संदेश

दिसंबर 7, 2025 की पोस्ट दिखाई जा रही हैं

ਪਵਨ ਦੀਵਾਨ ਨੇ ਜੇ ਬਲਾਕ, ਬੀਆਰਐੱਸ ਨਗਰ ਦੇ ਲੋਕਾਂ ਨਾਲ ਕੀਤੀ ਮੀਟਿੰਗ; ਕਿਹਾ: ਆਪ ਸਰਕਾਰ ਦੀਆਂ ਨੀਤੀਆਂ ਤੋਂ ਬਹੁਤ ਪਰੇਸ਼ਾਨ ਹਨ ਲੋਕ

चित्र
ਪਵਨ ਦੀਵਾਨ ਨੇ ਜੇ ਬਲਾਕ, ਬੀਆਰਐੱਸ ਨਗਰ ਦੇ ਲੋਕਾਂ ਨਾਲ ਕੀਤੀ ਮੀਟਿੰਗ; ਕਿਹਾ: ਆਪ ਸਰਕਾਰ ਦੀਆਂ ਨੀਤੀਆਂ ਤੋਂ ਬਹੁਤ ਪਰੇਸ਼ਾਨ ਹਨ ਲੋਕ ਲੁਧਿਆਣਾ, 7 ਦਸੰਬਰ (ਮਨਜੀਤ ਸਿੰਘ ਰੋਮਾਣਾ)ਸੀਨੀਅਰ ਕਾਂਗਰਸੀ ਆਗੂ ਅਤੇ ਲੁਧਿਆਣਾ ਸ਼ਹਿਰ ਕਾਂਗਰਸ ਦੇ ਸਾਬਕਾ ਪ੍ਰਧਾਨ ਪਵਨ ਦੀਵਾਨ ਵੱਲੋਂ ਲੋਕਾਂ ਨਾਲ ਮਿਲ ਕੇ ਇਲਾਕੇ ਦੀਆਂ ਸਮੱਸਿਆਵਾਂ ਅਤੇ ਵਿਕਾਸ ਸਬੰਧੀ ਉਹਨਾਂ ਦੀ ਸੋਚ ਬਾਰੇ ਜਾਣਨ ਦੇ ਉਦੇਸ਼ ਨਾਲ ਬਲਾਕ ਜੇ, ਬੀਆਰਐੱਸ ਨਗਰ ਦੇ ਨਿਵਾਸੀਆਂ ਨਾਲ ਇੱਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦਾ ਆਯੋਜਨ ਕੁਲਬੀਰ ਸਿੰਘ ਨੀਟਾ ਵੱਲੋਂ ਕੀਤਾ ਗਿਆ ਸੀ। ਇਸ ਮੌਕੇ ਜਿੱਥੇ ਲੋਕਾਂ ਨਾਲ ਵੱਖ-ਵੱਖ ਮੁੱਦਿਆਂ ਬਾਰੇ ਗੱਲਬਾਤ ਕਰਨ ਤੋਂ ਬਾਅਦ ਸਨਬਿਧਨ ਕਰਦਿਆਂ, ਪਵਨ ਦੀਵਾਨ ਨੇ ਕਿਹਾ ਕਿ ਲੋਕ ਵੱਡੇ ਵੱਡੇ ਦਾਅਵੇ ਕਰਨ ਵਾਲੀ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਦੀਆਂ ਨੀਤੀਆਂ ਤੋਂ ਬਹੁਤ ਪਰੇਸ਼ਾਨ ਹਨ। ਉਹਨਾਂ ਨੇ ਕਿਹਾ ਕਿ ਆਏ ਦਿਨ ਹੋ ਰਹੀਆਂ ਅਪਰਾਧਿਕ ਵਾਰਦਾਤਾਂ ਅਤੇ ਅਪਰਾਧ ਦੇ ਲਗਾਤਾਰ ਵੱਧ ਰਹੇ ਗ੍ਰਾਫ ਤੋਂ ਲੋਕ ਡਰੇ ਹੋਏ ਹਨ। ਹਾਲਾਤ ਇਨੇ ਖਰਾਬ ਹੋ ਚੁੱਕੇ ਹਨ ਕਿ ਹੁਣ ਲੋਕ ਇਹਨਾਂ ਨੂੰ ਸੱਤਾ ਵਿੱਚ ਲਿਆ ਕੇ ਪਛਤਾ ਰਹੇ ਹਨ। ਇਸੇ ਤਰ੍ਹਾਂ, ਆਮ ਆਦਮੀ ਪਾਰਟੀ ਵੱਲੋਂ ਕੀਤਾ ਗਿਆ ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ ਹੈ। ਇਹਨਾਂ ਵੱਲੋਂ 2500 ਪ੍ਰਤੀ ਮਹੀਨਾ ਬੁਢਾਪਾ ਪੈਨਸ਼ਨ ਦੇਣ ਦਾ ਵਾਅਦਾ ਕੀਤਾ ਗਿਆ ਸੀ, ਲੇਕਿਨ ਲੋਕਾਂ ਨੂੰ ਪਿਛਲੇ ਕਈ ਮਹੀਨਿਆਂ ਤੋਂ 1500 ਦੀ ਬੁ...

ਸਾਬਕਾ ਵਿਧਾਇਕ ਬੈਂਸ ਨੇ ਲਾਡੋਵਾਲ ਟੋਲ ਪਲਾਜ਼ਾ ਵਾਲਿਆਂ ਦੀ ਲੁੱਟ ਨੂੰ ਠੱਲ ਪਾ ਕੇ ਪੰਜਾਬ ਵਾਸੀਆਂ ਨੂੰ ਕੀਤਾ ਜਾਗਰੂਕ : ਕਲੇਰ

चित्र
ਸਾਬਕਾ ਵਿਧਾਇਕ ਬੈਂਸ ਨੇ ਲਾਡੋਵਾਲ ਟੋਲ ਪਲਾਜ਼ਾ ਵਾਲਿਆਂ ਦੀ ਲੁੱਟ ਨੂੰ ਠੱਲ ਪਾ ਕੇ ਪੰਜਾਬ ਵਾਸੀਆਂ ਨੂੰ ਕੀਤਾ ਜਾਗਰੂਕ : ਕਲੇਰ ਕਿਹਾ ! ਬਿਨਾ ਰਿਸ਼ਵਤ ਜਿੰਨੇ ਕੰਮ ਬੈਂਸ ਨੇ ਕਰਵਾਏ, ਕੋਈ ਹੋਰ ਨਹੀਂ ਕਰਵਾ ਸਕਦਾ  ਲੁਧਿਆਣਾ, 7 ਦਸੰਬਰ (ਮਨਜੀਤ ਸਿੰਘ ਰੋਮਾਣਾ ) ਪਿਛਲੇ ਦਿਨੀ ਲਾਡੋਵਾਲ ਟੋਲ ਪਲਾਜ਼ਾ ਤੇ ਕੀਤੀ ਜਾ ਰਹੀ ਲੁੱਟ ਨੂੰ ਠੱਲ ਪੈ ਕੇ ਸੋਸ਼ਲ ਮੀਡੀਆ ਰਾਹੀਂ ਸਮੁੱਚੇ ਪੰਜਾਬ ਵਾਸੀਆਂ ਨੂੰ ਜਾਗਰੂਕ ਕਰਨ ਕਾਰਨ ਸਾਬਕਾ ਵਿਧਾਇਕ ਸ. ਸਿਮਰਜੀਤ ਸਿੰਘ ਬੈਂਸ ਨੂੰ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਹਲਕਾ ਆਤਮ ਨਗਰ -2 ਦੇ ਬਲਾਕ ਪ੍ਰਧਾਨ ਸ. ਹਰਵਿੰਦਰ ਸਿੰਘ ਕਲੇਰ ਦੀ ਅਗਵਾਈ ਹੇਠ ਇਕ ਸਮਾਰੋਹ ਦੌਰਾਨ ਵੱਡੀ ਗਿਣਤੀ ਵਿੱਚ ਕਾਂਗਰਸੀ ਅਹੁਦੇਦਾਰਾਂ ਅਤੇ ਵਰਕਰਾਂ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸੰਬੋਧਨ ਕਰਦੇ ਹੋਏ ਸ. ਬੈਂਸ ਨੇ ਕਿਹਾ ਕਿ ਚੋਰ ਦੇ ਪੈਰ ਨਹੀਂ ਹੁੰਦੇ ਭਾਂਵੇ ਉਹ ਸਰਕਾਰੀ ਹੋਵੇ ਜਾਂ ਪ੍ਰਾਈਵੇਟ। ਉਨ੍ਹਾਂ ਕਿਹਾ ਕਿ ਟੋਲ ਪਲਾਜ਼ੇ ਤੇ ਜੇਕਰ ਸਮਾਂ 3 ਮਿੰਟ ਤੋਂ ਵੱਧ ਲਗਦਾ ਹੈ ਤਾਂ ਆਪੋ ਆਪਣੀਆਂ ਗੱਡੀਆਂ ਵਿਚੋਂ ਬਾਹਰ ਆ ਕੇ ਇਕ ਵਾਰ ਭੁੰਜੇ ਬੈਠ ਜਾਓ। ਫਿਰ ਤੁਸੀਂ ਦੇਖੋਗੇ ਕਿ ਕਿਸ ਤਰਾਂ ਇਹ ਤੁਹਾਡੀਆਂ ਮਿੰਨਤਾ ਕਰਦੇ ਹੋਏ ਤੈਅ ਕੀਤੇ ਰੂਲ ਮੁਤਾਬਿਕ ਤੁਹਾਡੀਆਂ ਗੱਡੀਆਂ ਬਿਨਾ ਭੁਗਤਾਨ ਕੀਤੇ ਕਿਵੇਂ ਕਢਵਾਉਂਦੇ ਹਨ। ਉਹਨਾਂ ਕਿਹਾ ਇਸੇ ਤਰ੍ਹਾਂ ਸਰਕਾਰੀ ਅਦਾਰਿਆਂ ਵਿੱਚ ਤੁਸੀਂ ਆਪਣੇ ਹੱਕਾਂ ਲਈ ਜਦੋ ਜਹਿਦ ਕਰਨੀ ਸਿੱਖੋ ...