ਇਆਲੀ ਦੇ ਅਕਾਲੀ ਦਲ “ਵਾਰਿਸ ਪੰਜਾਬ ਦੇ” ਵਿੱਚ ਆਉਣ ਨਾਲ ਪਾਰਟੀ ਵਰਕਰਾਂ ਚ ਭਾਰੀ ਉਤਸਾਹ: ਲਵਲੀ

ਇਆਲੀ ਦੇ ਅਕਾਲੀ ਦਲ “ਵਾਰਿਸ ਪੰਜਾਬ ਦੇ” ਵਿੱਚ ਆਉਣ ਨਾਲ ਪਾਰਟੀ ਵਰਕਰਾਂ ਚ ਭਾਰੀ ਉਤਸਾਹ: ਲਵਲੀ
ਲੁਧਿਆਣਾ, 11 ਜੂਨ (ਮਨਜੀਤ ਸਿੰਘ ਰੋਮਾਣਾ) ਅਕਾਲੀ ਦਲ "ਵਾਰਿਸ ਪੰਜਾਬ ਦੇ" ਸੀਨੀਅਰ ਆਗੂ ਰਾਜੀਵ ਕੁਮਾਰ ਲਵਲੀ ਨੇ ਕਿਹਾ ਹੈ ਕਿ ਤਿੰਨ ਵਾਰ ਵਿਧਾਇਕ ਅਤੇ ਤਜੁਰਬੇਕਾਰ ਸਿਆਸਤਦਾਨ ਮਨਪ੍ਰੀਤ ਸਿੰਘ ਇਆਲੀ ਦੇ ਪਾਰਟੀ ਵਿੱਚ ਸ਼ਾਮਿਲ ਹੋਣ ਨਾਲ ਵਰਕਰਾਂ ਚ ਭਾਰੀ ਉਤਸਾਹ ਹੈ। ਉਹਨਾਂ ਨੇ ਇਆਲੀ ਨੂੰ ਮਾਲਵੇ ਦਾ ਨਿਧੜਕ ਯੋਧਾ ਕਰਾਰ ਦਿੰਦੇ ਹੋਏ, ਕਿਹਾ ਕਿ ਕਈ ਵੱਡੀਆਂ ਕੌਮੀ ਪਾਰਟੀਆਂ ਨੂੰ ਛੱਡ ਕੇ ਇਹਨਾਂ ਦੇ ਅਕਾਲੀ ਦਲ “ਵਾਰਿਸ ਪੰਜਾਬ ਦੇ” ਵਿੱਚ ਸ਼ਾਮਿਲ ਹੋਣ ਨਾਲ ਲੋਕ ਹਿੱਤ ਵਿੱਚ ਪਾਰਟੀ ਦੀ ਨੀਤੀ ਨੂੰ ਹੋਰ ਮਜਬੂਤੀ ਮਿਲੀ ਹੈ।

ਲਵਲੀ ਨੇ ਕਿਹਾ ਕਿ ਇਆਲੀ ਦੇ ਪਾਰਟੀ ਵਿੱਚ ਸ਼ਾਮਿਲ ਹੋਣ ਨਾਲ ਜਿੱਥੇ ਉੱਪਰਲੀਆ ਸਫਾਂ ਵਿੱਚ ਪੰਜਾਬ ਦੀ ਸਿਆਸਤ ਨੇ ਰੰਗ ਬਦਲਿਆ ਹੈ। ਉੱਥੇ ਹੀ, ਪਾਰਟੀ ਵਰਕਰਾਂ ਵਿੱਚ ਇਸ ਗੱਲ ਦਾ ਉਤਸਾਹ ਹੈ ਕਿ ਸਥਾਪਨਾ ਤੋਂ ਕਰੀਬ ਦੋ ਸਾਲਾਂ ਦੇ ਅੰਦਰ ਪਾਰਟੀ ਦੋ ਸੰਸਦ ਮੈਂਬਰ ਅਤੇ ਇੱਕ ਵਿਧਾਇਕ ਬਣ ਗਏ ਹਨ। ਉਹਨਾਂ ਨੇ ਜ਼ੋਰ ਦਿੰਦੇ ਹੋਏ, ਕਿਹਾ ਕਿ ਆਉਂਦੇ ਦਿਨਾਂ ਦੌਰਾਨ ਕਈ ਹੋਰ ਲੋਕ ਅਕਾਲੀ ਦਲ “ਵਾਰਿਸ ਪੰਜਾਬ ਦੇ” ਵਿੱਚ ਸ਼ਾਮਿਲ ਹੁੰਦੇ ਨਜ਼ਰ ਆਉਣਗੇ। ਲੋਕ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਸੂਬੇ ਅੰਦਰ ਮੁੱਖ ਮੰਤਰੀ ਵਜੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੇਖਣਾ ਚਾਹੁੰਦੇ ਹਨ।

ਇਸ ਤਰ੍ਹਾਂ, ਉਨ੍ਹਾਂ ਨੇ ਸੀਨੀਅਰ ਆਗੂ ਇਆਲੀ ਤੇ ਉਹਨਾਂ ਦੇ ਸਾਥੀਆਂ ਦਾ ਪਾਰਟੀ ਵਰਕਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਹੈ ਅਤੇ ਉਮੀਦ ਪ੍ਰਗਟਾਈ ਹੈ ਕਿ ਇਹਨਾਂ ਦਾ ਕਰੀਬ 25 ਸਾਲਾਂ ਦਾ ਸਿਆਸੀ ਤਜੁਰਬਾ ਪਾਰਟੀ ਨੂੰ ਉੱਚਾ ਚੁੱਕਣ ਵਿੱਚ ਅਹਿਮ ਭੂਮਿਕਾ ਨਿਭਾਏਗਾ।

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ