ਕੌਂਸਲਰ ਨਿਧੀ ਗੁਪਤਾ ਦੇ ਯਤਨਾਂ ਸਦਕਾ ਵਾਰਡ ਨੰ 19, ਨਿਊ ਕੀਰਤੀ ਨਗਰ ਵਿੱਚ ਸੜਕ ਨਿਰਮਾਣ ਦੀ ਸ਼ੁਰੂਆਤ
ਕੌਂਸਲਰ ਨਿਧੀ ਗੁਪਤਾ ਦੇ ਯਤਨਾਂ ਸਦਕਾ ਵਾਰਡ ਨੰ 19, ਨਿਊ ਕੀਰਤੀ ਨਗਰ ਵਿੱਚ ਸੜਕ ਨਿਰਮਾਣ ਦੀ ਸ਼ੁਰੂਆਤ
ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਕੀਤਾ ਸੜਕ ਦੇ ਨਿਰਮਾਣ ਕਾਰਜ ਦਾ ਉਦਘਾਟਨ; ਇਲਾਕਾ ਨਿਵਾਸੀਆਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਹੋਈ ਪੂਰੀ
ਲੁਧਿਆਣਾ, 11 ਜੂਨ (ਮਨਜੀਤ ਸਿੰਘ ਰੋਮਾਣਾ) ਕੌਂਸਲਰ ਨਿਧੀ ਗੁਪਤਾ ਦੀਆਂ ਕੋਸ਼ਿਸ਼ਾਂ ਸਦਕਾ ਵਾਰਡ ਨੰ. 19 ਦੇ ਲੋਕਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਪੂਰਾ ਕਰਦਿਆਂ ਹੋਇਆਂ, ਨਿਊ ਕੀਰਤੀ ਨਗਰ ਵਿੱਚ ਕਰੀਬ 18 ਲੱਖ ਰੁਪਏ ਦੀ ਲਾਗਤ ਨਾਲ ਸੜਕ ਦੇ ਨਿਰਮਾਣ ਕਾਰਜ ਦਾ ਉਦਘਾਟਨ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਵਲੋਂ ਕੀਤਾ ਗਿਆ। ਇਸ ਮੌਕੇ ਕੌਂਸਲਰ ਨਿਧੀ ਗੁਪਤਾ ਸਣੇ ਇਲਾਕੇ ਦੀਆਂ ਪਤਵੰਤੀਆਂ ਸ਼ਖਸੀਅਤਾਂ ਵੀ ਮੌਜ਼ੂਦ ਰਹੀਆਂ।
ਇਸ ਮੌਕੇ ਸੰਬੋਧਨ ਕਰਦਿਆਂ, ਵਿਧਾਇਕ ਭੋਲਾ ਗਰੇਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ 45 ਹਜ਼ਾਰ ਕਿਲੋਮੀਟਰ ਸੜਕਾਂ ਦਾ ਨਵੀਨੀਕਰਨ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਮੁਹੱਲਾ ਕਲੀਨਿਕ, ਵੱਡੇ ਪੱਧਰ ਤੇ ਨੌਕਰੀਆਂ, ਮਹਿਲਾਵਾਂ ਨੂੰ ਸਨਮਾਨ ਰਾਸ਼ੀ ਸਣੇ ਹੋਰ ਗਈ ਸੁਵਿਧਾਵਾਂ ਲੋਕਾਂ ਨੂੰ ਮੁਹਈਆ ਕਰਵਾਈਆਂ ਜਾ ਰਹੀਆਂ ਹਨ। ਜਦਕਿ ਇਹ ਸੜਕ ਨਾ ਸਿਰਫ ਨਿਊ ਕੀਰਤੀ ਨਗਰ ਦੇ ਨਿਵਾਸੀਆਂ, ਬਲਕਿ ਇਥੋਂ ਨਿਕਲਣ ਵਾਲੇ ਵੱਡੀ ਗਿਣਤੀ ਚ ਰਾਹਗੀਰਾਂ ਨੂੰ ਵੀ ਫਾਇਦਾ ਪਹੁੰਚਾਏਗੀ।
ਇਲਾਕਾ ਕੌਂਸਲਰ ਅਤੇ ਆਮ ਆਦਮੀ ਪਾਰਟੀ ਜ਼ਿਲ੍ਹਾ ਲੁਧਿਆਣਾ ਦੇ ਸਕੱਤਰ ਨਿਧੀ ਗੁਪਤਾ ਨੇ ਦੱਸਿਆ ਕਿ ਪਿਛਲੇ ਕਰੀਬ 40- 50 ਸਾਲਾਂ ਤੋਂ ਕਲੋਨੀ ਦੇ ਵਾਸੀ ਇਸ ਸੜਕ ਦੇ ਨਿਰਮਾਣ ਦਾ ਇੰਤਜ਼ਾਰ ਕਰ ਰਹੇ ਸਨ। ਕਈ ਪਾਰਟੀਆਂ ਸੱਤਾ ਵਿੱਚ ਆਈਆਂ ਅਤੇ ਚਲੀਆਂ ਗਈਆਂ, ਲੇਕਿਨ ਇਸ ਸਮੱਸਿਆ ਦਾ ਹੱਲ ਨਾ ਹੋ ਸਕਿਆ। ਉਹਨਾਂ ਨੇ ਵਿਧਾਇਕ ਭੋਲਾ ਅਤੇ ਸਮੂਹ ਲੀਡਰਸ਼ਿਪ ਦਾ ਧੰਨਵਾਦ ਕੀਤਾ, ਜਿਨਾਂ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਇਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਲਾਕੇ ਦੇ ਬਾਕੀ ਰਹਿ ਗਏ ਕੰਮ ਵੀ ਥੋੜੇ ਦਿਨਾਂ ਵਿੱਚ ਮੁਕੰਮਲ ਕਰ ਲਏ ਜਾਣਗੇ।
ਇਸ ਦੌਰਾਨ ਹੋਰਨਾਂ ਤੋਂ ਇਲਾਵਾ, ਗੁਰਸ਼ਰਨ ਸਿੰਘ (ਗਿਫਟੀ), ਅਗਰਵਾਲ ਵੈਲਫੇਅਰ ਬੋਰਡ ਦੇ ਵਾਈਸ ਚੇਅਰਮੈਨ ਅਭਿਸ਼ੇਕ ਗੁਪਤਾ, ਬਾਬਾ ਬਾਲਕ ਨਾਥ ਮੰਦਿਰ ਦੇ ਪੰਡਿਤ ਜੀ ਜਗਦੀਪ ਸਿੰਘ, ਹਰਿੰਦਰ, ਦੌਲਤ ਰਾਮ, ਜੋਗਿੰਦਰ ਲਾਲਾ, ਰਾਜ ਕੁਮਾਰ, ਬਾਪੂ ਟਰਾਂਸਪੋਰਟ ਵਾਲੇ, ਮੋਹਿਤ ਸ਼ਰਮਾ, ਅਮਰਜੀਤ ਸਿੰਘ ਸਣੇ ਨਗਰ ਨਿਗਮ ਦੇ ਕਈ ਅਫਸਰ ਅਤੇ ਵੱਡੀ ਗਿਣਤੀ ਚ ਇਲਾਕਾ ਨਿਵਾਸੀ ਵੀ ਮੌਜੂਦ ਰਹੇ।
टिप्पणियाँ
एक टिप्पणी भेजें