ਡਾ. ਏ.ਵੀ.ਐਮ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਵਿੱਚ ਸੈਮੀਨਾਰ ਦਾ ਆਯੋਜਨ
ਡਾ. ਏ.ਵੀ.ਐਮ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਵਿੱਚ ਸੈਮੀਨਾਰ ਦਾ ਆਯੋਜਨ
ਵਿਦਿਆਰਥੀਆਂ ਨੂੰ ਵਾਇਰਲ ਬਿਮਾਰੀਆਂ ਪ੍ਰਤੀ ਕੀਤਾ ਗਿਆ ਜਾਗਰੂਕ
ਲੁਧਿਆਣਾ 8 ਅਗਸਤ (ਮਨਜੀਤ ਸਿੰਘ ਰੋਮਾਣਾ) ਡਾ. ਏ.ਵੀ.ਐਮ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ, ਨੇੜੇ ਈਸਾ ਨਗਰੀ ਪੁਲੀ ਵਿਖੇ ਮੌਸਮ ਵਿੱਚ ਬਦਲਾਅ ਦੌਰਾਨ ਹੋਣ ਵਾਲੀਆਂ ਵਾਇਰਲ ਬਿਮਾਰੀਆਂ ਅਤੇ ਪ੍ਰਤੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਸੀ.ਐਮ.ਸੀ ਹਸਪਤਾਲ ਦੇ ਨਰਸਿੰਗ ਵਿਭਾਗ ਦੇ ਵਿਦਿਆਰਥੀਆਂ ਅਤੇ ਸਟਾਫ ਵੱਲੋਂ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਇਸ ਸੈਮੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਡੇਂਗੂ, ਮਲੇਰੀਆ, ਹੈਜਾ ਵਰਗੀਆਂ ਖਤਰਨਾ ਬਿਮਾਰੀਆਂ ਦੇ ਕਾਰਨਾਂ ਲੱਛਣਾਂ ਅਤੇ ਬਚਾਅ ਦੇ ਤਰੀਕਿਆਂ ਨੂੰ ਜਾਣਨ ਲਈ ਮਾਡਲ, ਚਾਰਟ ਅਤੇ ਪੋਸਟਰ ਵੀ ਬਣਾਏ ਗਏ ਸਨ।
ਇਸ ਮੌਕੇ ਸਕੂਲ ਦੇ ਡਾਇਰੈਕਟਰ ਰਾਜੀਵ ਕੁਮਾਰ ਲਵਲੀ ਅਤੇ ਪ੍ਰਿੰਸੀਪਲ ਮਨੀਸ਼ਾ ਗਾਬਾ ਵੱਲੋਂ ਸੀ.ਐਮ.ਸੀ ਤੋਂ ਆਈ ਟੀਮ ਦਾ ਸਵਾਗਤ ਕਰਦੇ ਹੋਏ, ਕਿਹਾ ਕਿ ਬਦਲਦੇ ਮੌਸਮ ਦੇ ਨਾਲ-ਨਾਲ ਵਾਇਰਲ ਬਿਮਾਰੀਆਂ ਦੇ ਫੈਲਣ ਦਾ ਖਤਰਾ ਵੀ ਬਣਿਆ ਰਹਿੰਦਾ ਹੈ। ਉਹਨਾਂ ਨੇ ਕਿਹਾ ਕਿ ਡਾ. ਏ.ਵੀ.ਐਮ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਵਿੱਚ ਬੱਚਿਆਂ ਨੂੰ ਵਿੱਦਿਅਕ ਸਿੱਖਿਆ ਦੇਣ ਤੋਂ ਇਲਾਵਾ, ਆਪਣੇ ਆਲੇ ਦੁਆਲੇ ਦੀ ਸਵੱਛਤਾ ਅਤੇ ਨੈਤਿਕ ਗੁਣਾਂ ਪ੍ਰਤੀ ਵੀ ਜਾਗਰੂਕ ਕੀਤਾ ਜਾਂਦਾ ਹੈ, ਤਾਂ ਜੋ ਇਹ ਵਿਦਿਆਰਥੀ ਆਪਣੇ ਸਮਾਜ ਤੇ ਪਰਿਵਾਰ ਲਈ ਇੱਕ ਫਰਜ ਨੂੰ ਹੋਰ ਬਿਹਤਰੀ ਨਾਲ ਨਿਭਾਅ ਸਕਣ।
ਸੈਮੀਨਾਰ ਦੌਰਾਨ ਹਸਪਤਾਲ ਦੇ ਨਰਸਿੰਗ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਸਕੂਲੀ ਬੱਚਿਆਂ ਨੂੰ ਖੜੇ ਪਾਣੀ ਵਿੱਚ ਪੈਦਾ ਹੋਣ ਵਾਲੇ ਮੱਛਰਾਂ ਪ੍ਰਤੀ ਸਾਵਧਾਨ ਕਰਦੇ ਹੋਏ, ਦੱਸਿਆ ਗਿਆ ਕਿ ਕਿਸ ਤਰ੍ਹਾਂ ਬਿਮਾਰੀ ਨੂੰ ਫੈਲਣ ਤੋਂ ਪਹਿਲਾਂ ਹੀ ਰੋਕਿਆ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਆਮ ਤੌਰ ਤੇ ਘਰਾਂ ਦੀਆ ਛੱਤਾਂ ਤੇ ਖੁੱਲ੍ਹੇ ਸਥਾਨਾਂ ਉੱਪਰ ਗਮਲਿਆਂ, ਪੁਰਾਣੇ ਟਾਇਰਾਂ ਅਤੇ ਕੂਲਰਾਂ ਰਹਿ ਜਾਣ ਵਾਲਾ ਪਾਣੀ ਡੇਂਗੂ ਦੇ ਮੱਛਰ ਦੇ ਪੈਦਾ ਹੋਣ ਦਾ ਕਾਰਨ ਬਣਦਾ ਹੈ। ਇਹਨਾਂ ਬਿਮਾਰੀਆਂ ਤੋਂ ਬਚਣ ਲਈ ਸਾਨੂੰ ਆਪਣੇ ਘਰ ਅਤੇ ਆਲੇ ਦੁਆਲੇ ਨੂੰ ਸਾਫ - ਸੁਥਰਾ ਰੱਖਣ ਦੀ ਲੋੜ ਹੈ।
ਇਸ ਸੈਮੀਨਾਰ ਵਿੱਚ ਸਕੂਲ ਸਟਾਫ ਵੱਲੋਂ ਵੀ ਵੱਧ-ਚੜ ਕੇ ਹਿੱਸਾ ਲਿਆ ਗਿਆ। ਜਿੱਥੇ ਹੋਰਨਾਂ ਤੋਂ ਇਲਾਵਾ, ਅਮਿਤਾ ਰਾਜਨ, ਹਰਸ਼ ਬਾਲਾ, ਸੋਨੀਆ, ਕਾਮਿਨੀ, ਇਸ਼ੀਤਾ ਕਤਿਆਲ, ਨਵਨੀਤ ਕੌਰ, ਜਸਵੰਤ ਕੌਰ, ਰੂਬੀ ਵਰਮਾ, ਰੀਮਾ, ਗੁਰਪ੍ਰੀਤ ਬਜਾਜ, ਕੁਲਦੀਪ ਕੌਰ, ਵੰਦਨਾ ਸੂਦ, ਨਿਸ਼ੂ, ਮੰਜੂ, ਹਰਜੀਤ ਕੌਰ, ਮੁਸਕਾਨ, ਹਰਸ਼ ਬਾਲਾ, ਗੁਰਲੀਨ ਕੌਰ ਵੀ ਮੌਜੂਦ ਰਹੇ।
टिप्पणियाँ
एक टिप्पणी भेजें