ਕਰਨੈਲ ਸਿੰਘ ਮਾਂਗਟ ਦੀ ਕਿਤਾਬ (ਤੇਰਾ ਵੀ ਦਿਲ ਟੁੱਟਿਆ ਲੱਗਦੈ) ਸ੍ਰੀ ਭੈਣੀ ਸਾਹਿਬ ਸਭਾ ਵੱਲੋਂ ਲੋਕ ਅਰਪਣ
ਕਰਨੈਲ ਸਿੰਘ ਮਾਂਗਟ ਦੀ ਕਿਤਾਬ
( ਤੇਰਾ ਵੀ ਦਿਲ ਟੁੱਟਿਆ ਲੱਗਦੈ )
ਸ੍ਰੀ ਭੈਣੀ ਸਾਹਿਬ ਸਭਾ ਵੱਲੋਂ ਲੋਕ ਅਰਪਣ
ਲੁਧਿਆਣਾ 30 ਜੂਨ (ਮਨਜੀਤ ਸਿੰਘ ਰੋਮਾਣਾ) ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਮਿਤੀ 28~6~26 ਦਿਨ ਐਤਵਾਰ ਨੂੰ ਸ਼ਹੀਦ ਮਿੱਤ ਸਿੰਘ ਯਾਦਗਾਰੀ ਹਾਲ ਲਾਟੋਂ ਰੋਡ ਵਿਖੇ ਗੁਰਸੇਵਕ ਸਿੰਘ ਢਿੱਲੋਂ ਦੀ ਸਰਪ੍ਰਸਤੀ ਹੇਠ ਇੱਕ ਭਰਵੇਂ ਸਮਾਗਮ ਦੇ ਰੂਪ ਵਿੱਚ ਹੋਈ । ਪਹਿਲੇ ਸ਼ੈਸ਼ਨ ਦੀ ਪ੍ਰਧਾਨਗੀ ਡਾ ਗੁਰਚਰਨ ਕੌਰ ਕੋਚਰ, ਡਾ ਪੰਡਤ ਰਾਓ ਧਰੇਨਵਰ, ਤੇਲੂ ਰਾਮ ਕੁਹਾੜਾ, ਸੁਰਿੰਦਰ ਰਾਮਪੁਰੀ ਨੇ ਸਾਂਝੇ ਤੌਰ ਤੇ ਕੀਤੀ । ਕਰਨੈਲ ਸਿੰਘ ਮਾਂਗਟ ਦੀ ਕਿਤਾਬ ਦਾ ਇੱਕ ਪਰਚਾ ਤੇਲੂ ਰਾਮ ਕੁਹਾੜਾ ਅਤੇ ਇੱਕ ਪਰਚਾ ਬੁੱਧ ਸਿੰਘ ਨੀਲੋਂ ਨੇ ਪੜਿਆ ਇਸ ਤੋਂ ਉਪਰੰਤ ਕਿਤਾਬ ਲੋਕ ਅਰਪਣ ਕੀਤੀ ਗਈ । ਉਪਰੰਤ ਪੰਡਤ ਰਾਓ ਧਰੇਨਵਰ ਨੇ ਬੋਲਦਿਆਂ ਆਖਿਆ ਕਿ ਪੰਜਾਬੀ ਭਾਸ਼ਾ ਬਹੁਤ ਅਨਮੋਲ ਭਾਸ਼ਾ ਹੈ । ਇਸਦੇ ਸ਼ਬਦਾਂ ਦੀ ਅਦਲਾ ਬਦਲੀ ਪੰਜਾਬੀ ਸਾਹਿਤ ਲਈ ਬਹੁਤ ਹਾਨੀਕਾਰਕ ਹੈ। ਅਯੋਕੇ ਲਿਖਾਰੀਆਂ ਨੂੰ ਪੰਜਾਬੀ ਭਾਸ਼ਾ ਦਾ ਪੁਰਜ਼ੋਰ ਪ੍ਰਚਾਰ ਕਰਨਾ ਚਾਹੀਦਾ ਹੈ । ਡਾ ਗੁਰਚਰਨ ਕੌਰ ਕੋਚਰ ਨੇ ਆਖਿਆ ਕਿ ਪੰਜਾਬੀ ਸਾਹਿਤ ਨੂੰ ਹੋਰ ਭਾਸ਼ਾਵਾਂ ਵਿੱਚ ਵੀ ਅਨੁਵਾਦ ਕਰਨਾ ਚਾਹੀਦਾ ਹੈ ਤਾਂ ਕਿ ਹੋਰ ਦੇਸ਼ਾਂ ਦੇ ਲੋਕ ਵੀ ਪੰਜਾਬ ਦੇ ਇਤਿਹਾਸ ਤੇ ਸਾਹਿਤ ਬਾਰੇ ਜਾਣੂ ਹੋ ਸਕਣ । ਲੇਖਕ ਕਰਨੈਲ ਸਿੰਘ ਮਾਂਗਟ ਨੇ ਕਿਹਾ ਕਿ ਮੈਂ ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਦੇ ਉੱਚ ਪੱਧਰੀ ਸਾਹਿਤਕ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਇਸ ਸਭਾ ਵਿੱਚ ਕਿਤਾਬ ਲੋਕ ਅਰਪਣ ਕਰਨ ਦਾ ਫੈਸਲਾਂ ਲਿਆ ਹੈ । ਉਹਨਾਂ ਦੀ ਬੇਟੀ ਜਗਰੂਪ ਕੌਰ ਨੇ ਤਰੰਨਮ ਵਿੱਚ ਗੀਤ ਗਾ ਕੇ ਸਮਾਂ ਬੰਨ੍ਹ ਦਿੱਤਾ । ਕਰਨੈਲ ਸਿੰਘ ਮਾਂਗਟ , ਡਾ ਗੁਰਚਰਨ ਕੌਰ ਕੋਚਰ , ਪੰਡਤ ਰਾਓ ਧਰੇਨਵਰ , ਨੂੰ ਸਭਾ ਵੱਲੋਂ ਸਨਮਾਨਿਤ ਕੀਤਾ ਗਿਆ ।
ਦੂਸਰੇ ਸ਼ੈਸ਼ਨ ਵਿੱਚ ਕਵੀ ਦਰਬਾਰ ਹੋਇਆ ਜਿਸ ਦੀ ਪ੍ਰਧਾਨਗੀ ਅਨਿਲ ਫ਼ਤਿਹਗੜ੍ਹ ਜੱਟਾਂ , ਨੇਤਰ ਸਿੰਘ ਮੁੱਤੋਂ , ਪੱਪੂ ਬਲਬੀਰ , ਬਲਵੰਤ ਮਾਂਗਟ , ਅਵਤਾਰ ਸਿੰਘ ਓਟਾਲਾਂ , ਆਦਿਕ ਨੇ ਕੀਤੀ । ਹਾਜ਼ਰ ਸ਼ਾਇਰਾਂ ਵਿੱਚ ਕਮਲਜੀਤ ਨੀਲੋਂ , ਅਮਨ ਅਜ਼ਾਦ , ਜੱਗਾ ਜਮਾਲਪੁਰੀ , ਨੀਰਜ ਮਹਿਰਾ ਮੋਗਾ , ਹਰਬੰਸ ਸਿੰਘ ਸ਼ਾਨ , ਕਰਮਜੀਤ ਸਿੰਘ ਅਜ਼ਾਦ , ਰਾਮ ਸਿੰਘ ਅਲਬੇਲਾ , ਰਜਿੰਦਰ ਕੌਰ ਪੰਨੂ , ਦਲਜੀਤ ਸਿੰਘ ਬਿੱਲਾ , ਮੀਤ ਪਾਣੀਪਤ , ਮਨਜੀਤ ਸਿੰਘ ਧੰਜਲ , ਜਗਦੇਵ ਮਕਸੂਦੜਾ , ਬਲਵੰਤ ਸਿੰਘ ਵਿਰਕ , ਹਰਬੰਸ ਸਿੰਘ ਰਾਏ , ਮਨਜੀਤ ਸਿੰਘ ਰਾਗੀ , ਜਗਦੇਵ ਸਿੰਘ , ਪੰਮੀ ਹਬੀਬ , ਦਲਵੀਰ ਸਿੰਘ ਕਲੇਰ , ਸੁਖਦੇਵ ਸਿੰਘ ਕੁੱਕੂ ਘੋਲਾਟੀ , ਜੋਰਾਵਰ ਸਿੰਘ ਪੰਛੀ , ਤਰਨ ਬੱਲ , ਸੁਖਵਿੰਦਰ ਸਿੰਘ ਭਾਦਲਾ ,ਹਰਨੂਰ ਕੌਰ ਆਦਿਕ ਨੇ ਰਚਨਾਵਾਂ ਪੜ੍ਹੀਆਂ । ਜਗਵੀਰ ਸਿੰਘ ਵਿੱਕੀ ਨੇ ਸਟੇਜ ਦੀ ਕਾਰਵਾਈ ਬਹੁਤ ਖੂਬਸੂਰਤ ਅੰਦਾਜ਼ ਵਿੱਚ ਨਿਭਾਈ । ਹੋਰਨਾਂ ਤੋਂ ਇਲਾਵਾ ਸਰਪੰਚ ਬਹਾਦਰ ਸਿੰਘ , ਕੁਲਦੀਪ ਸਿੰਘ ਵਿਰਕ ਨੇ ਵੀ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ । ਗੁਰਸੇਵਕ ਸਿੰਘ ਢਿੱਲੋਂ ਨੇ ਦੂਰੋਂ ਨੇੜਿਓਂ ਆਏ ਹੋਏ ਸ਼ਾਇਰਾਂ ਦਾ ਧੰਨਵਾਦ ਕੀਤਾ ।
टिप्पणियाँ
एक टिप्पणी भेजें