ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ 55 ਲੱਖ ਰੁਪਏ ਦੀ ਲਾਗਤ ਨਾਲ ਖੰਨਾ 'ਚ 66 ਕੇ.ਵੀ. ਗਰਿੱਡ ਦੇ ਮੁਕੰਮਲ ਕੀਤੇ ਗਏ ਆਧੁਨਿਕੀਕਰਨ ਕਾਰਜਾਂ ਦਾ ਕੀਤਾ ਉਦਘਾਟਨ

ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ 55 ਲੱਖ ਰੁਪਏ ਦੀ ਲਾਗਤ ਨਾਲ ਖੰਨਾ 'ਚ 66 ਕੇ.ਵੀ. ਗਰਿੱਡ ਦੇ ਮੁਕੰਮਲ ਕੀਤੇ ਗਏ ਆਧੁਨਿਕੀਕਰਨ ਕਾਰਜਾਂ ਦਾ ਕੀਤਾ ਉਦਘਾਟਨ
ਖੰਨਾ ਵਿੱਚ ਬਿਜਲੀ ਢਾਂਚੇ ਨੂੰ ਮਿਲਿਆ ਹੋਰ ਵੱਡਾ ਹੁਲਾਰਾ ਦੇਣ ਲਈ 87.08 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਟਰਾਂਸਫਾਰਮਰ ਵੀ ਲਗਾਏ ਗਏ: ਬਿਜਲੀ ਮੰਤਰੀ ਸੌਂਦ

ਖੰਨਾ ਸ਼ਹਿਰ ਵਿੱਚ 30-35 ਹੋਰ 200 ਕੇ.ਵੀ.ਏ. ਟਰਾਂਸਫਾਰਮਰ ਲਗਾਏ ਜਾਣਗੇ: ਤਰੁਨਪ੍ਰੀਤ ਸਿੰਘ ਸੌਂਦ

ਖੰਨਾ, ਲੁਧਿਆਣਾ, 19 ਅਗਸਤ (ਮਨਜੀਤ ਸਿੰਘ ਰੋਮਾਣਾ) ਪੰਜਾਬ ਦੇ ਬਿਜਲੀ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਅੱਜ ਖੰਨਾ ਵਿਖੇ 66 ਕੇ.ਵੀ. ਗਰਿੱਡ ’ਤੇ ਕਰੀਬ 55 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤੇ ਆਧੁਨਿਕੀਕਰਨ ਕਾਰਜਾਂ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਕੰਮਾਂ ਨਾਲ ਖੰਨਾ ਸ਼ਹਿਰ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਬਿਜਲੀ ਸਪਲਾਈ ਦੀ ਗੁਣਵੱਤਾ, ਭਰੋਸੇਯੋਗਤਾ ਅਤੇ ਵੋਲਟੇਜ ਵਿੱਚ ਹੋਰ ਸੁਧਾਰ ਆਵੇਗਾ।

ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਪ੍ਰੋਜੈਕਟ ਤਹਿਤ ਪੁਰਾਣੇ 11 ਕੇ.ਵੀ. ਬ੍ਰੇਕਰਾਂ ਨੂੰ ਬਦਲ ਕੇ 7 ਨਵੇਂ ਬ੍ਰੇਕਰ ਸਥਾਪਿਤ ਕੀਤੇ ਗਏ ਹਨ। ਬਿਹਤਰ ਵੋਲਟੇਜ ਸਪਲਾਈ ਲਈ ਇੱਕ ਨਵਾਂ ਕਪੈਸਟਰ ਬੈਂਕ ਅਤੇ ਸਿਸਟਮ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਨਵਾਂ ਬੱਸ ਕਪਲਰ ਵੀ ਲਗਾਇਆ ਗਿਆ ਹੈ।

ਉਹਨਾਂ ਕਿਹਾ ਕਿ ਇਨ੍ਹਾਂ ਕਾਰਜਾਂ ਦਾ ਲਾਭ 11 ਕੇ.ਵੀ. ਸਿਟੀ-2 ਫੀਡਰ ਅਧੀਨ ਕਰਨੈਲ ਸਿੰਘ ਰੋਡ, ਜੀ.ਟੀ.ਬੀ. ਮਾਰਕਿਟ, ਸੁਭਾਸ਼ ਬਾਜ਼ਾਰ, ਪੁਰਾਣੀ ਸਰਾਂ, ਸ਼ਿਵਾਲਾ ਮੰਦਿਰ, ਗੋਲੂ ਮਾਰਕਿਟ ਅਤੇ ਚਾਂਦਲਾ ਮਾਰਕਿਟ ਨੂੰ ਮਿਲੇਗਾ। ਇਸੇ ਤਰ੍ਹਾਂ ਫ੍ਰੈਂਡਜ਼ ਕਲੋਨੀ ਫੀਡਰ ਅਧੀਨ ਫ੍ਰੈਂਡਜ਼ ਕਲੋਨੀ, ਗ੍ਰੀਨ ਇਨਕਲੇਵ, ਨਿਊ ਖੰਨਾ ਸਿਟੀ, ਬੁੱਲੇਪੁਰ, ਪ੍ਰੀਸਟਾਈਨ ਮਾਲ ਰੋਡ ਅਤੇ ਬੁੱਲੇਪੁਰ ਰੋਡ, ਅਮਲੋਹ ਰੋਡ ਫੀਡਰ ਅਧੀਨ ਕ੍ਰਿਸ਼ਨਾ ਨਗਰ, ਗੁਲਮੋਹਰ ਨਗਰ, ਅਮਲੋਹ ਰੋਡ, ਸਬਜ਼ੀ ਮੰਡੀ, ਸੰਨੀ ਇਨਕਲੇਵ, ਸੂਰਯਾ ਇਨਕਲੇਵ, ਭਗਤ ਸਿੰਘ ਕਲੋਨੀ ਅਤੇ ਰਾਧਾ ਇਨਕਲੇਵ ਨੂੰ ਵੀ ਲਾਭ ਹੋਵੇਗਾ।

ਉਹਨਾਂ ਦੱਸਿਆ ਕਿ 11 ਕੇ.ਵੀ. ਹਸਪਤਾਲ ਫੀਡਰ ਰਾਹੀਂ ਕੋਰਟ ਕੰਪਲੈਕਸ ਖੰਨਾ, ਐੱਸ.ਐੱਸ.ਪੀ. ਦਫ਼ਤਰ, ਸਿਵਲ ਹਸਪਤਾਲ ਅਤੇ ਐੱਸ.ਡੀ.ਐੱਮ. ਦਫ਼ਤਰ ਨੂੰ ਵੀ ਹੋਰ ਭਰੋਸੇਯੋਗ ਬਿਜਲੀ ਸਪਲਾਈ ਮਿਲੇਗੀ। ਸਲਾਣਾ ਏ.ਪੀ. ਫੀਡਰ ਅਧੀਨ ਸਲਾਣਾ ਦੁੱਲਾ ਸਿੰਘ, ਸਲਾਣਾ ਦਾਰਾ ਸਿੰਘ ਅਤੇ ਸਲਾਣਾ ਜੀਵਨ ਸਿੰਘ ਇਲਾਕਿਆਂ ਨੂੰ ਵੀ ਇਸ ਦਾ ਫਾਇਦਾ ਹੋਵੇਗਾ।

ਬਿਜਲੀ ਮੰਤਰੀ ਨੇ ਕਿਹਾ ਕਿ ਖੰਨਾ ਸ਼ਹਿਰ ਵਿੱਚ ਬਿਜਲੀ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਨਵੇਂ 200 ਕੇ.ਵੀ.ਏ. ਟਰਾਂਸਫਾਰਮਰ ਲਗਾਏ ਗਏ ਹਨ ਅਤੇ ਕਈ ਥਾਵਾਂ ’ਤੇ 100 ਕੇ.ਵੀ.ਏ. ਦੇ ਪੁਰਾਣੇ ਟਰਾਂਸਫਾਰਮਰਾਂ ਦੀ ਸਮਰੱਥਾ ਵਧਾ ਕੇ 200 ਕੇ.ਵੀ.ਏ. ਕੀਤੀ ਗਈ ਹੈ। ਭਗਤ ਸਿੰਘ ਕਲੋਨੀ, ਟਾਵਰ ਵਾਲੀ ਭਗਤ ਸਿੰਘ ਕਲੋਨੀ, ਮਾਡਲ ਟਾਊਨ ਰੋਡ ਨੇੜੇ ਸਰਕਾਰੀ ਸਕੂਲ, ਮਾਰਕਿਟ ਕਮੇਟੀ ਦਫ਼ਤਰ ਨੇੜੇ ਪਾਣੀ ਵਾਲੀ ਟੈਂਕੀ, ਪਾਲ ਸਿੰਘ ਮੁੰਡੀ ਵਾਲਾ ਅਨੰਦ ਨਗਰ ਅਤੇ ਏ.ਐੱਸ. ਕਾਲਜ ਦੇ ਸਾਹਮਣੇ ਵਾਲੀ ਕਲੋਨੀ ਵਿੱਚ ਟਰਾਂਸਫਾਰਮਰਾਂ ਦੀ ਸਮਰੱਥਾ ਵਧਾਈ ਗਈ ਹੈ।

ਇਸ ਤੋਂ ਇਲਾਵਾ ਜੀ.ਟੀ.ਬੀ. ਨਗਰ, ਗੁਰੂ ਨਾਨਕ ਨਗਰ ਅਤੇ ਦੇਵੀ ਦਿਵਾਲਾ ਮੰਦਿਰ, ਨੇੜੇ ਉੱਚਾ ਵਿਹੜਾ, ਖੰਨਾ ਵਿਖੇ ਨਵੇਂ 200 ਕੇ.ਵੀ.ਏ. ਟਰਾਂਸਫਾਰਮਰ ਸਥਾਪਿਤ ਕੀਤੇ ਗਏ ਹਨ। ਖੰਨਾ ਸ਼ਹਿਰ ਨਾਲ ਲੱਗਦੇ ਪਿੰਡਾਂ ਵਿੱਚ ਵੀ 11 ਨਵੇਂ 100 ਕੇ.ਵੀ.ਏ. ਟਰਾਂਸਫਾਰਮਰ ਲਗਾਏ ਗਏ ਹਨ। ਇਨ੍ਹਾਂ ਵਿੱਚ ਇਕੋਲਾਹਾ ਵਿੱਚ 2, ਇਕੋਲਾਹੀ ਵਿੱਚ 2, ਰਸੂਲੜਾ ਵਿੱਚ 1, ਰਤਨਹੇੜੀ ਵਿੱਚ 2, ਮਾਜਰਾ ਵਿੱਚ 1, ਭੁਮੱਦੀ ਵਿੱਚ 1 ਅਤੇ ਨਰਾਇਣਗੜ੍ਹ ਵਿੱਚ 1, ਨਸਰਾਲੀ ਵਿੱਚ 1, ਟਰਾਂਸਫਾਰਮਰ ਸ਼ਾਮਲ ਹੈ। ਇਨ੍ਹਾਂ ਟਰਾਂਸਫਾਰਮਰਾਂ ਦੀ ਕੁੱਲ ਲਾਗਤ ਤਕਰੀਬਨ 87.08 ਲੱਖ ਰੁਪਏ ਹੈ।

ਸ੍ਰੀ ਸੌਂਦ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਨਿਰਵਿਘਨ ਅਤੇ ਮਿਆਰੀ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਲਗਾਤਾਰ ਬਿਜਲੀ ਢਾਂਚੇ ਨੂੰ ਅਪਗ੍ਰੇਡ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਖੰਨਾ ਸ਼ਹਿਰ ਵਿੱਚ 30 ਤੋਂ 35 ਨਵੇਂ 200 ਕੇ.ਵੀ.ਏ. ਟਰਾਂਸਫਾਰਮਰ ਸਥਾਪਿਤ ਕੀਤੇ ਜਾਣਗੇ। ਇਸੇ ਤਰ੍ਹਾਂ ਖੰਨਾ ਮੰਡਲ ਅਧੀਨ ਆਉਂਦੇ ਪਿੰਡਾਂ ਵਿੱਚ ਕੁੱਲ 125 ਨਵੇਂ ਟਰਾਂਸਫਾਰਮਰ ਲਗਾਉਣ ਦੀ ਯੋਜਨਾ ਹੈ, ਜਿਸ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਉਪਰਾਲਿਆਂ ਨਾਲ ਖੰਨਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਸਨੀਕਾਂ ਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਮਜ਼ਬੂਤ ਅਤੇ ਬਿਹਤਰ ਬਿਜਲੀ ਸਪਲਾਈ ਮਿਲੇਗੀ।

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ