संदेश

मई 31, 2026 की पोस्ट दिखाई जा रही हैं

ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਨੇ ਮੁੱਖ ਮੰਤਰੀ ਅਤੇ ਸੀਐਮਡੀ ਦਾ ਫੂਕਿਆ ਪੁਤਲਾ

चित्र
ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਨੇ ਮੁੱਖ ਮੰਤਰੀ ਅਤੇ ਸੀਐਮਡੀ ਦਾ ਫੂਕਿਆ ਪੁਤਲਾ ਮਾਮਲਾ ਰੁਜਗਾਰ ਮੰਗਦੇ ਅਪਰੈਂਟਸ਼ਿਪ ਲਾਈਨਮੈਨਾ 'ਤੇ ਅੰਨਾ ਲਾਠੀਚਾਰਜ ਅਤੇ ਗਿ੍ਫਤਾਰੀਆਂ ਦਾ ਨੌਜਵਾਨਾਂ ਨੂੰ ਤੁਰੰਤ ਰੁਜਗਾਰ ਦਿੱਤਾ ਜਾਏ, ਨਹੀਂ ਤਾਂ ਕਰਾਂਗੇ ਤਿੱਖਾ ਸੰਘਰਸ਼ - ਬਾਸਰਕੇ, ਅਕਾਲਗੜ੍ਹ ਲੁਧਿਆਣਾ 6 ਜੂਨ (ਮਨਜੀਤ ਸਿੰਘ ਰੋਮਾਣਾ) ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਦੀ ਸੂਬਾ ਪੱਧਰੀ ਐਮਰਜੈਂਸੀ ਮੀਟਿੰਗ ਲੁਧਿਆਣਾ ਦੇ ਇਸੜੂ ਭਵਨ ਵਿਖੇ ਹੋਈ ਜਿਸ ਵਿੱਚ 2600 ਅਪਰੈਂਟਸ਼ਿਪ ਲਾਈਨਮੈਨਾ ਦੁਆਰਾ ਪਟਿਆਲਾ ਮੁੱਖ ਦਫ਼ਤਰ ਦੇ ਬਾਹਰ ਲਗਾਏ ਸ਼ਾਂਤਮਈ ਧਰਨੇ ਨੂੰ ਜਬਰੀ ਚੁੱਕਵਾਉਣ ਲਈ ਅਪਰੈਂਟਸ਼ਿਪ ਲਾਈਨਮੈਨਾ ਉੱਤੇ ਕੀਤੇ ਅੰਨੇ ਤਸ਼ੱਦਦ ਅਤੇ 11 ਜਾਣਿਆ ਦੀ ਕੀਤੀ ਗਿ੍ਫ਼ਤਾਰੀ ਦੀ ਨਿੰਦਾ ਕੀਤੀ ਗਈ। ਮੀਟਿੰਗ ਉਪਰੰਤ ਰੋਸ ਜਾਹਰ ਕਰਦਿਆਂ ਮੁੱਖ ਮੰਤਰੀ ਅਤੇ ਸੀਐਮਡੀ ਦਾ ਪੁਤਲਾ ਫੂਕਿਆ ਗਿਆ। ਹੋਈ ਮੀਟਿੰਗ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸੂਬਾ ਪ੍ਰਧਾਨ ਮਨਜੀਤ ਸਿੰਘ ਬਾਸਰਕੇ ਤੇ ਜਨਰਲ ਸਕੱਤਰ ਹਰਵਿੰਦਰ ਸਿੰਘ ਅਕਾਲਗੜ੍ਹ ਨੇ ਦੱਸਿਆ ਕਿ 14 ਜੂਨ ਨੂੰ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਉੱਤੇ ਰੋਸ ਮਾਰਚ ਕਰਨ ਦੇ ਦਿੱਤੇ ਸਖਤ ਪ੍ਰੋਗਰਾਮ ਨੂੰ ਸਫਲ ਬਣਾਉਣ ਅਤੇ ਇਸਤੋਂ ਬਾਅਦ 16 ਤੇ 17 ਜੂਨ ਦੀ ਸਮੂਹਿਕ ਹੜਤਾਲ ਸਬੰਧੀ ਵਿਚਾਰਾਂ ਹੋਈਆ। ਕੱਲ ਅਪਰੈਂਟਸ਼ਿਪ ਲਾਈਨਮੈਨਾ ਉੱਤੇ ਪੁਲਿਸ ਵੱਲੋਂ ਕੀਤੇ ਅੰਨੇ ਤਸ਼ੱਦਦ ਅਤੇ ਗਿ੍ਫਤਾਰੀਆਂ...

ਟਰਾਂਸਪੋਰਟ ਦਾ ਮਾਲ ਬੱਸਾਂ 'ਚ ਲੋਡ ਕਰਕੇ ਲਗਾਇਆ ਜਾ ਰਿਹੈ ਜੀਐੱਸਟੀ ਵਿਭਾਗ ਨੂੰ ਕਰੋੜਾਂ ਦਾ ਚੂਨਾ!

चित्र
ਟਰਾਂਸਪੋਰਟ ਦਾ ਮਾਲ ਬੱਸਾਂ 'ਚ ਲੋਡ ਕਰਕੇ ਲਗਾਇਆ ਜਾ ਰਿਹੈ ਜੀਐੱਸਟੀ ਵਿਭਾਗ ਨੂੰ ਕਰੋੜਾਂ ਦਾ ਚੂਨਾ! ਜੀਐੱਸਟੀ ਵਿਭਾਗ ਦਾ ਮੋਬਾਇਲ ਵਿੰਗ ਤੇ ਆਰਟੀਓ ਵਿਭਾਗ ਬਣਿਆ ਮੂਕ ਦਰਸ਼ਕ! ਬੱਸਾਂ ਵਿਚ ਮਾਲ ਲੋਡ ਹੋਣ ਕਾਰਨ ਛੋਟੇ ਟਰਾਂਸਪੋਰਟ ਨੂੰ ਝੱਲਣੀ ਪੈ ਰਹੀ ਹੈ ਮੰਦੀ ਮਾਰ! ਲੁਧਿਆਣਾ, 7 ਜੂਨ ( ) : ਮਹਾਂਨਗਰ ਦੇ ਵੱਖ ਵੱਖ ਚੌਂਕਾਂ ਵਿੱਚ ਬੱਸ ਚਾਲਕਾਂ ਵਲੋਂ ਟਰਾਂਸਪੋਟਰ ,ਵਿਭਾਗ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਟਰਾਂਸਪੋਰਟ ਦਾ ਮਾਲ ਗੈਰ ਕਾਨੂੰਨੀ ਢੰਗ ਨਾਲ ਬੱਸਾਂ ਵਿੱਚ ਲੋਡ ਕਰਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪਹੁੰਚਿਆ ਜਾ ਰਿਹਾ ਹੈ। ਬੱਸ ਚਾਲਕ ਵਲੋਂ ਆਪਣੇ ਛੋਟੇ ਜਿਹੇ ਮੁਨਾਫੇ ਲਈ ਜੀਐੱਸਟੀ ਵਿਭਾਗ ਨੂੰ ਕਰੋੜਾਂ ਦਾ ਚੂਨਾ ਲਗਾ ਰਹੇ ਹਨ, ਤੇ ਵਿਭਾਗ ਮੂਕ ਦਰਸ਼ਕ ਬਣਿਆ ਹੋਇਆ ਹੈ। ਦੂਜੇ ਪਾਸੇ ਇਹ ਬੱਸ ਚਾਲਕ ਛੋਟੇ ਟਰਾਂਸਪੋਰਟਰਾਂ ਵਲੋਂ ਕੀਤੇ ਜਾ ਰਹੇ ਢੋਆ ਢੁਆਈ ਦੇ ਕੰਮ ਨੂੰ ਵੀ ਕਾਫੀ ਪ੍ਰਭਾਵਿਤ ਕਰਦੇ ਹਨ ਤੇ ਉਹ ਮੰਦੀ ਦੀ ਮਾਰ ਝੱਲ ਰਹੇ ਹਨ। ਛੋਟੇ ਟਰਾਂਸਪੋਰਟਰਾਂ ਨੇ ਇਨ੍ਹਾਂ ਬੱਸ ਚਾਲਕਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।  ਜਾਣਕਾਰੀ ਅਨੁਸਾਰ ਸ਼ਹਿਰ ਦ ਉਦਯੋਗਿਕ ਇਲਾਕੇ ਵਿੱਚ ਸਥਿਤ ਪ੍ਰਤਾਪ ਚੌਂਕ ਅਤੇ ਬੱਸ ਸਟੈਂਡ ਅਤੇ ਪ੍ਰੀਤ ਪੈਲੇਸ ਦੇ ਵਿਚਕਾਰ ਸਥਿਤ ਰਾੜਾ ਸਾਹਿਬ ਮਾਰਕੀਟ ਦੇ ਬਾਹਰ ਇਨ੍ਹਾਂ ਨੇ ਆਪਣਾ ਅੱਡਾ ਬਣਿਆ ਹੋਇਆ ਹੈ। ਜਿੱਥੇ ਇਹ ਪੰਜਾਬ ਦੇ ਵੱਖ ਵੱਖ ਸ਼ਹਿਰਾ...

ਡੇਂਗੂ ਖ਼ਿਲਾਫ਼ ਲੁਧਿਆਣਾ ਪ੍ਰਸ਼ਾਸਨ ਦੀ ਵੱਡੀ ਮੁਹਿੰਮ, 321 ਲਾਰਵਾ ਵਿਰੋਧੀ ਟੀਮਾਂ ਘਰ-ਘਰ ਨਿਰੀਖਣ ਕਰਨ ਪਹੁੰਚੀਆਂ

चित्र
ਡੇਂਗੂ ਖ਼ਿਲਾਫ਼ ਲੁਧਿਆਣਾ ਪ੍ਰਸ਼ਾਸਨ ਦੀ ਵੱਡੀ ਮੁਹਿੰਮ, 321 ਲਾਰਵਾ ਵਿਰੋਧੀ ਟੀਮਾਂ ਘਰ-ਘਰ ਨਿਰੀਖਣ ਕਰਨ ਪਹੁੰਚੀਆਂ ਦੋ ਮਹੀਨਿਆਂ ਵਿੱਚ 5.54 ਲੱਖ ਘਰਾਂ ਦੀ ਜਾਂਚ, 57 ਥਾਵਾਂ 'ਤੇ ਮਿਲਿਆ ਡੇਂਗੂ ਲਾਰਵਾ ਡੇਂਗੂ ਰੋਕਥਾਮ ਲਈ ਪ੍ਰਸ਼ਾਸਨ ਸਖ਼ਤ, ਉਲੰਘਣਾ ਕਰਨ ਵਾਲਿਆਂ ਦੇ ਕੱਟੇ ਚਲਾਨ ਡੀ.ਸੀ ਹਿਮਾਂਸ਼ੂ ਜੈਨ ਦੀ ਅਪੀਲ: ਡੇਂਗੂ ਰੋਕਥਾਮ ਲਈ ਲੋਕ ਵੀ ਬਣਨ ਭਾਗੀਦਾਰ ਲੁਧਿਆਣਾ, 5 ਜੂਨ (ਮਨਜੀਤ ਸਿੰਘ ਰੋਮਾਣਾ) ਜਨਤਕ ਸਿਹਤ ਦੀ ਰੱਖਿਆ ਅਤੇ ਡੇਂਗੂ ਦੇ ਫੈਲਾਅ ਨੂੰ ਰੋਕਣ ਦੀ ਆਪਣੀ ਦ੍ਰਿੜ ਵਚਨਬੱਧਤਾ ਵਿੱਚ, ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਭਰ ਵਿੱਚ ਆਪਣੀ ਡੇਂਗੂ ਵਿਰੋਧੀ ਮੁਹਿੰਮ ਨੂੰ ਕਾਫ਼ੀ ਤੇਜ਼ ਕਰ ਦਿੱਤਾ ਹੈ। ਇੱਕ ਵਿਆਪਕ ਰੋਕਥਾਮ ਰਣਨੀਤੀ ਦੇ ਹਿੱਸੇ ਵਜੋਂ, 321 ਲਾਰਵਾ ਵਿਰੋਧੀ ਟੀਮਾਂ ਨੂੰ ਘਰ-ਘਰ ਜਾ ਕੇ ਵਿਆਪਕ ਨਿਰੀਖਣ ਅਤੇ ਜਨਤਕ ਜਾਗਰੂਕਤਾ ਗਤੀਵਿਧੀਆਂ ਕਰਨ ਲਈ ਤਾਇਨਾਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਦੱਸਿਆ ਕਿ 30 ਮਾਰਚ ਤੋਂ 31 ਮਈ ਤੱਕ, ਲਾਰਵਾ ਵਿਰੋਧੀ ਟੀਮਾਂ ਨੇ ਜ਼ਿਲ੍ਹੇ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਕੁੱਲ 554418 ਘਰਾਂ ਦਾ ਨਿਰੀਖਣ ਕੀਤਾ ਹੈ। ਨਿਰੀਖਣ ਦੌਰਾਨ 57 ਥਾਵਾਂ 'ਤੇ ਡੇਂਗੂ ਮੱਛਰ ਦੇ ਲਾਰਵੇ ਦਾ ਪਤਾ ਲੱਗਿਆ। ਰੋਕਥਾਮ ਉਪਾਵਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਉਲੰਘਣਾ ਕਰਨ ਵਾਲਿਆਂ ਵਿਰੁੱਧ ਚਲਾਨ ਜਾਰੀ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕ...

ਪ੍ਰੀ-ਐਸ.ਆਈ.ਆਰ ਮੈਪਿੰਗ 'ਚ ਤੇਜ਼ੀ ਲਿਆਉਣ ਲਈ 7 ਜੂਨ ਨੂੰ ਸਬ ਡਿਵੀਜ਼ਨ ਖੰਨਾ ਦੇ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਲਗਾਏ ਜਾਣਗੇ ਵਿਸ਼ੇਸ਼ ਕੈਂਪ: ਪਾਇਲ ਗੋਇਲ

चित्र
ਪ੍ਰੀ-ਐਸ.ਆਈ.ਆਰ ਮੈਪਿੰਗ 'ਚ ਤੇਜ਼ੀ ਲਿਆਉਣ ਲਈ 7 ਜੂਨ ਨੂੰ ਸਬ ਡਿਵੀਜ਼ਨ ਖੰਨਾ ਦੇ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਲਗਾਏ ਜਾਣਗੇ ਵਿਸ਼ੇਸ਼ ਕੈਂਪ: ਪਾਇਲ ਗੋਇਲ ਐਸ.ਡੀ.ਐਮ ਪਾਇਲ ਗੋਇਲ ਦੀ ਅਪੀਲ—ਵੋਟਰ 7 ਜੂਨ ਨੂੰ ਬੂਥਾਂ 'ਤੇ ਪਹੁੰਚ ਕੇ ਕਰਵਾਉਣ ਮੈਪਿੰਗ 2003 ਦੀ ਵੋਟਰ ਸੂਚੀ ਨਾਲ ਮੈਪਿੰਗ ਲਈ ਖੰਨਾ ਸਬ ਡਿਵੀਜ਼ਨ ਵਿੱਚ ਵੱਡੀ ਮੁਹਿੰਮ, 7 ਜੂਨ ਨੂੰ ਲੱਗਣਗੇ ਵਿਸ਼ੇਸ਼ ਕੈਂਪ ਖੰਨਾ ਸਬ ਡਿਵੀਜ਼ਨ ਵਿੱਚ ਵਿਸ਼ੇਸ਼ ਵੋਟਰ ਕੈਂਪਾਂ ਦੀ ਤਿਆਰੀ ਮੁਕੰਮਲ, ਬੀ.ਐਲ.ਓ ਰਹਿਣਗੇ ਹਾਜ਼ਰ ਵੋਟਰਾਂ ਦੀ ਸਹੂਲਤ ਲਈ 7 ਜੂਨ ਨੂੰ ਖੁੱਲ੍ਹੇ ਰਹਿਣਗੇ ਸਾਰੇ ਪੋਲਿੰਗ ਸਟੇਸ਼ਨ: ਐਸ.ਡੀ.ਐਮ ਖੰਨਾ ਖੰਨਾ, ਲੁਧਿਆਣਾ, 6 ਜੂਨ (ਮਨਜੀਤ ਸਿੰਘ ਰੋਮਾਣਾ) ਚੋਣਕਾਰ ਰਜਿਸਟਰੇਸ਼ਨ ਅਫਸਰ-ਕਮ-ਉਪ ਮੰਡਲ ਮਜਿਸਟਰੇਟ ਖੰਨਾ ਪਾਇਲ ਗੋਇਲ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਸਾਲ 2003 ਦੀ ਵੋਟਰ ਸੂਚੀ ਨਾਲ ਮੌਜੂਦਾ ਵੋਟਰਾਂ ਦੀ ਮੈਪਿੰਗ ਲਈ ਪ੍ਰੀ-ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਪ੍ਰੀ-ਐਸ.ਆਈ.ਆਰ) ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਤੇਜ਼ ਬਣਾਉਣ ਦੇ ਉਦੇਸ਼ ਨਾਲ 7 ਜੂਨ 2026 (ਐਤਵਾਰ) ਨੂੰ ਸਬ ਡਿਵੀਜ਼ਨ ਖੰਨਾ ਦੇ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਵਿਸ਼ੇਸ਼ ਕੈਂਪ ਸਵੇਰੇ 10:00 ਵਜੇ ਤੋਂ ਸ਼ਾਮ 4:00 ਵਜੇ ਤੱਕ ਲਗਾ...

ਲੁਧਿਆਣਾ ਵਿੱਚ ਉੱਚ-ਪੱਧਰੀ ਮੀਟਿੰਗ ਨੇ ਟੀਬੀ ਮੁਕਤੀ ਲਈ ਬਹੁ-ਵਿਭਾਗੀ ਮੁਹਿੰਮ ਨੂੰ ਦਿੱਤੀ ਮਜ਼ਬੂਤੀ

चित्र
ਲੁਧਿਆਣਾ ਵਿੱਚ ਉੱਚ-ਪੱਧਰੀ ਮੀਟਿੰਗ ਨੇ ਟੀਬੀ ਮੁਕਤੀ ਲਈ ਬਹੁ-ਵਿਭਾਗੀ ਮੁਹਿੰਮ ਨੂੰ ਦਿੱਤੀ ਮਜ਼ਬੂਤੀ ਲੁਧਿਆਣਾ, 5 ਜੂਨ (ਮਨਜੀਤ ਸਿੰਘ ਰੋਮਾਣਾ) ਤਪਦਿਕ (ਟੀਬੀ) ਦੇ ਖਾਤਮੇ ਦੇ ਯਤਨਾਂ ਨੂੰ ਹੋਰ ਤੇਜ਼ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਦੇ ਤੌਰ 'ਤੇ, ਸਿਵਲ ਸਰਜਨ ਦਫ਼ਤਰ, ਲੁਧਿਆਣਾ ਵਿਖੇ ਐਕਟਿਵ ਕੇਸ ਫਾਈਂਡਿੰਗ (ACF) ਸਬੰਧੀ ਜ਼ਿਲ੍ਹਾ ਪੱਧਰੀ ਹਿੱਸੇਦਾਰ ਜਾਗਰੂਕਤਾ ਅਤੇ ਯੋਜਨਾ ਮੀਟਿੰਗ ਸਫਲਤਾਪੂਰਵਕ ਆਯੋਜਿਤ ਕੀਤੀ ਗਈ। ਇਹ ਮੀਟਿੰਗ ਵਰਲਡ ਹੈਲਥ ਪਾਰਟਨਰਜ਼ (WHP) ਵੱਲੋਂ ਨੈਸ਼ਨਲ ਟਿਊਬਰਕੁਲੋਸਿਸ ਇਲੀਮੀਨੇਸ਼ਨ ਪ੍ਰੋਗਰਾਮ (NTEP) ਦੇ ਸਹਿਯੋਗ ਨਾਲ ਕਰਵਾਈ ਗਈ, ਜਿਸਦਾ ਉਦੇਸ਼ ਵੱਖ-ਵੱਖ ਵਿਭਾਗਾਂ ਵਿਚਕਾਰ ਤਾਲਮੇਲ ਮਜ਼ਬੂਤ ਕਰਨਾ ਅਤੇ ਜ਼ਿਲ੍ਹੇ ਵਿੱਚ ਟੀਬੀ ਦੀ ਸ਼ੁਰੂਆਤੀ ਪਛਾਣ ਨੂੰ ਬਿਹਤਰ ਬਣਾਉਣਾ ਸੀ। ਇਹ ਮੀਟਿੰਗ ਡਾ. ਰਮਨਦੀਪ ਕੌਰ, ਸਿਵਲ ਸਰਜਨ, ਲੁਧਿਆਣਾ ਅਤੇ ਡਾ. ਆਸ਼ੀਸ਼ ਚਾਵਲਾ, ਜ਼ਿਲ੍ਹਾ ਟੀਬੀ ਅਫ਼ਸਰ, ਲੁਧਿਆਣਾ ਦੀ ਰਹਿਨੁਮਾਈ ਅਤੇ ਨਿਗਰਾਨੀ ਹੇਠ ਆਯੋਜਿਤ ਕੀਤੀ ਗਈ। ਸੈਸ਼ਨ ਦੀ ਸ਼ੁਰੂਆਤ ਵਰਲਡ ਹੈਲਥ ਪਾਰਟਨਰਜ਼ ਦੇ ਸਟੇਟ ਲੀਡ ਸ਼੍ਰੀ ਸੁਖਵਿੰਦਰ ਸਿੰਘ ਅਤੇ ਡਾ. ਮਨਦੀਪ ਕੌਰ ਵੱਲੋਂ ਸਵਾਗਤੀ ਸੰਬੋਧਨ ਨਾਲ ਹੋਈ, ਜਿਨ੍ਹਾਂ ਨੇ ਭਾਰਤ ਨੂੰ ਟੀਬੀ ਮੁਕਤ ਬਣਾਉਣ ਦੇ ਟੀਚੇ ਦੀ ਪ੍ਰਾਪਤੀ ਲਈ ਸਾਂਝੇ ਯਤਨਾਂ ਦੀ ਮਹੱਤਤਾ ਉਜਾਗਰ ਕੀਤੀ। ਇਸ ਉੱਚ-ਪੱਧਰੀ ਮੀਟਿੰਗ ਵਿੱਚ ਵੱਖ-ਵੱਖ ਸਰਕਾਰੀ ਵਿਭਾਗਾਂ, ਸਿਹਤ ਸੰਸਥਾਵਾਂ ਅਤੇ ਸਹਿਯੋਗੀ ...

ਡੇਂਗੂ ਖ਼ਿਲਾਫ਼ ਜਾਗਰੂਕਤਾ ਦਾ ਸੰਦੇਸ਼ ਲੈ ਕੇ ਆਈ ਫਿਲਮ "ਡੇਂਗੂ ਦਾ ਖਤਰਾ" ਰਿਲੀਜ਼

चित्र
ਡੇਂਗੂ ਖ਼ਿਲਾਫ਼ ਜਾਗਰੂਕਤਾ ਦਾ ਸੰਦੇਸ਼ ਲੈ ਕੇ ਆਈ ਫਿਲਮ "ਡੇਂਗੂ ਦਾ ਖਤਰਾ" ਰਿਲੀਜ਼ ਸਟੇਟ ਤੇ ਨੈਸ਼ਨਲ ਅਵਾਰਡੀ ਅਧਿਆਪਕ ਕਰਮਜੀਤ ਸਿੰਘ ਗਰੇਵਾਲ ਦੀ ਇੱਕ ਹੋਰ ਸਮਾਜਿਕ ਪੇਸ਼ਕਸ਼ ਲੁਧਿਆਣਾ 5 ਜੂਨ (ਮਨਜੀਤ ਸਿੰਘ ਰੋਮਾਣਾ) ਡੇਂਗੂ ਵਰਗੀ ਗੰਭੀਰ ਬਿਮਾਰੀ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਸਟੇਟ ਅਤੇ ਨੈਸ਼ਨਲ ਅਵਾਰਡੀ ਅਧਿਆਪਕ ਕਰਮਜੀਤ ਸਿੰਘ ਗਰੇਵਾਲ ਵੱਲੋਂ ਲਿਖੀ ਅਤੇ ਨਿਰਦੇਸ਼ਿਤ ਸ਼ਾਰਟ ਫਿਲਮ "ਡੇਂਗੂ ਦਾ ਖਤਰਾ" ਨੂੰ ਅੱਜ ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਆਹਲੂਵਾਲੀਆ ਵੱਲੋਂ ਰਸਮੀ ਤੌਰ 'ਤੇ ਰਿਲੀਜ਼ ਕੀਤਾ ਗਿਆ। ਇਹ ਫਿਲਮ ਸਰਕਾਰੀ ਹਾਈ ਸਕੂਲ ਖੇੜੀ ਝਮੇੜੀ, ਲੁਧਿਆਣਾ ਦੇ ਬਾਲ ਕਲਾਕਾਰਾਂ ਵੱਲੋਂ ਅਦਾਕਾਰੀ ਕਰਕੇ ਤਿਆਰ ਕੀਤੀ ਗਈ ਹੈ। ਫਿਲਮ ਰਿਲੀਜ਼ ਕਰਦਿਆਂ ਡਾ. ਰਮਨਦੀਪ ਆਹਲੂਵਾਲੀਆ ਨੇ ਕਿਹਾ ਕਿ ਡੇਂਗੂ ਦੀ ਰੋਕਥਾਮ ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਬਹੁਤ ਜ਼ਰੂਰੀ ਹੈ ਅਤੇ ਇਹ ਫਿਲਮ ਇਸ ਮਕਸਦ ਨੂੰ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਪੂਰਾ ਕਰਦੀ ਹੈ। ਉਨ੍ਹਾਂ ਸਕੂਲ ਦੇ ਮੁੱਖ ਅਧਿਆਪਕ ਸ. ਗੁਰਦਰਸ਼ਨ ਸਿੰਘ, ਬਾਲ ਕਲਾਕਾਰਾਂ ਅਤੇ ਫਿਲਮ ਦੇ ਲੇਖਕ-ਨਿਰਦੇਸ਼ਕ ਕਰਮਜੀਤ ਸਿੰਘ ਗਰੇਵਾਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਿੱਖਿਆ ਦੇ ਨਾਲ-ਨਾਲ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਦੀ ਇਹ ਸ਼ਲਾਘਾਯੋਗ ਪਹਿਲ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਵੀ ਅਜਿਹੀਆਂ ਸਾਰਥਕ ਅਤੇ ਜਨ-ਹਿਤੈਸ...

ਵਿਸ਼ਵ ਵਾਤਾਵਰਣ ਦਿਵਸ ਮੌਕੇ ਡੀਐਮਸੀਐਚ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੁੱਖ ਲਗਾਉਣ ਮੁਹਿੰਮ ਦਾ ਆਯੋਜਨ

चित्र
ਵਿਸ਼ਵ ਵਾਤਾਵਰਣ ਦਿਵਸ ਮੌਕੇ ਡੀਐਮਸੀਐਚ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੁੱਖ ਲਗਾਉਣ ਮੁਹਿੰਮ ਦਾ ਆਯੋਜਨ ਲੁਧਿਆਣਾ 6 ਜੂਨ (ਮਨਜੀਤ ਸਿੰਘ ਰੋਮਾਣਾ) ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਅੱਜ ਡੀਐਮਸੀਐਚ, ਲੁਧਿਆਣਾ ਨੇ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਦੇ ਸਹਿਯੋਗ ਨਾਲ ਪਿੰਡ ਅਜਨੌਦ ਵਿਖੇ ਰੁੱਖ ਲਗਾਉਣ ਮੁਹਿੰਮ ਚਲਾਈ। ਇਸ ਜ਼ਮੀਨ 'ਤੇ 10,000 ਪੌਦੇ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ ਅਤੇ ਇਹ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ। ਇਹ ਮੁਹਿੰਮ ਡੀਐਮਸੀਐਚ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਸਾਂਝੀ ਵਾਤਾਵਰਣ ਸੰਭਾਲ ਪਹਿਲ ਦਾ ਹਿੱਸਾ ਹੈ, ਜਿਸ ਤਹਿਤ ਜ਼ਿਲ੍ਹੇ ਵਿੱਚ 10 ਲੱਖ ਰੁੱਖ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਸਮਾਗਮ ਵਿੱਚ ਕਰੀਬ 80 ਵਿਅਕਤੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਮੈਡੀਕਲ ਪ੍ਰਸ਼ਾਸਕ, ਫੈਕਲਟੀ ਮੈਂਬਰ, ਡਾਕਟਰ, ਸਟਾਫ਼ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਸ਼ਾਮਲ ਸਨ। ਸਮਾਗਮ ਵਿੱਚ ਡਾ. ਨਰਿੰਦਰ ਏਡੀਸੀ (ਆਰ ਡੀ), ਜੀਵਨ ਦੀਪ (ਈਜੀਐਸਡੀਟੀਓ), ਅੰਬਰ ਬੰਦੋਪਾਧਿਆਏ (ਸੀਜੀਓ), ਪਵਨੀਤ ਸਿੰਘ (ਪ੍ਰੋਜੈਕਟ ਕੋਆਰਡੀਨੇਟਰ) ਅਤੇ ਸ਼ਵੇਤਾ (ਗਵਰਨੈਂਸ ਐਸੋਸੀਏਟ) ਸਮੇਤ ਡੀਐਮਸੀਐਚ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਨੁਮਾਇੰਦੇ ਹਾਜ਼ਰ ਸਨ। ਇਸ ਮੌਕੇ ਡੀਐਮਸੀਐਚ ਮੈਨੇਜਿੰਗ ਸੋਸਾਇਟੀ ਦੇ ਸਕੱਤਰ ਸ੍ਰੀ ਬਿਪਿਨ ਗੁਪਤਾ ਨੇ ਕਿਹਾ, “ਰੁੱਖ ਲਗਾਉਣਾ ਸਾਡੇ ਭਵਿੱਖ ਵਿੱਚ ਨਿਵੇਸ਼ ਕਰਨ ਦੇ ਬਰਾਬਰ ਹੈ। ਵਿਸ਼ਵ ਵਾਤਾਵਰਣ ਦਿਵਸ...

ਹਸਰਤ ਵੈਲਫੇਅਰ ਸੋਸਾਇਟੀ ਵੱਲੋਂ ਵਿਸ਼ਵ ਵਾਤਾਵਰਣ ਦਿਵਸ ਮੌਕੇ ਪੌਦੇ ਲਗਾਏ

चित्र
ਹਸਰਤ ਵੈਲਫੇਅਰ ਸੋਸਾਇਟੀ ਵੱਲੋਂ ਵਿਸ਼ਵ ਵਾਤਾਵਰਣ ਦਿਵਸ ਮੌਕੇ ਪੌਦੇ ਲਗਾਏ ਲੁਧਿਆਣਾ, 6 ਜੂਨ (ਮਨਜੀਤ ਸਿੰਘ ਰੋਮਾਣਾ) ਹਸਰਤ ਵੈਲਫੇਅਰ ਸੋਸਾਇਟੀ ਲੁਧਿਆਣਾ ਵੱਲੋਂ ਚੂਹੜਪੁਰ ਰੋਡ ਹੈਬੋਵਾਲ ਸਥਿਤ ਪਾਰਕ ਵਿੱਚ ਵਿਸ਼ਵ ਵਾਤਾਵਰਣ ਦਿਵਸ ਮੌਕੇ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਸੰਸਥਾ ਦੀ ਪ੍ਰਧਾਨ ਸਵਿਤਾ ਸ਼ਰਮਾ ਨੇ ਦੱਸਿਆ ਕਿ ਇਹ ਪੌਦੇ ਲਗਾਉਣ ਦੀ ਮੁਹਿੰਮ ਉਨ੍ਹਾਂ ਦੀ ਟੀਮ ਵੱਲੋਂ ਲੋਕਾਂ ਨੂੰ ਕੁਦਰਤ ਦੀ ਸੰਭਾਲ ਪ੍ਰਤੀ ਜਾਗਰੂਕ ਕਰਨ ਲਈ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਹਸਰਤ ਵੈਲਫੇਅਰ ਸੋਸਾਇਟੀ, ਲੁਧਿਆਣਾ ਦੀ ਟੀਮ ਵੱਲੋਂ ਵਿਸ਼ਵ ਵਾਤਾਵਰਣ ਦਿਵਸ 'ਤੇ 100 ਰੁੱਖ ਲਗਾਏ ਗਏ। ਇਸ ਗਤੀਵਿਧੀ ਵਿੱਚ, ਮੁੱਖ ਤੌਰ 'ਤੇ ਸੰਸਥਾ ਦੀ ਮੁਖੀ ਸਵਿਤਾ ਸ਼ਰਮਾ, ਗੋ ਗ੍ਰੀਨ ਕਲੱਬ ਤੋਂ ਵਰੁਣ ਸੂਦ, ਗੁਰੀ ਬਜਾਜ, ਤਰੁਣ ਗਰੋਵਰ, ਅੰਜਲੀ ਸੋਕਰ ਅਤੇ ਸਥਾਨਕ ਲੋਕਾਂ ਨੇ ਚੂੜਪੁਰ ਰੋਡ 'ਤੇ ਸਥਿਤ ਪਾਰਕ ਵਿੱਚ ਰੁੱਖ ਲਗਾਏ।

ਬਦਲਾਖੋਰੀ ਤਹਿਤ ਕਾਂਗਰਸੀ ਵਰਕਰ ਤੇ ਕੀਤੇ ਪਰਚੇ ਖਿਲਾਫ ਕਾਂਗਰਸ ਪਾਰਟੀ ਨੇ ਕੀਤਾ ਧਰਨਾ ਪ੍ਰਦਰਸ਼ਨ

चित्र
ਬਦਲਾਖੋਰੀ ਤਹਿਤ ਕਾਂਗਰਸੀ ਵਰਕਰ ਤੇ ਕੀਤੇ ਪਰਚੇ ਖਿਲਾਫ ਕਾਂਗਰਸ ਪਾਰਟੀ ਨੇ ਕੀਤਾ ਧਰਨਾ ਪ੍ਰਦਰਸ਼ਨ  ਲੁਧਿਆਣਾ 6 ਜੂਨ (ਮਨਜੀਤ ਸਿੰਘ ਰੋਮਾਣਾ) ਅੱਜ ਜ਼ਿਲਾਂ ਕਾਂਗਰਸ ਕਮੇਟੀ ਸ਼ਹਿਰੀ ਲੁਧਿਆਣਾ  ਵੱਲੋ ਸ਼ੰਜੇ ਤਲਵਾੜ (ਸਾਬਕਾ ਵਿਧਾਇਕ)  ਪ੍ਰਧਾਨ ਜ਼ਿਲਾਂ ਕਾਂਗਰਸ਼ ਕਮੇਟੀ ਸ਼ਹਿਰੀ ਦੀ ਅਗਵਾਈ ਹੇਠ ਟਿੱਬਾ ਰੋਡ ਚੌਕ ਵਿਖੇ ਪਿਛਲੇ ਦਿਨੀਂ ਟਾਂਡਾ ਵਿਖੇ ਕਾਂਗਰਸ ਪਾਰਟੀ ਨਾਲ ਸੰਬੰਧਿਤ ਇੱਕ ਵਰਕਰ ਖ਼ਿਲਾਫ਼ ਆਮ ਆਦਮੀ ਪਾਰਟੀ ਦੇ ਦਬਾਅ ਹੇਠ, ਝਾੜੂ ਦੇ ਤੀਲੇ-ਤੀਲੇ ਅਤੇ ਨਿਰਾਦਰ ਕਰਨ ਦੇ ਦੋਸ਼ਾਂ ਤਹਿਤ ਝੂਠਾ ਅਤੇ ਬਦਲਾਖੋਰੀ ਦੀ ਭਾਵਨਾ ਨਾਲ ਪ੍ਰੇਰਿਤ ਕੀਤੇ ਗਏ ਦਰਜ ਪਰਚੇ ਦੇ ਖਿਲਾਫ ਧਰਨਾ-ਪ੍ਰਦਰਸ਼ਨ ਕੀਤਾ ਗਿਆ ਇਸ ਰੋਸ਼ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਸ਼ੰਜੇ ਤਲਵਾੜ ਨੇ ਕਿਹਾ ਕਿ ਲੋਕਤੰਤਰ ਵਿੱਚ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਅਤੇ ਕਾਂਗਰਸ ਵਰਕਰਾਂ ਨੂੰ ਡਰਾਉਣ-ਧਮਕਾਉਣ ਦੀ ਇਸ ਕੋਸ਼ਿਸ਼ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਾਂਗਰਸੀ ਵਰਕਰ ਤੇ ਝਾੜੂ ਖਿਲਾਰਨ ਦੇ ਮਾਮਲੇ ਵਿੱਚ ਬੇਅਦਬੀ ਦਾ ਪਰਚਾ ਦਰਜ ਕਰਨਾ ਬਹੁਤ ਹੀ ਨਿੰਦਣਯੋਗ ਹੈ। ਇਹ ਲੋਕਤੰਤਰਿਕ ਹੱਕਾਂ ਦਾ ਘਾਣ ਕਰਨ ਅਤੇ ਵਿਰੋਧ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ।ਜੇ ਝਾੜੂ ਨੂੰ ਖਿਲਾਰਨਾ ਬੇਅਦਬੀ ਹੈ, ਤਾਂ ਅੱਜ ਪੰਜਾਬ ਭਰ ਵਿੱਚ ਇਸ ਦੇ ਵਿਰੋਧ ਵਜੋਂ ਝਾੜੂ ਖਿਲਾਰਨ ਵਾਲੇ ਹਜ਼ਾਰਾਂ ਕਾਂਗਰਸੀ ਵਰਕਰਾਂ ਉੱਤੇ ਵੀ ਪਰਚੇ ਦਰਜ ਕੀਤੇ ਜਾਣ। ਕਾਂਗਰ...

ਆਈਪੀਐਸ ਫਾਊਂਡੇਸ਼ਨ ਅਤੇ ਚੰਬਲ ਫਰਟੀਲਾਈਜ਼ਰ ਵੱਲੋਂ ਪਿੰਡ ਲੰਮਾ, ਲੁਧਿਆਣਾ ਵਿਖੇ ਵਿਸ਼ਵ ਵਾਤਾਵਰਣ ਦਿਵਸ ਮੌਕੇ ਕਿਸਾਨ ਜਾਗਰੂਕਤਾ ਮੁਹਿੰਮ

चित्र
ਆਈਪੀਐਸ ਫਾਊਂਡੇਸ਼ਨ ਅਤੇ ਚੰਬਲ ਫਰਟੀਲਾਈਜ਼ਰ ਵੱਲੋਂ ਪਿੰਡ ਲੰਮਾ, ਲੁਧਿਆਣਾ ਵਿਖੇ ਵਿਸ਼ਵ ਵਾਤਾਵਰਣ ਦਿਵਸ ਮੌਕੇ ਕਿਸਾਨ ਜਾਗਰੂਕਤਾ ਮੁਹਿੰਮ ਲੁਧਿਆਣਾ, 6 ਜੂਨ (ਮਨਜੀਤ ਸਿੰਘ ਰੋਮਾਣਾ) ਆਈਪੀਐਸ ਫਾਊਂਡੇਸ਼ਨ ਅਤੇ ਚੰਬਲ ਫਰਟੀਲਾਈਜ਼ਰ ਵੱਲੋਂ ਵਿਸ਼ਵ ਵਾਤਾਵਰਣ ਦਿਵਸ ਮੌਕੇ ਪਿੰਡ ਲੰਮਾ, ਜ਼ਿਲ੍ਹਾ ਲੁਧਿਆਣਾ ਵਿਖੇ ਕਿਸਾਨਾਂ ਲਈ ਟਿਕਾਊ ਖੇਤੀ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਜਾਗਰੂਕਤਾ ਮੁਹਿੰਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਦੇ ਡਾਇਰੈਕਟ ਸੀਡਿਡ ਰਾਈਸ (ਡੀਐਸਆਰ) ਤਰੀਕੇ ਬਾਰੇ ਜਾਣਕਾਰੀ ਦਿੱਤੀ ਗਈ, ਜੋ ਪਾਣੀ ਦੀ ਬਚਤ, ਮਿੱਟੀ ਦੀ ਸਿਹਤ ਦੀ ਸਾਂਭ-ਸੰਭਾਲ ਅਤੇ ਲੰਬੇ ਸਮੇਂ ਲਈ ਟਿਕਾਊ ਖੇਤੀ ਲਈ ਲਾਭਕਾਰੀ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਆਈਪੀਐਸ ਫਾਊਂਡੇਸ਼ਨ ਦੇ ਜ਼ਿਲ੍ਹਾ ਕੋਆਰਡੀਨੇਟਰ ਸੌਰਵ ਨੇ ਵਾਤਾਵਰਣ ਸੰਭਾਲ ਅਤੇ ਕਿਸਾਨ ਭਲਾਈ ਲਈ ਭਾਈਚਾਰਕ ਪਹਿਲਕਦਮੀਆਂ ਦੀ ਭੂਮਿਕਾ 'ਤੇ ਜ਼ੋਰ ਦਿੱਤਾ।  ਚੰਬਲ ਫਰਟੀਲਾਈਜ਼ਰ ਦੇ ਨੁਮਾਇੰਦੇ ਸ੍ਰੀ ਰਾਜੇਸ਼ ਕੁਮਾਰ ਨੇ ਡੀਐਸਆਰ ਅਪਣਾਉਣ ਦੇ ਖੇਤੀ ਅਤੇ ਆਰਥਿਕ ਫਾਇਦਿਆਂ, ਜਿਵੇਂ ਕਿ ਘੱਟ ਪਾਣੀ ਦੀ ਖਪਤ ਅਤੇ ਘੱਟ ਲਾਗਤ ਬਾਰੇ ਦੱਸਿਆ।  ਪੰਜਾਬ ਖੇਤੀਬਾੜੀ ਵਿਭਾਗ ਦੇ ਸ਼ਮਸ਼ੇਰ ਸਿੰਘ ਨੇ ਵੀ ਕਿਸਾਨਾਂ ਨੂੰ ਸੰਬੋਧਨ ਕੀਤਾ ਅਤੇ ਪਾਣੀ ਬਚਾਉਣ ਵਾਲੇ ਤੇ ਮਿੱਟੀ ਪੱਖੀ ਖੇਤੀ ਤਰੀਕਿਆਂ ਲਈ ਸਰਕਾਰ ਦੇ ਸਮਰਥਨ ਬਾਰੇ ਜਾਣਕਾਰੀ ਦਿੱਤੀ। ਬੁਲਾਰਿਆਂ ਨੇ ਕ...

ਸ਼ਾਂਤਮਈ ਢੰਗ ਨਾਲ ਹੱਕ ਮੰਗਦੇ ਨੌਜਵਾਨਾਂ ਨੂੰ ਬੇਰਹਿਮੀ ਨਾਲ ਕੁੱਟਣਾ ਮਾਨ ਸਰਕਾਰ ਤੇ ਪੁਲਿਸ ਪ੍ਰਸਾਸ਼ਨ ਲਈ ਸ਼ਰਮਨਾਕ : ਸ਼ਿਮਲਾਪੁਰੀ

चित्र
ਸ਼ਾਂਤਮਈ ਢੰਗ ਨਾਲ ਹੱਕ ਮੰਗਦੇ ਨੌਜਵਾਨਾਂ ਨੂੰ ਬੇਰਹਿਮੀ ਨਾਲ ਕੁੱਟਣਾ ਮਾਨ ਸਰਕਾਰ ਤੇ ਪੁਲਿਸ ਪ੍ਰਸਾਸ਼ਨ ਲਈ ਸ਼ਰਮਨਾਕ : ਸ਼ਿਮਲਾਪੁਰੀ ਕਿਹਾ ! ਕੀਤੇ ਵਾਅਦੇ ਅਨੁਸਾਰ ਉਨ੍ਹਾਂ ਨੂੰ ਤੁਰੰਤ ਨੌਕਰੀ ਦਿੱਤੀ ਜਾਵੇ ਲੁਧਿਆਣਾ, 6 ਜੂਨ (ਮਨਜੀਤ ਸਿੰਘ ਰੋਮਾਣਾ) ਪੰਜਾਬ ਸਰਕਾਰ ਵਲੋ ਕੀਤੇ ਵਾਅਦੇ ਅਨੁਸਾਰ ਆਪਣਾ ਹੱਕ ਲੈਣ ਲਈ ਪਟਿਆਲਾ ਦੇ ਪੀਐਸਪੀਸੀਐਲ ਦਫਤਰ ਸਾਹਮਣੇ ਸ਼ਾਂਤਮਈ ਪ੍ਰਦਰਸ਼ਨ ਕਰਦੇ 2600 ਅਪ੍ਰੇਂਟਿਸ ਯੂਨੀਅਨ ਦੇ ਪੜ੍ਹੇ ਲਿਖੇ ਨੌਜਵਾਨਾਂ ਤੇ ਸਰਕਾਰ ਦੇ ਆਦੇਸ਼ਾਂ ਤੇ ਪੁਲਿਸ ਵਲੋਂ ਅੰਨੇਵਾਹ ਲਾਠੀਚਾਰਜ ਕਰਨਾ ਮਾਨ ਸਰਕਾਰ ਅਤੇ ਪੁਲਿਸ ਪ੍ਰਸਾਸ਼ਨ ਲਈ ਬਹੁਤ ਹੀ ਸ਼ਰਮਨਾਕ ਕਾਰਾ ਹੈ। ਇਹ ਬਿਆਨ ਜਾਰੀ ਕਰਦੇ ਹੋਏ ਸਾਬਕਾ ਡਿਪਟੀ ਮੇਅਰ ਪਤੀ, ਜਿਲ੍ਹਾ ਕਾਂਗਰਸ ਕਮੇਟੀ ਦੇ ਮੁੱਖ ਬੁਲਾਰੇ ਅਤੇ ਵਿਧਾਨ ਸਭਾ ਹਲਕਾ ਗਿੱਲ ਤੋਂ ਸੰਭਾਵੀ ਉਮੀਦਵਾਰ ਸ. ਜਰਨੈਲ ਸਿੰਘ ਸ਼ਿਮਲਾਪੁਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਤਾ ਵਿਚ ਆਉਣ ਤੋਂ ਪਹਿਲਾਂ ਆਪਣੇ ਭਾਸ਼ਨਾਂ ਵਿੱਚ ਕਹਿੰਦੇ ਹੁੰਦੇ ਸਨ ਕਿ ਆਪ ਸਰਕਾਰ ਆਉਣ ਤੇ ਨਾਂ ਕੋਈ ਧਰਨਾ ਲਵੇਗਾ, ਨਾਂ ਕੋਈ ਹੜਤਾਲ ਕਰੇਗਾ, ਨਾਂ ਕੋਈ ਟੈਂਕੀਆਂ ਤੇ ਚੜ੍ਹੇਗਾ ਅਤੇ ਨਾਂ ਹੀ ਕੋਈ ਸੜਕਾਂ ਰੋਕੇਗਾ। ਕਿਉ ਕਿ ਇਨ੍ਹਾਂ ਦੀ ਥਾਂ ਇਨ੍ਹਾਂ ਦੇ ਦਫਤਰਾਂ ਵਿੱਚ ਹੈ। ਪਰ ਹੁਣ ਥਾਂ ਥਾਂ ਹੁੰਦੇ ਧਰਨੇ ਮੁਜਾਹਰੇ ਸਾਬਤ ਕਰਦੇ ਹਨ ਕਿ ਇਹ ਕਿ ਇਸ ਸਰਕਾਰ ਦੀ ਕਹਿਣੀ ਤੇ ਕਰਨੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ...

ਵਿਧਾਇਕ ਪਰਾਸ਼ਰ ਅਤੇ ਜ਼ੋਨਲ ਕਮਿਸ਼ਨਰਾਂ ਨੇ ਮੌਨਸੂਨ ਤੋਂ ਪਹਿਲਾਂ ਤਿਆਰੀਆਂ ਲਈ ਢੋਕਾ ਮੁਹੱਲਾ ਅਤੇ ਧਰਮਪੁਰਾ ਇਲਾਕੇ ਦਾ ਕੀਤਾ ਦੌਰਾ

चित्र
ਵਿਧਾਇਕ ਪਰਾਸ਼ਰ ਅਤੇ ਜ਼ੋਨਲ ਕਮਿਸ਼ਨਰਾਂ ਨੇ ਮੌਨਸੂਨ ਤੋਂ ਪਹਿਲਾਂ ਤਿਆਰੀਆਂ ਲਈ ਢੋਕਾ ਮੁਹੱਲਾ ਅਤੇ ਧਰਮਪੁਰਾ ਇਲਾਕੇ ਦਾ ਕੀਤਾ ਦੌਰਾ ਰਿਹਾਇਸ਼ੀ ਇਲਾਕਿਆਂ ਵਿੱਚ ਪਾਣੀ ਦੇ ਓਵਰਫਲੋਅ ਨੂੰ ਰੋਕਣ ਲਈ ਧਰਮਪੁਰਾ ਨਾਲੇ ਦੇ ਆਲੇ-ਦੁਆਲੇ ਰਿਟੇਨਿੰਗ ਵਾਲਾਂ ਦੀ ਉਸਾਰੀ ਵਿੱਚ ਤੇਜ਼ੀ ਲਿਆਉਣ ਲਈ ਨਿਰਦੇਸ਼ ਕੀਤੇ ਜਾਰੀ ਲੁਧਿਆਣਾ, 4 ਜੂਨ (ਮਨਜੀਤ ਸਿੰਘ ਰੋਮਾਣਾ) ਮੌਨਸੂਨ ਆਉਣ ਤੋਂ ਪਹਿਲਾਂ, ਲੁਧਿਆਣਾ ਕੇਂਦਰੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਜ਼ੋਨਲ ਕਮਿਸ਼ਨਰ ਅਮਨਪ੍ਰੀਤ ਸਿੰਘ ਅਤੇ ਜ਼ੋਨਲ ਕਮਿਸ਼ਨਰ ਨੀਰਜ ਜੈਨ ਨਾਲ ਮਿਲ ਕੇ ਵੀਰਵਾਰ ਨੂੰ ਢੋਕਾ ਮੁਹੱਲਾ, ਧਰਮਪੁਰਾ, ਰਣਜੀਤ ਪਾਰਕ ਸਮੇਤ ਹੋਰ ਇਲਾਕਿਆਂ ਦਾ ਨਿਰੀਖਣ ਕੀਤਾ ਤਾਂ ਜੋ ਬਰਸਾਤ ਦੇ ਮੌਸਮ ਦੌਰਾਨ ਪਾਣੀ ਭਰਨ ਤੋਂ ਰੋਕਣ ਲਈ ਪਹਿਲਾਂ ਤੋਂ ਤਿਆਰੀਆਂ ਕੀਤੀਆਂ ਜਾ ਸਕਣ। ਨਿਰੀਖਣ ਦੌਰਾਨ, ਧਰਮਪੁਰਾ ਨਾਲੇ ਦੇ ਆਲੇ-ਦੁਆਲੇ ਰਿਟੇਨਿੰਗ ਵਾਲਾਂ ਦੀ ਸਥਾਪਨਾ ਦੇ ਕੰਮ ਨੂੰ ਤੇਜ਼ ਕਰਨ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ। ਰਿਟੇਨਿੰਗ ਵਾਲਾਂ ਦੀ ਸਥਾਪਨਾ ਧਰਮਪੁਰਾ ਨਾਲੇ ਨੂੰ ਕਵਰ ਕਰਨ ਲਈ ਚੱਲ ਰਹੇ ਸਮੁੱਚੇ ਪ੍ਰੋਜੈਕਟ ਦਾ ਹਿੱਸਾ ਹੈ। ਇਸ ਦਾ ਉਦੇਸ਼ ਮੌਨਸੂਨ ਦੇ ਮੌਸਮ ਦੌਰਾਨ ਰਿਹਾਇਸ਼ੀ ਇਲਾਕਿਆਂ ਵਿੱਚ ਪਾਣੀ ਦੇ ਓਵਰਫਲੋਅ ਨੂੰ ਰੋਕਣਾ ਹੈ। ਵਿਧਾਇਕ ਪਰਾਸ਼ਰ ਦੇ ਨਾਲ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ-ਕਮ-ਜ਼ੋਨਲ ਕਮਿਸ਼ਨਰ (ਜ਼ੋਨ-ਏ) ਅਮਨਪ੍ਰੀਤ ਸਿੰਘ, ਸਹਾਇਕ ਕਮਿਸ਼ਨਰ-ਕਮ-ਜ਼ੋਨਲ ਕਮਿਸ਼ਨਰ (ਜ਼...

ਭਾਜਪਾ ਦੇ ਰਾਸ਼ਟਰੀ ਮਹਾਂਸਚਿਵ ਤਰੁਣ ਚੁੱਘ ਨੂੰ ਰਾਜ ਸਭਾ ਉਮੀਦਵਾਰ ਬਣਾਏ ਜਾਣ 'ਤੇ ਭਾਜਪਾ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ

चित्र
ਭਾਜਪਾ ਦੇ ਰਾਸ਼ਟਰੀ ਮਹਾਂਸਚਿਵ ਤਰੁਣ ਚੁੱਘ ਨੂੰ ਰਾਜ ਸਭਾ ਉਮੀਦਵਾਰ ਬਣਾਏ ਜਾਣ 'ਤੇ ਭਾਜਪਾ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਲੁਧਿਆਣਾ, 4 ਜੂਨ (ਮਨਜੀਤ ਸਿੰਘ ਰੋਮਾਣਾ) ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮਹਾਂਸਚਿਵ ਤਰੁਣ ਚੁੱਘ ਨੂੰ ਰਾਜ ਸਭਾ ਲਈ ਉਮੀਦਵਾਰ ਐਲਾਨੇ ਜਾਣ 'ਤੇ ਭਾਜਪਾ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦੀ ਅਗਵਾਈ ਹੇਠ ਵਰਕਰਾਂ ਨੇ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਪਾਰਟੀ ਨੇਤ੍ਰਿਤਵ ਦਾ ਧੰਨਵਾਦ ਕੀਤਾ। ਇਸ ਮੌਕੇ ਰਜਨੀਸ਼ ਧੀਮਾਨ ਨੇ ਕਿਹਾ ਕਿ ਤਰੁਣ ਚੁੱਘ ਇੱਕ ਸਮਰਪਿਤ, ਮਿਹਨਤੀ ਅਤੇ ਤਜਰਬੇਕਾਰ ਸੰਗਠਨਕਰਤਾ ਹਨ, ਜਿਨ੍ਹਾਂ ਨੇ ਲੰਬੇ ਸਮੇਂ ਤੋਂ ਪਾਰਟੀ ਅਤੇ ਰਾਸ਼ਟਰ ਹਿਤ ਲਈ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਰਾਜ ਸਭਾ ਵਿੱਚ ਉਨ੍ਹਾਂ ਦੀ ਮੌਜੂਦਗੀ ਨਾਲ ਪੰਜਾਬ ਸਮੇਤ ਪੂਰੇ ਦੇਸ਼ ਦੇ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣ ਵਿੱਚ ਮਦਦ ਮਿਲੇਗੀ। ਧੀਮਾਨ ਨੇ ਕਿਹਾ ਕਿ ਭਾਜਪਾ ਨੇਤ੍ਰਿਤਵ ਵੱਲੋਂ ਤਰੁਣ ਚੁੱਘ ਨੂੰ ਰਾਜ ਸਭਾ ਦਾ ਉਮੀਦਵਾਰ ਬਣਾਉਣਾ ਉਨ੍ਹਾਂ ਦੀ ਸੰਗਠਨਾਤਮਕ ਯੋਗਤਾ, ਨਿਸ਼ਠਾ ਅਤੇ ਲੋਕ ਸੇਵਾ ਪ੍ਰਤੀ ਸਮਰਪਣ ਦਾ ਸਨਮਾਨ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਤਰੁਣ ਚੁੱਘ ਰਾਜ ਸਭਾ ਵਿੱਚ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਦੇ ਹੋਏ ਰਾਸ਼ਟਰ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਇਸ ਦੌਰਾਨ ...

ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦੀ ਯੋਗ ਅਗਵਾਈ ਹੇਠ ਖੰਨਾ ਪੁਲਿਸ ਨੇ 24 ਘੰਟਿਆਂ ਵਿੱਚ ਸੁਰੱਖਿਅਤ ਬਰਾਮਦ ਕੀਤੀਆਂ ਚਾਰ ਗੁੰਮਸ਼ੁਦਾ ਲੜਕੀਆਂ

चित्र
ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦੀ ਯੋਗ ਅਗਵਾਈ ਹੇਠ ਖੰਨਾ ਪੁਲਿਸ ਨੇ 24 ਘੰਟਿਆਂ ਵਿੱਚ ਸੁਰੱਖਿਅਤ ਬਰਾਮਦ ਕੀਤੀਆਂ ਚਾਰ ਗੁੰਮਸ਼ੁਦਾ ਲੜਕੀਆਂ ਪਿੰਡ ਸਿਆੜ ਦੀ ਪੰਚਾਇਤ ਨੇ ਕੀਤੀ ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਅਤੇ ਖੰਨਾ ਪੁਲਿਸ ਦੀ ਭਰਪੂਰ ਪ੍ਰਸ਼ੰਸਾ, ਕਿਹਾ - ਪੁਲਿਸ 'ਤੇ ਭਰੋਸਾ ਹੋਰ ਵਧਿਆ ਖੰਨਾ, ਲੁਧਿਆਣਾ 04 ਜੂਨ (ਮਨਜੀਤ ਸਿੰਘ ਰੋਮਾਣਾ) ਪੁਲਿਸ ਜਿਲ੍ਹਾ ਖੰਨਾ ਦੇ ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ) ਡਾ. ਦਰਪਣ ਆਹਲੂਵਾਲੀਆ (ਆਈ.ਪੀ.ਐਸ) ਦੀ ਯੋਗ ਅਗਵਾਈ ਅਤੇ ਖੰਨਾ ਪੁਲਿਸ ਦੀ ਮੁਸਤੈਦੀ ਸਦਕਾ ਚਾਰ ਗੁੰਮਸ਼ੁਦਾ ਲੜਕੀਆਂ ਨੂੰ 24 ਘੰਟਿਆਂ ਦੇ ਅੰਦਰ ਸੁਰੱਖਿਅਤ ਬਰਾਮਦ ਕਰ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਪਾਇਲ ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਮਲੌਦ ਪੁਲਿਸ ਦੀ ਤੁਰੰਤ ਕਾਰਵਾਈ, ਤਕਨੀਕੀ ਜਾਂਚ ਅਤੇ ਸੁਚੱਜੀ ਰਣਨੀਤੀ ਕਾਰਨ ਇਸ ਸੰਵੇਦਨਸ਼ੀਲ ਮਾਮਲੇ ਨੂੰ ਸਫਲਤਾਪੂਰਵਕ ਹੱਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਿਤੀ 2 ਜੂਨ 2026 ਨੂੰ ਪਿੰਡ ਸਿਆੜ ਦੀਆਂ ਚਾਰ ਲੜਕੀਆਂ, ਜਿਨ੍ਹਾਂ ਵਿੱਚ ਤਿੰਨ ਨਾਬਾਲਗ ਭੈਣਾਂ ਵੀ ਸ਼ਾਮਲ ਸਨ, ਦੁਪਹਿਰ ਕਰੀਬ 12:30 ਵਜੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਬਿਨਾਂ ਦੱਸੇ ਘਰੋਂ ਚਲੀਆਂ ਗਈਆਂ ਸਨ। ਰਾਤ ਕਰੀਬ 8:30 ਵਜੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਕਿ ਉਨ੍ਹਾਂ ਦੀਆਂ ਧੀਆਂ ਲ...

ਬਾਲ ਭਿੱਖਿਆ ਦੀ ਰੋਕਥਾਮ ਲਈ ਚਲਾਇਆ ਵਿਸ਼ੇਸ਼ ਅਭਿਆਨ

चित्र
ਬਾਲ ਭਿੱਖਿਆ ਦੀ ਰੋਕਥਾਮ ਲਈ ਚਲਾਇਆ ਵਿਸ਼ੇਸ਼ ਅਭਿਆਨ 06 ਬੱਚਿਆਂ ਨੂੰ ਭੀਖ ਮੰਗਦੇ ਹੋਏ ਰੈਸਕਿਊ ਵੀ ਕੀਤਾ ਗਿਆ ਲੁਧਿਆਣਾ, 04 ਜੂਨ (ਮਨਜੀਤ ਸਿੰਘ ਰੋਮਾਣਾ) ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ, ਪ੍ਰੋਜੈਕਟ ਜੀਵਨਜੋਤ ਅਧੀਨ ਬਾਲ ਭਿੱਖਿਆ ਦੀ ਰੋਕਥਾਮ ਲਈ ਵਿਸ਼ੇਸ਼ ਅਭਿਆਨ ਚਲਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਅੱਜ ਜਿਲ੍ਹਾ ਬਾਲ ਸੁਰੱਖਿਆ ਅਫਸਰ ਰਸ਼ਮੀ ਦੀ ਅਗਵਾਈ ਹੇਠ ਸਨਦੀਪ ਸਿੰਘ (ਸੁਪਰਵਾਈਜਰ), ਪ੍ਰਭਜੋਤ ਕੌਰ (ਕੇਸ ਵਰਕਰ), ਹਰਮਿੰਦਰ ਸਿੰਘ ਰੋਮੀ (ਸਿੱਖਿਆ ਵਿਭਾਗ) ਅਤੇ ਪੁਲਿਸ ਵਿਭਾਗ ਵੱਲੋ ਸਾਂਝੇ ਤੌਰ ’ਤੇ ਬੱਸ ਸਟੈਂਡ, ਭਾਰਤ ਨਗਰ ਚੌਂਕ, ਦੁਰਗਾ ਮਾਤਾ ਮੰਦਿਰ, ਪਵੇਲੀਅਨ ਚੌਂਕ, ਭਾਈਵਾਲ ਚੌਂਕ ਪੁਰਾਣੀਆਂ ਕਚਹਿਰੀਆਂ ਅਤੇ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਵਿੱਚ ਬਾਲ ਭਿਖਾਰੀਆਂ ਨੂੰ ਭੀਖ ਮੰਗਣ ਤੋਂ ਰੋਕਣ ਲਈ ਜਾਗਰੂਕ ਕੀਤਾ ਗਿਆ। ਇਸ ਅਭਿਆਨ ਦੌਰਾਨ 06 ਬੱਚਿਆਂ ਨੂੰ ਭੀਖ ਮੰਗਦੇ ਹੋਏ ਰੈਸਕਿਊ ਕੀਤਾ ਗਿਆ।  ਰੈਸਕਿਊ ਕਰਨ ਤੋਂ ਬਾਅਦ ਬੱਚਿਆਂ ਨੂੰ ਬਾਲ ਭਲਾਈ ਕਮੇਟੀ, ਲੁਧਿਆਣਾ ਸਾਹਮਣੇ ਪੇਸ਼ ਵੀ ਕੀਤਾ ਗਿਆ ।  ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਰਸ਼ਮੀ ਨੇ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੀ ਅਚਨਚੇਤ ਚੈਕਿੰਗ ਜਾਰੀ ਰਹੇਗੀ ਤਾਂ ਜੋ ਬਾਲ ਭਿਖਿਆ ’ਤੇ ਪੂਰੀ ਤਰ੍ਹਾਂ ਠੱਲ ਪਾਈ ਜਾ ਸਕੇ।

ਲੁਧਿਆਣਾ ਦੇ ਮੈਗਾ ਨੌਕਰੀ ਮੇਲੇ ਵਿੱਚ 43 ਕੰਪਨੀਆਂ ਨੇ ਲਿਆ ਹਿੱਸਾ, 1133 ਨੌਜਵਾਨਾਂ ਨੂੰ ਮਿਲਿਆ ਰੁਜ਼ਗਾਰ

चित्र
ਲੁਧਿਆਣਾ ਦੇ ਮੈਗਾ ਨੌਕਰੀ ਮੇਲੇ ਵਿੱਚ 43 ਕੰਪਨੀਆਂ ਨੇ ਲਿਆ ਹਿੱਸਾ, 1133 ਨੌਜਵਾਨਾਂ ਨੂੰ ਮਿਲਿਆ ਰੁਜ਼ਗਾਰ ਲੁਧਿਆਣਾ ਦੇ ਮੈਗਾ ਨੌਕਰੀ ਮੇਲੇ ਵਿੱਚ 4271 ਉਮੀਦਵਾਰਾਂ ਵਿੱਚੋਂ 2081 ਸ਼ਾਰਟਲਿਸਟ, 1133 ਨੂੰ ਮਿਲੀਆਂ ਨੌਕਰੀਆਂ ਸੀ.ਆਈ.ਸੀ.ਯੂ. ਦੇ ਮੈਗਾ ਰੁਜ਼ਗਾਰ ਮੇਲੇ ਨੇ ਖੋਲ੍ਹੇ ਕਰੀਅਰ ਦੇ ਨਵੇਂ ਦਰਵਾਜ਼ੇ ਉਦਯੋਗ ਅਤੇ ਨੌਜਵਾਨਾਂ ਵਿਚਕਾਰ ਪੁਲ ਬਣਿਆ ਮੈਗਾ ਜੌਬ ਫੇਅਰ ਲੁਧਿਆਣਾ, 4 ਜੂਨ (ਮਨਜੀਤ ਸਿੰਘ ਰੋਮਾਣਾ) ਜ਼ਿਲ੍ਹਾ ਪ੍ਰਸ਼ਾਸਨ, ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ, ਪੰਜਾਬ ਅਤੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ, ਪੰਜਾਬ ਦੇ ਸਹਿਯੋਗ ਨਾਲ ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀ.ਆਈ.ਸੀ.ਯੂ) ਵੱਲੋਂ ਵੀਰਵਾਰ ਨੂੰ ਆਯੋਜਿਤ ਇੱਕ ਮੈਗਾ ਨੌਕਰੀ ਮੇਲੇ ਦੌਰਾਨ 1133 ਨੌਜਵਾਨਾਂ ਨੇ ਰੁਜ਼ਗਾਰ ਦੇ ਮੌਕੇ ਪ੍ਰਾਪਤ ਕੀਤੇ। ਕੁੱਲ 43 ਕੰਪਨੀਆਂ ਨੇ ਭਰਤੀ ਮੁਹਿੰਮ ਵਿੱਚ ਹਿੱਸਾ ਲਿਆ, 4271 ਰਜਿਸਟਰਡ ਨੌਕਰੀ ਲੱਭਣ ਵਾਲਿਆਂ ਵਿੱਚੋਂ 2081 ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ। ਇਹ ਮੇਲਾ ਰੁਜ਼ਗਾਰ ਉਤਪਤੀ ਨੂੰ ਉਤਸ਼ਾਹਿਤ ਕਰਨ ਅਤੇ ਉਦਯੋਗ ਵਰਕਫੋਰਸ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਆਯੋਜਿਤ ਕੀਤਾ ਗਿਆ ਸੀ, ਇਹ ਨੌਕਰੀ ਮੇਲਾ ਮਾਲਕਾਂ ਅਤੇ ਨੌਕਰੀ ਲੱਭਣ ਵਾਲਿਆਂ ਵਿਚਕਾਰ ਆਪਸੀ ਤਾਲਮੇਲ ਲਈ ਇੱਕ ਮਹੱਤਵਪੂਰਨ ਪਲੇਟਫਾਰਮ ਵਜੋਂ ਕੰਮ ਕਰ ਰਿਹਾ ਸੀ, ਜਿਸ ਨਾਲ ਉਦਯੋਗਾ...

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਅਰਜ਼ੀਆਂ ਦੀ ਮੰਗ

चित्र
ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਅਰਜ਼ੀਆਂ ਦੀ ਮੰਗ ਯੋਗ ਬੱਚਿਆਂ ਦੀ ਨਾਮਜਦਗੀ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ 18 ਸਾਲ ਤੋਂ ਘੱਟ ਉਮਰ ਦੇ ਹੋਣਹਾਰ ਬੱਚਿਆਂ ਨੂੰ ਕੀਤਾ ਜਾਵੇਗਾ ਸਨਮਾਨਿਤ ਲੁਧਿਆਣਾ, 4 ਜੂਨ (ਮਨਜੀਤ ਸਿੰਘ ਰੋਮਾਣਾ) ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਵੀਰਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਦੇਸ਼ ਭਰ ਦੇ ਬੱਚਿਆਂ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦੇਣ ਲਈ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ (ਪੀ.ਐਮ.ਆਰ.ਬੀ.ਪੀ) 2026 ਲਈ ਆਨਲਾਈਨ ਅਰਜੀਆਂ ਮੰਗੀਆਂ ਗਈਆਂ ਹਨ। ਹਿਮਾਂਸ਼ੂ ਜੈਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਇੱਕ ਵੱਕਾਰੀ ਰਾਸ਼ਟਰੀ ਪੁਰਸਕਾਰ ਹੈ ਜੋ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ (31 ਜੁਲਾਈ, 2026 ਤੱਕ) ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਬਹਾਦਰੀ, ਸਮਾਜ ਸੇਵਾ, ਵਾਤਾਵਰਣ, ਖੇਡਾਂ, ਕਲਾ, ਸੱਭਿਆਚਾਰ, ਵਿਗਿਆਨ ਅਤੇ ਤਕਨਾਲੋਜੀ ਸਮੇਤ ਵੱਖ-ਵੱਖ ਖੇਤਰਾਂ ਵਿੱਚ ਉੱਤਮਤਾ ਅਤੇ ਸ਼ਾਨਦਾਰ ਯੋਗਦਾਨ ਦਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਲੜਕੀਆਂ, ਕਮਜ਼ੋਰ ਵਰਗਾਂ, ਐਸ.ਸੀ/ਐਸ.ਟੀ ਭਾਈਚਾਰਿਆਂ ਅਤੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਵਿੱਚੋਂ ਪ੍ਰਤਿਭਾਸ਼ਾਲੀ ਬੱਚਿਆਂ ਦੀਆਂ ਅਰਜੀਆਂ ਨੂੰ ਉਤਸ਼ਾਹਿਤ ਕਰਨ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ ਤਾਂ ਜੋ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾ ਸਕੇ। ਰਾਸ਼ਟਰੀ ਪੁਰਸਕਾਰ ਪੋਰਟਲ ਰ...

ਕੈਬਨਿਟ ਮੰਤਰੀ ਸੌਂਦ, ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ

चित्र
ਕੈਬਨਿਟ ਮੰਤਰੀ ਸੌਂਦ, ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਲੁਧਿਆਣਾ ਦੇ ਪਿੰਡਾਂ ਦੀ ਨੁਹਾਰ ਬਦਲਣ ਲਈ ਕੰਮ ਕਰੇਗੀ ਜ਼ਿਲ੍ਹਾ ਪ੍ਰੀਸ਼ਦ: ਤਰੁਨਪ੍ਰੀਤ ਸਿੰਘ ਸੌਂਦ ਭਗਵੰਤ ਸਿੰਘ ਮਾਨ ਦੀ ਸਰਕਾਰ ਮਿਹਨਤੀ ਵਰਕਰਾਂ ਨੂੰ ਦੇ ਰਹੀ ਹੈ ਅਗਵਾਈ ਦੇ ਮੌਕੇ: ਹਰਦੀਪ ਸਿੰਘ ਮੁੰਡੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਮ ਘਰਾਂ ਦੇ ਨੌਜਵਾਨਾਂ ਨੂੰ ਸਿਆਸਤ ਵਿੱਚ ਆਉਣ ਦਾ ਦਿੱਤਾ ਮੌਕਾ : ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਪਾਰਦਰਸ਼ੀ ਪ੍ਰਸ਼ਾਸਨ ਅਤੇ ਪਿੰਡਾਂ ਦੇ ਵਿਕਾਸ ਲਈ ਵਚਨਬੱਧ ਹਾਂ: ਚੇਅਰਮੈਨ ਜਗਰੂਪ ਸਿੰਘ ਸੇਹ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਨੂੰ ਮਿਲਿਆ ਨਵਾਂ ਚੇਅਰਮੈਨ, ਵਿਕਾਸ ਕਾਰਜਾਂ ਨੂੰ ਮਿਲੇਗੀ ਰਫ਼ਤਾਰ ਲੁਧਿਆਣਾ, 4 ਜੂਨ (ਮਨਜੀਤ ਸਿੰਘ ਰੋਮਾਣਾ) ਪੇਂਡੂ ਵਿਕਾਸ ਤੇ ਪੰਚਾਇਤ, ਕਿਰਤ, ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਅਤੇ ਬਿਜਲੀ ਮੰਤਰੀ, ਪੰਜਾਬ ਤਰੁਨਪ੍ਰੀਤ ਸਿੰਘ ਸੌਂਦ ਅਤੇ ਮਾਲ, ਮੁੜ ਵਸੇਬਾ ਤੇ ਆਫ਼ਤ ਪ੍ਰਬੰਧਨ, ਜਲ ਸਪਲਾਈ ਅਤੇ ਸੈਨੀਟੇਸ਼ਨ, ਹਾਊਸਿੰਗ ਅਤੇ ਸ਼ਹਿਰੀ ਵਿਕਾਸ, ਮੰਤਰੀ, ਪੰਜਾਬ ਹਰਦੀਪ ਸਿੰਘ ਮੁੰਡੀਆਂ ਦੀ ਮੌਜੂਦਗੀ ਵਿੱਚ ਵੀਰਵਾਰ ਨੂੰ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਜਗਰੂਪ ਸਿੰਘ ਸੇਹ ਨੇ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਵਿਖੇ ਆਪਣਾ ਅਹੁਦਾ ਸੰਭਾਲਿਆ। ਇਸ ਮੌਕੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਵਿਧਾਇਕ ਜੀਵ...

3 Punjab Girls Bn NCC ਨੇ VUCA ਕੈਂਪ ਵਿੱਚ ਵਿਦਿਆਰਥੀਆਂ ਨੂੰ NCC ਅਤੇ ਭਾਰਤੀ ਫੌਜ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ

चित्र
3 Punjab Girls Bn NCC ਨੇ VUCA ਕੈਂਪ ਵਿੱਚ ਵਿਦਿਆਰਥੀਆਂ ਨੂੰ NCC ਅਤੇ ਭਾਰਤੀ ਫੌਜ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਲੁਧਿਆਣਾ, 4 ਜੂਨ (ਮਨਜੀਤ ਸਿੰਘ ਰੋਮਾਣਾ) BCM ਆਰੀਆ ਸਕੂਲ, ਲਲਟਨ, ਡੋਲੋਨ ਖੁਰਦ, ਲੁਧਿਆਣਾ ਵਿੱਚ ਆਯੋਜਿਤ VUCA ਕੈਂਪ ਦੌਰਾਨ 3 Punjab Girls Battalion NCC ਨੇ ਸਕੂਲੀ ਵਿਦਿਆਰਥੀਆਂ ਨੂੰ NCC ਅਤੇ ਭਾਰਤੀ ਫੌਜ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨ ਲਈ ਇੱਕ ਪ੍ਰੇਰਣਾਦਾਇਕ ਲੈਕਚਰ ਆਯੋਜਿਤ ਕੀਤਾ। ਇਹ ਸੈਸ਼ਨ ਹਵਾਲਦਾਰ ਗੁਰਜੀਤ ਅਤੇ ਹਵਾਲਦਾਰ ਗਣੇਸ਼ਾ ਮਾਨੇ ਵੱਲੋਂ ਦਿੱਤਾ ਗਿਆ, ਜਿਨ੍ਹਾਂ ਨੇ ਸਿਹਤ ਅਤੇ ਸਫਾਈ (Health & Hygiene) ਅਤੇ ਜੰਗਲ ਯੁੱਧ (Jungle Warfare) ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਆਪਣੇ ਅਸਲ ਸੇਵਾ ਅਨੁਭਵਾਂ ਰਾਹੀਂ ਅਨੁਸ਼ਾਸਨ, ਫਿਟਨੈੱਸ, ਲੀਡਰਸ਼ਿਪ, ਟੀਮ ਵਰਕ ਅਤੇ ਸੈਨਾ ਤਿਆਰੀ ਦੀ ਮਹੱਤਤਾ ਉਤੇ ਰੌਸ਼ਨੀ ਪਾਈ। ਵਿਦਿਆਰਥੀਆਂ ਨੂੰ ਸਫਾਈ ਦੀਆਂ ਆਦਤਾਂ, ਸਿਹਤਮੰਦ ਜੀਵਨਸ਼ੈਲੀ ਅਤੇ ਫੀਲਡਕ੍ਰਾਫਟ ਦੀਆਂ ਬੁਨਿਆਦੀ ਗੱਲਾਂ ਜਿਵੇਂ ਕਿ ਕੈਮੋਫਲਾਜ, ਸਰਵਾਈਵਲ ਸਕਿਲਜ਼ ਅਤੇ ਮੁਸ਼ਕਲ ਇਲਾਕਿਆਂ ਵਿੱਚ ਨੈਵੀਗੇਸ਼ਨ ਬਾਰੇ ਵੀ ਜਾਣੂ ਕਰਵਾਇਆ ਗਿਆ। ਇਹ ਇੰਟਰੈਕਟਿਵ ਸੈਸ਼ਨ ਵਿਦਿਆਰਥੀਆਂ ਨੂੰ NCC ਅਤੇ ਸਸ਼ਸਤ੍ਰ ਬਲਾਂ ਵਿੱਚ ਕਰੀਅਰ ਬਣਾਉਣ ਲਈ ਸਫਲਤਾਪੂਰਵਕ ਪ੍ਰੇਰਿਤ ਕਰਨ ਵਿੱਚ ਕਾਮਯਾਬ ਰਿਹਾ ਅਤੇ ਇਸ ਨੇ ਦੇਸ਼ਭਗਤੀ ਅਤੇ ਰਾਸ਼ਟਰ ਨਿਰਮਾਣ ਦੇ ਮੁੱਲਾਂ ਨੂੰ ਉ...

144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ - ਵਿਧਾਇਕ ਗਿਆਸਪੁਰਾ

चित्र
144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ - ਵਿਧਾਇਕ ਗਿਆਸਪੁਰਾ ਪਾਇਲ ਦੇ ਪਿੰਡ ਨਿਜ਼ਾਮਪੁਰ ਵਿਖੇ 4 ਕਰੋੜ ਦੀ ਲਾਗਤ ਨਾਲ ਨਹਿਰੀ ਪਾਣੀ ਪ੍ਰੋਜੈਕਟ ਸ਼ੁਰੂ, 1200 ਏਕੜ ਰਕਬੇ 'ਚ ਹੋਵੇਗੀ ਖੇਤੀ ਪਾਇਲ , ਖੰਨਾ, ਲੁਧਿਆਣਾ 04 ਜੂਨ (ਮਨਜੀਤ ਸਿੰਘ ਰੋਮਾਣਾ) ਪਾਇਲ ਹਲਕੇ ਦੇ ਕਿਸਾਨਾਂ ਨੂੰ ਕਰੀਬ 144 ਸਾਲਾਂ ਬਾਅਦ ਨਹਿਰੀ ਪਾਣੀ ਨਾਲ ਖੇਤੀ ਕਰਨ ਦੀ ਸਹੂਲਤ ਮਿਲਣ ਜਾ ਰਹੀ ਹੈ। ਪੰਜਾਬ ਸਰਕਾਰ ਦੀ "ਨਹਿਰੀ ਪਾਣੀ ਨਾਲ ਖੇਤੀ" ਯੋਜਨਾ ਤਹਿਤ ਪਿੰਡ ਨਿਜ਼ਾਮਪੁਰ ਵਿਖੇ ਲਗਭਗ 4 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਮਹੱਤਵਪੂਰਨ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਜੈਕਟ ਦਾ ਸ਼ੁੱਭ ਆਰੰਭ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਕੀਤਾ ਗਿਆ। ਇਸ ਮੌਕੇ ਵਿਧਾਇਕ ਗਿਆਸਪੁਰਾ ਨੇ ਦੱਸਿਆ ਕਿ ਪ੍ਰੋਜੈਕਟ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਸਨੂੰ ਜਲਦ ਤੋਂ ਜਲਦ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰੋਜੈਕਟ ਦੇ ਪੂਰਾ ਹੋਣ ਨਾਲ ਕਰੀਬ 12 ਹਜ਼ਾਰ ਏਕੜ ਰਕਬੇ ਵਿੱਚ ਨਹਿਰੀ ਪਾਣੀ ਰਾਹੀਂ ਖੇਤੀ ਸੰਭਵ ਹੋ ਸਕੇਗੀ, ਜਿਸ ਨਾਲ ਵੱਡੀ ਗਿਣਤੀ ਕਿਸਾਨਾਂ ਨੂੰ ਸਿੱਧਾ ਲਾਭ ਮਿਲੇਗਾ। ਨਾਲ ਦੇ ਪਿੰਡਾਂ ਦੇ ਕਿਸਾਨਾਂ ਦੀ ਮੰਗ ਅਨੁਸਾਰ ਪਾਇਪਲਾਈਨ ਨੂੰ ਅੱਗੇ ਵੀ ਜੋੜਿਆ ਜਾ ਸਕਦਾ ਹੈ।  ਉਨ੍ਹਾਂ ਦੱਸਿਆ ਕਿ ਸਾਲ 1882 ਵਿੱਚ ਇਸ ਖੇਤਰ ਵ...

ਡੀ.ਸੀ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ

चित्र
ਡੀ.ਸੀ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਜ਼ਿਲ੍ਹਾ ਚੋਣ ਅਫ਼ਸਰ ਨੇ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨੂੰ ਐਸ.ਆਈ.ਆਰ ਸਬੰਧੀ ਸੌਂਪੀਆਂ ਅਹਿਮ ਜ਼ਿੰਮੇਵਾਰੀਆਂ ਹਿਮਾਂਸ਼ੂ ਜੈਨ ਨੇ ਐਸ.ਆਈ.ਆਰ ਪ੍ਰਕਿਰਿਆ ਦੌਰਾਨ ਲੋਕਾਂ ਦੀ ਸਹੂਲਤ ਨੂੰ ਯਕੀਨੀ ਬਣਾਉਣ ਲਈ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼ ਲੁਧਿਆਣਾ ਵਿੱਚ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਲਈ ਤਿਆਰੀਆਂ ਤੇਜ਼   ਲੁਧਿਆਣਾ, 4 ਜੂਨ (ਮਨਜੀਤ ਸਿੰਘ ਰੋਮਾਣਾ) ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਹਿਮਾਂਸ਼ੂ ਜੈਨ ਵੱਲੋਂ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ(ਐਸ.ਆਈ.ਆਰ) - 2026 ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਅਤੇ ਪ੍ਰਭਾਵਸ਼ਾਲੀ ਪ੍ਰਬੰਧਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਦੀ ਨਿਯੁਕਤੀ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਇਹਨਾਂ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ) ਦੀਆਂ ਗਤੀਵਿਧੀਆਂ ਦਾ ਰਿਵਿਊ ਕਰਨ ਸਬੰਧੀ ਸਥਾਨਕ ਬੱਚਤ ਭਵਨ ਲੁਧਿਆਣਾ ਵਿਖੇ ਮੀਟਿੰਗ ਕੀਤੀ। ਜ਼ਿਲ੍ਹਾ ਚੋਣ ਅਫਸਰ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਲਈ ਪ੍ਰੋਗ...

ਲੁਧਿਆਣਾ ਵਿੱਚ ਖੁਰਾਕ ਸੁਰੱਖਿਆ ਵਿਭਾਗ ਦੀ ਵੱਡੀ ਕਾਰਵਾਈ, ਸ਼ੱਕੀ 32 ਕਿਲੋ ਪਨੀਰ ਨਸ਼ਟ, ਸੈਂਪਲ ਜਾਂਚ ਲਈ ਪ੍ਰਯੋਗਸ਼ਾਲਾ ਭੇਜੇ

चित्र
ਲੁਧਿਆਣਾ ਵਿੱਚ ਖੁਰਾਕ ਸੁਰੱਖਿਆ ਵਿਭਾਗ ਦੀ ਵੱਡੀ ਕਾਰਵਾਈ, ਸ਼ੱਕੀ 32 ਕਿਲੋ ਪਨੀਰ ਨਸ਼ਟ, ਸੈਂਪਲ ਜਾਂਚ ਲਈ ਪ੍ਰਯੋਗਸ਼ਾਲਾ ਭੇਜੇ ਲੁਧਿਆਣਾ, 4 ਜੂਨ (ਮਨਜੀਤ ਸਿੰਘ ਰੋਮਾਣਾ) ਸਿਵਲ ਸਰਜਨ, ਲੁਧਿਆਣਾ ਡਾ ਰਮਨਦੀਪ ਕੌਰ ਦੀ ਰਹਿਨੁਮਾਈ ਅਤੇ ਡਾ. ਆਸ਼ੀਸ਼ ਚਾਵਲਾ, ਜ਼ਿਲ੍ਹਾ ਸਿਹਤ ਅਫ਼ਸਰ, ਲੁਧਿਆਣਾ ਦੀ ਨਿਗਰਾਨੀ ਹੇਠ ਖੁਰਾਕ ਸੁਰੱਖਿਆ ਟੀਮ ਵੱਲੋਂ ਲੋਕਾਂ ਨੂੰ ਸੁਰੱਖਿਅਤ ਅਤੇ ਗੁਣਵੱਤਾ ਭੋਜਨ ਪਦਾਰਥ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਅੱਜ ਸਵੇਰੇ ਤੜਕੇ ਸਬਜ਼ੀ ਮੰਡੀ, ਲੁਧਿਆਣਾ ਵਿਖੇ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ। ਜਾਂਚ ਦੌਰਾਨ ਟੀਮ ਵੱਲੋਂ ਵੱਖ-ਵੱਖ ਫੂਡ ਬਿਜ਼ਨਸ ਆਉਟਲੈੱਟਾਂ ਤੋਂ ਪਨੀਰ ਦੇ ਦੋ ਸੈਂਪਲ ਲੈ ਕੇ ਵਿਸਥਾਰਪੂਰਵਕ ਪ੍ਰਯੋਗਸ਼ਾਲਾ ਜਾਂਚ ਲਈ ਭੇਜੇ ਗਏ। ਪਨੀਰ ਦੀ ਗੁਣਵੱਤਾ ਸਬੰਧੀ ਸ਼ੱਕ ਦੇ ਆਧਾਰ 'ਤੇ ਜਨ ਸਿਹਤ ਦੀ ਰੱਖਿਆ ਅਤੇ ਇਸ ਦੀ ਮਾਰਕੀਟ ਵਿੱਚ ਵਿਕਰੀ ਨੂੰ ਰੋਕਣ ਲਈ ਲਗਭਗ 32 ਕਿਲੋਗ੍ਰਾਮ ਪਨੀਰ ਨੂੰ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਗਿਆ। ਲਏ ਗਏ ਸੈਂਪਲਾ ਨੂੰ ਰਾਜ ਖੁਰਾਕ ਜਾਂਚ ਪ੍ਰਯੋਗਸ਼ਾਲਾ ਵਿੱਚ ਵਿਸ਼ਲੇਸ਼ਣ ਲਈ ਭੇਜਿਆ ਗਿਆ ਹੈ। ਪ੍ਰਯੋਗਸ਼ਾਲਾ ਰਿਪੋਰਟਾਂ ਪ੍ਰਾਪਤ ਹੋਣ ਉਪਰੰਤ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਦੇ ਤਹਿਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡਾ. ਆਸ਼ੀਸ਼ ਚਾਵਲਾ ਨੇ ਕਿਹਾ ਕਿ ਸਿਹਤ ਵਿਭਾਗ ਖਪਤਕਾਰਾਂ ਦੀ ਸਿਹਤ ਦੀ ਸੁਰੱਖਿਆ ਅਤੇ ਖੁਰਾਕ ਸੁਰੱਖਿਆ ਮਿਆਰਾਂ ਦੀ ...

ਖੇਡ ਪ੍ਰਮੋਟਰ ਸੁਰਿੰਦਰ ਭਾਪਾ ਵਲੋਂ ਗੁਰੂ ਅਮਰਦਾਸ ਪਬਲਿਕ ਸਕੂਲ ਦੀ ਮੈਨੇਜਿੰਗ ਕਮੇਟੀ ਨਾਲ ਮੁਲਾਕਾਤ

चित्र
ਖੇਡ ਪ੍ਰਮੋਟਰ ਸੁਰਿੰਦਰ ਭਾਪਾ ਵਲੋਂ ਗੁਰੂ ਅਮਰਦਾਸ ਪਬਲਿਕ ਸਕੂਲ ਦੀ ਮੈਨੇਜਿੰਗ ਕਮੇਟੀ ਨਾਲ ਮੁਲਾਕਾਤ ਸਕੂਲ ਅੰਦਰ ਖੇਡ ਗਤੀਵਿਧੀਆਂ ਨੂੰ ਹੋਰ ਵਧੀਆ ਕਰਨ ਨੂੰ ਲੈ ਕੇ ਕੀਤਾ ਵਿਚਾਰ-ਚਰਚਾ ਜਲੰਧਰ, 3 ਜੂਨ (ਮਨਜੀਤ ਸਿੰਘ ਰੋਮਾਣਾ) ਖੇਡ ਪ੍ਰਮੋਟਰ ਸੁਰਿੰਦਰ ਸਿੰਘ ਭਾਪਾ ਵੱਲੋਂ ਗੁਰੂ ਅਮਰਦਾਸ ਪਬਲਿਕ ਸਕੂਲ ਤੇ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ ਵਿਸ਼ੇਸ਼ ਤੌਰ 'ਤੇ ਮੁਲਾਕਾਤ ਕੀਤੀ। ਇਸ ਮੌਕੇ ਸੁਰਿੰਦਰ ਭਾਪਾ ਨਾਲ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਸਕੂਲ ਵਿਚ ਖੇਡ ਗਤੀਵਿਧੀਆਂ ਨੂੰ ਹੋਰ ਵਧੇਰੇ ਚੰਗੀ ਤਰ੍ਹਾਂ ਚਲਾਉਣ ਲਈ ਵਿਚਾਰ ਵਟਾਂਦਰਾ ਕੀਤਾ। ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਸਕੂਲ ਵਿਚ ਆਪਣੀ ਹਾਕੀ ਟੀਮ ਦਾ ਗਠਨ ਕੀਤਾ ਜਾਵੇਗਾ ਤੇ ਟੀਮ ਨੂੰ ਸਿਖਲਾਈ ਦੇਣ ਲਈ ਚੰਗੇ ਅਤੇ ਵਧੀਆ ਕੋਚਾਂ ਨੂੰ ਰੱਖਿਆ ਜਾਵੇਗਾ। ਉਨ੍ਹਾਂ ਸੁਰਿੰਦਰ ਭਾਪਾ ਨੂੰ ਵਿਸ਼ਵਾਸ ਦਵਾਇਆ ਕਿ ਖਿਡਾਰੀਆਂ ਨੂੰ ਹਰ ਤਰ੍ਹਾਂ ਦੀ ਬਣਦੀ ਸਹੂਲਤ ਦਿੱਤੀ ਜਾਵੇਗੀ ਤਾਂ ਜੋ ਖਿਡਾਰੀ ਆਪਣੀ ਵਧੀਆ ਖੇਡ ਦਾ ਪ੍ਰਦਰਸ਼ਨ ਕਰ ਸਕਣ। ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਗੁਰੂ ਅਮਰਦਾਸ ਸਕੂਲ ਦਾ ਹਾਕੀ ਵਿਚ ਬੜਾ ਅਹਿਮ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਅਦਾਰਾ ਸਿੱਖ ਨੈਸ਼ਨਲ ਸਕੂਲ ਦੇ ਨਾਂਅ ਹੇਠ ਚੱਲਦਾ ਸੀ ਜਿਸ ਦੀ ਹਾਕੀ ਟੀਮ ਨੇ ਕਈ ਵੱਡੇ ਖਿਤਾਬ ਜਿੱਤੇ ਸਨ ਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ ਸਨ। ਅ...

5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ

चित्र
5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਲੁਧਿਆਣਾ, 3 ਜੂਨ (ਮਨਜੀਤ ਸਿੰਘ ਰੋਮਾਣਾ) ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਇੱਕ ਪ੍ਰਾਈਵੇਟ ਵਿਅਕਤੀ ਸਰਬਜੀਤ ਸਿੰਘ ਉਰਫ਼ ਬਿੱਟੂ ਵਾਸੀ ਹੈਬੋਵਾਲ ਕਲਾਂ, ਲੁਧਿਆਣਾ ਨੂੰ 5000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਨਿਊ ਬਾਬਾ ਦੀਪ ਸਿੰਘ ਨਗਰ ਲੁਧਿਆਣਾ ਦੇ ਇੱਕ ਨਿਵਾਸੀ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਬੁਲਾਰੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਪਿਤਾ ਨੇ ਸਾਹਨੇਵਾਲ ਦੇ ਨਿਵਾਸੀ ਕੁਲਦੀਪ ਕੁਮਾਰ ਤੋਂ ਸਾਈਕਲ ਮਾਰਕੀਟ ਵਿੱਚ 60 ਵਰਗ ਗਜ਼ ਦਾ ਪਲਾਟ ਖਰੀਦਣ ਲਈ ਇੱਕ ਸਮਝੌਤਾ ਕੀਤਾ ਸੀ ਅਤੇ ਅਸੀਂ ਉਸ ਜਗ੍ਹਾ ਦਾ ਕਬਜ਼ਾ ਵੀ ਲੈ ਲਿਆ ਸੀ। ਸਾਲ 2020 ਵਿੱਚ ਉਸਨੂੰ ਪਤਾ ਲੱਗਾ ਕਿ ਸ਼ਿਕਾਇਤਕਰਤਾ ਦੇ ਮਾਮੇ ਦੇ ਪੁੱਤਰ ਗੁਰਜੀਤ ਸਿੰਘ ਉਰਫ਼ ਰਿੰਪੀ ਨੇ ਕੁਲਵੰਤ ਸਿੰਘ ਨਾਮ ਦੇ ਵਿਅਕਤੀ ਤੋਂ ਉਕਤ ਜ਼ਮੀਨ ਦੀ ਜਾਅਲੀ ਰਜਿਸਟਰੀ ਕਰਵਾਈ ਸੀ। ਇਸ ਰਜਿਸਟਰੀ ਵਿੱਚ ਦਰਜ ਖਸਰਾ ਨੰਬਰ ਸਾਈਕਲ ਮਾਰਕੀਟ ਲੁਧਿਆਣਾ ਦਾ ਨਹੀਂ ਸਗੋਂ ਚੰਦਨ ਨਗਰ ਲੁਧਿਆਣਾ ਦਾ ਸੀ। ਕੁਲਵੰਤ ਸਿੰਘ ਦੀ ਭਾਲ ਕਰਨ ਤੋਂ ਬਾਅਦ, ਉਸਨੇ ਸ਼ਿਕਾਇਤਕਰਤਾ ਨੂੰ ਦੱਸਿਆ ਕਿ ਉਸਨੇ ਸਾਈਕਲ ਮਾਰਕੀਟ ਵ...

ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ

ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਲੁਧਿਆਣਾ ਦੇ ਉਦਯੋਗਪਤੀਆਂ ਨੇ ਪੰਜਾਬ ਪੁਲਿਸ ਦੀ ਤੁਰੰਤ ਕਾਰਵਾਈ, ਜਨ-ਸੰਪਰਕ ਅਧਾਰਿਤ ਪੁਲਿਸਿੰਗ ਅਤੇ ਸੰਗਠਿਤ ਅਪਰਾਧ ਵਿਰੁੱਧ ਕਾਰਵਾਈ ਦੀ ਕੀਤੀ ਸ਼ਲਾਘਾ ‘ਆਪਰੇਸ਼ਨ ਗੈਂਗਸਟਰਾਂ ‘ਤੇ ਵਾਰ’, ਤਕਨਾਲੋਜੀ-ਅਧਾਰਿਤ ਪੁਲਿਸਿੰਗ ਅਤੇ ਲੋਕ ਭਾਗੀਦਾਰੀ ਨਾਲ ਸੁਰੱਖਿਅਤ ਪੰਜਾਬ ਦੇ ਨਿਰਮਾਣ ਨੂੰ ਮਿਲ ਰਹੀ ਮਜ਼ਬੂਤੀ: ਡੀਜੀਪੀ ਗੌਰਵ ਯਾਦਵ ਚੰਡੀਗੜ੍ਹ/ਲੁਧਿਆਣਾ 03 ਜੂਨ (ਮਨਜੀਤ ਸਿੰਘ ਰੋਮਾਣਾ) ਪੰਜਾਬ ਪੁਲਿਸ ਨਾਗਰਿਕਾਂ ਅਤੇ ਕਾਨੂੰਨ ਲਾਗੂ ਕਰਨ ਵਾਲੇ ਤੰਤਰ ਵਿਚਕਾਰ ਭਰੋਸੇ ਨੂੰ ਹੋਰ ਮਜ਼ਬੂਤ ਕਰਦਿਆਂ ਪੂਰੇ ਸੂਬੇ ਵਿੱਚ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਲਈ ਆਧੁਨਿਕ ਪੁਲਿਸਿੰਗ ਦੇ ਨਵੇਂ ਮਾਪਦੰਡ ਸਥਾਪਤ ਕਰ ਰਹੀ ਹੈ। ਪੰਜਾਬ ਦੀ ਉਦਯੋਗਿਕ ਰਾਜਧਾਨੀ ਲੁਧਿਆਣਾ, ਲੋਕ-ਕੇਂਦਰਿਤ ਪੁਲਿਸਿੰਗ ਮਾਡਲ ਦੀ ਇੱਕ ਪ੍ਰਮੁੱਖ ਮਿਸਾਲ ਵਜੋਂ ਉੱਭਰਿਆ ਹੈ; ਜਿੱਥੇ ਉਦਯੋਗਪਤੀਆਂ ਅਤੇ ਆਮ ਨਾਗਰਿਕਾਂ ਨੇ ਪੁਲਿਸਿੰਗ, ਭਾਈਚਾਰਕ ਸ਼ਮੂਲੀਅਤ ਅਤੇ ਅਪਰਾਧ ਰੋਕਥਾਮ ਲਈ ਕੀਤੀਆਂ ਪਹਿਲਕਦਮੀਆਂ ਵਿੱਚ ਆਏ ਸਕਾਰਾਤਮਕ ਬਦਲਾਅ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ ਹੈ। ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਦੀ ਅਗਵਾਈ ਹੇਠ ਪੰਜਾਬ ਪੁਲਿਸ ਨੇ ਅਪਰਾਧ-ਮੁਕਤ ਮਾਹੌਲ ਯਕੀਨੀ ਬਣਾਉਣ ਲਈ ਆਪਣੇ ਯਤਨਾਂ ਨੂੰ ਹੋਰ ਤੇਜ਼ ਕੀਤਾ ਹੈ, ਜਿਸ ਸਦਕਾ ਸਮ...

ਐਸ.ਆਰ.ਐਸ. ਸਰਕਾਰੀ ਬਹੁਤਕਨੀਕੀ ਕਾਲਜ ’ਚ ਦਾਖਲੇ ਲਈ ਆਨਲਾਈਨ ਰਜਿਸਟਰੇਸ਼ਨ ਜਾਰੀ

ਐਸ.ਆਰ.ਐਸ. ਸਰਕਾਰੀ ਬਹੁਤਕਨੀਕੀ ਕਾਲਜ ’ਚ ਦਾਖਲੇ ਲਈ ਆਨਲਾਈਨ ਰਜਿਸਟਰੇਸ਼ਨ ਜਾਰੀ   ਵਿਦਿਆਰਥੀ ਹੈਲਪ ਡੈਸਕ ਰਾਹੀਂ ਬਿਨ੍ਹਾਂ ਕਿਸੇ ਵਾਧੂ ਫੀਸ ਦੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ – ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਲੁਧਿਆਣਾ, 03 ਜੂਨ (ਮਨਜੀਤ ਸਿੰਘ ਰੋਮਾਣਾ) ਸਤਿਗੁਰੂ ਰਾਮ ਸਿੰਘ (ਐਸ.ਆਰ.ਐਸ.) ਸਰਕਾਰੀ ਬਹੁਤਕਨੀਕੀ ਕਾਲਜ ਵਿਖੇ ਸੈਸ਼ਨ 2026-27 ਵਿੱਚ ਦਾਖਲੇ ਲਈ ਆਨਲਾਈਨ ਰਜਿਸਟਰੇਸ਼ਨ ਸ਼ੁਰੂ ਹੋ ਚੁੱਕੀ ਹੈ। ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਰਿਸ਼ੀ ਨਗਰ, ਨੇੜੇ ਛੋਟੀ ਹੈਬੋਵਾਲ ਸਥਿਤ ਸਤਿਗੁਰੂ ਰਾਮ ਸਿੰਘ (ਐਸ.ਆਰ.ਐਸ.) ਸਰਕਾਰੀ ਬਹੁਤਕਨੀਕੀ ਕਾਲਜ ਵਿਖੇ ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ, ਚੰਡੀਗੜ੍ਹ ਰਾਂਹੀ ਕੀਤੇ ਜਾ ਰਹੇ ਦਾਖਲੇ ਲਈ ਸੰਸਥਾ ਵਿਖੇ ਹੈਲਪ ਡੈਸਕ ਸਥਾਪਿਤ ਕੀਤਾ ਗਿਆ ਹੈ ਜਿੱਥੇ ਤਕਨੀਕੀ ਸਿੱਖਿਆ ਦੇ ਚਾਹਵਾਨ ਵਿਦਿਆਰਥੀਆਂ ਵੱਲੋਂ https://pbdiploma.admissions.nic.in/ ਲਿੰਕ ਰਾਹੀਂ ਬਿਨ੍ਹਾਂ ਕਿਸੇ ਵਾਧੂ ਫੀਸ ਦੇ ਆਨਲਾਈਨ ਰਜਿਸਟਰੇਸ਼ਨ ਕਰਵਾਈ ਜਾ ਸਕਦੀ ਹੇ। ਆਨਲਾਈਨ ਕਾਉਂਸਲਿੰਗ ਦੇ ਪਹਿਲੇ ਪੜਾਅ ਤਹਿਤ 15 ਮਈ ਤੋਂ 09 ਜੂਨ, 2026 ਤੱਕ ਆਨਲਾਈਨ ਰਜਿਸਟਰੇਸ਼ਨ ਦੀ ਪ੍ਰਕਿਰਿਆ ਜਾਰੀ ਰਹੇਗੀ ਜਦਕਿ 10 ਜੂਨ ਤੱਕ ਚੋਣ ਭਰਾਈ, 15 ਜੂਨ ਨੂੰ ਨਤੀਜੇ ਦੀ ਘੋਸ਼ਣਾ, 22 ਜੂਨ ਤੱਕ ਦਸਤਾਵੇਜ਼ ਦੀ ਤਸਦੀਕ ਅਤੇ 16 ਜੂਨ ਤੋਂ 24 ਜੂਨ, 2026 ਤੱਕ ਫ਼ੀਸ ਜਮ੍ਹਾਂ ਕਰਵਾਈ ਜਾ ਸਕਦੀ ਹੈ...

ਵਿਧਾਇਕ ਗਰੇਵਾਲ ਵੱਲੋਂ ਵਾਰਡ ਨੰਬਰ 20 'ਚ 49 ਲੱਖ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦਾ ਉਦਘਾਟਨ

चित्र
ਵਿਧਾਇਕ ਗਰੇਵਾਲ ਵੱਲੋਂ ਵਾਰਡ ਨੰਬਰ 20 'ਚ 49 ਲੱਖ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦਾ ਉਦਘਾਟਨ ਕਿਹਾ! ਸੁਖਦੇਵ ਨਗਰ ਦੇ ਵਸਨੀਕਾਂ ਨੂੰ ਮਿਲੇਗੀ ਨਵੀਆਂ ਗਲੀਆਂ ਦੀ ਸੌਗਾਤ ਵਾਰਡ ਦੇ ਵਸਨੀਕਾਂ ਕੀਤਾ ਪੰਜਾਬ ਸਰਕਾਰ ਅਤੇ ਵਿਧਾਇਕ ਗਰੇਵਾਲ ਦਾ ਵਿਸ਼ੇਸ਼ ਧੰਨਵਾਦ ਲੁਧਿਆਣਾ, 3 ਜੂਨ (ਮਨਜੀਤ ਸਿੰਘ ਰੋਮਾਣਾ) ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਅੱਜ ਵਾਰਡ ਨੰਬਰ 20 ਅਧੀਨ ਮੁਹੱਲਾ ਸੁਖਦੇਵ ਨਗਰ ਵਿਖੇ ਕਰੀਬ 49 ਲੱਖ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ।  ਇਸ ਮੌਕੇ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਕਿਹਾ ਕਿ ਇਲਾਕਾ ਨਿਵਾਸੀਆਂ ਦੀ ਪਿਛਲੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਦੇਖਦੇ ਹੋਏ ਅੱਜ ਸੁਖਦੇਵ ਨਗਰ ਦੀਆਂ ਗਲੀਆਂ ਬਣਾਉਣ ਦੇ ਕੰਮਾਂ ਦਾ ਉਦਘਾਟਨ ਕੀਤਾ ਗਿਆ ਹੈ।  ਉਨ੍ਹਾਂ ਦੱਸਿਆ ਕਿ ਇਹਨਾਂ ਵਿਕਾਸ ਕਾਰਜਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਜਲਦ ਮੁਕੰਮਲ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਜੋ ਵੀ ਗਰੰਟੀਆਂ ਦਿੱਤੀਆਂ ਗਈਆਂ ਸਨ, ਉਹ ਸਾਰੀਆਂ ਪੂਰੀਆਂ ਕਰ ਦਿੱਤੀਆਂ ਗਈਆਂ ਹਨ। ਵਿਧਾਇਕ ਗਰੇਵਾਲ ਨੇ ਕਿਹਾ ਕਿ ਹਲਕਾ ਪੂਰਬੀ ਦੇ ਹਰ ਵਾਰਡ ਵਿੱਚ ਵਿਕਾਸ ਕਾਰਜ ਮੁਕੰਮਲ ਕੀਤੇ ਜਾ ਚੁੱਕੇ ਹਨ ਅਤੇ ਜੋ ਥੋੜੇ ਬਹੁਤ ਬਾਕੀ ਰਹਿੰਦੇ ਹਨ ਉਹਨਾ...

ਮਾਰਕਿਟ ਕਮੇਟੀ ਲੁਧਿਆਣਾ ਦੇ ਚੌਂਕੀਦਾਰ ਪ੍ਰਤਾਪ ਸਿੰਘ ਹੋਏ ਸੇਵਾ ਮੁਕਤ

चित्र
ਮਾਰਕਿਟ ਕਮੇਟੀ ਲੁਧਿਆਣਾ ਦੇ ਚੌਂਕੀਦਾਰ ਪ੍ਰਤਾਪ ਸਿੰਘ ਹੋਏ ਸੇਵਾ ਮੁਕਤ ਸਮੂਹ ਸਟਾਫ ਵੱਲੋਂ ਨਿੱਘੀ ਵਿਦਾਇਗੀ ਲੁਧਿਆਣਾ, 3 ਜੂਨ (ਮਨਜੀਤ ਸਿੰਘ ਰੋਮਾਣਾ) ਮਾਰਕਿਟ ਕਮੇਟੀ ਲੁਧਿਆਣਾ ਵਿੱਚ ਲਗਭਗ 35 ਸਾਲ ਆਪਣੀ ਸੇਵਾ ਨਿਭਾਉਣ ਤੋਂ ਬਾਅਦ ਚੌਂਕੀਦਾਰ ਪ੍ਰਤਾਪ ਸਿੰਘ 31 ਮਈ , 2026 ਨੂੰ ਸੇਵਾ ਮੁਕਤ ਹੋਏ।  ਪ੍ਰਤਾਪ ਸਿੰਘ ਨੂੰ ਸਮੂਹ ਸਟਾਫ ਵੱਲੋਂ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ। ਮਾਰਕਿਟ ਕਮੇਟੀ ਲੁਧਿਆਣਾ ਦੇ ਚੇਅਰਮੈਨ ਸ. ਗੁਰਜੀਤ ਸਿੰਘ ਗਿੱਲ ਅਤੇ ਸਕੱਤਰ ਹਰਿੰਦਰ ਸਿੰਘ ਗਿੱਲ ਵੱਲੋਂ ਪ੍ਰਤਾਪ ਸਿੰਘ ਦੀ ਤਨਦੇਹੀ ਅਤੇ ਇਮਾਨਦਾਰੀ ਨਾਲ ਡਿਉਟੀ ਨਿਭਾਉਣ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ,ਦੀਪਕ ਸਿੰਗਲਾ, ਕਮਲਦੀਪ ਸਿੰਘ, ਗਗਨਦੀਪ, ਰਵੀ ਸ਼ੇਰ ਇੰਦਰ ਸਿੰਘ,ਕਰਨ ਸ਼ਰਮਾ,ਭੁਪਿੰਦਰ ਪਾਲ ਸਿੰਘ,ਹਰਿ ਰਾਮ, ਜਸਪ੍ਰੀਤ ਸਿੰਘ,ਜਗਮੀਤ ਸਿੰਘ,ਹਰਪ੍ਰੀਤ ਸਿੰਘ,ਬਲਵਿੰਦਰ ਸਿੰਘ,ਪਰਮਿੰਦਰ ਸਿੰਘ,ਅਮਰਜੀਤ ਸਿੰਘ,ਪ੍ਰਭਜੋਤ ਸਿੰਘ,ਪ੍ਰਤਾਪ ਸਿੰਘ, ਬਸੰਤੀ ਦੇਵੀ ਆਦਿ ਸਟਾਫ ਮੈਂਬਰ ਹਾਜ਼ਰ ਸਨ।

ਡੀ.ਸੀ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ 10 ਵਿਸ਼ੇਸ਼ ਅਨੁਕੂਲਿਤ ਈ-ਮੋਬਿਲਿਟੀ ਵਾਹਨ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਵੰਡੇ

चित्र
ਡੀ.ਸੀ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ 10 ਵਿਸ਼ੇਸ਼ ਅਨੁਕੂਲਿਤ ਈ-ਮੋਬਿਲਿਟੀ ਵਾਹਨ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਵੰਡੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਲਈ ਗਤੀਸ਼ੀਲਤਾ ਹੀ ਨਹੀਂ, ਰੋਜ਼ਗਾਰ ਦੇ ਰਾਹ ਵੀ ਖੋਲ੍ਹਣਗੇ ਇਹ ਵਿਸ਼ੇਸ਼ ਵਾਹਨ: ਡੀ.ਸੀ ਹਿਮਾਂਸ਼ੂ ਜੈਨ ਪ੍ਰੋਜੈਕਟ ਉਮੀਦ ਨੇ ਭਰੀ ਉਡਾਣ: ਦਿਵਿਆਂਗਾਂ ਨੂੰ ਮਿਲੇ ਰੁਜ਼ਗਾਰ ਤੇ ਆਜ਼ਾਦ ਆਵਾਜਾਈ ਦੇ ਸਾਧਨ ਸੀ.ਐਸ.ਆਰ ਦੀ ਮਿਸਾਲ: ਵਰਧਮਾਨ ਟੈਕਸਟਾਈਲ ਨੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਦਿੱਤੀ ਆਤਮਨਿਰਭਰਤਾ ਦੀ ਸੌਗਾਤ ਲੁਧਿਆਣਾ, 3 ਜੂਨ (ਮਨਜੀਤ ਸਿੰਘ ਰੋਮਾਣਾ) ਸਮਾਵੇਸ਼ੀ ਵਿਕਾਸ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਜੈਨ ਆਈ.ਏ.ਐਸ ਨੇ ਬੁੱਧਵਾਰ ਨੂੰ ਸਥਾਨਕ ਬੱਚਤ ਭਵਨ ਵਿਖੇ ਪ੍ਰੋਜੈਕਟ ਉਮੀਦ ਦੇ ਤਹਿਤ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਦੇ ਸਿੱਖਿਆ ਅਤੇ ਸਸ਼ਕਤੀਕਰਨ ਲਈ ਉੱਨਤੀ ਮਿਸ਼ਨ ਅਧੀਨ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ 10 ਵਿਸ਼ੇਸ਼ ਤੌਰ 'ਤੇ ਅਨੁਕੂਲਿਤ ਇਲੈਕਟ੍ਰਿਕ ਗਤੀਸ਼ੀਲਤਾ ਵਾਹਨ ਵੰਡੇ ਤਾਂ ਜੋ ਸਮਾਜ ਦੇ ਹਰ ਵਰਗ ਨੂੰ ਸਸ਼ਕਤ ਬਣਾਉਣ ਲਈ ਪ੍ਰਸ਼ਾਸਨ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਲਈ ਗਤੀਸ਼ੀਲਤਾ ਹੱਲ ਲਈ ਸਮਰਪਿਤ ਇੱਕ ਨਿਊ ਮੋਸ਼ਨ ਕੰਪਨੀ ਤੋਂ ਪ੍ਰਾਪਤ ਵਾਹਨਾਂ ਨੂੰ ਹਰੇਕ ਵਿਅਕਤੀਗਤ ਲਾਭਪਾਤਰੀ ਦੇ ਭੌਤਿਕ ਮਾਪਾਂ ਅਤੇ ਜ਼ਰੂਰਤਾ...

9ਵਾਂ ਇੰਟਰਨੈਸ਼ਨਲ ਅਲਬਰਟਾ ਹਾਕੀ ਕੱਪ 2026 ਧੂਮ ਧੜੱਕੇ ਨਾਲ ਹੋਇਆ ਸਮਾਪਤ

चित्र
9ਵਾਂ ਇੰਟਰਨੈਸ਼ਨਲ ਅਲਬਰਟਾ ਹਾਕੀ ਕੱਪ 2026 ਧੂਮ ਧੜੱਕੇ ਨਾਲ ਹੋਇਆ ਸਮਾਪਤ  ਸੀਨੀਅਰ ਵਰਗ ਮੈਕਸੀਕੋ ਬਾਹਾ ਕਲੱਬ ਬਣਿਆ ਚੈਂਪੀਅਨ  ਕੈਲਗਰੀ ਕਨੇਡਾ ਤੋਂ ਵਿਸ਼ੇਸ਼ ਰਿਪੋਰਟ ਲੁਧਿਆਣਾ 03 ਜੂਨ (ਮਨਜੀਤ ਸਿੰਘ ਰੋਮਾਣਾ) ਯੂਨਾਈਟਡ ਫੀਲਡ ਹਾਕੀ ਕਲੱਬ ਕੈਲਗਰੀ ਵੱਲੋਂ ਕਰਵਾਇਆ ਗਿਆ 9ਵਾਂ ਇੰਟਰਨੈਸ਼ਨਲ ਅਲਬਰਟਾ ਕੱਪ 2026, 29, 30 ਅਤੇ 31 ਮਈ ਨੂੰ Genesis Centre ਵਿੱਚ ਬਹੁਤ ਹੀ ਸ਼ਾਨਦਾਰ ਢੰਗ ਨਾਲ ਸੰਪੰਨ ਹੋਇਆ। ਉੱਤਰੀ ਅਮਰੀਕਾ ਦੀਆਂ 27 ਟੀਮਾਂ ਅਤੇ 300 ਤੋਂ ਵੱਧ ਖਿਡਾਰੀਆਂ ਨੇ ਇਸ ਟੂਰਨਾਮੈਂਟ ਵਿੱਚ ਭਾਗ ਲਿਆ, ਜਦਕਿ ਹਜ਼ਾਰਾਂ ਦਰਸ਼ਕਾਂ ਨੇ ਹਾਜ਼ਰੀ ਭਰ ਕੇ ਖਿਡਾਰੀਆਂ ਦਾ ਹੌਸਲਾ ਵਧਾਇਆ। ਟੂਰਨਾਮੈਂਟ ਦੌਰਾਨ ਫੀਲਡ ਹਾਕੀ ਦੇ ਰੋਮਾਂਚਕ ਮੁਕਾਬਲਿਆਂ ਦੇ ਨਾਲ-ਨਾਲ ਬੱਚਿਆਂ ਦੀਆਂ ਦੌੜਾਂ, ਤਾਸ਼ ਸ਼ੀਪ ਮੁਕਾਬਲੇ ਅਤੇ ਲੱਕੀ ਡਰਾਅ ਵੀ ਕਰਵਾਏ ਗਏ। 🏆 ਟੂਰਨਾਮੈਂਟ ਨਤੀਜੇ 🏆 ਮੈਨਜ਼ ਡਿਵੀਜ਼ਨ ਵਿੱਚ ਮੈਕਸੀਕੋ ਬਾਹਾ ਨੇ ਪਹਿਲਾ ਅਤੇ ਅਕਾਲ FHC ਨੇ ਦੂਜਾ ਸਥਾਨ ਹਾਸਲ ਕੀਤਾ। ਮਾਸਟਰਜ਼ 45+ ਵਿੱਚ ਪੰਜਾਬ ਸਪੋਰਟਸ ਜੇਤੂ ਰਹੀ ਜਦਕਿ ਸੁਰਿੰਦਰ ਲਾਇਨਜ਼ ਸਰੀ ਉਪ-ਜੇਤੂ ਰਹੀ। ਅੰਡਰ-18 ਵਿੱਚ ਯੂਨਾਈਟਿਡ ਫੀਲਡ ਹਾਕੀ ਕਲੱਬ ਨੇ ਖਿਤਾਬ ਜਿੱਤਿਆ ਅਤੇ ਮੈਕਸੀਕੋ ਬਾਹਾ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ-14 ਵਿੱਚ ਮੈਕਸੀਕੋ ਬਾਹਾ ਜੇਤੂ ਅਤੇ ਐਡਮੰਟਨ FHC ਉਪ-ਜੇਤੂ ਰਹੀ। ਅੰਡਰ-10 ਵਿੱਚ ਐਡਮੰਟਨ FHC ਨੇ ਪਹਿਲਾ ਅਤੇ ਪੰਜਾਬ ਸਪੋਰਟਸ ਨ...

ਸਿਵਲ ਸਰਜਨ ਡਾ. ਰਮਨਦੀਪ ਕੌਰ ਦੀ ਅਗਵਾਈ ਹੇਠ ਸਾਂਝੀ ਫੂਡ ਸੇਫਟੀ ਮੁਹਿੰਮ, ਫਲਾਂ ਅਤੇ ਸਬਜ਼ੀਆਂ ਦੇ ਸੈਂਪਲ ਜਾਂਚ ਲਈ ਭੇਜੇ

चित्र
ਸਿਵਲ ਸਰਜਨ ਡਾ. ਰਮਨਦੀਪ ਕੌਰ ਦੀ ਅਗਵਾਈ ਹੇਠ ਸਾਂਝੀ ਫੂਡ ਸੇਫਟੀ ਮੁਹਿੰਮ, ਫਲਾਂ ਅਤੇ ਸਬਜ਼ੀਆਂ ਦੇ ਸੈਂਪਲ ਜਾਂਚ ਲਈ ਭੇਜੇ ਲੁਧਿਆਣਾ, 3 ਜੂਨ (ਮਨਜੀਤ ਸਿੰਘ ਰੋਮਾਣਾ) ਡਾ. ਰਮਨਦੀਪ ਕੌਰ, ਸਿਵਲ ਸਰਜਨ, ਲੁਧਿਆਣਾ ਦੀ ਅਗਵਾਈ ਹੇਠ ਇੱਕ ਸਾਂਝੀ ਜਾਂਚ ਟੀਮ ਵੱਲੋਂ ਫਲ ਅਤੇ ਸਬਜ਼ੀ ਮੰਡੀਆਂ ਅਤੇ ਕੇਲਾ ਪਕਾਉਣ (ਰਿਪਨਿੰਗ) ਕੇਂਦਰਾਂ ਦੀ ਵਿਸਥਾਰਪੂਰਵਕ ਜਾਂਚ ਕੀਤੀ ਗਈ ਤਾਂ ਜੋ ਖਪਤਕਾਰਾਂ ਨੂੰ ਸਪਲਾਈ ਕੀਤੇ ਜਾ ਰਹੇ ਖਾਧ ਪਦਾਰਥਾਂ ਦੀ ਸੁਰੱਖਿਆ ਅਤੇ ਗੁਣਵੱਤਾ ਨੂੰ ਯਕੀਨੀ ਬਣਾਇਆ ਜਾ ਸਕੇ। ਇਹ ਜਾਂਚ ਡਾ. ਆਸ਼ੀਸ਼ ਚਾਵਲਾ, ਜਸਵਿੰਦਰ ਸਿੰਘ, ਡੀ.ਐਫ.ਐਸ.ਓ. ਫੂਡ ਸਿਵਲ ਸਪਲਾਈਜ਼, ਜਸਪ੍ਰੀਤ ਕੌਰ ਗਿੱਲ ਸਿੱਧੂ, ਬਾਗਬਾਨੀ ਵਿਭਾਗ, ਅਤੇ ਭੁਪਿੰਦਰ ਸਿੰਘ, ਸੁਪਰਵਾਈਜ਼ਰ, ਮਾਰਕੀਟ ਕਮੇਟੀ ਨਵੀਂ ਸਬਜ਼ੀ ਮੰਡੀ ਵੱਲੋਂ ਡਾ. ਰਮਨਦੀਪ ਕੌਰ, ਸਿਵਲ ਸਰਜਨ, ਲੁਧਿਆਣਾ ਦੀ ਅਗਵਾਈ ਅਤੇ ਨਿਗਰਾਨੀ ਹੇਠ ਕੀਤੀ ਗਈ। ਮੁਹਿੰਮ ਦੌਰਾਨ ਟੀਮ ਨੇ ਮਾਰਕੀਟ ਕਮੇਟੀ ਮੰਡੀ ਵਿੱਚ ਪਪੀਤਾ, ਅੰਬ ਅਤੇ ਕੇਲੇ ਦੇ ਸਟਾਕ ਦੀ ਜਾਂਚ ਕੀਤੀ ਅਤੇ ਅਨਾਜ ਮੰਡੀ ਖੇਤਰ ਵਿੱਚ ਚੱਲ ਰਹੇ ਕੇਲਾ ਰਿਪਨਿੰਗ ਕੇਂਦਰਾਂ ਦਾ ਦੌਰਾ ਕੀਤਾ। ਪਪੀਤਾ, ਅੰਬ ਅਤੇ ਕੇਲੇ ਦੇ ਸੈਂਪਲ ਇਕੱਠੇ ਕਰਕੇ ਪ੍ਰਯੋਗਸ਼ਾਲਾ ਜਾਂਚ ਲਈ ਭੇਜੇ ਗਏ ਤਾਂ ਜੋ ਉਨ੍ਹਾਂ ਦੀ ਗੁਣਵੱਤਾ ਅਤੇ ਫੂਡ ਸੇਫਟੀ ਮਾਪਦੰਡਾਂ ਅਨੁਸਾਰਤਾ ਦੀ ਜਾਂਚ ਕੀਤੀ ਜਾ ਸਕੇ। ਟੀਮ ਵੱਲੋਂ ਬੁੱਢਾ ਨਾਲਾ ਖੇਤਰ ਤੋਂ ਸ਼ਿਮਲਾ ਮਿਰਚ, ਭਿੰਡੀ ਅਤੇ ਬੈਂਗਣ ਦੇ...

ਹਲਕਾ ਆਤਮ ਨਗਰ 'ਚ ਵਿਧਾਇਕ ਸਿੱਧੂ ਦਾ ਨਹੀਂ ਕੋਈ ਤੋੜ - ਰੇਸ਼ਮ ਸੱਗੂ

चित्र
ਹਲਕਾ ਆਤਮ ਨਗਰ 'ਚ ਵਿਧਾਇਕ ਸਿੱਧੂ ਦਾ ਨਹੀਂ ਕੋਈ ਤੋੜ - ਰੇਸ਼ਮ ਸੱਗੂ ਸ. ਸਿੱਧੂ ਦੀ ਵਿਧਾਨ ਸਭਾ ਅਧੀਨ ਸੇਵਾਵਾਂ ਕਮੇਟੀ ਦੇ ਚੇਅਰਮੈਨ ਨਿਯੁਕਤੀ 'ਤੇ ਸੂਬਾ ਸਰਕਾਰ ਦਾ ਕੀਤਾ ਧੰਨਵਾਦ ਲੁਧਿਆਣਾ, 03 ਜੂਨ (ਮਨਜੀਤ ਸਿੰਘ ਰੋਮਾਣਾ) ਇੰਡਸਟਰੀ ਏਰੀਆ ਦੇ ਹੱਬ ਵਜੋਂ ਜਾਣੇ ਜਾਂਦੇ ਹਲਕਾ ਆਤਮ ਨਗਰ ਦੇ ਵਿਧਾਇਕ, ਘਾਗ ਸਿਆਸਤਦਾਨ, ਬੇਦਾਗ ਅਤੇ ਉੱਚੀ ਸੁੱਚੀ ਸਖਸ਼ੀਅਤ ਦੇ ਮਾਲਕ ਸ. ਕੁਲਵੰਤ ਸਿੰਘ ਸਿੱਧੂ ਨੂੰ ਹਲਕਾ ਆਤਮ ਨਗਰ ਵਿਚ ਵਿਕਾਸ ਦੇ ਮਸੀਹਾ ਵਜੋਂ ਜਾਣ‌ਿਆ ਜਾਂਦਾ ਹੈ ਜਿਹਨਾਂ ਦਾ ਹਲਕੇ ਵਿਚ ਕੋਈ ਤੋੜ ਨਹੀਂ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਰੇਸ਼ਮ ਸਿੰਘ ਸੱਗੂ (ਸਿਆਸੀ ਸਲਾਹਕਾਰ ਸ. ਸਿੱਧੂ) ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।   ਸ. ਸੱਗੂ ਨੇ ਕਿਹਾ ਕਿ ਵਿਧਾਇਕ ਸਿੱਧੂ ਨੇ ਵਿਕਾਸ ਦੀ ਲੌਅ ਪ੍ਰਚੰਡ ਕਰਦਿਆਂ ਹਲਕੇ ਵਿਚ ਪਿਛਲੀਆਂ ਸਰਕਾਰਾਂ ਵੇਲੇ ਪਏ ਅਧੂਰੇ ਕਾਰਜ ਨੂੰ ਪਹਿਲ ਦੇ ਅਧਾਰ 'ਤੇ ਸ਼ੁਰੂ ਕਰਵਾਇਆ ਤਾਂ ਜੋ ਹਲਕੇ ਦੇ ਲੋਕਾਂ ਨੂੰ ਹਰ ਬੁਨਿਆਦੀ ਸਹੂਲਤ ਮਿਲ ਸਕੇ। ਉਨ੍ਹਾਂ ਪ੍ਰਾਇਵੇਟ ਸਕੂਲਾਂ ਵੱਲੋਂ ਨਾਜਾਇਜ ਤੌਰ 'ਤੇ ਵਸੂਲੇ ਜਾਂਦੇ ਬਿਲਡਿੰਗ ਫੰਡ, ਸਪੋਰਟਸ ਫੰਡ ਅਤੇ ਹੋਰ ਖਰਚਿਆਂ ਵਿਰੁੱਧ ਅਵਾਜ ਉਠਾਈ। ਉਨ੍ਹਾਂ ਸੂਬਾ ਸਰਕਾਰ ਦੀਆਂ ਨੀਤੀਆਂ ਅਤੇ ਜਾਰੀ ਸਹੂਲਤਾਂ ਜਿਵੇਂ ਕਿ ਮਹੁੱਲਾ ਕਲੀਨਿਕ, ਸਪੋਰਟਸ ਗਰਾਊਂਡਾਂ ਦਾ ਸੁੰਦਰੀਕਰਨ, ਸਾਫ ਤੇ ਸ਼ੁੱਧ ਪਾਣੀ ਘਰ ਘਰ ਪਹੁੰਚਾਉਣ ਆਦਿ ਸੇਵਾਵਾਂ ਨੂੰ ਪਹਿਲ ਦ...

ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਨਾਲ ਲੁਧਿਆਣਾ ਜ਼ਿਲ੍ਹੇ ਦੇ ਰੇਹੜੀ-ਫੜੀ ਵਿਕਰੇਤਿਆਂ ਨੂੰ ਮਿਲੀ ਆਰਥਿਕ ਮਜ਼ਬੂਤੀ – ਧੀਮਾਨ

चित्र
ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਨਾਲ ਲੁਧਿਆਣਾ ਜ਼ਿਲ੍ਹੇ ਦੇ ਰੇਹੜੀ-ਫੜੀ ਵਿਕਰੇਤਿਆਂ ਨੂੰ ਮਿਲੀ ਆਰਥਿਕ ਮਜ਼ਬੂਤੀ – ਧੀਮਾਨ ਲੁਧਿਆਣਾ, 2 ਜੂਨ (ਮਨਜੀਤ ਸਿੰਘ ਰੋਮਾਣਾ) ਪ੍ਰਧਾਨ ਮੰਤਰੀ ਸਟ੍ਰੀਟ ਵੈਂਡਰਜ਼ ਆਤਮਨਿਰਭਰ ਨਿਧੀ (ਪੀਐਮ ਸਵਨਿਧੀ) ਯੋਜਨਾ ਲੁਧਿਆਣਾ ਜ਼ਿਲ੍ਹੇ ਦੇ ਰੇਹੜੀ-ਫੜੀ ਵਿਕਰੇਤਿਆਂ ਲਈ ਆਰਥਿਕ ਮਜ਼ਬੂਤੀ ਅਤੇ ਆਤਮਨਿਰਭਰਤਾ ਦਾ ਇੱਕ ਪ੍ਰਭਾਵਸ਼ਾਲੀ ਸਾਧਨ ਬਣ ਕੇ ਉਭਰੀ ਹੈ। ਕੋਵਿਡ-19 ਮਹਾਮਾਰੀ ਦੌਰਾਨ ਛੋਟੇ ਕਾਰੋਬਾਰੀਆਂ ਨੂੰ ਰਾਹਤ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਇਸ ਯੋਜਨਾ ਨੇ ਹਜ਼ਾਰਾਂ ਸਟ੍ਰੀਟ ਵੈਂਡਰਾਂ ਨੂੰ ਬਿਨਾਂ ਕਿਸੇ ਗਾਰੰਟੀ ਦੇ ਵਰਕਿੰਗ ਕੈਪੀਟਲ ਲੋਨ ਮੁਹੱਈਆ ਕਰਵਾ ਕੇ ਉਨ੍ਹਾਂ ਦੀ ਰੋਜ਼ੀ-ਰੋਟੀ ਨੂੰ ਮਜ਼ਬੂਤ ਕੀਤਾ ਹੈ ਅਤੇ ਉਨ੍ਹਾਂ ਨੂੰ ਰਸਮੀ ਬੈਂਕਿੰਗ ਪ੍ਰਣਾਲੀ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਹ ਗੱਲ ਭਾਜਪਾ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਕਹੀ। ਧੀਮਾਨ ਨੇ ਕਿਹਾ ਕਿ ਲੁਧਿਆਣਾ ਜ਼ਿਲ੍ਹੇ ਵਿੱਚ ਇਸ ਯੋਜਨਾ ਤਹਿਤ ਕੁੱਲ 55,395 ਯੋਗ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਨ੍ਹਾਂ ਅਰਜ਼ੀਆਂ ਦੇ ਵਿਰੁੱਧ ₹68.72 ਕਰੋੜ ਦੇ ਕਰਜ਼ੇ ਮਨਜ਼ੂਰ ਕੀਤੇ ਗਏ ਹਨ, ਜਦਕਿ ₹65.14 ਕਰੋੜ ਦੀ ਰਕਮ ਲਾਭਪਾਤਰੀਆਂ ਨੂੰ ਜਾਰੀ ਕੀਤੀ ਜਾ ਚੁੱਕੀ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ਦੇ 23,402 ਸਟ੍ਰੀਟ ਵੈਂਡਰ ਡਿਜ਼ਿਟਲ ਤੌਰ 'ਤੇ ਸਰਗਰਮ ਹੋ ਚੁੱਕੇ ਹਨ, ਜੋ ਪੰਜਾਬ ਦੇ ਜ਼ਿਲ੍ਹਿਆਂ ...