ਵਿਧਾਇਕ ਗਰੇਵਾਲ ਵੱਲੋਂ ਬਹਾਦਰ ਕੇ ਰੋਡ ਵਿਖੇ 1 ਕਰੋੜ 55 ਲੱਖ ਦੇ ਵਿਕਾਸ ਕਾਰਜਾਂ ਦਾ ਉਦਘਾਟਨ
ਵਿਧਾਇਕ ਗਰੇਵਾਲ ਵੱਲੋਂ ਬਹਾਦਰ ਕੇ ਰੋਡ ਵਿਖੇ 1 ਕਰੋੜ 55 ਲੱਖ ਦੇ ਵਿਕਾਸ ਕਾਰਜਾਂ ਦਾ ਉਦਘਾਟਨ - ਕਿਹਾ ! ਜਲਦ ਮੁਕੰਮਲ ਕੀਤੇ ਜਾਣਗੇ ਇਹ ਵਿਕਾਸ ਕਾਰਜ - ਹਲਕਾ ਪੂਰਵੀ "ਚ" ਵਿਕਾਸ ਦੀ ਹਨੇਰੀ ਇਸੇ ਤਰ੍ਹਾਂ ਹੀ ਚਲਦੀ ਰਹੇਗੀ ਹਲਕੇ ਨੂੰ ਦਿਆਂਗੇ ਮਾਡਲ ਰੂਪ -ਗਰੇਵਾਲ ਲੁਧਿਆਣਾ 29 ਜੁਲਾਈ (ਮਨਜੀਤ ਸਿੰਘ ਰੋਮਾਣਾ) ਵਿਧਾਨ ਸਭਾ ਹਲਕਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਅੱਜ ਹਲਕੇ ਦੇ ਬਹਾਦਰ ਕੇ ਰੋਡ ਅਤੇ ਆਜ਼ਾਦ ਨਗਰ ਵਿਖੇ ਕਰੀਬ 1 ਕਰੋੜ 53 ਲੱਖ ਦੇ ਸੜਕ ਨਿਰਮਾਣ ਕਾਰਜਾਂ ਦਾ ਉਦਘਾਟਨ ਕੀਤਾ । ਇਸ ਮੌਕੇ ਤੇ ਇਲਾਕਾ ਵਾਸੀਆਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਗਰੇਵਾਲ ਨੇ ਕਿਹਾ ਕਿ ਸੂਬੇ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਜਿਸ ਤਰ੍ਹਾਂ ਸੂਬੇ ਭਰ ਚ ਰਿਕਾਰਡ ਤੋੜ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਉਸੇ ਹੀ ਲੜੀ ਤਹਿਤ ਹਲਕਾ ਪੂਰਵੀ ਅੰਦਰ ਵਿਕਾਸ ਦੀ ਹਨੇਰੀ ਚੱਲ ਰਹੀ ਹੈ , ਅੱਜ ਹਲਕੇ ਚ ਸਟਰੀਟ ਲਾਈਟਾਂ, ਸੜਕਾਂ, ਗਲੀਆਂ, ਬਿਜਲੀ ਦੇ ਨਵੇਂ ਪ੍ਰੋਜੈਕਟ, ਸੀਵਰੇਜ ਸਿਸਟਮ ਤੋਂ ਇਲਾਵਾ ਆਮ ਆਦਮੀ ਕਲੀਨਿੰਗ ਖੋਲੇ ਗਏ ਹਨ ਜਿਸ ਦਾ ਲੋਕਾਂ ਨੂੰ ਬਹੁਤ ਵੱਡਾ ਲਾਭ ਮਿਲ ਰਿਹਾ ਹੈ । ਉਹਨਾਂ ਕਿਹਾ ਕਿ ਹਲਕਾ ਪੂਰਵੀ ਅੰਦਰ ਜਿਆਦਾਤਰ ਵਿਕਾਸ ਕਾਰਜ ਮੁਕੰਮਲ ਕਰਵਾਏ ਜਾ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ਚ ਵਿਕਾਸ ਪੱਖੋਂ ਹਲਕਾ ਪੂਰਵੀ ਅੰਦਰ ਕਿਸੇ ਤਰ੍ਹਾਂ ਦੀ ਕਮੀ ਨਹੀਂ ਰਹਿਣ ਦਿੱਤੀ ...