ਠੰਡ ਦੇ ਮੌਸਮ ਵਿੱਚ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਦਾ ਰੱਖਿਆ ਜਾਵੇ ਧਿਆਨ- ਡਾ.ਰਮਨਦੀਪ ਕੌਰ


ਠੰਡ ਦੇ ਮੌਸਮ ਵਿੱਚ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਦਾ ਰੱਖਿਆ ਜਾਵੇ ਧਿਆਨ- ਡਾ.ਰਮਨਦੀਪ ਕੌਰ 

ਬੰਦ ਕਮਰੇ ਵਿੱਚ ਅੰਗੀਠੀ ਦੀ ਵਰਤੋਂ ਨਾ ਕੀਤੀ ਜਾਵੇ 

ਲੁਧਿਆਣਾ 15 ਦਸੰਬਰ (ਮਨਜੀਤ ਸਿੰਘ ਰੋਮਾਣਾ) ਸਰਦੀ ਦੇ ਮੌਸਮ ਵਿੱਚ ਖੰਘ, ਜ਼ੁਕਾਮ, ਬੁਖਾਰ, ਫਲੂ, ਨਿਮੋਨੀਆ, ਦਮਾ ਅਤੇ ਗਲੇ ਦੀਆਂ ਇਨਫੈਕਸ਼ਨਾਂ ਵਰਗੀਆਂ ਬਿਮਾਰੀਆਂ ਵਧ ਸਕਦੀਆਂ ਹਨ ।ਤਾਪਮਾਨ ਵਿੱਚ ਆਉਣ ਵਾਲੀ ਕਮੀ ਅਤੇ ਠੰਢੀ ਹਵਾ ਕਾਰਨ ਕਈ ਵਾਰ ਵੱਡੀ ਗਿਣਤੀ ਵਿੱਚ ਲੋਕ ਬਿਮਾਰ ਪੈ ਜਾਂਦੇ ਹਨ ਇਸ ਲਈ ਬੱਚਿਆਂ ਅਤੇ ਬਜ਼ੁਰਗਾਂ ਦਾ ਇਸ ਮੌਸਮ ਵਿੱਚ ਖਾਸ ਧਿਆਨ ਰੱਖਿਆ ਜਾਵੇ ।ਸਿਵਲ ਸਰਜਨ ਡਾ.ਰਮਨਦੀਪ ਕੌਰ ਨੇ ਜ਼ਿਲ੍ਹੇ ਦੇ ਆਮ ਲੋਕਾਂ ਨੂੰ ਅਪੀਲ ਕਰਦੇ ਕਿਹਾ ਕਿ ਸਰਦੀਆਂ ਦੇ ਮੌਸਮ ਵਿੱਚ ਜ਼ਰੂਰੀ ਸਾਵਧਾਨੀਆਂ ਅਪਣਾ ਕੇ ਆਪਣੀ ਅਤੇ ਆਪਣੇ ਪਰਿਵਾਰ ਨੂੰ ਸਰਦੀ ਤੋਂ ਬਚਾ ਕੇ ਰੱਖਣ। ਉਹਨਾਂ ਦੱਸਿਆ ਕਿ ਸਰਦੀ ਦੇ ਮੌਸਮ ਵਿੱਚ ਵਾਇਰਲ ਫਲੂ ਅਤੇ ਜ਼ੁਕਾਮ-ਖੰਘ ਵਧੇਰੇ ਫੈਲਦੇ ਹਨ। ਇਸ ਤੋਂ ਬਚਾਅ ਲਈ ਖ਼ਾਸ ਕਰਕੇ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਗਰਮ ਕੱਪੜੇ ਪਹਿਨਣੇ ਬਹੁਤ ਜ਼ਰੂਰੀ ਹਨ। ਸਿਰ, ਕੰਨ ਅਤੇ ਗਲਾ ਢੱਕ ਕੇ ਰੱਖਿਆ ਜਾਵੇ। ਠੰਢੀ ਹਵਾ ਤੋਂ ਬਚਣ ਲਈ ਸਵੇਰੇ ਅਤੇ ਸ਼ਾਮ ਦੇ ਸਮੇਂ ਬਾਹਰ ਜਾਣ ਤੋਂ ਸੰਭਵ ਹੱਦ ਤੱਕ ਪਰਹੇਜ਼ ਕੀਤਾ ਜਾਵੇ। ਬਿਮਾਰ ਵਿਅਕਤੀਆਂ ਨਾਲ ਨੇੜਤਾ ਘੱਟ ਰੱਖੀ ਜਾਵੇ ਅਤੇ ਖੰਘਣ ਜਾਂ ਛੀਂਕਣ ਵੇਲੇ ਮੂੰਹ ਨੂੰ ਰੁਮਾਲ ਜਾਂ ਟਿਸ਼ੂ ਨਾਲ ਢੱਕ ਕੇ ਰੱਖਿਆ ਜਾਵੇ ।
ਉਹਨਾਂ ਇਹ ਵੀ ਦੱਸਿਆ ਕਿ ਸਰਦੀ ਵਿੱਚ ਨਿਮੋਨੀਆ ਅਤੇ ਦਮੇ ਦੇ ਮਰੀਜ਼ਾਂ ਨੂੰ ਵੱਧ ਸਾਵਧਾਨ ਰਹਿਣ ਦੀ ਲੋੜ ਹੁੰਦੀ ਹੈ। ਧੂੰਏਂ, ਮਿੱਟੀ ਘੱਟੇ ਅਤੇ ਪ੍ਰਦੂਸ਼ਣ ਤੋਂ ਬਚਾਅ ਰੱਖਿਆ ਜਾਵੇ। ਘਰਾਂ ਵਿੱਚ ਅੰਗੀਠੀ ਦੀ ਵਰਤੋਂ ਕਰਦੇ ਸਮੇਂ ਕਮਰੇ ਨੂੰ ਬੰਦ ਨਾ ਰੱਖਿਆ ਜਾਵੇ ਤਾਂ ਜੋ ਕਮਰੇ ਵਿੱਚ ਹਵਾ ਦੀ ਆਵਾਜਾਈ ਬਣੀ ਰਹੇ ਜਿਸ ਨਾਲ ਕਾਰਬਨ ਮੋਨੋਆਕਸਾਈਡ ਦਾ ਜ਼ਹਿਰਲਾ ਪ੍ਰਭਾਵ ਮਨੁੱਖੀ ਸਿਹਤ ਤੇ ਨਾ ਪੈ ਸਕੇ।
ਸਰਦੀ ਦੇ ਮੌਸਮ ਵਿੱਚ ਸਹੀ ਖੁਰਾਕ ਵੀ ਸਿਹਤ ਲਈ ਅਹਿਮ ਹੈ। ਗਰਮ, ਤਾਜ਼ਾ ਅਤੇ ਪੌਸ਼ਟਿਕ ਭੋਜਨ ਲਿਆ ਜਾਵੇ। ਸਬਜ਼ੀਆਂ, ਫਲ, ਦਾਲਾਂ ਅਤੇ ਦੁੱਧ ਦੀ ਵਰਤੋਂ ਵਧ ਤੋਂ ਵਧ ਕੀਤੀ ਜਾਵੇ। ਡਾ ਕੌਰ ਨੇ ਕਿਹਾ ਕਿ ਜੇਕਰ ਬੁਖਾਰ, ਲਗਾਤਾਰ ਖੰਘ, ਸਾਹ ਲੈਣ ਵਿੱਚ ਤਕਲੀਫ਼, ਛਾਤੀ ਵਿੱਚ ਦਰਦ ਜਾਂ ਬੱਚਿਆਂ ਵਿੱਚ ਸੁਸਤਪਣ ਵਰਗੇ ਲੱਛਣ ਨਜ਼ਰ ਆਉਣ ਤਾਂ ਤੁਰੰਤ ਨੇੜਲੇ ਸਰਕਾਰੀ ਸਿਹਤ ਕੇਂਦਰ ਜਾਂ ਹਸਪਤਾਲ ਵਿੱਚ ਡਾਕਟਰ ਨਾਲ ਸੰਪਰਕ ਕੀਤਾ ਜਾਵੇ।

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ