संदेश

जून 9, 2024 की पोस्ट दिखाई जा रही हैं

ਸਿਹਤ ਵਿਭਾਗ ਵੱਲੋਂ 12, 20 ਅਤੇ 27 ਜੂਨ ਨੂੰ ਗੋਡੇ ਅਤੇ ਚੂਲੇ ਬਦਲਣ ਸਬੰਧੀ ਲਗਾਏ ਜਾਣਗੇ ਵਿਸ਼ੇਸ਼ ਕੈਪ

ਸਿਹਤ ਵਿਭਾਗ ਵੱਲੋਂ 12, 20 ਅਤੇ 27 ਜੂਨ ਨੂੰ ਗੋਡੇ ਅਤੇ ਚੂਲੇ ਬਦਲਣ ਸਬੰਧੀ ਲਗਾਏ ਜਾਣਗੇ ਵਿਸ਼ੇਸ਼ ਕੈਪ ਆਯੂਸ਼ਮਾਨ ਕਾਰਡ ਧਾਰਕਾਂ ਦੇ ਮੁਫਤ ਬਦਲੇ ਜਾਣਗੇ ਚੂਲੇ ਅਤੇ ਗੋਡੇ : ਡਾ ਔਲਖ  ਲੁਧਿਆਣਾ 8 ਜੂਨ (ਮਨਜੀਤ ਸਿੰਘ ਰੋਮਾਣਾ) ਸਿਵਲ ਸਰਜਨ ਲੁਧਿਆਣਾ ਡਾ ਜਸਬੀਰ ਸਿੰਘ ਔਲਖ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਸਿਵਲ ਹਸਪਤਾਲ ਲੁਧਿਆਣਾ ਵੱਲੋਂ ਮਿਤੀ 12 ਜੂਨ 2024 ਨੂੰ ਸਿਵਲ ਹਸਪਤਾਲ ਲੁਧਿਆਣਾ ਵਿਖੇ , ਮਿਤੀ 20 ਜੂਨ ਨੂੰ ਸੁਧਾਰ ਅਤੇ 27 ਜੂਨ ਨੂੰ ਪੱਖੋਵਾਲ ਵਿਖੇ ਗੋਡਿਆਂ ਅਤੇ ਚੂਲਿਆਂ ਦੇ ਸਬੰਧ ਵਿੱਚ ਮੁਫ਼ਤ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਕੈਂਪ ਦੌਰਾਨ ਲੌੜਵੰਦ ਮਰੀਜਾਂ ਦੇ ਮਾਹਿਰ ਡਾਕਟਰਾਂ ਵੱਲੋ ਗੋਡੇ ਅਤੇ ਚੂਲੇ ਬਦਲਣ ਸਬੰਧੀ ਜਾਂਚ ਕੀਤੀ ਜਾਵੇਗੀ ਅਤੇ ਆਯੂਸ਼ਮਾਨ ਕਾਰਡ ਧਾਰਕਾਂ ਦੇ ਮੁਫ਼ਤ ਵਿੱਚ ਗੋਡੇ ਅਤੇ ਚੂਲੇ ਬਦਲੇ ਜਾਣਗੇ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਮਰੀਜਾਂ ਦੇ ਗੋਡੇ ਅਤੇ ਚੂਲੇ ਬਦਲੇ ਜਾਣੇ ਹਨ, ਉਨਾਂ ਦੇ ਲੋੜੀਦੇ ਟੈਸਟ ਵੀ ਕਰਵਾਏ ਜਾਣਗੇ ਅਤੇ ਬਾਅਦ ਵਿੱਚ ਉਨ੍ਹਾਂ ਦੇ ਆਪ੍ਰੇਸ਼ਨ ਕੀਤੇ ਜਾਣਗੇ। ਡਾ ਔਲਖ ਨੇ ਦੱਸਿਆ ਕਿ ਸਿਹਤ ਵਿਭਾਗ ਲੋਕਾਂ ਦੀ ਸਿਹਤ ਪ੍ਰਤੀ ਪੂਰੀ ਇਮਾਨਦਾਰੀ ਸੁਹਿਰਦਤਾਂ ਨਾਲ ਸੇਵਾ ਨਿਭਾ ਰਿਹਾ ਹੈ। ਉਨਾਂ ਦੱਸਿਆ ਕਿ ਭਵਿੱਖ ਵਿਚ ਵੀ ਇਸ ਤਰਾਂ ਦੇ ਕੈਂਪ ਲਗਾਏ ਜਾਣਗੇ ਤਾਂ ਜੋ ਲੋਕਾਂ ਨੂੰ ਮਿਆਰੀ ਸਹੂਲਤਾਂ ਪ੍ਰਦਾਨ ਕੀਤੀਆ ਜਾਣ।