संदेश

जून 28, 2026 की पोस्ट दिखाई जा रही हैं

ਹੰਬੜਾ ਰੋਡ ਦੀ ਖਸਤਾ ਹਾਲਤ ਨੂੰ ਲੈ ਕੇ ਭਾਜਪਾ ਵੱਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ, ਆਪ ਸਰਕਾਰ ਖ਼ਿਲਾਫ਼ ਲਗੇ ਮੁਰਦਾਬਾਦ ਦੇ ਨਾਅਰੇ

चित्र
ਹੰਬੜਾ ਰੋਡ ਦੀ ਖਸਤਾ ਹਾਲਤ ਨੂੰ ਲੈ ਕੇ ਭਾਜਪਾ ਵੱਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ, ਆਪ ਸਰਕਾਰ ਖ਼ਿਲਾਫ਼ ਲਗੇ ਮੁਰਦਾਬਾਦ ਦੇ ਨਾਅਰੇ ਸੜਕ 'ਤੇ ਵੱਡੇ-ਵੱਡੇ ਖੱਡੇ, ਪਾਣੀ ਭਰਾਅ ਅਤੇ ਖਰਾਬ ਸੀਵਰੇਜ ਪ੍ਰਬੰਧ ਕਾਰਨ ਲੋਕਾਂ ਦਾ ਪੈਦਲ ਅਤੇ ਵਾਹਨਾਂ ਰਾਹੀਂ ਲੰਘਣਾ ਹੋਇਆ ਮੁਸ਼ਕਲ – ਮਨੀਸ਼ ਚੋਪੜਾ/ਮੱਲੀ ਲੁਧਿਆਣਾ, 4 ਜੁਲਾਈ (ਮਨਜੀਤ ਸਿੰਘ ਰੋਮਾਣਾ) ਹੰਬੜਾ ਰੋਡ ਦੀ ਖਸਤਾ ਹਾਲਤ, ਪਾਣੀ ਭਰਾਅ ਅਤੇ ਇਲਾਕੇ ਦੀਆਂ ਹੋਰ ਬੁਨਿਆਦੀ ਸਮੱਸਿਆਵਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਜ਼ਿਲ੍ਹਾ ਉਪ ਪ੍ਰਧਾਨ ਮਨੀਸ਼ ਚੋਪੜਾ 'ਲੱਕੀ' ਦੀ ਅਗਵਾਈ ਹੇਠ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਮਹਾਮੰਤਰੀ ਸਰਦਾਰ ਨਰਿੰਦਰ ਸਿੰਘ ਮੱਲੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ। ਰੋਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਨੇ ਹਿੱਸਾ ਲਿਆ ਅਤੇ ਆਮ ਆਦਮੀ ਪਾਰਟੀ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਆਪਣਾ ਰੋਸ ਪ੍ਰਗਟਾਇਆ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਤੋਂ ਇਲਾਕੇ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕਰਨ ਦੀ ਮੰਗ ਕੀਤੀ। ਇਸ ਮੌਕੇ ਮਨੀਸ਼ ਚੋਪੜਾ 'ਲੱਕੀ' ਅਤੇ ਸਰਦਾਰ ਨਰਿੰਦਰ ਸਿੰਘ ਮੱਲੀ ਨੇ ਕਿਹਾ ਕਿ ਹਮਬੜਾ ਰੋਡ ਦੀ ਹਾਲਤ ਲੰਬੇ ਸਮੇਂ ਤੋਂ ਬਹੁਤ ਖਰਾਬ ਹੈ। ਸੜਕ 'ਤੇ ਪਏ ਵੱਡੇ-ਵੱਡੇ ਖੱਡੇ, ਪਾਣੀ ਭਰਾਅ ਅਤੇ ਖਰਾਬ ਸੀਵਰੇਜ ਪ੍ਰਬੰਧ ਕਾਰਨ ਲੋਕਾਂ ਲਈ...

ਸਪੈਸ਼ਲ ਇੰਟੈਂਸਿਵ ਰਿਵੀਜ਼ਨ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ 30 ਸਤੰਬਰ ਤੱਕ ਕਈ ਨਾਗਰਿਕ ਸੇਵਾਵਾਂ ਦੀ ਫੀਸ ਮੁਆਫ਼ : ਡਿਪਟੀ ਕਮਿਸ਼ਨਰ

चित्र
ਸਪੈਸ਼ਲ ਇੰਟੈਂਸਿਵ ਰਿਵੀਜ਼ਨ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ 30 ਸਤੰਬਰ ਤੱਕ ਕਈ ਨਾਗਰਿਕ ਸੇਵਾਵਾਂ ਦੀ ਫੀਸ ਮੁਆਫ਼ : ਡਿਪਟੀ ਕਮਿਸ਼ਨਰ ਪੰਜਾਬ ਸਰਕਾਰ ਦਾ ਇਹ ਫੈਸਲਾ ਨਾਗਰਿਕਾਂ ਲਈ ਵੱਡੀ ਰਾਹਤ ਸਾਬਤ ਹੋਵੇਗਾ : ਹਿਮਾਂਸ਼ੂ ਜੈਨ ਲੁਧਿਆਣਾ, 4 ਜੁਲਾਈ (ਮਨਜੀਤ ਸਿੰਘ ਰੋਮਾਣਾ) ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ) ਮੁਹਿੰਮ ਨੂੰ ਨਾਗਰਿਕਾਂ ਲਈ ਸੁਚਾਰੂ ਅਤੇ ਸੁਵਿਧਾਜਨਕ ਬਣਾਉਣ ਦੇ ਉਦੇਸ਼ ਨਾਲ 30 ਸਤੰਬਰ, 2026 ਤੱਕ ਕਈ ਮਹੱਤਵਪੂਰਨ ਨਾਗਰਿਕ ਸੇਵਾਵਾਂ 'ਤੇ ਸਰਕਾਰੀ ਫੀਸਾਂ ਅਤੇ ਸੁਵਿਧਾ ਖਰਚਿਆਂ ਨੂੰ ਮੁਆਫ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਪ੍ਰਕਿਰਿਆ ਦੌਰਾਨ ਵੱਡੀ ਗਿਣਤੀ ਵਿੱਚ ਨਾਗਰਿਕਾਂ ਨੂੰ ਵੱਖ-ਵੱਖ ਤਰ੍ਹਾਂ ਦੇ ਦਸਤਾਵੇਜ਼ ਸਬੰਧਤ ਅਧਿਕਾਰੀਆਂ ਕੋਲ ਜਮ੍ਹਾਂ ਕਰਵਾਉਣ ਦੀ ਲੋੜ ਪੈ ਰਹੀ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਰਾਜ ਸਰਕਾਰ ਨੇ ਤਿੰਨ ਮਹੀਨਿਆਂ ਦੀ ਮਿਆਦ ਲਈ ਕਈ ਜ਼ਰੂਰੀ ਸੇਵਾਵਾਂ ਮੁਫ਼ਤ ਉਪਲਬੱਧ ਕਰਵਾਉਣ ਦਾ ਫੈਸਲਾ ਕੀਤਾ ਹੈ, ਤਾਂ ਜੋ ਨਾਗਰਿਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਆਰਥਿਕ ਜਾਂ ਪ੍ਰਸ਼ਾਸਨਿਕ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਸੇਵਾਵਾਂ 'ਤੇ ਇਹ ਛੋਟ ਲਾਗੂ ਹੋਵੇਗੀ, ਉਨ੍ਹਾਂ ਵਿੱਚ ਜਾਤੀ ਸਰਟੀਫਿਕੇਟ, ਰ...

पाकिस्तान के फारूकाबाद स्थित 125 वर्ष पुराने ऐतिहासिक गुरुद्वारा श्री गुरु सिंह सभा को ध्वस्त किए जाने संबंधी तथ्य, पृष्ठभूमि एवं भारतीय जनता पार्टी का पक्ष

चित्र
पाकिस्तान के फारूकाबाद स्थित 125 वर्ष पुराने ऐतिहासिक गुरुद्वारा श्री गुरु सिंह सभा को ध्वस्त किए जाने संबंधी तथ्य, पृष्ठभूमि एवं भारतीय जनता पार्टी का पक्ष  लुधियाना 4 जुलाई (मनजीत सिंह रोमाणा) भारतीय जनता पार्टी के जिला अध्यक्ष रजनीश धीमान ने भाजपा कार्यालय में कुछ सीनियर कार्यकर्ताओं के साथ विचार विमर्श करते हुए कहा कि पाकिस्तान के पंजाब प्रांत के जिला शेखूपुरा अंतर्गत फारूकाबाद (पूर्व नाम चूहरकाना) स्थित लगभग 125 वर्ष पुराने ऐतिहासिक गुरुद्वारा श्री गुरु सिंह सभा को बीते दिनों कथित रूप से भू-माफिया द्वारा स्थानीय प्रशासन की मिलीभगत से ध्वस्त कर दिया गया। इस घटना ने समूचे सिख समुदाय में गहरी चिंता पैदा की है तथा भारत सरकार ने भी इस मामले पर कड़ा कूटनीतिक विरोध दर्ज कराया है। 1. ऐतिहासिक महत्व गुरुद्वारा श्री गुरु सिंह सभा केवल एक धार्मिक स्थल नहीं, बल्कि सिख इतिहास के महत्वपूर्ण सिंह सभा आंदोलन का प्रतीक है। सिंह सभा आंदोलन की शुरुआत वर्ष 1873 में श्री अमृतसर साहिब से हुई थी, जिसका उद्देश्य सिख धर्म की मूल परंपराओं की रक्षा, धार्मिक जागरूकता, शिक्षा का प्रसार तथा सिख...

ਸਨੈਕਪ੍ਰੋ ਲੀਡਰਜ਼ ਮੀਟ ਵਿੱਚ ਵਰਲਡ ਸਨੈਕਪ੍ਰੋ ਐਕਸਪੀਓ ਅਤੇ ਕਾਨਫਰੰਸ 2026 ਦਾ ਅਧਿਕਾਰਤ ਤੌਰ 'ਤੇ ਐਲਾਨ ਕੀਤਾ ਗਿਆ

चित्र
ਸਨੈਕਪ੍ਰੋ ਲੀਡਰਜ਼ ਮੀਟ ਵਿੱਚ ਵਰਲਡ ਸਨੈਕਪ੍ਰੋ ਐਕਸਪੀਓ ਅਤੇ ਕਾਨਫਰੰਸ 2026 ਦਾ ਅਧਿਕਾਰਤ ਤੌਰ 'ਤੇ ਐਲਾਨ ਕੀਤਾ ਗਿਆ ਲੁਧਿਆਣਾ, 4 ਜੁਲਾਈ (ਮਨਜੀਤ ਸਿੰਘ ਰੋਮਾਣਾ) ਲਾਇਲਜੀ ਫੂਡਜ਼ (ਇੰਡੀਆ) ਪ੍ਰਾਈਵੇਟ ਲਿਮਟਿਡ ਦੁਆਰਾ ਸੰਚਾਲਿਤ ਵਰਲਡ ਸਨੈਕਪ੍ਰੋ ਐਕਸਪੀਓ ਅਤੇ ਕਾਨਫਰੰਸ 2026 ਦਾ ਅਧਿਕਾਰਤ ਤੌਰ 'ਤੇ ਲੁਧਿਆਣਾ ਵਿਖੇ ਆਯੋਜਿਤ ਸਨੈਕਪ੍ਰੋ ਲੀਡਰਜ਼ ਮੀਟ ਦੌਰਾਨ ਐਲਾਨ ਕੀਤਾ ਗਿਆ। ਇਸ ਮੌਕੇ ਭੋਜਨ, ਪੀਣ ਵਾਲੇ ਪਦਾਰਥ, ਪੈਕੇਜਿੰਗ, ਵੰਡ ਖੇਤਰਾਂ ਦੇ ਲਗਭਗ 30-40 ਸੰਸਥਾਪਕ, ਨਿਰਦੇਸ਼ਕ ਅਤੇ ਸੀਨੀਅਰ ਉਦਯੋਗ ਪ੍ਰਤੀਨਿਧੀ ਇਸ ਸਮਾਗਮ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਉਦਯੋਗ ਦੇ ਭਵਿੱਖ ਅਤੇ ਨਵੇਂ ਵਪਾਰਕ ਮੌਕਿਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰਬੰਧਕਾਂ ਮੁਤਾਬਕ ਵਰਲਡ ਸਨੈਕਪ੍ਰੋ ਐਕਸਪੀਓ ਅਤੇ ਕਾਨਫਰੰਸ 2026 ( 3-5 ਦਸੰਬਰ, 2026) ਤੱਕ ਲੁਧਿਆਣਾ ਪ੍ਰਦਰਸ਼ਨੀ ਕੇਂਦਰ, ਪੰਜਾਬ ਵਿਖੇ ਆਯੋਜਿਤ ਕੀਤਾ ਜਾਵੇਗਾ। ਭਾਰਤ ਭਰ ਤੋਂ 150 ਤੋਂ ਵੱਧ ਪ੍ਰਦਰਸ਼ਕਾਂ ਦੇ ਪ੍ਰਦਰਸ਼ਨੀ ਵਿੱਚ ਹਿੱਸਾ ਲੈਣ ਦੀ ਉਮੀਦ ਜਤਾਈ ਜਾ ਰਹੀ ਹੈ। ਇਸ ਤੋਂ ਇਲਾਵਾ, ਪੰਜਾਬ, ਹਰਿਆਣਾ, ਦਿੱਲੀ-ਐਨਸੀਆਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਉੱਤਰ ਪ੍ਰਦੇਸ਼, ਜੰਮੂ ਅਤੇ ਕਸ਼ਮੀਰ ਅਤੇ ਉੱਤਰੀ ਰਾਜਸਥਾਨ ਸਮੇਤ ਕਈ ਰਾਜਾਂ ਤੋਂ 12,000 ਤੋਂ ਵੱਧ ਕਾਰੋਬਾਰੀ, ਸੈਲਾਨੀ ਸ਼ਾਮਲ ਹੋਣਗੇ। ਪ੍ਰੋਗਰਾਮ ਪ੍ਰਬੰਧਕ ਸ਼੍ਰੀ ਨਿਤਿਨ ਕੁਮਾਰ ਨੇ ਕਿਹਾ ਕਿ ਇਹ ਪ੍ਰਦਰਸ਼ਨੀ ਸਮੁੱਚੇ ...

ਬੰਧੂ ਹੈਲਪਿੰਗ ਹੈਂਡਸ ਵਲੋਂ ਔਰਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ

चित्र
ਬੰਧੂ ਹੈਲਪਿੰਗ ਹੈਂਡਸ ਵਲੋਂ ਔਰਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਲੁਧਿਆਣਾ, 4 ਜੁਲਾਈ (ਮਨਜੀਤ ਸਿੰਘ ਰੋਮਾਣਾ) ਔਰਤਾਂ 'ਚ ਸਮਾਜਿਕ, ਕਾਨੂੰਨੀ ਅਤੇ ਨਿੱਜੀ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨਾ ਦੇ ਉਦੇਸ਼ ਨਾਲ ਬੰਧੂ ਹੈਲਪਿੰਗ ਹੈਂਡਸ ਵਲੋਂ ਵਿਸ਼ੇਸ਼ ਔਰਤ ਜਾਗਰੂਕ ਪ੍ਰੋਗਰਾਮ ਸਮ੍ਰਿਤਾ ਕੌਰ ਦੀ ਅਗਵਾਈ ਵਿੱਚ ਕਰਵਾਇਆ ਗਿਆ।ਪ੍ਰੋਗਰਾਮ ਦੌਰਾਨ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਅਤੇ ਕਰਤੱਵਾਂ ਬਾਰੇ ਵਿਸਥਾਰ ਪੂਰਵਕ ਦਿੱਤੀ ਗਈ।  ਇਸ ਮੌਕੇ ਸਮ੍ਰਿਤਾ ਕੌਰ ਨੇ ਕਿਹਾ ਕਿ ਉਹ ਆਪਣੇ ਸੰਵਿਧਾਨਕ ਅਤੇ ਕਾਨੂੰਨੀ ਅਧਿਕਾਰਾਂ ਪ੍ਰਤੀ ਜਾਗਰੂਕ ਹੋ ਕੇ ਸਮਾਜ ਵਿੱਚ ਵਿਸ਼ਵਾਸ ਨਾਲ ਅੱਗੇ ਵਧ ਸਕਦੀਆਂ ਹਨ ਅਤੇ ਲੋੜ ਪੈਣ 'ਤੇ ਉਹ ਆਪਣੇ ਅਧਿਕਾਰਾਂ ਦੀ ਰੱਖਿਆ ਕਿਵੇਂ ਕਰ ਸਕਦੀਆਂ ਹਨ। ਉਨ੍ਹਾਂ ਨੂੰ ਸਿੱਖਿਆ, ਸਵੈ-ਨਿਰਭਰਤਾ, ਸਮਾਜਿਕ ਭਾਗੀਦਾਰੀ ਅਤੇ ਔਰਤ ਸਸ਼ਕਤੀਕਰਨ ਦੇ ਵੱਖ-ਵੱਖ ਪਹਿਲੂਆਂ ਬਾਰੇ ਵੀ ਪ੍ਰੇਰਿਤ ਕੀਤਾ। ਇਸ ਮੌਕੇ 'ਤੇ ਮੌਜੂਦ ਔਰਤਾਂ ਨੂੰ ਲੀਫੋਰਡ ਕੰਪਨੀ ਦੇ ਕਾਸਮੈਟਿਕਸ ਅਤੇ ਸਕਿਨ ਕੇਅਰ ਉਤਪਾਦ ਵੀ ਵੰਡੇ ਗਏ। ਔਰਤਾਂ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ, ਇਸਨੂੰ ਉਨ੍ਹਾਂ ਦੇ ਆਤਮ-ਵਿਸ਼ਵਾਸ ਅਤੇ ਜਾਗਰੂਕਤਾ ਨੂੰ ਵਧਾਉਣ ਲਈ ਇੱਕ ਮਹੱਤਵਪੂਰਨ ਯਤਨ ਕਿਹਾ। ਬੰਧੂ ਹੈਲਪਿੰਗ ਹੈਂਡਜ਼ ਦੇ ਨੁਮਾਇੰਦਿਆਂ ਨੇ ਕਿਹਾ ਕਿ ਸੰਸਥਾ ਭਵਿੱਖ ਵਿੱਚ ਸਮਾਜ ਦੇ ਵੱਖ-ਵੱਖ ਵਰਗਾਂ, ਖਾਸ ਕਰਕੇ ਔਰਤਾਂ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਉੱਚਾ ਚੁੱਕਣ ...

ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੱਲੋਂ ਹੜ੍ਹ ਰੋਕਥਾਮ ਪ੍ਰਬੰਧਾਂ ਦੀ ਸਮੀਖਿਆ

चित्र
ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੱਲੋਂ ਹੜ੍ਹ ਰੋਕਥਾਮ ਪ੍ਰਬੰਧਾਂ ਦੀ ਸਮੀਖਿਆ ਅਧਿਕਾਰੀਆਂ ਨੂੰ ਆਗਾਮੀ ਮੌਨਸੂਨ ਸੀਜ਼ਨ ਲਈ ਪੱਬਾਂ ਭਾਰ ਰਹਿਣ ਦੇ ਨਿਰਦੇਸ਼  ਕਿਹਾ! ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਲੁਧਿਆਣਾ, 30 ਜੂਨ (ਮਨਜੀਤ ਸਿੰਘ ਰੋਮਾਣਾ) ਆਗਾਮੀ ਮੌਨਸੂਨ ਸੀਜ਼ਨ ਦੌਰਾਨ ਅਗਾਂਊ ਹੜ੍ਹ ਰੋਕਥਾਮ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਵੱਲੋਂ ਅੱਜ ਸਬੰਧਤ ਅਧਿਕਾਰੀਆਂ ਨਾਲ ਸਥਾਨਕ ਬੱਚਤ ਭਵਨ ਵਿਖੇ ਮੀਟਿੰਗ ਕੀਤੀ ਅਤੇ ਲੋੜੀਂਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ। ਜ਼ਿਕਰਯੋਗ ਹੈ ਕਿ ਆਗਾਮੀ ਮੌਨਸੂਨ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਫਲੱਡ ਕੰਟਰੋਲ ਰੂਮ ਸਥਾਪਤ (0161-2433100) ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਬ ਡਵੀਜ਼ਨ ਅਤੇ ਤਹਿਸੀਲ ਪੱਧਰ ’ਤੇ ਵੀ ਅਜਿਹੇ ਫਲੱਡ ਕੰਟਰੋਲ ਰੂਮ ਸਥਾਪਤ ਕਰਨ ਬਾਰੇ ਹਦਾਇਤ ਕਰ ਦਿੱਤੀ ਗਈ ਹੈ। ਇਹ ਫਲੱਡ ਕੰਟਰੋਲ ਰੂਮ 15 ਜੂਨ ਤੋਂ 30 ਸਤੰਬਰ ਤੱਕ ਨਿਰੰਤਰ 24 ਘੰਟੇ ਚੱਲਣਗੇ।   ਡਿਪਟੀ ਕਮਿਸ਼ਨਰ ਜੈਨ ਨੇ ਕਿਹਾ ਕਿ ਮੀਂਹ ਕਾਰਨ ਜਿਹੜੇ ਪਿੰਡਾਂ ਵਿੱਚ ਸੰਭਾਵੀ ਪਾਣੀ ਭਰਨ ਦਾ ਖ਼ਤਰਾ ਹੈ ਉੱਥੇ ਅਗਾਉਂ ਤ੍ਰਿਪਾਲਾਂ ਦਾ ਇੰਤਜਾਮ ਕੀਤਾ ਜਾਵੇ, ਸਮੇਂ ਸਿਰ ਬਿਜਲੀ ਦੀ ਸਪਲਾਈ ਕੱਟੀ ਜਾਵੇ ਤਾਂ ਜੋ ਕਿਸੇ ਦਾ ਕੋਈ ਜਾਨੀ ਨੁਕਸਾਨ ਨਾ ਹੋਵੇ। ਇਸ ਤੋਂ ਇਲਾਵਾ ਸਤਲੁਜ ਦਰਿਆ ਦੇ ਨੇੜਲੇ ਪਿੰਡਾਂ ਦੀ ਸੁਰੱਖਿਆ...

ਪੰਜਾਬ ਵਿਧਾਨ ਸਭਾ ਦੀ "ਅਧੀਨ ਵਿਧਾਨ ਕਮੇਟੀ" ਨੇ ਲੁਧਿਆਣਾ ਦੀ ਕੇਂਦਰੀ ਜੇਲ੍ਹ, ਜਨਾਨਾ ਜੇਲ੍ਹ ਅਤੇ ਬੋਰਸਟਲ ਜੇਲ੍ਹ ਦਾ‌ ਕੀਤਾ ਨਿਰੀਖਣ,

चित्र
ਪੰਜਾਬ ਵਿਧਾਨ ਸਭਾ ਦੀ "ਅਧੀਨ ਵਿਧਾਨ ਕਮੇਟੀ" ਨੇ ਲੁਧਿਆਣਾ ਦੀ ਕੇਂਦਰੀ ਜੇਲ੍ਹ, ਜਨਾਨਾ ਜੇਲ੍ਹ ਅਤੇ ਬੋਰਸਟਲ ਜੇਲ੍ਹ ਦਾ‌ ਕੀਤਾ ਨਿਰੀਖਣ, ਕੈਦੀਆਂ ਅਤੇ ਵਿਚਾਰ ਅਧੀਨ ਕੈਦੀਆਂ ਦੀਆਂ ਸਹੂਲਤਾਂ ਦਾ ਲਿਆ ਜਾਇਜ਼ਾ "ਅਧੀਨ ਵਿਧਾਨ ਕਮੇਟੀ" ਦੇ ਸਭਾਪਤੀ ਤੇ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕੈਦੀਆਂ ਅਤੇ ਵਿਚਾਰ ਅਧੀਨ ਕੈਦੀਆਂ ਦੀਆਂ ਸਮੱਸਿਆਵਾਂ ਸੁਣੀਆਂ ਪੰਜਾਬ ਵਿਧਾਨ ਸਭਾ ਦੀ "ਅਧੀਨ ਵਿਧਾਨ ਕਮੇਟੀ" ਵੱਲੋਂ ਜੇਲ੍ਹ ਪ੍ਰਸ਼ਾਸਨ ਨੂੰ ਸੁਚਾਰੂ ਪ੍ਰਕਿਰਿਆਵਾਂ ਬਣਾਉਣ ਦੇ ਦਿੱਤੇ ਨਿਰਦੇਸ਼ ਲੁਧਿਆਣਾ, 30 ਜੂਨ (ਮਨਜੀਤ ਸਿੰਘ ਰੋਮਾਣਾ) ਪੰਜਾਬ ਵਿਧਾਨ ਸਭਾ ਦੀ "ਅਧੀਨ ਵਿਧਾਨ ਕਮੇਟੀ" ਨੇ ਲੁਧਿਆਣਾ ਦੀ ਕੇਂਦਰੀ ਜੇਲ੍ਹ ਲੁਧਿਆਣਾ, ਜਨਾਨਾ ਜੇਲ੍ਹ ਅਤੇ ਬੋਰਸਟਲ ਜੇਲ੍ਹ ਲੁਧਿਆਣਾ ਦਾ‌ ਵਿਆਪਕ ਨਿਰੀਖਣ ਕਰਕੇ ਕੈਦੀਆਂ ਅਤੇ ਵਿਚਾਰ ਅਧੀਨ ਕੈਦੀਆਂ ਲਈ ਸਹੂਲਤਾਂ ਦਾ ਮੁਲਾਂਕਣ ਕੀਤਾ। ਸਭਾਪਤੀ ਤੇ ਆਤਮ ਨਗਰ ਤੋਂ ਵਿਧਾਇਕ ਸ੍ਰੀ ਕੁਲਵੰਤ ਸਿੰਘ ਸਿੱਧੂ ਦੀ ਅਗਵਾਈ ਹੇਠਲੀ ਇਸ ਕਮੇਟੀ ਵਿੱਚ ਅੰਮ੍ਰਿਤਸਰ ਉੱਤਰੀ ਤੋਂ ਵਿਧਾਇਕ ਸ੍ਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਅਤੇ ਅਧਿਕਾਰੀਆਂ ਦੇ ਨਾਲ ਜੇਲ੍ਹਾਂ ਦੇ ਦੌਰੇ ਕੀਤੇ। ਸਭਾਪਤੀ ਤੇ ਆਤਮ ਨਗਰ ਤੋਂ ਵਿਧਾਇਕ ਸ੍ਰੀ ਕੁਲਵੰਤ ਸਿੰਘ ਸਿੱਧੂ ਦੀ ਅਗਵਾਈ ਹੇਠਲੀ ਇਸ ਕਮੇਟੀ ਨੇ ਕੇਂਦਰੀ ਜੇਲ੍ਹ ਲੁਧਿਆਣਾ ਅੰਦਰ ਜੇਲ੍ਹ ਅਧਿਕਾਰੀਆਂ ਨਾਲ ਇਕ ਮੀਟਿੰਗ ਕਰਕੇ ਕੈਦੀਆਂ ਅ...

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ ਤੇ ਸਹੁੰ ਚੁੱਕ ਸਮਾਗਮ ਆਯੋਜਿਤ

चित्र
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ ਤੇ ਸਹੁੰ ਚੁੱਕ ਸਮਾਗਮ ਆਯੋਜਿਤ ਲੁਧਿਆਣਾ, 30 ਜੂਨ (ਮਨਜੀਤ ਸਿੰਘ ਰੋਮਾਣਾ) ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ ਨਗਰ ਵੱਲੋਂ ਪ੍ਰਾਪਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਨਾਲਸਾ ਦੀ ਡਰੱਗ ਅਵੇਅਰਨੈਸ ਅਤੇ ਵੈਲਨੈੱਸ ਨੈਵੀਗੇਸ਼ਨ-ਇੱਕ ਨਸ਼ਾ ਮੁਕਤ ਭਾਰਤ ਸਕੀਮ ਤਹਿਤ ਵੱਖ-ਵੱਖ ਜਾਗਰੂਕਤਾ ਸੈਮੀਨਾਰ ਅਤੇ ਨਸ਼ਾ ਮੁਕਤੀ ਸਹੁੰ ਚੁੱਕ ਸਮਾਗਆਂ ਦਾ ਆਯੋਜਨ ਕੀਤਾ ਗਿਆ।  ਜਾਗਰੂਕਤਾ ਸੈਮੀਨਾਰਾਂ ਦੌਰਾਨ ਨਸ਼ਿਆਂ ਦੇ ਸਰੀਰਕ, ਮਾਨਸਿਕ, ਸਮਾਜਿਕ ਅਤੇ ਆਰਥਿਕ ਮਾੜੇ ਪ੍ਰਭਾਵਾਂ, ਨਸ਼ਾ ਰੋਕਥਾਮ, ਇਲਾਜ ਅਤੇ ਪੁਨਰਵਾਸ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ ਗਈ। ਇਸ ਤੋਂ ਇਲਾਵਾ ਕਾਨੂੰਨੀ ਸੇਵਾਵਾਂ ਅਥਾਰਟੀਆਂ ਐਕਟ, 1987 ਅਧੀਨ ਉਪਲਬਧ ਮੁਫ਼ਤ ਕਾਨੂੰਨੀ ਸਹਾਇਤਾ, ਲੋਕ ਅਦਾਲਤਾਂ ਅਤੇ ਹੋਰ ਕਾਨੂੰਨੀ ਸੇਵਾਵਾਂ ਬਾਰੇ ਵੀ ਜਾਣੂ ਕਰਵਾਇਆ ਗਿਆ ਅਤੇ ਇਹ ਵੀ ਦੱਸਿਆ ਗਿਆ ਕਿ ਯੋਗ ਵਿਅਕਤੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਾਹੀਂ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਇਸ ਮੌਕੇ ਕੇਂਦਰੀ ਜੇਲ੍ਹ, ਬੋਰਸਟਲ ਜੇਲ੍ਹ, ਜ਼ਨਾਨਾ ਜੇਲ੍ਹ ਅਤੇ ਆਬਜਰਵੇਸ਼ਨ ਹੋਮ ਵਿਖੇ ਮੌਜੂਦ ਬੰਦੀਆਂ ਨੂੰ ਨਸ਼ਾ ਮੁਕਤੀ ਦੀ ਸਹੁੰ ਚੁਕਾਈ ਗਈ। ਸਮੂਹ ਭਾਗੀਦਾਰਾਂ ਨੇ ਨਸ਼ਿਆਂ ਤੋਂ ਦੂਰ ਰਹਿਣ, ਆਪਣੇ ਪ...

ਐੱਸ.ਐੱਸ.ਪੀ. ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਖੰਨਾ ਪੁਲਿਸ ਦੀ ਵੱਡੀ ਕਾਰਵਾਈ, 53 ਐਨ.ਡੀ.ਪੀ.ਐਸ. ਕੇਸਾਂ ਦੀ ਨਸ਼ੀਲੀ ਸਮੱਗਰੀ ਕੀਤੀ ਨਸ਼ਟ

चित्र
ਐੱਸ.ਐੱਸ.ਪੀ. ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਖੰਨਾ ਪੁਲਿਸ ਦੀ ਵੱਡੀ ਕਾਰਵਾਈ, 53 ਐਨ.ਡੀ.ਪੀ.ਐਸ. ਕੇਸਾਂ ਦੀ ਨਸ਼ੀਲੀ ਸਮੱਗਰੀ ਕੀਤੀ ਨਸ਼ਟ ਨਸ਼ਾ ਤਸਕਰਾਂ 'ਤੇ ਲਗਾਤਾਰ ਸਖ਼ਤ ਸ਼ਿਕੰਜਾ, ਨਸ਼ਾ ਮੁਕਤ ਸਮਾਜ ਲਈ ਖੰਨਾ ਪੁਲਿਸ ਦੀ ਦ੍ਰਿੜ ਵਚਨਬੱਧਤਾ ਖੰਨਾ, ਲੁਧਿਆਣਾ, 30 ਜੂਨ (ਮਨਜੀਤ ਸਿੰਘ ਰੋਮਾਣਾ) ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਨੂੰ ਹੋਰ ਮਜ਼ਬੂਤੀ ਦਿੰਦਿਆਂ ਐੱਸ.ਐੱਸ.ਪੀ. ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਖੰਨਾ ਪੁਲਿਸ ਨੇ ਇੱਕ ਹੋਰ ਅਹਿਮ ਕਦਮ ਚੁੱਕਿਆ ਹੈ। ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ 53 ਐਨ.ਡੀ.ਪੀ.ਐਸ. ਮਾਮਲਿਆਂ ਨਾਲ ਸਬੰਧਤ ਜ਼ਬਤ ਕੀਤੀ ਗਈ ਨਸ਼ੀਲੀ ਸਮੱਗਰੀ ਦਾ ਸਰਕਾਰੀ ਇਨਸੀਨੇਟਰ, ਪੁਲਿਸ ਚੌਕੀ ਈਸ਼ਵਰ ਨਗਰ, ਫੋਕਲ ਪੁਆਇੰਟ ਲੁਧਿਆਣਾ ਵਿਖੇ ਨਿਯਮਾਂ ਅਨੁਸਾਰ ਨਿਪਟਾਰਾ ਕੀਤਾ ਗਿਆ। ਨਸ਼ਟ ਕੀਤੀ ਗਈ ਕੇਸ ਪ੍ਰਾਪਰਟੀ ਵਿੱਚ 10 ਕਿਲੋ ਭੁੱਕੀ, 3 ਕਿਲੋ 300 ਗ੍ਰਾਮ ਗਾਂਜਾ, 1 ਕਿਲੋ 50 ਗ੍ਰਾਮ ਹੈਰੋਇਨ, 60 ਨਸ਼ੀਲੀਆਂ ਗੋਲੀਆਂ ਅਤੇ 49 ਖਾਲੀ ਕੱਪੜੇ ਦੇ ਥੈਲੇ ਸ਼ਾਮਲ ਸਨ। ਇਹ ਸਾਰਾ ਸਾਮਾਨ ਵੱਖ-ਵੱਖ ਐਨ.ਡੀ.ਪੀ.ਐਸ. ਕੇਸਾਂ ਦੌਰਾਨ ਪੁਲਿਸ ਵੱਲੋਂ ਜ਼ਬਤ ਕੀਤਾ ਗਿਆ ਸੀ। ਐੱਸ.ਐੱਸ.ਪੀ. ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ ਖੰਨਾ ਪੁਲਿਸ ਦੀ ਪਹਿਲੀ ਤਰਜੀਹ ਨਸ਼ਾ ਤਸਕਰਾਂ ਦੇ ਨੈੱਟਵਰਕ ਨੂੰ ਤੋੜਨਾ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣਾ ਹੈ। ਉਨ੍ਹਾਂ ਕਿਹਾ ਕ...

ਇਸ਼ਤਿਹਾਰਾਂ ਵਿੱਚ ‘ਪਾਵਰ ਸਰਪਲੱਸ’, ਜ਼ਮੀਨ ‘ਤੇ ਬਿਜਲੀ ਗਾਇਬ–ਰਜਨੀਸ਼ ਧੀਮਾਨ

चित्र
ਇਸ਼ਤਿਹਾਰਾਂ ਵਿੱਚ ‘ਪਾਵਰ ਸਰਪਲੱਸ’, ਜ਼ਮੀਨ ‘ਤੇ ਬਿਜਲੀ ਗਾਇਬ–ਰਜਨੀਸ਼ ਧੀਮਾਨ 14 ਲੱਖ ਟਿਊਬਵੈੱਲਾਂ ਵਾਲੇ ਪੰਜਾਬ ਵਿੱਚ ਕਿਸਾਨ 8 ਘੰਟਿਆਂ ਦੀ ਥਾਂ 3-4 ਘੰਟੇ ਬਿਜਲੀ ਲਈ ਤਰਸੇ ਕਿਸਾਨ ਸੜਕਾਂ ‘ਤੇ, ਪਰ ਸਰਕਾਰ ਇਸ਼ਤਿਹਾਰਾਂ ਵਿੱਚ ਮਸਤ–ਧੀਮਾਨ ਮਾਨ ਸਰਕਾਰ ਦੀ ਨਾਕਾਮ ਯੋਜਨਾਬੰਦੀ ਨੇ ਅੰਨਦਾਤਾ ਨੂੰ ਖੇਤਾਂ ਤੋਂ ਗਰਿੱਡਾਂ ਅੱਗੇ ਲਿਆ ਬਿਠਾਇਆ - ਭਾਜਪਾ ਲੁਧਿਆਨਾ, 30 ਜੂਨ (ਮਨਜੀਤ ਸਿੰਘ ਰੋਮਾਣਾ) ਪੰਜਾਬ ਭਰ ਵਿੱਚ ਬਿਜਲੀ ਕੱਟਾਂ ਖ਼ਿਲਾਫ਼ ਮਜੀਠਾ (ਅੰਮ੍ਰਿਤਸਰ), ਸੰਗਰੂਰ, ਮਾਨਸਾ, ਪਟਿਆਲਾ, ਬਠਿੰਡਾ, ਧੋਲਾ, ਤਪਾ, ਗੋਇੰਦਵਾਲ ਸਾਹਿਬ, ਕੱਥੂਨੰਗਲ ਅਤੇ ਸ੍ਰੀ ਮੁਕਤਸਰ ਸਾਹਿਬ ਸਮੇਤ ਕਈ ਥਾਵਾਂ ‘ਤੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਧਰਨੇ, ਗਰਿੱਡ ਘਿਰਾਓ ਅਤੇ ਚੱਕਾ ਜਾਮ ਮੁੱਖ ਮੰਤਰੀ ਭਗਵੰਤ ਮਾਨ ਦੇ “ਅੱਠ ਘੰਟੇ ਨਿਰੰਤਰ ਬਿਜਲੀ” ਅਤੇ “ਪਾਵਰ ਸਰਪਲੱਸ ਪੰਜਾਬ” ਦੇ ਦਾਅਵਿਆਂ ਦੀ ਪੂਰੀ ਤਰ੍ਹਾਂ ਪੋਲ ਖੋਲ ਰਹੇ ਹਨ। ਇਹ ਪ੍ਰਤੀਕਰਮ ਭਾਰਤੀ ਜਨਤਾ ਪਾਰਟੀ ਲੁਧਿਆਨਾ ਦੇ ਜਿਲਾ ਪ੍ਰਧਾਨ ਰਜਨੀਸ਼ ਧੀਮਾਨ ਨੇ ਦਿੱਤਾ। ਜਿਲਾ ਪ੍ਰਧਾਨ ਧੀਮਾਨ ਨੇ ਕਿਹਾ ਕਿ ਝੋਨੇ ਦੀ ਲੁਆਈ ਦੇ ਸੀਜ਼ਨ ਵਿੱਚ ਪੰਜਾਬ ਦੀ ਬਿਜਲੀ ਮੰਗ 14,000 ਤੋਂ 16,000 ਮੈਗਾਵਾਟ ਤੱਕ ਪਹੁੰਚ ਜਾਂਦੀ ਹੈ, ਜਦਕਿ ਸਰਕਾਰ ਦੀ ਸਪਲਾਈ ਅਤੇ ਲੋਡ ਮੈਨੇਜਮੈਂਟ ਦੀ ਹਕੀਕਤ ਅੱਜ ਸਭ ਦੇ ਸਾਹਮਣੇ ਹੈ। ਪੰਜਾਬ ਵਿੱਚ ਲਗਭਗ 13.94 ਲੱਖ ਖੇਤੀਬਾੜੀ ਟਿਊਬਵੈੱਲ ਹਨ, ਜੋ ਖੇਤੀ ਦੀ ਰੀੜ੍ਹ ਦੀ ਹੱਡੀ...

ਕਰਨੈਲ ਸਿੰਘ ਮਾਂਗਟ ਦੀ ਕਿਤਾਬ (ਤੇਰਾ ਵੀ ਦਿਲ ਟੁੱਟਿਆ ਲੱਗਦੈ) ਸ੍ਰੀ ਭੈਣੀ ਸਾਹਿਬ ਸਭਾ ਵੱਲੋਂ ਲੋਕ ਅਰਪਣ

चित्र
ਕਰਨੈਲ ਸਿੰਘ ਮਾਂਗਟ ਦੀ ਕਿਤਾਬ ( ਤੇਰਾ ਵੀ ਦਿਲ ਟੁੱਟਿਆ ਲੱਗਦੈ )  ਸ੍ਰੀ ਭੈਣੀ ਸਾਹਿਬ ਸਭਾ ਵੱਲੋਂ ਲੋਕ ਅਰਪਣ ਲੁਧਿਆਣਾ 30 ਜੂਨ (ਮਨਜੀਤ ਸਿੰਘ ਰੋਮਾਣਾ) ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਮਿਤੀ 28~6~26 ਦਿਨ ਐਤਵਾਰ ਨੂੰ ਸ਼ਹੀਦ ਮਿੱਤ ਸਿੰਘ ਯਾਦਗਾਰੀ ਹਾਲ ਲਾਟੋਂ ਰੋਡ ਵਿਖੇ ਗੁਰਸੇਵਕ ਸਿੰਘ ਢਿੱਲੋਂ ਦੀ ਸਰਪ੍ਰਸਤੀ ਹੇਠ ਇੱਕ ਭਰਵੇਂ ਸਮਾਗਮ ਦੇ ਰੂਪ ਵਿੱਚ ਹੋਈ । ਪਹਿਲੇ ਸ਼ੈਸ਼ਨ ਦੀ ਪ੍ਰਧਾਨਗੀ ਡਾ ਗੁਰਚਰਨ ਕੌਰ ਕੋਚਰ, ਡਾ ਪੰਡਤ ਰਾਓ ਧਰੇਨਵਰ, ਤੇਲੂ ਰਾਮ ਕੁਹਾੜਾ, ਸੁਰਿੰਦਰ ਰਾਮਪੁਰੀ ਨੇ ਸਾਂਝੇ ਤੌਰ ਤੇ ਕੀਤੀ । ਕਰਨੈਲ ਸਿੰਘ ਮਾਂਗਟ ਦੀ ਕਿਤਾਬ ਦਾ ਇੱਕ ਪਰਚਾ ਤੇਲੂ ਰਾਮ ਕੁਹਾੜਾ ਅਤੇ ਇੱਕ ਪਰਚਾ ਬੁੱਧ ਸਿੰਘ ਨੀਲੋਂ ਨੇ ਪੜਿਆ ਇਸ ਤੋਂ ਉਪਰੰਤ ਕਿਤਾਬ ਲੋਕ ਅਰਪਣ ਕੀਤੀ ਗਈ । ਉਪਰੰਤ ਪੰਡਤ ਰਾਓ ਧਰੇਨਵਰ ਨੇ ਬੋਲਦਿਆਂ ਆਖਿਆ ਕਿ ਪੰਜਾਬੀ ਭਾਸ਼ਾ ਬਹੁਤ ਅਨਮੋਲ ਭਾਸ਼ਾ ਹੈ । ਇਸਦੇ ਸ਼ਬਦਾਂ ਦੀ ਅਦਲਾ ਬਦਲੀ ਪੰਜਾਬੀ ਸਾਹਿਤ ਲਈ ਬਹੁਤ ਹਾਨੀਕਾਰਕ ਹੈ। ਅਯੋਕੇ ਲਿਖਾਰੀਆਂ ਨੂੰ ਪੰਜਾਬੀ ਭਾਸ਼ਾ ਦਾ ਪੁਰਜ਼ੋਰ ਪ੍ਰਚਾਰ ਕਰਨਾ ਚਾਹੀਦਾ ਹੈ । ਡਾ ਗੁਰਚਰਨ ਕੌਰ ਕੋਚਰ ਨੇ ਆਖਿਆ ਕਿ ਪੰਜਾਬੀ ਸਾਹਿਤ ਨੂੰ ਹੋਰ ਭਾਸ਼ਾਵਾਂ ਵਿੱਚ ਵੀ ਅਨੁਵਾਦ ਕਰਨਾ ਚਾਹੀਦਾ ਹੈ ਤਾਂ ਕਿ ਹੋਰ ਦੇਸ਼ਾਂ ਦੇ ਲੋਕ ਵੀ ਪੰਜਾਬ ਦੇ ਇਤਿਹਾਸ ਤੇ ਸਾਹਿਤ ਬਾਰੇ ਜਾਣੂ ਹੋ ਸਕਣ । ਲੇਖਕ ਕਰਨੈਲ ਸਿੰਘ ਮਾਂਗਟ ਨੇ ਕਿਹਾ ਕਿ ਮੈਂ ਪੰਜਾਬੀ ਸਾਹਿਤ ਸਭ...

ਫਾਰਮ ਸਟੇਅ ਨੀਤੀ-2026 ਨੂੰ ਲੈ ਕੇ ਲੁਧਿਆਣਾ ਵਿੱਚ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ, ਵੱਧ ਚੜ੍ਹ ਕੇ ਕਿਸਾਨਾਂ ਨੇ ਲਿਆ ਹਿੱਸਾ

चित्र
ਫਾਰਮ ਸਟੇਅ ਨੀਤੀ-2026 ਨੂੰ ਲੈ ਕੇ ਲੁਧਿਆਣਾ ਵਿੱਚ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ, ਵੱਧ ਚੜ੍ਹ ਕੇ ਕਿਸਾਨਾਂ ਨੇ ਲਿਆ ਹਿੱਸਾ ਫਾਰਮ ਸਟੇਅ ਨੀਤੀ 2026 ਰਾਹੀਂ ਪੇਂਡੂ ਪੰਜਾਬ ਦੀ ਵਿਰਾਸਤ ਨੂੰ ਮਿਲੇਗਾ ਵਿਸ਼ਵ ਪੱਧਰ 'ਤੇ ਮੰਚ: ਡਾ. ਦਮਪ੍ਰੀਤ ਵਾਲੀਆ ਪੰਜਾਬ ਸਰਕਾਰ ਦਾ ਪੇਂਡੂ ਸੈਰ-ਸਪਾਟੇ 'ਤੇ ਜ਼ੋਰ, ਕਿਸਾਨਾਂ ਨੂੰ ਫਾਰਮ ਸਟੇਅ ਅਪਣਾਉਣ ਲਈ ਕੀਤਾ ਪ੍ਰੇਰਿਤ ਫਾਰਮ ਸਟੇਅ ਨੀਤੀ-2026 ਨਾਲ ਕਿਸਾਨਾਂ ਨੂੰ ਮਿਲਣਗੇ ਵਾਧੂ ਆਮਦਨ ਦੇ ਮੌਕੇ ਲੁਧਿਆਣਾ, 30 ਜੂਨ (ਮਨਜੀਤ ਸਿੰਘ ਰੋਮਾਣਾ) ਪੇਂਡੂ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਅਤੇ ਕਿਸਾਨਾਂ ਲਈ ਰੋਜ਼ੀ-ਰੋਟੀ ਦੇ ਵਾਧੂ ਮੌਕੇ ਪੈਦਾ ਕਰਨ ਲਈ ਪੰਜਾਬ ਸਰਕਾਰ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਨੇ ਮੰਗਲਵਾਰ ਨੂੰ ਬੱਚਤ ਭਵਨ ਲੁਧਿਆਣਾ ਵਿਖੇ ਫਾਰਮ ਸਟੇਅ ਨੀਤੀ 2026 ਬਾਰੇ ਇੱਕ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਵਰਕਸ਼ਾਪ ਵਿੱਚ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਅਤੇ ਜ਼ਿਲ੍ਹੇ ਭਰ ਤੋਂ 80 ਕਿਸਾਨਾਂ ਨੇ ਭਾਗ ਲਿਆ। ਇਸ ਵਰਕਸ਼ਾਪ ਵਿੱਚ ਸੰਯੁਕਤ ਡਾਇਰੈਕਟਰ, ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ, ਪੰਜਾਬ ਡਾ. ਦਮਪ੍ਰੀਤ ਵਾਲੀਆ, ਮੁੱਖ ਖੇਤੀਬਾੜੀ ਅਫ਼ਸਰ ਲੁਧਿਆਣਾ ਡਾ. ਗੁਰਦੀਪ ਸਿੰਘ, ਮੈਨੇਜਰ ਪ੍ਰੋਜੈਕਟ ਸ਼੍ਰੀਮਤੀ ਸ਼ੀਤਲ ਬਹਿਲ, ਸੈਰ ਸਪਾਟਾ ਅਫਸਰ ਗੁਰਜੋਤ ਸਿੰਘ ਅਤੇ ਪੰਜਾਬ ਸਰਕਾਰ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਗਿਆਨ ਭਾਈ...

ਲੁਧਿਆਣਾ ਵਿੱਚ ਸਾਂਝੀ ਇਨਫੋਰਸਮੈਂਟ ਮੁਹਿੰਮ: ਅਚਨਚੇਤ ਚੈਕਿੰਗ ਦੌਰਾਨ ਗੈਰ-ਕਾਨੂੰਨੀ ਸਿਗਰਟਾਂ ਦੇ 292 ਪੈਕੇਟ ਕੀਤੇ ਜ਼ਬਤ

चित्र
ਲੁਧਿਆਣਾ ਵਿੱਚ ਸਾਂਝੀ ਇਨਫੋਰਸਮੈਂਟ ਮੁਹਿੰਮ: ਅਚਨਚੇਤ ਚੈਕਿੰਗ ਦੌਰਾਨ ਗੈਰ-ਕਾਨੂੰਨੀ ਸਿਗਰਟਾਂ ਦੇ 292 ਪੈਕੇਟ ਕੀਤੇ ਜ਼ਬਤ ਲੁਧਿਆਣਾ, 30 ਜੂਨ (ਮਨਜੀਤ ਸਿੰਘ ਰੋਮਾਣਾ) ਪੰਜਾਬ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐੱਫ.ਡੀ.ਏ.) ਦੀ ਕਮਿਸ਼ਨਰ ਸ੍ਰੀਮਤੀ ਕਮਲਪ੍ਰੀਤ ਕੌਰ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਦਫ਼ਤਰ, ਲੁਧਿਆਣਾ ਵੱਲੋਂ ਸਿਗਰਟ ਅਤੇ ਹੋਰ ਤੰਬਾਕੂ ਉਤਪਾਦ ਐਕਟ (COTPA) ਦੀਆਂ ਧਾਰਾਵਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਸ਼ਹਿਰ ਵਿੱਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਉਣ ਵਾਸਤੇ ਚਾਰ ਸਾਂਝੀਆਂ ਇਨਫੋਰਸਮੈਂਟ ਟੀਮਾਂ ਦਾ ਗਠਨ ਕੀਤਾ ਗਿਆ। ਹਰ ਟੀਮ ਵਿੱਚ ਇੱਕ ਡਰੱਗ ਇੰਸਪੈਕਟਰ, ਇੱਕ ਫੂਡ ਸੇਫਟੀ ਅਫ਼ਸਰ ਅਤੇ ਇੱਕ ਪੁਲਿਸ ਅਧਿਕਾਰੀ ਨੂੰ ਸ਼ਾਮਲ ਕੀਤਾ ਗਿਆ, ਤਾਂ ਜੋ ਤੰਬਾਕੂ ਉਤਪਾਦਾਂ ਦੀ ਗੈਰ-ਕਾਨੂੰਨੀ ਵਿਕਰੀ ਖ਼ਿਲਾਫ਼ ਪ੍ਰਭਾਵਸ਼ਾਲੀ ਅਤੇ ਤਾਲਮੇਲ ਨਾਲ ਕਾਰਵਾਈ ਕੀਤੀ ਜਾ ਸਕੇ। ਵਿਸ਼ੇਸ਼ ਚੈਕਿੰਗ ਮੁਹਿੰਮ ਦੌਰਾਨ ਟੀਮਾਂ ਵੱਲੋਂ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਸਥਿਤ ਸੱਤ ਸਿਗਰਟ ਅਤੇ ਤੰਬਾਕੂ ਉਤਪਾਦਾਂ ਦੀਆਂ ਦੁਕਾਨਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਇੱਕ ਦੁਕਾਨ ਤੋਂ ਲਾਜ਼ਮੀ ਤਸਵੀਰੀ ਸਿਹਤ ਚੇਤਾਵਨੀ (Pictorial Health Warning) ਤੋਂ ਬਿਨਾਂ ਵਿਕਰੀ ਲਈ ਰੱਖੇ ਸਿਗਰਟਾਂ ਦੇ 292 ਪੈਕੇਟ ਬਰਾਮਦ ਕੀਤੇ ਗਏ। ਉਕਤ ਸਾਰਾ ਸਟਾਕ COTPA ਐਕਟ ਦੀਆਂ ਧਾਰਾਵਾਂ ਅਧੀਨ ਮੌਕੇ 'ਤੇ ਹੀ ਜ਼ਬਤ ...

ਐਸ.ਡੀ.ਐਮ ਸਵਾਤੀ ਟਿਵਾਣਾ ਨੇ ਖੰਨਾ ਵਿੱਚ ਜਾਅਲੀ ਅਤੇ ਮੈਨੂਅਲ ਐਨ.ਓ.ਸੀਜ਼ ਦੇ ਆਧਾਰ 'ਤੇ ਵੇਚੀ/ਖਰੀਦੀ ਜ਼ਮੀਨ ਦੀ ਅੱਗੇ ਵੇਚਣ 'ਤੇ ਲਗਾਈ ਰੋਕ

चित्र
ਐਸ.ਡੀ.ਐਮ ਸਵਾਤੀ ਟਿਵਾਣਾ ਨੇ ਖੰਨਾ ਵਿੱਚ ਜਾਅਲੀ ਅਤੇ ਮੈਨੂਅਲ ਐਨ.ਓ.ਸੀਜ਼ ਦੇ ਆਧਾਰ 'ਤੇ ਵੇਚੀ/ਖਰੀਦੀ ਜ਼ਮੀਨ ਦੀ ਅੱਗੇ ਵੇਚਣ 'ਤੇ ਲਗਾਈ ਰੋਕ ਸਬ ਰਜਿਸਟਰਾਰ ਖੰਨਾ ਨੂੰ ਜਮਾਂਬੰਦੀਆਂ ਵਿੱਚ ਵੀ ਰਪਟ ਦਰਜ ਕਰਨ ਦੇ ਦਿੱਤੇ ਆਦੇਸ਼ ਜ਼ਮੀਨ ਖਰੀਦਣ ਤੋਂ ਪਹਿਲਾਂ ਦਸਤਾਵੇਜ਼ਾਂ ਦੀ ਪੂਰੀ ਤਸਦੀਕ ਕਰੋ, ਐਸ.ਡੀ.ਐਮ ਸਵਾਤੀ ਟਿਵਾਣਾ ਦੀ ਲੋਕਾਂ ਨੂੰ ਅਪੀਲ ਖੰਨਾ, ਲੁਧਿਆਣਾ, 29 ਜੂਨ (ਮਨਜੀਤ ਸਿੰਘ ਰੋਮਾਣਾ) ਉਪ ਮੰਡਲ ਮੈਜਿਸਟਰੇਟ (ਐਸ.ਡੀ.ਐਮ.) ਖੰਨਾ ਸ੍ਰੀਮਤੀ ਸਵਾਤੀ ਟਿਵਾਣਾ ਨੇ ਵੱਲੋਂ ਸਬ ਰਜਿਸਟਰਾਰ, ਖੰਨਾ ਨੂੰ ਪੱਤਰ ਜਾਰੀ ਕਰਦਿਆਂ ਹਦਾਇਤ ਕੀਤੀ ਗਈ ਹੈ ਕਿ ਜਾਅਲੀ ਅਤੇ ਮੈਨੂਅਲ ਐਨ.ਓ.ਸੀਜ਼ ਦੇ ਆਧਾਰ 'ਤੇ ਹੋਈਆਂ ਜ਼ਮੀਨੀ ਰਜਿਸਟਰੀਆਂ ਸਬੰਧੀ ਕੀਤੀ ਗਈ ਪੜਤਾਲ ਦੀ ਰਿਪੋਰਟ ਪਹਿਲਾਂ ਹੀ ਉਪ ਪੁਲਿਸ ਕਪਤਾਨ (ਡੀ.ਐਸ.ਪੀ.) ਖੰਨਾ ਨੂੰ ਕਾਨੂੰਨ ਅਨੁਸਾਰ ਲੋੜੀਂਦੀ ਅਗਲੀ ਕਾਰਵਾਈ ਲਈ ਭੇਜੀ ਜਾ ਚੁੱਕੀ ਹੈ। ਐਸ.ਡੀ.ਐਮ. ਨੇ ਆਪਣੇ ਪੱਤਰ ਵਿੱਚ ਸਪੱਸ਼ਟ ਕੀਤਾ ਹੈ ਕਿ ਜਿਨ੍ਹਾਂ ਜਾਅਲੀ ਜਾਂ ਮੈਨੂਅਲ ਐਨ.ਓ.ਸੀਜ਼ ਦੇ ਆਧਾਰ 'ਤੇ ਜ਼ਮੀਨ ਦਾ ਰਕਬਾ ਵੇਚਿਆ ਜਾਂ ਖਰੀਦਿਆ ਗਿਆ ਹੈ, ਉਸ ਸਾਰੀ ਜ਼ਮੀਨ ਦੀ ਅੱਗੇ ਕਿਸੇ ਵੀ ਤਰ੍ਹਾਂ ਦੀ ਵਿਕਰੀ ਜਾਂ ਰਜਿਸਟਰੀ 'ਤੇ ਤੁਰੰਤ ਪ੍ਰਭਾਵ ਨਾਲ ਰੋਕ ਲਗਾਈ ਜਾਂਦੀ ਹੈ। ਇਹ ਫੈਸਲਾ ਸਰਕਾਰੀ ਰਿਕਾਰਡ ਦੀ ਸੁਰੱਖਿਆ, ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਅਤੇ ਲੋਕਾਂ ਦੇ ਹਿੱਤਾਂ ਦੀ ਰੱਖਿਆ ਨੂੰ ਯਕੀਨੀ ਬਣ...

ਲੁਧਿਆਣਾ ਵਿੱਚ ਪਲਸ ਪੋਲਿਓ ਮੁਹਿੰਮ ਨੇ ਫੜੀ ਰਫ਼ਤਾਰ; ਦੂਜੇ ਦਿਨ ਲਗਭਗ 1,20,046 ਬੱਚਿਆਂ ਨੂੰ ਪਿਲਾਈਆਂ ਗਈਆਂ ਪੋਲਿਓ ਦੀਆਂ ਬੂੰਦਾਂ

चित्र
ਲੁਧਿਆਣਾ ਵਿੱਚ ਪਲਸ ਪੋਲਿਓ ਮੁਹਿੰਮ ਨੇ ਫੜੀ ਰਫ਼ਤਾਰ; ਦੂਜੇ ਦਿਨ ਲਗਭਗ 1,20,046 ਬੱਚਿਆਂ ਨੂੰ ਪਿਲਾਈਆਂ ਗਈਆਂ ਪੋਲਿਓ ਦੀਆਂ ਬੂੰਦਾਂ ਲੁਧਿਆਣਾ, 29 ਜੂਨ (ਮਨਜੀਤ ਸਿੰਘ ਰੋਮਾਣਾ) ਰਾਸ਼ਟਰੀ ਪਲਸ ਪੋਲਿਓ ਮੁਹਿੰਮ ਦੇ ਦੂਜੇ ਦਿਨ ਲੁਧਿਆਣਾ ਜ਼ਿਲ੍ਹੇ ਵਿੱਚ ਘਰ-ਘਰ ਜਾ ਕੇ ਚਲਾਈ ਜਾ ਰਹੀ ਟੀਕਾਕਰਨ ਮੁਹਿੰਮ ਪੂਰੇ ਜੋਸ਼ ਨਾਲ ਜਾਰੀ ਰਹੀ। ਸਿਹਤ ਵਿਭਾਗ ਦੀਆਂ ਟੀਮਾਂ ਨੇ ਜ਼ਿਲ੍ਹੇ ਦੇ ਹਰ ਖੇਤਰ ਵਿੱਚ ਪਹੁੰਚ ਕਰਦਿਆਂ 5 ਸਾਲ ਤੱਕ ਦੀ ਉਮਰ ਦੇ ਲਗਭਗ 1,20,046 ਬੱਚਿਆਂ ਨੂੰ ਪੋਲਿਓ ਦੀਆਂ ਜੀਵਨ ਰੱਖਿਅਕ ਬੂੰਦਾਂ ਪਿਲਾਈਆਂ। ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਨੇ ਕਿਹਾ ਕਿ ਮਾਪਿਆਂ ਦੇ ਭਰਵੇਂ ਸਹਿਯੋਗ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਦੀ ਅਣਥੱਕ ਮਿਹਨਤ ਸਦਕਾ ਮੁਹਿੰਮ ਸਫਲਤਾਪੂਰਵਕ ਅੱਗੇ ਵੱਧ ਰਹੀ ਹੈ। ਉਨ੍ਹਾਂ ਅਪੀਲ ਕੀਤੀ ਕਿ ਜਿਨ੍ਹਾਂ ਬੱਚਿਆਂ ਨੂੰ ਅਜੇ ਤੱਕ ਪੋਲਿਓ ਦੀ ਖੁਰਾਕ ਨਹੀਂ ਮਿਲੀ, ਉਨ੍ਹਾਂ ਨੂੰ ਜ਼ਰੂਰ ਪਿਲਾਈ ਜਾਵੇ ਅਤੇ ਘਰ-ਘਰ ਆਉਣ ਵਾਲੀਆਂ ਸਿਹਤ ਟੀਮਾਂ ਦਾ ਪੂਰਾ ਸਹਿਯੋਗ ਕੀਤਾ ਜਾਵੇ, ਤਾਂ ਜੋ ਕੋਈ ਵੀ ਯੋਗ ਬੱਚਾ ਪੋਲਿਓ ਦੀਆਂ ਬੂੰਦਾਂ ਤੋਂ ਵਾਂਝਾ ਨਾ ਰਹੇ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਸ਼ਹਿਰੀ, ਪੇਂਡੂ ਅਤੇ ਪੈਰੀ-ਅਰਬਨ ਖੇਤਰਾਂ ਵਿੱਚ ਘਰ-ਘਰ ਜਾ ਕੇ ਰਹਿ ਗਏ ਬੱਚਿਆਂ ਨੂੰ ਪੋਲਿਓ ਦੀਆਂ ਬੂੰਦਾਂ ਪਿਲਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੁਹਿੰਮ ਦੀ ਲਗਾਤਾਰ ਨ...

ਸੋਨੀਆ ਅਲੱਗ ਨੇ ਨਵ ਨਿਯੁਕਤ ਚੇਅਰਮੈਨ ਰਾਜਿੰਦਰ ਸਿੰਘ ਬਸੰਤ ਤੇ ਜਿਲ੍ਹਾ ਵਾਈਸ ਚੇਅਰਮੈਨ ਚਰਨਪ੍ਰੀਤ ਸਿੰਘ ਲਾਂਬਾ ਦਾ ਕੀਤਾ ਸਨਮਾਨ

चित्र
ਸੋਨੀਆ ਅਲੱਗ ਨੇ ਨਵ ਨਿਯੁਕਤ ਚੇਅਰਮੈਨ ਰਾਜਿੰਦਰ ਸਿੰਘ ਬਸੰਤ ਤੇ ਜਿਲ੍ਹਾ ਵਾਈਸ ਚੇਅਰਮੈਨ ਚਰਨਪ੍ਰੀਤ ਸਿੰਘ ਲਾਂਬਾ ਦਾ ਕੀਤਾ ਸਨਮਾਨ ਕਿਹਾ - ਸਮਾਜ ਸੇਵਾ ਪ੍ਰਤੀ ਸਮਰਪਣ ਅਤੇ ਲੋਕ ਭਲਾਈ ਲਈ ਕੀਤੇ ਗਏ ਯਤਨਾਂ ਸਦਕਾ ਮਿਲਿਆ ਸਨਮਾਨ ਲੁਧਿਆਣਾ, 28 ਜੂਨ (ਮਨਜੀਤ ਸਿੰਘ ਰੋਮਾਣਾ) ਪੰਜਾਬ ਸਪੋਰਟਸ ਵੈਲਫੇਅਰ ਬੋਰਡ ਦੇ ਮੈਂਬਰ ਅਤੇ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਸੋਨੀਆ ਅਲੱਗ ਨੇ ਪੰਜਾਬ ਸਰਕਾਰ ਵਲੋਂ ਪੰਜਾਬ ਖੱਤਰੀ ਅਰੋੜਾ ਵੈਲਫੇਅਰ ਬੋਰਡ ਦੇ ਨਵ ਨਿਯੁਕਤ ਚੇਅਰਮੈਨ ਰਾਜਿੰਦਰ ਸਿੰਘ ਬਸੰਤ ਅਤੇ ਜਿਲ੍ਹਾ ਵਾਈਸ ਚੇਅਰਮੈਨ ਚਰਨਪ੍ਰੀਤ ਸਿੰਘ ਲਾਂਬਾ ਨੂੰ ਰਾਜਗੁਰੂ ਨਗਰ ਵਿਖੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਸੋਨੀਆ ਅਲੱਗ ਨੇ ਕਿਹਾ ਕਿ ਉਨ੍ਹਾਂ ਦੀ ਇਹ ਨਿਯੁਕਤੀ ਉਨ੍ਹਾਂ ਨੂੰ ਸਮਾਜ ਸੇਵਾ ਪ੍ਰਤੀ ਸਮਰਪਣ ਅਤੇ ਲੋਕ ਭਲਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਦਿੱਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸਮਾਜ ਦੇ ਹਰ ਵਰਗ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਉਦੇਸ਼ ਦੇ ਨਾਲ ਹਰ ਵਰਗ ਦੇ ਮੋਹਰੀ ਵਿਅਕਤੀਆਂ ਨੂੰ ਸਰਕਾਰ ਵਿੱਚ ਬਣਦਾ ਸਨਮਾਨ ਦੇ ਰਹੀ ਹੈ ਤਾਂ ਜੋ ਹਰ ਵਰਗ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾ ਸਕੇ। ਇਸ ਮੌਕੇ ਸੋਨੀਆ ਅਲੱਗ ਨਾਲ ਉਨ੍ਹਾਂ ਦੀ ਟੀਮ ਦੇ ਮੈਂਬਰ ਵੀ ਉਨ੍ਹਾਂ ਨਾਲ ਸਨ।

ਮਹਾਰਾਜਾ ਰਣਜੀਤ ਸਿੰਘ ਦੀ ਯਾਦ ਵਿੱਚ ਭਾਜਪਾ ਵੱਲੋਂ ਮਿੱਠੀ ਛਬੀਲ ਲਗਾਈ ਗਈ

चित्र
ਮਹਾਰਾਜਾ ਰਣਜੀਤ ਸਿੰਘ ਦੀ ਯਾਦ ਵਿੱਚ ਭਾਜਪਾ ਵੱਲੋਂ ਮਿੱਠੀ ਛਬੀਲ ਲਗਾਈ ਗਈ ਲੁਧਿਆਣਾ, 28 ਜੂਨ (ਮਨਜੀਤ ਸਿੰਘ ਰੋਮਾਣਾ) ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਲੁਧਿਆਣਾ ਵੱਲੋਂ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦੀ ਅਗਵਾਈ ਹੇਠ ਭਾਜਪਾ ਜ਼ਿਲ੍ਹਾ ਦਫ਼ਤਰ ਦੇ ਬਾਹਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਵਿੱਚ ਮਿੱਠੀ ਛਬੀਲ ਲਗਾਈ ਗਈ। ਇਸ ਮੌਕੇ ਰਾਹਗੀਰਾਂ, ਵਾਹਨ ਚਾਲਕਾਂ ਅਤੇ ਇਲਾਕਾ ਨਿਵਾਸੀਆਂ ਨੂੰ ਸ਼ਰਧਾ ਭਾਵਨਾ ਨਾਲ ਮਿੱਠਾ ਸ਼ਰਬਤ ਵੰਡਿਆ ਗਿਆ। ਭਾਜਪਾ ਆਗੂਆਂ ਅਤੇ ਵਰਕਰਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਆਦਰਸ਼ਾਂ, ਸੇਵਾ, ਭਾਈਚਾਰੇ ਅਤੇ ਮਨੁੱਖਤਾ ਦੇ ਸੰਦੇਸ਼ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਸਿੱਖਿਆਵਾਂ ਅੱਜ ਵੀ ਸਮਾਜ ਨੂੰ ਇਕਜੁੱਟ ਕਰਨ ਅਤੇ ਸੇਵਾ ਭਾਵਨਾ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਦੀਆਂ ਹਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਲੋਕ ਸੇਵਾ, ਧਾਰਮਿਕ ਸਾਂਝ ਅਤੇ ਨਿਆਂਪੂਰਨ ਸ਼ਾਸਨ ਦਾ ਪ੍ਰਤੀਕ ਸੀ। ਉਨ੍ਹਾਂ ਦੀ ਯਾਦ ਵਿੱਚ ਲਗਾਈ ਗਈ ਇਹ ਛਬੀਲ ਸਮਾਜ ਵਿੱਚ ਪਿਆਰ, ਸਦਭਾਵਨਾ ਅਤੇ ਸੇਵਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਦਾ ਇੱਕ ਨਿਮਾਣਾ ਯਤਨ ਹੈ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਮਹਾਮੰਤਰੀ ਸਰਦਾਰ ਨਰਿੰਦਰ ਸਿੰਘ ਮੱਲੀ, ਜ਼ਿਲ੍ਹਾ ਉਪ ਪ੍ਰਧਾਨ ਨਵਲ ਜੈਨ, ਸਕੱਤਰ ਸੁਖਜੀਵ ਬੇਦੀ, ਸਾਬਕਾ ਕੌਂਸਲਰ ਸਰਦਾਰ ਗੁਰਦੀਪ ਸਿੰਘ ਨੀਟੂ, ਮਨਮੀਤ ਸਿੰਘ ਚਾਵਲਾ, ਵਰਿੰਦਰ...

ਪਲਸ ਪੋਲਿਓ ਮੁਹਿੰਮ ਦਾ ਸਫਲ ਆਗਾਜ਼; 5 ਸਾਲ ਤੱਕ ਦੀ ਉਮਰ ਦੇ 1.01 ਲੱਖ ਤੋਂ ਵੱਧ ਬੱਚਿਆਂ ਨੂੰ ਮਿਲੀ ਸੁਰੱਖਿਆ ਦੀਆਂ ਦੋ ਬੂੰਦਾਂ

चित्र
ਪਲਸ ਪੋਲਿਓ ਮੁਹਿੰਮ ਦਾ ਸਫਲ ਆਗਾਜ਼; 5 ਸਾਲ ਤੱਕ ਦੀ ਉਮਰ ਦੇ 1.01 ਲੱਖ ਤੋਂ ਵੱਧ ਬੱਚਿਆਂ ਨੂੰ ਮਿਲੀ ਸੁਰੱਖਿਆ ਦੀਆਂ ਦੋ ਬੂੰਦਾਂ ਲੁਧਿਆਣਾ, 28 ਜੂਨ (ਮਨਜੀਤ ਸਿੰਘ ਰੋਮਾਣਾ) ਰਾਸ਼ਟਰੀ ਪਲਸ ਪੋਲਿਓ ਮੁਹਿੰਮ ਦਾ ਆਗਾਜ਼ ਅੱਜ ਲੁਧਿਆਣਾ ਜ਼ਿਲ੍ਹੇ ਵਿੱਚ ਉਤਸ਼ਾਹ ਨਾਲ ਕੀਤਾ ਗਿਆ। ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਹਰਪ੍ਰੀਤ ਸਿੰਘ ਨੇ ਸਿਵਲ ਹਸਪਤਾਲ ਲੁਧਿਆਣਾ ਵਿਖੇ ਬੱਚਿਆਂ ਨੂੰ ਪੋਲਿਓ ਦੀਆਂ ਬੂੰਦਾਂ ਪਿਲਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ। ਮੁਹਿੰਮ ਦੇ ਪਹਿਲੇ ਹੀ ਦਿਨ ਜ਼ਿਲ੍ਹੇ ਭਰ ਵਿੱਚ 5 ਸਾਲ ਤੱਕ ਦੀ ਉਮਰ ਦੇ ਲਗਭਗ 1,01,571 ਬੱਚਿਆਂ ਨੂੰ ਪੋਲਿਓ ਦੀਆਂ ਬੂੰਦਾਂ ਪਿਲਾਈਆਂ ਗਈਆਂ। ਇਸ ਮੌਕੇ ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਕਿਹਾ ਕਿ ਹਰ ਬੱਚੇ ਤੱਕ ਪੋਲਿਓ ਦੀਆਂ ਦੋ ਬੂੰਦਾਂ ਪਹੁੰਚਾਉਣਾ ਸਿਹਤ ਵਿਭਾਗ ਦੀ ਸਭ ਤੋਂ ਵੱਡੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਪੋਲਿਓ ਤੋਂ ਸੁਰੱਖਿਆ ਲਈ ਹਰ ਪੰਜ ਸਾਲ ਤੱਕ ਦੇ ਬੱਚੇ ਨੂੰ ਪੋਲਿਓ ਦੀ ਖੁਰਾਕ ਪਿਲਾਉਣਾ ਬਹੁਤ ਜ਼ਰੂਰੀ ਹੈ, ਭਾਵੇਂ ਉਹ ਪਹਿਲਾਂ ਵੀ ਰੁਟੀਨ ਟੀਕਾਕਰਨ ਤਹਿਤ ਪੋਲਿਓ ਦੀਆਂ ਖੁਰਾਕਾਂ ਲੈ ਚੁੱਕਾ ਹੋਵੇ। ਉਨ੍ਹਾਂ ਸਮੂਹ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਘਰ-ਘਰ ਜਾਣ ਵਾਲੀਆਂ ਸਿਹਤ ਟੀਮਾਂ ਦਾ ਪੂਰਾ ਸਹਿਯੋਗ ਕਰਨ ਤਾਂ ਜੋ ਕੋਈ ਵੀ ਬੱਚਾ ਇਸ ਮੁਹਿੰਮ ਤੋਂ ਵਾਂਝਾ ਨਾ ਰਹੇ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਹਰਪ੍ਰੀਤ ਸਿੰਘ ਨੇ ...

ਮਾਤਾ ਚਿੰਤਪੁਰਨੀ ਸੇਵਾ ਸੋਸਾਇਟੀ ਵਲੋਂ ਧਾਰਮਿਕ ਯਾਤਰਾ ਲਈ 156ਵੀਂ ਬਸ ਰਵਾਨਾ

चित्र
ਮਾਤਾ ਚਿੰਤਪੁਰਨੀ ਸੇਵਾ ਸੋਸਾਇਟੀ ਵਲੋਂ ਧਾਰਮਿਕ ਯਾਤਰਾ ਲਈ 156ਵੀਂ ਬਸ ਰਵਾਨਾ - ਮਾਤਾ ਮਨਸਾ ਦੇਵੀ, ਗੁਰਦੁਆਰਾ ਫਤਿਹਗੜ ਸਾਹਿਬ ਅਤੇ ਗੁਰਦੁਆਰਾ ਨਾਢਾ ਸਾਹਿਬ ਦੇ ਕਰਨਗੇ ਦਰਸ਼ਨ  ਲੁਧਿਆਣਾ, 28 ਜੂਨ (ਮਨਜੀਤ ਸਿੰਘ ਰੋਮਾਣਾ) ਮਾਤਾ ਚਿੰਤਪੁਰਨੀ ਸੇਵਾ ਸੁਸਾਇਟੀ ਵਲੋਂ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਰਮਨ ਕੌੜਾ ਦੀ ਅਗਵਾਈ ਹੇਠ 156ਵੀਂ ਬਸ ਯਾਤਰਾ ਅੱਜ ਲੁਧਿਆਣਾ ਤੋਂ ਮਾਤਾ ਮਨਸਾ ਦੇਵੀ ਮੰਦਿਰ, ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਅਤੇ ਗੁਰਦੁਆਰਾ ਸ਼੍ਰੀ ਨਾਡਾ ਸਾਹਿਬ ਲਈ ਰਵਾਨਾ ਹੋਈ, ਇਸ ਸਬੰਧੀ ਪ੍ਰਧਾਨ ਸ਼੍ਰੀ ਰਮਨ ਕੌੜਾ ਨੇ ਦੱਸਿਆ ਕਿ ਸਵੇਰੇ ਕੰਨਿਆ ਪੂਜਨ ਕਰਨ ਉਪਰੰਤ ਸ਼੍ਰੀਮਤੀ ਨਿਰਮਲਾ ਪ੍ਰਭਾਕਰ (ਦੇਵ ਜੀ) ਨੇ ਹਰੀ ਝੰਡੀ ਦੇ ਕੇ ਅਤੇ ਸ਼੍ਰੀ ਮੋਹਨ ਲਾਲ ਅਰੋੜਾ ਨੇ ਆਰਤੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਸ਼੍ਰੀ ਸ਼ੀਸ਼ਪਾਲ ਗੋਇਲ, ਨੰਦਕਿਸ਼ੋਰ ਉੱਪਲ, ਰਜਨੀਸ਼ ਕੌੜਾ, ਬਲਵਿੰਦਰ ਸ਼ਰਮਾ, ਸੁਰਿੰਦਰ ਕੁਮਾਰ ਗੁਲਾਟੀ, ਵਿਨੋਦ ਕੁਮਾਰ ਗੁਲਾਟੀ, ਸੰਦੀਪ ਤੁਲੀ, ਰੋਹਿਤ ਕੌੜਾ, ਅਸ਼ਵਨੀ ਪਾਠਕ, ਵਿਪਿਨ ਚੋਪੜਾ, ਸੁਨੀਲ ਸੋਨੀ, ਜਤਿੰਦਰ ਪਾਲ ਸ਼ਰਮਾ ਅਤੇ ਸ਼੍ਰੀ ਸਤਪਾਲ ਸਤੀ ਨੇ ਯਾਤਰਾ ਦੌਰਾਨ ਮਾਤਾ ਦੀਆਂ ਭੇਟਾਂ ਅਤੇ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਸ਼ਰਧਾਲੂ ਮਾਤਾ ਨੈਣਾ ਦੇਵੀ ਅਤੇ ਗੁਰੂ ਘਰਾਂ ਦੇ ਦਰਸ਼ਨ ਕਰਕੇ ਨਿਹਾਲ ਹੋਏ। ਇਸ ਮੌਕੇ ਸ਼੍ਰੀ ਰਮਨ ਕੌੜਾ ਨੇ ਕਿਹਾ ਕਿ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਕੇ ਅਤੇ ਸੰਗਤਾਂ ...