संदेश

अगस्त 2, 2026 की पोस्ट दिखाई जा रही हैं

ਭਾਜਪਾ ਦੀ ਸੂਬਾ ਪੱਧਰੀ ਮੀਟਿੰਗ ਚ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ 2027 ਚੋਣਾਂ ਲਈ ਉਲੀਕੀ ਗਈ ਰਣਨੀਤੀ

चित्र
ਭਾਜਪਾ ਦੀ ਸੂਬਾ ਪੱਧਰੀ ਮੀਟਿੰਗ ਚ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ 2027 ਚੋਣਾਂ ਲਈ ਉਲੀਕੀ ਗਈ ਰਣਨੀਤੀ   2027 ਦੀਆਂ ਚੋਣਾਂ ਲਈ ਭਾਜਪਾ ਨੇ ਕੱਸਿਆ ਕਮਰਕੱਸਾ, ਸੰਗਠਨ ਮਜ਼ਬੂਤੀ ਤੇ ਚੋਣ ਰਣਨੀਤੀ 'ਤੇ ਮੰਥਨ; ਬੂਥ ਪੱਧਰ ਤੱਕ ਪਾਰਟੀ ਮਜ਼ਬੂਤ ਕਰਨ 'ਤੇ ਜ਼ੋਰ ਹਰ ਫਰੰਟ 'ਤੇ ਨਾਕਾਮ ਸਾਬਤ ਹੋਈ 'ਆਪ' ਸਰਕਾਰ, ਭਾਜਪਾ ਹੀ ਪੰਜਾਬ ਦੀ ਆਖਰੀ ਉਮੀਦ — ਕੇਵਲ ਸਿੰਘ ਢਿੱਲੋਂ ਲੁਧਿਆਣਾ 8 ਅਗਸਤ (ਮਨਜੀਤ ਸਿੰਘ ਰੋਮਾਣਾ) ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਅਹੁਦੇਦਾਰਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਲੁਧਿਆਣਾ ਸਥਿਤ ਪਾਰਟੀ ਦਫ਼ਤਰ ਵਿਖੇ ਹੋਈ। ਇਸ ਮੀਟਿੰਗ ਵਿੱਚ ਸੁਬਾ ਸੰਗਠਨ ਮੰਤਰੀ ਸ਼੍ਰੀਨਿਵਾਸਲੂ ਅਤੇ ਕੌਮੀ ਸਕੱਤਰ,ਪੰਜਾਬ ਦੇ ਸਹਿ ਪ੍ਰਭਾਰੀ ਨਰਿੰਦਰ ਰੈਣਾ ਸਮੇਤ ਨਵੀਂ ਚੁਣੀ ਗਈ ਸਟੇਟ ਬਾਡੀ ਦੇ ਨਵ ਨਿਯੁਕਤ ਅਹੁਦੇਦਾਰ ਅਤੇ ਸਮੂਹ ਜ਼ਿਲ੍ਹਾ ਪ੍ਰਧਾਨ ਸ਼ਾਮਲ ਹੋਏ। ਇਸ ਮੀਟਿੰਗ ਦੌਰਾਨ ਪਾਰਟੀ ਦੇ ਸੰਗਠਨਾਤਮਕ ਢਾਂਚੇ ਨੂੰ ਮਜ਼ਬੂਤ ਕਰਨ ਅਤੇ 2027 ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਲਈ ਚੋਣ ਰਣਨੀਤੀ 'ਤੇ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ।ਮੀਟਿੰਗ ਦੌਰਾਨ ਸਮੁੱਚੇ ਅਹੁਦੇਦਾਰਾਂ ਨੇ ਪਾਰਟੀ ਹਾਈਕਮਾਂਡ ਅਤੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਪੂਰਨ ਵਿਸ਼ਵਾਸ ਪ੍ਰਗਟਾਇਆ। ਸਾਰੇ ਆਗੂਆਂ ਨੇ ਪੂਰੀ ਇੱਕਜੁੱਟਤਾ ਅਤੇ...

ਗੁਣਵੱਤਾਪੂਰਨ ਸਿੱਖਿਆ ਅਤੇ ਮਨੁੱਖੀ ਕਦਰਾਂ-ਕੀਮਤਾਂ ਦਾ ਸੰਦੇਸ਼ ਧਨੌਲਾ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ -- ਪ੍ਰੋ(ਸ਼੍ਰੀਮਤੀ)ਸੁਦੇਸ਼ ਸ਼ਰਮਾ ਮੈਮੋਰੀਅਲ ਟਰੱਸਟ ਦਾ ਸਿੱਧਾ ਸੰਵਾਦ

चित्र
ਗੁਣਵੱਤਾਪੂਰਨ ਸਿੱਖਿਆ ਅਤੇ ਮਨੁੱਖੀ ਕਦਰਾਂ-ਕੀਮਤਾਂ ਦਾ ਸੰਦੇਸ਼ ਧਨੌਲਾ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ -- ਪ੍ਰੋ(ਸ਼੍ਰੀਮਤੀ)ਸੁਦੇਸ਼ ਸ਼ਰਮਾ ਮੈਮੋਰੀਅਲ ਟਰੱਸਟ ਦਾ ਸਿੱਧਾ ਸੰਵਾਦ ਲੁਧਿਆਣਾ 5 ਅਗਸਤ (ਮਨਜੀਤ ਸਿੰਘ ਰੋਮਾਣਾ) ਪੰਜਾਬ ਦੀ ਸਮਰਪਿਤ ਅਤੇ ਨਿਸ਼ਠਾਵਾਨ ਸਿੱਖਿਆਵਿਦ ਪ੍ਰੋ.(ਸ਼੍ਰੀਮਤੀ)ਸੁਦੇਸ਼ ਸ਼ਰਮਾ ਦੀ ਯਾਦ ਵਿੱਚ 5 ਅਗਸਤ ਨੂੰ ਮਨਾਇਆ ਗਿਆ ਪਹਿਲਾ ਯਾਦਗਾਰੀ ਸਮਾਗਮ, ਜਿਸ ਦਾ ਕੇਂਦਰੀ ਵਿਸ਼ਾ “ਗੁਣਵੱਤਾਪੂਰਨ ਸਿੱਖਿਆ ਅਤੇ ਮਨੁੱਖੀ ਕਦਰਾਂ-ਕੀਮਤਾਂ” ਸੀ। ਆਮ ਤੌਰ ’ਤੇ ਪ੍ਰਸਿੱਧ ਵਿਦਵਾਨ, ਬੁੱਧੀਜੀਵੀ ਅਤੇ ਖੋਜਕਰਤਾ ਯੂਨੀਵਰਸਿਟੀਆਂ, ਉੱਚ ਪੱਧਰੀ ਖੋਜ ਕੇਂਦਰਾਂ ਅਤੇ ਵੱਡੇ ਬੌਧਿਕ ਮੰਚਾਂ ’ਤੇ ਆਪਣੇ ਵਿਚਾਰ ਸਾਂਝੇ ਕਰਦੇ ਹਨ। ਪਰ ਪੰਜਾਬ ਦੇ ਕਸਬੇ ਧਨੌਲਾ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਉੱਘੇ ਪ੍ਰੋਫੈਸਰ ਅਤੇ ਹੋਰ ਤਜਰਬੇਕਾਰ ਸਿੱਖਿਆਵਿਦ ਵੱਲੋਂ ਵਿਦਿਆਰਥਣਾਂ ਨਾਲ ਸਿੱਧਾ ਸੰਵਾਦ ਕਰਨਾ ਆਪਣੇ ਆਪ ਵਿੱਚ ਇੱਕ ਨਵੀਂ ਪਹਿਲ ਸੀ। ਇਸ ਨੇ ਸਿੱਖਣ ਲਈ ਉਤਸੁਕ ਨੌਜਵਾਨ ਵਿਦਿਆਰਥਣਾਂ ਵਿੱਚ ਗਿਆਨ ਦੀ ਨਵੀਂ ਚੇਤਨਾ ਪੈਦਾ ਕੀਤੀ। ਡਾ.ਆਰ.ਐੱਸ. ਘੁੰਮਣ, ਉੱਘੇ ਅਰਥਸ਼ਾਸਤਰੀ ਅਤੇ ਪ੍ਰੋਫੈਸਰ ਆਫ਼ ਐਮੀਨੈਂਸ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਪ੍ਰੋ. (ਸ਼੍ਰੀਮਤੀ) ਸੁਦੇਸ਼ ਸ਼ਰਮਾ ਮੈਮੋਰੀਅਲ ਟਰੱਸਟ ਦੇ ਸੱਦੇ ਨੂੰ ਸਵੀਕਾਰ ਕਰਦਿਆਂ ਯਾਦਗਾਰੀ ਭਾਸ਼ਣ ਦੇਣ ਲਈ ਸਹਿਮਤੀ ਦਿੱਤੀ। ਡਾ. ਘੁੰਮਣ ਨੇ ...

ਡਾ. ਏ.ਵੀ.ਐਮ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਵਿੱਚ ਸੈਮੀਨਾਰ ਦਾ ਆਯੋਜਨ

चित्र
ਡਾ. ਏ.ਵੀ.ਐਮ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਵਿੱਚ ਸੈਮੀਨਾਰ ਦਾ ਆਯੋਜਨ ਵਿਦਿਆਰਥੀਆਂ ਨੂੰ ਵਾਇਰਲ ਬਿਮਾਰੀਆਂ ਪ੍ਰਤੀ ਕੀਤਾ ਗਿਆ ਜਾਗਰੂਕ ਲੁਧਿਆਣਾ 8 ਅਗਸਤ (ਮਨਜੀਤ ਸਿੰਘ ਰੋਮਾਣਾ) ਡਾ. ਏ.ਵੀ.ਐਮ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ, ਨੇੜੇ ਈਸਾ ਨਗਰੀ ਪੁਲੀ ਵਿਖੇ ਮੌਸਮ ਵਿੱਚ ਬਦਲਾਅ ਦੌਰਾਨ ਹੋਣ ਵਾਲੀਆਂ ਵਾਇਰਲ ਬਿਮਾਰੀਆਂ ਅਤੇ ਪ੍ਰਤੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਸੀ.ਐਮ.ਸੀ ਹਸਪਤਾਲ ਦੇ ਨਰਸਿੰਗ ਵਿਭਾਗ ਦੇ ਵਿਦਿਆਰਥੀਆਂ ਅਤੇ ਸਟਾਫ ਵੱਲੋਂ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਡੇਂਗੂ, ਮਲੇਰੀਆ, ਹੈਜਾ ਵਰਗੀਆਂ ਖਤਰਨਾ ਬਿਮਾਰੀਆਂ ਦੇ ਕਾਰਨਾਂ ਲੱਛਣਾਂ ਅਤੇ ਬਚਾਅ ਦੇ ਤਰੀਕਿਆਂ ਨੂੰ ਜਾਣਨ ਲਈ ਮਾਡਲ, ਚਾਰਟ ਅਤੇ ਪੋਸਟਰ ਵੀ ਬਣਾਏ ਗਏ ਸਨ। ਇਸ ਮੌਕੇ ਸਕੂਲ ਦੇ ਡਾਇਰੈਕਟਰ ਰਾਜੀਵ ਕੁਮਾਰ ਲਵਲੀ ਅਤੇ ਪ੍ਰਿੰਸੀਪਲ ਮਨੀਸ਼ਾ ਗਾਬਾ ਵੱਲੋਂ ਸੀ.ਐਮ.ਸੀ ਤੋਂ ਆਈ ਟੀਮ ਦਾ ਸਵਾਗਤ ਕਰਦੇ ਹੋਏ, ਕਿਹਾ ਕਿ ਬਦਲਦੇ ਮੌਸਮ ਦੇ ਨਾਲ-ਨਾਲ ਵਾਇਰਲ ਬਿਮਾਰੀਆਂ ਦੇ ਫੈਲਣ ਦਾ ਖਤਰਾ ਵੀ ਬਣਿਆ ਰਹਿੰਦਾ ਹੈ। ਉਹਨਾਂ ਨੇ ਕਿਹਾ ਕਿ ਡਾ. ਏ.ਵੀ.ਐਮ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਵਿੱਚ ਬੱਚਿਆਂ ਨੂੰ ਵਿੱਦਿਅਕ ਸਿੱਖਿਆ ਦੇਣ ਤੋਂ ਇਲਾਵਾ, ਆਪਣੇ ਆਲੇ ਦੁਆਲੇ ਦੀ ਸਵੱਛਤਾ ਅਤੇ ਨੈਤਿਕ ਗੁਣਾਂ ਪ੍ਰਤੀ ਵੀ ਜਾਗਰੂਕ ਕੀਤਾ ਜਾਂਦਾ ਹੈ, ਤਾਂ ਜੋ ਇਹ ਵਿਦਿਆਰਥੀ ਆਪਣੇ ਸਮਾਜ ਤੇ ਪਰਿਵਾਰ ਲਈ...

ਸੜਕ ਦੇ ਟੋਏ ਨੇ ਲਈ ਸਰਪੰਚ ਅਮਰਜੀਤ ਸਿੰਘ ਦੀ ਜਾਨ, ਐਸ.ਡੀ.ਐਮ ਖੰਨਾ ਵੱਲੋਂ ਐਨ.ਐਚ.ਏ.ਆਈ ਨੂੰ ਕਾਰਨ ਦੱਸੋ ਨੋਟਿਸ ਕੀਤਾ ਜਾਰੀ

चित्र
ਸੜਕ ਦੇ ਟੋਏ ਨੇ ਲਈ ਸਰਪੰਚ ਅਮਰਜੀਤ ਸਿੰਘ ਦੀ ਜਾਨ, ਐਸ.ਡੀ.ਐਮ ਖੰਨਾ ਵੱਲੋਂ ਐਨ.ਐਚ.ਏ.ਆਈ ਨੂੰ ਕਾਰਨ ਦੱਸੋ ਨੋਟਿਸ ਕੀਤਾ ਜਾਰੀ ਸਰਪੰਚ ਅਮਰਜੀਤ ਸਿੰਘ ਦੀ ਮੌਤ ਮਾਮਲੇ ’ਚ ਐਨ.ਐਚ.ਏ.ਆਈ ਘੇਰੇ ’ਚ, ਐਸ.ਡੀ.ਐਮ ਸਵਾਤੀ ਟਿਵਾਣਾ ਨੇ ਮੰਗਿਆ ਰਿਕਾਰਡ ਤੇ 24 ਘੰਟਿਆਂ ’ਚ ਜਵਾਬ ਖੰਨਾ, 8 ਅਗਸਤ (ਮਨਜੀਤ ਸਿੰਘ ਰੋਮਾਣਾ) ਉਪ ਮੰਡਲ ਮਜਿਸਟਰੇਟ (ਐਸ.ਡੀ.ਐਮ.) ਖੰਨਾ ਸ੍ਰੀਮਤੀ ਸਵਾਤੀ ਟਿਵਾਣਾ ਨੇ ਪਿੰਡ ਰਤਨਹੇੜੀ ਦੇ ਵਸਨੀਕ ਅਤੇ ਸਰਪੰਚ ਸ੍ਰੀ ਅਮਰਜੀਤ ਸਿੰਘ ਦੀ 6 ਅਗਸਤ, 2026 ਨੂੰ ਹੋਈ ਘਾਤਕ ਸੜਕ ਹਾਦਸੇ ਵਿੱਚ ਮੌਤ ਦੇ ਮਾਮਲੇ ਸਬੰਧੀ ਪ੍ਰੋਜੈਕਟ ਡਾਇਰੈਕਟਰ, ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ), ਪ੍ਰੋਜੈਕਟ ਇੰਪਲੀਮੈਂਟੇਸ਼ਨ ਯੂਨਿਟ, ਲੁਧਿਆਣਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਮੁੱਢਲੀ ਜਾਣਕਾਰੀ ਅਨੁਸਾਰ ਹਾਦਸਾ ਰਾਸ਼ਟਰੀ ਰਾਜਮਾਰਗ ਦੇ ਕੈਰੇਜਵੇਅ 'ਤੇ ਮੌਜੂਦ ਇੱਕ ਵੱਡੇ ਅਤੇ ਮੁਰੰਮਤ ਨਾ ਕੀਤੇ ਗਏ ਟੋਏ ਕਾਰਨ ਵਾਪਰਿਆ। ਟੋਏ ਕਾਰਨ ਸ੍ਰੀ ਅਮਰਜੀਤ ਸਿੰਘ ਆਪਣੇ ਵਾਹਨ ਤੋਂ ਕੰਟਰੋਲ ਗੁਆ ਬੈਠੇ ਅਤੇ ਸੜਕ 'ਤੇ ਡਿੱਗ ਪਏ, ਜਿਸ ਦੌਰਾਨ ਪਿੱਛੋਂ ਆ ਰਹੇ ਟਰੱਕ ਦੀ ਲਪੇਟ ਵਿੱਚ ਆਉਣ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਾਮਲੇ ਦੀ ਪੁਲਿਸ ਜਾਂਚ ਦੇ ਹੁਕਮ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਐਸ.ਡੀ.ਐਮ. ਨੇ ਨੋਟਿਸ ਵਿੱਚ ਰਾਸ਼ਟਰੀ ਰਾਜਮਾਰਗ ਦੇ ਸਬੰਧਤ ਹਿੱਸੇ ਦੀ ਸੁ...

ਲੁਧਿਆਣਾ ਵਿੱਚ ਮੈਤਰੀ ਸੰਸਕਾਰ ਮੁੱਲ ਸਿੱਖਿਆ ਤਹਿਤ ਅਧਿਆਪਕ ਸਿਖਲਾਈ ਪ੍ਰੋਗਰਾਮ ਆਯੋਜਨ ਕੀਤਾ

चित्र
ਲੁਧਿਆਣਾ ਵਿੱਚ ਮੈਤਰੀ ਸੰਸਕਾਰ ਮੁੱਲ ਸਿੱਖਿਆ ਤਹਿਤ ਅਧਿਆਪਕ ਸਿਖਲਾਈ ਪ੍ਰੋਗਰਾਮ ਆਯੋਜਨ ਕੀਤਾ ਸਿੱਖਿਆ ਦਾ ਮਕਸਦ ਜ਼ਿੰਮੇਵਾਰ ਤੇ ਹਮਦਰਦ ਨਾਗਰਿਕ ਤਿਆਰ ਕਰਨਾ: ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਲੁਧਿਆਣਾ, 8 ਅਗਸਤ (ਮਨਜੀਤ ਸਿੰਘ ਰੋਮਾਣਾ) ਮੈਤਰੀ ਸੰਸਕਾਰ ਮੁੱਲ ਸਿੱਖਿਆ ਪ੍ਰੋਗਰਾਮ ਤਹਿਤ ਅਧਿਆਪਕ ਸਿਖਲਾਈ ਪ੍ਰੋਗਰਾਮ ਅੱਜ ਸੋਹਨ ਲਾਲ ਪਾਹਵਾ ਆਡੀਟੋਰੀਅਮ, ਲੁਧਿਆਣਾ ਵਿਖੇ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਹਿਮਾਂਸ਼ੂ ਜੈਨ, ਆਈ.ਏ.ਐਸ. ਦੀ ਮੌਜੂਦਗੀ ਵਿੱਚ ਕਰਵਾਇਆ ਗਿਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਲੁਧਿਆਣਾ ਸ੍ਰੀਮਤੀ ਡਿੰਪਲ ਮਦਾਨ ਨੇ ਵੀ ਸ਼ਿਰਕਤ ਕੀਤੀ। ਪ੍ਰੋਗਰਾਮ ਵਿੱਚ ਮੈਤਰੀ ਬੋਧ ਪਰਿਵਾਰ ਚੈਰੀਟੇਬਲ ਟਰੱਸਟ ਵੱਲੋਂ ਮੈਤਰੀ ਸੰਸਕਾਰ ਦੇ ਮੈਂਟਰ ਸ੍ਰੀ ਮਿੱਤਰ ਜੀਵ ਅਤੇ ਗਵਰਨੈਂਸ ਸੈੱਲ ਮੈਂਬਰ ਭਾਵਨਾ ਗਹਿਲੋਤ ਵੀ ਮੌਜੂਦ ਸਨ। ਮੈਤਰੀ ਸੰਸਕਾਰ ਮੁੱਲ ਸਿੱਖਿਆ ਪ੍ਰੋਗਰਾਮ ਮੈਤਰੀ ਬੋਧ ਪਰਿਵਾਰ ਚੈਰੀਟੇਬਲ ਟਰੱਸਟ ਦੀ ਪਹਿਲਕਦਮੀ ਹੈ, ਜਿਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਤਿੰਨ ਅਕਾਦਮਿਕ ਸਾਲਾਂ ਲਈ ਪਾਇਲਟ ਪ੍ਰਾਜੈਕਟ ਵਜੋਂ 12 ਸਰਕਾਰੀ ਸਕੂਲਾਂ ਵਿੱਚ ਸ਼ੁਰੂ ਕੀਤਾ ਗਿਆ ਹੈ। ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਚਰਿੱਤਰ ਨਿਰਮਾਣ, ਭਾਵਨਾਤਮਕ ਤੰਦਰੁਸਤੀ, ਜੀਵਨ ਹੁਨਰ, ਜ਼ਿੰਮੇਵਾਰ ਨਾਗਰਿਕਤਾ ਅਤੇ ਸਕਾਰਾਤਮਕ ਮੁੱਲਾਂ ਦਾ ਵਿਕਾਸ ਕਰਨਾ ਹੈ। ਸਿਖਲਾਈ ਦੌਰਾਨ ਅਧਿਆਪਕਾਂ ਨੂੰ ਬਾਲ-ਕੇਂਦ੍ਰਿਤ ਅਤੇ ਅਨੁਭਵੀ ਸਿੱਖਿਆ ਪੱਧਤੀ...

ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਅਤੇ ਸ਼ਹੀਦ ਜਨਰਲ ਸੁਬੇਗ ਸਿੰਘ ਦੇ ਜੱਦੀ ਪਿੰਡਾਂ ਵਿੱਚ ਯਾਦਗਾਰੀ ਬੁੱਤ ਸਥਾਪਿਤ ਕਰੇਗੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕੈਨੇਡਾ ਇਕਾਈ

चित्र
ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਅਤੇ ਸ਼ਹੀਦ ਜਨਰਲ ਸੁਬੇਗ ਸਿੰਘ ਦੇ ਜੱਦੀ ਪਿੰਡਾਂ ਵਿੱਚ ਯਾਦਗਾਰੀ ਬੁੱਤ ਸਥਾਪਿਤ ਕਰੇਗੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕੈਨੇਡਾ ਇਕਾਈ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਅਤੇ ਕੌਮੀ ਵਿਰਾਸਤ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਸਾਡੀ ਜ਼ਿੰਮੇਵਾਰੀ — ਕੈਨੇਡਾ ਇਕਾਈ ਸਰੀ, ਬ੍ਰਿਟਿਸ਼ ਕੋਲੰਬੀਆ, ਲੁਧਿਆਣਾ 8 ਅਗਸਤ (ਮਨਜੀਤ ਸਿੰਘ ਰੋਮਾਣਾ) ਮੀਰੀ-ਪੀਰੀ ਨਗਰ ਕੀਰਤਨ ਮੌਕੇ ਗੁਰਦੁਆਰਾ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ, ਸਰੀ ਦੀ ਸਟੇਜ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੇ ਫਰਜ਼ੰਦ ਭਾਈ ਬਲਰਾਜ ਸਿੰਘ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਯੂਥ ਪ੍ਰਧਾਨ ਸ਼ਹਿਰੀ ਪ੍ਰਿਤਪਾਲ ਸਿੰਘ ਮੁਕੰਦਪੁਰ ਨੇ ਹੱਕ ਸੱਚ ਦਾ ਪਹਿਰੇਦਾਰ ਅਖਬਾਰ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਮੌਕੇ ਪਾਰਟੀ ਦੀ ਕੈਨੇਡਾ ਇਕਾਈ ਨੇ ਐਲਾਨ ਕੀਤਾ ਕਿ ਸਿੱਖ ਕੌਮ ਲਈ ਕੁਰਬਾਨੀਆਂ ਕਰਨ ਵਾਲੇ ਸ਼ਹੀਦਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਸਨਮਾਨ ਕਰਨ ਦੀ ਇਹ ਮੁਹਿੰਮ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰੱਖੀ ਜਾਵੇਗੀ। ਸਮਾਗਮ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕੈਨੇਡਾ ਇਕਾਈ ਦੇ ਆਗੂਆਂ ਨੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੇ ਸ਼ਹੀਦੀ ਸਥਾਨ ’ਤੇ ਇਕੱਤਰ ਹੋ ਕੇ ਦੋ ਅਹਿਮ ਕੌਮੀ ਫ਼ੈਸਲੇ ਕੀਤੇ। ਇ...

ਸਪੋਰਟਸ ਵਿੰਗ ਵੱਲੋਂ ਨਵੇਂ ਬਣੇ ਹਲਕਾ ਚੇਅਰਮੈਨਾਂ ਨੂੰ ਕੀਤਾ ਸਨਮਾਨਿਤ

चित्र
ਸਪੋਰਟਸ ਵਿੰਗ ਵੱਲੋਂ ਨਵੇਂ ਬਣੇ ਹਲਕਾ ਚੇਅਰਮੈਨਾਂ ਨੂੰ ਕੀਤਾ ਸਨਮਾਨਿਤ ਲੁਧਿਆਣਾ, 8 ਅਗਸਤ (ਮਨਜੀਤ ਸਿੰਘ ਰੋਮਾਣਾ) ਆਮ ਆਦਮੀ ਪਾਰਟੀ ਵੱਲੋਂ ਅੱਜ ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਜਤਿੰਦਰ ਖੰਗੂਰਾ ਵੱਲੋਂ ਪੰਜਾਬ ਸਪੋਰਟਸ ਵੈਲਫੇਅਰ ਬੋਰਡ ਦੀ ਜ਼ਿਲ੍ਹਾ ਲੁਧਿਆਣਾ ਪ੍ਰਧਾਨ ਸੋਨੀਆ ਅਲੱਗ ਦੀ ਅਗਵਾਈ ਹੇਠ ਅਤੇ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਦੀ ਮੌਜੂਦਗੀ ਵਿੱਚ ਪਾਰਟੀ ਦੇ ਨਵੇਂ ਨਿਯੁਕਤ ਹਲਕਾ ਚੇਅਰਮੈਨਾਂ ਨੂੰ ਸਨਮਾਨਿਤ ਕੀਤਾ ਗਿਆ।   ਇਸ ਮੌਕੇ ਹਲਕਾ ਈਸਟ ਮੋਨੂ ਸਬਰਵਾਲ, ਹਲਕਾ ਸਾਊਥ ਪੂਨਮ ਪਠਾਨੀਆ, ਹਲਕਾ ਵੈਸਟ ਜਸਪ੍ਰੀਤ ਸਿੰਘ ਖੰਗੂੜਾ, ਹਲਕਾ ਆਤਮ ਨਗਰ ਧਰਮਿੰਦਰ ਸਿੰਘ, ਹਲਕਾ ਨੌਰਥ ਮਨਿੰਦਰ ਬਿੱਲਾ, ਹਲਕਾ ਸੈਂਟਰਲ ਦੀਪਕ ਕੁਮਾਰ ਨਵੇਂ ਚੇਅਰਮੈਨ ਹਾਜ਼ਰ ਰਹੇ ਇਸ ਮੌਕੇ ਜਤਿੰਦਰ ਖੰਗੂੜਾ ਨੇ ਸਾਰਿਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਕੰਮ ਕਰਨ ਦਾ ਸੰਦੇਸ਼ ਦਿੱਤਾ।

ਟਰੇਡ ਯੂਨੀਅਨਾਂ ਅਤੇ ਐਸਕੇਐਮ ਵੱਲੋਂ ਸਾਂਝੇ ਤੌਰ ਤੇ ਦੇਸ਼ ਵਿਆਪੀ 'ਭਾਰਤ ਛੱਡੋ ਅੰਦੋਲਨ' ਦੀ ਵਰੇਗੰਢ 10 ਅਗਸਤ ਨੂੰ ਮਨਾਈ ਜਾਵੇਗੀ

चित्र
ਟਰੇਡ ਯੂਨੀਅਨਾਂ ਅਤੇ ਐਸਕੇਐਮ ਵੱਲੋਂ ਸਾਂਝੇ ਤੌਰ ਤੇ ਦੇਸ਼ ਵਿਆਪੀ 'ਭਾਰਤ ਛੱਡੋ ਅੰਦੋਲਨ' ਦੀ ਵਰੇਗੰਢ 10 ਅਗਸਤ ਨੂੰ ਮਨਾਈ ਜਾਵੇਗੀ ਜੇਲ ਭਰੋ, ਰੇਲ ਰੋਕੋ, ਰਸਤਾ ਰੋਕੋ, ਵਿਰੋਧ ਪ੍ਰਦਰਸ਼ਨ ਕਰੋ- ਪ੍ਰੋਗਰਾਮ ਲਈ ਭਾਰੀ ਉਤਸਾਹ  ਲੁਧਿਆਣਾ 8 ਅਗਸਤ (ਮਨਜੀਤ ਸਿੰਘ ਰੋਮਾਣਾ) 10 ਅਗਸਤ 2026 ਨੂੰ 'ਭਾਰਤ ਛੱਡੋ ਅੰਦੋਲਨ' ਦੀ ਯਾਦ ਵਿੱਚ ਦੇਸ਼ ਭਰ ਵਿੱਚ ਜ਼ਿਲ੍ਹਾ 'ਤੇ ਜੇਲ ਭਰੋ, ਧਰਨੇ, ਮੁਜ਼ਾਹਰੇ, ਰੇਲ ਰੋਕੋ, ਰਸਤਾ ਰੋਕੋ, ਕੰਮਕਾਜ ਵਾਲੀਆਂ ਥਾਵਾਂ 'ਤੇ ਵਿਰੋਧ ਪ੍ਰਦਰਸ਼ਨ, ਮਨੁੱਖੀ ਲੜੀਆਂ ਅਤੇ ਹੋਰ ਸ਼ਾਂਤਮਈ ਜਨ-ਸੰਘਰਸ਼ ਕਰਨ ਦੇ ਸੱਦੇ ਤਹਿਤ ਲੁਧਿਆਣਾ ਵਿਖੇ ਮਿੰਨੀ ਸਕੱਤਰੇਤ ਦੇ ਸਾਹਮਣੇ ਇਸ ਸਬੰਧ ਵਿੱਚ ਇਸ ਪ੍ਰੋਗਰਾਮ ਨੂੰ ਨੇਪੜੇ ਚਾੜਣ ਲਈ ਬਣਾਈ ਗਈ ਆਰਗੇਨਾਈਜਿੰਗ ਕਮੇਟੀ ਦੀ ਮੀਟਿੰਗ ਅੱਜ ਕਾਮਰੇਡ ਅਮਰਨਾਥ ਕੂਮਕਲਾਂ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਵੱਖ-ਵੱਖ ਟਰੇਡ ਯੂਨੀਅਨਾਂ ਜਿਨਾਂ ਵਿੱਚ ਏਟਕ, ਸੀਟੂ, ਇੰਟਕ, ਐਕਟੂ 'ਤੇ ਸੀਟੀਯੂ ਪੰਜਾਬ ਅਤੇ ਐਸਕੇਐਮ ਵੱਲੋਂ ਬੀਕੇਯੂ ਏਕਤਾ ਉਗਰਾਹਾਂ, ਕੁੱਲ ਹਿੰਦ ਕਿਸਾਨ ਸਭਾ 1936, ਜਮਹੂਰੀ ਕਿਸਾਨ ਸਭਾ ਅਤੇ ਕੁੱਲ ਹਿੰਦ ਕਿਸਾਨ ਸਭਾ (ਹਨਨਮੁੱਲਾ) ਸ਼ਾਮਿਲ ਸਨ। ਆਗੂਆਂ ਨੇ ਕਿਹਾ ਕਿ ਮਜ਼ਦੂਰਾਂ ਅਤੇ ਕਿਸਾਨਾਂ ਦੀ ਸਾਂਝੀ ਲੜਾਈ ਹੀ ਕਾਰਪੋਰੇਟ ਪੱਖੀ ਅਤੇ ਲੋਕ ਵਿਰੋਧੀ ਨੀਤੀਆਂ ਦਾ ਪ੍ਰਭਾਵਸ਼ਾਲੀ ਜਵਾਬ ਹੈ।ਆਗੂਆਂ ਨੇ ਕਿਹਾ ਕਿ ਕੱਲ ਦੇ ਰੋਸ ਪ੍ਰਦਰਸ਼ਨ ਅਤ...

ਅੰਗਦਾਨ ਜਾਗਰੂਕਤਾ ਗਤੀਵਿਧੀ ਰਾਹੀਂ AYKAI ਨੇ ਦਿੱਤਾ “ਜ਼ਿੰਦਗੀ ਦਾ ਤੋਹਫ਼ਾ” ਦੇਣ ਦਾ ਸੰਦੇਸ਼

चित्र
ਅੰਗਦਾਨ ਜਾਗਰੂਕਤਾ ਗਤੀਵਿਧੀ ਰਾਹੀਂ AYKAI ਨੇ ਦਿੱਤਾ “ਜ਼ਿੰਦਗੀ ਦਾ ਤੋਹਫ਼ਾ” ਦੇਣ ਦਾ ਸੰਦੇਸ਼ ਲੁਧਿਆਣਾ, 8 ਅਗਸਤ (ਮਨਜੀਤ ਸਿੰਘ ਰੋਮਾਣਾ) AYKAI ਮਲਟੀਸਪੈਸ਼ਲਿਟੀ ਹਸਪਤਾਲ, ਲੁਧਿਆਣਾ ਵੱਲੋਂ 8 ਅਗਸਤ 2026 ਨੂੰ ਅੰਗਦਾਨ ਜਾਗਰੂਕਤਾ ਗਤੀਵਿਧੀ ਦਾ ਆਯੋਜਨ ਕੀਤਾ ਗਿਆ। ਇਸ ਪਹਿਲ ਦਾ ਉਦੇਸ਼ ਲੋਕਾਂ ਨੂੰ ਅੰਗਦਾਨ ਦੀ ਮਹੱਤਤਾ ਬਾਰੇ ਜਾਗਰੂਕ ਅਤੇ ਸੰਵੇਦਨਸ਼ੀਲ ਬਣਾਉਣਾ ਅਤੇ ਸਮਾਜ ਨੂੰ ਇਸ ਨੇਕ ਕਾਰਜ ਲਈ ਅੱਗੇ ਆਉਣ ਲਈ ਪ੍ਰੇਰਿਤ ਕਰਨਾ ਸੀ। ਪ੍ਰੋਗਰਾਮ ਦੀ ਸ਼ੁਰੂਆਤ ਡਾ. ਬਲਦੇਵ ਸਿੰਘ ਔਲਖ, ਚੀਫ਼ ਯੂਰੋਲੋਜਿਸਟ, ਰੋਬੋਟਿਕ ਅਤੇ ਟ੍ਰਾਂਸਪਲਾਂਟ ਸਰਜਨ ਅਤੇ ਚੇਅਰਮੈਨ, AYKAI ਹਸਪਤਾਲ, ਲੁਧਿਆਣਾ ਵੱਲੋਂ ਵਿਸ਼ੇਸ਼ ਜਾਗਰੂਕਤਾ ਭਾਸ਼ਣ ਨਾਲ ਹੋਈ। ਆਪਣੇ ਸੰਬੋਧਨ ਦੌਰਾਨ ਡਾ. ਔਲਖ ਨੇ ਅੰਗਦਾਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਗਾਂ ਦੀ ਲੋੜ ਅਤੇ ਉਪਲਬਧ ਦਾਨ ਕੀਤੇ ਅੰਗਾਂ ਵਿਚਕਾਰ ਬਹੁਤ ਵੱਡਾ ਅੰਤਰ ਹੈ। ਉਨ੍ਹਾਂ ਦੱਸਿਆ ਕਿ ਇੱਕ ਬ੍ਰੇਨ-ਡੈੱਡ ਵਿਅਕਤੀ ਆਪਣੇ ਮਹੱਤਵਪੂਰਨ ਅੰਗ ਜਿਵੇਂ ਲਿਵਰ, ਗੁਰਦੇ, ਦਿਲ ਅਤੇ ਫੇਫੜੇ ਦਾਨ ਕਰਕੇ ਲਗਭਗ 8 ਲੋਕਾਂ ਦੀ ਜ਼ਿੰਦਗੀ ਬਚਾਉਣ ਵਿੱਚ ਮਦਦ ਕਰ ਸਕਦਾ ਹੈ। ਉਨ੍ਹਾਂ ਨੇ ਅੰਗਦਾਨ ਦੀ ਪ੍ਰਕਿਰਿਆ ਅਤੇ ਉਨ੍ਹਾਂ ਉਚਿਤ ਮਾਧਿਅਮਾਂ ਬਾਰੇ ਵੀ ਜਾਣਕਾਰੀ ਦਿੱਤੀ, ਜਿਨ੍ਹਾਂ ਰਾਹੀਂ ਵਿਅਕਤੀ ਅੰਗਦਾਨ ਕਰਨ ਲਈ ਆਪਣੀ ਸਹਿਮਤੀ ਜਾਂ ਪ੍ਰਣ ਦਰਜ ਕਰਵਾ ਸਕਦੇ ਹਨ ਅਤੇ ਇਸ ਮਹਾਨ ਕਾਰਜ ਵਿੱਚ ਆਪਣਾ ਯੋਗਦਾਨ ਪਾ ਸ...

ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਨੇ ਅਮੋਦਿਨੀ ਫਾਊਂਡੇਸ਼ਨ ਨਾਲ ਮਿਲ ਕੇ ਸਮਰਾਲਾ ਦੇ ਪਿੰਡ ਗੋਸਲਾਂ ਸਕੂਲ ਵਿੱਚ ਮਾਹਵਾਰੀ ਸਫਾਈ ਬਾਰੇ ਜਾਗਰੂਕਤਾ ਵਰਕਸ਼ਾਪ ਆਯੋਜਿਤ ਕੀਤੀ

चित्र
ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਨੇ ਅਮੋਦਿਨੀ ਫਾਊਂਡੇਸ਼ਨ ਨਾਲ ਮਿਲ ਕੇ ਸਮਰਾਲਾ ਦੇ ਪਿੰਡ ਗੋਸਲਾਂ ਸਕੂਲ ਵਿੱਚ ਮਾਹਵਾਰੀ ਸਫਾਈ ਬਾਰੇ ਜਾਗਰੂਕਤਾ ਵਰਕਸ਼ਾਪ ਆਯੋਜਿਤ ਕੀਤੀ ਸਿਹਤਮੰਦ ਸਮਾਜ ਲਈ ਮਾਹਵਾਰੀ ਸਫਾਈ ਅਤੇ ਕਾਨੂੰਨੀ ਜਾਗਰੂਕਤਾ ਜ਼ਰੂਰੀ: ਐਸ.ਡੀ.ਐਮ ਗੁਰਸਿਮਰਨਜੀਤ ਕੌਰ ਨੌਜਵਾਨ ਲੜਕੀਆਂ ਨੂੰ ਸਿਹਤ, ਸਫਾਈ ਅਤੇ ਕਾਨੂੰਨੀ ਅਧਿਕਾਰਾਂ ਬਾਰੇ ਕੀਤਾ ਜਾਗਰੂਕ ਸਮਰਾਲਾ, (ਲੁਧਿਆਣਾ), 7 ਅਗਸਤ (ਮਨਜੀਤ ਸਿੰਘ ਰੋਮਾਣਾ) ਨੌਜਵਾਨ ਕੁੜੀਆਂ ਅਤੇ ਔਰਤਾਂ ਵਿੱਚ ਸਿਹਤ, ਸਫਾਈ ਅਤੇ ਕਾਨੂੰਨੀ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਮੋਦਿਨੀ ਫਾਊਂਡੇਸ਼ਨ ਅਤੇ ਪ੍ਰਸਿੱਧ ਗਾਇਨੀਕੋਲੋਜਿਸਟ ਤੇ ਸਮਾਜ ਸੇਵਕ ਡਾ. ਨੀਲਮ ਸੋਢੀ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਗੋਸਲਾਂ ਵਿਖੇ ਇੱਕ ਵਿਸ਼ੇਸ਼ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਮਾਹਵਾਰੀ ਸਫਾਈ ਸਬੰਧੀ ਸਮਾਜਿਕ ਝਿਜਕ ਅਤੇ ਭਰਮਾਂ ਨੂੰ ਦੂਰ ਕਰਨਾ ਅਤੇ ਪੋਕਸੋ (POCSO) ਐਕਟ ਤਹਿਤ ਬਾਲ ਸੁਰੱਖਿਆ ਅਤੇ ਕਾਨੂੰਨੀ ਅਧਿਕਾਰਾਂ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਸੀ। ਸਬ-ਡਵੀਜ਼ਨਲ ਮੈਜਿਸਟ੍ਰੇਟ (ਐਸ.ਡੀ.ਐਮ.) ਸਮਰਾਲਾ ਗੁਰਸਿਮਰਨਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਵਿਦਿਆਰਥਣਾਂ ਨਾਲ ਖੁੱਲ੍ਹੇ ਅਤੇ ਇੰਟਰਐਕਟਿਵ ਸੈਸ਼ਨ ਦੌਰਾਨ ਮਾਹਵਾਰੀ ਸਿਹਤ ਨਾਲ ਜੁੜੇ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰਪੂਰ...

ਡੇਅਰੀ ਵਿਕਾਸ ਵਿਭਾਗ ਵੱਲੋਂ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਆਯੋਜਿਤ

चित्र
ਡੇਅਰੀ ਵਿਕਾਸ ਵਿਭਾਗ ਵੱਲੋਂ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਆਯੋਜਿਤ ਦੁੱਧ ਦੇ ਨਮੂਨੇ ਲੈ ਮੌਕੇ ’ਤੇ ਹੀ ਕੀਤੀ ਪਰਖ ਲੁਧਿਆਣਾ, 07 ਅਗਸਤ (ਮਨਜੀਤ ਸਿੰਘ ਰੋਮਾਣਾ) ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਸੁਰਿੰਦਰ ਸਿੰਘ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਖੰਨਾ ਦੇ ਵਾਰਡ ਨੰ 27 ਅਤੇ ਵਿਨੋਦ ਨਗਰ ਵਿਖੇ ਦੁੱਧ ਖਪਤਕਾਰ ਜਾਗਰੁਕਤਾ ਕੈਂਪ ਲਗਾਇਆ ਗਿਆ ਜਿੱਥੇ ਦੁੱਧ ਦੇ ਨਮੂਨੇ ਲੈ ਮੌਕੇ ’ਤੇ ਹੀ ਕੀਤੀ ਪਰਖ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕੈਂਪ ਮੌਕੇ ਵਾਰਡ ਨੰਬਰ 27, ਸਮਰਾਲਾ ਰੋਡ ਵਿਖੇ ਦੁੱਧ ਦੇ 37 ਸੈਂਪਲ ਚੈਕ ਕੀਤੇ ਗਏ ਜਿਨ੍ਹਾ ਵਿਚੋ 13 ਵਿੱਚ ਪਾਣੀ ਦੀ ਮਾਤਰਾ ਵੱਧ ਪਾਈ ਗਈ ਜਦਕਿ ਬਾਕੀ ਸੈਂਪਲ ਮਿਆਰ ਅਨੁਸਾਰ ਪਾਏ ਗਏ ਅਤੇ ਉਨ੍ਹਾਂ ਵਿੱਚ ਕੋਈ ਹਾਨੀਕਾਰਕ ਤੱਤ ਨਹੀਂ ਪਾਇਆ ਗਿਆ। ਇਸ ਤੋਂ ਇਲਾਵਾ ਵਿਨੋਦ ਨਗਰ ਵਿਖੇ 36 ਸੈਂਪਲ ਚੈਕ ਕੀਤੇ ਗਏ ਜਿਨ੍ਹਾਂ ਵਿਚੋ 13 ਵਿੱਚ ਪਾਣੀ ਦੀ ਮਾਤਰਾ ਵੱਧ ਪਾਈ ਗਈ ਬਾਕੀ ਸੈਂਪਲ ਨਿਰਧਾਰਿਤ ਮਿਆਰ ’ਤੇ ਖਰੇ ਉੱਤਰੇ ਅਤੇ ਕੋਈ ਇਤਰਾਜ਼ਯੋਗ ਤੱਤ ਸਾਹਮਣੇ ਨਹੀਂ ਆਇਆ। ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਸੁਰਿੰਦਰ ਸਿੰਘ ਵੱਲੋਂ ਦੱਸਿਆ ਗਿਆ ਕਿ ਇਹ ਜਾਗਰੂਕਤਾ ਕੈਂਪ ਕੈਬਨਿਟ ਮੰਤਰੀ ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਵਿਭਾਗ ਪੰਜਾਬ ਸ. ਗੁਰਮੀਤ ਸਿੰਘ ਖੁੱਡੀਆਂ ਦੀ ਅਗਵਾਈ ਅਤੇ ਡਾਇਰੈਕਟਰ, ਡੇਅਰੀ ਵਿਕਾਸ ਵਿਭਾਗ ਪੰਜਾਬ ਸ. ਵਰਿਆਮ ਸਿੰਘ ਗਿੱਲ ਦੇ ਨਿਰਦੇਸ਼ਾਂ ਅਨੁਸਾਰ ਲਗਾਇਆ ਗਿਆ। ਡਿਪਟੀ ਡਾਇਰੈਕਟ...

ਸੱਤਿਆ ਭਾਰਤੀ ਸਕੂਲ ਹਰਨਾਮਪੁਰਾ ਵਿਖੇ ਆਜ਼ਾਦੀ ਦਿਵਸ ਮੌਕੇ ਤਿਰੰਗਾ ਝੰਡਾ ਲਹਿਰਾਇਆ ਜਾਵੇਗਾ

चित्र
ਸੱਤਿਆ ਭਾਰਤੀ ਸਕੂਲ ਹਰਨਾਮਪੁਰਾ ਵਿਖੇ ਆਜ਼ਾਦੀ ਦਿਵਸ ਮੌਕੇ ਤਿਰੰਗਾ ਝੰਡਾ ਲਹਿਰਾਇਆ ਜਾਵੇਗਾ। ਲੁਧਿਆਣਾ 7 ਅਗਸਤ (ਮਨਜੀਤ ਸਿੰਘ ਰੋਮਾਣਾ) ਹਲਕਾ ਗਿੱਲ ਅਧੀਨ ਪੈਂਦੇ ਪਿੰਡ ਹਰਨਾਮਪੁਰਾ ਦੇ ਸੱਤਿਆ ਭਾਰਤੀ ਸਕੂਲ ਵਿਖੇ 80ਵੇਂ ਆਜ਼ਾਦੀ ਦਿਵਸ ਨੂੰ ਸਮਰਪਿਤ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਪ੍ਰਸਿੱਧ ਲੇਖਿਕਾ ਨੈਸ਼ਨਲ ਸਟੇਟ ਐਵਾਰਡ ਜੇਤੂ ਡਾ ਗੁਰਚਰਨ ਕੌਰ ਕੋਚਰ ਜੀ ਅਦਾ ਕਰਨਗੇ ਅਤੇ ਆਪਣੇ ਵੱਡਮੁਲੇ ਵਿਚਾਰਾਂ ਵਿੱਚ ਵਾਤਾਵਰਣ ਦੀ ਸੰਭਾਲ, ਰਾਸ਼ਟਰੀ ਸੁਰੱਖਿਆ ਵਾਰੇ ਭਰਪੂਰ ਜਾਣਕਾਰੀ ਸਾਂਝੀ ਕਰਨਗੇ।ਇਹ ਵਿਚਾਰ ਪ੍ਰੈਸ ਵਾਰਤਾ ਰਾਹੀਂ ਪੇਸ਼ ਕਰਦਿਆਂ ਮੁੱਖ ਅਧਿਆਪਕਾ ਪਵਨਪ੍ਰੀਤ ਕੌਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਡਾ ਗੁਰਚਰਨ ਕੌਰ ਕੋਚਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ ਅਤੇ ਬੱਚਿਆਂ ਨੂੰ ਆਪਣੇ ਵਡਮੁੱਲੇ ਵਿਚਾਰਾਂ ਨਾਲ ਬੌਧਿਕ ਵਿਕਾਸ ਲਈ ਯੋਗਦਾਨ ਪਾਉਣਗੇ । ਇਸ ਮੌਕੇ ਬੱਚਿਆਂ ਦੇ ਮਾਤਾ ਪਿਤਾ ਸਮੂਹ ਇਲਾਕਾ ਨਿਵਾਸੀ ਹਾਜ਼ਰੀ ਭਰਨਗੇ। ਉਨ੍ਹਾਂ ਦੱਸਿਆ ਕਿ ਇਸ ਮੌਕੇ ਸੋਮਨਾਥ ਸਿੰਘ ਵੱਲੋਂ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਦੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਕੁਦਰਤ ਨੂੰ ਸੰਭਾਲਣ ਪ੍ਰਤੀ ਆਪਣੀਆਂ ਕਵਿਤਾਵਾਂ ਰਾਹੀਂ ਜਾਗਰੂਕ ਕੀਤਾ ਜਾਵੇ। ਆਏ ਸਾਰੇ ਮਹਿਮਾਨਾਂ ਨੂੰ ਸਮੂਹ ਸਕੂਲ ਸਟਾਫ ਵੱਲੋਂ ਜੀ ਆਇਆਂ ਆਖਿਆ ਜਾਵੇਗਾ ਅਤੇ ਧੰਨਵਾਦ ਕੀਤਾ ਜਾਵੇਗਾ।ਇਸ ਦੋਰਾਨ ਬੱਚਿਆਂ ਵੱਲੋਂ ਸ਼ਾਨਦਾਰ ਝਾਕੀਆਂ ਪੇਸ਼ ਕੀਤੀਆਂ ਜਾਣਗੀਆਂ ਅਤੇ ਪੰਜਾਬ ਦੀ ਰ...

DMC&H ਵੱਲੋਂ ਰਿਸਰਚ ਡੇ 2026 ਦਾ ਆਯੋਜਨ; ICMR ਦੇ ਡਾਇਰੈਕਟਰ ਜਨਰਲ ਡਾ. ਰਾਜੀਵ ਬਹਲ ਨੇ ਕੀਤੀ ਸ਼ਿਰਕਤ

चित्र
DMC&H ਵੱਲੋਂ ਰਿਸਰਚ ਡੇ 2026 ਦਾ ਆਯੋਜਨ; ICMR ਦੇ ਡਾਇਰੈਕਟਰ ਜਨਰਲ ਡਾ. ਰਾਜੀਵ ਬਹਲ ਨੇ ਕੀਤੀ ਸ਼ਿਰਕਤ ਲੁਧਿਆਣਾ 7 ਅਗਸਤ (ਮਨਜੀਤ ਸਿੰਘ ਰੋਮਾਣਾ) DMC&H ਵੱਲੋਂ DMC&H ਰਿਸਰਚ ਡੇ 2026 ਦਾ ਉਤਸ਼ਾਹਪੂਰਵਕ ਆਯੋਜਨ ਕੀਤਾ ਗਿਆ। ਇਸ ਸਮਾਗਮ ਰਾਹੀਂ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਵਿੱਚ ਖੋਜ ਅਤੇ ਨਵੀਨਤਾ ਦੀ ਮਜ਼ਬੂਤ ਸੰਸਕ੍ਰਿਤੀ ਨੂੰ ਉਤਸ਼ਾਹਿਤ ਕਰਨ ਲਈ ਸੰਸਥਾ ਦੀ ਵਚਨਬੱਧਤਾ ਨੂੰ ਦੁਹਰਾਇਆ ਗਿਆ। ਸਮਾਗਮ ਵਿੱਚ 300 ਤੋਂ ਵੱਧ ਡੈਲੀਗੇਟਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚ ਫੈਕਲਟੀ ਮੈਂਬਰ, ਖੋਜਕਰਤਾ, ਅੰਡਰਗ੍ਰੈਜੂਏਟ ਅਤੇ ਪੋਸਟਗ੍ਰੈਜੂਏਟ ਵਿਦਿਆਰਥੀ ਸ਼ਾਮਲ ਸਨ। ਸਮਾਗਮ ਦੇ ਮੁੱਖ ਮਹਿਮਾਨ ਡਾ. ਰਾਜੀਵ ਬਹਲ, ਡਾਇਰੈਕਟਰ ਜਨਰਲ, ਇੰਡਿਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਸਨ। ਉਨ੍ਹਾਂ ਦੀ ਮੌਜੂਦਗੀ ਨੇ ਇਸ ਵਿਗਿਆਨਕ ਸਮਾਗਮ ਦੀ ਮਹੱਤਤਾ ਨੂੰ ਹੋਰ ਵਧਾਇਆ। ਬੈਸਟ ਐਬਸਟ੍ਰੈਕਟ, ਓਰਲ ਪ੍ਰਜ਼ੈਂਟੇਸ਼ਨ ਅਤੇ ਈ-ਪੋਸਟਰ ਮੁਕਾਬਲੇ MBBS, MD/MS ਅਤੇ DM/MCh ਸ਼੍ਰੇਣੀਆਂ ਵਿੱਚ ਕਰਵਾਏ ਗਏ। ਵੱਖ-ਵੱਖ ਸ਼੍ਰੇਣੀਆਂ ਦੇ ਜੇਤੂਆਂ ਨੂੰ ₹25,000 ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ, ਜਦਕਿ ਸਾਰੇ ਭਾਗੀਦਾਰਾਂ ਨੂੰ ਉਨ੍ਹਾਂ ਦੇ ਵਿਗਿਆਨਕ ਯੋਗਦਾਨ ਦੀ ਮਾਨਤਾ ਵਜੋਂ ਭਾਗੀਦਾਰੀ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਇਸ ਮੌਕੇ ਰਿਸਰਚ ਐਂਡ ਡਿਵੈਲਪਮੈਂਟ ਪਾਲਿਸੀ ਵੀ ਜਾਰੀ ਕੀਤੀ ਗਈ। ਈ-ਪੋਸਟਰ ਸ਼੍ਰੇਣੀ ਵਿੱਚ MBBS ਦੇ ਨਤੀਜੇ ਇਸ ਪ੍...

ਭਾਰਤੀ ਜਨਤਾ ਪਾਰਟੀ ਦੇ ਨਵ-ਨਿਯੁਕਤ ਸੂਬਾ ਮਿਤਪ੍ਰਧਾਨ ਜਤਿੰਦਰ ਮਿੱਤਲ, ਮਹਾਂਮੰਤਰੀ ਅਨਿਲ ਸਰੀਨ, ਰਜਨੀਸ਼ ਧੀਮਾਨ ਅਤੇ ਖਜ਼ਾਨਚੀ ਗੁਰਦੇਵ ਸ਼ਰਮਾ ਦੇਬੀ ਦਾ ਭਾਜਪਾ ਲੁਧਿਆਣਾ ਵੱਲੋਂ ਸਨਮਾਨ

चित्र
ਭਾਰਤੀ ਜਨਤਾ ਪਾਰਟੀ ਦੇ ਨਵ-ਨਿਯੁਕਤ ਸੂਬਾ ਮਿਤਪ੍ਰਧਾਨ ਜਤਿੰਦਰ ਮਿੱਤਲ, ਮਹਾਂਮੰਤਰੀ ਅਨਿਲ ਸਰੀਨ, ਰਜਨੀਸ਼ ਧੀਮਾਨ ਅਤੇ ਖਜ਼ਾਨਚੀ ਗੁਰਦੇਵ ਸ਼ਰਮਾ ਦੇਬੀ ਦਾ ਭਾਜਪਾ ਲੁਧਿਆਣਾ ਵੱਲੋਂ ਸਨਮਾਨ ਲੁਧਿਆਣਾ, 7 ਅਗਸਤ (ਮਨਜੀਤ ਸਿੰਘ ਰੋਮਾਣਾ) ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿਲ ਦੀ ਅਗਵਾਈ ਹੇਠ ਭਾਜਪਾ ਜ਼ਿਲ੍ਹਾ ਦਫ਼ਤਰ ਵਿਖੇ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਭਾਜਪਾ ਦੇ ਨਵ-ਨਿਯੁਕਤ ਸੂਬਾ ਮਿਤਪ੍ਰਧਾਨ ਜਤਿੰਦਰ ਮਿੱਤਲ, ਸੂਬਾ ਮਹਾਂਮੰਤਰੀ ਅਨਿਲ ਸਰੀਨ, ਰਜਨੀਸ਼ ਧੀਮਾਨ ਅਤੇ ਸੂਬਾ ਖਜ਼ਾਨਚੀ ਗੁਰਦੇਵ ਸ਼ਰਮਾ ਦੇਬੀ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿਲ ਨੇ ਕਿਹਾ ਕਿ ਪਾਰਟੀ ਲੀਡਰਸ਼ਿਪ ਵੱਲੋਂ ਤਜਰਬੇਕਾਰ ਅਤੇ ਸਮਰਪਿਤ ਕਾਰਕੁਨਾਂ ਨੂੰ ਮਹੱਤਵਪੂਰਨ ਜ਼ਿੰਮੇਵਾਰੀਆਂ ਸੌਂਪਣਾ ਸੰਗਠਨ ਦੀ ਕਾਰਜ-ਪ੍ਰਣਾਲੀ ਅਤੇ ਕਾਰਕੁਨਾਂ ਪ੍ਰਤੀ ਭਰੋਸੇ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਜਤਿੰਦਰ ਮਿੱਤਲ, ਅਨਿਲ ਸਰੀਨ, ਰਜਨੀਸ਼ ਧੀਮਾਨ ਅਤੇ ਗੁਰਦੇਵ ਸ਼ਰਮਾ ਦੇਬੀ ਦੇ ਤਜਰਬੇ ਅਤੇ ਲੀਡਰਸ਼ਿਪ ਨਾਲ ਸੰਗਠਨ ਨੂੰ ਨਵੀਂ ਊਰਜਾ ਮਿਲੇਗੀ ਅਤੇ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਹੋਰ ਵੀ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਸਾਰੇ ਅਹੁਦੇਦਾਰ ਪਾਰਟੀ ਦੀ ਵਿਚਾਰਧਾਰਾ ਨੂੰ ਘਰ-ਘਰ ਤੱਕ ਪਹੁੰਚਾਉਣ, ਬੂਥ ਪੱਧਰ ਨੂੰ ਮਜ਼ਬੂਤ ਕਰਨ ਅਤੇ ਆਉਣ ਵਾਲੀਆਂ ਚੋਣਾਂ ਦੀਆਂ ਤਿਆਰੀਆਂ ਵਿੱਚ ਪੂਰੀ ਨਿਸ਼ਠਾ ਨਾਲ ਕੰਮ ਕਰਨਗੇ...

ਡੀਐਮਸੀ ਐਂਡ ਐਚ ਵਿਖੇ ਨੈਸ਼ਨਲ ਐਪੀਲੈਪਸੀ ਕਾਨਫਰੰਸ (ECON 2026) ਦੀਆਂ ਪ੍ਰੀ-ਕਾਨਫਰੰਸ ਵਰਕਸ਼ਾਪਾਂ ਦਾ ਸਫਲ ਆਯੋਜਨ

चित्र
ਡੀਐਮਸੀ ਐਂਡ ਐਚ ਵਿਖੇ ਨੈਸ਼ਨਲ ਐਪੀਲੈਪਸੀ ਕਾਨਫਰੰਸ  (ECON 2026) ਦੀਆਂ ਪ੍ਰੀ-ਕਾਨਫਰੰਸ ਵਰਕਸ਼ਾਪਾਂ ਦਾ ਸਫਲ ਆਯੋਜਨ ਲੁਧਿਆਣਾ 6 ਅਗਸਤ (ਮਨਜੀਤ ਸਿੰਘ ਰੋਮਾਣਾ) ਡੀਐਮਸੀ ਐਂਡ ਐਚ, ਲੁਧਿਆਣਾ ਦੇ ਨਿਊਰੋਲੋਜੀ ਵਿਭਾਗ ਵੱਲੋਂ ਨੈਸ਼ਨਲ ਐਪੀਲੈਪਸੀ ਕਾਨਫਰੰਸ (ECON 2026) ਦੀਆਂ ਪ੍ਰੀ-ਕਾਨਫਰੰਸ ਵਰਕਸ਼ਾਪਾਂ ਦਾ ਸਫਲ ਆਯੋਜਨ ਕੀਤਾ ਗਿਆ। ਇਸ ਵਿਗਿਆਨਕ ਪ੍ਰੋਗਰਾਮ ਵਿੱਚ ਦੇਸ਼ ਭਰ ਤੋਂ ਪ੍ਰਸਿੱਧ ਮਾਹਿਰਾਂ ਅਤੇ ਡੈਲੀਗੇਟਾਂ ਨੇ ਭਾਗ ਲਿਆ ਅਤੇ ਮਿਰਗੀ ਦੇ ਇਲਾਜ ਨਾਲ ਸੰਬੰਧਿਤ ਨਵੀਆਂ ਤਕਨੀਕਾਂ ਅਤੇ ਹੁਨਰਾਂ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਾਪਤ ਕੀਤੀ। ਸਮਾਗਮ ਦਾ ਉਦਘਾਟਨ ਸਮਾਰੋਹ ਡੀਐਮਸੀ ਐਂਡ ਐਚ ਮੈਨੇਜਿੰਗ ਸੋਸਾਇਟੀ ਦੇ ਖਜ਼ਾਨਚੀ ਸ਼੍ਰੀ ਮੁਕੇਸ਼ ਵਰਮਾ ਨੇ ਮੁੱਖ ਮਹਿਮਾਨ ਵਜੋਂ ਕੀਤਾ। ਇਸ ਮੌਕੇ ਡਾ. ਜੀ. ਐਸ. ਵਾਂਡਰ, ਪ੍ਰਿੰਸੀਪਲ, ਡੀਐਮਸੀ ਐਂਡ ਐਚ, ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ। ਇਸ ਤੋਂ ਇਲਾਵਾ ਡਾ. ਗਗਨਦੀਪ ਸਿੰਘ, ਪ੍ਰੋਫੈਸਰ ਅਤੇ ਮੁਖੀ, ਨਿਊਰੋਲੋਜੀ ਵਿਭਾਗ ਅਤੇ ECON 2026 ਦੇ ਆਰਗੇਨਾਈਜ਼ਿੰਗ ਚੇਅਰਪਰਸਨ, ਆਰਗੇਨਾਈਜ਼ਿੰਗ ਸਕੱਤਰਾਂ ਅਤੇ ਡਾ. ਮਨੋਜ ਸੋਬਤੀ, ਪੰਜਾਬ ਮੈਡੀਕਲ ਕੌਂਸਲ (PMC) ਦੇ ਆਬਜ਼ਰਵਰ ਵੀ ਮੌਜੂਦ ਸਨ। ਪ੍ਰੀ-ਕਾਨਫਰੰਸ ਦੌਰਾਨ ਚਾਰ ਵਿਸ਼ੇਸ਼ ਵਰਕਸ਼ਾਪਾਂ—ਐਪੀਲੈਪਸੀ ਵਿੱਚ ਨਿਊਰੋਇਮੇਜਿੰਗ, ਬ੍ਰੇਨ ਡਿਸੈਕਸ਼ਨ, ਐਪੀਲੈਪਸੀ ਵਿੱਚ ਕੀਟੋਜੈਨਿਕ ਡਾਇਟ, ਅਤੇ ਬ੍ਰੇਨ ਇਲੈਕਟ੍ਰਿਕਲ ਸੋਰਸ ਐਨਾਲਿਸਿਸ (BESA)—ਦਾ ਆ...

ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਰਾਸ਼ਟਰੀ ਡੀਵਰਮਿੰਗ ਦਿਵਸ ਮੁਹਿੰਮ ਦਾ ਪੋਸਟਰ ਕੀਤਾ ਜਾਰੀ, 100 ਫੀਸਦੀ ਕਵਰੇਜ 'ਤੇ ਦਿੱਤਾ ਜ਼ੋਰ

चित्र
ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਰਾਸ਼ਟਰੀ ਡੀਵਰਮਿੰਗ ਦਿਵਸ ਮੁਹਿੰਮ ਦਾ ਪੋਸਟਰ ਕੀਤਾ ਜਾਰੀ, 100 ਫੀਸਦੀ ਕਵਰੇਜ 'ਤੇ ਦਿੱਤਾ ਜ਼ੋਰ ਡੀ.ਸੀ ਨੇ ਮੀਟਿੰਗ ਕਰਕੇ ਰਾਸ਼ਟਰੀ ਡੀਵਰਮਿੰਗ ਦਿਵਸ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ, ਸਾਰੇ ਵਿਭਾਗਾਂ ਨੂੰ ਮਿਲ ਕੇ ਕੰਮ ਕਰਨ ਦੇ ਨਿਰਦੇਸ਼ 1 ਤੋਂ 19 ਸਾਲ ਦੇ ਹਰ ਯੋਗ ਬੱਚੇ ਤੱਕ ਪਹੁੰਚੇਗੀ ਡੀਵਰਮਿੰਗ ਮੁਹਿੰਮ: ਡੀ.ਸੀ ਹਿਮਾਂਸ਼ੂ ਜੈਨ ਲੁਧਿਆਣਾ, 6 ਅਗਸਤ (ਮਨਜੀਤ ਸਿੰਘ ਰੋਮਾਣਾ) ਆਉਣ ਵਾਲੇ ਰਾਸ਼ਟਰੀ ਡੀਵਰਮਿੰਗ ਦਿਵਸ (ਐਨ.ਡੀ.ਡੀ.) ਨੂੰ ਸਫਲਤਾਪੂਰਵਕ ਮਨਾਉਣ ਅਤੇ ਜ਼ਿਲ੍ਹੇ ਦੇ ਹਰ ਯੋਗ ਬੱਚੇ ਤੱਕ ਇਸ ਮੁਹਿੰਮ ਦਾ ਲਾਭ ਪਹੁੰਚਾਉਣ ਦੇ ਉਦੇਸ਼ ਨਾਲ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਜੈਨ ਨੇ ਅੱਜ ਬੱਚਤ ਭਵਨ ਵਿਖੇ ਇੱਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਰਾਸ਼ਟਰੀ ਡੀਵਰਮਿੰਗ ਦਿਵਸ ਸਬੰਧੀ ਪੋਸਟਰਾਂ ਅਤੇ ਆਈ.ਈ.ਸੀ. (ਜਾਣਕਾਰੀ, ਸਿੱਖਿਆ ਅਤੇ ਸੰਚਾਰ) ਸਮੱਗਰੀ ਨੂੰ ਅਧਿਕਾਰਤ ਤੌਰ ’ਤੇ ਜਾਰੀ ਕੀਤਾ। ਮੀਟਿੰਗ ਵਿੱਚ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਹਰਪ੍ਰੀਤ ਸਿੰਘ, ਰਾਸ਼ਟਰੀ ਬਾਲ ਸਿਹਤ ਕਾਰਜਕਰਮ (ਆਰ.ਬੀ.ਐਸ.ਕੇ.) ਦੀਆਂ ਟੀਮਾਂ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਜੈਨ ਨੇ ਕਿਹਾ ਕਿ ਰਾਸ਼ਟਰੀ ਡੀਵਰਮਿੰਗ ਦਿਵਸ ਬੱਚਿਆਂ ਨੂੰ ਅੰਤੜੀਆਂ ਦੇ ਕੀੜਿਆਂ ਤੋਂ ਸੁਰੱਖਿਅਤ ਰੱਖਣ ਅਤੇ ਉਨ੍ਹਾਂ ਦੀ ...

ਗੁਨਜੀਤ ਰੁਚੀ ਬਾਵਾ ਨੇ 'ਨੰਨ੍ਹੇ ਕਦਮ' ਪਹਿਲਕਦਮੀ ਤਹਿਤ ਲੋਹਾਰਾ ਸਕੂਲ ਵਿੱਚ 400 ਵਿਦਿਆਰਥੀਆਂ ਨੂੰ ਬਾਲ ਅਧਿਕਾਰਾਂ ਪ੍ਰਤੀ ਕੀਤਾ ਜਾਗਰੂਕ

चित्र
ਗੁਨਜੀਤ ਰੁਚੀ ਬਾਵਾ ਨੇ 'ਨੰਨ੍ਹੇ ਕਦਮ' ਪਹਿਲਕਦਮੀ ਤਹਿਤ ਲੋਹਾਰਾ ਸਕੂਲ ਵਿੱਚ 400 ਵਿਦਿਆਰਥੀਆਂ ਨੂੰ ਬਾਲ ਅਧਿਕਾਰਾਂ ਪ੍ਰਤੀ ਕੀਤਾ ਜਾਗਰੂਕ ਬਾਲ ਅਧਿਕਾਰਾਂ ਦੀ ਜਾਣਕਾਰੀ ਨਾਲ ਵਿਦਿਆਰਥੀਆਂ ਵਿੱਚ ਵਧਿਆ ਆਤਮਵਿਸ਼ਵਾਸ: ਗੁਨਜੀਤ ਰੁਚੀ ਬਾਵਾ ਲੁਧਿਆਣਾ, 6 ਅਗਸਤ (ਮਨਜੀਤ ਸਿੰਘ ਰੋਮਾਣਾ) ਬੱਚਿਆਂ ਦੇ ਅਧਿਕਾਰਾਂ ਬਾਰੇ ਜ਼ਮੀਨੀ ਪੱਧਰ 'ਤੇ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਪੰਜਾਬ ਬਾਲ ਅਧਿਕਾਰ ਕਮਿਸ਼ਨ ਵੱਲੋਂ "ਨੰਨ੍ਹੇ ਕਦਮ" ਪਹਿਲਕਦਮੀ ਤਹਿਤ ਸਰਕਾਰੀ ਹਾਈ ਸਕੂਲ, ਲੋਹਾਰਾ ਵਿਖੇ ਇੱਕ ਵਿਸ਼ੇਸ਼ ਜਾਗਰੂਕਤਾ ਸੈਸ਼ਨ ਆਯੋਜਿਤ ਕੀਤਾ ਗਿਆ। ਇਸ ਮੌਕੇ ਪੰਜਾਬ ਬਾਲ ਅਧਿਕਾਰ ਕਮਿਸ਼ਨ ਦੀ ਵਾਈਸ ਚੇਅਰਪਰਸਨ ਗੁਨਜੀਤ ਰੁਚੀ ਬਾਵਾ ਨੇ ਲਗਭਗ 400 ਵਿਦਿਆਰਥੀਆਂ ਨਾਲ ਰੂਬਰੂ ਹੋ ਕੇ ਉਨ੍ਹਾਂ ਨੂੰ ਬਾਲ ਅਧਿਕਾਰਾਂ, ਸਿੱਖਿਆ ਦੀ ਮਹੱਤਤਾ, ਨਿੱਜੀ ਸੁਰੱਖਿਆ ਅਤੇ ਜ਼ਿੰਮੇਵਾਰ ਨਾਗਰਿਕ ਬਣਨ ਸਬੰਧੀ ਪ੍ਰੇਰਿਤ ਕੀਤਾ। ਆਪਣੇ ਸੰਬੋਧਨ ਦੌਰਾਨ ਗੁਨਜੀਤ ਰੁਚੀ ਬਾਵਾ ਨੇ ਵਿਦਿਆਰਥੀਆਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਰਹਿਣ, ਸਿੱਖਿਆ ਨਾਲ ਜੁੜੇ ਰਹਿਣ ਅਤੇ ਕਿਸੇ ਵੀ ਤਰ੍ਹਾਂ ਦੇ ਦੁਰਵਿਵਹਾਰ, ਸ਼ੋਸ਼ਣ ਜਾਂ ਅਣਗਹਿਲੀ ਦੀ ਸਥਿਤੀ ਵਿੱਚ ਬਿਨਾਂ ਝਿਜਕ ਮਦਦ ਮੰਗਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਭਾਵਨਾਤਮਕ ਤੰਦਰੁਸਤੀ, ਨਸ਼ਿਆਂ ਤੋਂ ਦੂਰ ਰਹਿਣ ਅਤੇ ਆਤਮਵਿਸ਼ਵਾਸ ਨਾਲ ਜੀਵਨ ਵਿੱਚ ਅੱਗੇ ਵਧਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ। ਇਸ ਦੇ...

"हर बूथ, कांग्रेस मजबूत" का नारा बन गया "हर बूथ, कांग्रेस जूतम-जुत"–सुनील मौदगिल

चित्र
"हर बूथ, कांग्रेस मजबूत" का नारा बन गया "हर बूथ, कांग्रेस जूतम-जुत"–सुनील मौदगिल राहुल गांधी की तरह राजा वॅडिंग को हो गया RSS फोबिया लुधियाना, 6 अगस्त (मनजीत सिंह रोमाणा) भारतीय जनता पार्टी के जिला अध्यक्ष सुनील मौदगिल ने कांग्रेस पार्टी पर तंज कसते हुए कहा कि कांग्रेस ने आज लुधियाना के गुरु नानक भवन में प्रदेश प्रभारी भूपेश बघेल की मौजूदगी में "हर बूथ, कांग्रेस मजबूत" का नारा दिया था, लेकिन कार्यक्रम के दौरान जो स्थिति बनी, वह "हर बूथ, कांग्रेस जूतम-जुत" जैसी दिखाई दी। मौदगिल ने कहा कि कार्यक्रम के दौरान जब कुछ कार्यकर्ता पूर्व मंत्री भारत भूषण आशु के समर्थन में नारे लगाने लगे, तो कांग्रेस प्रदेश अध्यक्ष राजा अमरिंदर सिंह वड़िंग ने, "आरएसएस वाले बाहर जाएं।" कहकर चिल्लाने लगे । सुनील मौदगिल ने कहा कि राजा वॅडिंग अपनी नाकामियों और गुटबाजी पर लगाम लगाने की बजाए बेवजह आर एस एस जैसे राष्ट्रवादी और अनुशासित संगठन को बीच में घसीट रहे हैं । उन्होंने आरोप लगाया कि कांग्रेस का यह आयोजन पार्टी के आपसी मतभेद को उजागर करता है। मौदगिल ने...

ਡੇਂਗੂ ਦਾ ਮੱਛਰ ਪੰਜ ਐਮ ਐਲ ਖੜੇ ਸਾਫ ਪਾਣੀ ਵਿੱਚ ਵੀ ਹੋ ਸਕਦਾ ਪੈਦਾ

चित्र
ਡੇਂਗੂ ਦਾ ਮੱਛਰ ਪੰਜ ਐਮ ਐਲ ਖੜੇ ਸਾਫ ਪਾਣੀ ਵਿੱਚ ਵੀ ਹੋ ਸਕਦਾ ਪੈਦਾ   ਡੇਂਗੂ ਦੇ ਬਚਾਅ ਲਈ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ  ਲੁਧਿਆਣਾ 6 ਅਗਸਤ(ਮਨਜੀਤ ਸਿੰਘ ਰੋਮਾਣਾ) ਜਿਲੇ ਭਰ ਵਿੱਚ ਡੇਂਗੂ ਦੀ ਬਿਮਾਰੀ ਤੋਂ ਬਚਾਅ ਲਈ ਸਿਵਲ ਸਰਜਨ ਦੇ ਦਿਸ਼ਾ ਨਿਰਦੇਸ਼ ਹੇਠ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਕਿ ਡੇਂਗੂ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਇਸ ਸਬੰਧੀ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਲਗਾਤਾਰ ਜਾਂਚ ਵੀ ਕੀਤੀ ਜਾ ਰਹੀ ਹੈ, ਤਾਂ ਕਿ ਮੱਛਰਾਂ ਦੀ ਪੈਦਾਇਸ਼ ਨੂੰ ਰੋਕਿਆ ਜਾ ਸਕੇ। ਡੇਂਗੂ ਦਾ ਮੱਛਰ ਸਾਫ ਪਾਣੀ ਵਿੱਚ ਆਂਡੇ ਦਿੰਦਾ ਹੈ।ਕੁਝ ਦਿਨਾਂ ਬਆਦ ਉਸ ਪਾਣੀ ਵਿੱਚ ਨਜ਼ਰ ਆ ਰਹੇ ਸੁੰਡੀਆਂ ਵਰਗੇ ਜੀਵ ਵੱਡੀ ਪੱਧਰ ਤੇ ਲਾਰਵਾ ਹੀ ਹੁੰਦਾ ਹੈ।ਉਸ ਨੂੰ ਨਸ਼ਟ ਕਰਨਾ ਬਹੁਤ ਜਰੂਰੀ ਹੈ ਤਾਂ ਕਿ ਉਸ ਤੋ ਅੱਗੇ ਡੇਂਗੂ ਦਾ ਮੱਛਰ ਨਾ ਬਣ ਸਕੇ। ਡੇਂਗੂ ਦਾ ਮੱਛਰ ਪੰਜ ਐਮ ਐਲ ਸਾਫ ਖੜੇ ਪਾਣੀ ਵਿੱਚ ਵੀ ਪੈਦਾ ਹੋ ਸਕਦਾ ਹੈ।ਜ਼ਿਲ੍ਹੇ ਨੂੰ ਡੇਂਗੂ ਮੁਕਤ ਬਣਾਉਣ ਲਈ ਇਸ ਸਬੰਧੀ ਜਾਂਚ ਅਤੇ ਜਾਗਰੂਕਤਾ ਮੁਹਿੰਮ ਤਹਿਤ ਵੱਖ-ਵੱਖ ਖੇਤਰਾਂ ਵਿੱਚ ਡੇਂਗੂ ਦੇ ਫੈਲਾਅ ਨੂੰ ਰੋਕਣ ਲਈ ਟੀਮਾਂ ਵੱਲੋਂ ਘਰ ਘਰ ਜਾ ਕੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਲੋਕ ਆਪਣੇ ਘਰਾਂ ਅਤੇ ਆਲੇ ਦੁਆਲੇ ਨੂੰ ਸਾਫ਼ ਰੱਖਣ ਅਤੇ ਸਾਫ ਪਾਣੀ ਖੜਾ ਨਾ ਹੋਣ ਦੇਣ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਕੂਲਰਾਂ,ਡਰੰਮਾਂ,ਫਰਿੱਜਾਂ ਦੀਆਂ ਟ੍ਰ...

ਡੀਏ ਦੇ ਮਾਮਲੇ 'ਚ ਪੰਜਾਬ ਸਰਕਾਰ ਦੇ ਸਾਰੇ ਬਹਾਨੇ ਹਾਈ ਕੋਰਟ ਨੇ ਕੀਤੇ ਰੱਦ,

चित्र
ਡੀਏ ਦੇ ਮਾਮਲੇ 'ਚ ਪੰਜਾਬ ਸਰਕਾਰ ਦੇ ਸਾਰੇ ਬਹਾਨੇ ਹਾਈ ਕੋਰਟ ਨੇ ਕੀਤੇ ਰੱਦ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਪ੍ਰਤੀ 'ਆਪ' ਸਰਕਾਰ ਦੀ ਮੁਲਾਜ਼ਮ ਵਿਰੋਧੀ ਸੋਚ ਬੇਨਕਾਬ : ਵਿਜੇ ਸਾਂਪਲਾ ਇਸ਼ਤਿਹਾਰਾਂ ਅਤੇ ਪ੍ਰਚਾਰ ਲਈ ਪੈਸਾ ਹੈ, ਪਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹੱਕਾਂ ਲਈ ਨਹੀਂ ਲੁਧਿਆਣਾ, 5 ਅਗਸਤ (ਮਨਜੀਤ ਸਿੰਘ ਰੋਮਾਣਾ) ਸਾਬਕਾ ਕੇਂਦਰੀ ਮੰਤਰੀ, ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸਾਬਕਾ ਪ੍ਰਧਾਨ ਵਿਜੇ ਸਾਂਪਲਾ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫ਼ੈਸਲੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਦੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਪ੍ਰਤੀ ਨਕਾਰਾਤਮਕ ਅਤੇ ਸਰਕਾਰੀ ਮੁਲਾਜ਼ਮ ਵਿਰੋਧੀ ਸੋਚ ਨੂੰ ਪੂਰੀ ਤਰ੍ਹਾਂ ਬੇਨਕਾਬ ਕਰ ਦਿੱਤਾ ਹੈ। ਅਦਾਲਤ ਨੇ ਮਹਿੰਗਾਈ ਭੱਤੇ (ਡੀਏ) ਦੇ ਬਕਾਏ ਰੋਕਣ ਲਈ ਸਰਕਾਰ ਵੱਲੋਂ ਦਿੱਤੀ ਹਰ ਦਲੀਲ ਨੂੰ ਰੱਦ ਕਰ ਦਿੱਤਾ। ਭਾਰਤੀ ਜਨਤਾ ਪਾਰਟੀ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿਲ ਦੀ ਮੌਜੂਦਗੀ ਵਿੱਚ ਸਾਂਪਲਾ ਨੇ ਕਿਹਾ ਕਿ ਅਦਾਲਤ ਵਿੱਚ ਹਾਰ ਤੋਂ ਬਾਅਦ ਵੀ ਪੰਜਾਬ ਸਰਕਾਰ ਉਹੀ ਪੁਰਾਣੀਆਂ ਦਲੀਲਾਂ ਦੁਹਰਾ ਕੇ ਮੁਲਾਜ਼ਮਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਨ੍ਹਾਂ ਨੂੰ ਹਾਈ ਕੋਰਟ ਆਪਣੇ ਵਿਸਤ੍ਰਿਤ ਫ਼ੈਸਲੇ ਵਿੱਚ ਪਹਿਲਾਂ ਹੀ ਖਾਰਜ ਕਰ ਚੁੱਕੀ ਹੈ। ਉਨ੍ਹਾਂ ਕਿਹਾ ...

ਡਿਪਟੀ ਮੇਅਰ ਜੌਹਰ ਨੇ ਸ਼ਿਮਲਾਪੁਰੀ ਇਲਾਕੇ ਵਿੱਚ 25 ਐਚ.ਪੀ ਟਿਊਬਵੈੱਲ ਲਗਾਉਣ ਦੇ ਪ੍ਰੋਜੈਕਟ ਦੀ ਕੀਤੀ ਸ਼ੁਰੂਆਤ

चित्र
ਡਿਪਟੀ ਮੇਅਰ ਜੌਹਰ ਨੇ ਸ਼ਿਮਲਾਪੁਰੀ ਇਲਾਕੇ ਵਿੱਚ 25 ਐਚ.ਪੀ ਟਿਊਬਵੈੱਲ ਲਗਾਉਣ ਦੇ ਪ੍ਰੋਜੈਕਟ ਦੀ ਕੀਤੀ ਸ਼ੁਰੂਆਤ ਲੁਧਿਆਣਾ, 4 ਅਗਸਤ (ਮਨਜੀਤ ਸਿੰਘ ਰੋਮਾਣਾ) ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਸੁਚਾਰੂ ਬਣਾਉਣ ਦੇ ਉਦੇਸ਼ ਨਾਲ, ਡਿਪਟੀ ਮੇਅਰ ਪ੍ਰਿੰਸ ਜੌਹਰ ਨੇ ਮੰਗਲਵਾਰ ਨੂੰ ਸ਼ਿਮਲਾਪੁਰੀ (ਵਾਰਡ ਨੰਬਰ 40) ਵਿੱਚ ਪੁਰੀ ਕਰਿਆਨਾ ਸਟੋਰ ਵਾਲੀ ਗਲੀ ਵਿੱਚ ਇੱਕ ਟਿਊਬਵੈੱਲ ਲਗਾਉਣ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ। ਇਲਾਕੇ ਵਿੱਚ ਲਗਭਗ 12.5 ਲੱਖ ਰੁਪਏ ਦੀ ਲਾਗਤ ਨਾਲ 25 ਐਚ.ਪੀ ਟਿਊਬਵੈੱਲ ਲਗਾਇਆ ਜਾ ਰਿਹਾ ਹੈ।  ਇਲਾਕਾ ਨਿਵਾਸੀਆਂ ਦੀ ਮੌਜੂਦਗੀ ਵਿੱਚ ਪ੍ਰੋਜੈਕਟ ਦਾ ਉਦਘਾਟਨ ਕਰਦੇ ਹੋਏ, ਡਿਪਟੀ ਮੇਅਰ ਪ੍ਰਿੰਸ ਜੌਹਰ ਨੇ ਕਿਹਾ ਕਿ ਇਹ ਟਿਊਬਵੈੱਲ ਕੌਂਸਲਰ ਕੋਟੇ ਵਿੱਚੋਂ ਲਗਾਇਆ ਜਾ ਰਿਹਾ ਹੈ ਅਤੇ ਅਧਿਕਾਰੀਆਂ ਨੂੰ ਇਸ ਪ੍ਰੋਜੈਕਟ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਡਿਪਟੀ ਮੇਅਰ ਜੌਹਰ ਨੇ ਕਿਹਾ ਕਿ ਇਹ ਪ੍ਰੋਜੈਕਟ ਵਸਨੀਕਾਂ ਦੀ ਮੰਗ 'ਤੇ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਇਸ ਨਾਲ ਵਾਰਡ ਨੰਬਰ 40 ਅਤੇ 39 ਦੇ ਵਸਨੀਕਾਂ ਨੂੰ ਲਾਭ ਹੋਵੇਗਾ। ਡਿਪਟੀ ਮੇਅਰ ਜੌਹਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕੰਮ ਕਰਦਿਆਂ ਉਨ੍ਹਾਂ ਦਾ ਧਿਆਨ ਸਮੁੱਚੇ ਟਿਕਾਊ ਵਿਕਾਸ 'ਤੇ ਹੈ। ਆਉਣ ਵਾਲੇ ਦਿਨਾਂ ਵਿੱਚ ਆਮ ਲੋਕਾਂ ਦੀ ਸਹੂਲਤ ਲਈ ਅਜਿਹੇ ਹੋਰ ਪ੍ਰੋਜੈਕਟ ਕੀਤੇ ਜਾਣਗੇ।   ਮਨਜੀਤ ਕੌਰ, ...

ਵਿਧਾਇਕ ਛੀਨਾ ਵੱਲੋਂ ਵਾਰਡ ਨੰਬਰ 43 'ਚ ਟਿਊਬਵੈਲ ਨਿਰਮਾਣ ਕਾਰਜਾਂ ਦਾ ਉਦਘਾਟਨ

चित्र
ਵਿਧਾਇਕ ਛੀਨਾ ਵੱਲੋਂ ਵਾਰਡ ਨੰਬਰ 43 'ਚ ਟਿਊਬਵੈਲ ਨਿਰਮਾਣ ਕਾਰਜਾਂ ਦਾ ਉਦਘਾਟਨ ਲੁਧਿਆਣਾ, 4 ਅਗਸਤ (ਮਨਜੀਤ ਸਿੰਘ ਰੋਮਾਣਾ) ਵਿਧਾਇਕ ਰਜਿੰਦਰਪਾਲ ਕੌਰ ਛੀਨਾ ਵੱਲੋਂ ਵਾਰਡ ਨੰਬਰ 43 ਅਧੀਨ ਕੋਟ ਮੰਗਲ ਸਿੰਘ ਨਗਰ ਦੀ ਗਲੀ ਨੰਬਰ 33 (ਗੁਰੂ ਸਹਾਇ ਕਾਨਵੈਂਟ ਸਕੂਲ ਨੇੜੇ) ਵਿਖੇ ਲਗਭਗ 12.50 ਲੱਖ ਰੁਪਏ ਦੀ ਲਾਗਤ ਨਾਲ ਸਥਾਪਤ ਕੀਤੇ ਜਾ ਰਹੇ 25 ਹਾਰਸ ਪਾਵਰ ਵਾਲੇ ਪੀਣ ਵਾਲੇ ਪਾਣੀ ਦੇ ਟਿਊਬਵੈੱਲ ਲਗਾਉਣ ਦੇ ਕਾਰਜਾਂ ਦਾ ਉਦਘਾਟਨ ਕੀਤਾ ਗਿਆ। ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਨੇ ਕਿਹਾ ਕਿ ਇਸ ਇਲਾਕੇ ਦੇ ਲੋਕ ਲੰਬੇ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਸਬੰਧੀ ਸਮੱਸਿਆ ਦਾ ਸਾਹਮਣਾ ਕਰ ਰਹੇ ਸਨ। ਹੁਣ ਇਸ ਨਵੇਂ ਟਿਊਬਵੈੱਲ ਦੇ ਚਾਲੂ ਹੋਣ ਤੋਂ ਬਾਅਦ ਇਲਾਕਾ ਨਿਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਸਥਾਈ ਹੱਲ ਯਕੀਨੀ ਬਣੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਲੁਧਿਆਣਾ ਦੱਖਣੀ ਵਿਧਾਨ ਸਭਾ ਹਲਕੇ ਦੇ ਜਿਨ੍ਹਾਂ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਦੀ ਕਿੱਲਤ ਹੈ, ਉੱਥੇ ਵੀ ਲੋੜ ਅਨੁਸਾਰ ਨਵੇਂ ਟਿਊਬਵੈੱਲ ਅਤੇ ਹੋਰ ਵਿਕਾਸ ਕਾਰਜ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾ ਰਿਹਾ ਹੈ। ਵਿਧਾਇਕ ਛੀਨਾ ਨੇ ਕਿਹਾ ਕਿ ਲ...

ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ' 14 ਅਗਸਤ ਨੂੰ ਦਰੇਸੀ ਗਰਾਊਂਡ ਵਿਖੇ ਹੋਵੇਗਾ ਆਯੋਜਿਤ: ਦੀਪਕ ਬਾਲੀ

चित्र
ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ' 14 ਅਗਸਤ ਨੂੰ ਦਰੇਸੀ ਗਰਾਊਂਡ ਵਿਖੇ ਹੋਵੇਗਾ ਆਯੋਜਿਤ: ਦੀਪਕ ਬਾਲੀ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਮੀਟਿੰਗ ਕਰਕੇ ਤਿਆਰੀਆਂ ਦਾ ਲਿਆ ਜਾਇਜ਼ਾ  ਲੁਧਿਆਣਾ, 4 ਅਗਸਤ (ਮਨਜੀਤ ਸਿੰਘ ਰੋਮਾਣਾ) ਪੰਜਾਬ ਦੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਦੱਸਿਆ ਕਿ ਭਗਵਾਨ ਸ਼ਿਵ ਨੂੰ ਸਮਰਪਿਤ ਵਿਸ਼ਾਲ ਧਾਰਮਿਕ ਸਮਾਗਮ 'ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ' ਦਾ ਆਯੋਜਨ 14 ਅਗਸਤ ਨੂੰ ਦਰੇਸੀ ਗਰਾਊਂਡ, ਲੁਧਿਆਣਾ ਵਿਖੇ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 14 ਅਗਸਤ ਨੂੰ ਸ਼ਾਮ 6 ਵਜੇ ਸ਼ੁਰੂ ਹੋਣ ਵਾਲੇ ਇਸ ਵਿਸ਼ਾਲ ਧਾਰਮਿਕ ਸਮਾਗਮ ਵਿੱਚ ਦੇਸ਼ ਦੇ ਪ੍ਰਸਿੱਧ ਗਾਇਕ ਕੈਲਾਸ਼ ਖੇਰ ਆਪਣੀ ਭਗਤੀਮਈ ਪੇਸ਼ਕਾਰੀ ਦੇਣਗੇ। ਦੀਪਕ ਬਾਲੀ ਨੇ ਮੰਗਲਵਾਰ ਨੂੰ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ, ਨਗਰ ਨਿਗਮ ਦੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਏ.ਡੀ.ਸੀ.ਪੀ (ਹੈਡਕੁਆਟਰ) ਸ੍ਰੀ ਵੈਭਵ ਸਹਿਗਲ, ਸਹਾਇਕ ਕਮਿਸ਼ਨਰ (ਜਨਰਲ) ਸ੍ਰੀਮਤੀ ਪਾਇਲ ਗੋਇਲ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ, ਸਨਾਤਨ ਸੇਵਾ ਸਮਿਤੀ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਵਿਜੇ ਸ਼ਰਮਾ ਅਤੇ ਵੇਦ ਪ੍ਰਚਾਰ ਮੰਡਲ ਪੰਜਾਬ ਦੇ ਪ੍ਰਧਾਨ ਸ੍ਰੀ ਰੋਸ਼ਨ ਲਾਲ ਆਰੀਆ, ਸਨਾਤਨ ਸੇਵਾ ਸਮਿਤੀ ਲੁਧਿਆਣਾ ਤੋਂ ਸ੍ਰੀ ਕਰਨ ਢੰਡ, ਸ੍ਰੀ ਵਰਣ ਮਹਿਤਾ, ਜਤਿੰਦਰ ਸੋਨੀ, ਆਰੀਅਨ ਸੋਨੀ...

10 ਅਗਸਤ ਨੂੰ ਲੁਧਿਆਣਾ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ

चित्र
10 ਅਗਸਤ ਨੂੰ ਲੁਧਿਆਣਾ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਟਰੇਡ ਯੂਨੀਅਨਾਂ ਅਤੇ ਐਸਕੇਐਮ ਵੱਲੋਂ ਸਾਂਝੇ ਤੌਰ ਤੇ ਦੇਸ਼ ਵਿਆਪੀ ਪ੍ਰੋਗਰਾਮ ਲਾਗੂ ਕੀਤਾ ਜਾਵੇਗਾ ਲੁਧਿਆਣਾ 4 ਅਗਸਤ (ਮਨਜੀਤ ਸਿੰਘ ਰੋਮਾਣਾ) ਨਵੀਂ ਦਿੱਲੀ ਵਿੱਚ ਕੇਂਦਰੀ ਟਰੇਡ ਯੂਨੀਅਨਾਂ (ਸੀਟੀਯੂਜ਼), ਵੱਖ-ਵੱਖ ਅਜਾਦ ਫੈਡਰੇਸ਼ਨਾਂ, ਐਸੋਸੀਏਸ਼ਨਾਂ ਅਤੇ ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਵੱਲੋਂ ਸਾਂਝੇ ਤੌਰ 'ਤੇ ਆਯੋਜਿਤ ਵਿਸ਼ਾਲ ਮਜ਼ਦੂਰ-ਕਿਸਾਨ ਰਾਸ਼ਟਰੀ ਕਨਵੈਨਸ਼ਨ ਨੇ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਦੇਸ਼-ਪੱਧਰੀ ਤਾਲਮੇਲ ਵਾਲੇ ਸੰਘਰਸ਼ ਨੂੰ 10 ਅਗਸਤ 2026 ਨੂੰ 'ਭਾਰਤ ਛੱਡੋ ਅੰਦੋਲਨ' ਦੀ ਯਾਦ ਵਿੱਚ ਦੇਸ਼ ਭਰ ਵਿੱਚ ਜ਼ਿਲ੍ਹਾ ਅਤੇ ਰਾਜ ਪੱਧਰ 'ਤੇ ਧਰਨੇ, ਮੁਜ਼ਾਹਰੇ, ਰੇਲ ਰੋਕੋ, ਰਸਤਾ ਰੋਕੋ, ਕੰਮਕਾਜ ਵਾਲੀਆਂ ਥਾਵਾਂ 'ਤੇ ਵਿਰੋਧ ਪ੍ਰਦਰਸ਼ਨ, ਮਨੁੱਖੀ ਲੜੀਆਂ ਅਤੇ ਹੋਰ ਸ਼ਾਂਤਮਈ ਜਨ-ਸੰਘਰਸ਼ ਕਰਨ ਦੇ ਸੱਦੇ ਤਹਿਤ ਲੁਧਿਆਣਾ ਵਿਖੇ ਇਕ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਸਬੰਧ ਵਿੱਚ ਅੱਜ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਟ੍ਰੇਡ ਯੂਨੀਅਨ ਅਤੇ ਐਸਕੇਐਮ ਦੀ ਇੱਕ ਸਾਂਝੀ ਮੀਟਿੰਗ ਹੋਈ ਜਿਸ ਵਿੱਚ ਫੈਸਲਾ ਕੀਤਾ ਗਿਆ ਕਿ 10 ਅਗਸਤ ਨੂੰ ਭੌ ਬ ਲੁਧਿਆਣੇ ਵਿੱਚ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਜਿਸ ਵਿੱਚ ਵੱਖ-ਵੱਖ ਟਰੇਡ ਯੂਨੀਅਨਾਂ ਜਿਨਾਂ ਵਿੱਚ ਏਟਕ, ਸੀਟੂ, ਇੰਟਕ, ਐਕਟੂ 'ਤੇ ਸੀਟੀਯੂ ਪੰਜਾਬ ਅਤੇ ਐਸਕੇਐਮ ਵੱਲੋਂ ਬ...

ਦੀਪ ਨਗਰ ਸਥਿਤ ਗੋਦਾਮ 'ਤੇ ਫੂਡ ਸੇਫਟੀ ਵਿਭਾਗ ਦੀ ਵੱਡੀ ਕਾਰਵਾਈ

चित्र
ਦੀਪ ਨਗਰ ਸਥਿਤ ਗੋਦਾਮ 'ਤੇ ਫੂਡ ਸੇਫਟੀ ਵਿਭਾਗ ਦੀ ਵੱਡੀ ਕਾਰਵਾਈ ਲਗਭਗ 3000 ਲੀਟਰ ਦੇਸੀ ਗਾਂ ਦਾ ਘਿਉ ਜ਼ਬਤ, ਜਾਂਚ ਲਈ ਨਮੂਨੇ ਭੇਜੇ ਲੁਧਿਆਣਾ, 4 ਅਗਸਤ (ਮਨਜੀਤ ਸਿੰਘ ਰੋਮਾਣਾ) ਲੋਕਾਂ ਨੂੰ ਸੁਰੱਖਿਅਤ, ਸ਼ੁੱਧ ਅਤੇ ਮਿਆਰੀ ਖੁਰਾਕ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਫੂਡ ਸੇਫਟੀ ਵਿਭਾਗ, ਲੁਧਿਆਣਾ ਦੀ ਟੀਮ ਨੇ ਅੱਜ ਦੀਪ ਨਗਰ ਸਥਿਤ ਇੱਕ ਗੋਦਾਮ ਵਿੱਚ ਛਾਪੇਮਾਰੀ ਕਰਕੇ ਉੱਥੋਂ ਲਗਭਗ 3000 ਲੀਟਰ ਦੇਸੀ ਗਾਂ ਦਾ ਘਿਉ ਜ਼ਬਤ ਕੀਤਾ। ਛਾਪੇਮਾਰੀ ਦੌਰਾਨ ਬਰਾਮਦ ਕੀਤੇ ਗਏ ਘਿਉ ਦੇ ਨਮੂਨੇ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਅਧੀਨ ਨਿਰਧਾਰਤ ਪ੍ਰਕਿਰਿਆ ਅਨੁਸਾਰ ਲੈ ਕੇ ਜਾਂਚ ਲਈ ਸਰਕਾਰੀ ਮਾਨਤਾ ਪ੍ਰਾਪਤ ਪ੍ਰਯੋਗਸ਼ਾਲਾ ਭੇਜੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਹਤ ਅਫ਼ਸਰ (ਫੂਡ ਸੇਫਟੀ) ਡਾ. ਆਸ਼ੀਸ਼ ਚਾਵਲਾ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਘਿਉ ਗੁਜਰਾਤ ਤੋਂ ਲਿਆਂਦਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਦੀ ਖਰੀਦ ਕੀਮਤ ਲਗਭਗ ₹400 ਪ੍ਰਤੀ ਲੀਟਰ ਜਦਕਿ ਪੈਕਿੰਗ 'ਤੇ ਦਰਜ ਵੱਧ ਤੋਂ ਵੱਧ ਪ੍ਰਚੂਨ ਮੁੱਲ (ਐਮ.ਆਰ.ਪੀ.) ₹700 ਪ੍ਰਤੀ ਲੀਟਰ ਸੀ। ਵਿਭਾਗ ਵੱਲੋਂ ਖਰੀਦ-ਫਰੋਖ਼ਤ ਨਾਲ ਸਬੰਧਤ ਬਿੱਲਾਂ, ਟਰਾਂਸਪੋਰਟ ਦਸਤਾਵੇਜ਼ਾਂ, ਲੇਬਲਿੰਗ ਅਤੇ ਹੋਰ ਲੋੜੀਂਦੇ ਰਿਕਾਰਡਾਂ ਦੀ ਜਾਂਚ ਕੀਤੀ ਜਾ ਰਹੀ ਹੈ। ਡਾ. ਚਾਵਲਾ ਨੇ ਦੱਸਿਆ ਕਿ ਫੂਡ ਸੇਫਟੀ ਐਂਡ ਸਟ...

भाजपा ने लगाया डम्मी निगम सदन

चित्र
भाजपा ने लगाया डम्मी निगम सदन नगर निगम में भ्रष्टाचार का बोलबाला, भाजपा पार्षदों के साथ हो रहा भेदभाव – सुनील मौदगिल लुधियाना, 4 अगस्त (मनजीत सिंह रोमाणा) भारतीय जनता पार्टी लुधियाना के जिला अध्यक्ष सुनील मौदगिल की अध्यक्षता में भाजपा पार्षदों ने नगर निगम के डी-ज़ोन कार्यालय के बाहर डम्मी निगम सदन लगाकर नगर निगम प्रशासन के खिलाफ जोरदार रोष प्रदर्शन किया। इस अवसर पर मीडिया को संबोधित करते हुए भाजपा जिला अध्यक्ष सुनील मौदगिल ने आरोप लगाया कि नगर निगम प्रशासन भाजपा पार्षदों के वार्डों के साथ भेदभावपूर्ण रवैया अपना रहा है। उन्होंने कहा कि पिछले लगभग डेढ़ वर्ष से भाजपा पार्षदों के वार्डों में न तो नई स्ट्रीट लाइटें लगाई गई हैं और न ही नई सड़कें बनाई गई हैं। यहां तक कि टूटी हुई सड़कों पर पैचवर्क तक नहीं कराया जा रहा, जिससे आम जनता को भारी परेशानियों का सामना करना पड़ रहा है। मौदगिल ने आरोप लगाया कि जब भाजपा पार्षद विकास कार्यों की फाइलें लेकर मेयर के पास जाते हैं उनकी फाइल तो ले ली जाती है मगर काम कोई नहीं होता। उन्होंने कहा कि नगर निगम में भ्रष्टाचार का बोलबाला है तथा बरसात का म...

ਬਾਲਾ ਪ੍ਰੀਤਮ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਆਗਮਨ ਪੁਰਬ ਦੇ ਸਬੰਧ 'ਚ ਕੀਰਤਨ ਸਮਾਗਮ ਕਰਵਾਇਆ

चित्र
ਬਾਲਾ ਪ੍ਰੀਤਮ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਆਗਮਨ ਪੁਰਬ ਦੇ ਸਬੰਧ 'ਚ ਕੀਰਤਨ ਸਮਾਗਮ ਕਰਵਾਇਆ  ਲੁਧਿਆਣਾ, 3 ਅਗਸਤ (ਮਨਜੀਤ ਸਿੰਘ ਰੋਮਾਣਾ) ਬਾਲਾ ਪ੍ਰੀਤਮ ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਆਗਮਨ ਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਕਲਗੀਧਰ ਰੋਡ ਫੀਲਡ ਗੰਜ ਵਿਖੇ ਭਾਈ ਮੰਝ ਸੇਵਕ ਜਥਾ ਮਾਡਲ ਗ੍ਰਾਮ ਵੱਲੋਂ ਲੜੀਵਾਰ ਕੀਰਤਨ ਸਮਾਗਮ ਸਿਮਰਨ ਅਭਿਆਸ ਪ੍ਰੋਗਰਾਮ ਕੀਤਾ ਗਿਆ, ਜਿਸ ਵਿੱਚ ਬੀਬੀ ਇੰਦਰਜੀਤ ਕੌਰ, ਬੀਬੀ ਗੁਰਮੀਤ ਕੌਰ, ਭਾਈ ਪਰਮਿੰਦਰ ਸਿੰਘ, ਭਾਈ ਗੁਰਚਰਨ ਸਿੰਘ ਦੇ ਜਥੇ ਦੇ ਮੈਂਬਰਾਂ, ਉਪਰੰਤ ਭਾਈ ਸਿਮਰਪ੍ਰੀਤ ਸਿੰਘ ਜੀ (ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ) ਦੇ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ। ਸੰਗਤਾਂ ਦੇ ਠਾਠਾ ਮਾਰਦਾ ਇਕੱਠ ਨੂੰ ਸੰਬੋਧਨ ਕਰਦਿਆ ਮੀਤ ਸਕੱਤਰ ਤੇਜਿੰਦਰ ਪਾਲ ਸਿੰਘ ਜੀ ਨੇ ਸੰਗਤਾਂ ਨੂੰ ਲਗਾਤਾਰ ਨੌ ਦਿਨਾਂ ਦੇ ਚਲ ਰਹੇ ਗੁਰਮਤਿ ਸਮਾਗਮਾਂ ਬਾਰੇ ਚਾਨਣਾ ਪਾਇਆ ਅਤੇ ਸੰਗਤਾਂ ਨੂੰ ਗੁਰੂ ਘਰ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਸਮੂਹ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਅੰਤ ਵਿੱਚ ਗੁਰਦੁਆਰਾ ਸਾਹਿਬ ਦੇ ਪੑਧਾਨ ਅਤੇ ਪ੍ਰਬੰਧਕ ਕਮੇਟੀ ਵੱਲੋ ਭਾਈ ਮੰਝ ਸੇਵਕ ਜਥਾ ਦੇ ਮੈਂਬਰ ਪਰਮਜੀਤ ਸਿੰਘ ਅਤੇ ਹਰਵਿੰਦਰ ਮੋਹਨ ਸਿੰਘ ਖਾਲਸਾ ਦਾ ਸਨਮਾਨ ਕੀਤਾ ਗਿਆ। ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਜਥੇ ਦੇ ਮੈਂਬਰ ਜਸਬੀਰ...

ਲੁਧਿਆਣਾ ਸ਼ਹਿਰ ਦੇ ਵਿਕਾਸ ਤੇ ਲੋਕਾਂ ਦੀ ਭਲਾਈ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ - ਕੋਂਸਲਰ ਯੁਵਰਾਜ ਸਿੰਘ ਸਿੱਧੂ

चित्र
ਲੁਧਿਆਣਾ ਸ਼ਹਿਰ ਦੇ ਵਿਕਾਸ ਤੇ ਲੋਕਾਂ ਦੀ ਭਲਾਈ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ - ਕੋਂਸਲਰ ਯੁਵਰਾਜ ਸਿੰਘ ਸਿੱਧੂ ਲੁਧਿਆਣਾ, 03 ਅਗਸਤ (ਮਨਜੀਤ ਸਿੰਘ ਰੋਮਾਣਾ) ਵਾਰਡ ਨੰਬਰ 50 ਤੋਂ ਕੋਂਸਲਰ ਯੁਵਰਾਜ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ "ਕੁਝ ਦਿਨ ਪਹਿਲਾਂ ਮੈਨੂੰ ਫਾਇਨੈਂਸ ਐਂਡ ਕਾਂਟ੍ਰੈਕਟਸ ਕਮੇਟੀ (F&CC) ਦਾ ਮੈਂਬਰ ਨਿਯੁਕਤ ਕੀਤਾ ਗਿਆ ਸੀ ਅਤੇ ਇਸ ਭਰੋਸੇ ਲਈ ਮੈਂ ਆਪਣੀ ਪਾਰਟੀ ਦੀ ਹਾਈ ਕਮਾਂਡ ਅਤੇ ਲੁਧਿਆਣਾ ਦੇ ਮਾਣਯੋਗ ਮੇਅਰ ਸਾਹਿਬ ਦਾ ਦਿਲੋਂ ਧੰਨਵਾਦ ਕਰਦਾ ਹਾਂ।" ਉਨ੍ਹਾਂ ਅੱਗੇ ਦੱਸਿਆ ਕਿ ਵਿਰੋਧੀ ਧਿਰ ਦੇ ਇੱਕ ਮੈਂਬਰ ਵੱਲੋਂ ਮੇਰੀ ਨਿਯੁਕਤੀ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਗਈ ਹੈ। ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੋਣ ਕਾਰਨ F&CC ਦੀਆਂ ਮੀਟਿੰਗਾਂ ਨਹੀਂ ਹੋ ਸਕਦੀਆਂ, ਜਿਸ ਨਾਲ ਲੁਧਿਆਣਾ ਦੇ ਵਿਕਾਸ ਕਾਰਜ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਮੇਰੇ ਲਈ ਕੋਈ ਵੀ ਅਹੁਦਾ ਆਪਣੇ ਸ਼ਹਿਰ ਦੇ ਵਿਕਾਸ ਤੋਂ ਵੱਡਾ ਨਹੀਂ ਹੈ ਅਤੇ ਲੁਧਿਆਣਾ ਸ਼ਹਿਰ ਦੇ ਵਿਕਾਸ ਤੇ ਲੋਕਾਂ ਦੀ ਭਲਾਈ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ ਇਸ ਲਈ ਮੈਂ F&CC ਦੇ ਮੈਂਬਰ ਅਹੁਦੇ ਤੋਂ ਆਪਣਾ ਅਸਤੀਫਾ ਦੇਣ ਦਾ ਫ਼ੈਸਲਾ ਕੀਤਾ ਹੈ, ਤਾਂ ਜੋ ਲੁਧਿਆਣਾ ਦੇ ਵਿਕਾਸ ਵਿੱਚ ਕੋਈ ਰੁਕਾਵਟ ਨਾ ਆਵੇ। ਉਨ੍ਹਾਂ ਇਹ ਵੀ ਕਿਹਾ ਕਿ ਸ਼ਹਿਰ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਮੈਂ ਅਜਿਹੇ ਹਜ਼ਾਰਾਂ ਅਹੁਦੇ ਕੁਰਬਾ...

ਐਸ.ਡੀ.ਐਮ. ਸਵਾਤੀ ਟਿਵਾਣਾ ਨੇ ਐਨ.ਐਚ.ਏ.ਆਈ ਦੇ ਅਧਿਕਾਰੀਆਂ ਨੂੰ ਖੰਨਾ ਚ ਹਾਈਵੇਅ ਦੇ ਨਾਲ ਲੱਗਦੇ ਡਰੇਨਾਂ ਦੀ ਸਫ਼ਾਈ, ਸੜਕ ਮੁਰੰਮਤ ਤੇ ਸਟਰੀਟ ਲਾਈਟਾਂ ਠੀਕ ਕਰਨ ਦੇ ਦਿੱਤੇ ਨਿਰਦੇਸ਼

चित्र
ਐਸ.ਡੀ.ਐਮ. ਸਵਾਤੀ ਟਿਵਾਣਾ ਨੇ ਐਨ.ਐਚ.ਏ.ਆਈ ਦੇ ਅਧਿਕਾਰੀਆਂ ਨੂੰ ਖੰਨਾ ਚ ਹਾਈਵੇਅ ਦੇ ਨਾਲ ਲੱਗਦੇ ਡਰੇਨਾਂ ਦੀ ਸਫ਼ਾਈ, ਸੜਕ ਮੁਰੰਮਤ ਤੇ ਸਟਰੀਟ ਲਾਈਟਾਂ ਠੀਕ ਕਰਨ ਦੇ ਦਿੱਤੇ ਨਿਰਦੇਸ਼ ਖੰਨਾ ਹਾਈਵੇਅ 'ਤੇ ਲੋਕਾਂ ਦੀ ਸੁਰੱਖਿਆ ਪਹਿਲੀ ਤਰਜੀਹ: ਐਸ.ਡੀ.ਐਮ. ਸਵਾਤੀ ਟਿਵਾਣਾ ਖੰਨਾ ਚ ਹਾਈਵੇਅ ਦੀ ਸੰਭਾਲ ਵਿੱਚ ਅਣਗਹਿਲੀ ਬਰਦਾਸ਼ਤ ਨਹੀਂ ਹੋਵੇਗੀ—ਐਸ.ਡੀ.ਐਮ. ਸਵਾਤੀ ਟਿਵਾਣਾ ਖੰਨਾ, (ਲੁਧਿਆਣਾ) 3 ਅਗਸਤ (ਮਨਜੀਤ ਸਿੰਘ ਰੋਮਾਣਾ) ਉਪ ਮੰਡਲ ਮਜਿਸਟਰੇਟ (ਐਸ.ਡੀ.ਐਮ.) ਖੰਨਾ ਸ੍ਰੀਮਤੀ ਸਵਾਤੀ ਟਿਵਾਣਾ ਨੇ ਅੱਜ ਆਪਣੇ ਦਫ਼ਤਰ ਵਿਖੇ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਦੇ ਅਧਿਕਾਰੀਆਂ ਨਾਲ ਖੰਨਾ ਸ਼ਹਿਰ ਵਿਚੋਂ ਲੰਘਦੇ ਰਾਸ਼ਟਰੀ ਰਾਜਮਾਰਗ ਦੀ ਸੰਭਾਲ, ਸੁਰੱਖਿਆ ਅਤੇ ਬੁਨਿਆਦੀ ਸਹੂਲਤਾਂ ਸਬੰਧੀ ਇੱਕ ਅਹਿਮ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਦੌਰਾਨ ਐਸ.ਡੀ.ਐਮ. ਸਵਾਤੀ ਟਿਵਾਣਾ ਨੇ ਐਨ.ਐਚ.ਏ.ਆਈ. ਦੇ ਅਧਿਕਾਰੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਕਿ ਖੰਨਾ ਵਿਖੇ ਰਾਸ਼ਟਰੀ ਰਾਜਮਾਰਗ ਦੇ ਦੋਵੇਂ ਪਾਸਿਆਂ ਬਣੀਆਂ ਡਰੇਨਾਂ ਦੀ ਤੁਰੰਤ ਸਫ਼ਾਈ ਕਰਵਾਈ ਜਾਵੇ ਅਤੇ ਜਿੱਥੇ ਲੋੜ ਹੋਵੇ ਉੱਥੇ ਉਨ੍ਹਾਂ ਨੂੰ ਢੱਕਿਆ ਜਾਵੇ, ਤਾਂ ਜੋ ਬਰਸਾਤ ਦੇ ਮੌਸਮ ਦੌਰਾਨ ਪਾਣੀ ਦੀ ਨਿਕਾਸੀ ਸੁਚਾਰੂ ਢੰਗ ਨਾਲ ਹੋ ਸਕੇ ਅਤੇ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੇ ਹਾਈਵੇਅ ਦੇ ਮੁੱਖ ਮਾਰਗ ਅਤੇ ਸਰਵਿਸ ਰੋਡ ਦੀ ...

ਸਿਹਤਮੰਦ ਵਾਤਾਵਰਣ ਹੀ ਬੱਚਿਆਂ ਦੇ ਉਜਵਲ ਭਵਿੱਖ ਦੀ ਨੀਂਹ: ਗੁਨਜੀਤ ਰੁਚੀ ਬਾਵਾ

चित्र
ਸਿਹਤਮੰਦ ਵਾਤਾਵਰਣ ਹੀ ਬੱਚਿਆਂ ਦੇ ਉਜਵਲ ਭਵਿੱਖ ਦੀ ਨੀਂਹ: ਗੁਨਜੀਤ ਰੁਚੀ ਬਾਵਾ ਆਸ ਅਹਿਸਾਸ ਐਨ.ਜੀ.ਓ. ਵੱਲੋਂ ਗਿਆਸਪੁਰਾ ਵਿੱਚ 300 ਤੋਂ ਵੱਧ ਪੌਦੇ ਲਗਾ ਕੇ ਵਾਤਾਵਰਣ ਸੰਭਾਲ ਦਾ ਦਿੱਤਾ ਸੰਦੇਸ਼ ਬੂਟੇ ਲਗਾਉਣ ਦੇ ਨਾਲ ਸੰਭਾਲ ਦਾ ਵੀ ਲਿਆ ਸੰਕਲਪ, ਗਿਆਸਪੁਰਾ ਵਿੱਚ ਵਿਸ਼ਾਲ ਮੁਹਿੰਮ ਆਯੋਜਿਤ ਲੁਧਿਆਣਾ, 3 ਅਗਸਤ (ਮਨਜੀਤ ਸਿੰਘ ਰੋਮਾਣਾ) ਸਿਹਤਮੰਦ ਵਾਤਾਵਰਣ ਹੀ ਬੱਚਿਆਂ ਦੇ ਸੁਰੱਖਿਅਤ, ਤੰਦਰੁਸਤ ਅਤੇ ਉਜਵਲ ਭਵਿੱਖ ਦੀ ਮਜ਼ਬੂਤ ਨੀਂਹ ਹੈ। ਇਸੇ ਸੁਨੇਹੇ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਆਸ ਅਹਿਸਾਸ ਐਨ.ਜੀ.ਓ. ਵੱਲੋਂ ਗਿਆਸਪੁਰਾ ਦੀ ਪ੍ਰੀਤਮ ਕਲੋਨੀ ਵਿਖੇ ਵਿਸ਼ਾਲ ਪੌਦਾਕਰਨ ਮੁਹਿੰਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੰਜਾਬ ਬਾਲ ਅਧਿਕਾਰ ਕਮਿਸ਼ਨ ਦੀ ਵਾਈਸ ਚੇਅਰਪਰਸਨ ਸ੍ਰੀਮਤੀ ਗੁਨਜੀਤ ਰੁਚੀ ਬਾਵਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਮੁਹਿੰਮ ਦੌਰਾਨ ਸਥਾਨਕ ਨਿਵਾਸੀਆਂ, ਔਰਤਾਂ ਅਤੇ ਬੱਚਿਆਂ ਦੀ ਸਰਗਰਮ ਭਾਗੀਦਾਰੀ ਨਾਲ 300 ਤੋਂ ਵੱਧ ਪੌਦੇ ਲਗਾਏ ਗਏ। ਇਸ ਪਹਿਲ ਦਾ ਮੁੱਖ ਉਦੇਸ਼ ਵਾਤਾਵਰਣ ਦੀ ਸੰਭਾਲ ਪ੍ਰਤੀ ਲੋਕਾਂ ਵਿੱਚ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਅਤੇ ਸਾਫ਼-ਸੁਥਰੇ ਆਲੇ-ਦੁਆਲੇ, ਸ਼ੁੱਧ ਹਵਾ ਅਤੇ ਟਿਕਾਊ ਜੀਵਨ ਸ਼ੈਲੀ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣਾ ਸੀ। ਮੁਹਿੰਮ ਵਿੱਚ ਸ਼ਾਮਲ ਨਿਵਾਸੀਆਂ ਨੇ ਉਤਸ਼ਾਹ ਨਾਲ ਪੌਦੇ ਲਗਾਏ ਅਤੇ ਉਨ੍ਹਾਂ ਦੀ ਸੰਭਾਲ ਕਰਨ ਦਾ ਸੰਕਲਪ ਲਿਆ। ਉਨ੍ਹਾਂ ਕਿਹਾ ਕਿ ਅੱਜ ਲਗਾਇਆ ਗਿਆ ...

ਵਿਧਾਇਕ ਛੀਨਾ ਵੱਲੋਂ 35 ’ਚ ਆਰ.ਐਮ.ਸੀ. ਸੜਕ ਦੇ ਨਿਰਮਾਣ ਕਾਰਜਾਂ ਦਾ ਉਦਘਾਟਨ

चित्र
ਵਿਧਾਇਕ ਛੀਨਾ ਵੱਲੋਂ 35 ’ਚ ਆਰ.ਐਮ.ਸੀ. ਸੜਕ ਦੇ ਨਿਰਮਾਣ ਕਾਰਜਾਂ ਦਾ ਉਦਘਾਟਨ ਪ੍ਰੋਜੈਕਟ ਤਹਿਤ ਕਰੀਬ 2 ਕਰੋੜ ਰੁਪਏ ਕੀਤੇ ਜਾਣਗੇ ਖਰਚ – ਰਾਜਿੰਦਰਪਾਲ ਕੌਰ ਛੀਨਾ ਲੁਧਿਆਣਾ, 03 ਅਗਸਤ (ਮਨਜੀਤ ਸਿੰਘ ਰੋਮਾਣਾ) ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਦੇ ਵਾਰਡ ਨੰਬਰ 35 ਅਧੀਨ ਢਾਬਾ-ਲੋਹਾਰਾ ਰੋਡ 'ਤੇ ਡਾਬਾ ਤੋਂ ਲੈ ਕੇ ਸਟਾਰ ਪਬਲਿਕ ਸਕੂਲ ਤੱਕ ਬਣਨ ਵਾਲੀ ਆਧੁਨਿਕ ਆਰ.ਐੱਮ.ਸੀ. ਸੜਕ ਦੇ ਨਿਰਮਾਣ ਕਾਰਜ ਦਾ ਅੱਜ ਵਿਧਾਇਕ ਰਾਜਿੰਦਰ ਪਾਲ ਕੌਰ ਛੀਨਾ ਵੱਲੋਂ ਰਸਮੀ ਉਦਘਾਟਨ ਕੀਤਾ ਗਿਆ।  ਕਰੀਬ 2 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲਾ ਇਹ ਮਹੱਤਵਪੂਰਨ ਪ੍ਰੋਜੈਕਟ ਇਲਾਕੇ ਦੇ ਵਿਕਾਸ ਨੂੰ ਨਵੀਂ ਦਿਸ਼ਾ ਦੇਵੇਗਾ ਅਤੇ ਹਜ਼ਾਰਾਂ ਲੋਕਾਂ ਨੂੰ ਬਿਹਤਰ, ਮਜ਼ਬੂਤ ਅਤੇ ਸੁਵਿਧਾਜਨਕ ਆਵਾਜਾਈ ਦੀ ਸਹੂਲਤ ਪ੍ਰਦਾਨ ਕਰੇਗਾ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਰਾਜਿੰਦਰ ਪਾਲ ਕੌਰ ਛੀਨਾ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਹਰ ਸ਼ਹਿਰ ਅਤੇ ਹਰ ਵਾਰਡ ਵਿੱਚ ਵਿਕਾਸ ਨੂੰ ਪਹਿਲ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਹਲਕਾ ਲੁਧਿਆਣਾ ਦੱਖਣੀ ਵਿੱਚ ਬਿਨਾਂ ਕਿਸੇ ਭੇਦਭਾਵ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਲੋਕਾਂ ਦੀਆਂ ਲੋੜਾਂ ਅਨੁਸਾਰ ਸੜਕਾਂ, ਗਲੀਆਂ, ਸੀਵਰੇਜ, ਪੀਣ ਵਾਲੇ ਪਾਣੀ ਅਤੇ ਹੋਰ ਬੁਨਿਆਦੀ ਸਹੂਲਤਾਂ ਨੂੰ ਲਗਾਤਾਰ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡਾਬਾ ਲੋਹਾਰਾ ਰੋ...

15 ਅਗਸਤ ਨੂੰ ਖੰਨਾ ਦੀ ਅਨਾਜ ਮੰਡੀ ਵਿੱਚ ਮਨਾਇਆ ਜਾਵੇਗਾ ਉਪ ਮੰਡਲ ਪੱਧਰ ਦਾ ਸੁਤੰਤਰਤਾ ਦਿਵਸ ਸਮਾਗਮ

चित्र
15 ਅਗਸਤ ਨੂੰ ਖੰਨਾ ਦੀ ਅਨਾਜ ਮੰਡੀ ਵਿੱਚ ਮਨਾਇਆ ਜਾਵੇਗਾ ਉਪ ਮੰਡਲ ਪੱਧਰ ਦਾ ਸੁਤੰਤਰਤਾ ਦਿਵਸ ਸਮਾਗਮ ਐਸ.ਡੀ.ਐਮ. ਸਵਾਤੀ ਟਿਵਾਣਾ ਨੇ ਮੀਟਿੰਗ ਕਰਕੇ ਸੁਤੰਤਰਤਾ ਦਿਵਸ ਸਮਾਗਮ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਦੇਸ਼ਭਗਤੀ ਦੇ ਰੰਗ 'ਚ ਰੰਗੇਗਾ ਖੰਨਾ, 15 ਅਗਸਤ ਨੂੰ ਹੋਣਗੇ ਸੱਭਿਆਚਾਰਕ ਪ੍ਰੋਗਰਾਮ ਤੇ ਸ਼ਾਨਦਾਰ ਪਰੇਡ ਖੰਨਾ, 3 ਅਗਸਤ (ਮਨਜੀਤ ਸਿੰਘ ਰੋਮਾਣਾ) ਸੁਤੰਤਰਤਾ ਦਿਵਸ ਦੇ ਉਪ ਮੰਡਲ ਪੱਧਰੀ ਸਮਾਗਮ ਦਾ ਆਯੋਜਨ 15 ਅਗਸਤ ਨੂੰ ਖੰਨਾ ਦੀ ਅਨਾਜ ਮੰਡੀ ਵਿਖੇ ਪੂਰੇ ਉਤਸ਼ਾਹ ਅਤੇ ਦੇਸ਼ਭਗਤੀ ਦੇ ਮਾਹੌਲ ਵਿੱਚ ਕੀਤਾ ਜਾਵੇਗਾ। ਸਮਾਗਮ ਦੀਆਂ ਤਿਆਰੀਆਂ ਸਬੰਧੀ ਅੱਜ ਤਹਿਸੀਲ ਦਫ਼ਤਰ ਖੰਨਾ ਦੇ ਮੀਟਿੰਗ ਹਾਲ ਵਿੱਚ ਉਪ ਮੰਡਲ ਮੈਜਿਸਟ੍ਰੇਟ (ਐਸ.ਡੀ.ਐਮ.) ਸ੍ਰੀਮਤੀ ਸਵਾਤੀ ਟਿਵਾਣਾ ਦੀ ਅਗਵਾਈ ਹੇਠ ਇੱਕ ਅਹਿਮ ਮੀਟਿੰਗ ਹੋਈ, ਜਿਸ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਹਿੱਸਾ ਲਿਆ। ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਸ੍ਰੀਮਤੀ ਸਵਾਤੀ ਟਿਵਾਣਾ ਨੇ ਦੱਸਿਆ ਕਿ ਸਮਾਰੋਹ ਦੀਆਂ ਸਮੁੱਚੀਆਂ ਤਿਆਰੀਆਂ ਨੂੰ ਸੁਚਾਰੂ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਇੱਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਮਾਗਮ ਨਾਲ ਸਬੰਧਤ ਵੱਖ-ਵੱਖ ਪ੍ਰਬੰਧਾਂ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਡਿਊਟੀਆਂ ਵੀ ਲਗਾ ਦਿੱਤੀਆਂ ਗਈਆਂ ਹਨ, ਤਾਂ ਜੋ ਸਮਾਗਮ ਦੌਰਾਨ ਹਰ ਪ੍ਰਬੰਧ ਸਮੇਂ ਸਿਰ ਅਤੇ ਸੁਚੱਜੇ ਢੰਗ ...

ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਮੌਜੂਦਗੀ ਵਿੱਚ ਜਤਿੰਦਰ ਪਾਠਕ ਨੇ ਸੰਭਾਲਿਆ ਨਗਰ ਕੌਂਸਲ ਖੰਨਾ ਦੇ ਪ੍ਰਧਾਨ ਦਾ ਅਹੁਦਾ

चित्र
ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਮੌਜੂਦਗੀ ਵਿੱਚ ਜਤਿੰਦਰ ਪਾਠਕ ਨੇ ਸੰਭਾਲਿਆ ਨਗਰ ਕੌਂਸਲ ਖੰਨਾ ਦੇ ਪ੍ਰਧਾਨ ਦਾ ਅਹੁਦਾ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ, ਖੰਨਾ ਦੇ ਵਿਕਾਸ ਕਾਰਜ ਨਿਰੰਤਰ ਜਾਰੀ ਰਹਿਣਗੇ: ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਖੰਨਾ ਦੇ ਸਰਬਪੱਖੀ ਵਿਕਾਸ ਲਈ ਪੂਰੀ ਨਿਸ਼ਠਾ ਨਾਲ ਕੰਮ ਕਰਾਂਗੇ: ਜਤਿੰਦਰ ਪਾਠਕ ਖੰਨਾ, 2 ਅਗਸਤ (ਮਨਜੀਤ ਸਿੰਘ ਰੋਮਾਣਾ) ਨਗਰ ਕੌਂਸਲ ਖੰਨਾ ਦੇ ਨਵੇਂ ਚੁਣੇ ਗਏ ਪ੍ਰਧਾਨ ਜਤਿੰਦਰ ਪਾਠਕ ਨੇ ਸੋਮਵਾਰ ਨੂੰ ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਮੌਜੂਦਗੀ ਵਿੱਚ ਬਤੌਰ ਨਗਰ ਕੌਂਸਲ ਖੰਨਾ ਦੇ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ ਹੈ।  ਦਫਤਰ ਨਗਰ ਕੌਂਸਲ ਖੰਨਾ ਵਿਖੇ ਕਰਵਾਏ ਗਏ ਤਾਜਪੋਸ਼ੀ ਸਮਾਗਮ ਵਿੱਚ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ, ਨਗਰ ਕੌਂਸਲ ਖੰਨਾ ਦੇ ਸੀਨੀਅਰ ਮੀਤ ਪ੍ਰਧਾਨ ਹਰੀਸ਼ ਗੁਪਤਾ ਅਤੇ ਮੀਤ ਪ੍ਰਧਾਨ ਕਰਮਜੀਤ ਸਿੰਘ ਸਿਫ਼ਤੀ, ਚੇਅਰਮੈਨ ਮਾਰਕੀਟ ਕਮੇਟੀ ਦੋਰਾਹਾ ਦਰਸ਼ਨ ਸਿੰਘ ਕੂਹਲੀ, ਚੇਅਰਮੈਨ ਮਾਰਕੀਟ ਕਮੇਟੀ ਖੰਨਾ ਜਗਤਾਰ ਸਿੰਘ ਗਿੱਲ, ਚੇਅਰਮੈਨ ਬਲਾਕ ਸੰਮਤੀ ਖੰਨਾ ਲਖਵੀਰ ਸਿੰਘ ਗਿੱਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਾਸਟਰ ਅਵਤਾਰ ਸਿੰਘ ਦੈਹਿੜੂ, ਭੁਪਿੰਦਰ ਸਿੰਘ ਸੌਂਦ, ਨਗਰ ਕੌਂਸਲ ਖੰਨਾ ਦੇ ਕੌਂਸਲਰ, ਸਥਾਨਕ ਆਗੂਆਂ, ਵਲੰਟੀਅਰਾਂ ਅਤੇ ਇਲਾਕੇ ਦੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕਰਕੇ ਪ੍ਰਧਾਨ ਜਤਿੰਦਰ ਪਾਠਕ ਨੂੰ...

ਫੂਡ ਸੇਫਟੀ ਐਂਡ ਡਰੱਗ ਐਡਮਿਨਿਸਟ੍ਰੇਸ਼ਨ, ਲੁਧਿਆਣਾ ਵੱਲੋਂ ਵਿਆਪਕ ਚੈਕਿੰਗ ਮੁਹਿੰਮ; ਬੇਕਰੀਆਂ, ਫਾਸਟ ਫੂਡ ਆਊਟਲੈੱਟਾਂ, ਡਰਾਈ ਫਰੂਟ ਸਟੋਰਾਂ ਅਤੇ ਗੈਰ-ਕਾਨੂੰਨੀ ਤੰਬਾਕੂ ਉਤਪਾਦਾਂ ਖ਼ਿਲਾਫ਼ ਸਖ਼ਤ ਕਾਰਵਾਈ

चित्र
ਫੂਡ ਸੇਫਟੀ ਐਂਡ ਡਰੱਗ ਐਡਮਿਨਿਸਟ੍ਰੇਸ਼ਨ, ਲੁਧਿਆਣਾ ਵੱਲੋਂ ਵਿਆਪਕ ਚੈਕਿੰਗ ਮੁਹਿੰਮ; ਬੇਕਰੀਆਂ, ਫਾਸਟ ਫੂਡ ਆਊਟਲੈੱਟਾਂ, ਡਰਾਈ ਫਰੂਟ ਸਟੋਰਾਂ ਅਤੇ ਗੈਰ-ਕਾਨੂੰਨੀ ਤੰਬਾਕੂ ਉਤਪਾਦਾਂ ਖ਼ਿਲਾਫ਼ ਸਖ਼ਤ ਕਾਰਵਾਈ ਲੁਧਿਆਣਾ, 3 ਅਗਸਤ (ਮਨਜੀਤ ਸਿੰਘ ਰੋਮਾਣਾ) ਜ਼ਿਲ੍ਹਾ ਸਿਹਤ ਅਫ਼ਸਰ (ਡੀ.ਐਚ.ਓ.) ਡਾ. ਆਸ਼ੀਸ਼ ਚਾਵਲਾ ਦੀ ਅਗਵਾਈ ਹੇਠ ਫੂਡ ਸੇਫਟੀ ਐਂਡ ਡਰੱਗ ਐਡਮਿਨਿਸਟ੍ਰੇਸ਼ਨ, ਲੁਧਿਆਣਾ ਵੱਲੋਂ ਜ਼ਿਲ੍ਹੇ ਭਰ ਵਿੱਚ ਖਾਦ ਪਦਾਰਥਾਂ ਦੀ ਗੁਣਵੱਤਾ, ਸਫ਼ਾਈ ਅਤੇ ਤੰਬਾਕੂ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਚੈਕਿੰਗ ਦੌਰਾਨ ਟਿੱਬਾ ਰੋਡ ਸਥਿਤ ਦੋ ਬੇਕਰੀਆਂ ਵਿੱਚ ਸਫ਼ਾਈ ਅਤੇ ਸੈਨੀਟੇਸ਼ਨ ਸਬੰਧੀ ਗੰਭੀਰ ਕਮੀਆਂ ਪਾਈਆਂ ਗਈਆਂ। ਇਸ ਸਬੰਧੀ ਦੋਵਾਂ ਬੇਕਰੀਆਂ ਦੇ ਮਾਲਕਾਂ ਨੂੰ ਮੌਕੇ 'ਤੇ ਹੀ ਹਾਈਜੀਨ ਚਲਾਨ ਜਾਰੀ ਕੀਤੇ ਗਏ। ਇਸ ਤੋਂ ਇਲਾਵਾ ਪੇਸਟਰੀ, ਕੇਕ ਸਪਾਂਜ, ਜੈਮ ਰੋਲ ਅਤੇ ਪੇਸਟਰੀ ਦੇ ਕੁੱਲ ਚਾਰ ਸੈਂਪਲ ਇਕੱਤਰ ਕਰਕੇ ਜਾਂਚ ਲਈ ਰਾਜ ਖਾਦ ਪ੍ਰਯੋਗਸ਼ਾਲਾ ਭੇਜੇ ਗਏ ਹਨ। ਪ੍ਰਯੋਗਸ਼ਾਲਾ ਦੀ ਰਿਪੋਰਟ ਪ੍ਰਾਪਤ ਹੋਣ ਉਪਰੰਤ ਨਿਯਮਾਂ ਅਨੁਸਾਰ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸੇ ਮੁਹਿੰਮ ਦੌਰਾਨ ਸੁੰਦਰ ਨਗਰ, ਲੁਧਿਆਣਾ ਸਥਿਤ ਡੋਮਿਨੋਜ਼ ਆਊਟਲੈੱਟ ਦੀ ਵੀ ਜਾਂਚ ਕੀਤੀ ਗਈ। ਜਾਂਚ ਦੌਰਾਨ ਸਫ਼ਾਈ ਸਬੰਧੀ ਕਮੀਆਂ ਪਾਏ ਜਾਣ 'ਤੇ ਮੌਕੇ 'ਤੇ ਹੀ ਹਾਈਜੀਨ ਚਲਾਨ ਜ...