ਮੂਤਰ ਨਲੀ ਦੇ ਸੁੰਗੜਨ (Urethral Stricture) ਦਾ ਪੱਕਾ ਬੇਮਿਸਾਲ ਇਲਾਜ – Aykai Hospital ਵਿੱਚ ਉਪਲਬਧ
ਮੂਤਰ ਨਲੀ ਦੇ ਸੁੰਗੜਨ (Urethral Stricture) ਦਾ ਪੱਕਾ ਬੇਮਿਸਾਲ ਇਲਾਜ – Aykai Hospital ਵਿੱਚ ਉਪਲਬਧ ਲੁਧਿਆਣਾ 11 ਅਪ੍ਰੈਲ (ਮਨਜੀਤ ਸਿੰਘ ਰੋਮਾਣਾ) Aykai Hospital ਨੇ ਯੂਰੋਲੋਜੀ ਦੇ ਖੇਤਰ ਵਿੱਚ ਇੱਕ ਹੋਰ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਹੁਣ Buccal Mucosa Urethroplasty ਦੀ ਆਧੁਨਿਕ ਸਰਜਰੀ ਸਥਾਪਿਤ ਕੀਤੀ ਹੈ, ਜੋ ਮੂਤਰ ਨਲੀ ਦੇ ਸੰਕੋਚ ਦਾ ਲੰਬੇ ਸਮੇਂ ਲਈ ਪੱਕਾ ਇਲਾਜ ਮੰਨੀ ਜਾਂਦੀ ਹੈ। ਮੂਤਰ ਨਲੀ ਦਾ ਸੰਕੋਚ ਇੱਕ ਆਮ ਪਰ ਗੰਭੀਰ ਸਮੱਸਿਆ ਹੈ, ਜਿਸ ਵਿੱਚ ਪੇਸ਼ਾਬ ਦੀ ਨਲੀ ਸੁੱਕ ਜਾਂਦੀ ਹੈ। ਇਸ ਕਾਰਨ ਮਰੀਜ਼ ਨੂੰ ਪੇਸ਼ਾਬ ਕਰਨ ਵਿੱਚ ਦਿੱਕਤ, ਦਰਦ, ਕਮਜ਼ੋਰ ਧਾਰ ਅਤੇ ਵਾਰ-ਵਾਰ ਇਨਫੈਕਸ਼ਨ ਦੀ ਸਮੱਸਿਆ ਆਉਂਦੀ ਹੈ। ਪਹਿਲਾਂ ਵਰਤੇ ਜਾਣ ਵਾਲੇ ਇਲਾਜ ਜਿਵੇਂ ਡਾਇਲੇਟੇਸ਼ਨ ਜਾਂ ਇੰਟਰਨਲ ਯੂਰੇਥਰੋਟੋਮੀ ਅਕਸਰ ਅਸਥਾਈ ਰਹਿੰਦੇ ਹਨ ਅਤੇ ਬੀਮਾਰੀ ਮੁੜ ਵਾਪਸ ਆ ਜਾਂਦੀ ਹੈ। ਹੁਣ Aykai Hospital ਵਿੱਚ ਕੀਤੀ ਜਾਣ ਵਾਲੀ Buccal Mucosa Urethroplasty ਸਰਜਰੀ ਵਿੱਚ ਮਰੀਜ਼ ਦੇ ਗੱਲ੍ਹ (ਮੂੰਹ ਦੇ ਅੰਦਰਲੇ ਹਿੱਸੇ) ਤੋਂ ਟਿਸ਼ੂ ਲੈ ਕੇ ਮੂਤਰ ਨਲੀ ਨੂੰ ਦੁਬਾਰਾ ਤਿਆਰ ਕੀਤਾ ਜਾਂਦਾ ਹੈ। ਇਹ ਤਰੀਕਾ ਸਭ ਤੋਂ ਭਰੋਸੇਯੋਗ ਅਤੇ ਸਫਲ ਮੰਨਿਆ ਜਾਂਦਾ ਹੈ। ਹਾਲ ਹੀ ਵਿੱਚ, ਮਾਨਸਾ ਦੇ 75 ਸਾਲਾ ਸ਼੍ਰੀ ਅਜੀਤ ਸਿੰਘ, ਜਿਨ੍ਹਾਂ ਨੂੰ ਹਿੱਪ ਫ੍ਰੈਕਚਰ ਤੋਂ ਬਾਅਦ ਯੂਰੇਥਰਲ ਸਟ੍ਰਿਕਚਰ ਹੋ ਗਿਆ ਸੀ ਅਤੇ ਪਿਛਲੇ ਇਲਾਜ ਨਾਲ ਠੀਕ ਨਹੀਂ ...