ਸਾਬਕਾ ਵਿਧਾਇਕ ਬੈਂਸ ਨੇ ਲਾਡੋਵਾਲ ਟੋਲ ਪਲਾਜ਼ਾ ਵਾਲਿਆਂ ਦੀ ਲੁੱਟ ਨੂੰ ਠੱਲ ਪਾ ਕੇ ਪੰਜਾਬ ਵਾਸੀਆਂ ਨੂੰ ਕੀਤਾ ਜਾਗਰੂਕ : ਕਲੇਰ


ਸਾਬਕਾ ਵਿਧਾਇਕ ਬੈਂਸ ਨੇ ਲਾਡੋਵਾਲ ਟੋਲ ਪਲਾਜ਼ਾ ਵਾਲਿਆਂ ਦੀ ਲੁੱਟ ਨੂੰ ਠੱਲ ਪਾ ਕੇ ਪੰਜਾਬ ਵਾਸੀਆਂ ਨੂੰ ਕੀਤਾ ਜਾਗਰੂਕ : ਕਲੇਰ

ਕਿਹਾ ! ਬਿਨਾ ਰਿਸ਼ਵਤ ਜਿੰਨੇ ਕੰਮ ਬੈਂਸ ਨੇ ਕਰਵਾਏ, ਕੋਈ ਹੋਰ ਨਹੀਂ ਕਰਵਾ ਸਕਦਾ 

ਲੁਧਿਆਣਾ, 7 ਦਸੰਬਰ (ਮਨਜੀਤ ਸਿੰਘ ਰੋਮਾਣਾ ) ਪਿਛਲੇ ਦਿਨੀ ਲਾਡੋਵਾਲ ਟੋਲ ਪਲਾਜ਼ਾ ਤੇ ਕੀਤੀ ਜਾ ਰਹੀ ਲੁੱਟ ਨੂੰ ਠੱਲ ਪੈ ਕੇ ਸੋਸ਼ਲ ਮੀਡੀਆ ਰਾਹੀਂ ਸਮੁੱਚੇ ਪੰਜਾਬ ਵਾਸੀਆਂ ਨੂੰ ਜਾਗਰੂਕ ਕਰਨ ਕਾਰਨ ਸਾਬਕਾ ਵਿਧਾਇਕ ਸ. ਸਿਮਰਜੀਤ ਸਿੰਘ ਬੈਂਸ ਨੂੰ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਹਲਕਾ ਆਤਮ ਨਗਰ -2 ਦੇ ਬਲਾਕ ਪ੍ਰਧਾਨ ਸ. ਹਰਵਿੰਦਰ ਸਿੰਘ ਕਲੇਰ ਦੀ ਅਗਵਾਈ ਹੇਠ ਇਕ ਸਮਾਰੋਹ ਦੌਰਾਨ ਵੱਡੀ ਗਿਣਤੀ ਵਿੱਚ ਕਾਂਗਰਸੀ ਅਹੁਦੇਦਾਰਾਂ ਅਤੇ ਵਰਕਰਾਂ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸੰਬੋਧਨ ਕਰਦੇ ਹੋਏ ਸ. ਬੈਂਸ ਨੇ ਕਿਹਾ ਕਿ ਚੋਰ ਦੇ ਪੈਰ ਨਹੀਂ ਹੁੰਦੇ ਭਾਂਵੇ ਉਹ ਸਰਕਾਰੀ ਹੋਵੇ ਜਾਂ ਪ੍ਰਾਈਵੇਟ। ਉਨ੍ਹਾਂ ਕਿਹਾ ਕਿ ਟੋਲ ਪਲਾਜ਼ੇ ਤੇ ਜੇਕਰ ਸਮਾਂ 3 ਮਿੰਟ ਤੋਂ ਵੱਧ ਲਗਦਾ ਹੈ ਤਾਂ ਆਪੋ ਆਪਣੀਆਂ ਗੱਡੀਆਂ ਵਿਚੋਂ ਬਾਹਰ ਆ ਕੇ ਇਕ ਵਾਰ ਭੁੰਜੇ ਬੈਠ ਜਾਓ। ਫਿਰ ਤੁਸੀਂ ਦੇਖੋਗੇ ਕਿ ਕਿਸ ਤਰਾਂ ਇਹ ਤੁਹਾਡੀਆਂ ਮਿੰਨਤਾ ਕਰਦੇ ਹੋਏ ਤੈਅ ਕੀਤੇ ਰੂਲ ਮੁਤਾਬਿਕ ਤੁਹਾਡੀਆਂ ਗੱਡੀਆਂ ਬਿਨਾ ਭੁਗਤਾਨ ਕੀਤੇ ਕਿਵੇਂ ਕਢਵਾਉਂਦੇ ਹਨ। ਉਹਨਾਂ ਕਿਹਾ ਇਸੇ ਤਰ੍ਹਾਂ ਸਰਕਾਰੀ ਅਦਾਰਿਆਂ ਵਿੱਚ ਤੁਸੀਂ ਆਪਣੇ ਹੱਕਾਂ ਲਈ ਜਦੋ ਜਹਿਦ ਕਰਨੀ ਸਿੱਖੋ ਤਾਂ ਜੋ ਤੁਹਾਨੂੰ ਤੁਹਾਡੇ ਹੱਕ ਪ੍ਰਾਪਤ ਹੋ ਸਕਣ। ਇਸ ਮੌਕੇ ਤੇ ਬਲਾਕ ਕਾਂਗਰਸ ਪ੍ਰਧਾਨ ਹਰਵਿੰਦਰ ਸਿੰਘ ਕਲੇਰ ਨੇ ਕਿਹਾ ਕਿ ਸ. ਸਿਮਰਜੀਤ ਸਿੰਘ ਬੈਂਸ ਦੇ ਸੰਘਰਸ਼ ਤੋਂ ਪ੍ਰਭਾਵਿਤ ਹੋ ਕੇ ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਵੀ ਭਵਿੱਖ ਵਿੱਚ ਜਲਦ ਹੀ ਦੇਸ਼ ਵਾਸੀਆਂ ਨੂੰ ਟੋਲ ਬੈਰੀਅਰ ਤੋਂ ਛੁਟਕਾਰਾ ਦਿਵਾਉਣ ਸਬੰਧੀ ਕਹਿ ਦਿੱਤਾ ਹੈ। ਉਨ੍ਹਾਂ ਹੋਰ ਕਿਹਾ ਕਿ ਸ. ਬੈਂਸ ਪੰਜਾਬ ਵਾਸੀਆਂ ਦੇ ਹੱਕਾਂ ਲਈ ਜਿੱਥੇ ਲੰਬੇ ਸਮੇਂ ਤੋਂ ਲੜ ਰਹੇ ਹਨ, ਉਥੇ ਆਪਣੇ ਦਫਤਰ ਵਿੱਚ ਇਲਾਕਾ ਨਿਵਾਸੀਆਂ ਨੂੰ ਸਰਕਾਰੀ ਸਹੂਲਤਾਂ ਲਈ ਜਾਗਰੂਕ ਕਰਨ ਦੇ ਨਾਲ ਨਾਲ ਨਿੱਜੀ ਤੌਰ ਤੇ ਵੀ ਲੋੜ ਵੰਡ ਦੀ ਸਹਾਇਤਾ ਕਰਦੇ ਰਹਿੰਦੇ ਹਨ। ਜਿਸ ਦੀ ਉਦਾਹਰਣ ਪਿੱਛੇ ਦਿਨੀ ਭਾਰੀ ਬਾਰਿਸ਼ ਕਾਰਨ ਲੋਕਾਂ ਦੇ ਮਕਾਨਾਂ ਦੇ ਹੋਏ ਨੁਕਸਾਨ ਲਈ ਇਨ੍ਹਾਂ ਨੇ ਆਪਣੀ ਜੇਬ ਵਿੱਚੋ ਬਹੁਤ ਸਾਰੇ ਲੋਕਾਂ ਦੇ ਡਿੱਗੇ ਹੋਏ ਮਕਾਨ ਬਣਵਾ ਕੇ ਦਿੱਤੇ। ਕਲੇਰ ਨੇ ਅੱਗੇ ਕਿਹਾ ਕਿ ਲੋਕਾਂ ਦੇ ਜਿੰਨੇ ਕੰਮ ਸਰਕਾਰੇ ਦਰਬਾਰੇ ਬਿਨਾ ਰਿਸ਼ਵਤ ਤੋਂ ਸ. ਬੈਂਸ ਨੇ ਕਰਵਾਏ ਹਨ, ਹੋਰ ਕੋਈ ਨਹੀਂ ਕਰਵਾ ਸਕਦਾ। ਇਸੇ ਕਾਰਨ ਸ. ਬੈਂਸ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ। ਕਲੇਰ ਨੇ ਅੱਗੇ ਕਿਹਾ ਕਿ 2027 ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਨੀ ਯਕੀਨੀ ਹੈ ਅਤੇ ਸ. ਸਿਮਰਜੀਤ ਸਿੰਘ ਬੈਂਸ ਵੱਡੇ ਫਰਕ ਨਾਲ ਜਿੱਤ ਕੇ ਤੀਜੀ ਵਾਰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨਗੇ ਅਤੇ ਪਹਿਲਾ ਨਾਲੋ ਵੀ ਵੱਧ ਲੋਕ ਸੇਵਾ ਕਰਨਗੇ। ਇਸ ਮੌਕੇ ਤੇ ਉਕਤ ਆਗੂਆਂ ਤੋਂ ਇਲਾਵਾ ਬਲਦੇਵ ਸਿੰਘ ਪ੍ਰਧਾਨ, ਲਖਬੀਰ ਸਿੰਘ ਸੰਧੂ, ਬਲਵਿੰਦਰ ਸਿੰਘ ਰੰਧਾਵਾ, ਹਰਮਿੰਦਰ ਸਿੰਘ ਹੀਰਾ, ਸਿਮਰਜੀਤ ਸਿੰਘ ਬਿਰਦੀ,ਅਮਰਿੰਦਰ ਸਿੰਘ ਰੋਮੀ, ਕੁਲਬੀਰ ਸਿੰਘ, ਕੁਲਦੀਪ ਸਿੰਘ ਖਾਲਸਾ, ਮੁਖਤਿਆਰ ਸਿੰਘ, ਗੁਲਜਾਰ ਸਿੰਘ, ਅਮਰਪਾਲ ਬਿੱਲਾ, ਪ੍ਰੀਤਮ ਸਿੰਘ, ਇੰਦਰਜੀਤ ਸਿੰਘ ਬਿਰਦੀ, ਤਰਲੋਕ ਸਿੰਘ, ਗੁਰਪਿਆਰ ਸਿੰਘ, ਡਾਕਟਰ ਨਿਰਮਲ ਚੀਮਾ, ਮਨਿੰਦਰ ਸਿੰਘ ਰੋਬਨ, ਲਖਵਿੰਦਰ ਸਿੰਘ ਲੱਕੀ, ਜਸਵਿੰਦਰ ਬਿੱਲਾ, ਲਖਵਿੰਦਰ ਸਿੰਘ ਲੱਕੀ, ਜਸਪ੍ਰੀਤ ਸਿੰਘ ਥਿੰਦ, ਮੇਜਰ ਸਿੰਘ ਥਿੰਦ, ਮਨਦੀਪ ਸਿੰਘ, ਅਮਨਦੀਪ ਸਿੰਘ, ਪਰਮਿੰਦਰ ਸਿੰਘ, ਹਰਮਨ ਸਿੰਘ ਆਦਿ ਹਾਜ਼ਰ ਸਨ।

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ