ਅੱਠਵੀਂ, ਨੌਵੀਂ ਅਤੇ ਦਸਵੀਂ ਜਮਾਤ ਦੀ ਰਜਿਸਟਰੇਸ਼ਨ ਮਿਤੀ 15 ਅਗਸਤ ਤੱਕ ਕੀਤਾ ਜਾਵੇ : ਆਜਾਦ

ਅੱਠਵੀਂ, ਨੌਵੀਂ ਅਤੇ ਦਸਵੀਂ ਜਮਾਤ ਦੀ ਰਜਿਸਟਰੇਸ਼ਨ ਮਿਤੀ 15 ਅਗਸਤ ਤੱਕ ਕੀਤਾ ਜਾਵੇ : ਆਜਾਦ 
ਲੁਧਿਆਣਾ ,13 ਜੂਨ (ਮਨਜੀਤ ਸਿੰਘ ਰੋਮਾਣਾ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਨੌਵੀਂ ਅਤੇ ਦਸਵੀਂ ਜਮਾਤ ਲਈ ਰਜਿਸਟਰੇਸ਼ਨ ਦੀ ਮਿਤੀ 10 ਜੁਲਾਈ ਰੱਖੀ ਹੋਈ ਹੈ। ਇਸ ਵਾਰ ਵਿਦਿਆਰਥੀਆਂ ਨੂੰ ਡਿਜੀਟਲ ਜਨਮ ਸਰਟੀਫਿਕੇਟ ਨਾਲ ਅਪਲੋਡ ਕਰਨਾ ਜਰੂਰੀ ਲਿਖਿਆ ਹੈ। ਪਰ ਇਸ ਸਮੇਂ ਸਕੂਲਾਂ ਚ ਛੁੱਟੀਆਂ ਚੱਲ ਰਹੀਆਂ ਹਨ ਜਿਸ ਕਾਰਨ ਸਕੂਲ ਮੁਖੀਆਂ ਵੱਲੋਂ ਬੱਚਿਆਂ ਨੂੰ ਡਿਜੀਟਲ ਸਰਟੀਫਿਕੇਟ ਲਿਆਉਣ ਲਈ ਕਿਹਾ ਜਾ ਰਿਹਾ ਹੈ। ਜੋ ਮਾਪਿਆਂ ਲਈ ਪਰੇਸ਼ਾਨੀ ਦਾ ਕਾਰਨ ਬਣਦੇ ਹਨ ਕਿਉਂਕਿ ਕਈ ਬੱਚੇ ਆਪਣੇ ਰਿਸ਼ਤੇਦਾਰਾਂ ਦੇ ਗਏ ਹੋਏ ਹਨ। ਇਸ ਤੋਂ ਇਲਾਵਾ ਕਈਆਂ ਕੋਲ ਇਹ ਡਿਜੀਟਲ ਸਰਟੀਫਿਕੇਟ ਨਹੀਂ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਦੇ ਕੌਮੀ ਪ੍ਰਧਾਨ ਆਸਾ ਸਿੰਘ ਆਜ਼ਾਦ ਨੇ ਪੱਤਰਕਾਰਾਂ ਨਾਲ ਸਾਂਝਾ ਕੀਤਾ। ਉਹਨਾਂ ਕਿਹਾ ਕਿ ਹੈਰਾਨੀ ਇਸ ਗੱਲ ਦੀ ਹੈ ਕਿ ਇੱਕ ਪਾਸੇ ਬੋਰਡ ਨੇ ਦਾਖਲਾ ਮਿਤੀ 15 ਅਗਸਤ 2026 ਰੱਖੀ ਹੋਈ ਹੈ। ਸੋ ਜੇਕਰ ਕਿਸੇ ਵਿਦਿਆਰਥੀ ਨੇ ਪਹਿਲੀ ਅਗਸਤ ਨੂੰ ਦਾਖਲਾ ਲਿਆ ਤਾਂ ਉਸ ਦੀ ਰਜਿਸਟਰੇਸ਼ਨ ਕਿਵੇਂ ਜਾਵੇਗੀ। ਇਸ ਸਬੰਧੀ ਇੱਕ ਮਾਤਾ ਸੀਤਾ ਰਾਣੀ ਨੇ ਦੱਸਿਆ ਕਿ ਬੋਰਡ ਰਜੈਸਟਰੇਸ਼ਨ ਦੀ ਮਿਤੀ ਵੀ 15 ਅਗਸਤ ਕਰੇ। ਕਿਉਂਕਿ ਬੱਚੇ ਆਪਣਾ ਰਿਕਾਰਡ ਚੰਗੀ ਤਰ੍ਹਾਂ ਦਰਜ ਕਰਾ ਸਕਣਗੇ। ਜਿਸ ਕਾਰਨ ਬੱਚਿਆਂ ਦੀ ਰਜਿਸਟਰੇਸ਼ਨ ਕਰਨੀ ਮੁਸ਼ਕਲ ਹੋ ਰਹੀ ਹੈ ।ਅਜਾਦ ਨੇ ਕਿਹਾ ਕਿ ਬੋਰਡ ਇਹ ਮਿਤੀ 20 ਅਗਸਤ ਕਰੇ ਤਾਂ ਜੋ ਬੱਚਿਆਂ ਦਾ ਡਾਟਾ ਸਹੀ ਤਰੀਕੇ ਭਰਿਆ ਜਾ ਸਕੇ। ਇੱਕ ਸਕੂਲ ਸਕੂਲ ਦੀ ਕੰਪਿਊਟਰ ਟੀਚਰ ਨੇ ਆਪਣਾ ਨਾਂ ਲੈਣ ਦੀ ਸੂਰਤ ਵਿੱਚ ਦੱਸਿਆ ਕਿ ਬੱਚਿਆਂ ਦਾ ਅੱਠਵੀਂ ਨੌਵੀਂ ਦਸਵੀਂ ਦਾ ਡਾਟਾ ਬਹੁਤ ਧਿਆਨ ਨਾਲ ਭਰਨਾ ਪੈਂਦਾ ਹੈ ਕਿਉਂਕਿ ਦਸਵੀਂ ਦਾ ਸਰਟੀਫਿਕੇਟ ਸਾਰੀ ਉਮਰ ਬੱਚੇ ਦੇ ਕੰਮ ਆਉਂਦਾ ਹੈ। ਸੋ ਇਹ ਕੰਮ ਜਲਦੀ ਵਾਲਾ ਨਹੀਂ ਬੋਰਡ ਇਸ ਲਈ ਅਗਸਤ ਮਹੀਨਾ ਪੂਰਾ ਸਕੂਲਾਂ ਨੂੰ ਦੇਵੇ ਤਾਂ ਜੋ ਬੱਚਿਆਂ ਦਾ ਰਿਕਾਰਡ ਸਹੀ ਤਰ੍ਹਾਂ ਭਰਿਆ ਜਾ ਸਕੇ। ਉਹਨਾਂ ਮੰਗ ਕੀਤੀ ਕਿ ਦਾਖਲਾ ਮਿਤੀ 15 ਅਗਸਤ ਹੈ ਤਾਂ ਬੱਚਿਆਂ ਦੀ ਰਜਿਸਟਰੇਸ਼ਨ ਦਾ ਸਮਾਂ ਵੀ 15 ਅਗਸਤ ਤੱਕ ਵਧਾਇਆ ਜਾਵੇ ਦੂਸਰਾ ਬੋਰਡ ਦੀ ਸਾਈਟ ਤੇ ਇੱਕ ਬੱਚੇ ਦਾ ਰਿਕਾਰਡ ਭਰਨ ਲਈ ਕਈ ਵਾਰ ਘੰਟਾ ਘੰਟਾ ਇੰਤਜ਼ਾਰ ਕਰਨਾ ਪੈ ਰਿਹਾ ਹੈ।ਉਨਾਂ ਕਿਹਾ ਕਿ ਇਹ ਕੰਮ ਬੱਚਿਆਂ ਨੂੰ ਦਿਖਾ ਕੇ ਕਰਨਾ ਪੈਣਾ ਹੈ ਕਿਉਂਕਿ ਬਾਅਦ ਵਿੱਚ ਸੋਧ ਦੀ ਬਹੁਤ ਫੀਸ ਦੇਣੀ ਪੈਂਦੀ ਹੈ ਸੋ ਬੋਰਡ ਰਜਿਸਟਰੇਸ਼ਨ ਲਈ ਪੂਰਾ ਅਗਸਤ ਮਹੀਨਾ ਦਵੇ ਤਾਂ ਜੋ ਬੱਚਿਆਂ ਦਾ ਅੱਠਵੀਂ ਨੌਵੀਂ ਅਤੇ ਦਸਵੀਂ ਦਾ ਰਿਕਾਰਡ ਸਹੀ ਤਰਾਂ ਪਰ ਹੋ ਸਕੇ।

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ