ਵਿਧਾਇਕ ਗਰੇਵਾਲ ਵੱਲੋਂ ਬਹਾਦਰ ਕੇ ਰੋਡ ਵਿਖੇ 1 ਕਰੋੜ 55 ਲੱਖ ਦੇ ਵਿਕਾਸ ਕਾਰਜਾਂ ਦਾ ਉਦਘਾਟਨ
ਵਿਧਾਇਕ ਗਰੇਵਾਲ ਵੱਲੋਂ ਬਹਾਦਰ ਕੇ ਰੋਡ ਵਿਖੇ 1 ਕਰੋੜ 55 ਲੱਖ ਦੇ ਵਿਕਾਸ ਕਾਰਜਾਂ ਦਾ ਉਦਘਾਟਨ
- ਕਿਹਾ ! ਜਲਦ ਮੁਕੰਮਲ ਕੀਤੇ ਜਾਣਗੇ ਇਹ ਵਿਕਾਸ ਕਾਰਜ
- ਹਲਕਾ ਪੂਰਵੀ "ਚ" ਵਿਕਾਸ ਦੀ ਹਨੇਰੀ ਇਸੇ ਤਰ੍ਹਾਂ ਹੀ ਚਲਦੀ ਰਹੇਗੀ ਹਲਕੇ ਨੂੰ ਦਿਆਂਗੇ ਮਾਡਲ ਰੂਪ -ਗਰੇਵਾਲ
ਲੁਧਿਆਣਾ 29 ਜੁਲਾਈ (ਮਨਜੀਤ ਸਿੰਘ ਰੋਮਾਣਾ) ਵਿਧਾਨ ਸਭਾ ਹਲਕਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਅੱਜ ਹਲਕੇ ਦੇ ਬਹਾਦਰ ਕੇ ਰੋਡ ਅਤੇ ਆਜ਼ਾਦ ਨਗਰ ਵਿਖੇ ਕਰੀਬ 1 ਕਰੋੜ 53 ਲੱਖ ਦੇ ਸੜਕ ਨਿਰਮਾਣ ਕਾਰਜਾਂ ਦਾ ਉਦਘਾਟਨ ਕੀਤਾ ।
ਇਸ ਮੌਕੇ ਤੇ ਇਲਾਕਾ ਵਾਸੀਆਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਗਰੇਵਾਲ ਨੇ ਕਿਹਾ ਕਿ ਸੂਬੇ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਜਿਸ ਤਰ੍ਹਾਂ ਸੂਬੇ ਭਰ ਚ ਰਿਕਾਰਡ ਤੋੜ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਉਸੇ ਹੀ ਲੜੀ ਤਹਿਤ ਹਲਕਾ ਪੂਰਵੀ ਅੰਦਰ ਵਿਕਾਸ ਦੀ ਹਨੇਰੀ ਚੱਲ ਰਹੀ ਹੈ , ਅੱਜ ਹਲਕੇ ਚ ਸਟਰੀਟ ਲਾਈਟਾਂ, ਸੜਕਾਂ, ਗਲੀਆਂ, ਬਿਜਲੀ ਦੇ ਨਵੇਂ ਪ੍ਰੋਜੈਕਟ, ਸੀਵਰੇਜ ਸਿਸਟਮ ਤੋਂ ਇਲਾਵਾ ਆਮ ਆਦਮੀ ਕਲੀਨਿੰਗ ਖੋਲੇ ਗਏ ਹਨ ਜਿਸ ਦਾ ਲੋਕਾਂ ਨੂੰ ਬਹੁਤ ਵੱਡਾ ਲਾਭ ਮਿਲ ਰਿਹਾ ਹੈ । ਉਹਨਾਂ ਕਿਹਾ ਕਿ ਹਲਕਾ ਪੂਰਵੀ ਅੰਦਰ ਜਿਆਦਾਤਰ ਵਿਕਾਸ ਕਾਰਜ ਮੁਕੰਮਲ ਕਰਵਾਏ ਜਾ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ਚ ਵਿਕਾਸ ਪੱਖੋਂ ਹਲਕਾ ਪੂਰਵੀ ਅੰਦਰ ਕਿਸੇ ਤਰ੍ਹਾਂ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਵਿਧਾਇਕ ਗਰੇਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਇਹ ਪਹਿਲੀ ਸਰਕਾਰ ਹੈ ਜਿਸ ਨੇ ਵਿਧਾਨ ਸਭਾ ਚੋਣਾਂ ਦੌਰਾਨ ਸੂਬਾ ਵਾਸੀਆਂ ਨਾਲ ਜੋ ਵੀ ਗਰੰਟੀਆਂ ਦਾ ਵਾਅਦਾ ਕੀਤਾ ਉਸ ਨੂੰ ਪੂਰਾ ਕਰਕੇ ਇਕ ਇਤਿਹਾਸ ਰਚਿਆ ਹੈ । ਉਹ ਨਾ ਇਲਾਕਾ ਵਾਸੀਆਂ ਨੂੰ ਕਿਹਾ ਕਿ ਤੁਸੀਂ ਆਪਣਾ ਭਰੋਸਾ ਇਸੇ ਤਰਹਾਂ ਕਾਇਮ ਰੱਖਣਾ ਹੈ ਅਸੀਂ ਤੁਹਾਡੇ ਨਾਲ ਕੀਤੇ ਹਰ ਵਾਅਦੇ ਨੂੰ ਸੇਵਾ ਸਮਝ ਕੇ ਨਿਭਾਉਂਦੇ ਰਹਾਂਗੇ । ਇਸ ਮੌਕੇ ਸੁਰਿੰਦਰ ਸਿੰਘ ਮਦਾਨ ਗੁਰਦੀਪ ਸਿੰਘ ਲੱਕੀ , ਰਾਜ ਗਰੇਵਾਲ ਪੂਰਨ ਚੰਦ ਕੈਥ, ਬਲਜੀਤ ਘੁੰਮਨ , ਮੋਹਿਤ ਸ਼ਰਮਾ ਅਜੀਤ ਸਿੰਘ ਜਰਨੈਲ ਸਿੰਘ ਰਾਜੂ ਬਾਬਾ ਫੁੱਲ ਚੰਦ ਹਰਪ੍ਰੀਤ ਸਿੰਘ ,ਵਿੱਕੀ ਸ਼ਰਮਾ ਰੋਮੀ ਵਰਮਾ, ਤੁਲਸੀ ਰਾਮ ,ਡਾ: ਅਨਿਲ ,ਨਰਿੰਦਰ ਸਿੰਘ, ਹਾਕਮ ਸਿੰਘ ਤੇ ਵੱਡੀ ਗਿਣਤੀ ਚ ਪਾਰਟੀ ਵਰਕਰ ਅਤੇ ਆਗੂਆਂ ਤੋਂ ਇਲਾਵਾ ਇਲਾਕਾ ਵਾਸੀ ਵੀ ਹਾਜ਼ਰ ਸਨ।
टिप्पणियाँ
एक टिप्पणी भेजें