ਮਾਤਾ ਚਿੰਤਪੁਰਨੀ ਸੇਵਾ ਸੋਸਾਇਟੀ ਵਲੋਂ ਧਾਰਮਿਕ ਯਾਤਰਾ ਲਈ 156ਵੀਂ ਬਸ ਰਵਾਨਾ

ਮਾਤਾ ਚਿੰਤਪੁਰਨੀ ਸੇਵਾ ਸੋਸਾਇਟੀ ਵਲੋਂ ਧਾਰਮਿਕ ਯਾਤਰਾ ਲਈ 156ਵੀਂ ਬਸ ਰਵਾਨਾ
- ਮਾਤਾ ਮਨਸਾ ਦੇਵੀ, ਗੁਰਦੁਆਰਾ ਫਤਿਹਗੜ ਸਾਹਿਬ ਅਤੇ ਗੁਰਦੁਆਰਾ ਨਾਢਾ ਸਾਹਿਬ ਦੇ ਕਰਨਗੇ ਦਰਸ਼ਨ 

ਲੁਧਿਆਣਾ, 28 ਜੂਨ (ਮਨਜੀਤ ਸਿੰਘ ਰੋਮਾਣਾ) ਮਾਤਾ ਚਿੰਤਪੁਰਨੀ ਸੇਵਾ ਸੁਸਾਇਟੀ ਵਲੋਂ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਰਮਨ ਕੌੜਾ ਦੀ ਅਗਵਾਈ ਹੇਠ 156ਵੀਂ ਬਸ ਯਾਤਰਾ ਅੱਜ ਲੁਧਿਆਣਾ ਤੋਂ ਮਾਤਾ ਮਨਸਾ ਦੇਵੀ ਮੰਦਿਰ, ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਅਤੇ ਗੁਰਦੁਆਰਾ ਸ਼੍ਰੀ ਨਾਡਾ ਸਾਹਿਬ ਲਈ ਰਵਾਨਾ ਹੋਈ, ਇਸ ਸਬੰਧੀ ਪ੍ਰਧਾਨ ਸ਼੍ਰੀ ਰਮਨ ਕੌੜਾ ਨੇ ਦੱਸਿਆ ਕਿ ਸਵੇਰੇ ਕੰਨਿਆ ਪੂਜਨ ਕਰਨ ਉਪਰੰਤ ਸ਼੍ਰੀਮਤੀ ਨਿਰਮਲਾ ਪ੍ਰਭਾਕਰ (ਦੇਵ ਜੀ) ਨੇ ਹਰੀ ਝੰਡੀ ਦੇ ਕੇ ਅਤੇ ਸ਼੍ਰੀ ਮੋਹਨ ਲਾਲ ਅਰੋੜਾ ਨੇ ਆਰਤੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਸ਼੍ਰੀ ਸ਼ੀਸ਼ਪਾਲ ਗੋਇਲ, ਨੰਦਕਿਸ਼ੋਰ ਉੱਪਲ, ਰਜਨੀਸ਼ ਕੌੜਾ, ਬਲਵਿੰਦਰ ਸ਼ਰਮਾ, ਸੁਰਿੰਦਰ ਕੁਮਾਰ ਗੁਲਾਟੀ, ਵਿਨੋਦ ਕੁਮਾਰ ਗੁਲਾਟੀ, ਸੰਦੀਪ ਤੁਲੀ, ਰੋਹਿਤ ਕੌੜਾ, ਅਸ਼ਵਨੀ ਪਾਠਕ, ਵਿਪਿਨ ਚੋਪੜਾ, ਸੁਨੀਲ ਸੋਨੀ, ਜਤਿੰਦਰ ਪਾਲ ਸ਼ਰਮਾ ਅਤੇ ਸ਼੍ਰੀ ਸਤਪਾਲ ਸਤੀ ਨੇ ਯਾਤਰਾ ਦੌਰਾਨ ਮਾਤਾ ਦੀਆਂ ਭੇਟਾਂ ਅਤੇ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਸ਼ਰਧਾਲੂ ਮਾਤਾ ਨੈਣਾ ਦੇਵੀ ਅਤੇ ਗੁਰੂ ਘਰਾਂ ਦੇ ਦਰਸ਼ਨ ਕਰਕੇ ਨਿਹਾਲ ਹੋਏ। ਇਸ ਮੌਕੇ ਸ਼੍ਰੀ ਰਮਨ ਕੌੜਾ ਨੇ ਕਿਹਾ ਕਿ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਕੇ ਅਤੇ ਸੰਗਤਾਂ ਨੂੰ ਦਰਸ਼ਨ ਕਰਵਾ ਕੇ ਮਨ ਨੂੰ ਸਕੂਨ ਪ੍ਰਾਪਤ ਹੁੰਦਾ ਹੈ ਅਤੇ ਉਹ ਇਹੋ ਜਿਹੇ ਉਪਰਾਲੇ ਜਾਰੀ ਰੱਖਣਗੇ।

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ