ਟਰਾਂਸਪੋਰਟ ਦਾ ਮਾਲ ਬੱਸਾਂ 'ਚ ਲੋਡ ਕਰਕੇ ਲਗਾਇਆ ਜਾ ਰਿਹੈ ਜੀਐੱਸਟੀ ਵਿਭਾਗ ਨੂੰ ਕਰੋੜਾਂ ਦਾ ਚੂਨਾ!
ਟਰਾਂਸਪੋਰਟ ਦਾ ਮਾਲ ਬੱਸਾਂ 'ਚ ਲੋਡ ਕਰਕੇ ਲਗਾਇਆ ਜਾ ਰਿਹੈ ਜੀਐੱਸਟੀ ਵਿਭਾਗ ਨੂੰ ਕਰੋੜਾਂ ਦਾ ਚੂਨਾ!
ਜੀਐੱਸਟੀ ਵਿਭਾਗ ਦਾ ਮੋਬਾਇਲ ਵਿੰਗ ਤੇ ਆਰਟੀਓ ਵਿਭਾਗ ਬਣਿਆ ਮੂਕ ਦਰਸ਼ਕ!
ਬੱਸਾਂ ਵਿਚ ਮਾਲ ਲੋਡ ਹੋਣ ਕਾਰਨ ਛੋਟੇ ਟਰਾਂਸਪੋਰਟ ਨੂੰ ਝੱਲਣੀ ਪੈ ਰਹੀ ਹੈ ਮੰਦੀ ਮਾਰ!
ਲੁਧਿਆਣਾ, 7 ਜੂਨ ( ) : ਮਹਾਂਨਗਰ ਦੇ ਵੱਖ ਵੱਖ ਚੌਂਕਾਂ ਵਿੱਚ ਬੱਸ ਚਾਲਕਾਂ ਵਲੋਂ ਟਰਾਂਸਪੋਟਰ ,ਵਿਭਾਗ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ
ਟਰਾਂਸਪੋਰਟ ਦਾ ਮਾਲ ਗੈਰ ਕਾਨੂੰਨੀ ਢੰਗ ਨਾਲ ਬੱਸਾਂ ਵਿੱਚ ਲੋਡ ਕਰਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪਹੁੰਚਿਆ ਜਾ ਰਿਹਾ ਹੈ। ਬੱਸ ਚਾਲਕ ਵਲੋਂ ਆਪਣੇ ਛੋਟੇ ਜਿਹੇ ਮੁਨਾਫੇ ਲਈ ਜੀਐੱਸਟੀ ਵਿਭਾਗ ਨੂੰ ਕਰੋੜਾਂ ਦਾ ਚੂਨਾ ਲਗਾ ਰਹੇ ਹਨ, ਤੇ ਵਿਭਾਗ ਮੂਕ ਦਰਸ਼ਕ ਬਣਿਆ ਹੋਇਆ ਹੈ। ਦੂਜੇ ਪਾਸੇ ਇਹ ਬੱਸ ਚਾਲਕ ਛੋਟੇ ਟਰਾਂਸਪੋਰਟਰਾਂ ਵਲੋਂ ਕੀਤੇ ਜਾ ਰਹੇ ਢੋਆ ਢੁਆਈ ਦੇ ਕੰਮ ਨੂੰ ਵੀ ਕਾਫੀ ਪ੍ਰਭਾਵਿਤ ਕਰਦੇ ਹਨ ਤੇ ਉਹ ਮੰਦੀ ਦੀ ਮਾਰ ਝੱਲ ਰਹੇ ਹਨ। ਛੋਟੇ ਟਰਾਂਸਪੋਰਟਰਾਂ ਨੇ ਇਨ੍ਹਾਂ ਬੱਸ ਚਾਲਕਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਜਾਣਕਾਰੀ ਅਨੁਸਾਰ ਸ਼ਹਿਰ ਦ ਉਦਯੋਗਿਕ ਇਲਾਕੇ ਵਿੱਚ ਸਥਿਤ ਪ੍ਰਤਾਪ ਚੌਂਕ ਅਤੇ ਬੱਸ ਸਟੈਂਡ ਅਤੇ ਪ੍ਰੀਤ ਪੈਲੇਸ ਦੇ ਵਿਚਕਾਰ ਸਥਿਤ ਰਾੜਾ ਸਾਹਿਬ ਮਾਰਕੀਟ ਦੇ ਬਾਹਰ ਇਨ੍ਹਾਂ ਨੇ ਆਪਣਾ ਅੱਡਾ ਬਣਿਆ ਹੋਇਆ ਹੈ। ਜਿੱਥੇ ਇਹ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਨੂੰ ਜਾਣ ਵਾਲੀਆਂ ਬੱਸਾਂ ਵਿੱਚ ਟਰਾਂਸਪੋਰਟ ਰਾਂਹੀ ਢੋਆ ਢੁਆਈ ਦਾ ਮਾਲ ਬੱਸਾਂ ਵਿੱਚ ਲੋਡ ਕਰਕੇ ਭੇਜ ਦੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਹ ਮਾਲ ਜੀਐੱਸਟੀ ਵਿਭਾਗ ਦੇ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਭੇਜਿਆ ਜਾ ਰਿਹਾ। ਇਸ ਨਾਲ ਜੀਐੱਸਟੀ ਵਿਭਾਗ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ ਤੇ ਵਿਭਾਗ ਮੂਕ ਦਰਸ਼ਕ ਬਣਿਆ ਹੋਇਆ ਹੈ। ਦੂਜੇ ਪਾਸੇ ਟਰਾਂਸਪੋਰਟ ਵਿਭਾਗ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀ ਹਨ ਅਤੇ ਆਰਟੀਓ ਵਿਭਾਗ ਵੀ ਇਨ੍ਹਾਂ ਬੱਸ ਚਾਲਕਾਂ ਤੇ ਕਾਰਵਾਈ ਕਰਨ ਦੀ ਥਾਂ ਮੂਕ ਦਰਸ਼ਕ ਬਣਿਆ ਹੋਇਆ ਹੈ। ਦੋਵਾਂ ਵਿਭਾਗਾਂ ਦੀ ਨਲਾਇਕੀ ਦਾ ਖਮਿਆਜਾ ਛੋਟੇ ਟਰਾਂਸਪੋਰਟਰਾਂ ਨੂੰ ਝਲਣਾ ਪੈ ਰਿਹਾ ਹੈ। ਉਨ੍ਹਾਂ ਨੇ ਜੀਐੱਸਟੀ ਵਿਭਾਗ ਅਤੇ ਟਰਾਂਸਪੋਰਟ ਵਿਭਾਗ ਤੋਂ ਇਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਸੰਬੰਧ ਵਿੱਚ ਜਦੋਂ ਜੀਐੱਸਟੀ ਵਿਭਾਗ ਦੀ ਦੁੱਗਰੀ ਸਥਿਤ ਮੋਬਾਇਲ ਵਿੰਗ ਦੀ ਟੀਮ ਨਾਲ ਗੱਲ ਕੀਤੀ ਤਾਂ ਉਨ੍ਹਾਂ ਇਨ੍ਹਾਂ ਖਿਲਾਫ ਜਲਦ ਕਾਰਵਾਈ ਕਰਨ ਦਾ ਭਰੋਸਾ ਦਿੱਤਾ।
टिप्पणियाँ
एक टिप्पणी भेजें