ਚਰਨਪ੍ਰੀਤ ਸਿੰਘ ਲਾਂਬਾ ਜ਼ਿਲ੍ਹਾ ਲੁਧਿਆਣਾ ਖੱਤਰੀ ਅਰੌੜਾ ਵੈਲਫੇਅਰ ਬੋਰਡ ਦੇ ਵਾਈਸ ਚੇਅਰਮੈਨ ਨਿਯੁਕਤ
ਚਰਨਪ੍ਰੀਤ ਸਿੰਘ ਲਾਂਬਾ ਜ਼ਿਲ੍ਹਾ ਲੁਧਿਆਣਾ ਖੱਤਰੀ ਅਰੌੜਾ ਵੈਲਫੇਅਰ ਬੋਰਡ ਦੇ ਵਾਈਸ ਚੇਅਰਮੈਨ ਨਿਯੁਕਤ
ਮੁੱਖ ਮੰਤਰੀ ਤੇ ਪਾਰਟੀ ਦੀ ਸਮੁੱਚੀ ਹਾਈਕਮਾਂਡ ਦਾ ਕੀਤਾ ਧੰਨਵਾਦ
ਲੁਧਿਆਣਾ 11 ਜੂਨ (ਮਨਜੀਤ ਸਿੰਘ ਰੋਮਾਣਾ) ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ, ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ, ਸੂਬਾ ਪ੍ਰਧਾਨ ਅਮਨ ਅਰੌੜਾ, ਪੰਜਾਬ ਆਬਜ਼ਰਵਰ ਆਦਿਲ ਅਹਿਮਦ, ਚੇਅਰਮੈਨ ਦੀਪਕ ਚੌਹਾਨ, ਪੰਜਾਬ ਖੱਤਰੀ ਅਰੌੜਾ ਵੈਲਫੇਅਰ ਬੋਰਡ ਦੇ ਚੇਅਰਮੈਨ ਰਾਜਿੰਦਰ ਸਿੰਘ ਬਸੰਤ, ਬੋਰਡ ਦੇ ਮੈਂਬਰ ਜਸਪ੍ਰੀਤ ਸਿੰਘ ਕਾਕਾ ਮਾਛੀਵਾੜਾ, ਜ਼ਿਲ੍ਹਾ ਪ੍ਰਧਾਨ/ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਜਤਿੰਦਰ ਸਿੰਘ ਖੰਗੂੜਾ, ਵਾਈਸ ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਅਤੇ ਸੀਨੀਅਰ ਆਗੂ ਸੀ. ਏ. ਸੁਰੇਸ਼ ਗੋਇਲ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿੰਨ੍ਹਾਂ ਨੇ ਪਾਰਟੀ ਅੰਦਰ ਮੇਰੇ ਕੰਮਾਂ ਨੂੰ ਦੇਖਦੇ ਹੋਏ ਮੈਂਨੂੰ ਪੰਜਾਬ ਖੱਤਰੀ ਅਰੌੜਾ ਵੈਲਫੇਅਰ ਬੋਰਡ ਜ਼ਿਲ੍ਹਾ ਲੁਧਿਆਣਾ ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ ਹੈ। ਮੈਂ ਆਪਣੇ ਵਲੋਂ ਅਤੇ ਹਲਕਾ ਕੋਆਰਡੀਨੇਟਰ ਜਸਕੀਰਤ ਸਿੰਘ, ਚਮਨਪ੍ਰੀਤ ਸਿੰਘ, ਜਗਜੀਤ ਸਿੰਘ, ਵਾਸਦੇਵ ਕੱਕੜ ਪੂਰੀ ਟੀਮ ਦੇ ਯਤਨਾਂ ਸਦਕਾ ਇਸ ਮਿਲੀ ਹੋਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਆਮ ਆਦਮੀ ਪਾਰਟੀ ਦੀ ਮਜ਼ਬੂਤੀ ਲਈ ਅਤੇ ਖੱਤਰੀ ਅਰੌੜਾ ਭਾਈਚਾਰੇ ਨੂੰ ਅੱਗੇ ਲਿਜਾਉਣ ਲਈ ਕੰਮ ਕਰਾਂਗੇ।
टिप्पणियाँ
एक टिप्पणी भेजें