰਜਾਬ ਭਵਨ ਦੇ ਵਿਹੜੇ ਵਿੱਚ ਹੋਈ ਇੱਕ ਪ੍ਰਭਾਵਸ਼ਾਲੀ ਇਕੱਤਰਤਾ ਵਿੱਚ ਪਰਵਾਸੀ ਪੰਜਾਬੀ ਕਹਾਣੀ ਦੇ ਸਥਾਪਿਤ ਨਾਮ ਪਰਵੇਜ਼ ਸੰਧੂ ਦੇ ਨਵਾਂ ਕਹਾਣੀ ਸੰਗ੍ਰਹਿ ‘ਪਰਹੀਣ ਪਰਿੰਦੇ’ ਬਾਰੇ ਪੰਜਾਬੀ ਕਵੀ ਤੇ ਪੁਸਤਕ ਦੇ ਪ੍ਰਕਾਸ਼ਕ ਸਤੀਸ਼ ...

ਵਿਧਾਇਕ ਗਰੇਵਾਲ ਵੱਲੋਂ ਵਾਰਡ ਨੰਬਰ 28 ਚ 87 ਲੱਖ ਦੇ ਵਾਟਰ ਸਪਲਾਈ ਦੇ ਕੰਮਾਂ ਦਾ ਉਦਘਾਟਨ

चित्र
ਵਿਧਾਇਕ ਗਰੇਵਾਲ ਵੱਲੋਂ ਵਾਰਡ ਨੰਬਰ 28 ਚ 87 ਲੱਖ ਦੇ ਵਾਟਰ ਸਪਲਾਈ ਦੇ ਕੰਮਾਂ ਦਾ ਉਦਘਾਟਨ ਵਾਰਡ ਦੇ 90 ਫੀਸਦੀ ਵਿਕਾਸ ਕਾਰਜ ਪਹਿਲਾਂ ਹੀ ਮੁਕੰਮਲ ਕਰਵਾਏ ਜਾ ਚੁੱਕੇ ਹਨ - ਗਰੇਵਾਲ ਲੁਧਿਆਣਾ 15 ਜੂਨ (ਮਨਜੀਤ ਸਿੰਘ ਰੋਮਾਣਾ) ਵਿਧਾਨ ਸਭਾ ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਵਾਰਡ ਨੰਬਰ 28 ਹੀਰਾ ਨਗਰ ਵਿਖੇ ਕਰੀਬ 87 ਲੱਖ ਦੀ ਲਾਗਤ ਨਾਲ ਨਵੀਆਂ ਵਾਟਰ ਸਪਲਾਈ ਦੀਆਂ ਪਾਈਪਾਂ ਪਾਉਣ ਦੇ ਕੰਮਾ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ ਸੰਬੋਧਨ ਕਰਦਿਆਂ ਵਿਧਾਇਕ ਗਰੇਵਾਲ ਨੇ ਕਿਹਾ ਕਿ ਵਾਰਡ ਨੰਬਰ 28 ਦੇ ਕਰੀਬ 90 ਫੀਸਦੀ ਵਿਕਾਸ ਕਾਰਜ ਪਹਿਲਾਂ ਹੀ ਮੁਕੰਮਲ ਕਰਵਾਏ ਜਾ ਚੁੱਕੇ ਹਨ । ਉਹਨਾਂ ਕਿਹਾ ਕਿ ਇਲਾਕਾ ਵਾਸੀਆਂ ਦੀ ਮੰਗ ਨੂੰ ਦੇਖਦੇ ਹੋਏ ਅੱਜ 87 ਲੱਖ ਦੀ ਲਾਗਤ ਨਾਲ ਵਾਟਰ ਸਪਲਾਈ ਦੇ ਕੰਮਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ , ਇਹਨਾਂ ਵਿਕਾਸ ਕਾਰਜਾਂ ਨੂੰ ਆਉਣ ਵਾਲੇ ਦਿਨਾਂ ਚ ਜਲਦ ਹੀ ਮੁਕੰਮਲ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਇਹਨਾਂ ਵਿਕਾਸ ਕਾਰਜਾਂ ਦੇ ਮੁਕੰਮਲ ਹੋਣ ਨਾਲ ਇਲਾਕਾ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ। ਇਸ ਮੌਕੇ ਤੇ ਹਾਜ਼ਰ ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਖਾਸ ਕਰ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਦਾ ਧੰਨਵਾਦ ਕਰਦੇ ਹਾਂ ਕਿਹਾ ਕਿ ਵਾਟਰ ਸਪਲਾਈ ਦੀਆਂ ਪਾਈਪਾਂ ਸਬੰਧੀ ਉਹਨਾਂ ਵੱਲੋਂ ਵਿਧਾਇਕ ਗਰੇਵਾਲ ਜੀ ਨੇ ਅਪੀਲ ਕੀਤੀ ਗਈ ਸੀ ਉਹਨਾਂ ਨੇ ਪਹਿਲ ਦੇ ਆਧਾਰ ਤੇ ਇਸ ਕੰਮ ਦੀ ਸ਼ੁਰੂ...

ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੀ ਮੌਜੂਦਗੀ ਵਿੱਚ ਡਾ. ਚਰਨਜੀਤ ਸਿੰਘ ਅਤੇ ਦੇਵਿੰਦਰ ਬਾਗੜੀਆ ਭਾਜਪਾ ਵਿੱਚ ਸ਼ਾਮਲ

चित्र
ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੀ ਮੌਜੂਦਗੀ ਵਿੱਚ ਡਾ. ਚਰਨਜੀਤ ਸਿੰਘ ਅਤੇ ਦੇਵਿੰਦਰ ਬਾਗੜੀਆ ਭਾਜਪਾ ਵਿੱਚ ਸ਼ਾਮਲ ਲੁਧਿਆਣਾ, 15 ਜੂਨ (ਮਨਜੀਤ ਸਿੰਘ ਰੋਮਾਣਾ) ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਲੁਧਿਆਣਾ ਦੀ ਇੱਕ ਮਹੱਤਵਪੂਰਨ ਮੀਟਿੰਗ ਭਾਜਪਾ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦੀ ਅਗਵਾਈ ਹੇਠ ਜ਼ਿਲ੍ਹਾ ਦਫ਼ਤਰ ਵਿੱਚ ਆਯੋਜਿਤ ਕੀਤੀ ਗਈ। ਇਸ ਮੌਕੇ ਕੇਂਦਰੀ ਪੈਟਰੋਲੀਅਮ ਅਤੇ ਪ੍ਰਾਕ੍ਰਿਤਿਕ ਗੈਸ ਮੰਤਰੀ ਸਰਦਾਰ ਹਰਦੀਪ ਸਿੰਘ ਪੁਰੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ। ਇਸ ਦੌਰਾਨ ਡਾ. ਚਰਨਜੀਤ ਸਿੰਘ ਅਤੇ ਦੇਵਿੰਦਰ ਬਾਗੜੀਆ ਨੇ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਅਤੇ ਪਾਰਟੀ ਦੀ ਲੋਕ-ਹਿਤੈਸ਼ੀ ਸੋਚ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਦਾ ਦਾਮਨ ਥਾਮ ਲਿਆ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਉਨ੍ਹਾਂ ਨੂੰ ਪਾਰਟੀ ਦਾ ਪਟਕਾ ਪਹਿਨਾ ਕੇ ਭਾਜਪਾ ਵਿੱਚ ਸ਼ਾਮਲ ਕਰਵਾਇਆ ਅਤੇ ਸਵਾਗਤ ਕੀਤਾ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਵਿਕਾਸ, ਸੁਸ਼ਾਸਨ ਅਤੇ ਲੋਕ-ਕਲਿਆਣ ਦੇ ਨਵੇਂ ਮਾਪਦੰਡ ਸਥਾਪਿਤ ਕਰ ਰਿਹਾ ਹੈ। ਭਾਜਪਾ ਦੀਆਂ ਨੀਤੀਆਂ ਅਤੇ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਵੱਖ-ਵੱਖ ਵਰਗਾਂ ਦੇ ਲੋਕ ਲਗਾਤਾਰ ਪਾਰਟੀ ਨਾਲ ਜੁੜ ਰਹੇ ਹਨ। ਉਨ੍ਹਾਂ ਭਰੋਸਾ ਜਤਾਇਆ ਕਿ ਨਵੇਂ ਮੈਂਬਰ ਪਾਰਟੀ ਸੰਗਠਨ ਨੂ...

ਮਜ਼ਦੂਰ ਦੀ ਧੀ ਲਈ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਬਣਿਆ ਸਹਾਰਾ, IIT ਗੁਹਾਟੀ ਦਾ ਸੁਪਨਾ ਹੋਇਆ ਪੂਰਾ

चित्र
ਮਜ਼ਦੂਰ ਦੀ ਧੀ ਲਈ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਬਣਿਆ ਸਹਾਰਾ, IIT ਗੁਹਾਟੀ ਦਾ ਸੁਪਨਾ ਹੋਇਆ ਪੂਰਾ ਲੁਧਿਆਣਾ, 15 ਜੂਨ (ਮਨਜੀਤ ਸਿੰਘ ਰੋਮਾਣਾ) ਲੁਧਿਆਣਾ ਦੇ ਸਾਹਨੇਵਾਲ ਦੀ ਰਹਿਣ ਵਾਲੀ ਹਰਪ੍ਰੀਤ ਕੌਰ, ਜੋ ਇੱਕ ਦਿਹਾੜੀਦਾਰ ਮਜ਼ਦੂਰ ਦੀ ਧੀ ਹੈ, ਨੇ ਦੇਸ਼ ਦੇ ਮਾਣਯੋਗ ਇੰਡਿਅਨ ਇੰਸਟੀਚਿਊਟ ਆਫ ਟੈਕਨਾਲੋਜੀ (IIT) ਗੁਹਾਟੀ ਵਿੱਚ ਦਾਖਲਾ ਹਾਸਲ ਕੀਤਾ ਹੈ, ਅਤੇ ਸਮਾਜ ਨੇ ਇਹ ਯਕੀਨੀ ਬਣਾਇਆ ਕਿ ਉਸ ਦੇ ਰਾਹ ਵਿੱਚ ਕੋਈ ਰੁਕਾਵਟ ਨਾ ਆਵੇ। ਹਰਪ੍ਰੀਤ ਦੀ ਚੋਣ IIT ਗੁਹਾਟੀ ਦੇ B.Sc (Honours) ਡਾਟਾ ਸਾਇੰਸ ਅਤੇ ਆਰਟੀਫ਼ਿਸ਼ਲ ਇੰਟੈਲੀਜੈਂਸ ਕੋਰਸ ਲਈ ਹੋਈ ਹੈ। ਉਸ ਨੇ 2023 ਵਿੱਚ ਦਸਵੀਂ ਕਲਾਸ ਵਿੱਚ 94 ਫੀਸਦੀ ਅੰਕ ਅਤੇ 2025 ਵਿੱਚ ਬਾਰ੍ਹਵੀਂ ਕਲਾਸ ਵਿੱਚ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ। ਉਸ ਨੇ ਸਰਕਾਰੀ ਸੀਨੀਅਰ ਸੈਕੰਡਰੀ ਕੈਜ਼ੀਡੈਂਸ਼ੀਅਲ ਮੈਰੀਟੋਰੀਅਸ ਸਕੂਲ ਤੋਂ ਪੜ੍ਹਾਈ ਕੀਤੀ। ਇਸ ਤੋਂ ਇਲਾਵਾ, ਉਸ ਨੇ TechBee ਚੋਣ ਪ੍ਰਕਿਰਿਆ ਦੇ ਸਾਰੇ ਪੜਾਅ—ਲਿਖਤੀ ਪ੍ਰੀਖਿਆ, ਗਰੁੱਪ ਡਿਸਕਸ਼ਨ ਅਤੇ ਇੰਟਰਵਿਊ—ਸਫਲਤਾਪੂਰਵਕ ਪਾਰ ਕਰਕੇ IIT ਵਿੱਚ ਆਪਣੀ ਜਗ੍ਹਾ ਬਣਾਈ। ਪਰ ਇਸ ਵੱਡੀ ਕਾਮਯਾਬੀ ਦੇ ਪਿੱਛੇ ਇੱਕ ਔਖੀ ਹਕੀਕਤ ਵੀ ਸੀ। ਹਰਪ੍ਰੀਤ ਦੇ ਪਿਤਾ ਖੇਤੀਬਾੜੀ ਮਜ਼ਦੂਰ ਹਨ ਅਤੇ ਮਾਤਾ ਗ੍ਰਿਹਣੀ ਹਨ। ਛੇ ਮੈਂਬਰੀ ਪਰਿਵਾਰ—ਮਾਪੇ ਅਤੇ ਤਿੰਨ ਛੋਟੇ ਭੈਣ-ਭਰਾ, ਜੋ ਖੁਦ ਵੀ ਹੋਣਹਾਰ ਵਿਦਿਆਰਥੀ ਹਨ—ਲਗਭਗ ₹10,000 ਮਹੀਨਾਵਾਰ ਆਮਦਨ ’ਤੇ ਗੁਜ਼...

ਲੁਧਿਆਣਾ ਵਿੱਚ ਐਸ.ਆਈ.ਆਰ -2026 ਲਈ ਚੋਣ ਅਮਲੇ ਦੀ ਦੂਜੇ ਦਿਨ ਦੀ ਟ੍ਰੇਨਿੰਗ ਸੰਪੰਨ

चित्र
ਲੁਧਿਆਣਾ ਵਿੱਚ ਐਸ.ਆਈ.ਆਰ -2026 ਲਈ ਚੋਣ ਅਮਲੇ ਦੀ ਦੂਜੇ ਦਿਨ ਦੀ ਟ੍ਰੇਨਿੰਗ ਸੰਪੰਨ ਵੋਟਰ ਸੂਚੀਆਂ ਨੂੰ 100 ਫੀਸਦੀ ਸ਼ੁੱਧ ਬਣਾਉਣ ਲਈ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ 25 ਜੂਨ ਤੋਂ 24 ਜੁਲਾਈ ਤੱਕ ਘਰ-ਘਰ ਜਾ ਕੇ ਭਰੇ ਜਾਣਗੇ ਗਣਨਾ ਫਾਰਮ: ਡੀ.ਸੀ. ਹਿਮਾਂਸ਼ੂ ਜੈਨ ਐਸ.ਆਈ.ਆਰ.-2026 ਦੀ ਸਫ਼ਲਤਾ ਲਈ ਲੁਧਿਆਣਾ ਵਿੱਚ ਚੋਣ ਅਮਲੇ ਨੂੰ ਦਿੱਤੀ ਸਿਖਲਾਈ ਲੁਧਿਆਣਾ, 15 ਜੂਨ (ਮਨਜੀਤ ਸਿੰਘ ਰੋਮਾਣਾ) ਪੰਜਾਬ ਵਿੱਚ ਵੋਟਰ ਸੂਚੀਆਂ ਦੀ ਸਪੈਸ਼ਲ ਇਨਟੈਂਸਿਵ ਰਵੀਜ਼ਨ (ਐਸ.ਆਈ.ਆਰ) - 2026 ਨੂੰ ਸਫ਼ਲ ਬਣਾਉਣ ਲਈ, ਜ਼ਿਲ੍ਹਾ ਪੱਧਰੀ ਮਾਸਟਰ ਟ੍ਰੇਨਰਾਂ ਵੱਲੋਂ ਚੋਣ ਹਲਕਾ ਪੱਧਰ ਦੇ ਮਾਸਟਰ ਟ੍ਰੇਨਰਾਂ ਨੂੰ ਸਿਖਲਾਈ ਦੇਣ ਲਈ ਦੂਜੇ ਦਿਨ ਦੀ ਟ੍ਰੇਨਿੰਗ ਵਰਕਸ਼ਾਪ ਸੋਮਵਾਰ ਨੂੰ ਬੱਚਤ ਭਵਨ ਲੁਧਿਆਣਾ ਦੇ ਮੀਟਿੰਗ ਹਾਲ ਵਿਖੇ ਆਯੋਜਿਤ ਕਰਕੇ ਵੱਖ-ਵੱਖ ਦੋ ਬੈਚ ਵਿੱਚ ਸਿਖਲਾਈ ਦਿੱਤੀ ਗਈ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਐਸ.ਆਈ.ਆਰ. ਪ੍ਰਕਿਰਿਆ ਨੂੰ ਪ੍ਰਭਾਵਸ਼ਾਲੀ ਅਤੇ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ 15 ਜੂਨ ਨੂੰ ਜ਼ਿਲ੍ਹਾ ਪੱਧਰੀ ਮਾਸਟਰ ਟ੍ਰੇਨਰਾਂ (ਡੀ.ਐਲ.ਐਮ.ਟੀ) ਵੱਲੋਂ ਚੋਣ ਹਲਕਾ 60-ਲੁਧਿਆਣਾ ਪੂਰਬੀ, 63-ਲੁਧਿਆਣਾ ਕੇਂਦਰੀ, 64-ਲੁਧਿਆਣਾ ਪੱਛਮੀ, 65-ਲੁਧਿਆਣਾ ਉੱਤਰੀ ਦੇ ਸਹਾਇਕ ਚੋਣ ਰਜਿਸਟਰੇਸ਼ਨ ਅਫਸਰਾਂ, ਅਸੈਂਬਲੀ ਲੈਵਲ ਮਾਸਟਰ ਟ੍ਰੇਨਰਾਂ, ਟੈਕਨੀਕਲ ਸਟਾਫ ਅਤੇ ਕਲ...

ਹਲਕਾ ਦੱਖਣੀ 'ਚ ਵਿਕਾਸ ਦੀ ਰਫ਼ਤਾਰ ਬਰਕਰਾਰ, ਵਿਧਾਇਕ ਛੀਨਾ ਨੇ 97 ਲੱਖ ਦੀ ਲਾਗਤ ਵਾਲੇ ਸੀਵਰੇਜ ਪ੍ਰੋਜੈਕਟ ਦੀ ਕੀਤੀ ਸ਼ੁਰੂਆਤ

चित्र
ਹਲਕਾ ਦੱਖਣੀ 'ਚ ਵਿਕਾਸ ਦੀ ਰਫ਼ਤਾਰ ਬਰਕਰਾਰ, ਵਿਧਾਇਕ ਛੀਨਾ ਨੇ 97 ਲੱਖ ਦੀ ਲਾਗਤ ਵਾਲੇ ਸੀਵਰੇਜ ਪ੍ਰੋਜੈਕਟ ਦੀ ਕੀਤੀ ਸ਼ੁਰੂਆਤ ਲੁਧਿਆਣਾ, 15 ਜੂਨ (ਮਨਜੀਤ ਸਿੰਘ ਰੋਮਾਣਾ) ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਦੇ ਲੋਕਾਂ ਨੂੰ ਇੱਕ ਹੋਰ ਵੱਡੀ ਸੌਗਾਤ ਦਿੰਦਿਆਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਨੇ ਵਾਰਡ ਨੰ. 32 ਵਿੱਚ ਸਿੰਗਲਾ ਸਾਈਕਲ ਰੋਡ ਤੋਂ ਈਸਟਮੈਨ ਚੌਂਕ ਤੱਕ 24 ਇੰਚ ਸੀਵਰ ਲਾਈਨ ਪਾਉਣ ਦੇ ਕਾਰਜਾਂ ਦਾ ਉਦਘਾਟਨ ਕੀਤਾ। ਵਿਧਾਇਕ ਛੀਨਾ ਨੇ ਕਿਹਾ ਕਿ ਕਰੀਬ 92 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲਾ ਇਹ ਪ੍ਰੋਜੈਕਟ ਇਲਾਕੇ ਦੇ ਸੀਵਰੇਜ ਪ੍ਰਬੰਧਨ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਲੋਕਾਂ ਨੂੰ ਲੰਬੇ ਸਮੇਂ ਤੋਂ ਦਰਪੇਸ਼ ਸਮੱਸਿਆਵਾਂ ਤੋਂ ਰਾਹਤ ਮਿਲੇਗੀ। ਉਨ੍ਹਾਂ ਅੱਗੇ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਦੀਆਂ ਬੁਨਿਆਦੀ ਲੋੜਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਲਕਾ ਦੱਖਣੀ ਵਿੱਚ ਵਿਕਾਸ ਕਾਰਜ ਬਿਨਾਂ ਕਿਸੇ ਭੇਦਭਾਵ ਦੇ ਤੇਜ਼ੀ ਨਾਲ ਜਾਰੀ ਹਨ ਅਤੇ ਹਰ ਵਾਰਡ ਵਿੱਚ ਲੋਕਾਂ ਦੀਆਂ ਜ਼ਰੂਰਤਾਂ ਮੁਤਾਬਕ ਕੰਮ ਕਰਵਾਏ ਜਾ ਰਹੇ ਹਨ। ਸਮਾਗਮ ਮੌਕੇ 'ਆਪ' ਆਗੂ ਸੁਖਦੇਵ ਸਿੰਘ ਗਰਚਾ, ਕਿਸ਼ਨ ਕੁਮਾਰ, ਸਤਨਾਮ ਸਿੰਘ ਮੱਕੜ, ਪ੍ਰਭਜੀਤ ਭੋਲਾ, ਹਰਪ੍ਰੀਤ ਕੰਗਣਵਾਲ ਅਤੇ ਕੁਲਵੰਤ ਸਿੰਘ ਗਰਚਾ ਵੀ ਮੌਜੂਦ ਰਹੇ ਜਿਨ੍ਹਾਂ ਇੱਕ ਸੁਰ ਵਿੱਚ ਕ...

ਲੋਕ ਸਭਾ ਇੰਚਾਰਜ ਸ਼ਰਨ ਪਾਲ ਸਿੰਘ ਮੱਕੜ ਵਲੋਂ ਸੀਨੀਅਰ ਵਾਈਸ ਚੇਅਰਮੈਨ ਦੀ ਨਿਯੁਕਤੀ ਤੇ ਚਰਨਪ੍ਰੀਤ ਸਿੰਘ ਲਾਂਬਾ ਦਾ ਸਨਮਾਨ

चित्र
ਲੋਕ ਸਭਾ ਇੰਚਾਰਜ ਸ਼ਰਨ ਪਾਲ ਸਿੰਘ ਮੱਕੜ ਵਲੋਂ ਸੀਨੀਅਰ ਵਾਈਸ ਚੇਅਰਮੈਨ ਦੀ ਨਿਯੁਕਤੀ ਤੇ ਚਰਨਪ੍ਰੀਤ ਸਿੰਘ ਲਾਂਬਾ ਦਾ ਸਨਮਾਨ ਲੁਧਿਆਣਾ 15 ਜੂਨ ਮਨਜੀਤ ਸਿੰਘ ਰੋਮਾਣਾ) ਲੋਕ ਸਭਾ ਇੰਚਾਰਜ/ਪੰਜਾਬ ਮੀਡੀਅਮ ਇੰਡਸਟਰੀ ਦੇ ਸੀਨੀਅਰ ਵਾਈਸ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ ਨੇ ਪੰਜਾਬ ਖੱਤਰੀ ਅਰੌੜਾ ਵੈਲਫੇਅਰ ਬੋਰਡ ਜ਼ਿਲ੍ਹਾ ਲੁਧਿਆਣਾ ਦਾ ਵਾਈਸ ਚੇਅਰਮੈਨ ਨਿਯੁਕਤ ਹੋਣ ਤੇ ਚਰਨਪ੍ਰੀਤ ਸਿੰਘ ਲਾਂਬਾ ਨੂੰ ਨਿਜੀ ਤੌਰ ਤੇ ਮਿਲ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਆਪਣੇ ਮੱਕੜ ਪਰਿਵਾਰ ਵਲੋਂ ਲਾਂਬਾ ਪਰਿਵਾਰ ਨੂੰ ਮੁਬਾਰਕਾਂ ਤੇ ਸ਼ੁਭ ਕਾਮਨਾਵਾਂ ਭੇਂਟ ਕੀਤੀਆਂ। ਸੀਨੀਅਰ ਵਾਈਸ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ ਨੇ ਪਾਰਟੀ ਦੀ ਸਮੁੱਚੀ ਹਾਈਕਮਾਂਡ ਅਤੇ ਪੰਜਾਬ ਖੱਤਰੀ ਅਰੌੜਾ ਵੈਲਫੇਅਰ ਬੋਰਡ ਦੇ ਚੇਅਰਮੈਨ ਰਾਜਿੰਦਰ ਸਿੰਘ ਬਸੰਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਪਾਰਟੀ ਅੰਦਰ ਕੀਤੇ ਗਏ ਕਾਰਜਾਂ ਨੂੰ ਦੇਖਦੇ ਹੋਏ ਚਰਨਪ੍ਰੀਤ ਸਿੰਘ ਲਾਂਬਾ ਨੂੰ ਪੰਜਾਬ ਖੱਤਰੀ ਅਰੌੜਾ ਵੈਲਫੇਅਰ ਬੋਰਡ ਜ਼ਿਲ੍ਹਾ ਲੁਧਿਆਣਾ ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ। ਚਰਨਪ੍ਰੀਤ ਸਿੰਘ ਲਾਂਬਾ ਨੇ ਸ਼ਰਨ ਪਾਲ ਸਿੰਘ ਮੱਕੜ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ ਆਪਣੇ ਵਲੋਂ ਪੂਰਨ ਭਰੋਸਾ ਦਿੱਤਾ ਕਿ ਪਾਰਟੀ ਵਲੋਂ ਮਿਲੀ ਇਸ ਜ਼ਿੰਮੇਵਾਰੀ ਨੂੰ ਮਹਿਨਤ, ਲਗਨ ਤੇ ਤਨਦੇਹੀ ਨਾਲ ਨਿਭਾਉਣ ਗੇ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾ ਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ...

ਮਲੇਰੀਆ ਵਿਰੁੱਧ ਇੱਕਜੁੱਟ: ਯੂਪੀਐਚਸੀ ਭਗਵਾਨ ਨਗਰ ਵਿਖੇ ਜਾਗਰੂਕਤਾ ਕੈਂਪ ਨੇ ਬਿਮਾਰੀ ਖ਼ਿਲਾਫ਼ ਭਾਈਚਾਰਕ ਲੜਾਈ ਨੂੰ ਕੀਤਾ ਮਜ਼ਬੂਤ

चित्र
ਮਲੇਰੀਆ ਵਿਰੁੱਧ ਇੱਕਜੁੱਟ: ਯੂਪੀਐਚਸੀ ਭਗਵਾਨ ਨਗਰ ਵਿਖੇ ਜਾਗਰੂਕਤਾ ਕੈਂਪ ਨੇ ਬਿਮਾਰੀ ਖ਼ਿਲਾਫ਼ ਭਾਈਚਾਰਕ ਲੜਾਈ ਨੂੰ ਕੀਤਾ ਮਜ਼ਬੂਤ ਲੁਧਿਆਣਾ, 15 ਜੂਨ (ਮਨਜੀਤ ਸਿੰਘ ਰੋਮਾਣਾ) ਐਂਟੀ-ਮਲੇਰੀਆ ਮਹੀਨੇ ਤਹਿਤ ਚੱਲ ਰਹੀਆਂ ਜਾਗਰੂਕਤਾ ਗਤੀਵਿਧੀਆਂ ਦੇ ਹਿੱਸੇ ਵਜੋਂ, ਲੋਕਾਂ ਨੂੰ ਮਲੇਰੀਆ ਦੀ ਰੋਕਥਾਮ ਅਤੇ ਨਿਯੰਤਰਣ ਬਾਰੇ ਸਿੱਖਿਆ ਦੇਣ ਲਈ ਮਾਸ ਮੀਡੀਆ ਵਿੰਗ ਅਤੇ ਐਂਟੀ ਲਾਰਵਾ ਵਿੰਗ ਵੱਲੋ ਸਾਂਝੇ ਤੌਰ ਤੇ ਯੂਪੀਐਚਸੀ ਭਗਵਾਨ ਨਗਰ ਵਿਖੇ ਇੱਕ ਵਿਸਤ੍ਰਿਤ ਮਲੇਰੀਆ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦੌਰਾਨ ਭਾਈਚਾਰੇ ਦੇ ਮੈਂਬਰਾਂ ਨੂੰ ਸਫ਼ਾਈ ਬਣਾਈ ਰੱਖਣ, ਪਾਣੀ ਖੜ੍ਹਾ ਨਾ ਹੋਣ ਦੇਣ, ਮੱਛਰਾਂ ਦੇ ਪ੍ਰਜਨਨ ਸਥਾਨਾਂ ਨੂੰ ਖਤਮ ਕਰਨ, ਮਲੇਰੀਆ ਦੇ ਸ਼ੁਰੂਆਤੀ ਲੱਛਣਾਂ ਦੀ ਪਛਾਣ ਕਰਨ ਅਤੇ ਸਮੇਂ ਸਿਰ ਡਾਕਟਰੀ ਸਹਾਇਤਾ ਲੈਣ ਦੇ ਮਹੱਤਵ ਬਾਰੇ ਜਾਗਰੂਕ ਕੀਤਾ ਗਿਆ। ਇਸ ਪਹਿਲ ਦਾ ਉਦੇਸ਼ ਮਲੇਰੀਆ-ਮੁਕਤ ਵਾਤਾਵਰਣ ਦੀ ਸਿਰਜਣਾ ਲਈ ਭਾਈਚਾਰੇ ਦੀ ਸਰਗਰਮ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਸੀ। ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਆਪਣੇ ਸੰਦੇਸ਼ ਵਿੱਚ ਜ਼ੋਰ ਦਿੰਦਿਆਂ ਕਿਹਾ ਕਿ ਮਲੇਰੀਆ ਦੀ ਰੋਕਥਾਮ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਲੋਕਾਂ ਨੂੰ ਮੱਛਰਦਾਨੀਆਂ ਅਤੇ ਮੱਛਰ ਭਜਾਉਣ ਵਾਲੇ ਸਾਧਨਾਂ ਦੀ ਵਰਤੋਂ ਕਰਨ, ਸਹੀ ਸਫ਼ਾਈ ਯਕੀਨੀ ਬਣਾਉਣ ਅਤੇ ਨਿਗਰਾਨੀ ਤੇ ਐਂਟੀ-ਲਾਰਵਾ ਗਤੀਵਿਧੀਆਂ ਦੌਰਾਨ ਸਿਹਤ ਟੀਮਾਂ ਨਾਲ ਸਹਿਯੋਗ ਕਰਨ ਦੀ ਅ...