ਲੋਕਤੰਤਰ ਅਤੇ ਧਰਮ ਨਿਰਪਖਤਾ ਦੀ ਰਾਖੀ ਅਜੋਕੇ ਸਮੇਂ ਦੀ ਮੁੱਖ ਲੋੜ
ਲੋਕਤੰਤਰ ਅਤੇ ਧਰਮ ਨਿਰਪਖਤਾ ਦੀ ਰਾਖੀ ਅਜੋਕੇ ਸਮੇਂ ਦੀ ਮੁੱਖ ਲੋੜ
ਸਾਥੀ ਤੇਜਾ ਸਿੰਘ ਸੁਤੰਤਰ ਲੋਕ ਚੇਤਨਾ ਸੋਸਾਇਟੀ ਵੱਲੋਂ ਸੁਤੰਤਰਤਾ ਦਿਵਸ ਦਾ ਸਮਾਗਮ
ਲੁਧਿਆਣਾ 16 ਅਗਸਤ (ਮਨਜੀਤ ਸਿੰਘ ਰੋਮਾਣਾ) ਰਿਸ਼ੀ ਨਗਰ ਲੁਧਿਆਣਾ ਸਥਿਤ ਸਾਥੀ ਤੇਜਾ ਸਿੰਘ ਸੁਤੰਤਰ ਪਾਰਕ ਵਿੱਚ ਸੁਤੰਤਰਤਾ ਦਿਵਸ ਦੇ ਸਬੰਧ ਵਿੱਚ ਇੱਕ ਜਨਤਕ ਸਮਾਗਮ ਕੀਤਾ ਗਿਆ ਜਿਸ ਦਾ ਆਯੋਜਨ ਸਾਥੀ ਤੇਜਾ ਸਿੰਘ ਸੁਤੰਤਰ ਲੋਕ ਚੇਤਨਾ ਸੋਸਾਇਟੀ ਵੱਲੋਂ ਕੀਤਾ ਗਿਆ।
ਸਮਾਗਮ ਨੂੰ ਸੰਬੋਧਨ ਕਰਦੇ ਹੋਏ ਪ੍ਰੋਫੈਸਰ ਜਗਮੋਹਨ ਸਿੰਘ ਨੇ ਕਿਹਾ ਕਿ ਭਗਤ ਸਿੰਘ ਨੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਆਜ਼ਾਦ ਭਾਰਤ ਦਾ ਜੋ ਨਕਸ਼ਾ ਬਣਾਇਆ ਸੀ ਅਜੇ ਅਸੀਂ ਉਸ ਤੋਂ ਬਹੁਤ ਦੂਰ ਹਾਂ। ਜੰਤਰ ਮੰਤਰ ਵਿਖੇ ਨੌਜਵਾਨ ਅਤੇ ਵਿਦਿਆਰਥੀਆਂ ਦੇ ਸੰਘਰਸ਼ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਕੋਈ ਕਿੰਨਾ ਵੱਡਾ ਖੱਬੀ ਖਾਂ ਹੋਵੇ, ਲੇਕਿਨ ਜਨਤਕ ਅੰਦੋਲਨ ਅੱਗੇ ਮੋਦੀ ਨਹੀਂ ਖੜ ਸਕਦਾ।ਲੋਕਤੰਤਰ ਅਤੇ ਧਰਮ ਨਿਰਪਖਤਾ ਦੀ ਰਾਖੀ ਅਜੋਕੇ ਸਮੇਂ ਦੀ ਮੁੱਖ ਲੋੜ ਹੈ।
ਕਮਿਊਨਿਸਟ ਆਗੂ ਡਾਕਟਰ ਅਰੁਣ ਮਿੱਤਰਾ ਨੇ ਕਿਹਾ ਕਿ ਬੀਜੇਪੀ ਆਰਐਸਐਸ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਸਾਡੇ ਦੇਸ਼ ਦੀ ਸਾਖ ਦੁਨੀਆਂ ਦੇ ਵਿੱਚ ਡਿਗੀ ਹੈ। ਸੁਤੰਤਰਤਾ ਦਿਵਸ ਦਾ ਲਾਲ ਕਿਲੇ ਤੋਂ ਦਿੱਤੇ ਨਰਿੰਦਰ ਮੋਦੀ ਦੇ ਭਾਸ਼ਣ ਦਾ ਪੱਧਰ ਕਿਸੇ ਵੀ ਦੇਸ਼ ਦੇ ਪ੍ਰਮੁੱਖ ਆਗੂ ਦੇ ਭਾਸ਼ਣ ਨਹੀਂ ਸੀ। ਗ੍ਰਿਹ ਮੰਤਰੀ ਅਮਿਤ ਸ਼ਾਹ ਦਾ 20 ਦਿਨ ਪਾਰਲੀਮੈਂਟ ਤੋਂ ਗਾਇਬ ਰਹਿਣਾ ਉਹਨਾਂ ਨੂੰ ਪੂਰੀ ਤਰ੍ਹਾਂ ਸ਼ੱਕ ਦੇ ਘੇਰੇ ਵਿੱਚ ਲਿਆਉਂਦਾ ਹੈ ਕਿ ਵਿਦਿਆਰਥੀਆਂ ਤੇ ਤਸ਼ੱਦਦ ਦਾ ਹੁਕਮ ਗ੍ਰਹਿ ਮੰਤਰੀ ਨੇ ਹੀ ਦਿੱਤਾ ਹੋਵੇਗਾ।
ਸਾਥੀ ਤੇਜਾ ਸਿੰਘ ਸੁਤੰਤਰ ਲੋਕ ਚੇਤਨਾ ਸੋਸਾਇਟੀ ਦੇ ਜਨਰਲ ਸਕੱਤਰ ਐਮ ਐਸ ਭਾਟੀਆ ਨੇ ਕਿਹਾ ਕਿ ਜੰਤਰ ਮੰਤਰ ਤੇ ਮੋਦੀ ਸਰਕਾਰ ਵੱਲੋਂ ਵਿਦਿਆਰਥੀਆਂ ਤੇ ਨੌਜਵਾਨਾਂ ਤੇ ਕੀਤੇ ਗਏ ਅੱਤਿਆਚਾਰ ਅਤੇ ਅਯੋਧਿਆ ਦੇ ਰਾਮ ਮੰਦਰ ਦੇ ਘਪਲੇ ਨੇ ਮੋਦੀ ਸਰਕਾਰ ਸਰਕਾਰ ਨੂੰ ਦੇਸ਼ ਦੇ ਲੋਕਾਂ ਦਾ ਸਾਹਮਣਾ ਕਰਨ ਦੇ ਯੋਗ ਨਹੀਂ ਛੱਡਿਆ।
ਵਿਦਿਆਰਥੀ ਆਗੂ ਅਤੇ ਜੰਤਰ ਮੰਤਰ ਤੇ ਹੋਏ ਅੱਤਿਆਚਾਰ ਦੇ ਵਿਰੋਧ ਵਿੱਚ ਲੁਧਿਆਣਾ ਵਿੱਚ ਵੱਡੇ ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲੀ ਨੌਜਵਾਨ ਅਰਸ਼ੀ ਝੱਜ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਭਗਤ ਸਿੰਘ ਨੇ ਨੌਜਵਾਨਾਂ ਨੂੰ ਅੱਗੇ ਆ ਕੇ ਸਮਾਜ ਦੇ ਮੁੱਖ ਮੁੱਦਿਆਂ ਤੇ ਲਾਮਬੰਦ ਹੋਣ ਲਈ ਕਿਹਾ ਜਿਸ ਵਿੱਚ ਸਾਰਿਆਂ ਲਈ ਸਿਹਤ, ਸਿੱਖਿਆ ਤੇ ਰੁਜ਼ਗਾਰ ਮੁੱਖ ਹਨ।
ਵਾਰਡ ਨੰਬਰ 64 ਦੀ ਕੌਂਸਲਰ ਇੰਦੂ ਮੁਨੀਸ਼ ਸ਼ਾਹ ਅਤੇ ਆਪ ਆਗੂ ਮੁਨੀਸ਼ ਸ਼ਾਹ ਨੇ ਵੀ ਸਮਾਗਮ ਵਿੱਚ ਹਾਜਰੀ ਲਵਾਈ ਅਤੇ ਸੋਸਾਇਟੀ ਵੱਲੋਂ ਅਪਨਾਏ ਗਏ ਇਸ ਪਾਰਕ ਲਈ ਹਰ ਤਰ੍ਹਾਂ ਦੀ ਸਹਾਇਤਾ ਦਾ ਵਿਸ਼ਵਾਸ ਦਿਵਾਇਆ।
ਇਲਾਕੇ ਦੇ ਨਾਲ ਨਾਲ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚੋਂ ਆਏ ਸਰੋਤਿਆਂ ਨਾਲ ਪੰਡਾਲ ਭਰਿਆ ਹੋਇਆ ਸੀ। ਮੋਗੇ ਦੀ ਇਪਟਾ ਟੀਮ ਨੇ ਭੰਡਾਂ ਦੇ ਰੂਪ ਵਿਚ ਸੂਬੇ ਅਤੇ ਕੇਂਦਰੀ ਸਰਕਾਰਾਂ ਤੇ ਝੂਠੇ ਵਾਅਦਿਆਂ ਦੀਆਂ ਪੋਲਾਂ ਖੋਲੀਆਂ। ਸੈਵਾਲ ਸਕੂਲ, ਸੂਬੇਦਾਰ ਬ੍ਰਹਮਦੇਵ ਸਕੂਲ ਅਤੇ ਪੀਏਯੂ ਸਕੂਲ ਦੀਆਂ ਵਿਦਿਆਰਥਨਾ ਨੇ ਦੇਸ਼ ਭਗਤੀ ਦੇ ਗੀਤ ਅਤੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤੇ। ਬੱਚਿਆਂ ਨੂੰ ਹੌਸਲਾ ਅਫਜਾਈ ਲਈ ਇਨਾਮ ਦੇ ਕੇ ਨਿਵਾਜਿਆ ਗਿਆ।ਰਜਿੰਦਰ ਸਿੰਘ ਨੇ ਦੇਸ਼ ਭਗਤੀ ਦਾ ਗੀਤ ਪੇਸ਼ ਕੀਤਾ।
ਸਟੇਟ ਅਤੇ ਨੈਸ਼ਨਲ ਅਵਾਰਡੀ ਡਾਕਟਰ ਕੁਸਮ ਲਤਾ ਨੇ ਸਰੋਤਿਆਂ ਨੂੰ ਸੰਬੋਧਨ ਕੀਤਾ। ਸਟੇਜ ਦੀ ਕਾਰਵਾਈ ਸੁਰਜੀਤ ਸਿੰਘ ਨੇ ਬਾਖੂਬੀ ਨਿਭਾਈ।
ਸਾਥੀ ਤੇਜਾ ਸਿੰਘ ਸੁਤੰਤਰ ਲੋਕ ਚੇਤਨਾ ਸੋਸਾਇਟੀ ਦੇ ਅਹੁਦੇਦਾਰਾਂ ਨੇ ਸਮਾਗਮ ਨੂੰ ਕਾਮਯਾਬ ਕਰਨ ਲਈ ਦਿਨ ਰਾਤ ਮਿਹਨਤ ਕੀਤੀ। ਸੋਸਾਇਟੀ ਦੇ ਪ੍ਰਧਾਨ ਕਾਮਰੇਡ ਰਣਧੀਰ ਸਿੰਘ ਧੀਰਾ ਨੇ ਸਾਰਿਆਂ ਦਾ ਧੰਨਵਾਦ ਕੀਤਾ।
टिप्पणियाँ
एक टिप्पणी भेजें