ਕੌਂਸਲਰ ਨਿਧੀ ਗੁਪਤਾ ਦੀਆਂ ਕੋਸ਼ਿਸ਼ਾਂ ਸਦਕਾ, ਵਿਧਾਇਕ ਦਲਜੀਤ ਭੋਲਾ ਗਰੇਵਾਲ ਨੇ ਕਰਵਾਈ ਸੈਕਟਰ-32 ਏ ਵਿੱਚ ਮੇਨ ਸੀਵਰ ਲਾਈਨ ਦੀ ਡੀਸੈਲਟਿੰਗ ਦੀ ਸ਼ੁਰੂਆਤ

ਕੌਂਸਲਰ ਨਿਧੀ ਗੁਪਤਾ ਦੀਆਂ ਕੋਸ਼ਿਸ਼ਾਂ ਸਦਕਾ, ਵਿਧਾਇਕ ਦਲਜੀਤ ਭੋਲਾ ਗਰੇਵਾਲ ਨੇ ਕਰਵਾਈ ਸੈਕਟਰ-32 ਏ ਵਿੱਚ ਮੇਨ ਸੀਵਰ ਲਾਈਨ ਦੀ ਡੀਸੈਲਟਿੰਗ ਦੀ ਸ਼ੁਰੂਆਤ 
ਇਲਾਕੇ ਵਿੱਚ ਆਉਂਦੇ ਦਿਨਾਂ ਦੌਰਾਨ ਹੋਰ ਵੀ ਵਿਕਾਸ ਕਾਰਜ ਹੋਣਗੇ ਸ਼ੁਰੂ: ਕੌਂਸਲਰ ਨਿਧੀ ਗੁਪਤਾ

ਲੁਧਿਆਣਾ, 16 ਜੂਨ (ਮਨਜੀਤ ਸਿੰਘ ਰੋਮਾਣਾ) ਵਾਰਡ ਨੰਬਰ 19 ਤੋਂ ਕੌਂਸਲਰ ਅਤੇ ਆਮ ਆਦਮੀ ਪਾਰਟੀ ਜਿਲਾ ਲੁਧਿਆਣਾ ਦੀ ਸਕੱਤਰ ਨਿਧੀ ਗੁਪਤਾ ਦੀ ਕੋਸ਼ਿਸ਼ਾਂ ਸਦਕਾ ਕਰੀਬ 91 ਲੱਖ ਰੁਪਏ ਦੀ ਲਾਗਤ ਨਾਲ ਸੈਕਟਰ-32 ਏ ਵਿੱਚ ਮੇਨ ਸੀਵਰ ਲਾਈਨ ਦੀ ਡਿਸੈਲਟਿੰਗ ਦੇ ਕੰਮ ਦੀ ਸ਼ੁਰੂਆਤ ਅੱਜ ਹਲਕਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਵੱਲੋਂ ਕਰਵਾਈ ਗਈ। 

ਇਸ ਮੌਕੇ ਸੰਬੋਧਨ ਕਰਦਿਆਂ, ਵਿਧਾਇਕ ਗਰੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਤੇ ਸਰਬਪੱਖੀ ਵਿਕਾਸ ਲਈ ਤਤਪਰ ਹੈ। ਇਸਦੇ ਤਹਿਤ ਪੂਰਬੀ ਵਿਧਾਨ ਸਭਾ ਹਲਕੇ ਵਿੱਚ ਜੰਗੀ ਪੱਧਰ ਤੇ ਵਿਕਾਸ ਕਾਰਜ ਚੱਲ ਰਹੇ ਹਨ ਅਤੇ ਇਹ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ।

ਇਲਾਕਾ ਕੌਂਸਲਰ ਨਿਧੀ ਗੁਪਤਾ ਨੇ ਕਿਹਾ ਕਿ ਬਰਸਾਤਾਂ ਦੇ ਦਿਨਾਂ ਵਿੱਚ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ, ਇਸ ਵਾਸਤੇ ਮੇਨ ਸੀਵਰ ਲਾਈਨ ਦੀ ਡੀਸੈਲਟਿੰਗ ਦਾ ਕੰਮ ਸੈਕਟਰ-32 ਏ ਵਿੱਚ ਅੱਜ ਸ਼ੁਰੂ ਕਰਵਾਇਆ ਗਿਆ। ਉਹਨਾਂ ਨੇ ਵਿਧਾਇਕ ਗਰੇਵਾਲ ਅਤੇ ਸਮੂਹ ਪਾਰਟੀ ਅਗਵਾਈ ਦਾ ਇਲਾਕੇ ਦੇ ਵਿਕਾਸ ਲਈ ਅਹਿਮ ਯੋਗਦਾਨ ਦੇਣ ਵਾਸਤੇ ਧੰਨਵਾਦ ਪ੍ਰਗਟਾਇਆ। ਗੁਪਤਾ ਨੇ ਕਿਹਾ ਕਿ ਆਉਂਦਾ ਦਿਨਾਂ ਦੌਰਾਨ ਹੋਰ ਵੀ ਕਈ ਵਿਕਾਸ ਪ੍ਰੋਜੈਕਟ ਇਲਾਕੇ ਵਿੱਚ ਸ਼ੁਰੂ ਹੋ ਰਹੇ ਹਨ। 

ਇਸ ਮੌਕੇ ਹੋਰਨਾਂ ਤੋਂ ਇਲਾਵਾ, ਪਰਮਿੰਦਰ ਗਿੰਦਰਾ, ਮਹਿੰਦਰ ਸ਼ਰਮਾ, ਹਰਜੀਤ ਸਿੰਘ, ਸੁਖਮਨੀ ਪ੍ਰੋਪਰਟੀ ਡੀਲਰ, ਵਿਮਲ ਨਾਰੰਗ, ਮਹਾਵੀਰ, ਲਖਵਿੰਦਰ ਲੱਖਾ, ਅਮਿਤ ਗੁਪਤਾ, ਐਡਵੋਕੇਟ ਹੈਪੀ, ਵਾਰਡ ਪ੍ਰਧਾਨ ਅਨੁਕੁਰ ਗੁਲਾਟੀ, ਪ੍ਰਧਾਨ ਲਵਲੀ ਮਨੋਚਾ ਵੀ ਮੌਜੂਦ ਰਹੇ।

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ