ਇਸ਼ਮੀਤ ਸੰਗੀਤ ਅਕਾਡਮੀ ਲੁਧਿਆਣਾ ਵਿੱਚ ਸੰਗੀਤਕ ਸ਼ਾਮ

ਇਸ਼ਮੀਤ ਸੰਗੀਤ ਅਕਾਡਮੀ ਲੁਧਿਆਣਾ ਵਿੱਚ ਸੰਗੀਤਕ ਸ਼ਾਮ

ਪ੍ਰਧਾਨਗੀ ਸ਼੍ਰੀ ਦੀਪਕ ਬਾਲੀ ਸੱਭਿਆਚਾਰ ਸਲਾਹਕਾਰ ਪੰਜਾਬ ਸਰਕਾਰ ਨੇ ਕੀਤੀ
ਲੁਧਿਆਣਾ 5 ਅਪ੍ਰੈਲ (ਮਨਜੀਤ ਸਿੰਘ ਰੋਮਾਣਾ) ਇਸ਼ਮੀਤ ਸੰਗੀਤ ਅਕਾਡਮੀ ਲੁਧਿਆਣਾ ਵੱਲੋਂ ਰਾਜਗੁਰੂ ਨਗਰ ਵਿਖੇ ਬੀਤੀ ਸ਼ਾਮ ਸੰਗੀਤਕ ਸ਼ਾਮ , ਸੰਗੀਤ ਵਾਦਨ ਤੇ ਨਾਚ ਪੇਸ਼ਕਾਰੀਆਂ ਕੀਤੀਆਂ ਗਈਆਂ। 
ਨਿੱਕੇ ਨਿੱਕੇ ਬੱਚਿਆਂ ਦੀਆਂ ਵੱਡੀਆਂ ਪੁਲਾਂਘਾਂ ਵੇਖਣਾ ਚੰਗਾ ਲੱਗਾ। 
ਅਕਾਡਮੀ ਦੇ ਡਾਇਰੈਕਟਰ ਡਾ. ਚਰਨ ਕਮਲ ਸਿੰਘ ਨੇ ਅਕਾਡਮੀ ਦੀਆਂ ਪ੍ਰਾਪਤੀਆਂ ਦੱਸਣ ਦੇ ਨਾਲ ਨਾਲ ਮੁਸੀਬਤਾਂ ਤੋਂ ਵੀ ਜਾਣੂੰ ਕਰਵਾਇਆ। 
ਮੇਰਾ ਸੁਝਾਅ ਹੈ ਕਿ ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ ਵਿਭਾਗ ਅਧੀਨ ਇਸ ਅਕਾਡਮੀ ਤੋਂ ਇਲਾਵਾ ਪਟਿਆਲਾ ਵਿੱਚ ਹਰਪਾਲ ਟਿਵਾਣਾ ਅਕਾਡਮੀ ਤੇ ਬਾਕੀ ਜ਼ਿਲ੍ਰਿਆਂ ਵਿੱਚ ਬਣੇ ਵਿਰਸਾ ਵਿਹਾਰ ਵੀ ਤੁਰੰਤ ਧਿਆਨ ਮੰਗਦੇ ਹਨ। ਵਿਰਸਾ ਵਿਹਾਰ ਤਾਂ ਪੰਜਾਬੀ ਲੇਖਕ ਸ. ਕਰਤਾਰ ਸਿੰਘ ਦੁੱਗਲ ਜੀ ਨੇ ਮੈਂਬਰ ਹਾਜ ਸਭਾ ਹੁੰਦਿਆਂ ਆਪਣੇ ਐੱਮ ਪੀ ਲੈਡ ਫੰਡ ਦੇ ਕੇ ਬਣਵਾਏ ਸਨ। ਇਨ੍ਹਾਂ ਦੀ ਵਿੱਤੀ ਮਦਦ ਦੇ ਨਾਲ ਨਾਲ ਪ੍ਰਸ਼ਾਸਨਿਕ ਨਜ਼ਰਸਾਨੀ ਦੀ ਲੋੜ ਹੈ। 
ਪੰਜਾਬੀਆਂ ਨੂੰ ਆਪਣੇ ਪੈਸੇ ਨਾਲ ਬਣੀਆਂ ਇਨ੍ਹਾਂ ਸੰਸਥਾਵਾਂ ਤੋਂ ਹੋਰ ਲਾਭ ਲੈਣ ਲਈ ਜਾਣਕਾਰੀ ਸੰਚਾਰ ਮਾਧਿਅਮਾਂ ਰਾਹੀਂ ਜ਼ਰੂਰ ਦੇਣੀ ਚਾਹੀਦੀ ਹੈ। 
ਬੱਚੇ ਕਿੱਥੇ ਕਦੋਂ, ਕਿੰਨੇ ਖ਼ਰਚ ਵਿੱਚ ਕੀ ਸਿੱਖ ਸਕਦੇ ਹਨ, ਇਹ ਦੱਸ ਕੇ ਇਨ੍ਹਾਂ ਸੰਸਥਾਵਾਂ ਦੀ ਸਾਰਥਕਤਾ ਹੋਰ ਵੱਧ ਸਕਦੀ ਹੈ। ਮਿਸਾਲ ਵਜੋਂ 
ਲੁਧਿਆਣਾ ਵਿੱਚ ਗੁਰੂ ਨਾਨਕ ਭਵਨ ਦੇ ਨਾਲ ਨਿੱਕਾ ਭਵਨ ਵੀ ਵਿਰਸਾ ਵਿਹਾਰ ਵਜੋਂ ਬਣਿਆ ਦੱਸਿਆ ਜਾਂਦਾ ਹੈ। ਜੇ ਇਹ ਸੱਚ ਹੈ ਤਾਂ ਇਸ ਦਾ ਨਾਮ ਵਿਰਸਾ ਵਿਹਾਰ ਲਿਖਣਾ ਬਣਦਾ ਹੈ। ਗੁਰੂ ਨਾਨਕ ਵਿਰਸਾ ਵਿਹਾਰ ਵੀ ਹੋ ਸਕਦਾ ਹੈ। ਇਸ ਦੇ ਕੋਰਸਾਂ ਵਿੱਚ ਲੋਕ ਸੰਗੀਤ, ਲੋਕ ਸਾਜ਼ ਵਾਦਨ ਤੇ ਲੋਕ ਨਾਚ ਸਿਖਲਾਈ ਦਾ ਪ੍ਰਬੰਧ ਜ਼ਰੂਰੀ ਹੈ। 
     ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀ ਦੀਪਕ ਬਾਲੀ ਜੀ ਨੇ ਇਸ਼ਮੀਤ ਸੰਗੀਤ ਅਕਾਡਮੀ ਲਈ ਹਰ ਸੰਭਵ ਮਦਦ ਦਾ ਭਰੋਸਾ ਦਿੰਦਿਆਂ ਕਿਹਾ ਕਿ ਇਸ ਦੇ ਵਿਕਾਸ ਤੇ ਸਮੱਸਿਆਵਾਂ ਦਾ ਪ੍ਰਬੰਧਕ ਲਿਖਤੀ ਮਸੌਦਾ ਲਿਆਉਣ,ਹੱਲ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। 
ਜਾਗਰਣ ਹਿੰਦੀ ਦੇ ਰੈਜੀਡੈਂਟ ਐਡੀਟਰ ਸ਼੍ਰੀ ਅਮਿਤ ਸ਼ਰਮਾ ਨੇ ਇਸ਼ਮੀਤ ਸਿੰਘ ਦੇ ਸੰਗੀਤ ਸੰਘਰਸ਼ ਸਫ਼ਰ ਦੌਰਾਨ ਗੁਜ਼ਾਰੇ ਸਾਂਝੇ ਪਲਾਂ ਦੇ ਹਵਾਲੇ ਨਾਲ ਬਹੁਤ ਮੁੱਲਵਾਨ ਜਾਣਕਾਰੀ ਦਿੱਤੀ। 
ਨਿੱਕੀਆਂ ਬੇਟੀਆਂ ਰਾਸ਼ੀਆਂ ਹਰਸ਼ੀਨ ਕੌਰ ਸਮੇਤ ਬਹੁਤ ਪਿਆਰੇ ਬੱਚਿਆਂ ਨੇ ਬਹੁਤ ਸੁੰਦਰ ਪੇਸ਼ਕਾਰੀਆਂ ਕੀਤੀਆਂ।  
ਬੁਲਾਏ ਮਹਿਮਾਨਾਂ ਦਾ ਸਨਮਾਨ ਹਰਿਆਵਲੇ ਬੂਟੇ ਦੇਣ ਦੇ ਨਾਲ ਨਾਲ ਦੋਸ਼ਾਲੇ ਪਹਿਨਾ ਕੇ ਕੀਤਾ ਗਿਆ। 
ਮਾਪਿਆਂ ਦੀ ਹਾਜ਼ਰੀ ਉਤਸ਼ਾਹ ਜਨਕ ਸੀ

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ