ਟਰੇਡ ਯੂਨੀਅਨਾਂ ਅਤੇ ਐਸਕੇਐਮ ਵੱਲੋਂ ਸਾਂਝੇ ਤੌਰ ਤੇ ਦੇਸ਼ ਵਿਆਪੀ 'ਭਾਰਤ ਛੱਡੋ ਅੰਦੋਲਨ' ਦੀ ਵਰੇਗੰਢ 10 ਅਗਸਤ ਨੂੰ ਮਨਾਈ ਜਾਵੇਗੀ
ਟਰੇਡ ਯੂਨੀਅਨਾਂ ਅਤੇ ਐਸਕੇਐਮ ਵੱਲੋਂ ਸਾਂਝੇ ਤੌਰ ਤੇ ਦੇਸ਼ ਵਿਆਪੀ 'ਭਾਰਤ ਛੱਡੋ ਅੰਦੋਲਨ' ਦੀ ਵਰੇਗੰਢ 10 ਅਗਸਤ ਨੂੰ ਮਨਾਈ ਜਾਵੇਗੀ
ਜੇਲ ਭਰੋ, ਰੇਲ ਰੋਕੋ, ਰਸਤਾ ਰੋਕੋ, ਵਿਰੋਧ ਪ੍ਰਦਰਸ਼ਨ ਕਰੋ- ਪ੍ਰੋਗਰਾਮ ਲਈ ਭਾਰੀ ਉਤਸਾਹ
ਲੁਧਿਆਣਾ 8 ਅਗਸਤ (ਮਨਜੀਤ ਸਿੰਘ ਰੋਮਾਣਾ) 10 ਅਗਸਤ 2026 ਨੂੰ 'ਭਾਰਤ ਛੱਡੋ ਅੰਦੋਲਨ' ਦੀ ਯਾਦ ਵਿੱਚ ਦੇਸ਼ ਭਰ ਵਿੱਚ ਜ਼ਿਲ੍ਹਾ 'ਤੇ ਜੇਲ ਭਰੋ, ਧਰਨੇ, ਮੁਜ਼ਾਹਰੇ, ਰੇਲ ਰੋਕੋ, ਰਸਤਾ ਰੋਕੋ, ਕੰਮਕਾਜ ਵਾਲੀਆਂ ਥਾਵਾਂ 'ਤੇ ਵਿਰੋਧ ਪ੍ਰਦਰਸ਼ਨ, ਮਨੁੱਖੀ ਲੜੀਆਂ ਅਤੇ ਹੋਰ ਸ਼ਾਂਤਮਈ ਜਨ-ਸੰਘਰਸ਼ ਕਰਨ ਦੇ ਸੱਦੇ ਤਹਿਤ ਲੁਧਿਆਣਾ ਵਿਖੇ ਮਿੰਨੀ ਸਕੱਤਰੇਤ ਦੇ ਸਾਹਮਣੇ ਇਸ ਸਬੰਧ ਵਿੱਚ ਇਸ ਪ੍ਰੋਗਰਾਮ ਨੂੰ ਨੇਪੜੇ ਚਾੜਣ ਲਈ ਬਣਾਈ ਗਈ ਆਰਗੇਨਾਈਜਿੰਗ ਕਮੇਟੀ ਦੀ ਮੀਟਿੰਗ ਅੱਜ ਕਾਮਰੇਡ ਅਮਰਨਾਥ ਕੂਮਕਲਾਂ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਵੱਖ-ਵੱਖ ਟਰੇਡ ਯੂਨੀਅਨਾਂ ਜਿਨਾਂ ਵਿੱਚ ਏਟਕ, ਸੀਟੂ, ਇੰਟਕ, ਐਕਟੂ 'ਤੇ ਸੀਟੀਯੂ ਪੰਜਾਬ ਅਤੇ ਐਸਕੇਐਮ ਵੱਲੋਂ ਬੀਕੇਯੂ ਏਕਤਾ ਉਗਰਾਹਾਂ, ਕੁੱਲ ਹਿੰਦ ਕਿਸਾਨ ਸਭਾ 1936, ਜਮਹੂਰੀ ਕਿਸਾਨ ਸਭਾ ਅਤੇ ਕੁੱਲ ਹਿੰਦ ਕਿਸਾਨ ਸਭਾ (ਹਨਨਮੁੱਲਾ) ਸ਼ਾਮਿਲ ਸਨ।
ਆਗੂਆਂ ਨੇ ਕਿਹਾ ਕਿ ਮਜ਼ਦੂਰਾਂ ਅਤੇ ਕਿਸਾਨਾਂ ਦੀ ਸਾਂਝੀ ਲੜਾਈ ਹੀ ਕਾਰਪੋਰੇਟ ਪੱਖੀ ਅਤੇ ਲੋਕ ਵਿਰੋਧੀ ਨੀਤੀਆਂ ਦਾ ਪ੍ਰਭਾਵਸ਼ਾਲੀ ਜਵਾਬ ਹੈ।ਆਗੂਆਂ ਨੇ ਕਿਹਾ ਕਿ ਕੱਲ ਦੇ ਰੋਸ ਪ੍ਰਦਰਸ਼ਨ ਅਤੇ ਧਰਨੇ ਤੋਂ ਬਾਅਦ ਜੇਲ ਭਰੋ ਅੰਦੋਲਨ ਲਈ ਆਪਣੇ ਆਪ ਨੂੰ ਗਿਰਫਤਾਰੀ ਲਈ ਪੇਸ਼ ਕੀਤਾ ਜਾਵੇਗਾ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਐਮ ਐਸ ਭਾਟੀਆ, ਅਮਰਨਾਥ ਕੂਮਕਲਾਂ,ਚਮਕੌਰ ਸਿੰਘ, ਜਗਦੀਸ਼ ਚੰਦ, ਰਘਬੀਰ ਸਿੰਘ ਬੈਨੀਪਾਲ, ਯੁੱਧਵੀਰ ਸਿੰਘ, ਡਾਕਟਰ ਗੁਰਵਿੰਦਰ ਸਿੰਘ, ਹਰਪਾਲ ਸਿੰਘ, ਜੈ ਪ੍ਰਕਾਸ਼ ਨਰਾਇਣ, ਪਰਮਜੀਤ ਸਿੰਘ, ਟਾਈਗਰ ਸਿੰਘ, ਸ਼ਾਮਿਲ ਸਨ।
टिप्पणियाँ
एक टिप्पणी भेजें