संदेश

नवंबर 23, 2025 की पोस्ट दिखाई जा रही हैं

ਸੋਨਮ ਬਾਜਵਾ ਅਤੇ ਫਿਲਮ ਪਿੱਟ ਸਿਆਪਾ ਦੀ ਟੀਮ ਤੇ ਮੁਕਦਮਾ ਦਰਜ ਕਰ ਗ੍ਰਿਫਤਾਰ ਕੀਤਾ ਜਾਵੇ, ਸਰਹਿੰਦ ਦੀ ਇਤਿਹਾਸਿਕ ਮਸਜਿਦ ਵਿੱਚ ਸ਼ੂਟਿੰਗ ਕਰਨਾ ਅਫਸੋਸਨਾਕ: ਸ਼ਾਹੀ ਇਮਾਮ ਪੰਜਾਬ

चित्र
ਸੋਨਮ ਬਾਜਵਾ ਅਤੇ ਫਿਲਮ ਪਿੱਟ ਸਿਆਪਾ ਦੀ ਟੀਮ ਤੇ ਮੁਕਦਮਾ ਦਰਜ ਕਰ ਗ੍ਰਿਫਤਾਰ ਕੀਤਾ ਜਾਵੇ,  ਸਰਹਿੰਦ ਦੀ ਇਤਿਹਾਸਿਕ ਮਸਜਿਦ ਵਿੱਚ ਸ਼ੂਟਿੰਗ ਕਰਨਾ ਅਫਸੋਸਨਾਕ: ਸ਼ਾਹੀ ਇਮਾਮ ਪੰਜਾਬ ਲੁਧਿਆਣਾ 24 ਨਵੰਬਰ (ਮਨਜੀਤ ਸਿੰਘ ਰੋਮਾਣਾ) ਅੱਜ ਇੱਥੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਜਿਲ੍ਹਾ ਫਤਿਹਗੜ੍ਹ ਸਾਹਿਬ ਪੁਲਿਸ ਤੋਂ ਮੰਗ ਕੀਤੀ ਕਿ ਫਿਲਮ ਪਿੱਟ ਸਿਆਪਾ ਦੀ ਹੀਰੋਇਨ ਸੋਨਮ ਬਾਜਵਾ ਅਤੇ ਫਿਲਮ ਦੇ ਡਾਇਰੈਕਟਰ ਤੇ ਟੀਮ ਦੇ ਨਾਲ ਨਾਲ ਪਰਵੋਤਰ ਵਿਭਾਗ ਦੇ ਖਿਲਾਫ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਣ ਦੇ ਲਈ ਮੁਕਦਮਾ ਦਰਜ ਕਰਕੇ ਤੁਰੰਤ ਗ੍ਰਿਫਤਾਰ ਕਰ ਜੇਲ ਚ ਭੇਜਿਆ ਜਾਵੇ। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਇੱਕ ਪੰਜਾਬੀ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਸੋਨਮ ਬਾਜਵਾ ਅਤੇ ਉਹਨਾਂ ਦੀ ਟੀਮ ਨੇ ਸਰਹਿੰਦ ਵਿੱਚ ਸਥਿਤ ਇਤਿਹਾਸਿਕ ਮਸਜਿਦ ਭਗਤ ਸਦਨਾ ਕਸਾਈ ਵਿੱਚ ਜਾ ਕੇ ਸ਼ੂਟਿੰਗ ਕੀਤੀ ਜਦ ਕਿ ਕਦੇ ਕਿਸੇ ਵੀ ਮਸਜਿਦ ਵਿੱਚ ਸ਼ੂਟਿੰਗ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਹੈ ਸ਼ਾਹੀ ਇਮਾਮ ਨੇ ਕਿਹਾ ਕਿ ਭਗਤ ਸਦਨਾ ਦੇ ਨਾਮ ਤੇ ਬਣਾਈ ਗਈ ਇਹ ਮਸਜਿਦ ਇਤਿਹਾਸਿਕ ਹੈ ਯਾਦ ਰਹੇ ਭਗਤ ਸਦਨਾ ਜੀ ਸਿੱਖ ਮੁਸਲਿਮ ਸਮਾਜ ਵਿੱਚ ਬੜੀ ਅਕੀਦੱਤ ਦੇ ਨਾਲ ਮੰਨੇ ਜਾਂਦੇ ਹਨ ਭਗਤ ਸਦਨਾ ਜੀ ਦੀ ਬਾਣੀ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਸ਼ੋਭਿਤ ਹੈ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ...