संदेश

दिसंबर 14, 2025 की पोस्ट दिखाई जा रही हैं

ਕ੍ਰਿਪਟੋ ਅਪਣਾਉਣ ਵਿੱਚ ਲੁਧਿਆਣਾ ਪੰਜਾਬ ਦੇ ਮੋਹਰੀ ਸ਼ਹਿਰ ਵਜੋਂ ਉੱਭਰਿਆ: ਕੋਆਇਨਸ ਵਿੱਚ ਸਾਲਾਨਾ ਰਿਪੋਰਟ

चित्र
ਕ੍ਰਿਪਟੋ ਅਪਣਾਉਣ ਵਿੱਚ ਲੁਧਿਆਣਾ ਪੰਜਾਬ ਦੇ ਮੋਹਰੀ ਸ਼ਹਿਰ ਵਜੋਂ ਉੱਭਰਿਆ: ਕੋਆਇਨਸ ਵਿੱਚ ਸਾਲਾਨਾ ਰਿਪੋਰਟ ਲੁਧਿਆਣਾ 14 ਦਸੰਬਰ (ਮਨਜੀਤ ਸਿੰਘ ਰੋਮਾਣਾ) ਭਾਰਤ ਦੇ ਸਭ ਤੋਂ ਵੱਡੇ ਕ੍ਰਿਪਟੋ ਵਪਾਰ ਪਲੇਟਫਾਰਮ, ਕੋਆਇਨਸਵਿੱਚਨੇ ਅੱਜ ਆਪਣੀ ਪ੍ਰਮੁੱਖ ਰਿਪੋਰਟ, ਭਾਰਤ ਦਾ ਕ੍ਰਿਪਟੋ ਪੋਰਟਫੋਲੀਓ: ਭਾਰਤ ਕਿਵੇਂ ਨਿਵੇਸ਼ ਕਰਦਾ ਹੈ, ਦਾ 2025 ਐਡੀਸ਼ਨ ਜਾਰੀ ਕੀਤਾ। 2.5 ਕਰੋੜ ਤੋਂ ਵੱਧ ਉਪਭੋਗਤਾਵਾਂ ਦੀਆਂ ਸੂਝਾਂ ਦੇ ਆਧਾਰ 'ਤੇ ਇਹ ਰਿਪੋਰਟ ਇੱਕ ਮਹੱਤਵਪੂਰਨ ਰੁਝਾਨ ਨੂੰ ਉਜਾਗਰ ਕਰਦੀ ਹੈ। ਭਾਰਤ ਦੀ ਕ੍ਰਿਪਟੋ ਭਾਗੀਦਾਰੀ ਮਹਾਂਨਗਰਾਂ ਤੋਂ ਪਰੇ ਲਗਾਤਾਰ ਫੈਲ ਰਹੀ ਹੈ, ਜਿਸ ਵਿੱਚ ਲੁਧਿਆਣਾ ਵਰਗੇ ਸ਼ਹਿਰ ਇਸ ਤਬਦੀਲੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਇਸ ਸਾਲ ਦਾ ਐਡੀਸ਼ਨ ਰਾਜ-ਪੱਧਰੀ ਰੁਝਾਨਾਂ 'ਤੇ ਡੂੰਘਾਈ ਨਾਲ ਵਿਚਾਰ ਕਰਦਾ ਹੈ। ਪੰਜਾਬ ਰਾਸ਼ਟਰੀ ਪੱਧਰ 'ਤੇ 13ਵੇਂ ਸਥਾਨ 'ਤੇ ਹੈ, ਜੋ ਕਿ ਡਿਜੀਟਲ ਐਸੇਟਸ ਵਿੱਚ ਰਾਜ ਦੀ ਵੱਧ ਰਹੀ ਦਿਲਚਸਪੀ ਨੂੰ ਦਰਸਾਉਂਦਾ ਹੈ। ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚੋਂ, ਲੁਧਿਆਣਾ ਨੰਬਰ 1 ਯੋਗਦਾਨ ਪਾਉਣ ਵਾਲੇ ਵਜੋਂ ਉਭਰਿਆ, ਜੋ ਕਿ ਰਾਜ ਦੇ ਸਭ ਤੋਂ ਵੱਧ ਸਰਗਰਮ ਅਤੇ ਰੁੱਝੇ ਹੋਏ ਕ੍ਰਿਪਟੋ-ਅਪਣਾਉਣ ਵਾਲੇ ਬਾਜ਼ਾਰ ਵਜੋਂ ਆਪਣੀ ਸਥਿਤੀ ਨੂੰ ਉਜਾਗਰ ਕਰਦਾ ਹੈ। ਭਾਰਤ ਦਾ ਕ੍ਰਿਪਟੋ ਈਕੋਸਿਸਟਮ ਲਗਾਤਾਰ ਨੌਜਵਾਨ-ਸੰਚਾਲਿਤ ਬਣਿਆ ਹੋਇਆ ਹੈ, ਅਤੇ ਲੁਧਿਆਣਾ ਇਸ ਵਿਆਪਕ ਰਾਸ਼ਟਰੀ ਰੁਝਾਨ ਨੂੰ ਦਰਸਾਉਂਦਾ ...

ਸ਼੍ਰੋਮਣੀ ਕਵੀਸ਼ਰ ਸ. ਗੁਰਚਰਨ ਸਿੰਘ ਚੱਠਾ ਦਾ ਦੇਹਾਂਤ

चित्र
ਸ਼੍ਰੋਮਣੀ ਕਵੀਸ਼ਰ ਸ. ਗੁਰਚਰਨ ਸਿੰਘ ਚੱਠਾ ਦਾ ਦੇਹਾਂਤ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ ਲੁਧਿਆਣਾ 15 ਦਸੰਬਰ (ਮਨਜੀਤ ਸਿੰਘ ਰੋਮਾਣਾ) ਪੰਡਿਤ ਰਾਮ ਜੀ ਦਾਸ ਤ ਸੋਮ ਨਾਥ ਕਵੀਸ਼ਰ ਰੋਡਿਆਂ ਵਾਲਿਆਂ ਦੇ ਲੰਮਾ ਸਮਾਂ ਸਾਥੀ ਰਹੇ ਕਵੀਸ਼ਰੀ. ਗੁਰਚਰਨ ਸਿੰਘ ਚੱਠਾ ਦੇ ਦੇਹਾਂਤ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਹੋ. ਗੁਰਭਜਨ ਸਿੰਘ ਗਿੱਲ ਨੇ ਡੂੰਘੇ ਅਫ਼ਸੋਸ ਦਾ ਪ੍ਹਗਟਾਵਾ ਕੀਤਾ ਹੈ। ਸ. ਗੁਰਚਰਨ ਸਿੰਘ ਚੱਠਾ ਲੰਮਾ ਸਮਾਂ ਰੋਡਿਆਂ ਵਾਲੇ ਕਵੀਸ਼ਰਾਂ ਨਾਲ ਪ੍ਹੋ. ਮੋਹਨ ਸਿੰਘ ਯਾਦਗਾਰੀ ਮੇਲੇ ਤੋਂ ਇਲਾਵਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕਿਸਾਨ ਮੇਲਿਆਂ ਵਿੱਚ ਵੀ ਗਾਉਂਦੇ ਰਹੇ। ਉਨ੍ਹਾਂ ਦੀ ਗਾਈ ਇੱਕ ਕਵੀਸ਼ਰੀ” ਅਸੀਂ ਪੱਟ ਤੇ ਟੈਲੀਵੀਯਨ ਨੇ,ਅਸੀਂ ਕਾਹਦਾ ਭੋਲਾ ਵਿਆਹਿਆ” ਨੂੰ ਜਸਵਿੰਦਰ ਭੱਲਾ ਤੇ ਬਾਲ ਮੁਕੰਦ ਸ਼ਰਮਾ ਨੇ “ਛਣਕਾਟਾ” ਵਿੱਚ ਵੀ ਪੇਸ਼ ਕੀਤਾ।  ਉਹ ਬੜੇ ਮਿਲਣਸਾਰ ਮਿਹਰਬਾਨ ਸੱਜਣ ਸਨ। ਮੇਰੀ ਉਨ੍ਹਾਂ ਨਾਲ ਆਖਰੀ ਮੁਲਾਕਾਤ 2024 ਵਿੱਚ ਸ. ਗੁਰਨਾਮ ਸਿੰਘ ਬਰਾੜ ਯਾਦਗਾਰੀ ਕਵੀਸ਼ਰੀ ਦਰਬਾਰ ਮੌਕੇ ਤਖ਼ਤੂਪੁਰਾ(ਮੋਗਾ) ਵਿੱਚ ਹੋਈ ਸੀ। ਉਨ੍ਹਾਂ ਦਾ ਸਪੁੱਤਰ ਕੁਲਦੀਪ ਸਿੰਘ ਚੱਠਾ ਪੰਜਾਬ ਪੁਲੀਸ ਵਿੱਚ ਹੋਣ ਦੇ ਨਾਲ ਨਾਲ ਕਵੀਸ਼ਰੀ ਤੇ ਬੁਲੰਦ ਪੰਜਾਬੀ ਗਾਇਕੀ ਵਿੱਚ ਪਛਾਨਣਯੋਗ ਚਿਹਰਾ ਹੈ।  ਸ. ਗੁਰਚਰਨ ਸਿੰਘ ਚੱਠਾ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਗੁ...

ਡੀ.ਸੀ. ਨੇ ਜਨਤਕ ਜਾਇਦਾਦ 'ਤੇ ਅਣਅਧਿਕਾਰਤ ਇਸ਼ਤਿਹਾਰਬਾਜ਼ੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਦਿੱਤੇ ਹੁਕਮ

ਡੀ.ਸੀ. ਨੇ ਜਨਤਕ ਜਾਇਦਾਦ 'ਤੇ ਅਣਅਧਿਕਾਰਤ ਇਸ਼ਤਿਹਾਰਬਾਜ਼ੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਦਿੱਤੇ ਹੁਕਮ ਲੁਧਿਆਣਾ 15 ਦਸੰਬਰ (ਮਨਜੀਤ ਸਿੰਘ ਰੋਮਾਣਾ) ਲੁਧਿਆਣਾ ਸ਼ਹਿਰ ਭਰ ਵਿੱਚ ਅਣਅਧਿਕਾਰਤ ਪੋਸਟਰਾਂ, ਗ੍ਰੈਫਿਟੀ, ਬੈਨਰਾਂ, ਕੰਧ ਲਿਖਤਾਂ ਅਤੇ ਜਨਤਕ ਕੰਧਾਂ, ਬੁਨਿਆਦੀ ਢਾਂਚੇ ਅਤੇ ਜਾਇਦਾਦਾਂ 'ਤੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਰਾਹੀਂ ਇਸ਼ਤਿਹਾਰਬਾਜ਼ੀ ਕਰਨ ਦੀਆਂ ਵਧਦੀਆਂ ਘਟਨਾਵਾਂ ਦਾ ਗੰਭੀਰ ਨੋਟਿਸ ਲੈਂਦੇ ਹੋਏ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਸੋਮਵਾਰ ਨੂੰ ਪੰਜਾਬ ਪ੍ਰੀਵੈਸ਼ਨ ਆਫ ਡੀਫੇਸਮੈਂਟ ਆਫ ਪ੍ਰਾਪਰਟੀ ਐਕਟ, 1997 ਦੀਆਂ ਇਨ੍ਹਾਂ ਉਲੰਘਣਾਵਾਂ ਨੂੰ ਰੋਕਣ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ। ਇਹ ਕਾਰਵਾਈਆਂ ਨਾ ਸਿਰਫ਼ ਸ਼ਹਿਰ ਦੇ ਸੁਹਜ ਨੂੰ ਵਿਗਾੜਦੀਆਂ ਹਨ ਬਲਕਿ ਜਨਤਕ ਵਿਵਸਥਾ ਨੂੰ ਵੀ ਵਿਗਾੜਦੀਆਂ ਹਨ। ਤੁਰੰਤ ਉਪਚਾਰਕ ਅਤੇ ਰੋਕਥਾਮ ਵਾਲੇ ਉਪਾਅ ਯਕੀਨੀ ਬਣਾਉਣ ਲਈ ਡੀ.ਸੀ ਨੇ ਕਮਿਸ਼ਨਰ, ਨਗਰ ਨਿਗਮ ਨੂੰ ਸ਼ਹਿਰ ਭਰ ਵਿੱਚ ਸਾਰੇ ਅਣਅਧਿਕਾਰਤ ਇਸ਼ਤਿਹਾਰਬਾਜ਼ੀ ਨੂੰ ਤੁਰੰਤ ਹਟਾਉਣ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਵਾਰਡ-ਵਾਈਜ਼ ਨਿਗਰਾਨੀ ਅਤੇ ਸਫਾਈ ਕਾਰਜਾਂ ਲਈ 48 ਘੰਟਿਆਂ ਦੇ ਅੰਦਰ ਇੱਕ ਨੋਡਲ ਅਧਿਕਾਰੀ ਦੇ ਅਧੀਨ ਇੱਕ ਸਮਰਪਿਤ ਟੀਮ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ। ਹਫਤਾਵਾਰੀ ਸਥਿਤੀ ਰਿਪੋਰਟਾਂ, ਸਾਫ਼ ਕੀਤੇ ਗਏ ਸਥਾਨਾਂ, ਨਵੇਂ ਮਾਮਲਿਆਂ ਦੀ ਪਛਾਣ ਅਤੇ ਕੀਤੀਆਂ ਗਈਆਂ ਕਾਰਵਾ...

ਵਿਧਾਇਕ ਛੀਨਾ ਨੇ ਵਾਰਡ ਨੰਬਰ 37 'ਚ ਨਵੇਂ ਟਿਊਬਵੈੱਲ ਕਾਰਜ਼ਾਂ ਦਾ ਕੀਤਾ ਉਦਘਾਟਨ

चित्र
ਵਿਧਾਇਕ ਛੀਨਾ ਨੇ ਵਾਰਡ ਨੰਬਰ 37 'ਚ ਨਵੇਂ ਟਿਊਬਵੈੱਲ ਕਾਰਜ਼ਾਂ ਦਾ ਕੀਤਾ ਉਦਘਾਟਨ ਕਿਹਾ! ਲੋਕਾ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ ਲੁਧਿਆਣਾ, 15 ਦਸੰਬਰ (ਮਨਜੀਤ ਸਿੰਘ ਰੋਮਾਣਾ) ਜਲ ਸਪਲਾਈ ਪ੍ਰਣਾਲੀ ਨੂੰ ਸੁਧਾਰਨ ਵੱਲ ਇੱਕ ਹੋਰ ਕਦਮ ਚੁੱਕਦਿਆਂ ਵਿਧਾਨ ਸਭਾ ਹਲਕਾ ਦੱਖਣੀ ਤੋਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨੇ ਵਾਰਡ ਨੰਬਰ 37 ਅਧੀਨ ਏਕਤਾ ਮਾਰਗ, ਹਰਗੋਬਿੰਦ ਨਗਰ ਵਿੱਚ ਨਵੇਂ ਟਿਊਬਵੈੱਲ ਦਾ ਉਦਘਾਟਨ ਕੀਤਾ। ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਨੇ ਦੱਸਿਆ ਕਿ ਏਕਤਾ ਮਾਰਗ ਹਰਗੋਬਿੰਦ ਨਗਰ ਨੇੜੇ ਜੀ ਟੀ ਵੀ ਸਕੂਲ ਦੇ ਇਲਾਕੇ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਸੀ ਅਤੇ ਅੱਜ ਨਵੇਂ ਟਿਊਬਵੈੱਲ ਦਾ ਉਦਘਾਟਨ ਕੀਤਾ ਗਿਆ ਹੈ। ਵਿਧਾਇਕ ਛੀਨਾ ਨੇ ਕਿਹਾ ਕਿ ਇਸ ਇਲਾਕੇ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਵੱਲ ਪਿਛਲੀਆਂ ਸਰਕਾਰਾਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ ਅਤੇ ਪਿਛਲੇ ਕਈ ਸਾਲਾਂ ਤੋਂ ਪੀਣ ਵਾਲ਼ੇ ਪਾਣੀ ਦੀ ਦਿੱਕਤ ਆ ਰਹੀ ਸੀ ਅਤੇ ਹੁਣ ਲੋਕਾਂ ਦੀ ਚਿਰੋਕਣੀ ਮੰਗ ਪੂਰੀ ਹੋ ਗਈ ਹੈ। ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਵਿਕਾਸ ਕਾਰਜਾਂ ਲਈ ਗਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਪੰਜਾਬ ਵਿੱਚ ਬੁਨਿਆਦੀ ਸਹੂਲਤਾਂ ਨੂੰ ਪੂਰਾ ਕੀਤਾ ਜਾ ਸਕੇ। ਇਸੇ ਲੜੀ ਤਹਿਤ ਵਿਧਾਨ ਸਭਾ ਹਲਕਾ ਦੱ...

ਜੀ.ਐੱਚ.ਜੀ. ਕਾਲਜ ਸਿੱਧਵਾਂ ਖੁਰਦ 'ਚ ਨਸ਼ਿਆਂ ਵਿਰੁੱਧ ਜਾਗਰੂਕਤਾ ਲਈ ਸਹੁੰ ਚੁੱਕ ਸਮਾਗਮ ਆਯੋਜਿਤ

चित्र
ਜੀ.ਐੱਚ.ਜੀ. ਕਾਲਜ ਸਿੱਧਵਾਂ ਖੁਰਦ 'ਚ ਨਸ਼ਿਆਂ ਵਿਰੁੱਧ ਜਾਗਰੂਕਤਾ ਲਈ ਸਹੁੰ ਚੁੱਕ ਸਮਾਗਮ ਆਯੋਜਿਤ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਵਿਦਿਆਰਥੀਆਂ ਦੇ ਡਿਬੇਟ ਮੁਕਾਬਲੇ ਵੀ ਕਰਵਾਏ ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ''ਯੂਥ ਅਗੇਂਸਟ ਡਰੱਗਜ'' ਮੁਹਿੰਮ ਜਾਰੀ ਲੁਧਿਆਣਾ, 15 ਦਸੰਬਰ (ਮਨਜੀਤ ਸਿੰਘ ਰੋਮਾਣਾ) ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ''ਯੂਥ ਅਗੇਂਸਟ ਡਰੱਗਜ'' ਮੁਹਿੰਮ ਤਹਿਤ ਜੀ.ਐੱਚ.ਜੀ ਕਾਲਜ, ਸਿੱਧਵਾਂ ਖੁਰਦ ਵਿਖੇ ਨਸ਼ਿਆਂ ਵਿਰੁੱਧ ਜਾਗਰੂਕਤਾ ਦੇ ਨਾਲ ਇਸ ਕੋਹੜ ਨੂੰ ਜੜ੍ਹੋਂ ਖਤਮ ਕਰਨ ਲਈ ਵਿਦਿਆਰਥੀਆਂ ਨੂੰ ਸਹੁੰ ਚੁਕਾਈ ਗਈ। ਇਸ ਤੋਂ ਇਲਾਵਾ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਵਿਦਿਆਰਥੀਆਂ ਦੇ ਡਿਬੇਟ ਮੁਕਾਬਲੇ ਵੀ ਕਰਵਾਏ ਗਏ ਜਿਸ ਵਿੱਚ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਸੀ.ਜੇ.ਐੱਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਸੁਮਿਤ ਸੱਭਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਹਿੰਮ ਤਹਿਤ ਵੱਖ-ਵੱਖ ਸਕੂਲਾਂ/ਕਾਲਜ਼ਾਂ ਵਿੱਚ ਜਾ ਕੇ ਵਕੀਲਾਂ, ਪੈਰਾ ਲੀਗਲ ਵਲੰਟੀਅਰਾਂ, ਪੈਨਲ ਵਕੀਲਾਂ ਵੱਲੋਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਸਕੂਲਾਂ ਕਾਲਜ਼ਾਂ ਵਿੱਚ ਜਾਗਰੂਕਤਾ ਰੈਲੀਆਂ ਕੱਢੀਆਂ ਜਾ ਰਹੀਆਂ ਹਨ, ਡਿਬੇਟ, ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਜਾ ਰਹੇ ਹਨ ਤੋਂ ਪੰਜਾਬ ਦੀ ਜਵਾਨ...

ਵਿਧਾਇਕ ਸਿੱਧੂ ਨੇ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ 'ਤੇ ਹੀ ਕੀਤਾ ਨਿਪਟਾਰਾ

चित्र
ਵਿਧਾਇਕ ਸਿੱਧੂ ਨੇ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ 'ਤੇ ਹੀ ਕੀਤਾ ਨਿਪਟਾਰਾ ਦਫ਼ਤਰ ਨਗਰ ਨਿਗਮ ਜੋਨ-ਸੀ ਦੇ ਬਾਹਰ ਮੋਬਾਇਲ ਵੈਨ ਰਾਹੀਂ ਸੁਣੀਆਂ ਮੁਸ਼ਕਿਲਾਂ ਲੁਧਿਆਣਾ, 15 ਦਸੰਬਰ (ਮਨਜੀਤ ਸਿੰਘ ਰੋਮਾਣਾ) ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਹਲਕਾ ਆਤਮ ਨਗਰ ਅਧੀਨ ਨਗਰ ਨਿਗਮ ਜੋਨ-ਸੀ ਦਫ਼ਤਰ ਦੇ ਬਾਹਰ, ਮੋਬਾਇਲ ਵੈਨ ਰਾਹੀਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦਾ ਮੌਕੇ 'ਤੇ ਹੀ ਨਿਪਟਾਰਾ ਕੀਤਾ ਗਿਆ।  ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਮੋਬਾਇਲ ਵੈਨ ਰਾਹੀਂ ਨਿਰੰਤਰ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਹਨ ਜਿਸਦੇ ਤਹਿਤ ਅੱਜ ਗਿੱਲ ਰੋਡ, ਦਫ਼ਤਰ ਨਗਰ ਨਿਗਮ ਜੋਨ-ਸੀ ਦੇ ਬਾਹਰ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹੇ।   ਵਿਧਾਇਕ ਸਿੱਧੂ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਜਿਆਦਾਤਰ ਮਿਹਨਤ ਮਜ਼ਦੂਰੀ, ਦੁਕਾਨਦਾਰ, ਛੋਟੇ ਕਾਰੋਬਾਰੀ ਅਤੇ ਕਿਰਤੀ ਲੋਕਾਂ ਦਾ ਰਹਿਣ  ਵਸੇਰਾ ਹੈ। ਉਨ੍ਹਾਂ ਸਥਾਨਕ ਲੋਕਾਂ ਦੇ ਕੀਮਤੀ ਸਮੇਂ ਦੀ ਕਦਰ ਕਰਦਿਆਂ ਬੀ.ਐਡ.ਆਰ. , ਪੀ.ਐਸ.ਪੀ.ਸੀ.ਐਲ. ਅਤੇ ਪੁਲਿਸ ਵਿਭਾਗ ਨਾਲ ਸਬੰਧਤ ਸਮੱਸਿਆਵਾਂ ਦਾ ਮੌਕੇ 'ਤੇ ਹੀ ਨਿਪਟਾਰਾ ਕੀਤਾ।  ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਲੋਕਾਂ ਨੇ ਮੈਨੂੰ ਅਸੀਸ ਦੇ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਇਆ ਹੈ ਅਤੇ ਹੁਣ ਮੇਰਾ ਇਹ ਫਰਜ਼ ਬਣਦਾ ਹੈ ਕਿ ਮੈਂ ਉਨ੍ਹਾਂ ਦੀ ਸੇਵਾ ਲਈ ਹਮੇਸ਼ਾ ਤੱਤਪਰ ਰਹਾਂ। ਇਸ ਮੋਕੇ ਸਰਤਾਜ ਸਿੰਘ ਸਿ...

ਠੰਡ ਦੇ ਮੌਸਮ ਵਿੱਚ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਦਾ ਰੱਖਿਆ ਜਾਵੇ ਧਿਆਨ- ਡਾ.ਰਮਨਦੀਪ ਕੌਰ

चित्र
ਠੰਡ ਦੇ ਮੌਸਮ ਵਿੱਚ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਦਾ ਰੱਖਿਆ ਜਾਵੇ ਧਿਆਨ- ਡਾ.ਰਮਨਦੀਪ ਕੌਰ  ਬੰਦ ਕਮਰੇ ਵਿੱਚ ਅੰਗੀਠੀ ਦੀ ਵਰਤੋਂ ਨਾ ਕੀਤੀ ਜਾਵੇ  ਲੁਧਿਆਣਾ 15 ਦਸੰਬਰ (ਮਨਜੀਤ ਸਿੰਘ ਰੋਮਾਣਾ) ਸਰਦੀ ਦੇ ਮੌਸਮ ਵਿੱਚ ਖੰਘ, ਜ਼ੁਕਾਮ, ਬੁਖਾਰ, ਫਲੂ, ਨਿਮੋਨੀਆ, ਦਮਾ ਅਤੇ ਗਲੇ ਦੀਆਂ ਇਨਫੈਕਸ਼ਨਾਂ ਵਰਗੀਆਂ ਬਿਮਾਰੀਆਂ ਵਧ ਸਕਦੀਆਂ ਹਨ ।ਤਾਪਮਾਨ ਵਿੱਚ ਆਉਣ ਵਾਲੀ ਕਮੀ ਅਤੇ ਠੰਢੀ ਹਵਾ ਕਾਰਨ ਕਈ ਵਾਰ ਵੱਡੀ ਗਿਣਤੀ ਵਿੱਚ ਲੋਕ ਬਿਮਾਰ ਪੈ ਜਾਂਦੇ ਹਨ ਇਸ ਲਈ ਬੱਚਿਆਂ ਅਤੇ ਬਜ਼ੁਰਗਾਂ ਦਾ ਇਸ ਮੌਸਮ ਵਿੱਚ ਖਾਸ ਧਿਆਨ ਰੱਖਿਆ ਜਾਵੇ ।ਸਿਵਲ ਸਰਜਨ ਡਾ.ਰਮਨਦੀਪ ਕੌਰ ਨੇ ਜ਼ਿਲ੍ਹੇ ਦੇ ਆਮ ਲੋਕਾਂ ਨੂੰ ਅਪੀਲ ਕਰਦੇ ਕਿਹਾ ਕਿ ਸਰਦੀਆਂ ਦੇ ਮੌਸਮ ਵਿੱਚ ਜ਼ਰੂਰੀ ਸਾਵਧਾਨੀਆਂ ਅਪਣਾ ਕੇ ਆਪਣੀ ਅਤੇ ਆਪਣੇ ਪਰਿਵਾਰ ਨੂੰ ਸਰਦੀ ਤੋਂ ਬਚਾ ਕੇ ਰੱਖਣ। ਉਹਨਾਂ ਦੱਸਿਆ ਕਿ ਸਰਦੀ ਦੇ ਮੌਸਮ ਵਿੱਚ ਵਾਇਰਲ ਫਲੂ ਅਤੇ ਜ਼ੁਕਾਮ-ਖੰਘ ਵਧੇਰੇ ਫੈਲਦੇ ਹਨ। ਇਸ ਤੋਂ ਬਚਾਅ ਲਈ ਖ਼ਾਸ ਕਰਕੇ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਗਰਮ ਕੱਪੜੇ ਪਹਿਨਣੇ ਬਹੁਤ ਜ਼ਰੂਰੀ ਹਨ। ਸਿਰ, ਕੰਨ ਅਤੇ ਗਲਾ ਢੱਕ ਕੇ ਰੱਖਿਆ ਜਾਵੇ। ਠੰਢੀ ਹਵਾ ਤੋਂ ਬਚਣ ਲਈ ਸਵੇਰੇ ਅਤੇ ਸ਼ਾਮ ਦੇ ਸਮੇਂ ਬਾਹਰ ਜਾਣ ਤੋਂ ਸੰਭਵ ਹੱਦ ਤੱਕ ਪਰਹੇਜ਼ ਕੀਤਾ ਜਾਵੇ। ਬਿਮਾਰ ਵਿਅਕਤੀਆਂ ਨਾਲ ਨੇੜਤਾ ਘੱਟ ਰੱਖੀ ਜਾਵੇ ਅਤੇ ਖੰਘਣ ਜਾਂ ਛੀਂਕਣ ਵੇਲੇ ਮੂੰਹ ਨੂੰ ਰੁਮਾਲ ਜਾਂ ਟਿਸ਼ੂ ਨਾਲ ਢੱਕ ਕੇ ਰੱਖਿਆ ਜਾਵੇ । ਉਹ...

ਨਿਤਿਨ ਨਵੀਨ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਬਣਨ 'ਤੇ ਜ਼ਿਲ੍ਹਾ ਪ੍ਰਧਾਨ ਧੀਮਾਨ ਨੇ ਮਠਿਆਈਆਂ ਵੰਡ ਵਰਕਰਾਂ ਦਾ ਮੂੰਹ ਮਿੱਠਾ ਕਰਵਾਇਆ

चित्र
ਨਿਤਿਨ ਨਵੀਨ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਬਣਨ 'ਤੇ ਜ਼ਿਲ੍ਹਾ ਪ੍ਰਧਾਨ ਧੀਮਾਨ ਨੇ ਮਠਿਆਈਆਂ ਵੰਡ ਵਰਕਰਾਂ ਦਾ ਮੂੰਹ ਮਿੱਠਾ ਕਰਵਾਇਆ  ਲੁਧਿਆਣਾ, 15 ਦਸੰਬਰ (ਮਨਜੀਤ ਸਿੰਘ ਰੋਮਾਣਾ) ਦੁੱਗਰੀ ਸਥਿਤ ਜ਼ਿਲ੍ਹਾ ਭਾਜਪਾ ਦਫ਼ਤਰ ਵਿਖੇ ਪ੍ਰਧਾਨ ਰਜਨੀਸ਼ ਧੀਮਾਨ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਹੋਈ। ਨਿਤਿਨ ਨਵੀਨ ਨੂੰ ਭਾਜਪਾ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਵਜੋਂ ਨਿਯੁਕਤ ਕੀਤੇ ਜਾਣ 'ਤੇ ਖੁਸ਼ੀ ਪ੍ਰਗਟ ਕਰਦੇ ਹੋਏ, ਰਜਨੀਸ਼ ਧੀਮਾਨ ਨੇ ਕਿਹਾ ਕਿ ਸਿਰਫ਼ 45 ਸਾਲ ਦੀ ਉਮਰ ਵਿੱਚ, ਨਵੀਨ ਨੇ ਭਾਜਪਾ ਦਾ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਬਣ ਕੇ ਇੱਕ ਇਤਿਹਾਸਕ ਰਿਕਾਰਡ ਬਣਾਇਆ ਹੈ। ਪਾਰਟੀ ਲੀਡਰਸ਼ਿਪ ਨੇ ਉਨ੍ਹਾਂ ਨੂੰ ਸੰਗਠਨ ਵਿੱਚ ਨਵੀਂ ਊਰਜਾ ਅਤੇ ਦਿਸ਼ਾ ਦੇਣ ਦੀ ਜ਼ਿੰਮੇਵਾਰੀ ਸੌਂਪੀ ਹੈ, ਅਤੇ ਉਹ ਇਸਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ। ਨਿਤਿਨ ਨਵੀਨ 1980 ਵਿੱਚ ਭਾਜਪਾ ਦੇ ਗਠਨ ਤੋਂ ਬਾਅਦ ਸਭ ਤੋਂ ਘੱਟ ਉਮਰ ਦੇ ਕਾਰਜਕਾਰੀ ਰਾਸ਼ਟਰੀ ਪ੍ਰਧਾਨ ਹਨ। ਨਿਤਿਨ ਨਵੀਨ ਦੇ ਨਾਮ ਦੀ ਘੋਸ਼ਣਾ ਦੇ ਨਾਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਭਾਜਪਾ ਹੁਣ ਅਗਲੀ ਪੀੜ੍ਹੀ ਦੀ ਲੀਡਰਸ਼ਿਪ ਤਿਆਰ ਕਰ ਰਹੀ ਹੈ। ਵਰਤਮਾਨ ਵਿੱਚ, ਬਿਹਾਰ ਸਰਕਾਰ ਵਿੱਚ ਮੰਤਰੀ ਨਿਤਿਨ ਨਵੀਨ ਕੋਲ ਸੰਗਠਨਾਤਮਕ ਅਤੇ ਸਰਕਾਰੀ ਭੂਮਿਕਾਵਾਂ ਦੋਵਾਂ ਵਿੱਚ ਤਜਰਬਾ ਹੈ। ਹੁਣ ਨਿਤਿਨ ਦੀ ਅਗਵਾਈ ਹੇਠ ਸ...

ਬਨਵਾਰੀ ਤੇਰੀ ਚਾਹਤ ਨੇ ਦੀਵਾਨਾ ਬਣਾ ਦੀਆ ਉਤੇ ਭਾਵ ਵਿਭੋਰ ਹੋਏ ਸ਼ਰਧਾਲੂ

चित्र
ਬਨਵਾਰੀ ਤੇਰੀ ਚਾਹਤ ਨੇ ਦੀਵਾਨਾ ਬਣਾ ਦੀਆ ਉਤੇ ਭਾਵ ਵਿਭੋਰ ਹੋਏ ਸ਼ਰਧਾਲੂ  ਲੁਧਿਆਣਾ 15 ਦਿਸੰਬਰ (ਮਨਜੀਤ ਸਿੰਘ ਰੋਮਾਣਾ) "ਬਨਵਾਰੀ ਤੇਰੀ ਚਾਹਤ ਨੇ ਦੀਵਾਨਾ ਬਣਾ ਦੀਆ"" ਤੇਰੀ ਆਂਖ ਕਾ ਹਰ ਆਂਸੂ ਬਾਬਾ ਮੇਰੀ ਲਾਜ ਬਚਾਣੇ ਆਏਗਾ" ਆਦਿ ਭਜਨਾਂ 'ਤੇ ਖੁਸ਼ੀ ਵਿੱਚ ਸ਼ਰਧਾਲੂ ਨੱਚ ਰਹੇ ਸਨ, ਅਤੇ ਸਾਰਾ ਮਾਹੌਲ ਖਾਟੂ ਵਰਗਾ ਜਾਪਦਾ ਸੀ। ਮੌਕਾ ਸੀ ਚੰਡੀਗੜ੍ਹ ਰੋਡ 'ਤੇ ਕੋਹਾੜਾ ਚੌਕ ਨੇੜੇ ਨਵੇਂ ਬਣੇ ਸ਼੍ਰੀ ਖਾਟੂ ਸ਼ਿਆਮ ਸਾਲਾਸਰ ਮੰਦਰ ਵਿੱਚ ਟਰੱਸਟੀ ਪ੍ਰਦੀਪ ਮਿੱਤਲ, ਸੰਦੀਪ ਅਗਰਵਾਲ, ਐਲ.ਆਰ. ਮਿੱਤਲ ਅਤੇ ਅਨਿਲ ਮਿੱਤਲ ਦੀ ਪ੍ਰਧਾਨਗੀ ਹੇਠ ਆਯੋਜਿਤ ਹਰੀਨਾਮ ਸੰਕੀਰਤਨ ਦਾ। ਜਿਸ ਵਿੱਚ ਦੀਪਕ ਜੈਨ ਦੁਆਰਾ ਬਾਬਾ ਸ਼ਿਆਮ ਦਾ ਕੀਰਤਨ ਕੀਤਾ ਜਾ ਰਿਹਾ ਸੀ। ਸਭ ਤੋਂ ਪਹਿਲਾਂ, ਆਚਾਰੀਆ ਦੀਪਕ ਪਾਂਡੇ, ਪੰਡਿਤ ਸੰਦੀਪ ਕੁਮਾਰ ਮਿਸ਼ਰਾ, ਪੰਡਿਤ ਰਾਜ ਤਿਵਾੜੀ, ਅਤੇ ਪੰਡਿਤ ਕੇਸ਼ਵ ਉਪਾਧਿਆਏ ਨੇ ਮੰਤਰਾਂ ਦੇ ਜਾਪ ਨਾਲ ਸ਼ਿਆਮ ਬਾਬਾ ਨੂੰ ਫੁੱਲਾਂ ਦੇ ਹਾਰ ਭੇਟ ਕੀਤੇ ਗਏ। ਸੰਕੀਰਤਨ ਦਾ ਉਦਘਾਟਨ ਟਰੱਸਟ ਮੈਂਬਰਾਂ ਦੁਆਰਾ ਜੋਤ ਜਗਾ ਕੇ ਕੀਤਾ ਗਿਆ। ਸੰਕੀਰਤਨ ਦੌਰਾਨ, ਵਿਨੀਤ ਮਲਿਕ ਪਰਿਵਾਰ ਦੁਆਰਾ ਬਾਬਾ ਦਾ ਅਲੌਕਿਕ ਸ਼ਿੰਗਾਰ ਕੀਤਾ ਗਿਆ, ਜੋ ਦੇਖਣ ਯੋਗ ਸੀ। ਸੰਕੀਰਤਨ ਵਿੱਚ ਬਾਬਾ ਸ਼ਿਆਮ ਦੀ ਆਰਤੀ ਤੋਂ ਬਾਅਦ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ 'ਤੇ ਵਿਜੇ ਗੋਇਲ ਅਭਿਸ਼ੇਕ ਗੁਪਤਾ ਸੰਜੇ ਅਗਰਵਾਲ, ...

ਰਜਨੀਸ਼ ਧੀਮਾਨ ਨੇ ਨਿਤਿਨ ਨਵੀਨ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਬਣਨ 'ਤੇ ਖੁਸ਼ੀ ਪ੍ਰਗਟਾਈ

चित्र
ਰਜਨੀਸ਼ ਧੀਮਾਨ ਨੇ ਨਿਤਿਨ ਨਵੀਨ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਬਣਨ 'ਤੇ ਖੁਸ਼ੀ ਪ੍ਰਗਟਾਈ ਲੁਧਿਆਣਾ, 14 ਦਸੰਬਰ (ਮਨਜੀਤ ਸਿੰਘ ਰੋਮਾਣਾ) ਐਤਵਾਰ ਨੂੰ ਭਾਰਤੀ ਜਨਤਾ ਪਾਰਟੀ ਨੇ ਨਿਤਿਨ ਨਵੀਨ ਨੂੰ ਪਾਰਟੀ ਦਾ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ। ਇਸ ਮੌਕੇ 'ਤੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਜ਼ਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ ਨੇ ਕਿਹਾ ਕਿ ਭਾਜਪਾ ਹੀ ਇਕਲੌਤੀ ਪਾਰਟੀ ਹੈ ਜੋ ਹਰ ਵਰਕਰ ਨੂੰ ਉਸਦਾ ਬਣਦਾ ਮਾਣ ਸਨਮਾਨ ਦਿੰਦੀ ਹੈ ਜਿਸਦੇ ਉਹ ਹੱਕਦਾਰ ਹਨ। ਨਿਤਿਨ ਨਵੀਨ ਨੂੰ ਰਾਸ਼ਟਰੀ ਪ੍ਰਧਾਨ ਨਿਯੁਕਤ ਕਰਕੇ, ਭਾਜਪਾ ਹਾਈਕਮਾਨ ਨੇ ਸਾਬਤ ਕਰ ਦਿੱਤਾ ਹੈ ਕਿ ਪਾਰਟੀ ਆਪਣੇ ਆਮ ਵਰਕਰਾਂ ਨੂੰ ਵੀ ਮਹੱਤਵਪੂਰਨ ਜ਼ਿੰਮੇਵਾਰੀਆਂ ਦੇਣ ਤੋਂ ਨਹੀਂ ਝਿਜਕਦੀ, ਜਦੋਂ ਕਿ ਦੂਜੀਆਂ ਪਾਰਟੀਆਂ ਭਾਈ-ਭਤੀਜਾਵਾਦ ਨੂੰ ਉਤਸ਼ਾਹਿਤ ਕਰਦੀਆਂ ਹਨ। ਧੀਮਾਨ ਨੇ ਕਿਹਾ ਕਿ ਪਾਰਟੀ ਨੇ ਨਿਤਿਨ ਨਵੀਨ ਨੂੰ ਉਨ੍ਹਾਂ ਦੇ ਸੰਗਠਨਾਤਮਕ ਤਜਰਬੇ, ਜ਼ਮੀਨੀ ਪੱਧਰ 'ਤੇ ਮੌਜੂਦਗੀ ਅਤੇ ਪ੍ਰਸ਼ਾਸਨਿਕ ਯੋਗਤਾਵਾਂ ਕਾਰਨ ਇਹ ਜ਼ਿੰਮੇਵਾਰੀ ਸੌਂਪੀ ਹੈ। ਇਸ ਨਾਲ ਭਾਜਪਾ ਵਰਕਰਾਂ ਵਿੱਚ ਕਾਫ਼ੀ ਉਤਸ਼ਾਹ ਪੈਦਾ ਹੋਇਆ ਹੈ, ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਅਗਵਾਈ ਹੇਠ ਭਾਜਪਾ ਨਵੀਆਂ ਉਚਾਈਆਂ 'ਤੇ ਪਹੁੰਚੇਗੀ।