संदेश

मई 24, 2026 की पोस्ट दिखाई जा रही हैं

ਇਕਾਈ ਹਸਪਤਾਲ ਨੇ 25 ਰੋਬੋਟਿਕ ਸਰਜਰੀਆਂ ਅਤੇ 600 ਕਿਡਨੀ ਟ੍ਰਾਂਸਪਲਾਂਟ ਨਾਲ ਰਚਿਆ ਨਵਾਂ ਕੀਰਤੀਮਾਨ

चित्र
ਇਕਾਈ ਹਸਪਤਾਲ ਨੇ 25 ਰੋਬੋਟਿਕ ਸਰਜਰੀਆਂ ਅਤੇ 600 ਕਿਡਨੀ ਟ੍ਰਾਂਸਪਲਾਂਟ ਨਾਲ ਰਚਿਆ ਨਵਾਂ ਕੀਰਤੀਮਾਨ ਲੁਧਿਆਣਾ 30 ਮਈ (ਮਨਜੀਤ ਸਿੰਘ ਰੋਮਾਣਾ) ਇਕਾਈ ਹਸਪਤਾਲ ਨੇ 25 ਰੋਬੋਟਿਕ ਸਰਜਰੀਆਂ ਅਤੇ 600 ਕਿਡਨੀ ਟ੍ਰਾਂਸਪਲਾਂਟ ਸਫਲਤਾਪੂਰਵਕ ਪੂਰੇ ਕਰਕੇ ਇੱਕ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ। ਇਹ ਪ੍ਰਾਪਤੀ ਖੇਤਰ ਵਿੱਚ ਅਗੇਤੀ ਰੋਬੋਟਿਕ ਸਰਜਰੀ ਅਤੇ ਕਿਡਨੀ ਟ੍ਰਾਂਸਪਲਾਂਟ ਸੇਵਾਵਾਂ ਪ੍ਰਦਾਨ ਕਰਨ ਵੱਲ ਹਸਪਤਾਲ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਪ੍ਰਸਿੱਧ ਯੂਰੋਲੋਜਿਸਟ, ਰੋਬੋਟਿਕ ਸਰਜਨ ਅਤੇ ਕਿਡਨੀ ਟ੍ਰਾਂਸਪਲਾਂਟ ਵਿਸ਼ੇਸ਼ਗਿਆ ਡਾ. ਬਲਦੇਵ ਸਿੰਘ ਔਲਖ ਦੀ ਅਗਵਾਈ ਹੇਠ ਹਸਪਤਾਲ ਨੇ ਸੈਂਕੜਿਆਂ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਅਤੇ ਬਿਹਤਰ ਸਿਹਤ ਦਾ ਮੌਕਾ ਪ੍ਰਦਾਨ ਕੀਤਾ ਹੈ। ਹਸਪਤਾਲ ਦੇ ਟ੍ਰਾਂਸਪਲਾਂਟ ਅਤੇ ਰੋਬੋਟਿਕ ਸਰਜਰੀ ਪ੍ਰੋਗਰਾਮ ਦੀ ਸਫਲਤਾ ਇਸਦੀ ਸਮਰਪਿਤ ਮੈਡੀਕਲ ਟੀਮ, ਟ੍ਰਾਂਸਪਲਾਂਟ ਕੋਆਰਡੀਨੇਟਰਾਂ, ਨਰਸਾਂ ਅਤੇ ਸਹਾਇਕ ਸਟਾਫ਼ ਦੀ ਸਾਂਝੀ ਮਿਹਨਤ ਦਾ ਨਤੀਜਾ ਹੈ। ਡਾ. ਬਲਦੇਵ ਸਿੰਘ ਔਲਖ ਦੇ ਨਾਲ ਡਾ. ਵਿਵੇਕਾਨੰਦ ਝਾ, ਡਾ. ਅਮਿਤ ਤੁਲੀ, ਡਾ. ਕਰਮਵੀਰ ਗੋਇਲ, ਡਾ. ਅਭਿਸ਼ੇਕ, ਡਾ. ਨਰੇਸ਼, ਡਾ. ਹਿਮਾਂਸ਼ੂ ਅਤੇ ਡਾ. ਕ੍ਰਿਸ਼ਨਾ ਨੇ ਆਪਣੀ ਮਾਹਰਤਾ ਅਤੇ ਸਮਰਪਣ ਨਾਲ ਇਨ੍ਹਾਂ ਉਪਲਬਧੀਆਂ ਨੂੰ ਸੰਭਵ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸ ਮੌਕੇ 'ਤੇ ਡਾ. ਬਲਦੇਵ ਸਿੰਘ ਔਲਖ ਨੇ ਕਿਹਾ ਕਿ   “ਹਰ ਕਿਡਨੀ ਟ੍ਰਾਂਸਪਲਾ...

ਪੱਤਰਕਾਰ ਨੂੰ ਫੋਨ ਰਾਹੀਂ ਧਮਕੀ ਦੇਣ ਅਤੇ ਗਾਲੀਂ ਗਲੌਚ ਕਰਨ ਸਬੰਧੀ ਪੱਤਰਕਾਰ ਨੇ ਮੁੱਖ ਮੰਤਰੀ, ਹੋਰ ਅਫ਼ਸਰਾਂ ਅਤੇ ਥਾਣਾ ਇੰਚਾਰਜ ਸਾਹਨੇਵਾਲ ਨੂੰ ਭੇਜੀ ਸ਼ਿਕਾਇਤ

चित्र
ਪੱਤਰਕਾਰ ਨੂੰ ਫੋਨ ਰਾਹੀਂ ਧਮਕੀ ਦੇਣ ਅਤੇ ਗਾਲੀਂ ਗਲੌਚ ਕਰਨ ਸਬੰਧੀ ਪੱਤਰਕਾਰ ਨੇ ਮੁੱਖ ਮੰਤਰੀ, ਹੋਰ ਅਫ਼ਸਰਾਂ ਅਤੇ ਥਾਣਾ ਇੰਚਾਰਜ ਸਾਹਨੇਵਾਲ ਨੂੰ ਭੇਜੀ ਸ਼ਿਕਾਇਤ ਧਮਕੀ ਦੇਣ ਵਾਲੇ ਖ਼ਿਲਾਫ਼ ਜਲਦੀ ਐਕਸ਼ਨ ਲੈਣ ਦੀ ਕੀਤੀ ਬੇਨਤੀ ਲੁਧਿਆਣਾ (ਮਨਜੀਤ ਸਿੰਘ) ਸੱਤਿਆਗ੍ਰਹਿ ਅਖ਼ਬਾਰ ਦੇ ਸਬ ਐਡੀਟਰ ਸੋਮਨਾਥ ਭੱਟੀ ਨੇ ਸਾਹਨੇਵਾਲ, ਲੁਧਿਆਣਾ ਦੇ ਥਾਣਾ ਇੰਚਾਰਜ ਅਤੇ ਮੁੱਖ ਮੰਤਰੀ ਕੋਲ ਲਿਖਤੀ ਸ਼ਿਕਾਇਤ ਭੇਜੀ ਹੈ ਵਧੇਰੇ ਜਾਣਕਾਰੀ ਦਿੰਦਿਆਂ ਸੋਮਨਾਥ ਭੱਟੀ ਨੇ ਦੱਸਿਆ ਕਿ ਅਮਰੀਕ ਸੇਖੋਂ ਪਿੰਡ ਨੱਤ ਵਿਖੇ ਰਹਿੰਦਾ ਹੈ, ਜ਼ੋ ਕਿ ਕਾਫੀ ਟਿੱਪਰਾਂ ਦਾ ਮਾਲਕ ਹੈ ਅਤੇ ਟਿੱਪਰ ਮਿੱਟੀ ਢੋਣ ਦਾ ਕੰਮ ਕਰਦੇ ਹਨ। ਜੋ ਕਿ ਪਿਛਲੇ ਦਿਨੀਂ 20/05/2026 ਅਤੇ 21/05/2026 ਨੂੰ ਪਿੰਡ ਹਰਨਾਮਪੁਰਾ ਵਿਖੇ 9 ਫੁੱਟ ਚੌੜੀ ਸੜਕ ਤੇ ਚੱਲ ਰਹੇ ਸਨ। ਜਿਨ੍ਹਾਂ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਬਾਡੀ ਤੋਂ ਉੱਪਰ ਤੱਕ ਮਿੱਟੀ ਪਾਈ ਗਈ ਸੀ ਅਤੇ ਮਿੱਟੀ ਉਪਰ ਕੋਈ ਤਰਪਾਲ ਵਗੈਰਾ ਨਹੀਂ ਪਾਈ ਗਈ ਸੀ। ਇਹ ਰੋਡ ਹਰਨਾਮਪੁਰਾ ਤੋਂ ਜਸਪਾਲ ਬਾਂਗਰ ਨੂੰ ਜਾਂਦੀ ਹੈ। ਇਸ ਰੋਡ ਲਾਗੇ ਕਈ ਸਕੂਲਾਂ ਦੇ ਵਿਦਿਆਰਥੀਆਂ ਦਾ ਆਉਣਾ ਜਾਣਾ ਹੈ ਧਮਕੀ ਸਬੰਧੀ ਸੂਚਨਾ ਪ੍ਰਸ਼ਾਸਨ ਅਧਿਕਾਰੀਆਂ ਨੂੰ ਦਿੱਤੀ ਗਈ। ਉਨ੍ਹਾਂ ਅੱਗੇ ਕਿਹਾ ਕਿ 23/05/2026 ਨੂੰ ਮੋਬਾਇਲ ਨੰਬਰ 9814264490 ਤੇ ਰਾਤ ਕਰੀਬ 7.47 ਵਜੇ ਅਮਰੀਕ ਸਿੰਘ ਨੇ ਉਸ ਨੂੰ ਫੋਨ ਕੀਤਾ ਕਿ ਤੂੰ ਸਾਡੀ ਖ਼ਬਰ ਲਗਾਈ ਹੈ। ਤੂੰ ਖਬਰ ਲਗਾਉਣ ਵਾਲਾ ਕੌਣ ਹੁੰ...

ਬ੍ਰਿਲੀਕੋ ਇੰਸਟੀਚਿਊਟ ਲੁਧਿਆਣਾ ਵਿੱਚ ਇੱਕ ਮੁਫ਼ਤ 3-ਦਿਨਾਂ ਰਚਨਾਤਮਕ ਹੁਨਰ ਬੂਟ ਕੈਂਪ ਦਾ ਆਯੋਜਨ ਕਰੇਗਾ

चित्र
ਬ੍ਰਿਲੀਕੋ ਇੰਸਟੀਚਿਊਟ ਲੁਧਿਆਣਾ ਵਿੱਚ ਇੱਕ ਮੁਫ਼ਤ 3-ਦਿਨਾਂ ਰਚਨਾਤਮਕ ਹੁਨਰ ਬੂਟਕੈਂਪ ਦਾ ਆਯੋਜਨ ਕਰੇਗਾ ਵਿਦਿਆਰਥੀਆਂ ਨੂੰ ਗ੍ਰਾਫਿਕਸ, ਐਨੀਮੇਸ਼ਨ, ਵੀਐਫਐਕਸ ਅਤੇ ਗੇਮਿੰਗ ਵਿੱਚ ਪ੍ਰੈਕਟੀਕਲ ਸਿਖਲਾਈ ਮਿਲੇਗੀ। ਲੁਧਿਆਣਾ 24 ਮਈ (ਮਨਜੀਤ ਸਿੰਘ ਰੋਮਾਣਾ) ਬ੍ਰਿਲੀਕੋ ਇੰਸਟੀਚਿਊਟ 27, 28 ਅਤੇ 29 ਮਈ ਨੂੰ ਲੁਧਿਆਣਾ ਵਿੱਚ ਇੱਕ ਮੁਫ਼ਤ 3-ਦਿਨਾਂ ਰਚਨਾਤਮਕ ਹੁਨਰ ਬੂਟਕੈਂਪ ਦਾ ਆਯੋਜਨ ਕਰ ਰਿਹਾ ਹੈ। ਇਸ ਬੂਟਕੈਂਪ ਦਾ ਉਦੇਸ਼ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਐਨੀਮੇਸ਼ਨ, ਵੀਐਫਐਕਸ , ਗ੍ਰਾਫਿਕਸ ਡਿਜ਼ਾਈਨ, ਗੇਮਿੰਗ ਅਤੇ ਡਿਜੀਟਲ ਸਮੱਗਰੀ ਸਿਰਜਣਾ ਵਰਗੇ ਤੇਜ਼ੀ ਨਾਲ ਵਧ ਰਹੇ ਰਚਨਾਤਮਕ ਖੇਤਰਾਂ ਨਾਲ ਜਾਣੂ ਕਰਵਾਉਣਾ ਹੈ। ਇਸ ਵਿਸ਼ੇਸ਼ ਬੂਟਕੈਂਪ ਵਿੱਚ, ਵਿਦਿਆਰਥੀਆਂ ਨੂੰ ਉਦਯੋਗ ਮਾਹਰਾਂ ਤੋਂ ਲਾਈਵ ਡੈਮੋ, ਪ੍ਰੈਕਟੀਕਲ ਸਿਖਲਾਈ, ਕਰੀਅਰ ਮਾਰਗਦਰਸ਼ਨ ਅਤੇ ਕੀਮਤੀ ਉਦਯੋਗ ਜਾਣਕਾਰੀ ਪ੍ਰਾਪਤ ਹੋਵੇਗੀ। ਪ੍ਰੋਗਰਾਮ ਦੌਰਾਨ, ਵਿਦਿਆਰਥੀਆਂ ਨੂੰ ਆਧੁਨਿਕ ਰਚਨਾਤਮਕ ਤਕਨਾਲੋਜੀਆਂ ਅਤੇ ਮੀਡੀਆ ਉਦਯੋਗ ਵਿੱਚ ਉਪਲਬਧ ਕਰੀਅਰ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।ਸੰਸਥਾ ਦੇ ਅਨੁਸਾਰ, ਮੀਡੀਆ ਅਤੇ ਮਨੋਰੰਜਨ ਉਦਯੋਗ ਵਿੱਚ ਹੁਨਰ-ਅਧਾਰਤ ਪੇਸ਼ੇਵਰਾਂ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ, ਅਤੇ ਇਸ ਬੂਟਕੈਂਪ ਦਾ ਉਦੇਸ਼ ਵਿਦਿਆਰਥੀਆਂ ਨੂੰ ਭਵਿੱਖ ਲਈ ਤਿਆਰ ਕਰਨਾ ਹੈ। ਇਸ ਮੌਕੇ 'ਤੇ ਬੋਲਦਿਆਂ, ਇਸ ਮੌਕੇ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਸੁਨੀਲ ਨ...

ਵਿਧਵਾ ਨੂੰਹ ਨੂੰ ਸੱਸ ਸਹੁਰੇ ਨਨਾਨ, ਨੰਦੋਈ ਵੱਲੋਂ ਤੰਗ-ਪ੍ਰੇਸ਼ਾਨ ਕੀਤੇ ਜਾਣ ਤੇ ਕਲੋਨੀ ਵਾਸੀਆਂ ਨੇ ਕੀਤੀ ਇੱਕ ਪ੍ਰੈਸ ਕਾਨਫਰੰਸ

चित्र
ਵਿਧਵਾ ਨੂੰਹ ਨੂੰ ਸੱਸ ਸਹੁਰੇ ਨਨਾਨ, ਨੰਦੋਈ ਵੱਲੋਂ ਤੰਗ-ਪ੍ਰੇਸ਼ਾਨ ਕੀਤੇ ਜਾਣ ਤੇ ਕਲੋਨੀ ਵਾਸੀਆਂ ਨੇ ਕੀਤੀ ਇੱਕ ਪ੍ਰੈਸ ਕਾਨਫਰੰਸ ਲੁਧਿਆਣਾ 24 ਮਈ (ਮਨਜੀਤ ਸਿੰਘ ਰੋਮਾਣਾ) ਅਰਬਨ ਅਸਟੇਟ ਵੈਲਫੇਅਰ ਸੋਸਾਇਟੀ ਦੇ ਮੈਂਬਰਾਂ ਨੇ ਚੰਡੀਗੜ੍ਹ ਰੋਡ ਅਰਬਨ ਅਸਟੇਟ ਫੇਜ਼ 2 ਦੇ ਮੁੱਖ ਪਾਰਕ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ। ਇਹ ਪ੍ਰੈਸ ਕਾਨਫਰੰਸ ਇੱਕ ਵਿਧਵਾ ਨੂੰਹ ਨੂੰ ਉਸਦੇ ਸੱਸ, ਸਹੁਰੇ, ਨਨਾਣ, ਨੰਦੋਈ ਤੋਂ ਇਨਸਾਫ਼ ਮੰਗਣ ਲਈ ਕੀਤੀ ਗਈ ਸੀ। ਪ੍ਰੈਸ ਕਾਨਫਰੰਸ ਵਿੱਚ, ਸੁਸਾਇਟੀ ਦੇ ਪ੍ਰਧਾਨ ਅਮਰੀਕ ਸਿੰਘ ਮਾਰਸ਼ਲ ਨੇ ਦੱਸਿਆ ਕਿ ਉਨ੍ਹਾਂ ਦੀ ਕਲੋਨੀ ਦੀ ਵਸਨੀਕ ਨਮਿਤਾ ਕਪੂਰ ਦੇ ਪਤੀ ਦੀ ਮੌਤ 2022 ਵਿੱਚ ਹੋ ਗਈ ਸੀ। ਉਸਦੇ ਪਤੀ ਦੀ ਮੌਤ ਤੋਂ ਬਾਅਦ, ਉਸਦੇ, ਸੱਸ, ਸਹੁਰੇ, ਨਨਾਣ ਅਤੇ ਨੰਦੋਈ ਨੇ ਉਸਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਪਿਛਲੇ ਚਾਰ ਸਾਲਾਂ ਤੋਂ, ਨਮਿਤਾ ਕਪੂਰ ਆਪਣਾ ਅਤੇ ਆਪਣੀਆਂ ਦੋ ਧੀਆਂ ਦਾ ਪਾਲਣ-ਪੋਸ਼ਣ ਕਰਨ ਲਈ ਕੰਮ ਕਰ ਰਹੀ ਸੀ। ਹਾਲਾਂਕਿ ਪਿਛਲੇ ਮਹੀਨੇ ਉਸਦੇ ਸਹੁਰੇ ਆਪਣੇ ਘਰ ਨੂੰ ਤਾਲਾ ਲਗਾ ਕੇ ਉਸਨੂੰ ਦੱਸੇ ਬਿਨਾਂ ਚਲੇ ਗਏ। ਕਲੋਨੀ ਵਾਸੀਆਂ ਨੇ ਉਸਨੂੰ ਅਤੇ ਉਸਦੇ ਬੱਚਿਆਂ ਨੂੰ ਆਪਣੇ ਘਰ ਵਿੱਚ ਪਨਾਹ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਅਗਲੇ ਦਿਨ ਕਲੋਨੀ ਦੇ ਵਸਨੀਕਾਂ ਨੇ ਘਰ ਦਾ ਤਾਲਾ ਤੋੜ ਕੇ ਉਸਨੂੰ ਅਤੇ ਬੱਚਿਆਂ ਨੂੰ ਅੰਦਰ ਵਾੜਿਆ। ਜਦੋਂ ਉਸਦੇ ਸੱਸ ਅਤੇ ਸਹੁਰਾ 21 ਦਿਨਾਂ ਬਾਅਦ ਘਰ...