संदेश

अगस्त 16, 2026 की पोस्ट दिखाई जा रही हैं

ਫੈਡਰੇਸ਼ਨ ਏਟਕ ਮੁੱਖ ਮੰਤਰੀ ਦੇ ਪਿੰਡ ਚ ਵਹੀਰਾਂ ਘੱਤ ਕੇ ਜਾਵੇਗੀ : ਬਾਸਰਕੇ

चित्र
ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਮੁੱਖ ਮੰਤਰੀ ਦੇ ਪਿੰਡ ਚ ਵਹੀਰਾਂ ਘੱਤ ਕੇ ਜਾਵੇਗੀ : ਬਾਸਰਕੇ 27 ਅਗਸਤ ਦੇ ਸੰਘਰਸ਼ ਨੂੰ ਪੂਰਾ ਸਮੱਰਥਨ, ਸਤੰਬਰ 'ਚ ਖੁਦ ਸ਼ੁਰੂ ਕਰਾਂਗੇ ਆਰ ਪਾਰ ਦੀ ਲੜਾਈ : ਅਕਾਲਗੜ੍ਹ ਲੁਧਿਆਣਾ 22 ਅਗਸਤ (ਮਨਜੀਤ ਸਿੰਘ ਰੋਮਾਣਾ) ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਪ੍ਰਧਾਨ ਮਨਜੀਤ ਸਿੰਘ ਬਾਸਰਕੇ ਦੀ ਅਗਵਾਈ ਹੇਠ ਹੋਈ ਜਿਸ ਦੀ ਕਾਰਵਾਈ ਜਨਰਲ ਸਕੱਤਰ ਹਰਵਿੰਦਰ ਸਿੰਘ ਅਕਾਲਗੜ੍ਹ ਵੱਲੋਂ ਚਲਾਈ ਗਈ। ਰੱਖੇ ਗਏ 10 ਏਜੰਡਿਆ ਉੱਤੇ ਸੀਨੀਅਰ ਮੀਤ ਪ੍ਰਧਾਨ ਰਾਕੇਸ਼ ਸਿੰਘ ਸੈਣੀ, ਮੀਤ ਪ੍ਰਧਾਨ ਅਰੁਣ ਕੁਮਾਰ, ਮੀਤ ਪ੍ਰਧਾਨ ਮੋਹਣ ਸਿੰਘ ਗਿੱਲ, ਸੂਬਾ ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ, ਸਕੱਤਰ ਸਾਹਿਬ ਸਿੰਘ, ਐਡੀਟਰ ਠਾਕੁਰਪਰੀਤ ਸਿੰਘ, ਜੱਥੇਬੰਦਕ ਸਕੱਤਰ ਕਿ੍ਸ਼ਨ ਕਾਂਤ, ਸਹਾਇਕ ਕੈਸ਼ੀਅਰ ਮਨਿੰਦਰ ਜੀਤ ਸਿੰਘ ਨੇ ਅਪਣੇ ਅਪਣੇ ਵਿਚਾਰ ਰੱਖੇ। ਪੱਤਰਕਾਰਾਂ ਨਾਲ ਗੱਲ ਕਰਦਿਆਂ ਸੂਬਾ ਪ੍ਰਧਾਨ ਬਾਸਰਕੇ ਨੇ ਕਿਹਾ ਕਿ ਸਰਕਾਰ ਮੁਲਾਜਮਾਂ ਨਾਲ ਕੀਤੇ ਸਮਝੌਤਿਆਂ ਤੋਂ ਲਗਾਤਾਰ ਭੱਜ ਰਹੀ ਹੈ ਜਿਸ ਕਾਰਨ ਪੰਜਾਬ ਦਾ ਸਮੁੱਚਾ ਮੁਲਾਜਮ ਭਗਵੰਤ ਮਾਨ ਸਰਕਾਰ ਮੋਰਚਾ ਖੋਲੀ ਬੈਠਾ ਹੈ ਤੇ ਚੰਡੀਗੜ੍ਹ ਵਿਖੇ ਇਤਿਹਾਸਕ ਮਹਾਂਰੈਲੀ ਕਰਕੇ ਮੰਗਾਂ ਨਾ ਮੰਨਣ ਦੀ ਸੀਰਤ ਵਿੱਚ ਸਰਕਾਰ ਦਾ ਤਖਤਾ ਪਲਟਣ ਦਾ ਐਲਾਨ ਕਰ ਚੁੱਕਾ ਹੈ। ਹੁਣ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਅੱਜ 23 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ...

“ਯੂਜ਼ਡ ਚਾਸ਼ਨੀ” ਦਾ ਗੰਭੀਰ ਮਾਮਲਾ ਬੇਨਕਾਬ: ਲੁਧਿਆਣਾ ਵਿੱਚ ਫੂਡ ਸੇਫਟੀ ਟੀਮ ਦੀ ਵੱਡੀ ਕਾਰਵਾਈ, 300 ਕਿਲੋ ਮਿਠਾਈ ਜ਼ਬਤ ਕਰਕੇ ਨਸ਼ਟ

चित्र
“ਯੂਜ਼ਡ ਚਾਸ਼ਨੀ” ਦਾ ਗੰਭੀਰ ਮਾਮਲਾ ਬੇਨਕਾਬ: ਲੁਧਿਆਣਾ ਵਿੱਚ ਫੂਡ ਸੇਫਟੀ ਟੀਮ ਦੀ ਵੱਡੀ ਕਾਰਵਾਈ, 300 ਕਿਲੋ ਮਿਠਾਈ ਜ਼ਬਤ ਕਰਕੇ ਨਸ਼ਟ ਅਨਹਾਈਜੀਨਿਕ ਹਾਲਾਤਾਂ ਸਬੰਧੀ ਚਲਾਨ ਜਾਰੀ, ਜਾਂਚ ਲਈ ਤਿੰਨ ਸੈਂਪਲ ਲਏ ਲੁਧਿਆਣਾ, 22 ਅਗਸਤ (ਮਨਜੀਤ ਸਿੰਘ ਰੋਮਾਣਾ)  ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਫੂਡ ਸੇਫਟੀ ਵਿਭਾਗ ਵੱਲੋਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੀਆਂ ਗਤੀਵਿਧੀਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਗੁਪਤ ਸੂਚਨਾ ਦੇ ਆਧਾਰ ’ਤੇ ਨਿਊ ਗੁਰਨਾਮ ਨਗਰ, ਜੱਸੀਆਂ ਰੋਡ, ਲੁਧਿਆਣਾ ਵਿਖੇ ਇੱਕ ਘਰ ਵਿੱਚ ਫੂਡ ਸੇਫਟੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ। ਇਸ ਕਾਰਵਾਈ ਦੌਰਾਨ ਲਗਭਗ 300 ਕਿਲੋ ਵੱਖ-ਵੱਖ ਕਿਸਮਾਂ ਦੀਆਂ ਮਿਠਾਈਆਂ ਬਰਾਮਦ ਕੀਤੀਆਂ ਗਈਆਂ। ਵਿਭਾਗ ਨੂੰ ਮਿਲੀ ਜਾਣਕਾਰੀ ਅਨੁਸਾਰ ਸਬੰਧਤ ਵਿਅਕਤੀ ਵੱਲੋਂ ਵੱਖ-ਵੱਖ ਮਿਠਾਈਆਂ ਦੀਆਂ ਦੁਕਾਨਾਂ ਤੋਂ “ਯੂਜ਼ਡ ਚਾਸ਼ਨੀ” (ਪਹਿਲਾਂ ਵਰਤੀ ਜਾ ਚੁੱਕੀ ਚਾਸ਼ਨੀ) ਖਰੀਦ ਕੇ ਉਸ ਨੂੰ ਮੁੜ ਵਰਤੋਂ ਵਿੱਚ ਲਿਆਉਣ ਅਤੇ ਇਸ ਰਾਹੀਂ ਵੱਖ-ਵੱਖ ਕਿਸਮਾਂ ਦੀਆਂ ਮਿਠਾਈਆਂ ਤਿਆਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। “ਯੂਜ਼ਡ ਚਾਸ਼ਨੀ” ਨੂੰ ਮੁੜ ਵਰਤ ਕੇ ਮਿਠਾਈਆਂ ਤਿਆਰ ਕਰਨ ਦੀ ਇਹ ਪ੍ਰਥਾ ਫੂਡ ਸੇਫਟੀ, ਸਫਾਈ ਅਤੇ ਸੰਭਾਵਿਤ contamination ਦੇ ਪੱਖੋਂ ਗੰਭੀਰ ਚਿੰਤਾ ਦਾ ਵਿਸ਼ਾ ਹੈ। ਫੂਡ ਬਿਜ਼ਨਸ ਆਪਰੇਟਰਾਂ ਲਈ ਖਾਣ-ਪੀਣ ਵਾਲੀਆਂ ਵਸਤਾਂ ਦੀ ਤਿਆਰੀ,...

ਨਿਰਮਲ ਸਿੰਘ ਬਣੇ ਸਿਹਤ ਵਿਭਾਗ ਦੀ ਜ਼ਿਲ੍ਹਾ ਪੱਧਰੀ ਐਡਵਾਈਜ਼ਰੀ ਕਮੇਟੀ ਦੇ ਮੈਂਬਰ

चित्र
ਨਿਰਮਲ ਸਿੰਘ ਬਣੇ ਸਿਹਤ ਵਿਭਾਗ ਦੀ ਜ਼ਿਲ੍ਹਾ ਪੱਧਰੀ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਲੁਧਿਆਣਾ, 22 ਅਗਸਤ (ਮਨਜੀਤ ਸਿੰਘ ਰੋਮਾਣਾ) ਲੁਧਿਆਣਾ ਵਾਸੀ ਨਿਰਮਲ ਸਿੰਘ ਵੱਲੋਂ ਸਮਾਜ ਪ੍ਰਤੀ ਕੀਤੇ ਜਾ ਰਹੇ ਸ਼ਲਾਘਾਯੋਗ ਅਤੇ ਲੋਕ-ਹਿੱਤਕਾਰੀ ਕੰਮਾਂ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਸਿਹਤ ਵਿਭਾਗ ਦੀ ਜ਼ਿਲ੍ਹਾ ਪੱਧਰੀ ਐਡਵਾਈਜ਼ਰੀ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਹੈ। ਉਨ੍ਹਾਂ ਦੀ ਨਿਯੁਕਤੀ ਨਾਲ ਉਨ੍ਹਾਂ ਦੇ ਸਮਰਥਕਾਂ ਅਤੇ ਸ਼ੁਭਚਿੰਤਕਾਂ ਵਿੱਚ ਖੁਸ਼ੀ ਦੀ ਲਹਿਰ ਹੈ। ਆਪਣੀ ਨਿਯੁਕਤੀ ’ਤੇ ਨਿਰਮਲ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਸੌਂਪੀ ਗਈ ਇਸ ਮਹੱਤਵਪੂਰਨ ਜ਼ਿੰਮੇਵਾਰੀ ਨੂੰ ਉਹ ਪੂਰੀ ਨਿਸ਼ਠਾ, ਇਮਾਨਦਾਰੀ ਅਤੇ ਸਮਰਪਣ ਭਾਵਨਾ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਅਤੇ ਆਮ ਲੋਕਾਂ ਨਾਲ ਜੁੜੇ ਸਿਹਤ ਸਬੰਧੀ ਮੁੱਦਿਆਂ ਨੂੰ ਪ੍ਰਸ਼ਾਸਨ ਦੇ ਸਾਹਮਣੇ ਪ੍ਰਭਾਵਸ਼ਾਲੀ ਢੰਗ ਨਾਲ ਰੱਖਣ ਲਈ ਉਹ ਹਰ ਸੰਭਵ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਸਮਾਜ ਸੇਵਾ ਉਨ੍ਹਾਂ ਲਈ ਸਿਰਫ਼ ਜ਼ਿੰਮੇਵਾਰੀ ਨਹੀਂ, ਸਗੋਂ ਇੱਕ ਸੰਕਲਪ ਹੈ ਅਤੇ ਭਵਿੱਖ ਵਿੱਚ ਵੀ ਉਹ ਲੋਕ-ਹਿੱਤ ਦੇ ਕੰਮਾਂ ਲਈ ਪੂਰੀ ਤਤਪਰਤਾ ਨਾਲ ਕੰਮ ਕਰਦੇ ਰਹਿਣਗੇ।

ਹਰਮੀਤ ਸਿੰਘ ਕਾਲਕਾ ਤੇ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ’ਚ ਦਿੱਲੀ ਕਮੇਟੀ ਮੈਂਬਰਾਂ ਅਤੇ ਅਕਾਲੀ ਦਲ ਦਿੱਲੀ ਸਟੇਟ ਵੱਲੋਂ ਰਾਹੁਲ ਗਾਂਧੀ ਦੇ ਘਰ ਦਾ ਘਿਰਾਓ

चित्र
ਹਰਮੀਤ ਸਿੰਘ ਕਾਲਕਾ ਤੇ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ’ਚ ਦਿੱਲੀ ਕਮੇਟੀ ਮੈਂਬਰਾਂ ਅਤੇ ਅਕਾਲੀ ਦਲ ਦਿੱਲੀ ਸਟੇਟ ਵੱਲੋਂ ਰਾਹੁਲ ਗਾਂਧੀ ਦੇ ਘਰ ਦਾ ਘਿਰਾਓ ਸੱਜਣ ਕੁਮਾਰ ਨੂੰ ਰੋਲ ਮਾਡਲ ਕਹਿਣ ਵਾਲੇ ਦੀਪਿੰਦਰ ਹੁੱਡਾ ਨੂੰ ਤੁਰੰਤ ਪਾਰਟੀ ਵਿਚੋਂ ਕੱਢ ਕੇ ਮੁਆਫੀ ਮੰਗਣ ਰਾਹੁਲ ਗਾਂਧੀ: ਹਰਮੀਤ ਸਿੰਘ ਕਾਲਕਾ, ਜਗਦੀਪ ਸਿੰਘ ਕਾਹਲੋਂ ਪੁਲਿਸ ਨੇ ਕਾਲਕਾ ਤੇ ਕਾਹਲੋਂ ਸਮੇਤ ਸੈਂਕੜੇ ਆਗੂ ਕੀਤੇ ਗ੍ਰਿਫਤਾਰ ਨਵੀਂ ਦਿੱਲੀ, 22 ਅਗਸਤ (ਮਨਜੀਤ ਸਿੰਘ ਰੋਮਾਣਾ) ਦਿੱਲੀ ਦੀ ਤਿਹਾੜ ਜੇਲ੍ਹ ਵਿਚ ਮੌਤ ਦਾ ਸ਼ਿਕਾਰ ਹੋਏ 1984 ਦੇ ਸਿੱਖ ਕਤਲੇਆਮ ਦੇ ਕੇਸਾਂ ਦੇ ਦੋਸ਼ੀ ਸੱਜਣ ਕੁਮਾਰ ਨੂੰ ਕਾਂਗਰਸ ਪਾਰਟੀ ਦਾ ਰੋਲ ਮਾਡਲ ਕਹਿਣ ’ਤੇ ਦੀਪਿੰਦਰ ਹੁੱਡਾ ਦੇ ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਦਿੱਲੀ ਕਮੇਟੀ ਮੈਂਬਰਾਂ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਸੈਂਕੜੇ ਆਗੂਆਂ ਨੇ ਅੱਜ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੇ ਘਰ ਦਾ ਘਿਰਾਓ ਕੀਤਾ ਅਤੇ ਮੰਗ ਕੀਤੀ ਕਿ ਉਹ ਦੀਪਿੰਦਰ ਹੁੱਡਾ ਨੂੰ ਤੁਰੰਤ ਪਾਰਟੀ ਵਿਚੋਂ ਕੱਢਣ ਅਤੇ ਸਿੱਖ ਕੌਮ ਕੋਲੋਂ ਖਾਸ ਤੌਰ ’ਤੇ 1984 ਦੇ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਕੋਲੋਂ ਮੁਆਫੀ ਮੰਗਣ। ਰਾਹੁਲ ਗਾਂਧੀ ਦੇ ਘਰ ਦਾ ਘਿਰਾਓ ਕਰ ਰਹੇ ਸਰਦਾਰ ਕਾਲਕਾ ਅਤੇ ਸਰਦ...

ਵਿਧਾਇਕ ਗਿਆਸਪੁਰਾ ਨੇ ਪਾਇਲ ਹਲਕੇ 'ਚ 28 ਨਵ-ਨਿਯੁਕਤ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਨਿਯੁਕਤੀ ਪੱਤਰ ਵੰਡੇ

चित्र
ਵਿਧਾਇਕ ਗਿਆਸਪੁਰਾ ਨੇ ਪਾਇਲ ਹਲਕੇ 'ਚ 28 ਨਵ-ਨਿਯੁਕਤ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਨਿਯੁਕਤੀ ਪੱਤਰ ਵੰਡੇ   ਮਾਨ ਸਰਕਾਰ ਨੇ ਸਾਢੇ ਚਾਰ ਸਾਲ ਅੰਦਰ 70 ਹਜ਼ਾਰ ਤੋਂ ਵੱਧ ਨੌਕਰੀਆਂ ਦਿੱਤੀਆਂ - ਵਿਧਾਇਕ ਗਿਆਸਪੁਰਾ ਕਾਂਗਰਸ ਨੇ ਘਰ ਘਰ ਨੌਕਰੀ ਦਾ ਵਾਅਦਾ ਕਰਕੇ ਸਿਰਫ਼ ਕੋਟਲੀ ਪਰਿਵਾਰ ਦੇ ਪੁੱਤ ਨੂੰ ਡੀ.ਐਸ.ਪੀ ਲਾਇਆ - ਗਿਆਸਪੁਰਾ ਅਕਾਲੀ-ਭਾਜਪਾ ਗਠਜੋੜ ਕਦੇ ਅੰਦਰਖਾਤੇ ਟੁੱਟਿਆ ਹੀ ਨਹੀਂ, ਪੰਜਾਬ ਦੇ ਲੋਕ ਕਦੇ ਮੂੰਹ ਨਹੀਂ ਲਾਉਣਗੇ ਪਾਇਲ, (ਲੁਧਿਆਣਾ), 22 ਅਗਸਤ (ਮਨਜੀਤ ਸਿੰਘ ਰੋਮਾਣਾ)  ਹਲਕਾ ਪਾਇਲ ਦੇ ਲੋਕਾਂ ਲਈ ਰੁਜ਼ਗਾਰ ਦੇ ਖੇਤਰ ਵਿੱਚ ਉਸ ਸਮੇਂ ਖੁਸ਼ੀ ਦਾ ਮਾਹੌਲ ਬਣ ਗਿਆ, ਜਦੋਂ ਦਾਣਾ ਮੰਡੀ ਪਾਇਲ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ 12 ਨਵ-ਨਿਯੁਕਤ ਆਂਗਣਵਾੜੀ ਵਰਕਰਾਂ ਅਤੇ 16 ਹੈਲਪਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਇਹ ਨਿਯੁਕਤੀ ਪੱਤਰ ਆਮ ਆਦਮੀ ਪਾਰਟੀ ਦੇ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਨਵ-ਨਿਯੁਕਤ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸੌਂਪੇ ਗਏ। ਨਿਯੁਕਤੀ ਪੱਤਰ ਮਿਲਣ ਮੌਕੇ ਮੁਲਾਜ਼ਮਾਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਿੱਚ ਵੀ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ। ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਨੌਜਵਾਨਾਂ ਨੂੰ ਯੋਗਤਾ ਦੇ ਆਧਾਰ ’ਤੇ ਰੁਜ਼ਗਾਰ ਦੇਣ ਦੀ ਨੀਤੀ ਤਹਿਤ...

12 ਸਤੰਬਰ ਤੱਕ ਦਾਅਵੇ-ਇਤਰਾਜ਼ ਦਰਜ ਕਰਵਾ ਸਕਣਗੇ ਵੋਟਰ: ਡਿਪਟੀ ਕਮਿਸ਼ਨਰ

चित्र
12 ਸਤੰਬਰ ਤੱਕ ਦਾਅਵੇ-ਇਤਰਾਜ਼ ਦਰਜ ਕਰਵਾ ਸਕਣਗੇ ਵੋਟਰ: ਡਿਪਟੀ ਕਮਿਸ਼ਨਰ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 12 ਅਕਤੂਬਰ ਨੂੰ ਕੀਤੀ ਜਾਵੇਗੀ: ਹਿਮਾਂਸ਼ੂ ਜੈਨ ਲੁਧਿਆਣਾ, 22 ਅਗਸਤ (ਮਨਜੀਤ ਸਿੰਘ ਰੋਮਾਣਾ)  ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਲੁਧਿਆਣਾ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਐਸ.ਆਈ.ਆਰ. -2026 ਤਹਿਤ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਸੋਧੇ ਹੋਏ ਪ੍ਰੋਗਰਾਮ ਅਨੁਸਾਰ ਜ਼ਿਲ੍ਹੇ ਵਿੱਚ 13 ਅਗਸਤ ਨੂੰ ਸਾਰੇ ਵਿਧਾਨ ਸਭਾ ਚੋਣ ਹਲਕਿਆਂ ਦੇ ਚੋਣ ਰਜਿਸਟ੍ਰੇਸ਼ਨ ਅਫ਼ਸਰਾਂ ਵੱਲੋਂ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 14 ਵਿਧਾਨ ਸਭਾ ਚੋਣ ਹਲਕਿਆਂ ਵਿੱਚ ਕੁੱਲ 3,031 ਪੋਲਿੰਗ ਸਟੇਸ਼ਨ ਹਨ ਅਤੇ ਮੁੱਢਲੀ ਵੋਟਰ ਸੂਚੀ ਵਿੱਚ ਕੁੱਲ 22,67,911 ਵੋਟਰ ਦਰਜ ਹਨ। ਇਨ੍ਹਾਂ ਵਿੱਚ 11,96,869 ਪੁਰਸ਼, 10,70,962 ਮਹਿਲਾਵਾਂ ਅਤੇ 80 ਥਰਡ ਜੈਂਡਰ, 57 ਐਨ.ਆਰ.ਆਈ ਵੋਟਰ ਸ਼ਾਮਲ ਹਨ।           ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਢਲੀ ਵੋਟਰ ਸੂਚੀ ਸਬੰਧੀ 12 ਸਤੰਬਰ 2026 ਤੱਕ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ। ਜਿਨ੍ਹਾਂ ਯੋਗ ਨਾਗਰਿਕਾਂ ਦਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਨਹੀਂ ਹੈ ਅਤੇ ਜਿਨ੍ਹਾਂ ਦੀ ਉਮਰ 1 ਅਕਤੂਬਰ 2026 ਨੂੰ 18 ਸਾਲ ਜਾਂ ਇਸ ਤੋਂ ਵੱਧ ਹੋਵੇਗੀ, ਉਹ ਆਪਣਾ ਨਾਮ ਸ਼ਾਮਲ ਕਰਵਾਉਣ ਲਈ ਫਾਰਮ ਨੰਬਰ 6 ਭਰ ਸਕਦੇ ਹਨ। ਵੋ...

ਸਾਬਕਾ ਕੌਂਸਲਰ ਸਰਬਜੀਤ ਸਿੰਘ ਕਾਕਾ, ਸੁਰਿੰਦਰ ਸ਼ਰਮਾ ਅਤੇ ਪੰਕਜ ਸ਼ਰਮਾ ਦੀ ਭਾਜਪਾ ਵਿੱਚ ਘਰ ਵਾਪਸੀ

चित्र
ਸਾਬਕਾ ਕੌਂਸਲਰ ਸਰਬਜੀਤ ਸਿੰਘ ਕਾਕਾ, ਸੁਰਿੰਦਰ ਸ਼ਰਮਾ ਅਤੇ ਪੰਕਜ ਸ਼ਰਮਾ ਦੀ ਭਾਜਪਾ ਵਿੱਚ ਘਰ ਵਾਪਸੀ ਵਾਰਡ ਨੰਬਰ 84 ਤੋਂ ਆਮ ਆਦਮੀ ਪਾਰਟੀ ਦੇ ਰਾਜੇਸ਼ ਅਰੋੜਾ ਭਾਜਪਾ ਵਿੱਚ ਸ਼ਾਮਲ ਲੁਧਿਆਣਾ, 22 ਅਗਸਤ (ਮਨਜੀਤ ਸਿੰਘ ਰੋਮਾਣਾ) ਭਾਰਤੀ ਜਨਤਾ ਪਾਰਟੀ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿਲ ਦੀ ਪ੍ਰਧਾਨਗੀ ਹੇਠ ਅਤੇ ਸੂਬਾ ਭਾਜਪਾ ਦੇ ਖ਼ਜ਼ਾਨਚੀ ਗੁਰਦੇਵ ਸ਼ਰਮਾ ਦੇਬੀ ਦੀ ਮੌਜੂਦਗੀ ਵਿੱਚ ਸਾਬਕਾ ਕੌਂਸਲਰ ਸਰਬਜੀਤ ਸਿੰਘ ਕਾਕਾ, ਸਾਬਕਾ ਕੌਂਸਲਰ ਸੁਰਿੰਦਰ ਸ਼ਰਮਾ, ਪੰਕਜ ਸ਼ਰਮਾ, ਅਜੈ ਗੋਸਵਾਮੀ ਅਤੇ ਕੁਲਦੀਪ ਸ਼ਰਮਾ ਨੇ ਭਾਰਤੀ ਜਨਤਾ ਪਾਰਟੀ ਵਿੱਚ ਘਰ ਵਾਪਸੀ ਕੀਤੀ। ਇਸ ਦੇ ਨਾਲ ਹੀ ਭਾਜਪਾ ਨੇ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਦਿੰਦਿਆਂ ਵਾਰਡ ਨੰਬਰ 84 ਤੋਂ ਆਮ ਆਦਮੀ ਪਾਰਟੀ ਦੇ ਰਾਜੇਸ਼ ਅਰੋੜਾ ਨੂੰ ਵੀ ਭਾਜਪਾ ਵਿੱਚ ਸ਼ਾਮਲ ਕਰ ਲਿਆ। ਇਸ ਮੌਕੇ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਪਾਰਟੀ ਵਿੱਚ ਸ਼ਾਮਲ ਹੋਣ ’ਤੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿਲ ਨੇ ਕਿਹਾ ਕਿ ਭਾਜਪਾ ਦੀ ਰਾਸ਼ਟਰਵਾਦੀ ਵਿਚਾਰਧਾਰਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਦੇ ਵਿਕਾਸ ਅਤੇ ਪਾਰਟੀ ਦੀਆਂ ਲੋਕ-ਭਲਾਈ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪੁਰਾਣੇ ਸਾਥੀਆਂ ਦਾ ਮੁੜ ਭਾਜਪਾ ਪਰਿਵਾਰ ਵਿੱਚ ਸ਼ਾਮਲ ਹੋਣਾ ਸੰਗਠਨ ਲਈ ਖੁਸ਼ੀ ਦੀ ਗੱਲ ਹੈ। ਉਨ੍ਹਾਂ ਕਿਹ...

ਆਮਦਨ ਕਰ ਅਧਿਕਾਰੀਆਂ ਨੇ ਲਿਆ ‘ਜੀਵਨ ਦਾ ਤੋਹਫ਼ਾ’ ਦੇਣ ਦਾ ਸੰਕਲਪ

चित्र
ਆਮਦਨ ਕਰ ਅਧਿਕਾਰੀਆਂ ਨੇ ਲਿਆ ‘ਜੀਵਨ ਦਾ ਤੋਹਫ਼ਾ’ ਦੇਣ ਦਾ ਸੰਕਲਪ ਵਿਸ਼ਵ ਅੰਗਦਾਤਾ ਦਿਵਸ ਮੌਕੇ ਏਕਾਈ ਹਸਪਤਾਲ ਵੱਲੋਂ ਸਿਹਤ ਜਾਗਰੂਕਤਾ ਸਮਾਗਮ ਤੇ ਮੁਫ਼ਤ ਮੈਡੀਕਲ ਕੈਂਪ ਲੁਧਿਆਣਾ, 21 ਅਗਸਤ (ਮਨਜੀਤ ਸਿੰਘ ਰੋਮਾਣਾ) ਵਿਸ਼ਵ ਅੰਗਦਾਤਾ ਦਿਵਸ ਦੇ ਮੌਕੇ ’ਤੇ ਆਮਦਨ ਕਰ ਵਿਭਾਗ ਵੱਲੋਂ ਇਕਾਈ ਮਲਟੀਸਪੈਸ਼ਲਿਟੀ ਹਸਪਤਾਲ, ਲੁਧਿਆਣਾ ਦੇ ਸਹਿਯੋਗ ਨਾਲ ਅੰਗਦਾਨ ਜਾਗਰੂਕਤਾ ਸਮਾਗਮ, ਅੰਗਦਾਤਾ ਸੰਕਲਪ ਸਮਾਰੋਹ ਅਤੇ ਮੁਫ਼ਤ ਮੈਡੀਕਲ ਤੇ ਯੂਰੋਲੋਜੀ ਕੈਂਪ ਕਰਵਾਇਆ ਗਿਆ। ਸਮਾਗਮ ਦਾ ਮੁੱਖ ਉਦੇਸ਼ ਲੋਕਾਂ ਨੂੰ ਅੰਗਦਾਨ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ, ਗੁਰਦਿਆਂ ਦੀ ਸਿਹਤ ਪ੍ਰਤੀ ਚੇਤਨਾ ਪੈਦਾ ਕਰਨਾ ਅਤੇ ਅੰਗਦਾਨ ਲਈ ਲੋਕਾਂ ਨੂੰ ਪ੍ਰੇਰਿਤ ਕਰਨਾ ਸੀ। ਇਸ ਮੌਕੇ ਇਕਾਈ ਹਸਪਤਾਲ ਦੇ ਮੁੱਖ ਯੂਰੋਲੋਜਿਸਟ, ਰੋਬੋਟਿਕ ਅਤੇ ਟ੍ਰਾਂਸਪਲਾਂਟ ਸਰਜਨ ਅਤੇ ਚੇਅਰਮੈਨ ਡਾ. ਬਲਦੇਵ ਸਿੰਘ ਔਲਖ ਨੇ ਸਿਹਤ ਜਾਗਰੂਕਤਾ ਭਾਸ਼ਣ ਦਿੰਦਿਆਂ ਅੰਗਦਾਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇੱਕ ਵਿਅਕਤੀ ਵੱਲੋਂ ਅੰਗਦਾਨ ਕਰਨ ਦਾ ਫੈਸਲਾ ਕਿਡਨੀ, ਲਿਵਰ, ਦਿਲ ਆਦਿ ਦੇ ਅੰਤਿਮ ਪੜਾਅ ਦੇ ਅੰਗ ਫੇਲ੍ਹ ਹੋਣ ਨਾਲ ਪੀੜਤ ਕਈ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਦੇ ਸਕਦਾ ਹੈ। ਡਾ. ਔਲਖ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਅੰਗਦਾਨ ਬਾਰੇ ਵਿਚਾਰ-ਵਟਾਂਦਰਾ ਕਰਨ ਅਤੇ ਸੋਚ-ਸਮਝ ਕੇ ਅੰਗਦਾਨ ਦਾ ਸੰਕਲਪ ਲੈਣ। ਉਨ੍ਹਾਂ ਕਿਹਾ ਕਿ ਅੰਗਦਾਨ ਮਨੁੱਖਤਾ...

ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ 55 ਲੱਖ ਰੁਪਏ ਦੀ ਲਾਗਤ ਨਾਲ ਖੰਨਾ 'ਚ 66 ਕੇ.ਵੀ. ਗਰਿੱਡ ਦੇ ਮੁਕੰਮਲ ਕੀਤੇ ਗਏ ਆਧੁਨਿਕੀਕਰਨ ਕਾਰਜਾਂ ਦਾ ਕੀਤਾ ਉਦਘਾਟਨ

चित्र
ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ 55 ਲੱਖ ਰੁਪਏ ਦੀ ਲਾਗਤ ਨਾਲ ਖੰਨਾ 'ਚ 66 ਕੇ.ਵੀ. ਗਰਿੱਡ ਦੇ ਮੁਕੰਮਲ ਕੀਤੇ ਗਏ ਆਧੁਨਿਕੀਕਰਨ ਕਾਰਜਾਂ ਦਾ ਕੀਤਾ ਉਦਘਾਟਨ ਖੰਨਾ ਵਿੱਚ ਬਿਜਲੀ ਢਾਂਚੇ ਨੂੰ ਮਿਲਿਆ ਹੋਰ ਵੱਡਾ ਹੁਲਾਰਾ ਦੇਣ ਲਈ 87.08 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਟਰਾਂਸਫਾਰਮਰ ਵੀ ਲਗਾਏ ਗਏ: ਬਿਜਲੀ ਮੰਤਰੀ ਸੌਂਦ ਖੰਨਾ ਸ਼ਹਿਰ ਵਿੱਚ 30-35 ਹੋਰ 200 ਕੇ.ਵੀ.ਏ. ਟਰਾਂਸਫਾਰਮਰ ਲਗਾਏ ਜਾਣਗੇ: ਤਰੁਨਪ੍ਰੀਤ ਸਿੰਘ ਸੌਂਦ ਖੰਨਾ, ਲੁਧਿਆਣਾ, 19 ਅਗਸਤ (ਮਨਜੀਤ ਸਿੰਘ ਰੋਮਾਣਾ) ਪੰਜਾਬ ਦੇ ਬਿਜਲੀ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਅੱਜ ਖੰਨਾ ਵਿਖੇ 66 ਕੇ.ਵੀ. ਗਰਿੱਡ ’ਤੇ ਕਰੀਬ 55 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤੇ ਆਧੁਨਿਕੀਕਰਨ ਕਾਰਜਾਂ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਕੰਮਾਂ ਨਾਲ ਖੰਨਾ ਸ਼ਹਿਰ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਬਿਜਲੀ ਸਪਲਾਈ ਦੀ ਗੁਣਵੱਤਾ, ਭਰੋਸੇਯੋਗਤਾ ਅਤੇ ਵੋਲਟੇਜ ਵਿੱਚ ਹੋਰ ਸੁਧਾਰ ਆਵੇਗਾ। ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਪ੍ਰੋਜੈਕਟ ਤਹਿਤ ਪੁਰਾਣੇ 11 ਕੇ.ਵੀ. ਬ੍ਰੇਕਰਾਂ ਨੂੰ ਬਦਲ ਕੇ 7 ਨਵੇਂ ਬ੍ਰੇਕਰ ਸਥਾਪਿਤ ਕੀਤੇ ਗਏ ਹਨ। ਬਿਹਤਰ ਵੋਲਟੇਜ ਸਪਲਾਈ ਲਈ ਇੱਕ ਨਵਾਂ ਕਪੈਸਟਰ ਬੈਂਕ ਅਤੇ ਸਿਸਟਮ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਨਵਾਂ ਬੱਸ ਕਪਲਰ ਵੀ ਲਗਾਇਆ ਗਿਆ ਹੈ। ਉਹਨਾਂ ਕਿਹਾ ਕਿ ਇਨ੍ਹਾਂ ਕਾਰਜਾਂ ਦਾ ਲਾਭ 11 ਕੇ.ਵੀ. ਸਿਟੀ-2 ਫੀਡਰ ਅਧੀਨ ਕਰਨੈਲ ਸਿੰ...

DMC&H ਕਾਲਜ ਆਫ ਫਿਜ਼ਿਓਥੈਰੇਪੀ 50 ਵਿਦਿਆਰਥੀਆਂ ਦੀ ਦਾਖਲਾ ਸਮਰੱਥਾ ਨਾਲ ਨਵਾਂ ਅਕਾਦਮਿਕ ਸੈਸ਼ਨ ਸ਼ੁਰੂ ਕਰੇਗਾ

चित्र
DMC&H ਕਾਲਜ ਆਫ ਫਿਜ਼ਿਓਥੈਰੇਪੀ 50 ਵਿਦਿਆਰਥੀਆਂ ਦੀ ਦਾਖਲਾ ਸਮਰੱਥਾ ਨਾਲ ਨਵਾਂ ਅਕਾਦਮਿਕ ਸੈਸ਼ਨ ਸ਼ੁਰੂ ਕਰੇਗਾ ਲੁਧਿਆਣਾ 19 ਅਗਸਤ (ਮਨਜੀਤ ਸਿੰਘ ਰੋਮਾਣਾ) DMC&H ਆਪਣੇ ਕਾਲਜ ਆਫ ਫਿਜ਼ਿਓਥੈਰੇਪੀ ਦਾ ਨਵਾਂ ਅਕਾਦਮਿਕ ਸੈਸ਼ਨ ਸ਼ੁਰੂ ਕਰਨ ਜਾ ਰਿਹਾ ਹੈ। ਇਸ ਸੈਸ਼ਨ ਵਿੱਚ 50 ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਜਾਵੇਗਾ। ਦਾਖਲਾ ਪ੍ਰਕਿਰਿਆ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ (BFUHS) ਰਾਹੀਂ ਲਾਗੂ ਦਾਖਲਾ ਨਿਯਮਾਂ ਅਨੁਸਾਰ ਕੀਤੀ ਜਾਵੇਗੀ। ਮਲਕਪੁਰ ਬੇਟ ਕੈਂਪਸ ਵਿੱਚ ਸਥਿਤ DMC&H ਕਾਲਜ ਆਫ ਫਿਜ਼ਿਓਥੈਰੇਪੀ ਨੂੰ ਗੁਣਵੱਤਾ ਵਾਲੀ ਸਿੱਖਿਆ, ਪ੍ਰੈਕਟੀਕਲ ਟ੍ਰੇਨਿੰਗ ਅਤੇ ਕਲੀਨਿਕਲ ਅਨੁਭਵ 'ਤੇ ਖਾਸ ਧਿਆਨ ਦੇ ਕੇ ਵਿਕਸਿਤ ਕੀਤਾ ਜਾ ਰਿਹਾ ਹੈ। ਕਾਲਜ ਵਿੱਚ ਤਜਰਬੇਕਾਰ ਅਤੇ ਸਮਰਪਿਤ ਫੈਕਲਟੀ ਹੋਵੇਗੀ। ਇਸ ਦੇ ਨਾਲ, ਵਿਦਿਆਰਥੀਆਂ ਦੀ ਅੰਦਰੂਨੀ ਟ੍ਰੇਨਿੰਗ ਅਤੇ ਪ੍ਰੈਕਟੀਕਲ ਸਿੱਖਿਆ ਲਈ ਇੱਕ ਸਮਰਪਿਤ ਫਿਜ਼ਿਓਥੈਰੇਪੀ ਵਿਭਾਗ ਵੀ ਹੋਵੇਗਾ। ਸੰਸਥਾ ਵਿੱਚ ਵਿਦਿਆਰਥੀਆਂ ਨੂੰ ਆਧੁਨਿਕ ਅਤੇ ਵਿਸ਼ਵ ਪੱਧਰੀ ਉਪਕਰਨਾਂ ਅਤੇ ਫਿਜ਼ਿਓਥੈਰੇਪੀ ਦੀਆਂ ਆਧੁਨਿਕ ਸਹੂਲਤਾਂ ਦੀ ਵਰਤੋਂ ਦਾ ਮੌਕਾ ਮਿਲੇਗਾ। ਇਸ ਨਾਲ ਉਹ ਇੱਕ ਸੁਚੱਜੇ ਅਕਾਦਮਿਕ ਅਤੇ ਕਲੀਨਿਕਲ ਮਾਹੌਲ ਵਿੱਚ ਪ੍ਰੈਕਟੀਕਲ ਅਨੁਭਵ ਹਾਸਲ ਕਰ ਸਕਣਗੇ। ਕਲੀਨਿਕਲ ਅਨੁਭਵ ਨੂੰ ਹੋਰ ਮਜ਼ਬੂਤ ਕਰਨ ਲਈ, ਕਾਲਜ ਖੇਤਰ ਦੇ ਵੱਖ-ਵੱਖ ਸਥਾਨਾਂ 'ਤੇ ਇੰਟਰਨਸ਼ਿਪ ਦੇ ਮੌਕੇ ਪ੍ਰਦਾਨ ...

ROTTO ਅਤੇ SOTTO ਵੱਲੋਂ ਇਕਾਈ ਹਸਪਤਾਲ ਵਿੱਚ ਕੈਡੇਵਰ ਅੰਗ ਟ੍ਰਾਂਸਪਲਾਂਟ ਪ੍ਰਾਪਤਕਰਤਾਵਾਂ ਦਾ ਸਨਮਾਨ ਕੀਤਾ ਗਿਆ

चित्र
ROTTO ਅਤੇ SOTTO ਵੱਲੋਂ ਇਕਾਈ ਹਸਪਤਾਲ ਵਿੱਚ ਕੈਡੇਵਰ ਅੰਗ ਟ੍ਰਾਂਸਪਲਾਂਟ ਪ੍ਰਾਪਤਕਰਤਾਵਾਂ ਦਾ ਸਨਮਾਨ ਲੁਧਿਆਣਾ 19 ਅਗਸਤ (ਮਨਜੀਤ ਸਿੰਘ ਰੋਮਾਣਾ) ਇਹ ਬੇਹੱਦ ਮਾਣ ਅਤੇ ਪ੍ਰੇਰਣਾ ਭਰਿਆ ਮੌਕਾ ਸੀ ਜਦੋਂ ਰੀਜਨਲ ਆਰਗਨ ਐਂਡ ਟਿਸ਼ੂ ਟ੍ਰਾਂਸਪਲਾਂਟ ਆਰਗੇਨਾਈਜ਼ੇਸ਼ਨ (ROTTO), PGIMER, ਚੰਡੀਗੜ੍ਹ ਅਤੇ ਸਟੇਟ ਆਰਗਨ ਐਂਡ ਟਿਸ਼ੂ ਟ੍ਰਾਂਸਪਲਾਂਟ ਆਰਗੇਨਾਈਜ਼ੇਸ਼ਨ (SOTTO), ਪੰਜਾਬ ਦੇ ਸੀਨੀਅਰ ਅਧਿਕਾਰੀਆਂ ਨੇ ਇਕਾਈ ਹਸਪਤਾਲ, ਲੁਧਿਆਣਾ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਕੈਡੇਵਰ ਅੰਗ ਟ੍ਰਾਂਸਪਲਾਂਟ ਪ੍ਰਾਪਤਕਰਤਾਵਾਂ ਨੂੰ ਸਨਮਾਨਿਤ ਕੀਤਾ ਅਤੇ ਲੋਕਾਂ ਨੂੰ ਅੰਗਦਾਨ ਵਰਗੇ ਮਹਾਨ ਕਾਰਜ ਲਈ ਅੱਗੇ ਆਉਣ ਦੀ ਅਪੀਲ ਕੀਤੀ। ਵਫ਼ਦ ਵਿੱਚ ਡਾ. ਵਿਜੇ ਟਾਡੀਆ, ਨੋਡਲ ਅਫ਼ਸਰ, ROTTO, PGIMER, ਡਾ. ਸਰਯੂ, ਸ੍ਰੀ ਮਿਲਨ ਅਤੇ ਡਾ. ਗਗਨੀਨ ਕੌਰ, SOTTO ਅਫ਼ਸਰ ਸ਼ਾਮਲ ਸਨ। ਸਮਾਗਮ ਦੌਰਾਨ ਮਹਿਮਾਨਾਂ ਨੇ ਕੈਡੇਵਰ ਅੰਗ ਟ੍ਰਾਂਸਪਲਾਂਟ ਪ੍ਰਾਪਤਕਰਤਾਵਾਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਹੌਸਲੇ ਅਤੇ ਨਵੀਂ ਜ਼ਿੰਦਗੀ ਵੱਲ ਪ੍ਰੇਰਣਾਦਾਇਕ ਸਫ਼ਰ ਦੀ ਸ਼ਲਾਘਾ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਵਿਜੇ ਟਾਡੀਆ ਨੇ ਇਸ ਉਪਰਾਲੇ ਦਾ ਹਿੱਸਾ ਬਣਨ ’ਤੇ ਖੁਸ਼ੀ ਪ੍ਰਗਟ ਕੀਤੀ ਅਤੇ ਅੰਗਦਾਨ ਨੂੰ ਉਤਸ਼ਾਹਿਤ ਕਰਨ ਲਈ ਇਕਾਈ ਹਸਪਤਾਲ ਅਤੇ ਇਸ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇੱਕ ਬ੍ਰੇਨ-ਡੈੱਡ ਵਿਅਕਤੀ ਆਪਣੇ ਅੰਗਦਾਨ ਰਾਹੀਂ 8 ਲੋਕਾਂ ...

DMC&H ਵੱਲੋਂ ਅੰਗਦਾਨ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ

चित्र
DMC&H ਵੱਲੋਂ ਅੰਗਦਾਨ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਲੁਧਿਆਣਾ 18 ਅਗਸਤ (ਮਨਜੀਤ ਸਿੰਘ ਰੋਮਾਣਾ) DMC&H ਲੁਧਿਆਣਾ ਵੱਲੋਂ SOTTO ਪੰਜਾਬ ਦੇ ਸਹਿਯੋਗ ਨਾਲ ਅੱਜ ਅੰਗਦਾਨ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਅੰਗਦਾਨ ਨਾਲ ਜੁੜੀਆਂ ਗਲਤ ਧਾਰਣਾਵਾਂ ਅਤੇ ਭਰਮਾਂ ਨੂੰ ਦੂਰ ਕਰਨਾ ਅਤੇ ਅੰਗਦਾਤਾਵਾਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਨਿਸ਼ਕਾਮ ਅਤੇ ਮਹਾਨ ਯੋਗਦਾਨ ਲਈ ਸਨਮਾਨਿਤ ਕਰਨਾ ਸੀ, ਜਿਨ੍ਹਾਂ ਨੇ ਦੂਜਿਆਂ ਨੂੰ ਜੀਵਨ ਦੀ ਅਨਮੋਲ ਦਾਤ ਦਿੱਤੀ। ਇਸ ਮੌਕੇ ਸਮਾਜ ਵਿੱਚ ਅੰਗਦਾਨ ਲਈ ਪ੍ਰਣ ਕਰਨ ਦੀ ਸੰਸਕ੍ਰਿਤੀ ਨੂੰ ਹੋਰ ਮਜ਼ਬੂਤ ਕਰਨ ਦੀ ਤੁਰੰਤ ਲੋੜ 'ਤੇ ਵੀ ਜ਼ੋਰ ਦਿੱਤਾ ਗਿਆ। 2026 ਵਿੱਚ ਪਿਛਲੇ 18 ਮਹੀਨਿਆਂ ਦੌਰਾਨ, DMC&H ਵੱਲੋਂ ਸਫਲਤਾਪੂਰਵਕ 17 ਕੈਡੇਵਰਿਕ ਅੰਗਦਾਨ ਕਰਵਾਏ ਗਏ ਹਨ। ਸੰਸਥਾ ਵੱਲੋਂ 61 ਲਿਵਰ ਟ੍ਰਾਂਸਪਲਾਂਟ, 30 ਕਿਡਨੀ ਟ੍ਰਾਂਸਪਲਾਂਟ ਅਤੇ 20 ਕੋਰਨੀਅਲ ਟ੍ਰਾਂਸਪਲਾਂਟ (10 ਜੋੜੇ) ਕੀਤੇ ਗਏ ਹਨ। ਇਹ ਉਪਲਬਧੀਆਂ ਅਨੇਕਾਂ ਕੀਮਤੀ ਜ਼ਿੰਦਗੀਆਂ ਨੂੰ ਬਚਾਉਣ ਅਤੇ ਉਨ੍ਹਾਂ ਨੂੰ ਨਵੀਂ ਦਿਸ਼ਾ ਦੇਣ ਵਿੱਚ ਸੰਸਥਾ ਦੇ ਮਹੱਤਵਪੂਰਨ ਯੋਗਦਾਨ ਨੂੰ ਦਰਸਾਉਂਦੀਆਂ ਹਨ। ਇਸ ਮੌਕੇ ਸ਼੍ਰੀ ਹਿਮਾਂਸ਼ੂ ਜੈਨ, IAS, ਡਿਪਟੀ ਕਮਿਸ਼ਨਰ, ਲੁਧਿਆਣਾ, ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਡਾ. ਵਿਜੈ ਟਾਡੀਆ, ਨੋਡਲ ਅਫ਼ਸਰ, ROTTO, ਨੇ ਮੁੱਖ ਭਾਸ਼ਣ ਦਿੱਤਾ। ਇਸ ਤੋਂ ਇਲਾਵਾ ਡਾ. ਰਾਮਨਦੀਪ ਕੌਰ...

ਸਿਆਟਲ ਵਿਖੇ " ਅਮਰੀਕਾ ਤੇਰੀ ਜੈ ਹੋਵੇ " ਗੀਤ ਰਿਲੀਜ ਦਾ ਸਮਾਗਮ ਯਾਦਗਾਰੀ ਹੋ ਨਿਬੜਿਆ

चित्र
ਸਿਆਟਲ ਵਿਖੇ " ਅਮਰੀਕਾ ਤੇਰੀ ਜੈ ਹੋਵੇ " ਗੀਤ ਰਿਲੀਜ ਦਾ ਸਮਾਗਮ ਯਾਦਗਾਰੀ ਹੋ ਨਿਬੜਿਆ  ਵੱਖ ਵੱਖ ਬੁਲਾਰਿਆਂ ਵੱਲੋਂ "ਮਾਂ ਬੋਲੀ ਪੰਜਾਬੀ" ਨੂੰ ਅਪਣਾਉਣ ਦਾ ਦਿੱਤਾ ਸੱਦਾ  ਸਿਆਟਲ ਤੋਂ ਜਗਰੂਪ ਸਿੰਘ ਜਰਖੜ ਦੀ ਵਿਸ਼ੇਸ਼ ਰਿਪੋਰਟ   ਵਿਦੇਸ਼ਾਂ ਵਿੱਚ ਵੱਸਦਾ ਪੰਜਾਬੀ ਭਾਈਚਾਰਾ ਹਰ ਰੋਜ਼ ਇਤਿਹਾਸ ਦੀਆਂ ਕੋਈ ਨਾ ਕੋਈ ਨਵੀਆਂ ਪੈੜਾਂ ਪਾ ਰਿਹਾ ਹੈ ਇਸੇ ਨਵੀਂ ਇਤਿਹਾਸਿਕ ਪੈੜ ਤਹਿਤ ਅੱਜ ਸਿਆਟਲ ਦੇ ਇੰਡੀਅਨ ਗੋਲਡਨ ਕਰੀ ਪੈਲੇਸ ਵਿਖੇ ਪੰਜਾਬੀਆਂ ਦੀ ਹੋਈ ਇੱਕ ਵਿਲੱਖਣ ਇਕੱਤਰਤਾ ਦੌਰਾਂਨ ਹੋਏ ਸਮਾਗਮ ਵਿੱਚ ਲਿਖਾਰੀ ਸਭਾ ਸਿਆਟਲ ਵੱਲੋਂ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਦੌਰਾਨ ਜਿੱਥੇ ਵੱਖ ਵੱਖ ਬੁਲਾਰਿਆਂ ਨੇ ਮਾਂ ਬੋਲੀ ਪੰਜਾਬੀ ਨੂੰ ਬਚਾਉਣ ਦਾ ਸੱਦਾ ਦਿੱਤਾ ਉਥੇ ਸਿਆਟਲ ਵੱਸਦੇ ਉੱਘੇ ਗੀਤਕਾਰ ਮਨਜੀਤ ਸਿੰਘ ਚਾਹਲ ਕਣਕਵਾਲ ਵੱਲੋਂ ਲਿਖਿਆ ਗੀਤ "ਅਮਰੀਕਾ ਤੇਰੀ ਜੈ ਹੋਵੇ " ਜਿਸ ਨੂੰ ਉਭਰਦੇ ਗਾਇਕ ਹਸਨਵੀਰ ਸਿੰਘ ਚਾਹਿਲ ਨੇ ਗਾਇਆ ਹੈ , ਇਸ ਗੀਤ ਦਾ ਗੀਤ ਰਿਲੀਜ਼ ਦਾ ਸਮਾਗਮ ਬਹੁਤ ਯਾਦਗਾਰੀ ਹੋ ਨਿਬੜਿਆ, ਇਹ ਗੀਤ ਜਨਮ ਭੂਮੀ ਪੰਜਾਬ ਅਤੇ ਕਰਮ ਭੂਮੀ ਅਮਰੀਕਾ ਦੇ ਵਿੱਚ ਪੰਜਾਬੀਆਂ ਦੀ ਕੀਤੀ ਹੱਡ ਭੰਨਵੀ ਮਿਹਨਤ , ਮੁਸ਼ਕਲਾਂ ਅਤੇ ਹਾਸਲ ਕੀਤੇ ਮੁਕਾਮ ਨੂੰ ਦਰਸਾਉਂਦਾ ਹੈ। ਅਮਰੀਕਾ ਤੇਰੀ ਜੈ ਹੋਵੇ ਗੀਤ ਦੀ ਘੁੰਡ ਚਕਾਈ ਉੱਘੇ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਇੰਗਲੈਂਡ, ਗੀਤਕ...

ਬਾਲਾ ਪ੍ਰੀਤਮ ਸਟੱਡੀ ਸਰਕਲ ਦੇ ਮੁਕਾਬਲਿਆਂ ਦੀ ਕੋਈ ਫੀਸ ਨਹੀਂ ਅਤੇ ਰਜਿਸਟਰੇਸ਼ਨ ਦੀ ਆਖਰੀ ਤਾਰੀਖ 20 ਅਗਸਤ

चित्र

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ

चित्र
ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ ਲੁਧਿਆਣਾ, 15 ਅਗਸਤ (ਮਨਜੀਤ ਸਿੰਘ ਰੋਮਾਣਾ) ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ), ਲੁਧਿਆਣਾ ਵੱਲੋਂ ਆਈਐਮਏ ਹਾਊਸ, ਬੀਆਰਐਸ ਨਗਰ, ਲੁਧਿਆਣਾ ਵਿਖੇ ਭਾਰਤ ਦਾ 80ਵਾਂ ਆਜ਼ਾਦੀ ਦਿਵਸ ਦੇਸ਼ਭਗਤੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਮੈਡੀਕਲ ਭਾਈਚਾਰੇ ਦੀ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦਾ ਸੰਦੇਸ਼ ਦਿੱਤਾ ਗਿਆ। ਸ਼ਹਿਰ ਦੇ ਸੀਨੀਅਰ ਮਨੋਚਿਕਿਤਸਕ ਅਤੇ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸਾਬਕਾ ਵਿਭਾਗ ਮੁਖੀ ਡਾ. ਆਰ.ਐਲ. ਨਾਰੰਗ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਰਾਸ਼ਟਰੀ ਝੰਡਾ ਲਹਿਰਾਇਆ। ਸਮਾਗਮ ਵਿੱਚ ਡਾ. ਮਨੋਜ ਸੋਬਤੀ, ਪੈਟਰਨ, ਆਈਐਮਏ ਲੁਧਿਆਣਾ; ਡਾ. ਪਵਨ ਢੀਂਗਰਾ, ਪ੍ਰਧਾਨ; ਡਾ. ਆਸ਼ੀਸ਼ ਓਹਰੀ, ਆਨਰੇਰੀ ਸਕੱਤਰ; ਡਾ. ਪੰਕਜ ਮਿੱਤਲ, ਵਿੱਤ ਸਕੱਤਰ; ਡਾ. ਦਵਿੰਦਰਜੀਤ ਵਾਲੀਆ ਅਤੇ ਡਾ. ਨਰਜੀਤ ਕੌਰ, ਉਪ ਪ੍ਰਧਾਨ; ਡਾ. ਅਵਤਾਰ ਸਿੰਘ ਖ਼ਰੇ, ਪ੍ਰਧਾਨ ਚੁਣੇ ਹੋਏ; ਡਾ. ਕਰਮਵੀਰ ਗੋਇਲ, ਮੈਂਬਰ, ਪੰਜਾਬ ਮੈਡੀਕਲ ਕੌਂਸਲ; ਅਤੇ ਡਾ. ਧੀਰਜ ਅਗਰਵਾਲ, ਤੁਰੰਤ ਸਾਬਕਾ ਪ੍ਰਧਾਨ, ਆਈਐਮਏ ਲੁਧਿਆਣਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਸੀਨੀਅਰ ਅਹੁਦੇਦਾਰ ਅਤੇ ਸਾਬਕਾ ਪ੍ਰਧਾਨ ਡਾ. ਅਰੁਣ ਗੁਪਤਾ, ਡਾ. ਅਵਿਨਾਸ਼ ਜਿੰਦਲ ਅਤੇ ਡਾ. ਪੀ.ਐਸ. ਜੱਸਲ ਵੀ ਸਮਾਗਮ ਵਿੱਚ ਸ਼ਾਮਲ ਹੋਏ। ਵੱਡੀ...

ਖੇਡਾਂ ਵਤਨ ਪੰਜਾਬ ਦੀਆਂ 2026 ਮਸ਼ਾਲ ਮਾਰਚ ਦੇ ਲੁਧਿਆਣਾ ਪੁੱਜਣ ’ਤੇ ਗੁਰੂ ਨਾਨਕ ਸਟੇਡੀਅਮ ’ਚ ਭਰਵਾਂ ਸਵਾਗਤ

चित्र
ਖੇਡਾਂ ਵਤਨ ਪੰਜਾਬ ਦੀਆਂ 2026 ਮਸ਼ਾਲ ਮਾਰਚ ਦੇ ਲੁਧਿਆਣਾ ਪੁੱਜਣ ’ਤੇ ਗੁਰੂ ਨਾਨਕ ਸਟੇਡੀਅਮ ’ਚ ਭਰਵਾਂ ਸਵਾਗਤ ਵਧੀਕ ਡਿਪਟੀ ਕਮਿਸ਼ਨਰ ਨੇ ਮਸ਼ਾਲ ਰਸੀਵ ਕਰਦਿਆਂ ਖਿਡਾਰੀਆਂ ਨੂੰ ਖੇਡਾਂ ’ਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦਾ ਦਿੱਤਾ ਸੱਦਾ ਲੁਧਿਆਣਾ, 17 ਅਗਸਤ (ਮਨਜੀਤ ਸਿੰਘ ਰੋਮਾਣਾ) ਪੰਜਾਬ ਸਰਕਾਰ ਵੱਲੋਂ ਖੇਡ ਵਿਭਾਗ ਦੇ ਸਹਿਯੋਗ ਨਾਲ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ-2026 ਅਧੀਨ ਜਾਰੀ ਮਸ਼ਾਲ ਮਾਰਚ ਦਾ ਬੀਤੇ ਦਿਨੀਂ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਭਰਵਾਂ ਸਵਾਗਤ ਕੀਤਾ ਗਿਆ।  ਜਿਲ੍ਹਾ ਖੇਡ ਅਫਸਰ ਮਨਦੀਪ ਕੌਸ਼ਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਖੇਡ ਵਿਭਾਗ ਦੁਆਰਾ ‘ਖੇਡਾਂ ਵਤਨ ਪੰਜਾਬ ਦੀਆਂ-2026’ ਦੇ ਸਬੰਧ ਵਿੱਚ ਟਾਰਚ ਰਿਲੇਅ ਦੀ ਸ਼ੁਰੂਆਤ 12 ਅਗਸਤ ਨੂੰ ਜ਼ਿਲ੍ਹਾ ਸੰਗਰੂਰ ਤੋਂ ਹੋਈ ਸੀ। ਇਹ ਟਾਰਚ ਜ਼ਿਲ੍ਹਾ ਮਾਨਸਾ ਅਤੇ ਬਰਨਾਲਾ ਤੋਂ ਹੁੰਦੀ ਹੋਈ ਬਰਨਾਲਾ-ਲੁਧਿਆਣਾ ਦੇ ਬਾਰਡਰ ਤੋਂ ਜਿਲ੍ਹਾ ਲੁਧਿਆਣਾ ਦੇ ਪਿੰਡ ਦੱਧਾਹੂਰ ਵਿਖੇ ਜ਼ਿਲ੍ਹਾ ਖੇਡ ਦਫਤਰ ਲੁਧਿਆਣਾ ਦੇ ਕੋਚਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਦੱਧਾਹੂਰ ਦੇ ਪ੍ਰਿੰਸੀਪਲ ਅਤੇ ਸਟਾਫ ਮੈਂਬਰਾਂ ਵੱਲੋਂ ਰਸੀਵ ਕੀਤੀ ਗਈ। ਉਪਰੰਤ ਇਹ ਮਸ਼ਾਲ ਲੁਧਿਆਣਾ ਦੇ ਫੁਹਾਰਾ ਚੌਂਕ ਪਹੁੰਚੀ ਜਿੱਥੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਨੇ ਇਸਨੂੰ ਗੁਰੂ ਨਾਨਕ ਸਟੇਡੀਅਮ ਤੱਕ ਆਦਰ ਸਹਿਤ ਲਿਆਂਦਾ। ਇਸ ਮ...

DMC&H ਵੱਲੋਂ ਅਕਾਦਮਿਕ ਉਤਕ੍ਰਿਸ਼ਟਤਾ ਨੂੰ ਉਤਸ਼ਾਹਿਤ ਕਰਨ ਅਤੇ ਯੋਗ ਵਿਦਿਆਰਥੀਆਂ ਦੀ ਸਹਾਇਤਾ ਲਈ ₹6 ਕਰੋੜ ਤੋਂ ਵੱਧ ਦੀ ਸਕਾਲਰਸ਼ਿਪ/ਅਵਾਰਡ ਨੀਤੀ ਦੀ ਸ਼ੁਰੂਆਤ

चित्र
DMC&H ਵੱਲੋਂ ਅਕਾਦਮਿਕ ਉਤਕ੍ਰਿਸ਼ਟਤਾ ਨੂੰ ਉਤਸ਼ਾਹਿਤ ਕਰਨ ਅਤੇ ਯੋਗ ਵਿਦਿਆਰਥੀਆਂ ਦੀ ਸਹਾਇਤਾ ਲਈ ₹6 ਕਰੋੜ ਤੋਂ ਵੱਧ ਦੀ ਸਕਾਲਰਸ਼ਿਪ/ਅਵਾਰਡ ਨੀਤੀ ਦੀ ਸ਼ੁਰੂਆਤ ਲੁਧਿਆਣਾ 17 ਅਗਸਤ (ਮਨਜੀਤ ਸਿੰਘ ਰੋਮਾਣਾ) DMC&H ਵੱਲੋਂ ਅਕਾਦਮਿਕ ਸਾਲ 2026–27 ਲਈ ਆਪਣੀ ਵਿਸਤ੍ਰਿਤ ਸਕਾਲਰਸ਼ਿਪ ਨੀਤੀ ਅੱਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਵਿਖੇ ਲਾਂਚ ਕੀਤੀ ਗਈ। ਇਸ ਮੌਕੇ ਸ਼੍ਰੀ ਐਸ. ਐਸ. ਗੋਸਲ, ਵਾਈਸ ਚਾਂਸਲਰ, PAU ਅਤੇ ਚੇਅਰਮੈਨ, DMC&H ਸਕਾਲਰਸ਼ਿਪ ਕਮੇਟੀ, ਦੇ ਨਾਲ ਸ਼੍ਰੀ ਬਿਪਿਨ ਗੁਪਤਾ, ਸਕੱਤਰ, DMC&H ਮੈਨੇਜਿੰਗ ਸੋਸਾਇਟੀ; ਸ਼੍ਰੀ ਮੁਕੇਸ਼ ਵਰਮਾ, ਖਜ਼ਾਨਚੀ, DMC&H ਮੈਨੇਜਿੰਗ ਸੋਸਾਇਟੀ ਅਤੇ ਕਨਵੀਨਰ, DMC&H ਸਕਾਲਰਸ਼ਿਪ ਕਮੇਟੀ; ਡਾ. ਜੀ. ਐਸ. ਵਾਂਡਰ, ਪ੍ਰਿੰਸੀਪਲ, DMC&H; ਡਾ. ਸੰਦੀਪ ਕੌਸ਼ਲ, ਡੀਨ ਅਕਾਦਮਿਕਸ ਅਤੇ ਸਕਾਲਰਸ਼ਿਪ ਕਮੇਟੀ ਦੇ ਵਿਸ਼ੇਸ਼ ਸਲਾਹਕਾਰ; ਅਤੇ ਡਾ. ਅਸ਼ਿਮਾ ਤਨੇਜਾ, ਐਡੀਸ਼ਨਲ ਮੈਡੀਕਲ ਸੁਪਰਿੰਟੈਂਡੈਂਟ, ਸਮੇਤ ਸੰਸਥਾ ਦੇ ਹੋਰ ਪਤਵੰਤੇ ਅਤੇ ਮੈਂਬਰ ਮੌਜੂਦ ਸਨ। ਕੁੱਲ ₹6 ਕਰੋੜ ਤੋਂ ਵੱਧ ਦੀ ਇਸ ਸਕਾਲਰਸ਼ਿਪ ਯੋਜਨਾ ਦਾ ਉਦੇਸ਼ ਵੱਖ-ਵੱਖ ਵਿਸ਼ਿਆਂ ਵਿੱਚ ਪੜ੍ਹ ਰਹੇ ਯੋਗ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਅਤੇ ਅਕਾਦਮਿਕ ਉਤਕ੍ਰਿਸ਼ਟਤਾ ਲਈ ਉਤਸ਼ਾਹਿਤ ਕਰਨਾ ਹੈ। ਇਸ ਵਿੱਚ MBBS, ਨਰਸਿੰਗ, ਐਲਾਇਡ ਐਂਡ ਹੈਲਥ ਸਾਇੰਸਿਜ਼ ਅਤੇ ਫਿਜ਼ਿਓਥੈਰੇਪੀ ਸਮੇਤ ਵੱਖ-ਵ...

ਐਨ.ਸੀ.ਸੀ. ਗਰੁੱਪ ਮੁੱਖ ਦਫ਼ਤਰ ਲੁਧਿਆਣਾ ਨੇ ਆਜ਼ਾਦੀ ਦਿਵਸ ਸਮਾਰੋਹ ਮਨਾਇਆ

चित्र
ਐਨ.ਸੀ.ਸੀ. ਗਰੁੱਪ ਮੁੱਖ ਦਫ਼ਤਰ ਲੁਧਿਆਣਾ ਨੇ ਆਜ਼ਾਦੀ ਦਿਵਸ ਸਮਾਰੋਹ ਮਨਾਇਆ ਲੁਧਿਆਣਾ, 16 ਅਗਸਤ (ਮਨਜੀਤ ਸਿੰਘ ਰੋਮਾਣਾ) 3 ਪੰਜਾਬ ਗਰਲਜ਼ ਬਟਾਲਿਅਨ ਐਨ.ਸੀ.ਸੀ., ਲੁਧਿਆਣਾ, ਐਨ.ਸੀ.ਸੀ. ਗਰੁੱਪ ਮੁੱਖ ਦਫ਼ਤਰ ਲੁਧਿਆਣਾ , ਨੇ ਆਜ਼ਾਦੀ ਦਿਵਸ 2026 ਨੂੰ ਇੱਕ ਗੰਭੀਰ ਸਮਾਰੋਹ ਨਾਲ ਮਨਾਇਆ। ਇਸ ਮੌਕੇ ‘ਤੇ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਅਤੇ ਕਮਾਂਡਿੰਗ ਅਫ਼ਸਰ, ਟ੍ਰੇਨਰਾਂ, ਕੈਡਟਾਂ ਅਤੇ ਸਿਵਲ ਸਟਾਫ਼ ਵੱਲੋਂ ਸਲਾਮੀ ਦਿੱਤੀ ਗਈ। ਕੈਡਟਾਂ ਨੇ ਖਾਕੀ ਵਰਦੀ, ਹਰੇ ਬਰੇਟ ਅਤੇ ਲਾਲ ਹੈਕਲ ਪਹਿਨ ਕੇ ਅਨੁਸ਼ਾਸਿਤ ਬਣਤਰ ਵਿੱਚ ਖੜ੍ਹ ਕੇ ਐਨ.ਸੀ.ਸੀ. ਦੇ ਮਾਣਯੋਗ ਨਾਅਰੇ “ਏਕਤਾ ਅਤੇ ਅਨੁਸ਼ਾਸਨ” ਨੂੰ ਜੀਵੰਤ ਕੀਤਾ। ਸਾਰੇ ਰੈਂਕਾਂ ਦੀ ਹਾਜ਼ਰੀ ਨੇ ਟ੍ਰੇਨਿੰਗ ਅਤੇ ਸਮਾਰੋਹ ਦੇ ਸੁਚਾਰੂ ਆਯੋਜਨ ਦੇ ਪਿੱਛੇ ਸਾਂਝੇ ਯਤਨਾਂ ਨੂੰ ਉਜਾਗਰ ਕੀਤਾ। ਸਮਾਰੋਹ ਨੇ ਨੌਜਵਾਨਾਂ ਵਿੱਚ ਦੇਸ਼ਭਗਤੀ, ਅਨੁਸ਼ਾਸਨ ਅਤੇ ਨੇਤ੍ਰਿਤਵ ਦੀ ਭਾਵਨਾ ਵਿਕਸਿਤ ਕਰਨ ਦੇ ਐਨ.ਸੀ.ਸੀ. ਦੇ ਮਿਸ਼ਨ ਨੂੰ ਰੇਖਾਂਕਿਤ ਕੀਤਾ। ਸਭਾ ਨੂੰ ਸੰਬੋਧਨ ਕਰਦੇ ਹੋਏ ਕਮਾਂਡਿੰਗ ਅਫ਼ਸਰ ਨੇ ਕਿਹਾ ਕਿ “ਛੋਟੀਆਂ ਸ਼ੁਰੂਆਤਾਂ ਹੀ ਵੱਡੀ ਸਫਲਤਾ ਅਤੇ ਮਾਣ ਵੱਲ ਲੈ ਜਾਂਦੀਆਂ ਹਨ,” ਅਤੇ ਕੈਡਟਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਦੀ ਯਾਦ ਦਿਵਾਈ।

ਵਿਧਾਇਕ ਗਰੇਵਾਲ ਵੱਲੋਂ ਹਲਕਾ ਪੂਰਬੀ ਦੇ ਵੱਖ-ਵੱਖ ਵਾਰਡਾਂ 'ਚ ਲਹਿਰਾਇਆ ਗਿਆ ਤਿਰੰਗਾ

चित्र
ਵਿਧਾਇਕ ਗਰੇਵਾਲ ਵੱਲੋਂ ਹਲਕਾ ਪੂਰਬੀ ਦੇ ਵੱਖ-ਵੱਖ ਵਾਰਡਾਂ 'ਚ ਲਹਿਰਾਇਆ ਗਿਆ ਤਿਰੰਗਾ -ਸੁਤੰਤਰਤਾ ਦਿਵਸ ਦੀ ਦਿੱਤੀ ਮੁਬਾਰਕਬਾਦ   'ਆਪ' ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਪਿਛਲੇ ਚਾਰ ਸਾਲਾਂ 'ਚ ਲਏ ਇਤਿਹਾਸਿਕ ਫੈਸਲੇ -ਕਿਹਾ ! ਸ਼ਹੀਦਾਂ ਦੇ ਰੰਗਲਾ ਪੰਜਾਬ ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸਰਕਾਰ ਵਚਨਬੱਧ   ਲੁਧਿਆਣਾ, 16 ਅਗਸਤ (ਮਨਜੀਤ ਸਿੰਘ ਰੋਮਾਣਾ) ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ 80ਵੇਂ ਸੁਤੰਤਰਤਾ ਦਿਵਸ ਮੌਕੇ ਹਲਕੇ ਦੇ ਵੱਖ-ਵੱਖ ਵਾਰਡਾਂ ਵਿੱਚ ਰਾਸ਼ਟਰੀ ਝੰਡਾ ਲਹਿਰਾਇਆ ਗਿਆ। ਇਸ ਮੌਕੇ ਸਮੂਹ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੰਦਿਆਂ ਵਿਧਾਇਕ ਗਰੇਵਾਲ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ , ਸੁਖਦੇਵ, ਸਰਦਾਰ ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਗਰਾ, ਲਾਲਾ ਲਾਜਪਤ ਰਾਏ , ਸ਼ਹੀਦ ਊਧਮ ਸਿੰਘ ਸਮੇਤ ਮਹਾਨ ਸ਼ਹੀਦਾਂ ਨੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ।  ਉਹਨਾਂ ਕਿਹਾ ਕਿ ਇਹ ਸਾਡੇ ਸੂਬੇ ਲਈ ਅਤੇ ਪੰਜਾਬੀਅਤ ਲਈ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਆਜ਼ਾਦੀ ਦੇ ਸੰਘਰਸ਼ ਦੌਰਾਨ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਦੀਆਂ ਸਨ, ਜੋ ਦੇਸ਼ ਦੇ ਹਿੱਤਾਂ ਦੀ ਰਾਖੀ ਲਈ ਹਮੇਸ਼ਾ ਮੁਹਰਲੀ ਕਤਾਰ ਵਿੱਚ ਰਹੇ। ਇਸ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਦਲਜੀਤ ਸਿੰਘ ਗਰ...

ਨਾਗਰਿਕਾਂ ਨੂੰ ਸੰਵਿਧਾਨ ਅਨੁਸਾਰ ਮਿਲਦੇ ਮੂਲ ਅਧਿਕਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ – ਪਦਮ ਸ੍ਰੀ ਜਤਿੰਦਰ ਸਿੰਘ ਸ਼ੰਟੀ

चित्र
ਨਾਗਰਿਕਾਂ ਨੂੰ ਸੰਵਿਧਾਨ ਅਨੁਸਾਰ ਮਿਲਦੇ ਮੂਲ ਅਧਿਕਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ – ਪਦਮ ਸ੍ਰੀ ਜਤਿੰਦਰ ਸਿੰਘ ਸ਼ੰਟੀ -ਕਿਹਾ! ਹੁਣ ਹਸਪਤਾਲ ਬਕਾਇਆ ਬਿੱਲ ਜਾਂ ਪੈਸੇ ਨਾ ਹੋਣ ਕਾਰਨ ਮ੍ਰਿਤਕ ਦੀ ਲਾਸ਼ (ਦੇਹ) ਪਰਿਵਾਰ ਨੂੰ ਦੇਣ ਤੋਂ ਇਨਕਾਰ ਨਹੀਂ ਕਰ ਸਕਦਾ ਪੁਲਿਸ ਪ੍ਰਸ਼ਾਸ਼ਨ ਫੇਕ ਵੀਜ਼ਾ/ਇਮੀਗ੍ਰੇਸ਼ਨ ਵਾਲਿਆਂ ਵਿਰੁੱਧ ਸ਼ਿਕਾਇਤ ਮਿਲਣ ’ਤੇ 24 ਘੰਟਿਆਂ ‘ਚ ਕਰਨ ਐਫ.ਆਈ.ਆਰ. ਦਰਜ਼ -ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸਾਰੇ ਜ਼ਿਲ੍ਹਿਆਂ ’ਚ ਗਠਿਤ ਕੋਰ ਗਰੁੱਪਾਂ ਦੇ ਕਾਰਜ਼ਾਂ ਦੀ ਵੀ ਕੀਤੀ ਸ਼ਲਾਘਾ ਲੁਧਿਆਣਾ, 16 ਅਗਸਤ (ਮਨਜੀਤ ਸਿੰਘ ਰੋਮਾਣਾ) ਮਨੁੱਖੀ ਅਧਿਕਾਰ ਕਮਿਸ਼ਨ ਮਾਨਵੀ ਅਧਿਕਾਰਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਹਰ ਨਾਗਰਿਕ ਨੂੰ ਸੰਵਿਧਾਨ ਅਨੁਸਾਰ ਮਿਲਦੇ ਮੂਲ ਅਧਿਕਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ, ਪੰਜਾਬ ਰਾਜ ਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪਦਮ ਸ਼੍ਰੀ ਜਤਿੰਦਰ ਸਿੰਘ ਸ਼ੰਟੀ ਵੱਲੋਂ ਅੱਜ ਸਥਾਨਕ ਪੀ ਐਸ ਪੀ ਸੀ ਐਲ ਦੇ ਕਲੱਬ ਹਾਊਸ ਵਿਖੇ, ‘ਓਪਨ ਹੀਅਰਿੰਗ ਕੈਂਪ ਬੈਠਕਾਂ’ ਵਿੱਚ ਸ਼ਮੂਲੀਅਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਨਵੰਬਰ, 2026 ਤੋਂ ਆਪਣਾ ਕਾਰਜਭਾਰ ਸੰਭਾਲਣ ਤੋਂ ਬਾਅਦ, ਪੰਜਾਬ ਦੇ ਮਾਝਾ, ਮਾਲਵਾ, ਦੁਆਬਾ ਤੇ ਹੋਰ ਖੇਤਰਾਂ ਵਿੱਚ ਕਰੀਬ 7000 ਕਿਲੋਮੀਟਰ ਦਾ ਪੈਂਡਾ ਤੈਅ ਕਰਕ...

‘वंदे मातरम’ के अपमान के विरोध में भाजपा ने कांग्रेस कार्यालय के बाहर दिया धरना

चित्र
‘वंदे मातरम’ के अपमान के विरोध में भाजपा ने कांग्रेस कार्यालय के बाहर दिया धरना कांग्रेस नेताओं को देशवासियों से माफी मांगनी चाहिए–रवि बत्रा लुधियाना, 16 अगस्त (मनजीत सिंह रोमाणा) कांग्रेस पार्टी की ओर से राष्ट्रीय गीत ‘वंदे मातरम’ के कथित अपमान के विरोध में जिला भाजपा के प्रधान सुनील मौदगिल के निर्देशानुसार जिला भाजयुमो के प्रधान रवि बत्रा की अगुवाई में भाजपा कार्यकर्ताओं ने जिला कांग्रेस कमेटी के प्रधान संजय तलवाड़ के कार्यालय के बाहर जोरदार धरना प्रदर्शन किया। इस दौरान भाजपा कार्यकर्ताओं ने कांग्रेस पार्टी, सोनिया गांधी और मल्लिकार्जुन खरगे के खिलाफ जमकर नारेबाजी करते हुए अपना रोष व्यक्त किया। प्रदर्शनकारियों को संबोधित करते हुए जिला भाजयुमो प्रधान रवि बत्रा ने कहा कि ‘वंदे मातरम’ केवल एक गीत नहीं, बल्कि देश की स्वतंत्रता, राष्ट्रभक्ति और करोड़ों देशवासियों की भावनाओं से जुड़ा राष्ट्रीय गीत है। स्वतंत्रता दिवस जैसे पावन अवसर पर कांग्रेस के वरिष्ठ नेताओं की ओर से इसके प्रति कथित तौर पर किए गए अपमानजनक व्यवहार से देशवासियों की भावनाओं को गहरी ठेस पहुंची है। रवि बत्रा व भाज...

ਲੋਕਤੰਤਰ ਅਤੇ ਧਰਮ ਨਿਰਪਖਤਾ ਦੀ ਰਾਖੀ ਅਜੋਕੇ ਸਮੇਂ ਦੀ ਮੁੱਖ ਲੋੜ

चित्र
ਲੋਕਤੰਤਰ ਅਤੇ ਧਰਮ ਨਿਰਪਖਤਾ ਦੀ ਰਾਖੀ ਅਜੋਕੇ ਸਮੇਂ ਦੀ ਮੁੱਖ ਲੋੜ ਸਾਥੀ ਤੇਜਾ ਸਿੰਘ ਸੁਤੰਤਰ ਲੋਕ ਚੇਤਨਾ ਸੋਸਾਇਟੀ ਵੱਲੋਂ ਸੁਤੰਤਰਤਾ ਦਿਵਸ ਦਾ ਸਮਾਗਮ ਲੁਧਿਆਣਾ 16 ਅਗਸਤ (ਮਨਜੀਤ ਸਿੰਘ ਰੋਮਾਣਾ) ਰਿਸ਼ੀ ਨਗਰ ਲੁਧਿਆਣਾ ਸਥਿਤ ਸਾਥੀ ਤੇਜਾ ਸਿੰਘ ਸੁਤੰਤਰ ਪਾਰਕ ਵਿੱਚ ਸੁਤੰਤਰਤਾ ਦਿਵਸ ਦੇ ਸਬੰਧ ਵਿੱਚ ਇੱਕ ਜਨਤਕ ਸਮਾਗਮ ਕੀਤਾ ਗਿਆ ਜਿਸ ਦਾ ਆਯੋਜਨ ਸਾਥੀ ਤੇਜਾ ਸਿੰਘ ਸੁਤੰਤਰ ਲੋਕ ਚੇਤਨਾ ਸੋਸਾਇਟੀ ਵੱਲੋਂ ਕੀਤਾ ਗਿਆ।  ਸਮਾਗਮ ਨੂੰ ਸੰਬੋਧਨ ਕਰਦੇ ਹੋਏ ਪ੍ਰੋਫੈਸਰ ਜਗਮੋਹਨ ਸਿੰਘ ਨੇ ਕਿਹਾ ਕਿ ਭਗਤ ਸਿੰਘ ਨੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਆਜ਼ਾਦ ਭਾਰਤ ਦਾ ਜੋ ਨਕਸ਼ਾ ਬਣਾਇਆ ਸੀ ਅਜੇ ਅਸੀਂ ਉਸ ਤੋਂ ਬਹੁਤ ਦੂਰ ਹਾਂ। ਜੰਤਰ ਮੰਤਰ ਵਿਖੇ ਨੌਜਵਾਨ ਅਤੇ ਵਿਦਿਆਰਥੀਆਂ ਦੇ ਸੰਘਰਸ਼ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਕੋਈ ਕਿੰਨਾ ਵੱਡਾ ਖੱਬੀ ਖਾਂ ਹੋਵੇ, ਲੇਕਿਨ ਜਨਤਕ ਅੰਦੋਲਨ ਅੱਗੇ ਮੋਦੀ ਨਹੀਂ ਖੜ ਸਕਦਾ।ਲੋਕਤੰਤਰ ਅਤੇ ਧਰਮ ਨਿਰਪਖਤਾ ਦੀ ਰਾਖੀ ਅਜੋਕੇ ਸਮੇਂ ਦੀ ਮੁੱਖ ਲੋੜ ਹੈ।  ਕਮਿਊਨਿਸਟ ਆਗੂ ਡਾਕਟਰ ਅਰੁਣ ਮਿੱਤਰਾ ਨੇ ਕਿਹਾ ਕਿ ਬੀਜੇਪੀ ਆਰਐਸਐਸ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਸਾਡੇ ਦੇਸ਼ ਦੀ ਸਾਖ ਦੁਨੀਆਂ ਦੇ ਵਿੱਚ ਡਿਗੀ ਹੈ। ਸੁਤੰਤਰਤਾ ਦਿਵਸ ਦਾ ਲਾਲ ਕਿਲੇ ਤੋਂ ਦਿੱਤੇ ਨਰਿੰਦਰ ਮੋਦੀ ਦੇ ਭਾਸ਼ਣ ਦਾ ਪੱਧਰ ਕਿਸੇ ਵੀ ਦੇਸ਼ ਦੇ ਪ੍ਰਮੁੱਖ ਆਗੂ ਦੇ ਭਾਸ਼ਣ ਨਹੀਂ ਸੀ। ਗ੍ਰਿਹ ਮੰਤਰੀ ਅਮਿਤ ਸ਼ਾਹ ਦਾ 20 ਦਿਨ ਪਾਰਲੀਮੈਂਟ ਤੋਂ ਗਾ...

भाजपा लुधियाना के जिला अध्यक्ष सुनील मौदगिल ने जिला मुख्यालय पर किया ध्वजारोहण

चित्र
भाजपा लुधियाना के जिला अध्यक्ष सुनील मौदगिल ने जिला मुख्यालय पर किया ध्वजारोहण भाजपा ने लुधियाना के सभी विधानसभा हलकों में फहराया तिरंगा   लुधियाना 15 अगस्त (मनजीत सिंह रोमाणा) भारतीय जनता पार्टी के जिला अध्यक्ष सुनील मौदगिल की अगुवाई में भाजपा लुधियाना आजादी के अमृत महोत्सव की 79वीं वर्षगांठ पूरी होने पर दुनिया का सबसे बड़ा लोकतांत्रिक देश भारत आज अपना 80वां स्वतंत्रता दिवस मना रहा है । स्वतंत्रता दिवस के अवसर पर भाजपा लुधियाना के मुख्यालय दुगरी रोड पर भाजपा के जिला प्रधान सुनील मौदगिल द्वारा ध्वजारोहण किया गया। ध्वजारोहण के दौरान विशेष रूप से पंजाब भाजपा के प्रदेश उपाध्यक्ष जतिंदर मित्तल,महासचिव अनिल सरीन,रजनीश धीमान,खजांची गुरदेव शर्मा देवी,प्रदेश कोर कमेटी सदस्य,जीवन गुप्ता,पूर्व जिला अध्यक्ष परवीन बंसल,पुष्पेंद्र सिंगल,राजीव कतना,अशोक लुंबा,हरीश टंडन, डा.कमलजीत सिंह सोई,मुकेश साहनी,राकेश कपूर, मनमीत सिंह चावला,लीना टपारिया,पार्षद दल की नेता पूनम रतड़ा,रोहित सिक्का,जिला महामंत्री डाक्टर कनिका जिंदल, यशपाल जनोत्रा, उपाध्यक्ष महेश शर्मा,हर्ष शर्मा,डाक्टर न...

ਸਪੋਰਟਸ ਪ੍ਰਮੋਟਰ ਸੋਨੀਆ ਅਲੱਗ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮਾਜ ਸੇਵਿਕਾ ਸਨਮਾਨ

चित्र
ਸਪੋਰਟਸ ਪ੍ਰਮੋਟਰ ਸੋਨੀਆ ਅਲੱਗ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮਾਜ ਸੇਵਿਕਾ ਸਨਮਾਨ ਲੁਧਿਆਣਾ 16 ਅਗਸਤ (ਮਨਜੀਤ ਸਿੰਘ ਰੋਮਾਣਾ) ਪੰਜਾਬ ਸਪੋਰਟਸ ਵੈਲਫੇਅਰ ਬੋਰਡ ਦੀ ਮੈਂਬਰ ਅਤੇ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਸੋਨੀਆ ਅਲੱਗ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮਾਜ ਸੇਵਿਕਾ ਦੇ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। 15 ਅਗਸਤ ਦੇ ਆਜ਼ਾਦੀ ਦਿਵਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਡ ਮੈਦਾਨ ਵਿੱਚ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਕਰ ਤੇ ਆਬਕਾਰੀ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਉਨ੍ਹਾਂ ਨੂੰ ਸਮਾਜ ਸੇਵਾ ਦੇ ਖੇਤਰ ਵਿੱਚ ਪਾਏ ਅਨਮੁੱਲ ਯੋਗਦਾਨ ਸਦਕਾ ਸਨਮਾਨਿਤ ਕੀਤਾ। ਸਨਮਾਨ ਮਿਲਣ ’ਤੇ ਸੋਨੀਆ ਅਲੱਗ ਨੇ ਕਿਹਾ ਕਿ ਇਹ ਸਨਮਾਨ ਉਨ੍ਹਾਂ ਲਈ ਬੇਹੱਦ ਮਾਣ ਅਤੇ ਖੁਸ਼ੀ ਵਾਲਾ ਪਲ ਹੈ। ਉਨ੍ਹਾਂ ਕਿਹਾ ਕਿ ਸਮਾਜ ਸੇਵਾ ਉਨ੍ਹਾਂ ਲਈ ਕਿਸੇ ਅਹੁਦੇ ਜਾਂ ਸਨਮਾਨ ਦੀ ਪ੍ਰਾਪਤੀ ਦਾ ਸਾਧਨ ਨਹੀਂ, ਸਗੋਂ ਲੋਕਾਂ ਦੀ ਸੇਵਾ ਕਰਨ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਉਹ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਸਮਾਜ ਦੇ ਲੋੜਵੰਦ ਵਰਗਾਂ ਦੀ ਮਦਦ ਅਤੇ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਲਈ ਆਪਣੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਰੱਖਣਗੇ। ਸੋਨੀਆ ਅਲੱਗ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਮਾਗਮ ਦੌਰਾਨ ਸਨਮਾਨ ਦੇਣ ਵਾਲੇ ਮੰਤਰੀ ਹਰਪਾਲ ਸਿੰਘ ਚੀਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਨਮਾਨ ਸਮਾਜ ਸੇਵਾ ਨਾ...

ਆਮ ਆਦਮੀ ਪਾਰਟੀ ਯੂਥ ਵਿੰਗ ਵੱਲੋਂ ਵਿਸ਼ਾਲ ਤਿਰੰਗਾ ਯਾਤਰਾ, ਨੌਜਵਾਨਾਂ ਨੇ ਦਿੱਤਾ ਦੇਸ਼ਭਗਤੀ ਅਤੇ ਵਿਕਾਸ ਦਾ ਸੰਦੇਸ਼

चित्र
ਆਮ ਆਦਮੀ ਪਾਰਟੀ ਯੂਥ ਵਿੰਗ ਵੱਲੋਂ ਵਿਸ਼ਾਲ ਤਿਰੰਗਾ ਯਾਤਰਾ, ਨੌਜਵਾਨਾਂ ਨੇ ਦਿੱਤਾ ਦੇਸ਼ਭਗਤੀ ਅਤੇ ਵਿਕਾਸ ਦਾ ਸੰਦੇਸ਼ ਲੁਧਿਆਣਾ: 15 ਅਗਸਤ (ਮਨਜੀਤ ਸਿੰਘ ਰੋਮਾਣਾ) ਆਜ਼ਾਦੀ ਦਿਵਸ ਦੇ ਮੌਕੇ ’ਤੇ ਆਮ ਆਦਮੀ ਪਾਰਟੀ ਯੂਥ ਵਿੰਗ ਪੰਜਾਬ ਵੱਲੋਂ ਦੇਸ਼ਭਗਤੀ, ਏਕਤਾ ਅਤੇ ਰਾਸ਼ਟਰੀ ਜਜ਼ਬੇ ਨੂੰ ਸਮਰਪਿਤ ਵਿਸ਼ਾਲ ਤਿਰੰਗਾ ਯਾਤਰਾ ਲੁਧਿਆਣਾ ਵਿਖੇ ਕੱਢੀ ਗਈ। ਇਹ ਯਾਤਰਾ ਯੂਥ ਵਿੰਗ ਪੰਜਾਬ ਦੇ ਸਟੇਟ ਵਾਈਸ ਪ੍ਰਧਾਨ ਅਤੇ ਮਾਲਵਾ ਜ਼ੋਨ ਇੰਚਾਰਜ ਸ. ਪਰਮਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਕਰਵਾਈ ਗਈ। ਤਿਰੰਗਾ ਯਾਤਰਾ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਵੱਖ-ਵੱਖ ਹਲਕਿਆਂ ਤੋਂ ਵੱਡੀ ਗਿਣਤੀ ਵਿੱਚ ਨੌਜਵਾਨ ਆਗੂਆਂ ਅਤੇ ਵਰਕਰਾਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਨੌਜਵਾਨਾਂ ਦੇ ਹੱਥਾਂ ਵਿੱਚ ਤਿਰੰਗੇ ਅਤੇ ਦੇਸ਼ਭਗਤੀ ਦੇ ਨਾਅਰਿਆਂ ਨਾਲ ਪੂਰਾ ਮਾਹੌਲ ਦੇਸ਼ਭਗਤੀ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ। ਇਸ ਮੌਕੇ ਸ. ਪਰਮਿੰਦਰ ਸਿੰਘ ਸੰਧੂ ਨੇ ਕਿਹਾ ਕਿ ਤਿਰੰਗਾ ਸਿਰਫ਼ ਇੱਕ ਝੰਡਾ ਨਹੀਂ, ਸਗੋਂ ਸਾਡੇ ਦੇਸ਼ ਦੀ ਏਕਤਾ, ਅਖੰਡਤਾ, ਆਜ਼ਾਦੀ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਪ੍ਰਤੀਕ ਹੈ। ਦੇਸ਼ ਦੀ ਆਜ਼ਾਦੀ ਲਈ ਅਣਗਿਣਤ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਜਿਨ੍ਹਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਣਾ ਸਾਡਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਸਾਡੇ ਦੇਸ਼ ਦੀ ਤਾਕਤ ਹਨ। ਨੌਜਵਾਨਾਂ ਨੂ...

“ਹਵਾ ਵਿੱਚ ਆਜ਼ਾਦੀ, ਹਰ ਦਿਲ ਵਿੱਚ ਮਾਣ”

चित्र
“ਹਵਾ ਵਿੱਚ ਆਜ਼ਾਦੀ, ਹਰ ਦਿਲ ਵਿੱਚ ਮਾਣ” ਲੁਧਿਆਣਾ, 15 ਅਗਸਤ (ਮਨਜੀਤ ਸਿੰਘ ਰੋਮਾਣਾ) ਬੀਸੀਐਮ ਸਕੂਲ, ਦੁੱਗਰੀ ਵਿਖੇ ਆਜ਼ਾਦੀ ਦਿਵਸ ਬੜੇ ਦੇਸ਼ਭਗਤੀ ਭਾਵ, ਮਾਣ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਵਿੱਚ ਸਕੂਲ ਸਟਾਫ਼, ਵਿਦਿਆਰਥੀਆਂ, ਪ੍ਰਿੰਸੀਪਲ ਅਤੇ ਮੁੱਖ ਮਹਿਮਾਨ ਆਰਕੀਟੈਕਟ ਸੰਜੇ ਗੋਇਲ, ਚੀਫ਼ ਆਰਕੀਟੈਕਟ, ਡਿਜ਼ਾਈਨਐਕਸ ਆਰਕੀਟੈਕਟਸ, ਲੁਧਿਆਣਾ ਨੇ ਸ਼ਿਰਕਤ ਕੀਤੀ। ਇਸ ਮੌਕੇ ਦੇਸ਼ ਦੀ ਆਜ਼ਾਦੀ ਦੀ ਭਾਵਨਾ ਦਾ ਜਸ਼ਨ ਮਨਾਉਣ ਦੇ ਨਾਲ-ਨਾਲ ਉਨ੍ਹਾਂ ਮਹਾਨ ਕੁਰਬਾਨੀਆਂ ਨੂੰ ਨਮਨ ਕੀਤਾ ਗਿਆ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੀ ਨੀਂਹ ਰੱਖੀ। ਸਮਾਗਮ ਦੀ ਸ਼ੁਰੂਆਤ ਪ੍ਰਿੰਸੀਪਲ, ਸਟਾਫ਼ ਮੈਂਬਰਾਂ ਅਤੇ ਵਿਸ਼ੇਸ਼ ਮਹਿਮਾਨ ਵੱਲੋਂ ਕੌਮੀ ਝੰਡਾ ਲਹਿਰਾਉਣ ਨਾਲ ਹੋਈ, ਜਿਸ ਉਪਰੰਤ ਰਾਸ਼ਟਰੀ ਗੀਤ ਗਾਇਆ ਗਿਆ। ਆਸਮਾਨ ਵਿੱਚ ਮਾਣ ਨਾਲ ਲਹਿਰਾਉਂਦੇ ਤਿਰੰਗੇ ਨੇ ਪੂਰੇ ਮਾਹੌਲ ਨੂੰ ਰਾਸ਼ਟਰੀ ਮਾਣ ਅਤੇ ਏਕਤਾ ਦੀ ਭਾਵਨਾ ਨਾਲ ਭਰ ਦਿੱਤਾ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਭਾਰਤੀ ਹਥਿਆਰਬੰਦ ਸੈਨਾਵਾਂ ਦੇ ਬਹਾਦਰ ਜਵਾਨਾਂ ਨੂੰ ਸਮਰਪਿਤ ਦੇਸ਼ਭਗਤੀ ਨ੍ਰਿਤ ਪੇਸ਼ ਕੀਤਾ। ਇਸ ਪੇਸ਼ਕਾਰੀ ਰਾਹੀਂ ਦੇਸ਼ ਦੀ ਪ੍ਰਭੂਸੱਤਾ ਦੀ ਰੱਖਿਆ ਵਿੱਚ ਸੈਨਿਕਾਂ ਦੇ ਸਾਹਸ, ਸਮਰਪਣ ਅਤੇ ਨਿਸ਼ਕਾਮ ਸੇਵਾ ਨੂੰ ਸ਼ਰਧਾਪੂਰਵਕ ਨਮਨ ਕੀਤਾ ਗਿਆ। ਇਸ ਤੋਂ ਇਲਾਵਾ, ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਮਨਮੋਹਕ ਕਥਕ ਨ੍ਰਿਤ ਨੇ ਭਾਰਤ ਦੀ ਅਮੀਰ ਸ਼ਾਸਤਰੀ ਵਿਰਾਸਤ ਦੀ ਖੂਬਸੂਰਤ ਝਲਕ ਪੇਸ...

ਖੰਨਾ ਪੁਲਿਸ ਦੀ ਚੌਕਸ ਸੁਰੱਖਿਆ ਨੇ ਜਿੱਤਿਆ ਭਰੋਸਾ, ਈਸੜੂ ਸਮਾਗਮ ’ਚ ਪਹਿਲੀ ਵਾਰ ਐੱਫ.ਆਰ.ਐੱਸ ਦੀ ਵਰਤੋਂ

चित्र
ਖੰਨਾ ਪੁਲਿਸ ਦੀ ਚੌਕਸ ਸੁਰੱਖਿਆ ਨੇ ਜਿੱਤਿਆ ਭਰੋਸਾ, ਈਸੜੂ ਸਮਾਗਮ ’ਚ ਪਹਿਲੀ ਵਾਰ ਐੱਫ.ਆਰ.ਐੱਸ ਦੀ ਵਰਤੋਂ ਐੱਸ.ਐੱਸ.ਪੀ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਪੁਖ਼ਤਾ ਸੁਰੱਖਿਆ ਪ੍ਰਬੰਧ, ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਵੀ ਕੀਤੀ ਸ਼ਲਾਘਾ ਖੰਨਾ, ਲੁਧਿਆਣਾ, 16 ਅਗਸਤ (ਮਨਜੀਤ ਸਿੰਘ ਰੋਮਾਣਾ) ਗੋਆ ਦੀ ਆਜ਼ਾਦੀ ਦੇ ਮਹਾਨ ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਦੀ ਯਾਦ ਵਿੱਚ ਖੰਨਾ ਦੇ ਪਿੰਡ ਈਸੜੂ ਵਿਖੇ ਕਰਵਾਏ ਗਏ ਰਾਜ ਪੱਧਰੀ ਸ਼ਹੀਦੀ ਸਮਾਗਮ ਦੌਰਾਨ ਖੰਨਾ ਪੁਲਿਸ ਵੱਲੋਂ ਕੀਤੇ ਗਏ ਸੁਰੱਖਿਆ ਪ੍ਰਬੰਧ ਪੂਰੀ ਤਰ੍ਹਾਂ ਚੌਕਸ ਅਤੇ ਪ੍ਰਭਾਵਸ਼ਾਲੀ ਰਹੇ। ਐੱਸ.ਐੱਸ.ਪੀ ਖੰਨਾ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਪੁਲਿਸ ਵੱਲੋਂ ਸਮਾਗਮ ਸਥਾਨ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸੁਰੱਖਿਆ ਦਾ ਵਿਆਪਕ ਪ੍ਰਬੰਧ ਕੀਤਾ ਗਿਆ। ਸਮਾਗਮ ਦੌਰਾਨ ਨਾਕਾਬੰਦੀ, ਸ਼ੱਕੀ ਵਿਅਕਤੀਆਂ ਦੀ ਨਿਗਰਾਨੀ, ਵਾਹਨਾਂ ਦੀ ਚੈਕਿੰਗ ਅਤੇ ਸੀ.ਸੀ.ਟੀ.ਵੀ ਸਮੇਤ ਆਧੁਨਿਕ ਤਕਨੀਕੀ ਸਾਧਨਾਂ ਦੀ ਵਰਤੋਂ ਕੀਤੀ ਗਈ। ਪੁਲਿਸ ਦੀ ਮੁਸਤੈਦੀ ਕਾਰਨ ਸਮਾਗਮ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਹੋਇਆ ਅਤੇ ਲੋਕਾਂ ਨੂੰ ਵੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ। ਈਸੜੂ ਸਮਾਗਮ ਦੌਰਾਨ ਸੁਰੱਖਿਆ ਪ੍ਰਬੰਧਾਂ ਦੀ ਸਭ ਤੋਂ ਅਹਿਮ ਵਿਸ਼ੇਸ਼ਤਾ ਫੇਸ਼ੀਅਲ ਰਿਕੋਗਨੀਸ਼ਨ ਸਿਸਟਮ (ਐੱਫ.ਆਰ.ਐੱਸ) ਦੀ ਵਰਤੋਂ ਰਹੀ। ਖੰਨਾ ਪੁਲਿਸ ਵੱਲੋਂ ਤਿਆਰ ਕੀਤੀ ਇਸ ਤਕਨੀਕ ਰਾਹੀਂ ਸੀ.ਸ...

ਨੋਵੇਲਟੀ ਵ੍ਹੀਲਜ਼ ਮਹਿੰਦਰਾ ਵੱਲੋਂ ਇੱਕ ਦਿਨ ਵਿੱਚ 56 ਸਕਾਰਪੀਓ ਐਨ ਐਸਯੂਵੀ ਡਿਲੀਵਰ ਕੀਤੀਆਂ

चित्र
ਨੋਵੇਲਟੀ ਵ੍ਹੀਲਜ਼ ਮਹਿੰਦਰਾ ਵੱਲੋਂ ਇੱਕ ਦਿਨ ਵਿੱਚ 56 ਸਕਾਰਪੀਓ ਐਨ ਐਸਯੂਵੀ ਡਿਲੀਵਰ ਕੀਤੀਆਂ ਲੁਧਿਆਣਾ, 16 ਅਗਸਤ (ਮਨਜੀਤ ਸਿੰਘ ਰੋਮਾਣਾ) ਨੋਵੇਲਟੀ ਵ੍ਹੀਲਜ਼ ਮਹਿੰਦਰਾ, ਜੀ.ਟੀ. ਰੋਡ, ਢੱਡਾਰੀ ਖੁਰਦ, ਲੁਧਿਆਣਾ ਵਿਖੇ ਇੱਕ ਦਿਨ ਵਿੱਚ 56 ਮਹਿੰਦਰਾ ਸਕਾਰਪੀਓ ਐਨ ਐਸਯੂਵੀ ਡਿਲੀਵਰ ਕਰਕੇ ਇੱਕ ਮਹੱਤਵਪੂਰਨ ਮੀਲ ਪੱਥਰ ਪ੍ਰਾਪਤ ਕੀਤਾ। ਇਹ ਪ੍ਰਾਪਤੀ ਸਕਾਰਪੀਓ ਐਨ ਲਈ ਗਾਹਕਾਂ ਦੇ ਮਜ਼ਬੂਤ ਵਿਸ਼ਵਾਸ ਅਤੇ ਉਤਸ਼ਾਹ ਨੂੰ ਦਰਸਾਉਂਦੀ ਹੈ। ਵਿਸ਼ੇਸ਼ ਡਿਲੀਵਰੀ ਸਮਾਰੋਹ ਵਿੱਚ ਮੌਜੂਦ ਨੋਵੇਲਟੀ ਗਰੁੱਪ ਦੇ ਡਾਇਰੈਕਟਰ, ਸ਼੍ਰੀ ਲਵਤੇਸ਼ ਸਿੰਘ ਸਚਦੇਵ ਅਤੇ ਸ਼੍ਰੀ ਅਮਿਤੇਸ਼ ਸਿੰਘ ਸਚਦੇਵ, ਅਤੇ ਸੇਲਜ਼ ਜਨਰਲ ਮੈਨੇਜਰ, ਸ਼੍ਰੀ ਅਨਿਲ ਸਾਨਿਆਲ ਸਨ। ਗਾਹਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਸਮਾਰੋਹ ਵਿੱਚ ਸ਼ਿਰਕਤ ਕੀਤੀ ਅਤੇ ਆਪਣੇ ਨਵੇਂ ਸਕਾਰਪੀਓ ਐਨ ਦੀਆਂ ਚਾਬੀਆਂ ਪ੍ਰਾਪਤ ਕੀਤੀਆਂ। ਗਰੁੱਪ ਹੈੱਡ, ਸ਼੍ਰੀ ਪੁਨੀਤ ਸ਼ਰਮਾ ਨੇ ਗਾਹਕਾਂ ਨੂੰ ਵਾਹਨ ਦੀਆਂ ਨਵੀਆਂ ਵਿਸ਼ੇਸ਼ਤਾਵਾਂ ਅਤੇ ਨਵੀਨਤਮ ਤਕਨਾਲੋਜੀ ਬਾਰੇ ਦੱਸਿਆ। 56 ਸਕਾਰਪੀਓ ਦੀ ਇਹ ਡਿਲੀਵਰੀ ਨੋਵੇਲਟੀ ਵ੍ਹੀਲਜ਼ ਮਹਿੰਦਰਾ ਅਤੇ ਮਹਿੰਦਰਾ ਸਕਾਰਪੀਓ ਐਨ ਵਿੱਚ ਗਾਹਕਾਂ ਦੇ ਮਜ਼ਬੂਤ ਵਿਸ਼ਵਾਸ ਨੂੰ ਦਰਸਾਉਂਦੀ ਹੈ। ਨੋਵੇਲਟੀ ਵ੍ਹੀਲਜ਼ ਮਹਿੰਦਰਾ ਸਾਰੇ 56 ਆਪਣੇ ਗਾਹਕਾਂ ਨੂੰ ਵਧਾਈ ਦਿੰਦਾ ਹੈ ਅਤੇ ਇਸ ਯਾਦਗਾਰੀ ਮੌਕੇ ਨੂੰ ਖਾਸ ਬਣਾਉਣ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹੈ।