संदेश

जून 7, 2026 की पोस्ट दिखाई जा रही हैं

ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਅੰਮ੍ਰਿਤਸਰ ਨੇ ਪੂਰੇ ਕੀਤੇ 25 ਸਾਲ

चित्र
ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਅੰਮ੍ਰਿਤਸਰ ਨੇ ਪੂਰੇ ਕੀਤੇ 25 ਸਾਲ 2 ਪਦਮ ਸ਼੍ਰੀ ਅਤੇ 10 ਅਰਜੁਨਾ ਐਵਾਰਡੀਆ ਨੂੰ ਮਿਲ ਚੁੱਕਾ ਸਨਮਾਨ ਲੁਧਿਆਣਾ 13 ਜੂਨ (ਮਨਜੀਤ ਸਿੰਘ ਰੋਮਾਣਾ) ਪੰਜਾਬ ਦੀ ਨਾਮਵਰ ਖੇਡ ਸੰਸਥਾਂ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਅੰਮ੍ਰਿਤਸਰ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀ ਹੈ। ਇਸ ਕਲੱਬ ਨੇ ਪੂਰੇ ਪੰਜਾਬ ਵਿੱਚ ਆਪਣੀ ਵਿਲੱਖਣ ਪਛਾਣ ਬਣਾਈ ਹੈ। ਕਲੱਬ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ (ਪ੍ਰਸਿੱਧ ਖੇਡ ਪ੍ਰੋਮੋਟਰ) ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੁੱਖ ਸਰਪ੍ਰਸਤ ਆਈਪੀਐਸ ਹਰਮਨਬੀਰ ਸਿੰਘ ਗਿੱਲ (ਡੀ.ਆਈ.ਜੀ,ਪੰਜਾਬ ਪੁਲਿਸ),ਸਰਪ੍ਰਸਤ ਸ਼੍ਰੀ. ਰਾਜੇਸ਼ ਸ਼ਰਮਾ (ਪੀਸੀਐਸ),ਚੇਅਰਮੈਨ ਹਰਦੇਸ਼ ਸ਼ਰਮਾ,ਵਾਇਸ ਚੇਅਰਮੈਨ ਸ.ਮਖਤੂਲ ਸਿੰਘ ਔਲਖ,ਸੀਨੀਅਰ ਮੀਤ ਪ੍ਰਧਾਨ ਨਿਰਵੈਰ ਸਿੰਘ ਸਰਕਾਰੀਆ, ਵਰਿੰਦਰ ਚਾਵਲਾ,ਮੀਤ ਪ੍ਰਧਾਨ ਐਡਵੋਕੇਟ ਅਜੈ ਕੁਮਾਰ ਵਰਮਾਨੀ ਅਤੇ ਪ੍ਰਿੰਸੀਪਲ ਰਾਜੇਸ਼ ਪ੍ਰਭਾਕਰ ਵੱਲੋਂ ਜੁਲਾਈ 2003 ਨੂੰ ਲਾਇਆ ਗਿਆ ਇਹ ਬੂਟਾ ਅੱਜ 25 ਵਰ੍ਹੇਆਂ ਚ' ਇਸ ਬੂਟੇ ਦੀ ਸੰਘਣੀ ਛਾਂ ਹੇਠ ਕਈ ਖਿਡਾਰੀਆਂ ਨੇ ਛਾਂ ਮਾਣੀ ਅਤੇ ਕਈ ਮਾਣ ਰਹੇ ਹਨ। ਇਸ ਵਰ੍ਹੇ 25ਵਾਂ ਸਥਾਪਨਾਂ ਦਿਵਸ ਮਨਾਉਣ ਲਈ ਤਿਆਰ ਹਾਂ। ਪਿਛਲੇ ਕੁਝ ਸਾਲਾਂ ਤੋਂ ਅਸੀ ਛੋਟੀਆਂ-ਛੋਟੀਆਂ ਛਾਲਾਂ ਮਾਰ ਕੇ ਨੌਜਵਾਨਾਂ ਨੂੰ ਨਸ਼ਿਆ ਖਿਲਾਫ ਜਾਗਰੂਕ ਕਰਨ ਲਈ ਐਥਲੈਟਿਕਸ, ਕਬੱਡੀ, ਵਾਲੀਬਾਲ, ਰੱਸਾ-ਕੱਸੀ ਅਤੇ ਕ੍ਰਿਕਟ ਦੇ ਟੂਰਨਾਮੈਂਟ ...

ਡੀਐਮਸੀ ਐਂਡ ਐਚ ਵਿੱਚ ਵਿਸ਼ਵ ਰਕਤਦਾਤਾ ਦਿਵਸ 2026 ਮਨਾਇਆ ਗਿਆ

चित्र
ਡੀਐਮਸੀ ਐਂਡ ਐਚ ਵਿੱਚ ਵਿਸ਼ਵ ਰਕਤਦਾਤਾ ਦਿਵਸ 2026 ਮਨਾਇਆ ਗਿਆ ਲੁਧਿਆਣਾ 13 ਜੂਨ (ਮਨਜੀਤ ਸਿੰਘ ਰੋਮਾਣਾ) ਵਿਸ਼ਵ ਰਕਤਦਾਤਾ ਦਿਵਸ 2026 ਦੇ ਮੌਕੇ 'ਤੇ ਡੀਐਮਸੀ ਐਂਡ ਐਚ ਦੇ ਇਮਿਊਨੋਹੀਮੈਟੋਲੋਜੀ ਅਤੇ ਬਲੱਡ ਟ੍ਰਾਂਸਫਿਊਜ਼ਨ (ਆਈਐਚਬੀਟੀ) ਵਿਭਾਗ ਵੱਲੋਂ “ਮਨੁੱਖਤਾ ਦੀ ਇੱਕ ਬੂੰਦ। ਖੂਨ ਦਾਨ ਕਰੋ। ਜ਼ਿੰਦਗੀਆਂ ਬਚਾਓ।” ਥੀਮ ਹੇਠ ਸਵੈਇੱਛਿਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਖੂਨਦਾਨ ਕੈਂਪ ਡਾ. ਰਾਜੇਸ਼ ਕੁਮਾਰ, ਪ੍ਰੋਫੈਸਰ ਅਤੇ ਮੁਖੀ, ਆਈਐਚਬੀਟੀ ਵਿਭਾਗ ਦੀ ਅਗਵਾਈ ਹੇਠ ਲਗਾਇਆ ਗਿਆ। ਕੈਂਪ ਦਾ ਸੰਚਾਲਨ ਡਾ. ਸੋਨੀਆ ਗੁਪਤਾ, ਐਡੀਸ਼ਨਲ ਪ੍ਰੋਫੈਸਰ, ਡਾ. ਦੀਪਿਕਾ ਅਗਰਵਾਲ, ਅਸਿਸਟੈਂਟ ਪ੍ਰੋਫੈਸਰ ਅਤੇ ਵਿਭਾਗ ਦੇ ਸਮਰਪਿਤ ਫੈਕਲਟੀ ਅਤੇ ਸਟਾਫ ਮੈਂਬਰਾਂ ਵੱਲੋਂ ਕੀਤਾ ਗਿਆ। ਕੈਂਪ ਦਾ ਉਦਘਾਟਨ ਸ਼੍ਰੀ ਦੀਪਕ ਦੁਮਰਾ, ਮੈਂਬਰ, ਡੀਐਮਸੀ ਐਂਡ ਐਚ ਮੈਨੇਜਿੰਗ ਸੋਸਾਇਟੀ; ਸ਼੍ਰੀ ਬਿਪਿਨ ਗੁਪਤਾ, ਸਕੱਤਰ, ਡੀਐਮਸੀ ਐਂਡ ਐਚ ਮੈਨੇਜਿੰਗ ਸੋਸਾਇਟੀ; ਸ਼੍ਰੀ ਮੁਕੇਸ਼ ਵਰਮਾ, ਖਜ਼ਾਨਚੀ, ਡੀਐਮਸੀ ਐਂਡ ਐਚ ਮੈਨੇਜਿੰਗ ਸੋਸਾਇਟੀ; ਡਾ. ਜੀ.ਐਸ. ਵਾਂਡਰ, ਪ੍ਰਿੰਸੀਪਲ, ਡੀਐਮਸੀ ਐਂਡ ਐਚ; ਡਾ. ਅਸ਼ਵਨੀ ਕੇ. ਚੌਧਰੀ, ਮੈਡੀਕਲ ਸੁਪਰਿੰਟੈਂਡੈਂਟ; ਡਾ. ਸੰਦੀਪ ਸ਼ਰਮਾ, ਮੈਡੀਕਲ ਸੁਪਰਿੰਟੈਂਡੈਂਟ; ਡਾ. ਆਸ਼ਿਮਾ ਤਨੇਜਾ, ਐਡੀਸ਼ਨਲ ਮੈਡੀਕਲ ਸੁਪਰਿੰਟੈਂਡੈਂਟ; ਅਤੇ ਡਾ. ਰਾਜੇਸ਼ ਕੁਮਾਰ, ਪ੍ਰੋਫੈਸਰ ਅਤੇ ਮੁਖੀ, ਆਈਐਚਬੀਟੀ ਵਿਭਾ...

ਪ੍ਰਧਾਨ ਮੰਤਰੀ ਮੋਦੀ ਨੇ ਇੱਕ ਇਤਿਹਾਸਕ ਰਿਕਾਰਡ ਹਾਸਲ ਕੀਤਾ ਹੈ, ਜੋ ਦੇਸ਼ ਵਾਸੀਆਂ ਲਈ ਮਾਣ ਵਾਲੀ ਗੱਲ - ਹਰਦੀਪ ਪੁਰੀ

चित्र
ਪ੍ਰਧਾਨ ਮੰਤਰੀ ਮੋਦੀ ਨੇ ਇੱਕ ਇਤਿਹਾਸਕ ਰਿਕਾਰਡ ਹਾਸਲ ਕੀਤਾ ਹੈ, ਜੋ ਦੇਸ਼ ਵਾਸੀਆਂ ਲਈ ਮਾਣ ਵਾਲੀ ਗੱਲ - ਹਰਦੀਪ ਪੁਰੀ ਮੋਦੀ ਦੇ ਰਾਜ ਵਿੱਚ ਯੋਜਨਾਵਾਂ ਜ਼ਮੀਨੀ ਪੱਧਰ 'ਤੇ ਲੋਕਾਂ ਨੂੰ ਲਾਭ ਪਹੁੰਚਾ ਰਹੀਆਂ ਹਨ - ਹਰਦੀਪ ਪੁਰੀ ਭਾਜਪਾ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਹੈ, 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਇਕੱਲੇ ਲੜੇਗੀ - ਹਰਦੀਪ ਪੁਰੀ ਲੁਧਿਆਣਾ, 13 ਜੂਨ (ਮਨਜੀਤ ਸਿੰਘ ਰੋਮਾਣਾ) ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਪੁਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਦੇ 12 ਸਾਲ ਪੂਰੇ ਹੋਣ 'ਤੇ ਪ੍ਰੀਤ ਪੈਲੇਸ ਸਿਨੇਮਾ ਨੇੜੇ ਰੀਜੈਂਟਾ ਕਲਾਸਿਕ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹਰਦੀਪ ਪੁਰੀ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ 2014 ਵਿੱਚ ਸੱਤਾ ਸੰਭਾਲੀ ਸੀ ਤਾਂ ਦੇਸ਼ ਦੀ ਸਥਿਤੀ ਕੀ ਸੀ। ਪਹਿਲਾਂ ਦੀਆਂ ਯੋਜਨਾਵਾਂ ਅਤੇ ਮੌਜੂਦਾ ਯੋਜਨਾਵਾਂ ਵਿੱਚ ਅੰਤਰ ਸਾਫ਼ ਦਿਖਾਈ ਦੇ ਰਿਹਾ ਹੈ, ਅਤੇ ਯੋਜਨਾਵਾਂ ਜ਼ਮੀਨੀ ਪੱਧਰ 'ਤੇ ਲੋਕਾਂ ਨੂੰ ਵੀ ਲਾਭ ਪਹੁੰਚਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਇਤਿਹਾਸਕ ਰਿਕਾਰਡ ਹਾਸਲ ਕੀਤਾ ਹੈ। ਇਸ ਲਈ, ਇਹ ਸਾਰੇ ਨਾਗਰਿਕਾਂ ਲਈ ਜਸ਼ਨ ਦਾ ਵਿਸ਼ਾ ਹੈ, ਪਰ ਇਸ ਦੇ ਨਾਲ ਹੀ, ਅਸੀਂ ਪਿਛਲੇ 12 ਸਾਲਾਂ ਵਿੱਚ ਸਾਡੀ ਤਰੱਕੀ ਦੀ ਸਮੀਖਿਆ ਵੀ ਕਰ ਰਹੇ ਹਾਂ। ਪੈਟਰੋਲ...

ਐਸ.ਆਈ.ਆਰ ਮੁਹਿੰਮ ਤਹਿਤ ਜ਼ਿਲ੍ਹਾ ਪੱਧਰੀ ਮਾਸਟਰ ਟ੍ਰੇਨਰਾਂ ਨੇ ਸਹਾਇਕ ਚੋਣ ਰਜਿਸਟਰੇਸ਼ਨ ਅਫਸਰਾਂ, ਮਾਸਟਰ ਟ੍ਰੇਨਰਾਂ, ਟੈਕਨੀਕਲ ਤੇ ਕਲੈਰੀਕਲ ਸਟਾਫ ਨੂੰ ਦਿੱਤੀ ਸਿਖਲਾਈ - ਜ਼ਿਲ੍ਹਾ ਚੋਣ ਅਫ਼ਸਰ

चित्र
ਐਸ.ਆਈ.ਆਰ ਮੁਹਿੰਮ ਤਹਿਤ ਜ਼ਿਲ੍ਹਾ ਪੱਧਰੀ ਮਾਸਟਰ ਟ੍ਰੇਨਰਾਂ ਨੇ ਸਹਾਇਕ ਚੋਣ ਰਜਿਸਟਰੇਸ਼ਨ ਅਫਸਰਾਂ, ਮਾਸਟਰ ਟ੍ਰੇਨਰਾਂ, ਟੈਕਨੀਕਲ ਤੇ ਕਲੈਰੀਕਲ ਸਟਾਫ ਨੂੰ ਦਿੱਤੀ ਸਿਖਲਾਈ - ਜ਼ਿਲ੍ਹਾ ਚੋਣ ਅਫ਼ਸਰ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ ਅਧੀਨ ਹੁਣ ਅਗਲੀ ਟ੍ਰੇਨਿੰਗ 15 ਜੂਨ ਨੂੰ ਕਰਵਾਈ ਜਾਵੇਗੀ ਲੁਧਿਆਣਾ, 13 ਜੂਨ (ਮਨਜੀਤ ਸਿੰਘ ਰੋਮਾਣਾ) ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਚਲਾਈ ਜਾ ਰਹੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਮੁਹਿੰਮ ਤਹਿਤ ਜ਼ਿਲ੍ਹਾ ਪੱਧਰੀ ਮਾਸਟਰ ਟ੍ਰੇਨਰਾਂ (ਡੀ.ਐਲ.ਐਮ.ਟੀ) ਵਲੋਂ ਜ਼ਿਲ੍ਹੇ ਦੇ ਸਹਾਇਕ ਚੋਣ ਰਜਿਸਟਰੇਸ਼ਨ ਅਫਸਰਾਂ, ਅਸੈਂਬਲੀ ਲੈਵਲ ਮਾਸਟਰ ਟ੍ਰੇਨਰਾਂ, ਟੈਕਨੀਕਲ ਸਟਾਫ ਅਤੇ ਕਲੈਰੀਕਲ ਸਟਾਫ਼ ਨੂੰ ਅੱਜ ਸਥਾਨਕ ਬੱਚਤ ਭਵਨ ਵਿਖ਼ੇ ਵੱਖ-ਵੱਖ ਦੋ ਬੈਚ ਵਿੱਚ ਸਿਖਲਾਈ ਦਿੱਤੀ ਗਈ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਐਸ.ਆਈ.ਆਰ. ਪ੍ਰਕਿਰਿਆ ਨੂੰ ਪ੍ਰਭਾਵਸ਼ਾਲੀ ਅਤੇ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਅੱਜ 13 ਜੂਨ ਨੂੰ ਜ਼ਿਲ੍ਹਾ ਪੱਧਰੀ ਮਾਸਟਰ ਟ੍ਰੇਨਰਾਂ (ਡੀ.ਐਲ.ਐਮ.ਟੀ) ਵੱਲੋਂ ਚੋਣ ਹਲਕਾ 57-ਖੰਨਾ, 58-ਸਮਰਾਲਾ, 59-ਸਾਹਨੇਵਾਲ ਅਤੇ 61-ਲੁਧਿਆਣਾ ਦੱਖਣੀ ਦੇ ਸਹਾਇਕ ਚੋਣ ਰਜਿਸਟਰੇਸ਼ਨ ਅਫਸਰਾਂ, ਅਸੈਂਬਲੀ ਲੈਵਲ ਮਾਸਟ...

ਮਾਵਾਂ-ਧੀਆਂ ਸਤਿਕਾਰ ਯੋਜਨਾ ਨਾਲ ਮਹਿਲਾਵਾਂ ਨੂੰ ਮਿਲੇਗਾ ਨਵਾਂ ਆਰਥਿਕ ਸਹਾਰਾ, 1 ਜੁਲਾਈ ਤੋਂ ਖਾਤਿਆਂ ਵਿੱਚ ਆਉਣਗੇ ਪੈਸੇ : ਵਿਧਾਇਕ ਗਿਆਸਪੁਰਾ

चित्र
ਮਾਵਾਂ-ਧੀਆਂ ਸਤਿਕਾਰ ਯੋਜਨਾ ਨਾਲ ਮਹਿਲਾਵਾਂ ਨੂੰ ਮਿਲੇਗਾ ਨਵਾਂ ਆਰਥਿਕ ਸਹਾਰਾ, 1 ਜੁਲਾਈ ਤੋਂ ਖਾਤਿਆਂ ਵਿੱਚ ਆਉਣਗੇ ਪੈਸੇ: ਵਿਧਾਇਕ ਗਿਆਸਪੁਰਾ ਮਾਨ ਸਰਕਾਰ ਨੇ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ, 2027 ਚ ਦੁਬਾਰਾ ਬਣੇਗੀ ਮਾਨ ਸਰਕਾਰ ਪਾਇਲ, (ਲੁਧਿਆਣਾ), 13 ਜੂਨ (ਮਨਜੀਤ ਸਿੰਘ ਰੋਮਾਣਾ) ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਦੇ ਸਨਮਾਨ, ਸਸ਼ਕਤੀਕਰਨ ਅਤੇ ਆਰਥਿਕ ਮਜ਼ਬੂਤੀ ਲਈ ਸ਼ੁਰੂ ਕੀਤੀ ਗਈ ਮਾਵਾਂ-ਧੀਆਂ ਸਤਿਕਾਰ ਯੋਜਨਾ ਨੂੰ ਲੋਕਾਂ ਵੱਲੋਂ ਭਰਪੂਰ ਸਮਰਥਨ ਮਿਲ ਰਿਹਾ ਹੈ। ਇਸ ਯੋਜਨਾ ਤਹਿਤ ਅੱਜ ਪਾਇਲ ਵਿਖੇ ਰਜਿਸਟ੍ਰੇਸ਼ਨ ਸਬੰਧੀ ਟ੍ਰੇਨਿੰਗ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ ਗਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਮਾਵਾਂ ਅਤੇ ਧੀਆਂ ਨੇ ਸ਼ਮੂਲੀਅਤ ਕਰਕੇ ਰਜਿਸਟ੍ਰੇਸ਼ਨ ਦੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਹਲਕਾ ਪਾਇਲ ਦੇ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਲੋਕ ਭਲਾਈ ਦੀਆਂ ਯੋਜਨਾਵਾਂ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮਾਵਾਂ-ਧੀਆਂ ਸਤਿਕਾਰ ਯੋਜਨਾ ਪੰਜਾਬ ਦੀਆਂ ਮਹਿਲਾਵਾਂ ਲਈ ਇੱਕ ਇਤਿਹਾਸਕ ਪਹਿਲ ਹੈ, ਜਿਸ ਨਾਲ ਹਜ਼ਾਰਾਂ ਪਰਿਵਾਰਾਂ ਨੂੰ ਸਿੱਧਾ ਲਾਭ ਮਿਲੇਗਾ। ਵਿਧਾਇਕ ਗਿਆਸਪੁਰਾ ਨੇ ਦੱਸਿਆ ਕਿ ਸਰਕਾਰ ਵੱਲੋਂ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਆਸਾਨ ਬਣਾਇਆ...

ਮਾਨ ਸਰਕਾਰ ਦੀ ਸਿਹਤ ਕ੍ਰਾਂਤੀ, ਖੰਨਾ ਸਿਵਲ ਹਸਪਤਾਲ ਨੇ ਰਚਿਆ ਨਵਾਂ ਇਤਿਹਾਸ

चित्र
ਮਾਨ ਸਰਕਾਰ ਦੀ ਸਿਹਤ ਕ੍ਰਾਂਤੀ, ਖੰਨਾ ਸਿਵਲ ਹਸਪਤਾਲ ਨੇ ਰਚਿਆ ਨਵਾਂ ਇਤਿਹਾਸ ਐੱਸ.ਐੱਮ.ਓ ਡਾ. ਮਨਿੰਦਰ ਸਿੰਘ ਭਸੀਨ ਨੇ 300 ਤੋਂ ਵੱਧ ਦੂਰਬੀਨ ਸਰਜਰੀਆਂ ਕੀਤੀਆਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਮਰੀਜ਼ਾਂ ਨੂੰ ਕਰੀਬ 1 ਕਰੋੜ 35 ਲੱਖ ਦੇ ਮੁਫ਼ਤ ਇਲਾਜ ਦਾ ਲਾਭ ਪ੍ਰਸ਼ਾਸਨਿਕ ਅਤੇ ਮੈਡੀਕਲ ਸੇਵਾਵਾਂ ਵਿੱਚ ਵੀ ਅਹਿਮ ਭੂਮਿਕਾ ਨਿਭਾਅ ਰਹੇ ਐੱਸ.ਐੱਮ.ਓ ਭਸੀਨ ਖੰਨਾ, (ਲੁਧਿਆਣਾ), 13 ਜੂਨ (ਮਨਜੀਤ ਸਿੰਘ ਰੋਮਾਣਾ) ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਸਾਕਾਰ ਨਤੀਜੇ ਸਰਕਾਰੀ ਹਸਪਤਾਲਾਂ ਵਿੱਚ ਸਪੱਸ਼ਟ ਤੌਰ ’ਤੇ ਨਜ਼ਰ ਆ ਰਹੇ ਹਨ। ਇਸਦੀ ਇੱਕ ਸ਼ਾਨਦਾਰ ਮਿਸਾਲ ਖੰਨਾ ਦਾ ਸਿਵਲ ਹਸਪਤਾਲ ਬਣ ਕੇ ਸਾਹਮਣੇ ਆਇਆ ਹੈ, ਜਿੱਥੇ ਸੀਨੀਅਰ ਮੈਡੀਕਲ ਅਫਸਰ (ਐੱਸ.ਐੱਮ.ਓ) ਡਾ. ਮਨਿੰਦਰ ਸਿੰਘ ਭਸੀਨ ਦੀ ਅਗਵਾਈ ਹੇਠ ਦੂਰਬੀਨ (ਲੈਪ੍ਰੋਸਕੋਪਿਕ) ਸਰਜਰੀਆਂ ਦੇ ਖੇਤਰ ਵਿੱਚ ਇੱਕ ਹੋਰ ਵੱਡੀ ਉਪਲਬਧੀ ਦਰਜ ਕੀਤੀ ਗਈ ਹੈ। ਐੱਸ.ਐੱਮ.ਓ ਡਾ. ਮਨਿੰਦਰ ਭਸੀਨ ਵੱਲੋਂ ਖੁਦ ਹੁਣ ਤੱਕ 300 ਤੋਂ ਵੱਧ ਸਫਲ ਦੂਰਬੀਨ ਸਰਜਰੀਆਂ ਕੀਤੀਆਂ ਜਾ ਚੁੱਕੀਆਂ ਹਨ, ਜਿਸ ਨਾਲ ਨਾ ਸਿਰਫ਼ ਸੈਂਕੜਿਆਂ ਮਰੀਜ਼ਾਂ ਨੂੰ ਉੱਚ ਪੱਧਰੀ ਇਲਾਜ ਮਿਲਿਆ ਹੈ, ਸਗੋਂ ਸਰਕਾਰੀ ਸਿਹਤ ਪ੍ਰਣਾਲੀ ਪ੍ਰਤੀ ਲੋਕਾਂ ਦਾ ਵਿਸ਼ਵਾਸ ਵੀ ਹੋਰ ਮਜ਼ਬੂਤ ਹੋਇਆ ਹੈ। ਇਹ ਆਪਰੇਸ਼ਨ 1 ਜਨਵਰੀ 2025 ਤੋਂ ਲੈ ਕੇ 23 ਜੂਨ 2026 ਤੱਕ ਕੀਤੇ ਗਏ।...

ਅੱਠਵੀਂ, ਨੌਵੀਂ ਅਤੇ ਦਸਵੀਂ ਜਮਾਤ ਦੀ ਰਜਿਸਟਰੇਸ਼ਨ ਮਿਤੀ 15 ਅਗਸਤ ਤੱਕ ਕੀਤਾ ਜਾਵੇ : ਆਜਾਦ

चित्र
ਅੱਠਵੀਂ, ਨੌਵੀਂ ਅਤੇ ਦਸਵੀਂ ਜਮਾਤ ਦੀ ਰਜਿਸਟਰੇਸ਼ਨ ਮਿਤੀ 15 ਅਗਸਤ ਤੱਕ ਕੀਤਾ ਜਾਵੇ : ਆਜਾਦ  ਲੁਧਿਆਣਾ ,13 ਜੂਨ (ਮਨਜੀਤ ਸਿੰਘ ਰੋਮਾਣਾ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਨੌਵੀਂ ਅਤੇ ਦਸਵੀਂ ਜਮਾਤ ਲਈ ਰਜਿਸਟਰੇਸ਼ਨ ਦੀ ਮਿਤੀ 10 ਜੁਲਾਈ ਰੱਖੀ ਹੋਈ ਹੈ। ਇਸ ਵਾਰ ਵਿਦਿਆਰਥੀਆਂ ਨੂੰ ਡਿਜੀਟਲ ਜਨਮ ਸਰਟੀਫਿਕੇਟ ਨਾਲ ਅਪਲੋਡ ਕਰਨਾ ਜਰੂਰੀ ਲਿਖਿਆ ਹੈ। ਪਰ ਇਸ ਸਮੇਂ ਸਕੂਲਾਂ ਚ ਛੁੱਟੀਆਂ ਚੱਲ ਰਹੀਆਂ ਹਨ ਜਿਸ ਕਾਰਨ ਸਕੂਲ ਮੁਖੀਆਂ ਵੱਲੋਂ ਬੱਚਿਆਂ ਨੂੰ ਡਿਜੀਟਲ ਸਰਟੀਫਿਕੇਟ ਲਿਆਉਣ ਲਈ ਕਿਹਾ ਜਾ ਰਿਹਾ ਹੈ। ਜੋ ਮਾਪਿਆਂ ਲਈ ਪਰੇਸ਼ਾਨੀ ਦਾ ਕਾਰਨ ਬਣਦੇ ਹਨ ਕਿਉਂਕਿ ਕਈ ਬੱਚੇ ਆਪਣੇ ਰਿਸ਼ਤੇਦਾਰਾਂ ਦੇ ਗਏ ਹੋਏ ਹਨ। ਇਸ ਤੋਂ ਇਲਾਵਾ ਕਈਆਂ ਕੋਲ ਇਹ ਡਿਜੀਟਲ ਸਰਟੀਫਿਕੇਟ ਨਹੀਂ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਦੇ ਕੌਮੀ ਪ੍ਰਧਾਨ ਆਸਾ ਸਿੰਘ ਆਜ਼ਾਦ ਨੇ ਪੱਤਰਕਾਰਾਂ ਨਾਲ ਸਾਂਝਾ ਕੀਤਾ। ਉਹਨਾਂ ਕਿਹਾ ਕਿ ਹੈਰਾਨੀ ਇਸ ਗੱਲ ਦੀ ਹੈ ਕਿ ਇੱਕ ਪਾਸੇ ਬੋਰਡ ਨੇ ਦਾਖਲਾ ਮਿਤੀ 15 ਅਗਸਤ 2026 ਰੱਖੀ ਹੋਈ ਹੈ। ਸੋ ਜੇਕਰ ਕਿਸੇ ਵਿਦਿਆਰਥੀ ਨੇ ਪਹਿਲੀ ਅਗਸਤ ਨੂੰ ਦਾਖਲਾ ਲਿਆ ਤਾਂ ਉਸ ਦੀ ਰਜਿਸਟਰੇਸ਼ਨ ਕਿਵੇਂ ਜਾਵੇਗੀ। ਇਸ ਸਬੰਧੀ ਇੱਕ ਮਾਤਾ ਸੀਤਾ ਰਾਣੀ ਨੇ ਦੱਸਿਆ ਕਿ ਬੋਰਡ ਰਜੈਸਟਰੇਸ਼ਨ ਦੀ ਮਿਤੀ ਵੀ 15 ਅਗਸਤ ਕਰੇ। ਕਿਉਂਕਿ ਬੱਚੇ ਆਪਣਾ ਰਿਕਾਰਡ ਚੰਗੀ ਤਰ੍ਹਾਂ ਦਰਜ ਕਰਾ ਸਕਣਗੇ। ਜਿਸ ਕਾਰਨ ਬੱਚਿਆਂ ਦੀ ਰ...

ਸੂਬੇ ਵਿੱਚ ਅਜਿਹੀ ਸਰਕਾਰ ਬਣੇ ਜੋ ਨਿੱਜੀ ਫਾਇਦੇ ਤੋ ਉੱਪਰ ਉੱਠ ਕੇ ਪੰਜਾਬ ਬਾਰੇ ਸੋਚੇ - ਮਨੀਸ਼ ਤਿਵਾੜੀ

चित्र
ਸੂਬੇ ਵਿੱਚ ਅਜਿਹੀ ਸਰਕਾਰ ਬਣੇ ਜੋ ਨਿੱਜੀ ਫਾਇਦੇ ਤੋ ਉੱਪਰ ਉੱਠ ਕੇ ਪੰਜਾਬ ਬਾਰੇ ਸੋਚੇ - ਮਨੀਸ਼ ਤਿਵਾੜੀ ਕਿਹਾ - ਮਾਨ ਸਰਕਾਰ ਨੇ ਪੰਜਾਬ ਤੇ ਚੜਾ ਦਿੱਤਾ ਹੈ 4.47 ਲੱਖ ਕਰੋੜ ਰੁਪਏ ਦਾ ਕਰਜਾ ਲੁਧਿਆਣਾ, 13 ਜੂਨ (ਮਨਜੀਤ ਸਿੰਘ ਰੋਮਾਣਾ) ਸਾਬਕਾ ਕੇਂਦਰੀ ਮੰਤਰੀ ਅਤੇ ਚੰਡੀਗੜ ਤੋਂ ਲੋਕਸਭਾ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਸੂਬੇ ਵਿੱਚ ਅਗਲੀ ਵਾਰ ਅਜਿਹੀ ਸਰਕਾਰ ਬਣੇ, ਜੋ ਆਪਣੇ ਨਿੱਜੀ ਫਾਇਦੇ ਤੋਂ ਉੱਪਰ ਉਠ ਕੇ ਪੰਜਾਬ ਦੇ ਬਾਰੇ ਸੋਚੇ। ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਗੁਰਮੇਲ ਸਿੰਘ ਪਹਿਲਵਾਨ ਦੇ ਘਰ ਵਿਸ਼ੇਸ਼ ਮੁਲਾਕਾਤ ਲਈ ਪਹੁੰਚੇ ਐਮਪੀ ਮਨੀਸ਼ ਤਿਵਾੜੀ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਪੰਜਾਬ ਦੇ ਸਾਹਮਣੇ ਕਈ ਗੰਭੀਰ ਚੁਨੌਤੀਆਂ ਹਨ। ਆਪ ਸਰਕਾਰ ਨੇ ਪੰਜਾਬ ਤੇ 4.47 ਲੱਖ ਕਰੋੜ ਰੁਪਏ ਦਾ ਕਰਜਾ ਚੜਾ ਦਿੱਤਾ ਹੈ। ਸਰਕਾਰ ਨੂੰ ਪਿਛਲੇ ਕਰਜੇ ਦਾ ਵਿਆਜ ਚੁਕਾਉਣ ਲਈ ਵੀ ਕਰਜਾ ਹੀ ਲੈਣਾ ਪੈਂਦਾ ਹੈ। ਸੂਬੇ ਦੇ 84 ਫੀਸਦੀ ਕਿਸਾਨਾਂ ਕੋਲ ਢਾਈ ਤੋਂ ਤਿੰਨ ਏਕੜ ਜਮੀਨ ਹੀ ਬਚੀ ਹੈ। 1980 ਤੋਂ ਹੁਣ ਤੱਕ ਧਰਤੀ ਦਾ ਭੂਜਲ ਪੱਧਰ 20 ਮੀਟਰ ਤੱਕ ਹੇਠਾਂ ਡਿੱਗ ਚੁੱਕਾ ਹੈ। ਆਇਲੈਟਸ ਦਾ ਕੰਮ ਵੀ ਬੰਦ ਹੋ ਗਿਆ ਹੈ, ਕਿਓੰਕਿ ਕਈ ਦੇਸ਼ਾਂ ਨੇ ਨਿਯਮ ਐਨੇ ਸਖਤ ਕਰ ਦਿੱਤੇ ਹਨ ਕਿ ਓਥੇ ਜਾਣਾ ਅਤੇ ਸਰਵਾਈਵ ਕਰਨਾ ਮੁਸ਼ਕਿਲ ਹੋ ਗਿਆ ਹੈ। ਕਾਨੂੰਨ ਵਿਵਸਥਾ ਪੂਰੀ ਤਰਾਂ ਖਰਾਬ ਹੋ ਚੁੱਕੀ ਹੈ। ਪਾਕਿਸਤਾਨ ਦੀ ਦਖਲਅੰਦਾਜੀ ਸੀਮਾ ਪਾਰ ਤੋਂ ਆਉਣ ਵਾਲੇ ਡਰੋਨ ਅਤੇ ਲਗ...

ਖੱਤਰੀ ਅਰੋੜਾ ਵੈਲਫੇਅਰ ਬੋਰਡ, ਪੰਜਾਬ ਦੇ ਚੇਅਰਮੈਨ ਸ. ਰਜਿੰਦਰ ਸਿੰਘ ਬਸੰਤ ਦਾ ਧੰਨਵਾਦ

चित्र
ਖੱਤਰੀ ਅਰੋੜਾ ਵੈਲਫੇਅਰ ਬੋਰਡ, ਪੰਜਾਬ ਦੇ ਚੇਅਰਮੈਨ ਸ. ਰਜਿੰਦਰ ਸਿੰਘ ਬਸੰਤ ਦਾ ਧੰਨਵਾਦ ਲੁਧਿਆਣਾ, 11 ਜੂਨ (ਮਨਜੀਤ ਸਿੰਘ ਰੋਮਾਣਾ) ਅੱਜ ਖੱਤਰੀ ਅਰੋੜਾ ਵੈਲਫੇਅਰ ਬੋਰਡ, ਪੰਜਾਬ ਦੇ ਚੇਅਰਮੈਨ ਸ. ਰਜਿੰਦਰ ਸਿੰਘ ਬਸੰਤ ਦਾ ਧੰਨਵਾਦ ਕਰਨ ਲਈ ਲੁਧਿਆਣਾ ਤੋਂ ਬੋਰਡ ਦੇ ਨਵ-ਨਿਯੁਕਤ ਜ਼ਿਲ੍ਹਾ ਚੇਅਰਮੈਨ ਸ. ਚਿਰਾਗ ਰਾਜੂ ਥਾਪਰ ਅਤੇ ਜ਼ਿਲ੍ਹਾ ਉਪ-ਚੇਅਰਮੈਨ ਸ. ਚਰਨਪ੍ਰੀਤ ਸਿੰਘ ਲਾਂਬਾ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ 'ਤੇ ਪਹੁੰਚੇ।  ਆਗੂਆਂ ਨੇ ਕਿਹਾ ਕਿ ਚੇਅਰਮੈਨ ਸਾਹਿਬ ਵੱਲੋਂ ਪਾਰਟੀ ਵਿੱਚ ਦਿੱਤੇ ਗਏ ਮਾਣ-ਸਨਮਾਨ ਲਈ ਅਸੀਂ ਤਹਿ ਦਿਲੋਂ ਧੰਨਵਾਦੀ ਹਾਂ। ਇਸ ਮੌਕੇ ਵਿਚਾਰ-ਚਰਚਾ ਕਰਦਿਆਂ ਉਨ੍ਹਾਂ ਚੇਅਰਮੈਨ ਸਾਹਿਬ ਨੂੰ ਭਰੋਸਾ ਦਿਵਾਇਆ ਕਿ ਅਸੀਂ ਤੁਹਾਡੇ ਨਾਲ ਚਟਾਨ ਵਾਂਗ ਖੜ੍ਹੇ ਹਾਂ। ਅਸੀਂ ਆਪਣੇ ਖੱਤਰੀ ਅਰੋੜਾ ਭਾਈਚਾਰੇ ਦੀ ਭਲਾਈ ਲਈ ਲਗਾਤਾਰ ਕੰਮ ਕਰਦੇ ਰਹਾਂਗੇ ਅਤੇ ਸਮਾਜ ਭਲਾਈ ਦੇ ਕਾਰਜਾਂ ਨੂੰ ਪਹਿਲ ਦੇਵਾਂਗੇ।  ਨਾਲ ਹੀ ਆਗੂਆਂ ਨੇ ਵਚਨ ਦਿੱਤਾ ਕਿ ਆਮ ਆਦਮੀ ਪਾਰਟੀ ਲਈ ਦਿਨ-ਰਾਤ ਮਿਹਨਤ ਕਰਾਂਗੇ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੂੰ ਹੋਰ ਮਜ਼ਬੂਤ ਬਣਾਵਾਂਗੇ। ਇਸ ਮੀਟਿੰਗ ਵਿੱਚ ਪੰਜਾਬ ਸਮਾਲ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਸ. ਸ਼ਰਨਪਾਲ ਸਿੰਘ ਮੱਕੜ ਵੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ। ਸਾਰੇ ਨਵ-ਨਿਯੁਕਤ ਚੇਅਰਮੈਨ, ਉਪ-ਚੇਅਰਮੈਨ ਅਤੇ ਸ. ਸ਼ਰਨਪਾਲ ਸਿੰਘ ਮੱਕੜ ਵੱਲੋਂ...

ਆਪ ਆਗੂ ਰਾਜ ਕੁਮਾਰ ਅਗਰਵਾਲ ਵਲੋਂ ਨਿਜੀ ਤੌਰ ਤੇ ਚਰਨਪ੍ਰੀਤ ਸਿੰਘ ਲਾਂਬਾ ਨੂੰ ਸ਼ੁਭ ਕਾਮਨਾਵਾਂ ਭੇਂਟ ਕੀਤੀਆਂ

चित्र
ਆਪ ਆਗੂ ਰਾਜ ਕੁਮਾਰ ਅਗਰਵਾਲ ਵਲੋਂ ਨਿਜੀ ਤੌਰ ਤੇ ਚਰਨਪ੍ਰੀਤ ਸਿੰਘ ਲਾਂਬਾ ਨੂੰ ਸ਼ੁਭ ਕਾਮਨਾਵਾਂ ਭੇਂਟ ਕੀਤੀਆਂ ਲੁਧਿਆਣਾ 13 ਜੂਨ (ਮਨਜੀਤ ਸਿੰਘ ਰੋਮਾਣਾ) ਆਮ ਆਦਮੀ ਪਾਰਟੀ ਦੀ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਆਪ ਆਗੂ ਰਾਜ ਕੁਮਾਰ ਅਗਰਵਾਲ ਨੇ ਪੰਜਾਬ ਖੱਤਰੀ ਅਰੌੜਾ ਵੈਲਫੇਅਰ ਬੋਰਡ ਜ਼ਿਲ੍ਹਾ ਲੁਧਿਆਣਾ ਦਾ ਵਾਈਸ ਚੇਅਰਮੈਨ ਨਿਯੁਕਤ ਹੋਣ ਤੇ ਚਰਨਪ੍ਰੀਤ ਸਿੰਘ ਲਾਂਬਾ ਨੂੰ ਨਿਜੀ ਤੌਰ ਤੇ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਗੁਲਦਸਤਾ ਦੇ ਕੇ ਸ਼ੁਭ ਕਾਮਨਾਵਾਂ ਤੇ ਮੁਬਾਰਕਾਂ ਦਿੱਤੀਆਂ। ਦੋਨੋ ਆਗੂ ਸਾਹਿਬਾਨਾ ਨੇ ਆਮ ਆਦਮੀ ਪਾਰਟੀ ਦੁਆਰਾ ਦਿਤੀਆਂ ਗਈਆਂ ਜ਼ਿੰਮੇਵਾਰੀਆਂ ਨੂੰ ਯਾਦ ਕਰਦਿਆਂ ਆਪਣੇ ਸੰਘਰਸ਼ਮਈ ਸਫ਼ਰ ਨੂੰ ਪਰਿਵਾਰ ਸਾਹਿਤ ਯਾਦ ਕੀਤਾ। ਇਸ ਮੌਕੇ ਤੇ ਰਾਜ ਕੁਮਾਰ ਅਗਰਵਾਲ ਨੇ ਪੰਜਾਬ ਖੱਤਰੀ ਅਰੌੜਾ ਵੈਲਫੇਅਰ ਬੋਰਡ ਦੇ ਚੇਅਰਮੈਨ ਸ੍ਰ ਰਾਜਿੰਦਰ ਸਿੰਘ ਬਸੰਤ ਜੀ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਵਿਸ਼ੇਸ਼ ਉਪਰਾਲਾ ਕੀਤਾ ਅਤੇ ਚੇਅਰਮੈਨ ਸਾਹਿਬਾਨ ਨੂੰ ਵਿਸ਼ਵਾਸ ਦਿਵਾਇਆ ਕਿ ਚਰਨਪ੍ਰੀਤ ਸਿੰਘ ਲਾਂਬਾ ਪੰਜਾਬ ਖੱਤਰੀ ਅਰੌੜਾ ਪਰਿਵਾਰ ਵਿੱਚ ਤੁਹਾਡੇ ਨਾਲ ਦਿਨ ਰਾਤ ਮਿਹਨਤ ਕਰਦੇ ਹੋਏ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾ ਕੇ ਪੰਜਾਬ ਅੰਦਰ ਦੁਬਾਰਾ ਆਪ ਦੀ ਸਰਕਾਰ ਬਣਾ ਕੇ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਨੂੰ ਪੰਜਾਬ ਵਾਸੀਆਂ ਦੀ ਸੇਵਾ ਕਰਨ ਦਾ ਮੌਕਾ...

ਪੰਜਾਬ ਦੇ ਉਦਯੋਗਾਂ ਨੂੰ ਭਾਰਤ ਦੇ ਯੂਕੇ ਅਤੇ ਯੂਰਪ ਨਾਲ ਆਧੁਨਿਕ ਐੱਫ.ਟੀ.ਏ. ਤੋਂ ਵੱਡਾ ਲਾਭ ਮਿਲਣ ਦੀ ਸੰਭਾਵਨਾ : ਡਾ. ਸੇਨੂ ਦੁੱਗਲ

चित्र
ਪੰਜਾਬ ਦੇ ਉਦਯੋਗਾਂ ਨੂੰ ਭਾਰਤ ਦੇ ਯੂਕੇ ਅਤੇ ਯੂਰਪ ਨਾਲ ਆਧੁਨਿਕ ਐੱਫ.ਟੀ.ਏ. ਤੋਂ ਵੱਡਾ ਲਾਭ ਮਿਲਣ ਦੀ ਸੰਭਾਵਨਾ : ਡਾ. ਸੇਨੂ ਦੁੱਗਲ ਐੱਫਆਈਸੀਸੀਆਈ (ਫਿੱਕੀ) ਅਤੇ ਸੀਟੀਆਈਐਲ ਵੱਲੋਂ ਪੰਜਾਬ ਦੇ ਉਦਯੋਗਾਂ ਲਈ ਯੂਕੇ ਅਤੇ ਯੂਰਪੀ ਬਾਜ਼ਾਰਾਂ ਵਿੱਚ ਨਿਰਯਾਤ ਮੌਕਿਆਂ ਨੂੰ ਖੋਲ੍ਹਣ ਸਬੰਧੀ ਕਾਨਫਰੰਸ ਦਾ ਆਯੋਜਨ ਐੱਫਆਈਸੀਸੀਆਈ ਵੱਲੋਂ ਪੰਜਾਬ ਤੋਂ ਨਿਰਯਾਤ ਵਿੱਚ ਤੇਜ਼ੀ ਲਿਆਉਣ ਲਈ ਅਧਿਐਨ ਕੀਤਾ ਜਾਵੇਗਾ ਲੁਧਿਆਣਾ, 13 ਜੂਨ (ਮਨਜੀਤ ਸਿੰਘ ਰੋਮਾਣਾ) ਭਾਰਤ ਵੱਲੋਂ ਹਾਲ ਹੀ ਵਿੱਚ ਯੂਨਾਈਟਿਡ ਕਿੰਗਡਮ (ਯੂਕੇ), ਯੂਰਪੀ ਸੰਘ (ਈਯੂ) ਅਤੇ ਯੂਰਪੀ ਫ੍ਰੀ ਟ੍ਰੇਡ ਐਸੋਸੀਏਸ਼ਨ (ਈਐੱਫਟੀਏ) ਨਾਲ ਕੀਤੇ ਅਤੇ ਪ੍ਰਸਤਾਵਿਤ ਫ੍ਰੀ ਟ੍ਰੇਡ ਐਗਰੀਮੈਂਟਸ (ਐੱਫ.ਟੀ.ਏ.) ਨਾਲ ਪੰਜਾਬ ਦੇ ਨਿਰਯਾਤ-ਕੇਂਦਰਿਤ ਉਦਯੋਗਾਂ ਨੂੰ ਵੱਡਾ ਲਾਭ ਮਿਲਣ ਦੀ ਸੰਭਾਵਨਾ ਹੈ। ਇਹ ਵਿਚਾਰ ਫੈਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ (ਫਿੱਕੀ) ਅਤੇ ਸੈਂਟਰ ਫਾਰ ਟ੍ਰੇਡ ਐਂਡ ਇਨਵੈਸਟਮੈਂਟ ਲਾਅ (ਸੀਟੀਆਈਐਲ) ਵੱਲੋਂ ਲੁਧਿਆਣਾ ਵਿੱਚ ਆਯੋਜਿਤ ਇਕ ਕਾਨਫਰੰਸ ਦੌਰਾਨ ਉਦਯੋਗ ਮਾਹਿਰਾਂ ਅਤੇ ਨੀਤੀ ਨਿਰਧਾਰਕਾਂ ਵੱਲੋਂ ਪ੍ਰਗਟ ਕੀਤੇ ਗਏ। ਕਾਨਫਰੰਸ ਦਾ ਮੁੱਖ ਕੇਂਦਰ ਭਾਰਤ ਦੇ ਆਧੁਨਿਕ ਵਪਾਰ ਸਮਝੌਤਿਆਂ ਦਾ ਲਾਭ ਲੈ ਕੇ ਨਿਰਯਾਤ ਮੌਕਿਆਂ ਨੂੰ ਵਧਾਉਣਾ ਅਤੇ ਪੰਜਾਬ ਨੂੰ ਇੱਕ ਮਜ਼ਬੂਤ ਨਿਰਯਾਤ-ਕੇਂਦਰਿਤ ਅਰਥਵਿਵਸਥਾ ਵਜੋਂ ਮਜ਼ਬੂਤ ਕਰਨਾ ਸੀ। ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਸੇਨੂ...

“ਜਰਨੈਲ ਸਿੰਘ ਆਰਟਿਸਟ ਸਿਮਰਤੀ ਗ੍ਰੰਥ “ ਲੁਧਿਆਣਾ ਵਿੱਚ ਪ੍ਰੋ. ਜਗਮੋਹਨ ਸਿੰਘ , ਡਾ. ਐੱਸ ਪੀ ਸਿੰਘ , ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਣ

चित्र
“ਜਰਨੈਲ ਸਿੰਘ ਆਰਟਿਸਟ ਸਿਮਰਤੀ ਗ੍ਰੰਥ “ ਲੁਧਿਆਣਾ ਵਿੱਚ ਪ੍ਰੋ. ਜਗਮੋਹਨ ਸਿੰਘ , ਡਾ. ਐੱਸ ਪੀ ਸਿੰਘ , ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਣ ਲੁਧਿਆਣਾ, 13 ਜੂਨ (ਮਨਜੀਤ ਸਿੰਘ ਰੋਮਾਣਾ) ਵਿਸ਼ਵ ਪ੍ਰਸਿੱਧ ਪੰਜਾਬੀ ਲੋਕ ਕਲਾ ਫੁਲਕਾਰੀਆਂ ਅਤੇ ਸਿੱਖ ਇਤਿਹਾਸ ਨੂੰ ਵੱਖ ਵੱਖ ਪੇਟਿੰਗਜ਼ ਤੇ ਕੰਧ ਚਿੱਤਰਾਂ ਵਿੱਚ ਸੰਭਾਲਣ ਵਾਲੇ ਚਿੱਤਰਕਾਰ “ ਜਰਨੈਲ ਸਿੰਘ ਆਰਟਿਸਟ ਦੀ ਯਾਦ ਵਿੱਚ ਵੈਨਕੁਵਰ ਵਿਚਾਰ ਮੰਚ ਵੱਲੋਂ ਤਿਆਰ ਤੇ ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਬਹੁਤ ਸੁੰਦਰ ਸਰੂਪ ਵਿੱਚ ਪੇਸ਼ ਪ੍ਰਕਾਸ਼ਨਾ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਿਜ ਸਿਵਲ ਲਾਈਨਜ਼ ਲੁਧਿਆਣਾ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਐੱਸ ਪੀ ਸਿੰਘ, ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ, ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨ ਕੌਂਸਲ ਦੇ ਆਨਰੇਰੀ ਸਕੱਤਰ ਸ. ਹਰਸ਼ਰਨ ਸਿੰਘ ਨਰੂਲਾ , ਡਾ. ਲ਼ਖਵਿੰਦਰ ਜੌਹਲ, ਮਨਦੀਪ ਕੌਰ ਭਮਰਾ,ਕਾਲਿਜ ਪ੍ਰਿੰਸੀਪਲ ਡਾ. ਰਾਜਿੰਦਰ ਕੌਰ ਮਲਹੋਤਰਾ, ਪ੍ਰਕਾਸ਼ਕ ਸਤੀਸ਼ ਗੁਲਾਟੀ ਅਤੇ ਇਸ ਸਿਮਰਤੀ ਗ੍ਰੰਥ ਦੇ ਸੰਪਾਦਕੀ ਮੰਡਲ ਦੇ ਮੁਖੀ ਸ.ਜਰਨੈਲ ਸਿੰਘ ਸੇਖਾ ਦੇ ਸਪੁੱਤਰ ਨਵਨੀਤ ਸਿੰਘ ਸੇਖਾ ਨੇ ਲੋਕ ਅਰਪਣ ਕੀਤਾ।  ਇਸ ਸਿਮਰਤੀ ਗਰੱਥ ਦਾ ਸੰਪਾਦਨ ਜਰਨ...

ਮਿਸ਼ਨ ਕਲੀਨ ਪੰਜਾਬ’ ਤਹਿਤ ਲੁਧਿਆਣਾ ਪਹੁੰਚੇ ਹਰਜੋਤ ਸਿੰਘ ਬੈਂਸ, ਸਫ਼ਾਈ ਸੇਵਕਾਂ ਨਾਲ ਚਾਹ ਦਾ ਕੱਪ ਕੀਤਾ ਸਾਂਝਾ

चित्र
‘ਮਿਸ਼ਨ ਕਲੀਨ ਪੰਜਾਬ’ ਤਹਿਤ ਲੁਧਿਆਣਾ ਪਹੁੰਚੇ ਹਰਜੋਤ ਸਿੰਘ ਬੈਂਸ, ਸਫ਼ਾਈ ਸੇਵਕਾਂ ਨਾਲ ਚਾਹ ਦਾ ਕੱਪ ਕੀਤਾ ਸਾਂਝਾ •ਤੁਸੀਂ ਸਫ਼ਾਈ ਸੇਵਕਾਂ ਤੋਂ ਸ਼ਹਿਰਾਂ ਨੂੰ ਸਾਫ਼-ਸੁਥਰਾ ਰੱਖਣ ਦੇ ਢੰਗ-ਤਰੀਕੇ ਜਾਣ ਸਕਦੇ ਹੋ: ਹਰਜੋਤ ਬੈਂਸ • ‘ਮਿਸ਼ਨ ਕਲੀਨ ਪੰਜਾਬ’ ਨੂੰ ਸਿਰਫ਼ ਫਾਈਲਾਂ ਅਤੇ ਜੁਰਮਾਨਿਆਂ ਨਾਲ ਨਹੀਂ ਚਲਾਇਆ ਜਾ ਸਕਦਾ: ਸਥਾਨਕ ਸਰਕਾਰਾਂ ਮੰਤਰੀ ਚੰਡੀਗੜ੍ਹ, 12 ਜੂਨ (ਮਨਜੀਤ ਸਿੰਘ ਰੋਮਾਣਾ) ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ ਦੇ ਬਾਹਰ ਸਵੇਰ ਦਾ ਮਾਹੌਲ ਆਮ ਤੌਰ 'ਤੇ ਇੱਕੋ ਜਿਹਾ ਹੁੰਦਾ ਹੈ; ਐਂਬੂਲੈਂਸਾਂ ਦੇ ਸਾਇਰਨ, ਮਰੀਜ਼ਾਂ ਦੇ ਰਿਸ਼ਤੇਦਾਰਾਂ ਦੀ ਦੌੜ-ਭੱਜ, ਚਾਹ ਵੇਚਣ ਵਾਲੇ ਆਵਾਜ਼ਾਂ ਮਾਰਦੇ ਹਨ। ਪਰ ਅੱਜ ਸਵੇਰੇ ਉਸ ਵੇਲੇ ਇਹ ਮਾਹੌਲ ਬਦਲਿਆ ਹੋਇਆ ਦੇਖਿਆ ਜਦੋਂ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਸ. ਹਰਜੋਤ ਸਿੰਘ ਬੈਂਸ ਕਾਰ ਤੋਂ ਬਾਹਰ ਨਿਕਲੇ। ਉਨ੍ਹਾਂ ਨਾਲ ਕੋਈ ਕਾਫਲਾ ਨਹੀਂ, ਕੋਈ ਲਾਲ ਬੱਤੀ ਵਾਲੀ ਗੱਡੀ ਨਹੀਂ ਸੀ, ਕੋਈ ਅਧਿਕਾਰੀ ਫਾਈਲਾਂ ਲੈ ਕੇ ਉਨ੍ਹਾਂ ਦੇ ਪਿੱਛੇ ਨਹੀਂ ਆ ਰਹੇ ਸਨ। ਉਹ ਲੁਧਿਆਣਾ ਨਗਰ ਨਿਗਮ ਦੇ ਖੇਤਰਾਂ ਦੀ ਅਚਨਚੇਤ ਚੈਕਿੰਗ ਕਰਨ ਆਏ ਸਨ। ਉਹ ਸਿੱਧਾ ਸਫ਼ਾਈ ਸੇਵਕਾਂ ਦੀ ਇਕ ਟੀਮ ਕੋਲ ਗਏ ਜੋ ਹਸਪਤਾਲ ਦੇ ਨੇੜੇ ਇੱਕ ਸੜਕ ਦੀ ਸਫਾਈ ਕਰ ਰਹੇ ਸਨ। ਸਥਾਨਕ ਸਰਕਾਰਾਂ ਮੰਤਰੀ ਨੇ ਇੱਕ ਛੋਟਾ ਜਿਹਾ ਸਟੂਲ ਖਿੱਚਿਆ, ਜਿਸ ਦੀ ਵਰਤੋਂ ਸੜਕ ਕਿਨਾਰੇ ਚਾਹ ਵੇਚਣ ਵਾਲੇ ਕਰਦੇ ਹਨ, ਅਤੇ ਸਫਾਈ ਕਰਮਚ...

ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ

चित्र
ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ, "ਸ਼ਹਿਰ ਲੁਧਿਆਣਾ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ " - ਸਥਾਨਕ ਸਰਕਾਰਾਂ ਮੰਤਰੀ ਵੱਲੋਂ ਮਿਸ਼ਨ ਕਲੀਨ ਪੰਜਾਬ ਤਹਿਤ ਲੁਧਿਆਣਾ ਦਾ ਸਵੇਰੇ-ਸਵੇਰੇ ਅਚਨਚੇਤ ਨਿਰੀਖਣ - ਮਾਨਸੂਨ ਤੋਂ ਪਹਿਲਾਂ ਸਾਰੀਆਂ ਸੀਵਰ ਲਾਈਨਾਂ ਦੀ ਸਫਾਈ ਅਤੇ 24x7 ਵਾਰ ਰੂਮ ਸਥਾਪਤ ਕਰਨ ਦੇ ਹੁਕਮ ਦਿੱਤੇ  ਲੁਧਿਆਣਾ, 12 ਜੂਨ (ਮਨਜੀਤ ਸਿੰਘ ਰੋਮਾਣਾ) ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਸ਼ਹਿਰ ਲੁਧਿਆਣਾ ਨੂੰ “ਮੈਨਹੋਲ ਅਤੇ ਟੋਏ ਮੁਕਤ” ਬਣਾਉਣ ਲਈ 30 ਜੂਨ ਦੀ ਸਮਾਂ ਸੀਮਾ ਨਿਰਧਾਰਤ ਕਰਦਿਆਂ ਸਾਰੇ ਨਗਰ ਨਿਗਮ ਅਧਿਕਾਰੀਆਂ ਨੂੰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ “ਮਿਸ਼ਨ ਕਲੀਨ ਪੰਜਾਬ” ਤਹਿਤ ਰੋਜ਼ਾਨਾ ਸਵੇਰੇ 7 ਵਜੇ ਤੋਂ ਸਵੇਰੇ 8 ਵਜੇ ਤੱਕ ਜ਼ਮੀਨੀ ਪੱਧਰ 'ਤੇ ਰਿਪੋਰਟ ਕਰਨ ਦੇ ਨਿਰਦੇਸ਼ ਦਿੱਤੇ ਹਨ। ਲੁਧਿਆਣਾ ਨਗਰ ਨਿਗਮ ਖੇਤਰਾਂ ਦੇ ਸਵੇਰੇ-ਸਵੇਰੇ ਅਚਾਨਕ ਨਿਰੀਖਣ ਦੌਰਾਨ, ਸ. ਹਰਜੋਤ ਸਿੰਘ ਬੈਂਸ ਨੇ ਸ਼ਹਿਰ ਵਿੱਚੋਂ ਲੰਘਦੀਆਂ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੀਆਂ ਸੜਕਾਂ 'ਤੇ ਖੜ੍ਹੇ ਮੀਂਹ ਦੇ ਪਾਣੀ ਅਤੇ ਕੂੜੇ ਦਾ ਗੰਭੀਰ ਨੋਟਿਸ ਲਿਆ। ਸ਼ਹਿਰ ਦਾ ਤਿੰਨ ਘੰਟੇ ਦੌਰਾ ਕਰਨ ਉਪਰੰਤ ਸ੍ਰ ਬੈਂਸ ਨੇ ਕਿਹਾ ਕਿ  "ਜੇਕਰ ਨੈਸ਼ਨਲ ਹਾਈਵੇਅ ਅਥਾਰਟੀ ਆਫ...

ਕਾਂਗਰਸ ਦੇ ਝੂਠੇ ਦਾਵਿਆਂ ਦੀ ਖੁੱਲ੍ਹੀ ਪੋਲ, ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਆਮ ਆਦਮੀ ਕਲੀਨਿਕਾਂ ਤੋਂ ਕੀਤਾ ਲਾਈਵ ਪ੍ਰਸਾਰਣ

चित्र
ਕਾਂਗਰਸ ਦੇ ਝੂਠੇ ਦਾਵਿਆਂ ਦੀ ਖੁੱਲ੍ਹੀ ਪੋਲ, ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਆਮ ਆਦਮੀ ਕਲੀਨਿਕਾਂ ਤੋਂ ਕੀਤਾ ਲਾਈਵ ਪ੍ਰਸਾਰਣ ਕਿਹਾ- ਝੂਠ ਅਤੇ ਏ.ਆਈ ਵੀਡੀਓ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਸਾਜ਼ਿਸ਼ ਨਹੀਂ ਹੋਵੇਗੀ ਕਾਮਯਾਬ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮਾਡਲ ‘ਤੇ ਲੋਕਾਂ ਨੇ ਲਗਾਈ ਮੋਹਰ ਖੰਨਾ ਦੇ ਐਸ.ਐਮ.ਓ ਡਾ. ਮਨਿੰਦਰ ਸਿੰਘ ਭਸੀਨ ਅਤੇ ਮਾਨੂੰਪੁਰ ਦੀ ਐੱਸ.ਐੱਮ.ਓ ਡਾ. ਸੁਦੀਪ ਸਿੱਧੂ ਦੀ ਕਾਰਗੁਜ਼ਾਰੀ ਦੀ ਕੀਤੀ ਸ਼ਲਾਘਾ ਖੰਨਾ, ਲੁਧਿਆਣਾ, 12 ਜੂਨ (ਮਨਜੀਤ ਸਿੰਘ ਰੋਮਾਣਾ) ਖੰਨਾ ਵਿੱਚ ਆਮ ਆਦਮੀ ਕਲੀਨਿਕਾਂ ਨੂੰ ਲੈ ਕੇ ਕਾਂਗਰਸ ਵੱਲੋਂ ਕੀਤੇ ਜਾ ਰਹੇ ਝੂਠੇ ਦਾਵਿਆਂ ਦਾ ਪੰਜਾਬ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸ਼ੁੱਕਰਵਾਰ ਨੂੰ ਕਰਾਰਾ ਜਵਾਬ ਦਿੱਤਾ। ਮੰਤਰੀ ਸੌਂਦ ਖੁਦ ਖੰਨਾ ਦੇ ਵੱਖ-ਵੱਖ ਆਮ ਆਦਮੀ ਕਲੀਨਿਕਾਂ ਵਿੱਚ ਪਹੁੰਚੇ, ਜਿੱਥੇ ਉਨ੍ਹਾਂ ਨੇ ਪ੍ਰਬੰਧਾਂ ਦਾ ਜਾਇਜ਼ਾ ਲਿਆ, ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਆਪਣੇ ਪੂਰੇ ਦੌਰੇ ਦਾ ਸੋਸ਼ਲ ਮੀਡੀਆ ‘ਤੇ ਲਾਈਵ ਪ੍ਰਸਾਰਣ ਕੀਤਾ। ਇਸ ਦੌਰਾਨ ਉਨ੍ਹਾਂ ਕਾਂਗਰਸ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਨੂੰ ਝੂਠਾ ਅਤੇ ਬੇਬੁਨਿਆਦ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਵੱਲੋਂ ਫੈਲਾਏ ਜਾ ਰਹੇ ਝੂਠ ਦੀ ਸੱਚਾਈ ਲੋਕਾਂ ਸਾਹਮਣੇ ਲਿਆਉਣਾ ਜ਼ਰੂਰੀ ਸੀ ਅਤੇ ਅੱਜ ਲੋਕਾਂ ਨੇ ਖੁਦ ਦੇਖ ਲਿਆ ਹੈ ਕਿ ਕਲੀਨਿਕ ਪੂਰੀ ਤਰ੍ਹਾਂ ਚੱਲ ਰਹੇ ਹਨ ਅਤੇ ਮਰੀਜ਼ਾਂ ਨੂੰ ਨਿਯਮ...

ਪ੍ਰਧਾਨ ਮੰਤਰੀ ਮੋਦੀ ਦੇ 12 ਸਾਲ ਸੇਵਾ, ਸੁਸ਼ਾਸਨ ਅਤੇ ਸੰਕਲਪ ਦੀ ਮਿਸਾਲ – ਹਰਦੀਪ ਸਿੰਘ ਪੁਰੀ

चित्र
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 12 ਸਾਲ ਸੇਵਾ, ਸੁਸ਼ਾਸਨ ਅਤੇ ਸੰਕਲਪ ਦੀ ਮਿਸਾਲ – ਹਰਦੀਪ ਸਿੰਘ ਪੁਰੀ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਦੇਸ਼ ਨੇ ਵੱਡੇ ਅਤੇ ਔਖੇ ਫੈਸਲੇ ਲੈਣ ਦੀ ਸਮਰੱਥਾ ਦੇਖੀ ਹੈ – ਹਰਦੀਪ ਸਿੰਘ ਪੁਰੀ ਲੁਧਿਆਣਾ, 12 ਜੂਨ (ਮਨਜੀਤ ਸਿੰਘ ਰੋਮਾਣਾ) ਕੇਂਦਰੀ ਪੈਟਰੋਲਿਅਮ ਅਤੇ ਪ੍ਰਾਕ੍ਰਿਤਿਕ ਗੈਸ ਮੰਤਰੀ ਸਰਦਾਰ ਹਰਦੀਪ ਸਿੰਘ ਪੁਰੀ ਦੇ ਲੁਧਿਆਣਾ ਪਹੁੰਚਣ ‘ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਵੱਲੋਂ ਉਨ੍ਹਾਂ ਦਾ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਨਮਾਨ ਕੀਤਾ ਗਿਆ। ਇਸ ਮੌਕੇ ਭਾਜਪਾ ਆਗੂਆਂ ਨਾਲ ਇਕ ਮੀਟਿੰਗ ਦੌਰਾਨ ਸ਼ਹਿਰ ਦੀਆਂ ਮੁੱਖ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਤੋਂ ਬਾਅਦ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਲੁਧਿਆਣਾ ਦੇ ਉਦਯੋਗਪਤੀਆਂ ਨਾਲ ਇਕ ਮਹੱਤਵਪੂਰਨ ਮੀਟਿੰਗ ਕੀਤੀ, ਜਿਸ ਵਿੱਚ ਉਨ੍ਹਾਂ ਨੇ ਉਦਯੋਗ ਜਗਤ ਦੀਆਂ ਸਮੱਸਿਆਵਾਂ ਅਤੇ ਸੁਝਾਵਾਂ ਨੂੰ ਧਿਆਨ ਨਾਲ ਸੁਣਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਾਸਨ ਦੇ 12 ਸਾਲ ਪੂਰੇ ਹੋਣ ਦੇ ਮੌਕੇ ‘ਤੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਲਗਾਤਾਰ ਤਿੰਨ ਵਾਰ ਪ੍ਰਧਾਨ ਮੰਤਰੀ ਬਣਨਾ ਮੋਦੀ ਦੀ ਕਾਰਜਸ਼ੈਲੀ, ਸਭ ਨੂੰ ਨਾਲ ਲੈ ਕੇ ਚੱਲਣ ਦੀ ਯੋਗਤਾ, ਦੇਸ਼ ਨੂੰ ਸੁਰੱਖਿਅਤ ਰੱਖਣ ਅਤੇ ਆਰਥਿਕ ਤੌਰ ‘ਤੇ ਮਜ਼ਬੂਤ ਬਣਾਉਣ ਦੀ ਸੋਚ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਜਦੋਂ 2014 ਵਿੱਚ ਨਰਿੰਦਰ ਮੋਦੀ ਨੇ ਪ੍ਰਧਾਨ ਮੰਤ...

ਸਿਹਤ ਨਾਲ ਖਿਲਵਾੜ ਕਰਨ ਵਾਲਿਆਂ 'ਤੇ ਸ਼ਿਕੰਜਾ, 180 ਕਿਲੋ ਪਨੀਰ ਜ਼ਬਤ

चित्र
ਸਿਹਤ ਨਾਲ ਖਿਲਵਾੜ ਕਰਨ ਵਾਲਿਆਂ 'ਤੇ ਸ਼ਿਕੰਜਾ, 180 ਕਿਲੋ ਪਨੀਰ ਜ਼ਬਤ ਸਿਵਲ ਸਰਜਨ ਡਾ. ਰਮਨਦੀਪ ਕੌਰ ਦੀ ਨਿਗਰਾਨੀ ਅਤੇ ਡਾ. ਅਸ਼ੀਸ਼ ਚਾਵਲਾ ਦੀ ਅਗਵਾਈ ਹੇਠ ਕਾਰਵਾਈ; ਬਿਨਾਂ ਮਨਜ਼ੂਰੀ ਚੱਲ ਰਹੀ ਸਪਲਾਈ ਚੇਨ ਦੀ ਜਾਂਚ ਸ਼ੁਰੂ ਲੁਧਿਆਣਾ 12 ਜੂਨ (ਮਨਜੀਤ ਸਿੰਘ ਰੋਮਾਣਾ) ਲੋਕਾਂ ਨੂੰ ਸੁਰੱਖਿਅਤ ਅਤੇ ਮਿਆਰੀ ਖੁਰਾਕ ਉਪਲਬਧ ਕਰਵਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਫੂਡ ਸੇਫਟੀ ਟੀਮ ਲੁਧਿਆਣਾ ਨੇ ਅੱਜ ਇੱਕ ਵੱਡੀ ਕਾਰਵਾਈ ਕਰਦਿਆਂ ਪਿੰਡ ਮਹਿਮੂਦਪੁਰਾ, ਦੁੱਗਰੀ ਰੋਡ ਵਿਖੇ ਕਿਰਾਏ ਦੇ ਮਕਾਨ ਵਿੱਚ ਚੱਲ ਰਹੀ ਇੱਕ ਸ਼ੱਕੀ ਪਨੀਰ ਸਪਲਾਈ ਯੂਨਿਟ 'ਤੇ ਛਾਪੇਮਾਰੀ ਕੀਤੀ। ਇਹ ਕਾਰਵਾਈ ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਦੀ ਨਿਗਰਾਨੀ ਹੇਠ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਅਸ਼ੀਸ਼ ਚਾਵਲਾ ਦੀ ਅਗਵਾਈ ਵਿੱਚ ਕੀਤੀ ਗਈ। ਜਾਂਚ ਦੌਰਾਨ ਟੀਮ ਨੂੰ ਪਤਾ ਲੱਗਾ ਕਿ ਉਕਤ ਵਿਅਕਤੀ ਪਿੰਡ ਵਿੱਚ ਕਿਰਾਏ ਦਾ ਮਕਾਨ ਲੈ ਕੇ ਲਗਭਗ 230 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਪਨੀਰ ਦੀ ਸਪਲਾਈ ਕਰ ਰਿਹਾ ਸੀ। ਫੂਡ ਸੇਫਟੀ ਟੀਮ ਨੇ ਮੌਕੇ ਤੋਂ ਕਰੀਬ 180 ਕਿਲੋ ਪਨੀਰ ਜ਼ਬਤ ਕੀਤਾ। ਪਨੀਰ ਦੀ ਗੁਣਵੱਤਾ ਅਤੇ ਸੁਰੱਖਿਆ ਦੀ ਜਾਂਚ ਲਈ ਲੋੜੀਂਦੀ ਕਾਰਵਾਈ ਕਰਦਿਆਂ ਸੈਂਪਲ ਇਕੱਠੇ ਕੀਤੇ ਗਏ ਅਤੇ ਨਿਰਧਾਰਿਤ ਪ੍ਰਕਿਰਿਆ ਅਨੁਸਾਰ ਜਾਂਚ ਲਈ ਸਰਕਾਰੀ ਫੂਡ ਟੈਸਟਿੰਗ ਲੈਬਾਰਟਰੀ ਭੇਜੇ ਜਾਣਗੇ। ਡਾ. ਅਸ਼ੀਸ਼ ਚਾਵਲਾ ਨੇ ਦੱਸਿਆ ਕਿ ਜੇਕਰ ਲੈਬਾਰਟਰੀ ਰਿਪੋਰਟ ਵਿੱਚ ਪਨੀ...

ਡੇਂਗੂ ਮੱਛਰਾਂ ਦੇ ਪ੍ਰਜਨਨ ਨੂੰ ਰੋਕਣ ਲਈ ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਡਿਪੂਆਂ ਵਿੱਚ ਵਿਸ਼ੇਸ਼ ਐਂਟੀ-ਡੇਂਗੂ ਮੁਹਿੰਮ

चित्र
ਡੇਂਗੂ ਮੱਛਰਾਂ ਦੇ ਪ੍ਰਜਨਨ ਨੂੰ ਰੋਕਣ ਲਈ ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਡਿਪੂਆਂ ਵਿੱਚ ਵਿਸ਼ੇਸ਼ ਐਂਟੀ-ਡੇਂਗੂ ਮੁਹਿੰਮ ਲੁਧਿਆਣਾ, 12 ਜੂਨ (ਮਨਜੀਤ ਸਿੰਘ ਰੋਮਾਣਾ) ਡੇਂਗੂ ਦੀ ਰੋਕਥਾਮ ਅਤੇ ਕੰਟਰੋਲ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਹੋਰ ਤੇਜ਼ ਕਰਦਿਆਂ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਅੱਜ ਪੰਜਾਬ ਰੋਡਵੇਜ਼ ਦੀਆਂ ਵਰਕਸ਼ਾਪਾਂ, ਪੀ.ਆਰ.ਟੀ.ਸੀ. ਬੱਸ ਡਿਪੂਆਂ ਅਤੇ ਨਾਲ ਲੱਗਦੇ ਕਬਾੜ ਖਾਨਿਆਂ (ਜੰਕ ਯਾਰਡਾਂ) ਨੂੰ ਕੇਂਦਰਿਤ ਕਰਕੇ ਇੱਕ ਵਿਸ਼ੇਸ਼ ਐਂਟੀ-ਡੇਂਗੂ ਮੁਹਿੰਮ ਚਲਾਈ ਗਈ। ਸੁੱਟੇ ਹੋਏ ਟਾਇਰਾਂ, ਕਬਾੜ ਸਮੱਗਰੀ ਅਤੇ ਪਾਣੀ ਇਕੱਠਾ ਕਰਨ ਵਾਲੇ ਭਾਂਡਿਆਂ ਕਾਰਨ ਇਹ ਥਾਵਾਂ ਡੇਂਗੂ ਫੈਲਾਉਣ ਵਾਲੇ ਮੱਛਰਾਂ ਦੇ ਪ੍ਰਜਨਨ ਲਈ ਸੰਭਾਵਿਤ ਕੇਂਦਰ ਮੰਨੀਆਂ ਜਾਂਦੀਆਂ ਹਨ। ਵਿਸ਼ੇਸ਼ ਟੀਮਾਂ ਵੱਲੋਂ ਇਨ੍ਹਾਂ ਉੱਚ-ਜੋਖਮ ਵਾਲੀਆਂ ਥਾਵਾਂ 'ਤੇ ਮੱਛਰਾਂ ਦੇ ਪ੍ਰਜਨਨ ਸਥਾਨਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਖਤਮ ਕਰਨ ਲਈ ਵਿਸਤ੍ਰਿਤ ਸਰਵੇਲੈਂਸ ਅਤੇ ਰੋਕਥਾਮੀ ਗਤੀਵਿਧੀਆਂ ਕੀਤੀਆਂ ਗਈਆਂ। ਇਸ ਤੋਂ ਇਲਾਵਾ IEC (ਇੰਫਾਰਮੇਸ਼ਨ, ਐਜੂਕੇਸ਼ਨ ਐਂਡ ਕਮਿਊਨੀਕੇਸ਼ਨ) ਗਤੀਵਿਧੀਆਂ ਰਾਹੀਂ ਕਰਮਚਾਰੀਆਂ, ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਡੇਂਗੂ ਦੇ ਲੱਛਣਾਂ, ਬਚਾਅ ਦੇ ਉਪਾਵਾਂ ਅਤੇ ਆਪਣੇ ਆਲੇ-ਦੁਆਲੇ ਸਾਫ਼-ਸੁਥਰਾ ਅਤੇ ਸੁੱਕਾ ਵਾਤਾਵਰਣ ਬਣਾਈ ਰੱਖਣ ਦੇ ਮਹੱਤਵ ਬਾਰੇ ਜਾਗਰੂਕ ਕੀਤਾ ਗਿਆ। ਮੁਹਿੰਮ ਦੌਰਾਨ ਫੀਲਡ ਟੀਮਾਂ ਵੱਲੋਂ ਵਰਕ...

ਡਾਕਟਰ ਅਤੇ ਮਰੀਜ਼ ਦਾ ਸਬੰਧ ਸਿਹਤਮੰਦ ਸਮਾਜ ਦੀ ਨੀਂਹ ਹੈ।

चित्र
ਡਾਕਟਰ ਅਤੇ ਮਰੀਜ਼ ਦਾ ਸਬੰਧ ਸਿਹਤਮੰਦ ਸਮਾਜ ਦੀ ਨੀਂਹ ਹੈ। ਰਿਸ਼ਤੇ ਪਰਿਵਾਰਕ ਹੋਣ ਜਾਂ ਸਮਾਜਿਕ, ਹਰੇਕ ਰਿਸ਼ਤੇ ਦੀ ਆਪਣੀ ਇੱਕ ਅੱਪਣਤ ਹੁੰਦੀ ਹੈ। ਇੱਕ ਅਜਿਹਾ ਰਿਸ਼ਤਾ ਜੋ ਅੱਪਣਤ ਵਾਲਾ ਵੀ ਹੈ ਅਤੇ ਆਪਣੇ ਪਣ ਵਾਲਾ ਵੀ ਉਹ ਹੈ ਡਾਕਟਰ ਤੇ ਮਰੀਜ਼ ਦਾ ਰਿਸ਼ਤਾ। ਡਾਕਟਰ ਅਤੇ ਮਰੀਜ਼ ਦਾ ਸਬੰਧ ਮਨੁੱਖੀ ਜੀਵਨ ਵਿੱਚ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਹ ਸਿਰਫ਼ ਇੱਕ ਪੇਸ਼ੇਵਰ ਸਬੰਧ ਨਹੀਂ ਹੁੰਦਾ, ਸਗੋਂ ਵਿਸ਼ਵਾਸ, ਸਹਿਯੋਗ ਅਤੇ ਮਨੁੱਖਤਾ ‘ਤੇ ਆਧਾਰਿਤ ਇੱਕ ਪਵਿੱਤਰ ਰਿਸ਼ਤਾ ਹੁੰਦਾ ਹੈ। ਮਰੀਜ਼ ਆਪਣੀ ਸਿਹਤ ਅਤੇ ਜੀਵਨ ਦੀ ਜ਼ਿੰਮੇਵਾਰੀ ਡਾਕਟਰ ‘ਤੇ ਭਰੋਸੇ ਨਾਲ ਰੱਖਦਾ ਹੈ, ਇਸ ਲਈ ਡਾਕਟਰ ਦੀ ਭੂਮਿਕਾ ਬਹੁਤ ਜ਼ਿੰਮੇਵਾਰ ਹੁੰਦੀ ਹੈ। ਡਾਕਟਰ ਦਾ ਮੁੱਖ ਕੰਮ ਮਰੀਜ਼ ਦੀ ਬਿਮਾਰੀ ਦੀ ਸਹੀ ਪਛਾਣ ਕਰਕੇ ਉਸ ਦਾ ਇਲਾਜ ਕਰਨਾ ਹੁੰਦਾ ਹੈ। ਪਰ ਇਸਦੇ ਨਾਲ ਨਾਲ ਉਸ ਨੂੰ ਮਰੀਜ਼ ਨਾਲ ਨਰਮੀ, ਸਹਾਨੁਭੂਤੀ ਅਤੇ ਆਦਰ ਨਾਲ ਪੇਸ਼ ਆਉਣਾ ਵੀ ਲਾਜ਼ਮੀ ਹੈ। ਜਦੋਂ ਡਾਕਟਰ ਮਰੀਜ਼ ਨੂੰ ਧੀਰਜ ਨਾਲ ਸੁਣਦਾ ਹੈ ਅਤੇ ਉਸ ਦੀਆਂ ਸਮੱਸਿਆਵਾਂ ਨੂੰ ਸਮਝਦਾ ਹੈ, ਤਾਂ ਇਲਾਜ ਹੋਰ ਵੀ ਪ੍ਰਭਾਵਸ਼ਾਲੀ ਬਣ ਜਾਂਦਾ ਹੈ। ਦੂਜੇ ਪਾਸੇ, ਮਰੀਜ਼ ਨੂੰ ਵੀ ਡਾਕਟਰ ‘ਤੇ ਭਰੋਸਾ ਰੱਖਣਾ ਚਾਹੀਦਾ ਹੈ ਅਤੇ ਉਸ ਦੀਆਂ ਸਲਾਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਕਈ ਵਾਰ ਮਰੀਜ਼ ਡਰ ਜਾਂ ਗਲਤਫਹਿਮੀ ਕਾਰਨ ਇਲਾਜ ਵਿਚ ਦੇਰੀ ਕਰ ਦਿੰਦੇ ਹਨ, ਜੋ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ। ਅੱਜ ਦੇ ਸਮੇਂ...

ਵਿਧਾਇਕ ਬੱਗਾ ਅਤੇ ਨਗਰ ਨਿਗਮ ਕਮਿਸ਼ਨਰ ਡਾ. ਗੁਪਤਾ ਨੇ ਮਾਨਸੂਨ ਦੀਆਂ ਤਿਆਰੀਆਂ ਅਤੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਕੀਤੀ ਸਮੀਖਿਆ ਮੀਟਿੰਗ

चित्र
ਵਿਧਾਇਕ ਬੱਗਾ ਅਤੇ ਨਗਰ ਨਿਗਮ ਕਮਿਸ਼ਨਰ ਡਾ. ਗੁਪਤਾ ਨੇ ਮਾਨਸੂਨ ਦੀਆਂ ਤਿਆਰੀਆਂ ਅਤੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਕੀਤੀ ਸਮੀਖਿਆ ਮੀਟਿੰਗ ਲੁਧਿਆਣਾ, 11 ਜੂਨ (ਮਨਜੀਤ ਸਿੰਘ ਰੋਮਾਣਾ) ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਅਤੇ ਮਾਨਸੂਨ ਦੀਆਂ ਤਿਆਰੀਆਂ ਨੂੰ ਯਕੀਨੀ ਬਣਾਉਣ ਲਈ, ਲੁਧਿਆਣਾ ਉੱਤਰੀ ਦੇ ਵਿਧਾਇਕ ਮਦਨ ਲਾਲ ਬੱਗਾ ਅਤੇ ਨਗਰ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਨੇ ਵੀਰਵਾਰ ਨੂੰ ਸਰਾਭਾ ਨਗਰ ਸਥਿਤ ਨਗਰ ਨਿਗਮ ਜ਼ੋਨ ਡੀ ਦਫ਼ਤਰ ਵਿਖੇ ਨਗਰ ਨਿਗਮ ਦੇ ਸਬੰਧਤ ਅਧਿਕਾਰੀਆਂ ਨਾਲ ਇੱਕ ਸਮੀਖਿਆ ਮੀਟਿੰਗ ਕੀਤੀ। ਅਧਿਕਾਰੀਆਂ ਨੂੰ ਸੀਵਰ/ਪਾਣੀ ਸਪਲਾਈ ਲਾਈਨਾਂ ਵਿਛਾਉਣ, ਸੜਕਾਂ ਦੀ ਮੁੜ ਉਸਾਰੀ ਆਦਿ ਚੱਲ ਰਹੇ ਕੰਮਾਂ ਵਿੱਚ ਤੇਜ਼ੀ ਲਿਆਉਣ ਅਤੇ ਇਨ੍ਹਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ। ਇਸ ਤੋਂ ਇਲਾਵਾ, ਅਧਿਕਾਰੀਆਂ ਨੂੰ ਟਿਊਬਵੈੱਲਾਂ ਦੇ ਸਹੀ ਕੰਮਕਾਜ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ ਤਾਂ ਜੋ ਵਸਨੀਕਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਦੀ ਘਾਟ ਦਾ ਸਾਹਮਣਾ ਨਾ ਕਰਨਾ ਪਵੇ। ਨਗਰ ਨਿਗਮ ਦੀ ਬੀ.ਐਂਡ.ਆਰ.ਸ਼ਾਖਾ ਅਤੇ ਓ.ਐਂਡ.ਐਮ.ਸੈੱਲ ਦੇ ਅਧਿਕਾਰੀਆਂ ਨੂੰ ਵੀ ਇੱਕ ਦੂਜੇ ਨਾਲ ਤਾਲਮੇਲ ਕਰਕੇ ਕੰਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ, ਤਾਂ ਜੋ ਸੀਵਰ/ਪਾਣੀ ਸਪਲਾਈ ਲਾਈਨਾਂ ਵਿਛਾਉਣ ਅਤੇ ਸੜਕਾਂ ਦੀ ਮੁੜ ਉਸਾਰੀ ਦੇ ਪ੍ਰੋਜੈਕਟਾਂ ਵਿੱਚ ਦੇਰੀ ਨਾ ਹੋਵੇ। ਮੀਟਿੰਗ ਵਿੱਚ ਸੰ...

ਡੀ.ਪੀ.ਆਈ.ਆਈ.ਟੀ ਦੇ ਸੰਯੁਕਤ ਸਕੱਤਰ ਸੁਮੀਤ ਕੁਮਾਰ ਜਾਰੰਗਲ ਨੇ ਲੁਧਿਆਣਾ ਵਿੱਚ ਹੈਂਡ ਤੇ ਪਾਵਰ ਟੂਲ ਉਦਯੋਗ ਨਾਲ ਕੀਤੀ ਅਹਿਮ ਬੈਠਕ

चित्र
ਡੀ.ਪੀ.ਆਈ.ਆਈ.ਟੀ ਦੇ ਸੰਯੁਕਤ ਸਕੱਤਰ ਸੁਮੀਤ ਕੁਮਾਰ ਜਾਰੰਗਲ ਨੇ ਲੁਧਿਆਣਾ ਵਿੱਚ ਹੈਂਡ ਤੇ ਪਾਵਰ ਟੂਲ ਉਦਯੋਗ ਨਾਲ ਕੀਤੀ ਅਹਿਮ ਬੈਠਕ ਹੈਂਡ ਅਤੇ ਪਾਵਰ ਟੂਲ ਸੈਕਟਰ ਨੂੰ ਗਲੋਬਲ ਮੁਕਾਬਲੇ ਲਈ ਤਿਆਰ ਕਰਨ ਵੱਲ ਸਰਕਾਰ ਦਾ ਅਹਿਮ ਕਦਮ ਹੈਂਡ ਅਤੇ ਪਾਵਰ ਟੂਲ ਉਦਯੋਗ ਨੂੰ ਮਜ਼ਬੂਤ ਕਰਨ ਲਈ ਸਰਕਾਰ ਅਤੇ ਉਦਯੋਗ ਇਕੱਠੇ ਕੰਮ ਕਰਨਗੇ: ਸੁਮੀਤ ਕੁਮਾਰ ਜਾਰੰਗਲ ਲੁਧਿਆਣਾ ਬਣੇਗਾ ਟੂਲ ਨਿਰਮਾਣ ਦਾ ਹੱਬ, ਸਰਕਾਰ-ਉਦਯੋਗ ਸਹਿਯੋਗ 'ਤੇ ਜ਼ੋਰ ਲੁਧਿਆਣਾ, 11 ਜੂਨ (ਮਨਜੀਤ ਸਿੰਘ ਰੋਮਾਣਾ) ਆਟੋਮੋਟਿਵ, ਨਿਰਮਾਣ ਅਤੇ ਬੁਨਿਆਦੀ ਢਾਂਚੇ ਵਰਗੇ ਪ੍ਰਮੁੱਖ ਉਦਯੋਗਾਂ ਨੂੰ ਸਮਰਥਨ ਦੇਣ ਵਿੱਚ ਹੱਥ ਅਤੇ ਬਿਜਲੀ ਸੰਦਾਂ ਦੇ ਖੇਤਰਾਂ ਦੀ ਮਹੱਤਤਾ ਨੂੰ ਦੇਖਦੇ ਹੋਏ, ਵਣਜ ਅਤੇ ਉਦਯੋਗ ਮੰਤਰਾਲੇ ਦੇ ਉਦਯੋਗ ਅਤੇ ਅੰਦਰੂਨੀ ਵਪਾਰ ਨੂੰ ਉਤਸ਼ਾਹਿਤ ਕਰਨ ਵਾਲੇ ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰੋਤਸਾਹਨ ਵਿਭਾਗ (ਡੀ.ਪੀ.ਆਈ.ਆਈ.ਟੀ) ਨੇ ਲੁਧਿਆਣਾ ਵਿੱਚ ਹੱਥ ਅਤੇ ਬਿਜਲੀ ਸੰਦਾਂ ਦੇ ਨਿਰਮਾਤਾਵਾਂ ਨਾਲ ਇੱਕ ਹਿੱਸੇਦਾਰ ਸਲਾਹ-ਮਸ਼ਵਰੇ ਦਾ ਆਯੋਜਨ ਕੀਤਾ। ਡੀ.ਪੀ.ਆਈ.ਆਈ.ਟੀ ਦੇ ਸੰਯੁਕਤ ਸਕੱਤਰ ਸ੍ਰੀ ਸੁਮੀਤ ਕੁਮਾਰ ਜਾਰੰਗਲ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਉਦਯੋਗ ਸੰਗਠਨਾਂ, ਉਦਯੋਗ ਮੈਂਬਰਾਂ ਅਤੇ ਨਿਰਮਾਤਾਵਾਂ ਸਮੇਤ ਹੋਰਾਂ ਨੇ ਹਿੱਸਾ ਲਿਆ। ਸਲਾਹ-ਮਸ਼ਵਰੇ ਵਿੱਚ ਖੇਤਰੀ ਵਿਕਾਸ ਨੂੰ ਸਮਰਥਨ ਦੇਣ ਅਤੇ ਮੁਕਾਬਲੇਬਾਜ਼ੀ ਨੂੰ ਵਧਾਉਣ ਲਈ ਸਮਰਪਿਤ ਨੀਤੀਗਤ ਉਪਾਵਾਂ ਦੀ ਪ...

ਡਾਬਰ ਗਲੂਕੋਜ਼ ਨੇ ਨੌਜਵਾਨ ਐਥਲੀਟਾਂ ਨੂੰ ਉਤਸ਼ਾਹਿਤ ਕਰਨ ਲਈ 'ਐਨਰਜੀਜ਼ ਇੰਡੀਆ' ਮੁਹਿੰਮ ਕੀਤੀ ਸ਼ੁਰੂ

चित्र
ਡਾਬਰ ਗਲੂਕੋਜ਼ ਨੇ ਨੌਜਵਾਨ ਐਥਲੀਟਾਂ ਨੂੰ ਉਤਸ਼ਾਹਿਤ ਕਰਨ ਲਈ 'ਐਨਰਜੀਜ਼ ਇੰਡੀਆ' ਮੁਹਿੰਮ ਕੀਤੀ ਸ਼ੁਰੂ ਲੁਧਿਆਣਾ 11 ਜੂਨ (ਮਨਜੀਤ ਸਿੰਘ ਰੋਮਾਣਾ) ਡਾਬਰ ਦੇ ਇੱਕ ਇੰਸਟੈਂਟ ਐਨਰਜੀ ਡਰਿੰਕ, ਡਾਬਰ ਗਲੂਕੋਜ਼ ਨੇ ਦੇਸ਼ ਭਰ ਦੀਆਂ ਖੇਡ ਅਕੈਡਮੀਆਂ ਵਿੱਚ ਨੌਜਵਾਨਾਂ ਵਿੱਚ ਖੇਡ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨ ਐਥਲੀਟਾਂ ਵਿੱਚ ਊਰਜਾ ਅਤੇ ਸਟੈਮਿਨਾ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ 'ਐਨਰਜੀਜ਼ ਇੰਡੀਆ' ਸਿਰਲੇਖ ਵਾਲੀ ਇੱਕ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਦੇ ਹਿੱਸੇ ਵਜੋਂ, ਡਾਬਰ ਗਲੂਕੋਜ਼ ਨੇ ਅੱਜ ਜਰਖੜ ਸਟੇਡੀਅਮ, ਲੁਧਿਆਣਾ ਵਿਖੇ ਊਰਜਾ ਅਤੇ ਸਟੈਮਿਨਾ ਪ੍ਰਬੰਧਨ 'ਤੇ ਇੱਕ ਵਿਸ਼ੇਸ਼ ਜਾਗਰੂਕਤਾ ਸੈਸ਼ਨ ਦਾ ਆਯੋਜਨ ਕੀਤਾ। ਇਸ ਮੌਕੇ ਤੇ ਡਾਬਰ ਦੇ ਸੀਐਸਆਰ ਅਤੇ ਕਾਰਪੋਰੇਟ ਕਮਿਊਨੀਕੇਸ਼ਨ ਮੁਖੀ ਬਿਆਸ ਆਨੰਦ ਦੀ ਮੌਜੂਦਗੀ ਵਿੱਚ ਪ੍ਰਸਿੱਧ ਡਾਕਟਰਾਂ ਅਤੇ ਖੇਤਰ ਦੇ ਮਾਹਿਰਾਂ ਨੇ ਨੌਜਵਾਨ ਐਥਲੀਟਾਂ ਨੂੰ ਮਾਰਗਦਰਸ਼ਨ ਦਿੱਤਾ। ਸੈਸ਼ਨ ਦੌਰਾਨ, ਐਥਲੀਟਾਂ ਨੂੰ ਖੇਡਾਂ ਦੌਰਾਨ ਆਪਣੇ ਪ੍ਰਦਰਸ਼ਨ ਨੂੰ ਵਧਾਉਣ ਅਤੇ ਆਪਣੀ ਪੂਰੀ ਸਮਰੱਥਾ ਦੀ ਵਰਤੋਂ ਕਰਨ ਬਾਰੇ ਮਾਰਗਦਰਸ਼ਨ ਕੀਤਾ ਗਿਆ। ਡਾਬਰ ਨੇ ਅਕੈਡਮੀ ਦੇ ਚੋਟੀ ਦੇ ਐਥਲੀਟਾਂ ਨੂੰ ਵੀ ਸਨਮਾਨਿਤ ਕੀਤਾ। "ਸਾਨੂੰ ਨੌਜਵਾਨ ਐਥਲੀਟਾਂ ਵਿੱਚ ਊਰਜਾ ਅਤੇ ਸਹਿਣਸ਼ੀਲਤਾ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ 'ਐਨਰਜੀਜ਼ ਇੰਡੀਆ' ਮੁਹਿੰਮ ...

ਇਆਲੀ ਦੇ ਅਕਾਲੀ ਦਲ “ਵਾਰਿਸ ਪੰਜਾਬ ਦੇ” ਵਿੱਚ ਆਉਣ ਨਾਲ ਪਾਰਟੀ ਵਰਕਰਾਂ ਚ ਭਾਰੀ ਉਤਸਾਹ: ਲਵਲੀ

चित्र
ਇਆਲੀ ਦੇ ਅਕਾਲੀ ਦਲ “ਵਾਰਿਸ ਪੰਜਾਬ ਦੇ” ਵਿੱਚ ਆਉਣ ਨਾਲ ਪਾਰਟੀ ਵਰਕਰਾਂ ਚ ਭਾਰੀ ਉਤਸਾਹ: ਲਵਲੀ ਲੁਧਿਆਣਾ, 11 ਜੂਨ (ਮਨਜੀਤ ਸਿੰਘ ਰੋਮਾਣਾ) ਅਕਾਲੀ ਦਲ "ਵਾਰਿਸ ਪੰਜਾਬ ਦੇ" ਸੀਨੀਅਰ ਆਗੂ ਰਾਜੀਵ ਕੁਮਾਰ ਲਵਲੀ ਨੇ ਕਿਹਾ ਹੈ ਕਿ ਤਿੰਨ ਵਾਰ ਵਿਧਾਇਕ ਅਤੇ ਤਜੁਰਬੇਕਾਰ ਸਿਆਸਤਦਾਨ ਮਨਪ੍ਰੀਤ ਸਿੰਘ ਇਆਲੀ ਦੇ ਪਾਰਟੀ ਵਿੱਚ ਸ਼ਾਮਿਲ ਹੋਣ ਨਾਲ ਵਰਕਰਾਂ ਚ ਭਾਰੀ ਉਤਸਾਹ ਹੈ। ਉਹਨਾਂ ਨੇ ਇਆਲੀ ਨੂੰ ਮਾਲਵੇ ਦਾ ਨਿਧੜਕ ਯੋਧਾ ਕਰਾਰ ਦਿੰਦੇ ਹੋਏ, ਕਿਹਾ ਕਿ ਕਈ ਵੱਡੀਆਂ ਕੌਮੀ ਪਾਰਟੀਆਂ ਨੂੰ ਛੱਡ ਕੇ ਇਹਨਾਂ ਦੇ ਅਕਾਲੀ ਦਲ “ਵਾਰਿਸ ਪੰਜਾਬ ਦੇ” ਵਿੱਚ ਸ਼ਾਮਿਲ ਹੋਣ ਨਾਲ ਲੋਕ ਹਿੱਤ ਵਿੱਚ ਪਾਰਟੀ ਦੀ ਨੀਤੀ ਨੂੰ ਹੋਰ ਮਜਬੂਤੀ ਮਿਲੀ ਹੈ। ਲਵਲੀ ਨੇ ਕਿਹਾ ਕਿ ਇਆਲੀ ਦੇ ਪਾਰਟੀ ਵਿੱਚ ਸ਼ਾਮਿਲ ਹੋਣ ਨਾਲ ਜਿੱਥੇ ਉੱਪਰਲੀਆ ਸਫਾਂ ਵਿੱਚ ਪੰਜਾਬ ਦੀ ਸਿਆਸਤ ਨੇ ਰੰਗ ਬਦਲਿਆ ਹੈ। ਉੱਥੇ ਹੀ, ਪਾਰਟੀ ਵਰਕਰਾਂ ਵਿੱਚ ਇਸ ਗੱਲ ਦਾ ਉਤਸਾਹ ਹੈ ਕਿ ਸਥਾਪਨਾ ਤੋਂ ਕਰੀਬ ਦੋ ਸਾਲਾਂ ਦੇ ਅੰਦਰ ਪਾਰਟੀ ਦੋ ਸੰਸਦ ਮੈਂਬਰ ਅਤੇ ਇੱਕ ਵਿਧਾਇਕ ਬਣ ਗਏ ਹਨ। ਉਹਨਾਂ ਨੇ ਜ਼ੋਰ ਦਿੰਦੇ ਹੋਏ, ਕਿਹਾ ਕਿ ਆਉਂਦੇ ਦਿਨਾਂ ਦੌਰਾਨ ਕਈ ਹੋਰ ਲੋਕ ਅਕਾਲੀ ਦਲ “ਵਾਰਿਸ ਪੰਜਾਬ ਦੇ” ਵਿੱਚ ਸ਼ਾਮਿਲ ਹੁੰਦੇ ਨਜ਼ਰ ਆਉਣਗੇ। ਲੋਕ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਸੂਬੇ ਅੰਦਰ ਮੁੱਖ ਮੰਤਰੀ ਵਜੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੇਖਣਾ ਚਾਹੁੰਦੇ ਹਨ। ਇਸ ਤਰ੍ਹ...

ਡੀਐਮਸੀ ਐਂਡ ਐਚ ਵੱਲੋਂ ਫੈਕਲਟੀ ਵਿਕਾਸ ਲਈ ਕਰਿਕੁਲਮ ਇੰਪਲੀਮੈਂਟੇਸ਼ਨ ਸਪੋਰਟ ਪ੍ਰੋਗਰਾਮ (CISP) ਦਾ ਆਯੋਜਨ

चित्र
ਡੀਐਮਸੀ ਐਂਡ ਐਚ ਵੱਲੋਂ ਫੈਕਲਟੀ ਵਿਕਾਸ ਲਈ ਕਰਿਕੁਲਮ ਇੰਪਲੀਮੈਂਟੇਸ਼ਨ ਸਪੋਰਟ ਪ੍ਰੋਗਰਾਮ (CISP) ਦਾ ਆਯੋਜਨ ਲੁਧਿਆਣਾ 10 ਜੂਨ (ਮਨਜੀਤ ਸਿੰਘ ਰੋਮਾਣਾ) ਕਰਿਕੁਲਮ ਕਮੇਟੀ, ਡੀਐਮਸੀ ਐਂਡ ਐਚ, ਲੁਧਿਆਣਾ ਵੱਲੋਂ ਨੈਸ਼ਨਲ ਮੈਡੀਕਲ ਕਮਿਸ਼ਨ (NMC), ਭਾਰਤ ਦੇ ਸਹਿਯੋਗ ਨਾਲ ਕਾਲਜ ਕੈਂਪਸ ਵਿੱਚ ਦੋ ਦਿਨਾਂ ਕਰਿਕੁਲਮ ਇੰਪਲੀਮੈਂਟੇਸ਼ਨ ਸਪੋਰਟ ਪ੍ਰੋਗਰਾਮ (CISP) ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਅਧਿਆਪਕਾਂ ਦੀਆਂ ਯੋਗਤਾਵਾਂ ਨੂੰ ਮਜ਼ਬੂਤ ਕਰਨਾ ਅਤੇ ਕੰਪੀਟੈਂਸੀ ਬੇਸਡ ਮੈਡੀਕਲ ਐਜੂਕੇਸ਼ਨ (CBME) ਕਰਿਕੁਲਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਉਨ੍ਹਾਂ ਨੂੰ ਤਿਆਰ ਕਰਨਾ ਸੀ। ਇਸ ਪ੍ਰੋਗਰਾਮ ਵਿੱਚ ਡੀਐਮਸੀ ਐਂਡ ਐਚ ਦੇ ਵੱਖ-ਵੱਖ ਵਿਭਾਗਾਂ ਦੇ 30 ਅਧਿਆਪਕਾਂ ਨੇ ਭਾਗ ਲਿਆ। ਕਰਿਕੁਲਮ ਕਮੇਟੀ ਵੱਲੋਂ ਕਰਵਾਈ ਗਈ ਇਸ ਵਰਕਸ਼ਾਪ ਵਿੱਚ ਨਵੀਆਂ ਪੜ੍ਹਾਉਣ-ਸਿੱਖਣ ਤਕਨੀਕਾਂ, ਮੁਲਾਂਕਣ ਪ੍ਰਣਾਲੀਆਂ, ਕਰਿਕੁਲਮ ਯੋਜਨਾ ਅਤੇ ਮੈਡੀਕਲ ਸਿੱਖਿਆ ਨਾਲ ਸੰਬੰਧਿਤ ਆਧੁਨਿਕ ਧਾਰਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ, ਤਾਂ ਜੋ ਅੰਡਰਗ੍ਰੈਜੂਏਟ ਮੈਡੀਕਲ ਸਿੱਖਿਆ ਦੀ ਗੁਣਵੱਤਾ ਹੋਰ ਬਿਹਤਰ ਬਣਾਈ ਜਾ ਸਕੇ। ਨੈਸ਼ਨਲ ਮੈਡੀਕਲ ਕਮਿਸ਼ਨ ਵੱਲੋਂ ਸੀਐਮਸੀ ਲੁਧਿਆਣਾ ਦੇ ਵਾਈਸ ਪ੍ਰਿੰਸੀਪਲ (ਮੈਡੀਕਲ ਐਜੂਕੇਸ਼ਨ) ਅਤੇ ਫਾਰਮਾਕੋਲੋਜੀ ਵਿਭਾਗ ਦੇ ਮੁਖੀ ਡਾ. ਦਿਨੇਸ਼ ਕੇ. ਬਦਿਆਲ ਨੂੰ ਇਸ ਪ੍ਰੋਗਰਾਮ ਲਈ ਅਧਿਕਾਰਿਕ ਨਿਰੀਖਕ ਨਿਯੁਕਤ ਕ...

ਬਾਲ ਮਜ਼ਦੂਰੀ ਦੀ ਰੋਕਥਾਮ ਤਹਿਤ ਖੰਨਾ ’ਚ ਦੁਕਾਨਾਂ ਤੇ ਢਾਬਿਆਂ ਦੀ ਚੈਕਿੰਗ

चित्र
ਬਾਲ ਮਜ਼ਦੂਰੀ ਦੀ ਰੋਕਥਾਮ ਤਹਿਤ ਖੰਨਾ ’ਚ ਦੁਕਾਨਾਂ ਤੇ ਢਾਬਿਆਂ ਦੀ ਚੈਕਿੰਗ ਜ਼ਿਲ੍ਹਾ ਟਾਸਕ ਫੋਰਸ ਵੱਲੋਂ ਬਾਲ ਮਜ਼ਦੂਰੀ ਕਰਦਿਆਂ 9 ਬੱਚਿਆਂ ਨੂੰ ਕੀਤਾ ਰੈਸਕਿਊ ਲੁਧਿਆਣਾ, 11 ਜੂਨ (ਮਨਜੀਤ ਸਿੰਘ ਰੋਮਾਣਾ) ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ, ਜੀਵਨਜੋਤ ਪ੍ਰੋਜੈਕਟ ਅਧੀਨ ਬਾਲ ਮਜਦੂਰੀ ਦੀ ਰੋਕਥਾਮ ਲਈ ਇੱਕ ਵਿਸ਼ੇਸ਼ ਅਭਿਆਨ ਚਲਾਇਆ ਗਿਆ। ਜਿਲ੍ਹਾ ਬਾਲ ਸੁਰੱਖਿਆ ਅਫਸਰ ਰਸ਼ਮੀ ਦੀ ਅਗਵਾਈ ਹੇਠ ਜ਼ਿਲ੍ਹਾ ਟਾਸਕ ਫੋਰਸ ਵੱਲੋਂ ਬੀਤੇ ਕੱਲ ਖੰਨਾ ਵਿਖੇ ਵੱਖ-ਵੱਖ ਦੁਕਾਨਾਂ ਅਤੇ ਢਾਬਿਆਂ ’ਤੇ ਅਚਨਚੇਤ ਚੈਕਿੰਗ ਕੀਤੀ ਗਈ ਜਿੱਥੇ ਬਾਲ ਮਜ਼ਦੂਰੀ ਕਰਦਿਆਂ 09 ਬੱਚਿਆਂ ਨੂੰ ਰੈਸਕਿਊ ਕੀਤਾ ਗਿਆ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਰਸ਼ਮੀ ਨੇ ਦੱਸਿਆ ਕਿ ਰੈਸਕਿਊ ਕਰਨ ਤੋਂ ਬਾਅਦ ਬੱਚਿਆਂ ਨੂੰ ਬਾਲ ਭਲਾਈ ਕਮੇਟੀ, ਲੁਧਿਆਣਾ ਦੇ ਸਾਹਮਣੇ ਪੇਸ਼ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਬੱਚਿਆਂ ਦੇ ਨਾਲ-ਨਾਲ ਉਹਨਾ ਦੇ ਮਾਪਿਆਂ ਦੀ ਵੀ ਕਾਊਂਸਲਿੰਗ ਕੀਤੀ ਗਈ।  ਇਹ ਅਭਿਆਨ ਲੀਗਲ ਅਫਸਰ ਦੀਪਕ ਕੁਮਾਰ (ਜਿਲ੍ਹਾ ਬਾਲ ਸੁਰੱਖਿਆ ਦਫਤਰ), ਸ਼ਰਧ ਸੂਦ (ਸੁਪਰਵਾਈਜਰ) ਚਾਈਲਡ ਹੈਲਪ ਲਾਈਨ (1098), ਲੁਧਿਆਣਾ ਕਿਰਤ ਵਿਭਾਗ ਅਤੇ ਪੁਲਿਸ ਵਿਭਾਗ ਵੱਲੋ ਸਾਂਝੇ ਤੌਰ ’ਤੇ ਚਲਾਇਆ ਗਿਆ। ਜਾਗਰੂਕਤਾ ਅਭਿਆਨ ਦੌਰਾਨ ਲੋਕਾਂ ਨੂੰ ਦੱਸਿਆ ਗਿਆ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਬਾਲ ਮਜ਼ਦੂਰੀ ਨਾ ਕਰਵਾਈ ਜਾਵੇ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਸ਼...

ਕੌਂਸਲਰ ਨਿਧੀ ਗੁਪਤਾ ਦੇ ਯਤਨਾਂ ਸਦਕਾ ਵਾਰਡ ਨੰ 19, ਨਿਊ ਕੀਰਤੀ ਨਗਰ ਵਿੱਚ ਸੜਕ ਨਿਰਮਾਣ ਦੀ ਸ਼ੁਰੂਆਤ

चित्र
ਕੌਂਸਲਰ ਨਿਧੀ ਗੁਪਤਾ ਦੇ ਯਤਨਾਂ ਸਦਕਾ ਵਾਰਡ ਨੰ 19, ਨਿਊ ਕੀਰਤੀ ਨਗਰ ਵਿੱਚ ਸੜਕ ਨਿਰਮਾਣ ਦੀ ਸ਼ੁਰੂਆਤ  ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਕੀਤਾ ਸੜਕ ਦੇ ਨਿਰਮਾਣ ਕਾਰਜ ਦਾ ਉਦਘਾਟਨ; ਇਲਾਕਾ ਨਿਵਾਸੀਆਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਹੋਈ ਪੂਰੀ ਲੁਧਿਆਣਾ, 11 ਜੂਨ (ਮਨਜੀਤ ਸਿੰਘ ਰੋਮਾਣਾ) ਕੌਂਸਲਰ ਨਿਧੀ ਗੁਪਤਾ ਦੀਆਂ ਕੋਸ਼ਿਸ਼ਾਂ ਸਦਕਾ ਵਾਰਡ ਨੰ. 19 ਦੇ ਲੋਕਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਪੂਰਾ ਕਰਦਿਆਂ ਹੋਇਆਂ, ਨਿਊ ਕੀਰਤੀ ਨਗਰ ਵਿੱਚ ਕਰੀਬ 18 ਲੱਖ ਰੁਪਏ ਦੀ ਲਾਗਤ ਨਾਲ ਸੜਕ ਦੇ ਨਿਰਮਾਣ ਕਾਰਜ ਦਾ ਉਦਘਾਟਨ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਵਲੋਂ ਕੀਤਾ ਗਿਆ। ਇਸ ਮੌਕੇ ਕੌਂਸਲਰ ਨਿਧੀ ਗੁਪਤਾ ਸਣੇ ਇਲਾਕੇ ਦੀਆਂ ਪਤਵੰਤੀਆਂ ਸ਼ਖਸੀਅਤਾਂ ਵੀ ਮੌਜ਼ੂਦ ਰਹੀਆਂ। ਇਸ ਮੌਕੇ ਸੰਬੋਧਨ ਕਰਦਿਆਂ, ਵਿਧਾਇਕ ਭੋਲਾ ਗਰੇਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ 45 ਹਜ਼ਾਰ ਕਿਲੋਮੀਟਰ ਸੜਕਾਂ ਦਾ ਨਵੀਨੀਕਰਨ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਮੁਹੱਲਾ ਕਲੀਨਿਕ, ਵੱਡੇ ਪੱਧਰ ਤੇ ਨੌਕਰੀਆਂ, ਮਹਿਲਾਵਾਂ ਨੂੰ ਸਨਮਾਨ ਰਾਸ਼ੀ ਸਣੇ ਹੋਰ ਗਈ ਸੁਵਿਧਾਵਾਂ ਲੋਕਾਂ ਨੂੰ ਮੁਹਈਆ ਕਰਵਾਈਆਂ ਜਾ ਰਹੀਆਂ ਹਨ। ਜਦਕਿ ਇਹ ਸੜਕ ਨਾ ਸਿਰਫ ਨਿਊ ਕੀਰਤੀ ਨਗਰ ਦੇ ਨਿਵਾਸੀਆਂ, ਬਲਕਿ ਇਥੋਂ ਨਿਕਲਣ ਵਾਲੇ ਵੱਡੀ ਗਿਣਤੀ ਚ ਰਾਹਗੀਰਾਂ ਨੂੰ ਵੀ ਫਾਇਦਾ ਪਹੁੰਚਾਏਗੀ।  ਇਲਾ...

ਚਰਨਪ੍ਰੀਤ ਸਿੰਘ ਲਾਂਬਾ ਜ਼ਿਲ੍ਹਾ ਲੁਧਿਆਣਾ ਖੱਤਰੀ ਅਰੌੜਾ ਵੈਲਫੇਅਰ ਬੋਰਡ ਦੇ ਵਾਈਸ ਚੇਅਰਮੈਨ ਨਿਯੁਕਤ

चित्र
ਚਰਨਪ੍ਰੀਤ ਸਿੰਘ ਲਾਂਬਾ ਜ਼ਿਲ੍ਹਾ ਲੁਧਿਆਣਾ ਖੱਤਰੀ ਅਰੌੜਾ ਵੈਲਫੇਅਰ ਬੋਰਡ ਦੇ ਵਾਈਸ ਚੇਅਰਮੈਨ ਨਿਯੁਕਤ ਮੁੱਖ ਮੰਤਰੀ ਤੇ ਪਾਰਟੀ ਦੀ ਸਮੁੱਚੀ ਹਾਈਕਮਾਂਡ ਦਾ ਕੀਤਾ ਧੰਨਵਾਦ ਲੁਧਿਆਣਾ 11 ਜੂਨ (ਮਨਜੀਤ ਸਿੰਘ ਰੋਮਾਣਾ) ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ, ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ, ਸੂਬਾ ਪ੍ਰਧਾਨ ਅਮਨ ਅਰੌੜਾ, ਪੰਜਾਬ ਆਬਜ਼ਰਵਰ ਆਦਿਲ ਅਹਿਮਦ, ਚੇਅਰਮੈਨ ਦੀਪਕ ਚੌਹਾਨ, ਪੰਜਾਬ ਖੱਤਰੀ ਅਰੌੜਾ ਵੈਲਫੇਅਰ ਬੋਰਡ ਦੇ ਚੇਅਰਮੈਨ ਰਾਜਿੰਦਰ ਸਿੰਘ ਬਸੰਤ, ਬੋਰਡ ਦੇ ਮੈਂਬਰ ਜਸਪ੍ਰੀਤ ਸਿੰਘ ਕਾਕਾ ਮਾਛੀਵਾੜਾ, ਜ਼ਿਲ੍ਹਾ ਪ੍ਰਧਾਨ/ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਜਤਿੰਦਰ ਸਿੰਘ ਖੰਗੂੜਾ, ਵਾਈਸ ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਅਤੇ ਸੀਨੀਅਰ ਆਗੂ ਸੀ. ਏ. ਸੁਰੇਸ਼ ਗੋਇਲ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿੰਨ੍ਹਾਂ ਨੇ ਪਾਰਟੀ ਅੰਦਰ ਮੇਰੇ ਕੰਮਾਂ ਨੂੰ ਦੇਖਦੇ ਹੋਏ ਮੈਂਨੂੰ ਪੰਜਾਬ ਖੱਤਰੀ ਅਰੌੜਾ ਵੈਲਫੇਅਰ ਬੋਰਡ ਜ਼ਿਲ੍ਹਾ ਲੁਧਿਆਣਾ ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ ਹੈ। ਮੈਂ ਆਪਣੇ ਵਲੋਂ ਅਤੇ ਹਲਕਾ ਕੋਆਰਡੀਨੇਟਰ ਜਸਕੀਰਤ ਸਿੰਘ, ਚਮਨਪ੍ਰੀਤ ਸਿੰਘ, ਜਗਜੀਤ ਸਿੰਘ, ਵਾਸਦੇਵ ਕੱਕੜ ਪੂਰੀ ਟੀਮ ਦੇ ਯਤਨਾਂ ਸਦਕਾ ਇਸ ਮਿਲੀ ਹੋਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਆਮ ਆਦਮੀ ਪਾਰਟੀ ਦੀ ਮਜ਼ਬੂਤੀ ਲਈ ਅਤੇ ਖੱਤਰੀ ਅਰੌੜਾ ਭਾਈਚਾਰੇ ਨੂੰ ਅੱਗੇ...

ਸੁਰਜੀਤ ਰਾਮਪੁਰੀ ਜਨਮ ਸ਼ਤਾਬਦੀ ਸਾਲ ਦਾ ਆਰੰਭ ਲੁਧਿਆਣਾ ਵਿਖੇ 12 ਜੂਨ ਨੂੰ ਡਾ.ਸ ਪ ਸਿੰਘ ਕਰਨਗੇ।

चित्र
ਸੁਰਜੀਤ ਰਾਮਪੁਰੀ ਜਨਮ ਸ਼ਤਾਬਦੀ ਸਾਲ ਦਾ ਆਰੰਭ ਲੁਧਿਆਣਾ ਵਿਖੇ 12 ਜੂਨ ਨੂੰ ਡਾ.ਸ ਪ ਸਿੰਘ ਕਰਨਗੇ।  ਇਸੇ ਦਿਨ ਆਰਟਿਸਟ ਜਰਨੈਲ ਸਿੰਘ ਸਿਮਰਤੀ ਗ੍ਰੰਥ ਵੀ ਲੋਕ ਅਰਪਣ ਕੀਤਾ ਜਾਵੇਗਾ ਲੁਧਿਆਣਾਃ 11 ਜੂਨ (ਮਨਜੀਤ ਸਿੰਘ ਰੋਮਾਣਾ) ਪੰਜਾਬੀ ਕਵੀ ਸੁਰਜੀਤ ਰਾਮਪੁਰੀ ਜਨਮ ਸ਼ਤਾਬਦੀ ਸਾਲ ਦਾ ਆਰੰਭ ਉਸ ਦੇ ਜਨਮ ਦਿਨ 12 ਜੂਨ ਵਾਲੇ ਦਿਨ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਿਜ ਲੁਧਿਆਣਾ ਵਿਖੇ ਸਵੇਰੇ 10.30 ਵਜੇ ਕੀਤਾ ਜਾਵੇਗਾ। ਉਦਘਾਟਨੀ ਸਮਾਗਮ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਸ ਪ ਸਿੰਘ ਕਰਨਗੇ।  ਇਸ ਮੌਕੇ ਪੰਜਾਬੀ ਕਵਿਤਾ ਬਾਰੇ ਜਲੰਧਰ ਤੋਂ ਡਾ. ਲਖਵਿੰਦਰ ਸਿੰਘ ਜੌਹਲ ਦੀ ਸੰਪਾਦਨਾ ਹੇਠ ਛਪਦੇ ਇੱਕੋ ਇੱਕ ਮੈਗਜ਼ੀਨ “ਕਾਵਿ ਲੋਕ” ਦਾ “ਸੁਰਜੀਤ ਰਾਮਪੁਰੀ ਵਿਸ਼ੇਸ਼ ਅੰਕ” ਦਾ ਲੋਕ ਅਰਪਣ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਵੱਲੋਂ ਕੀਤਾ ਜਾਵੇਗਾ। ਇਸ ਵਿਸ਼ੇਸ਼ ਅੰਕ ਦੀ ਸੰਪਾਦਨਾ ਸੁਰਜੀਤ ਰਾਮਪੁਰੀ ਜੀ ਦੇ ਗਿਰਾਈਂ ਤੇ ਲੰਮਾ ਸਮਾਂ ਨਾਲ ਰਹੇ ਲੇਖਕ ਸੁਰਿੰਦਰ ਰਾਮਪੁਰੀ ਨੇ ਕੀਤੀ ਹੈ।  ਵੈਨਕੁਵਰ ਵਿਚਾਰ ਮੰਚ ਵੱਲੋਂ ਸੰਪਾਦਿਤ ਤੇ ਚੇਤਨਾ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ”ਜਰਨੈਲ ਸਿੰਘ ਆਰਟਿਸਟ ਸਿਮਰਤੀ ਗ੍ਰੰਥ “ ਵੀ ਇਸੇ ਸਮਾਗਮ ਵਿੱਚ ਡਾ. ਸ ਪ ਸਿੰਘ, ਡਾ. ਲਖਵਿੰਦਰ ਸਿੰਘ ਜੌਹਲ ਤੇ ਪ੍ਰੋ, ਗੁਰਭਜਨ ਸਿੰਘ ਗਿੱਲ ਵੱਲ...