ਅੰਤਰਰਾਸ਼ਟਰੀ ਕਾਵਿ ਸੰਮੇਲਨ, ਸਾਹਿਤਕ ਮਿਲਣੀ ਅਤੇ ਸਨਮਾਨ ਸਮਾਰੋਹ

ਅੰਤਰਰਾਸ਼ਟਰੀ ਕਾਵਿ ਸੰਮੇਲਨ, ਸਾਹਿਤਕ ਮਿਲਣੀ ਅਤੇ ਸਨਮਾਨ ਸਮਾਰੋਹ

ਲੁਧਿਆਣਾ 26 ਜੁਲਾਈ (ਮਨਜੀਤ ਸਿੰਘ ਰੋਮਾਣਾ) ਅੰਬੇਡਕਰ ਭਵਨ ਫਗਵਾੜਾ ਵਿਖੇ ਵਿਦੇਸ਼ ਤੋਂ ਆਏ 'ਪੰਜਾਬੀ ਸਾਂਝ' ਜਰਨੀ ਕਨੇਡਾ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਕਲਮਕਾਰ ਪਵਨ ਪ੍ਰਵਾਸੀ ਵੱਲੋਂ ਡਾ. ਅੰਬੇਡਕਰ ਭਵਨ ਫਗਵਾੜਾ ਵਿਖੇ ਕਾਵਿ ਸੰਮੇਲਨ ਅਤੇ ਸਾਹਿਤਕ ਮਿਲਣੀ ਪ੍ਰੋਗਰਾਮ ਕਰਵਾਇਆ ਗਿਆ। 
ਪਵਨ ਪ੍ਰਵਾਸੀ ਵਿਦੇਸ਼ੀ ਭੱਜ ਦੌੜ ਦੀ ਸਖਤ ਮਿਹਨਤ ਵਾਲੀ ਜ਼ਿੰਦਗੀ ਵਿੱਚ ਵੀ ਸਮਾ ਕੱਢ ਕੇ ਪੰਜਾਬੀ ਮਾਂ ਬੋਲੀ ਲਈ ਕੁਝ ਨਾ ਕੁਝ ਕਰਦੇ ਰਹਿੰਦੇ ਹਨ ,ਜਿਸ ਨਾਲ ਉਹਨਾਂ ਦੀ ਵੱਖਰੀ ਪਹਿਛਾਣ ਬਣੀ ਹੋਈ ਹੈ। ਅੱਜ ਉਹਨਾਂ ਨੇ ਪੰਜਾਬੀ ਮਾਂ ਬੋਲੀ ਦੇ ਪਿਆਰਿਆਂ ਨੂੰ ਇਕੱਠਾ ਕਰਨ ਵਿੱਚ ਪੂਰੀ ਸ਼ਿਰਕਤ ਕੀਤੀ। ਅੱਜ ਇਸ ਮੌਕੇ ਤੇ ਭਾਸ਼ਾ ਵਿਭਾਗ ਤੋਂ ਸ.ਜਸਵੰਤ ਜ਼ਫ਼ਰ, ਡਾ. ਗੁਰਚਰਨ ਕੌਰ ਕੌਚਰ, ਸਵਰਨ ਸਿੰਘ ਟਹਿਣਾ, ਹਰਮਨ ਥਿੰਦ, ਜਸਵਿੰਦਰ ਸਿੰਘ ਰੁਪਾਲ, ਰਾਮ ਲਾਲ ਭਗਤ, ਐਡਵੋਕੇਟ ਤ੍ਰਿਪਤਾ ਬਰਮੌਤਾ, ਕੇ.ਐੱਸ.ਸਾਧੂ,ਰਾਜਿੰਦਰ ਰਾਣੀ ਅਤੇ ਹੋਰ ਬਹੁਤ ਸਾਰੀਆਂ ਮਾਣਯੋਗ ਸ਼ਖਸ਼ੀਅਤਾਂ ਪਹੁੰਚੀਆ। ਸਭ ਲੇਖਕਾ ਨੇ ਆਪਣੀਆਂ ਰਚਨਾਵਾਂ ਜ਼ਰੀਏ ਕਵੀ ਦਰਬਾਰ ਵਿੱਚ ਰੰਗ ਬੰਨਿਆਂ। ਪਹੁੰਚੇ ਹੋਏ ਮਹਿਮਾਨਾਂ ਲਈ ਅਟੁੱਟ ਲੰਗਰ ਸਾਰਾ ਦਿਨ ਚੱਲਦਾ ਰਿਹਾ। ਪ੍ਰੋਗਰਾਮ ਦੇ ਆਖਿਰ ਵਿੱਚ ਪਹੁੰਚੇ ਹੋਏ ਲੇਖਕ ਸਹਿਬਾਨਾਂ ਨੂੰ ਟਰਾਫੀਆਂ ਅਤੇ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ ਗਿਆ।

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ