ਪਰਵਾਸੀ ਲੇਖਕ ਗੁਰੂਮੇਲ ਸਿੱਧੂ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
ਪਰਵਾਸੀ ਲੇਖਕ ਗੁਰੂਮੇਲ ਸਿੱਧੂ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਲੁਧਿਆਣਾਃ 7 ਅਕਤੂਬਰ ( ਮਨਜੀਤ ਸਿੰਘ ਰੋਮਾਣਾ ) ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਅਮਰੀਕਾ ਵੱਸਦੇ ਪੰਜਾਬੀ ਲੇਖਕ, ਕਵੀ, ਖੋਜੀ ਤੇ ਜੈਨੇਟਿਕਸ ਵਿਗਿਆਨੀ ਡਾਃ ਗੁਰੂਮੇਲ ਸਿੱਧੂ ਦੇ ਸਦੀਵੀ ਵਿਛੋੜੇ 'ਤੇ ਡੂੰਘੇ ਦੁੱਖ ਦਾ੍ ਪ੍ਰਗਟਾਵਾ ਕੀਤਾ ਗਿਆ। ਕਾਲਜ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਤੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਗੁਰਮੇਲ ਸਿੱਧੂ ਨੂੰ ਸ਼ਰਧਾਂਜਲੀ ਦੇਣ ਹਿੱਤ ਸ਼ੋਕ ਸਭਾ ਕੀਤੀ ਗਈ ਜਿਸ ਵਿੱਚ ਡਾ. ਸ. ਪ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕਿਹਾ ਕਿ ਪੰਜਾਬੀ ਸਾਹਿਤ ਤੇ ਵਿਸ਼ੇਸ਼ ਕਰਕੇ ਪਰਵਾਸੀ ਪੰਜਾਬੀ ਸਾਹਿਤ ਲਈ ਗੁਰਮੇਲ ਸਿੱਧੂ ਦਾ ਸਰੀਰਕ ਵਿਛੋੜਾ ਇੱਕ ਵੱਡਾ ਘਾਟਾ ਹੈ। ਉਨ੍ਹਾਂ ਨੇ ਦੱਸਿਆ ਕਿ ਕਿੱਤੇ ਪੱਖੋਂ ਉਹ ਜੈਨੇਟਿਕਸ ਵਿਗਿਆਨੀ ਸਨ। ਉਹ ਪੰਜਾਬੀ ਤੇ ਅੰਗਰੇਜ਼ੀ ਦੋਹਾਂ ਜ਼ਬਾਨਾਂ ਦਾ ਪ੍ਰਬੁੱਧ ਲੇਖਕ ਸੀ। ਉਨ੍ਹਾਂ ਨੇ ਦੁਬਿਧਾ, ਬੇਚੈਨ ਸਦੀ,ਅਪੈਰੀਆਂ ਵਾਟਾਂ, ਸਿਫ਼ਰ ਸਿਫ਼ਰ, ਸੁਰਖੀਆਂ, ਆਲੋਚਨਾ ਵਿੱਚ ਛੰਦਮੁਕਤ ਕਵਿਤਾ, ਤੇ ਕਾਵਿਆਕਾਰੀ, ਗਿਆਨ ਪੁਸਤਕ ਏਡਜ਼, ਸਿਮਰਤੀ ਦੇ ਹਾਸ਼ੀਏ (ਸਵੈ ਜੀਵਨੀ) ਸ਼ਬਦਾਂ ਦਾ ਸਗਨ ਤੇ ਗਦਰ ਪਾਰਟੀ ਦਾ ਦੂਜਾ ਪੱਖ ਵਰਗੀਆਂ ਮਹੱਤਵਪੂਰਨ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ। ਉਨ੍ਹਾਂ ਨੇ ਕਿਹਾ ਕਿ ਗੁ...