ਭਾਰਤ ਦੀ ਮਰਦਮਸ਼ੁਮਾਰੀ - 2027 ਤਹਿਤ ਪਿੰਡ ਡਾਇਰੈਕਟਰੀ ਦੀ ਤਿਆਰੀ ਸਬੰਧੀ ਪਟਵਾਰੀਆਂ ਨੂੰ ਦਿੱਤੀ ਗਈ ਵਿਸ਼ੇਸ਼ ਟ੍ਰੇਨਿੰਗ

ਭਾਰਤ ਦੀ ਮਰਦਮਸ਼ੁਮਾਰੀ-2027 ਤਹਿਤ ਪਿੰਡ ਡਾਇਰੈਕਟਰੀ ਦੀ ਤਿਆਰੀ ਸਬੰਧੀ ਪਟਵਾਰੀਆਂ ਨੂੰ ਦਿੱਤੀ ਗਈ ਵਿਸ਼ੇਸ਼ ਟ੍ਰੇਨਿੰਗ
ਲੁਧਿਆਣਾ, 30 ਜੁਲਾਈ (ਮਨਜੀਤ ਸਿੰਘ ਰੋਮਾਣਾ) ਭਾਰਤ ਦੀ ਮਰਦਮਸ਼ੁਮਾਰੀ-2027 ਦੀ ਅਗਲੇਰੀ ਕਾਰਵਾਈ ਨੂੰ ਸੁਚਾਰੂ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਅੱਜ ਬਚਤ ਭਵਨ ਲੁਧਿਆਣਾ ਵਿਖੇ ਇੱਕ ਅਹਿਮ ਟ੍ਰੇਨਿੰਗ ਸੈਸ਼ਨ ਦਾ ਆਯੋਜਨ ਕੀਤਾ ਗਿਆ। ਇਸ ਟ੍ਰੇਨਿੰਗ ਵਿੱਚ ਹਲਕਾ ਲੁਧਿਆਣਾ ਪੂਰਬੀ ਅਤੇ ਤਹਿਸੀਲ ਨਾਲ ਸਬੰਧਤ ਸਮੂਹ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ ਅਤੇ ਮਰਦਮਸ਼ੁਮਾਰੀ ਸਬੰਧੀ ਅਗਲੇਰੀ ਕਾਰਵਾਈ ਬਾਰੇ ਵਿਸਥਾਰਪੂਰਵਕ ਟ੍ਰੇਨਿੰਗ ਪ੍ਰਾਪਤ ਕੀਤੀ ਗਈ।

ਇਸ ਟ੍ਰੇਨਿੰਗ ਦੀ ਅਗਵਾਈ ਮਾਨਯੋਗ ਸ਼੍ਰੀਮਤੀ ਜਸਲੀਨ ਕੌਰ ਭੁੱਲਰ, ਉਪ ਮੰਡਲ ਮੈਜਿਸਟ੍ਰੇਟ (ਪੂਰਬੀ), ਲੁਧਿਆਣਾ ਅਤੇ ਨਾਇਬ ਤਹਿਸੀਲਦਾਰ ਸ਼੍ਰੀ ਅੰਕੁਸ਼ ਕੁਮਾਰ ਵਲੋਂ ਕੀਤੀ ਗਈ। ਇਸ ਮੌਕੇ ਉਨ੍ਹਾਂ ਵੱਲੋਂ ਮਰਦਮਸ਼ੁਮਾਰੀ ਦੇ ਕੰਮ ਨੂੰ ਸਮੇਂ ਸਿਰ, ਪਾਰਦਰਸ਼ੀ ਅਤੇ ਸੁਚੱਜੇ ਢੰਗ ਨਾਲ ਮੁਕੰਮਲ ਕਰਨ ਲਈ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ।

ਟ੍ਰੇਨਿੰਗ ਦੌਰਾਨ ਤਹਿਸੀਲ ਦੇ ਸਮੂਹ ਪਟਵਾਰੀਆਂ ਨੂੰ ਭਾਰਤ ਦੀ ਮਰਦਮਸ਼ੁਮਾਰੀ-2027 ਅਧੀਨ ਪਿੰਡ ਡਾਇਰੈਕਟਰੀ ਤਿਆਰ ਕਰਨ ਸਬੰਧੀ ਵਿਸਥਾਰਪੂਰਵਕ ਟ੍ਰੇਨਿੰਗ ਦਿੱਤੀ ਗਈ। ਇਸ ਮੌਕੇ ਜ਼ਿਲ੍ਹਾ ਮਰਦਮਸ਼ੁਮਾਰੀ ਹੈਂਡਬੁੱਕ ਵਿੱਚ ਦਰਜ ਪਿੰਡ ਡਾਇਰੈਕਟਰੀ ਸਬੰਧੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਿੰਡਾਂ ਨਾਲ ਸਬੰਧਤ ਵੱਖ-ਵੱਖ ਜਾਣਕਾਰੀਆਂ ਇਕੱਤਰ ਕਰਨ, ਉਨ੍ਹਾਂ ਦੀ ਤਸਦੀਕ ਕਰਨ ਅਤੇ ਨਿਰਧਾਰਤ ਪ੍ਰੋਫਾਰਮੇ ਵਿੱਚ ਸਹੀ ਢੰਗ ਨਾਲ ਦਰਜ ਕਰਨ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ ਗਈ।

ਇਹ ਵਿਸ਼ੇਸ਼ ਟ੍ਰੇਨਿੰਗ ਅੰਕੜਾ ਅਫ਼ਸਰ ਗ੍ਰੇਡ-1, ਸ਼੍ਰੀ ਅੰਕੁਸ਼ ਸ਼ਰਮਾ ਜੀ ਵੱਲੋਂ ਦਿੱਤੀ ਗਈ, ਜਦਕਿ ਟ੍ਰੇਨਿੰਗ ਦੌਰਾਨ ਉਨ੍ਹਾਂ ਦਾ ਸਹਿਯੋਗ ਅੰਕੜਾ ਅਫ਼ਸਰ ਗ੍ਰੇਡ-2, ਸ਼੍ਰੀ ਆਲੋਕ ਕੁਮਾਰ ਜੀ ਵੱਲੋਂ ਕੀਤਾ ਗਿਆ। ਦੋਵਾਂ ਅਧਿਕਾਰੀਆਂ ਵੱਲੋਂ ਪਿੰਡ ਡਾਇਰੈਕਟਰੀ ਦੀ ਤਿਆਰੀ ਨਾਲ ਸਬੰਧਤ ਵੱਖ-ਵੱਖ ਪਹਿਲੂਆਂ, ਡਾਟਾ ਇਕੱਤਰ ਕਰਨ ਦੀ ਪ੍ਰਕਿਰਿਆ ਅਤੇ ਨਿਰਧਾਰਤ ਪ੍ਰੋਫਾਰਮੇ ਵਿੱਚ ਸਹੀ ਢੰਗ ਨਾਲ ਜਾਣਕਾਰੀ ਦਰਜ ਕਰਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਅਤੇ ਜ਼ਰੂਰੀ ਦਿਸ਼ਾ-ਨਿਰਦੇਸ਼ ਪ੍ਰਦਾਨ ਕੀਤੇ ਗਏ।

ਟ੍ਰੇਨਿੰਗ ਦੌਰਾਨ ਪਿੰਡ ਡਾਇਰੈਕਟਰੀ ਤਿਆਰ ਕਰਨ ਲਈ ਨਿਰਧਾਰਤ ਵੱਖ-ਵੱਖ ਵਿਸ਼ਿਆਂ, ਜਿਨ੍ਹਾਂ ਵਿੱਚ ਆਮ ਹਦਾਇਤਾਂ, ਪਿੰਡ ਦੀ ਆਬਾਦੀ ਅਤੇ ਬੁਨਿਆਦੀ ਸਹੂਲਤਾਂ, ਪਾਣੀ, ਸਫਾਈ ਅਤੇ ਸਵੱਛਤਾ ਸਬੰਧੀ ਸਹੂਲਤਾਂ, ਸਿਹਤ ਸਹੂਲਤਾਂ, ਸਿੱਖਿਆ ਸਹੂਲਤਾਂ, ਬਿਜਲੀ ਅਤੇ ਹੋਰ ਸਹੂਲਤਾਂ, ਡਿਜੀਟਲ ਅਤੇ ਸੰਚਾਰ ਸਹੂਲਤਾਂ, ਜ਼ਮੀਨ ਦੀ ਵਰਤੋਂ ਅਤੇ ਹੋਰ ਸੰਬੰਧਿਤ ਜਾਣਕਾਰੀ ਸ਼ਾਮਲ ਹੈ, ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।

ਇਸ ਤੋਂ ਇਲਾਵਾ DCHB (District Census Handbook) ਨਾਲ ਸਬੰਧਤ ਮੈਪਿੰਗ ਅਤੇ ਡਾਟਾ ਐਂਟਰੀ/ਪ੍ਰੋਫਾਰਮੇ ਦੀ ਪ੍ਰਕਿਰਿਆ ਬਾਰੇ ਵੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜਾਣੂ ਕਰਵਾਇਆ ਗਿਆ, ਤਾਂ ਜੋ ਪਿੰਡ ਡਾਇਰੈਕਟਰੀ ਨਾਲ ਸਬੰਧਤ ਡਾਟਾ ਸਹੀ, ਭਰੋਸੇਯੋਗ ਅਤੇ ਨਿਰਧਾਰਤ ਮਾਪਦੰਡਾਂ ਅਨੁਸਾਰ ਤਿਆਰ ਕੀਤਾ ਜਾ ਸਕੇ।

ਇਸ ਟ੍ਰੇਨਿੰਗ ਦਾ ਸੰਚਾਲਣ ਸ਼੍ਰੀ ਰਮਨਦੀਪ ਭਾਟੀਆ ਜੀ ਵੱਲੋਂ ਕੀਤਾ ਗਿਆ। ਇਸ ਟ੍ਰੇਨਿੰਗ ਦੀ ਮੁਕੰਮਲ ਤਿਆਰੀ ਅਤੇ ਪ੍ਰਬੰਧ ਸੈਂਸਸ ਇੰਚਾਰਜ ਸ਼੍ਰੀ ਹਰਜੀਤ ਸਿੰਘ ਜੀ ਵੱਲੋਂ ਕੀਤੇ ਗਏ। ਉਨ੍ਹਾਂ ਵੱਲੋਂ ਟ੍ਰੇਨਿੰਗ ਦੇ ਸੁਚੱਜੇ ਪ੍ਰਬੰਧਾਂ ਅਤੇ ਸਮੂਹ ਭਾਗੀਦਾਰਾਂ ਦੀ ਸਹੂਲਤ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਗਏ।

ਇਸ ਮੌਕੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਪਿੰਡ ਡਾਇਰੈਕਟਰੀ ਲਈ ਲੋੜੀਂਦੀ ਜਾਣਕਾਰੀ ਨੂੰ ਪੂਰੀ ਸਾਵਧਾਨੀ, ਤਨਦੇਹੀ ਅਤੇ ਜ਼ਿੰਮੇਵਾਰੀ ਨਾਲ ਇਕੱਤਰ ਕਰਕੇ ਨਿਰਧਾਰਤ ਸਮੇਂ ਅੰਦਰ ਮੁਕੰਮਲ ਕਰਨ, ਤਾਂ ਜੋ ਭਾਰਤ ਦੀ ਮਰਦਮਸ਼ੁਮਾਰੀ-2027 ਦੀ ਕਾਰਵਾਈ ਨੂੰ ਸਫਲਤਾਪੂਰਵਕ, ਪਾਰਦਰਸ਼ੀ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ