ਹਲਕਾ ਆਤਮ ਨਗਰ 'ਚ ਵਿਧਾਇਕ ਸਿੱਧੂ ਦਾ ਨਹੀਂ ਕੋਈ ਤੋੜ - ਰੇਸ਼ਮ ਸੱਗੂ

ਹਲਕਾ ਆਤਮ ਨਗਰ 'ਚ ਵਿਧਾਇਕ ਸਿੱਧੂ ਦਾ ਨਹੀਂ ਕੋਈ ਤੋੜ - ਰੇਸ਼ਮ ਸੱਗੂ

ਸ. ਸਿੱਧੂ ਦੀ ਵਿਧਾਨ ਸਭਾ ਅਧੀਨ ਸੇਵਾਵਾਂ ਕਮੇਟੀ ਦੇ ਚੇਅਰਮੈਨ ਨਿਯੁਕਤੀ 'ਤੇ ਸੂਬਾ ਸਰਕਾਰ ਦਾ ਕੀਤਾ ਧੰਨਵਾਦ

ਲੁਧਿਆਣਾ, 03 ਜੂਨ (ਮਨਜੀਤ ਸਿੰਘ ਰੋਮਾਣਾ) ਇੰਡਸਟਰੀ ਏਰੀਆ ਦੇ ਹੱਬ ਵਜੋਂ ਜਾਣੇ ਜਾਂਦੇ ਹਲਕਾ ਆਤਮ ਨਗਰ ਦੇ ਵਿਧਾਇਕ, ਘਾਗ ਸਿਆਸਤਦਾਨ, ਬੇਦਾਗ ਅਤੇ ਉੱਚੀ ਸੁੱਚੀ ਸਖਸ਼ੀਅਤ ਦੇ ਮਾਲਕ ਸ. ਕੁਲਵੰਤ ਸਿੰਘ ਸਿੱਧੂ ਨੂੰ ਹਲਕਾ ਆਤਮ ਨਗਰ ਵਿਚ ਵਿਕਾਸ ਦੇ ਮਸੀਹਾ ਵਜੋਂ ਜਾਣ‌ਿਆ ਜਾਂਦਾ ਹੈ ਜਿਹਨਾਂ ਦਾ ਹਲਕੇ ਵਿਚ ਕੋਈ ਤੋੜ ਨਹੀਂ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਰੇਸ਼ਮ ਸਿੰਘ ਸੱਗੂ (ਸਿਆਸੀ ਸਲਾਹਕਾਰ ਸ. ਸਿੱਧੂ) ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
  ਸ. ਸੱਗੂ ਨੇ ਕਿਹਾ ਕਿ ਵਿਧਾਇਕ ਸਿੱਧੂ ਨੇ ਵਿਕਾਸ ਦੀ ਲੌਅ ਪ੍ਰਚੰਡ ਕਰਦਿਆਂ ਹਲਕੇ ਵਿਚ ਪਿਛਲੀਆਂ ਸਰਕਾਰਾਂ ਵੇਲੇ ਪਏ ਅਧੂਰੇ ਕਾਰਜ ਨੂੰ ਪਹਿਲ ਦੇ ਅਧਾਰ 'ਤੇ ਸ਼ੁਰੂ ਕਰਵਾਇਆ ਤਾਂ ਜੋ ਹਲਕੇ ਦੇ ਲੋਕਾਂ ਨੂੰ ਹਰ ਬੁਨਿਆਦੀ ਸਹੂਲਤ ਮਿਲ ਸਕੇ। ਉਨ੍ਹਾਂ ਪ੍ਰਾਇਵੇਟ ਸਕੂਲਾਂ ਵੱਲੋਂ ਨਾਜਾਇਜ ਤੌਰ 'ਤੇ ਵਸੂਲੇ ਜਾਂਦੇ ਬਿਲਡਿੰਗ ਫੰਡ, ਸਪੋਰਟਸ ਫੰਡ ਅਤੇ ਹੋਰ ਖਰਚਿਆਂ ਵਿਰੁੱਧ ਅਵਾਜ ਉਠਾਈ। ਉਨ੍ਹਾਂ ਸੂਬਾ ਸਰਕਾਰ ਦੀਆਂ ਨੀਤੀਆਂ ਅਤੇ ਜਾਰੀ ਸਹੂਲਤਾਂ ਜਿਵੇਂ ਕਿ ਮਹੁੱਲਾ ਕਲੀਨਿਕ, ਸਪੋਰਟਸ ਗਰਾਊਂਡਾਂ ਦਾ ਸੁੰਦਰੀਕਰਨ, ਸਾਫ ਤੇ ਸ਼ੁੱਧ ਪਾਣੀ ਘਰ ਘਰ ਪਹੁੰਚਾਉਣ ਆਦਿ ਸੇਵਾਵਾਂ ਨੂੰ ਪਹਿਲ ਦੇ ਅਧਾਰ 'ਤੇ ਆਪਣੇ ਹਲਕੇ ਵਿਚ ਸ਼ੁਰੂ ਕਰਵਾਇਆ ਤਾਂ ਜੋ ਹਰ ਲੋੜਵੰਦ ਵਿਅਕਤੀ ਇਹਨਾਂ ਸਹੂਲਤਾਂ ਦਾ ਲਾਹਾ ਲੈ ਸਕੇ। ਉਨ੍ਹਾਂ ਕਿਹਾ ਕਿ ਸ. ਸਿੱਧੂ ਇਮਾਨਦਾਰੀ, ਨੈਤਿਕਤਾ, ਲੋਕਾਂ ਦੀ ਸੁਣਵਾਈ ਅਤੇ ਸਮਾਜ ਦੇ ਲਾਭ ਲਈ ਲੰਬੇ ਸਮੇਂ ਤੱਕ ਸੋਚਣ ਲਈ ਯਤਨਸ਼ੀਲ ਹਨ ਜਿਸ ਕਰਕੇ ਸੂਬਾ ਸਰਕਾਰ ਨੇ ਉਨ੍ਹਾਂ ਨੂੰ ਮੁੜ ਤੋਂ ਵਿਧਾਨ ਸਭਾ ਅਧੀਨ ਸੇਵਾਵਾਂ ਕਮੇਟੀ ਦੇ ਚੇਅਰਮੈਨ ਨਿਯੁਕਤ ਕੀਤਾ ਹੈ। ਇਸ ਨਿਯੁਕਤੀ ਲਈ ਸ. ਸੱਗੂ ਨੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਅਤੇ ਸਪੀਕਰ ਸ. ਕੁਲਤਾਰ ਸੰਧਵਾਂ ਦਾ ਧੰਨਵਾਦ ਕੀਤਾ।

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ