ਸੇਵਕ ਸਿੰਗਲਾ ਬਣੇ ਪੁਲਿਸ ਪਬਲਿਕ ਡਾਇਰੀ ਦੇ ਚੇਅਰਮੈਨ

ਸੇਵਕ ਸਿੰਗਲਾ ਬਣੇ ਪੁਲਿਸ ਪਬਲਿਕ ਡਾਇਰੀ ਦੇ ਚੇਅਰਮੈਨ
ਸੱਚ ਨੂੰ ਲੋਕਾਂ ਸਾਹਮਣੇ ਲਿਆਉਣਾ ਹੀ ਮੀਡੀਆ ਦੀ ਨੈਤਿਕ ਜਿੰਮੇਵਾਰੀ : ਸੁਰਿੰਦਰ ਪਾਲ ਆਹਲੂਵਾਲੀਆ 

ਲੁਧਿਆਣਾ 16 ਜੂਨ (ਮਨਜੀਤ ਸਿੰਘ ਰੋਮਾਣਾ) ਕੱਲ ਲੁਧਿਆਣਾ ਦੇ ਹੋਟਲ ਰਾਯਲ ਇੰਨ ਵਿੱਚ ਪੁਲਿਸ ਪਬਲਿਕ ਡਾਇਰੀ ਦੀ ਮਹੱਤਵਪੂਰਨ ਮੀਟਿੰਗ ਸੀਨੀਅਰ ਬੀਜੇਪੀ ਲੀਡਰ ਅਤੇ ਚੀਫ ਅਡਵਾਈਜ਼ਰ ਸ ਸੁਰਿੰਦਰ ਪਾਲ ਸਿੰਘ ਆਹੂਵਾਲੀਆ ਅਤੇ ਨਵ ਨਿਯੁਕਤ ਚੇਅਰਮੈਨ ਸ਼੍ਰੀ ਸੇਵਕ ਸਿੰਗਲਾ ਦੀ ਚੇਅਰਮੈਨੀ ਹੇਠ ਸੰਪੰਨ ਹੋਈ। ਇਸ ਮੀਟਿੰਗ ਵਿੱਚ ਨਵੀਂ ਟੀਮ ਦਾ ਗਠਨ ਕੀਤਾ ਗਿਆ ਜਿਸ ਵਿਚ ਸ਼੍ਰੀ ਸੰਦੀਪ ਕੁਮਾਰ ਡੋਗਰਾ ਨੂੰ ਵਾਈਸ ਚੇਅਰਮੈਨ, ਸ਼੍ਰੀ ਨਿਤਿਨ ਗਰਗ ਨੂੰ ਪ੍ਰਧਾਨ, ਡਾ ਹਰਪ੍ਰੀਤ ਸਿੰਘ ਗਰੇਵਾਲ ਨੂੰ ਅਡਵਾਈਜ਼ਰ, ਐਡਵੋਕੇਟ ਸ਼੍ਰੀ ਪੁਨੀਤ ਸਰੀਨ ਨੂੰ ਲੀਗਲ ਅਡਵਾਈਜ਼ਰ, ਸ਼੍ਰੀ ਵਿਨੈ ਧੀਰ ਨੂੰ ਮੈਂਬਰ, ਸ ਇੰਦਰਜੀਤ ਸਿੰਘ ਨੂੰ ਮੈਂਬਰ, ਸ਼੍ਰੀ ਰਜਨੀਸ਼ ਸਿੰਗਲਾ ਮੈਂਬਰ, ਸ਼੍ਰੀ ਸੁਨੀਲ ਕੁਮਾਰ ਮੈਂਬਰ, ਜਸਵਿੰਦਰ ਸਿੰਘ ਨੂੰ ਰਿਪੋਰਟਰ, ਕਰਨਵੀਰ ਭਾਟੀਆ ਨੂੰ ਰਿਪੋਰਟਰ ਨਿਯੁਕਤ ਕੀਤਾ ਗਿਆ।

ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਬੀਜੇਪੀ ਲੀਡਰ ਸੁਰਿੰਦਰ ਪਾਲ ਸਿੰਘ ਆਹੂਵਾਲੀਆ ਅਤੇ ਬੀਜੇਪੀ ਯੁਵਾ ਨੇਤਾ ਸ਼੍ਰੀ ਸੌਰਵ ਕਪੂਰ ਦਾ ਟੀਮ ਨੇ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ। ਉਹਨਾਂ ਨੇ ਆਪਣੇ ਕੀਮਤੀ ਵਿਚਾਰ ਨਾਲ ਟੀਮ ਨੂੰ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ। 

ਇਸ ਮੌਕੇ ਰਜਨੀਸ਼ ਗੁਪਤਾ ਡਿੰਪਲ, ਵਿਸ਼ਾਲ ਗੁਪਤਾ, ਗੁਰਪ੍ਰੀਤ ਸਿੰਘ, ਰਵੀ ਗਰਗ, ਨਿਤਿਨ ਸ਼ਰਮਾ, ਹਨੀ ਸ਼ਰਮਾ, ਸੁਨੀਲ ਕੁਮਾਰ, ਸੰਤ ਸਿੰਗਲਾ ਅਤੇ ਕਈ ਪਤਵੰਤੇ ਸੱਜਣ ਹਾਜਿਰ ਰਹੇ। ਟੀਮ ਵਲੋ ਆਏ ਹੋਏ ਮਹਿਮਾਨਾਂ ਦਾ ਮੋਮੇਂਟੋ ਨਾਲ ਸਨਮਾਨ ਕੀਤਾ। 

ਮੀਟਿੰਗ ਦੀ ਸਮਾਪਤੀ ਵਿਚ ਚੇਅਰਮੈਨ ਸੇਵਕ ਸਿੰਗਲਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ