ਬਦਲਾਖੋਰੀ ਤਹਿਤ ਕਾਂਗਰਸੀ ਵਰਕਰ ਤੇ ਕੀਤੇ ਪਰਚੇ ਖਿਲਾਫ ਕਾਂਗਰਸ ਪਾਰਟੀ ਨੇ ਕੀਤਾ ਧਰਨਾ ਪ੍ਰਦਰਸ਼ਨ
ਬਦਲਾਖੋਰੀ ਤਹਿਤ ਕਾਂਗਰਸੀ ਵਰਕਰ ਤੇ ਕੀਤੇ ਪਰਚੇ ਖਿਲਾਫ ਕਾਂਗਰਸ ਪਾਰਟੀ ਨੇ ਕੀਤਾ ਧਰਨਾ ਪ੍ਰਦਰਸ਼ਨ
ਲੁਧਿਆਣਾ 6 ਜੂਨ (ਮਨਜੀਤ ਸਿੰਘ ਰੋਮਾਣਾ) ਅੱਜ ਜ਼ਿਲਾਂ ਕਾਂਗਰਸ ਕਮੇਟੀ ਸ਼ਹਿਰੀ ਲੁਧਿਆਣਾ
ਵੱਲੋ ਸ਼ੰਜੇ ਤਲਵਾੜ
(ਸਾਬਕਾ ਵਿਧਾਇਕ)
ਪ੍ਰਧਾਨ ਜ਼ਿਲਾਂ ਕਾਂਗਰਸ਼ ਕਮੇਟੀ ਸ਼ਹਿਰੀ ਦੀ ਅਗਵਾਈ ਹੇਠ ਟਿੱਬਾ ਰੋਡ ਚੌਕ ਵਿਖੇ ਪਿਛਲੇ ਦਿਨੀਂ ਟਾਂਡਾ ਵਿਖੇ ਕਾਂਗਰਸ ਪਾਰਟੀ ਨਾਲ ਸੰਬੰਧਿਤ ਇੱਕ ਵਰਕਰ ਖ਼ਿਲਾਫ਼ ਆਮ ਆਦਮੀ ਪਾਰਟੀ ਦੇ ਦਬਾਅ ਹੇਠ, ਝਾੜੂ ਦੇ ਤੀਲੇ-ਤੀਲੇ ਅਤੇ ਨਿਰਾਦਰ ਕਰਨ ਦੇ ਦੋਸ਼ਾਂ ਤਹਿਤ ਝੂਠਾ ਅਤੇ ਬਦਲਾਖੋਰੀ ਦੀ ਭਾਵਨਾ ਨਾਲ ਪ੍ਰੇਰਿਤ ਕੀਤੇ ਗਏ ਦਰਜ ਪਰਚੇ ਦੇ ਖਿਲਾਫ ਧਰਨਾ-ਪ੍ਰਦਰਸ਼ਨ ਕੀਤਾ ਗਿਆ ਇਸ ਰੋਸ਼ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਸ਼ੰਜੇ ਤਲਵਾੜ ਨੇ ਕਿਹਾ ਕਿ ਲੋਕਤੰਤਰ ਵਿੱਚ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਅਤੇ ਕਾਂਗਰਸ ਵਰਕਰਾਂ ਨੂੰ ਡਰਾਉਣ-ਧਮਕਾਉਣ ਦੀ ਇਸ ਕੋਸ਼ਿਸ਼ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਾਂਗਰਸੀ ਵਰਕਰ ਤੇ ਝਾੜੂ ਖਿਲਾਰਨ ਦੇ ਮਾਮਲੇ ਵਿੱਚ ਬੇਅਦਬੀ ਦਾ ਪਰਚਾ ਦਰਜ ਕਰਨਾ ਬਹੁਤ ਹੀ ਨਿੰਦਣਯੋਗ ਹੈ। ਇਹ ਲੋਕਤੰਤਰਿਕ ਹੱਕਾਂ ਦਾ ਘਾਣ ਕਰਨ ਅਤੇ ਵਿਰੋਧ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ।ਜੇ ਝਾੜੂ ਨੂੰ ਖਿਲਾਰਨਾ ਬੇਅਦਬੀ ਹੈ, ਤਾਂ ਅੱਜ ਪੰਜਾਬ ਭਰ ਵਿੱਚ ਇਸ ਦੇ ਵਿਰੋਧ ਵਜੋਂ ਝਾੜੂ ਖਿਲਾਰਨ ਵਾਲੇ ਹਜ਼ਾਰਾਂ ਕਾਂਗਰਸੀ ਵਰਕਰਾਂ ਉੱਤੇ ਵੀ ਪਰਚੇ ਦਰਜ ਕੀਤੇ ਜਾਣ। ਕਾਂਗਰਸ ਪਾਰਟੀ ਅਜਿਹੀਆਂ ਧਮਕੀਆਂ ਤੋਂ ਡਰਨ ਵਾਲੀ ਨਹੀਂ ਅਤੇ ਲੋਕਤੰਤਰਿਕ ਹੱਕਾਂ ਦੀ ਰੱਖਿਆ ਲਈ ਆਪਣੀ ਲੜਾਈ ਜਾਰੀ ਰੱਖੇਗੀ।ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਟਾਂਡਾ ਦੇ ਕਾਂਗਰਸੀ ਵਰਕਰ ਉੱਤੇ ਦਰਜ ਕੀਤਾ ਗਿਆ ਝੂਠਾ ਪਰਚਾ ਤੁਰੰਤ ਰੱਦ ਕੀਤਾ ਜਾਵੇ। ਇਸ ਰੋਸ਼ ਪ੍ਰਦਰਸ਼ਨ ਵਿੱਚ ਹਲਕਾ ਪੁਰਬੀ ਦੇ ਬਲਾਕ ਪ੍ਰਧਾਨ, ਕੌਂਸਲਰ, ਸਾਬਕਾ ਕੌਂਸਲਰ, ਵਾਰਡ ਇੰਚਾਰਜ, ਮੰਡਲ ਪ੍ਰਧਾਨ, ਵਾਰਡ ਪ੍ਰਧਾਨ, ਸੀਨੀਅਰ ਲੀਡਰਸ਼ਿਪ, ਅਹੁਦੇਦਾਰ ਅਤੇ ਸਮੂਹ ਵਰਕਰ ਹਾਜ਼ਰ ਸਨ।
टिप्पणियाँ
एक टिप्पणी भेजें