ਪੱਤਰਕਾਰ ਨੂੰ ਫੋਨ ਰਾਹੀਂ ਧਮਕੀ ਦੇਣ ਅਤੇ ਗਾਲੀਂ ਗਲੌਚ ਕਰਨ ਸਬੰਧੀ ਪੱਤਰਕਾਰ ਨੇ ਮੁੱਖ ਮੰਤਰੀ, ਹੋਰ ਅਫ਼ਸਰਾਂ ਅਤੇ ਥਾਣਾ ਇੰਚਾਰਜ ਸਾਹਨੇਵਾਲ ਨੂੰ ਭੇਜੀ ਸ਼ਿਕਾਇਤ

ਪੱਤਰਕਾਰ ਨੂੰ ਫੋਨ ਰਾਹੀਂ ਧਮਕੀ ਦੇਣ ਅਤੇ ਗਾਲੀਂ ਗਲੌਚ ਕਰਨ ਸਬੰਧੀ ਪੱਤਰਕਾਰ ਨੇ ਮੁੱਖ ਮੰਤਰੀ, ਹੋਰ ਅਫ਼ਸਰਾਂ ਅਤੇ ਥਾਣਾ ਇੰਚਾਰਜ ਸਾਹਨੇਵਾਲ ਨੂੰ ਭੇਜੀ ਸ਼ਿਕਾਇਤ
ਧਮਕੀ ਦੇਣ ਵਾਲੇ ਖ਼ਿਲਾਫ਼ ਜਲਦੀ ਐਕਸ਼ਨ ਲੈਣ ਦੀ ਕੀਤੀ ਬੇਨਤੀ

ਲੁਧਿਆਣਾ (ਮਨਜੀਤ ਸਿੰਘ) ਸੱਤਿਆਗ੍ਰਹਿ ਅਖ਼ਬਾਰ ਦੇ ਸਬ ਐਡੀਟਰ ਸੋਮਨਾਥ ਭੱਟੀ ਨੇ ਸਾਹਨੇਵਾਲ, ਲੁਧਿਆਣਾ ਦੇ ਥਾਣਾ ਇੰਚਾਰਜ ਅਤੇ ਮੁੱਖ ਮੰਤਰੀ ਕੋਲ ਲਿਖਤੀ ਸ਼ਿਕਾਇਤ ਭੇਜੀ ਹੈ ਵਧੇਰੇ ਜਾਣਕਾਰੀ ਦਿੰਦਿਆਂ ਸੋਮਨਾਥ ਭੱਟੀ ਨੇ ਦੱਸਿਆ ਕਿ ਅਮਰੀਕ ਸੇਖੋਂ ਪਿੰਡ ਨੱਤ ਵਿਖੇ ਰਹਿੰਦਾ ਹੈ, ਜ਼ੋ ਕਿ ਕਾਫੀ ਟਿੱਪਰਾਂ ਦਾ ਮਾਲਕ ਹੈ ਅਤੇ ਟਿੱਪਰ ਮਿੱਟੀ ਢੋਣ ਦਾ ਕੰਮ ਕਰਦੇ ਹਨ। ਜੋ ਕਿ ਪਿਛਲੇ ਦਿਨੀਂ 20/05/2026 ਅਤੇ 21/05/2026 ਨੂੰ ਪਿੰਡ ਹਰਨਾਮਪੁਰਾ ਵਿਖੇ 9 ਫੁੱਟ ਚੌੜੀ ਸੜਕ ਤੇ ਚੱਲ ਰਹੇ ਸਨ। ਜਿਨ੍ਹਾਂ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਬਾਡੀ ਤੋਂ ਉੱਪਰ ਤੱਕ ਮਿੱਟੀ ਪਾਈ ਗਈ ਸੀ ਅਤੇ ਮਿੱਟੀ ਉਪਰ ਕੋਈ ਤਰਪਾਲ ਵਗੈਰਾ ਨਹੀਂ ਪਾਈ ਗਈ ਸੀ। ਇਹ ਰੋਡ ਹਰਨਾਮਪੁਰਾ ਤੋਂ ਜਸਪਾਲ ਬਾਂਗਰ ਨੂੰ ਜਾਂਦੀ ਹੈ। ਇਸ ਰੋਡ ਲਾਗੇ ਕਈ ਸਕੂਲਾਂ ਦੇ ਵਿਦਿਆਰਥੀਆਂ ਦਾ ਆਉਣਾ ਜਾਣਾ ਹੈ ਧਮਕੀ ਸਬੰਧੀ ਸੂਚਨਾ ਪ੍ਰਸ਼ਾਸਨ ਅਧਿਕਾਰੀਆਂ ਨੂੰ ਦਿੱਤੀ ਗਈ। ਉਨ੍ਹਾਂ ਅੱਗੇ ਕਿਹਾ ਕਿ 23/05/2026 ਨੂੰ ਮੋਬਾਇਲ ਨੰਬਰ 9814264490 ਤੇ ਰਾਤ ਕਰੀਬ 7.47 ਵਜੇ ਅਮਰੀਕ ਸਿੰਘ ਨੇ ਉਸ ਨੂੰ ਫੋਨ ਕੀਤਾ ਕਿ ਤੂੰ ਸਾਡੀ ਖ਼ਬਰ ਲਗਾਈ ਹੈ। ਤੂੰ ਖਬਰ ਲਗਾਉਣ ਵਾਲਾ ਕੌਣ ਹੁੰਦਾ ਏਂ ਦੀ ਧਮਕੀ ਦਿੱਤੀ ਗਈ ਤੇ ਕਿਹਾ ਕਿ ਤੂੰ ਨਗਰੀ ਵਿਖੇ ਸਮਾਧ ਆਈਂ ਤੈਨੂੰ ਦਸਦੇ ਹਾਂ। ਇਸ ਤੋਂ ਇਲਾਵਾ ਅਮਰੀਕ ਸਿੰਘ ਵੱਲੋਂ ਪੱਤਰਕਾਰ ਸੋਮਨਾਥ ਭੱਟੀ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ। ਇਸ ਸਬੰਧੀ ਜਾਣਕਾਰੀ 112 ਨੰਬਰ ਅਤੇ ਥਾਣਾ ਸਾਹਨੇਵਾਲ ਵਿਖੇ ਵੀ ਦਿੱਤੀ ਗਈ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਕਿ  ਹਰ ਰੋਜ਼ ਇਸ ਦੇ ਘਰ ਮੂਹਰੇ ਦੀ ਲੰਘਣਾ ਹੁੰਦਾ ਹੈ । ਰਾਸਤੇ ਵਿੱਚ ਵੀ ਇਹ ਆਉਂਦੇ ਜਾਂਦੇ ਸਾਡਾ ਜਾਨ ਮਾਲ ਦਾ ਨੁਕਸਾਨ ਕਰ ਸਕਦੇ ਹਨ। ਕਿਰਪਾ ਕਰਕੇ ਅਮਰੀਕ ਸਿੰਘ ਉਪਰ ਧਮਕੀ ਦੇਣ, ਮਾਨਸਿਕ ਤੌਰ ਤੇ ਹਰਾਸਮੈਂਟ ਕਰਨ ਅਤੇ ਇੱਕ ਜਿੰਮੇਵਾਰ ਵਿਅਕਤੀ ਦੇ ਕੰਮ ਵਿਚ ਵਿਘਨ ਪਾਉਣ ਸਬੰਧੀ ਸਖ਼ਤ ਕਾਰਵਾਈ ਕੀਤੀ ਜਾਵੇ ਜੀ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਸਾਡੀ ਜਾਨ ਮਾਲ ਦਾ ਕੋਈ ਨੁਕਸਾਨ ਹੁੰਦਾ ਹੈ ਇਸ ਦਾ ਸਿਧੇ ਤੌਰ ਤੇ ਜੁਮੇਵਾਰ ਅਮਰੀਕ ਸਿੰਘ ਨੱਤ ਹੋਵੇਗਾ। ਇਸ ਸਬੰਧੀ ਪੱਤਰਕਾਰ ਵੱਲੋਂ ਹੋਰ ਸਬੰਧਤ ਅਫ਼ਸਰਾਂ ਅਤੇ ਮੁੱਖ ਮੰਤਰੀ ਦੇ ਨਾਮ ਵੀ ਇਸ ਦੀ ਲਿਖਤੀ ਸ਼ਿਕਾਇਤ ਭੇਜੀ ਗਈ ਹੈ। ਸਬੰਧਤ ਥਾਣਾ ਅਤੇ ਮੁੱਖ ਮੰਤਰੀ ਤੇ ਹੋਰ ਅਫ਼ਸਰਾਂ ਨੂੰ ਇਸ ਸਬੰਧੀ ਜਲਦੀ ਤੋਂ ਜਲਦੀ ਐਕਸ਼ਨ ਲੈਣ  ਅਤੇ ਇਨਸਾਫ਼ ਦੇਣ ਦੀ ਬੇਨਤੀ ਕੀਤੀ ਹੈ।

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ