ਸਪੋਰਟਸ ਵਿੰਗ ਵੱਲੋਂ ਨਵੇਂ ਬਣੇ ਹਲਕਾ ਚੇਅਰਮੈਨਾਂ ਨੂੰ ਕੀਤਾ ਸਨਮਾਨਿਤ
ਸਪੋਰਟਸ ਵਿੰਗ ਵੱਲੋਂ ਨਵੇਂ ਬਣੇ ਹਲਕਾ ਚੇਅਰਮੈਨਾਂ ਨੂੰ ਕੀਤਾ ਸਨਮਾਨਿਤ
ਲੁਧਿਆਣਾ, 8 ਅਗਸਤ (ਮਨਜੀਤ ਸਿੰਘ ਰੋਮਾਣਾ) ਆਮ ਆਦਮੀ ਪਾਰਟੀ ਵੱਲੋਂ ਅੱਜ ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਜਤਿੰਦਰ ਖੰਗੂਰਾ ਵੱਲੋਂ ਪੰਜਾਬ ਸਪੋਰਟਸ ਵੈਲਫੇਅਰ ਬੋਰਡ ਦੀ ਜ਼ਿਲ੍ਹਾ ਲੁਧਿਆਣਾ ਪ੍ਰਧਾਨ ਸੋਨੀਆ ਅਲੱਗ ਦੀ ਅਗਵਾਈ ਹੇਠ ਅਤੇ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਦੀ ਮੌਜੂਦਗੀ ਵਿੱਚ ਪਾਰਟੀ ਦੇ ਨਵੇਂ ਨਿਯੁਕਤ ਹਲਕਾ ਚੇਅਰਮੈਨਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਹਲਕਾ ਈਸਟ ਮੋਨੂ ਸਬਰਵਾਲ, ਹਲਕਾ ਸਾਊਥ ਪੂਨਮ ਪਠਾਨੀਆ, ਹਲਕਾ ਵੈਸਟ ਜਸਪ੍ਰੀਤ ਸਿੰਘ ਖੰਗੂੜਾ, ਹਲਕਾ ਆਤਮ ਨਗਰ ਧਰਮਿੰਦਰ ਸਿੰਘ, ਹਲਕਾ ਨੌਰਥ ਮਨਿੰਦਰ ਬਿੱਲਾ, ਹਲਕਾ ਸੈਂਟਰਲ ਦੀਪਕ ਕੁਮਾਰ ਨਵੇਂ ਚੇਅਰਮੈਨ ਹਾਜ਼ਰ ਰਹੇ
ਇਸ ਮੌਕੇ ਜਤਿੰਦਰ ਖੰਗੂੜਾ ਨੇ ਸਾਰਿਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਕੰਮ ਕਰਨ ਦਾ ਸੰਦੇਸ਼ ਦਿੱਤਾ।
टिप्पणियाँ
एक टिप्पणी भेजें