ਡੀਸੀਐਮ ਯੈਸ ਸਕੂਲ ਵਿੱਚ ਵੰਡਰਫੁਲ ਆਉਟਸਟੈਂਡਿੰਗ ਵੁਮੈਨ ਐਵਾਰਡਜ਼ ਦਾ ਚੌਥਾ ਸੰਸਕਰਣ ਆਯੋਜਿਤ
ਡੀਸੀਐਮ ਯੈਸ ਸਕੂਲ ਵਿੱਚ ਵੰਡਰਫੁਲ ਆਉਟਸਟੈਂਡਿੰਗ ਵੁਮੈਨ ਐਵਾਰਡਜ਼ ਦਾ ਚੌਥਾ ਸੰਸਕਰਣ ਆਯੋਜਿਤ
ਲੁਧਿਆਣਾ 16 ਮਾਰਚ (ਮਨਜੀਤ ਸਿੰਘ ਰੋਮਾਣਾ) ਸਮਾਜ ਦੇ ਵੱਖ-ਵੱਖ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੀਆਂ ਮਹਿਲਾਵਾਂ ਨੂੰ ਸਨਮਾਨਿਤ ਕਰਨ ਦੇ ਉਦੇਸ਼ ਨਾਲ ਵੰਡਰਫੁਲ ਆਉਟਸਟੈਂਡਿੰਗ ਵੁਮੈਨ ਐਵਾਰਡਜ਼ ਦਾ ਚੌਥਾ ਸੰਸਕਰਣ ਡੀਸੀਐਮ ਯੈਸ ਸਕੂਲ ਵਿੱਚ ਆਯੋਜਿਤ ਕੀਤਾ ਗਿਆ।
ਇਸ ਪ੍ਰੋਗਰਾਮ ਦਾ ਆਯੋਜਨ ਦਾਸ ਫਾਊਂਡੇਸ਼ਨ ਵੱਲੋਂ ਕੀਤਾ ਗਿਆ, ਜਿਸ ਨੂੰ ਫੋਮੇਰਾਹ ਗ੍ਰੀਨਜ਼, ਫਿੱਕੀ ਫਲੋ ਲੁਧਿਆਣਾ ਅਤੇ ਸਟਾਰ ਮਾਮਜ਼ ਕਲੱਬ ਦੇ ਸਹਿਯੋਗ ਨਾਲ ਕਰਵਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੀ ਪ੍ਰਿੰਸੀਪਲ ਮੀਨੂ ਚੋਪੜਾ ਨੇ ਦੱਸਿਆ ਕਿ ਇਸ ਸਾਲ ਅਵਾਰਡਜ਼ ਦੀ ਥੀਮ “ਵੁਮਨ ਹੁ ਬਿਲਡ ਦ ਫਿਊਚਰ” ਰੱਖੀ ਗਈ ਹੈ। ਇਸ ਦਾ ਉਦੇਸ਼ ਉਹਨਾਂ ਪ੍ਰੇਰਣਾਦਾਇਕ ਮਹਿਲਾਵਾਂ ਨੂੰ ਸਨਮਾਨਿਤ ਕਰਨਾ ਹੈ ਜੋ ਆਪਣੀ ਅਗਵਾਈ ਅਤੇ ਨਵੀਨਤਾ ਰਾਹੀਂ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆ ਰਹੀਆਂ ਹਨ ਅਤੇ ਭਵਿੱਖ ਦੀ ਨਿਰਮਾਣ ਪ੍ਰਕਿਰਿਆ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਅਵਾਰਡਜ਼ ਲਈ 11 ਵੱਖ-ਵੱਖ ਸ਼੍ਰੇਣੀਆਂ ਵਿੱਚ 100 ਤੋਂ ਵੱਧ ਮਹਿਲਾਵਾਂ ਨੇ ਨਾਮਜ਼ਦਗੀਆਂ ਭੇਜੀਆਂ ਸਨ, ਜਿਨ੍ਹਾਂ ਵਿੱਚੋਂ 49 ਸ਼ਾਨਦਾਰ ਮਹਿਲਾਵਾਂ ਨੂੰ ਉਨ੍ਹਾਂ ਦੇ ਵਿਸ਼ੇਸ਼ ਕਾਰਜ ਅਤੇ ਸਮਾਜ ਵਿੱਚ ਯੋਗਦਾਨ ਲਈ ਸਨਮਾਨਿਤ ਕੀਤਾ
ਗਿਆ। ਇਨ੍ਹਾਂ ਸ਼੍ਰੇਣੀਆਂ ਵਿੱਚ ਉਦਯਮਤਾ ਅਤੇ ਸਟਾਰਟ-ਅਪ ਐਕਸੀਲੈਂਸ, ਕਲਾ, ਸਭਿਆਚਾਰ ਅਤੇ ਵਿਰਾਸਤ, ਪ੍ਰਸ਼ਾਸਨ,
ਮੀਡੀਆ ਅਤੇ ਗਵਰਨੈਂਸ, ਸਿੱਖਿਆ, ਮੈਨਟੋਰਸ਼ਿਪ ਅਤੇ ਲਾਈਫ ਕੋਚਿੰਗ ਸਮੇਤ ਵਿਸ਼ੇਸ਼ ਸਨਮਾਨ ਸ਼੍ਰੇਣੀਆਂ ਵੀ ਸ਼ਾਮਲ ਸਨ।
ਇਸ ਸਮਾਗਮ ਦੀ ਪ੍ਰਧਾਨਗੀ ਡੀਸੀਐਮ ਗਰੁੱਪ ਆਫ ਸਕੂਲਜ਼ ਦੇ ਸੀਈਓ ਡਾ. ਅਨਿਰੁੱਧ ਗੁਪਤਾ ਨੇ ਕੀਤੀ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਲੁਧਿਆਣਾ ਦੀ ਮੇਅਰ ਇੰਦਰਜੀਤ ਕੌਰ ਮੌਜੂਦ ਰਹੀ। ਵਿਸ਼ੇਸ਼ ਮਹਿਮਾਨਾਂ ਵਿੱਚ ਲੁਧਿਆਣਾ ਦੱਖਣ ਦੀ
ਵਿਧਾਇਕ ਰਾਜਿੰਦਰਪਾਲ ਕੌਰ ਛੀਨਾ, ਪੰਜਾਬ ਰਾਜ ਸਮਾਜ ਕਲਿਆਣ ਬੋਰਡ ਦੀ ਚੇਅਰਪਰਸਨ ਸਿੰਮੀ ਪਾਸ਼ਾਨ ਚੋਪੜਾ, ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੀ ਉਪ-ਚੇਅਰਪਰਸਨ ਗੁਨਜੀਤ ਰੁਚੀ ਬਾਵਾ, ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਮੈਂਬਰ
ਅਜਿੰਦਰਪਾਲ ਕੌਰ, ਮਹਿਲਾ ਮੋਰਚਾ ਪੰਜਾਬ ਦੀ ਵਾਈਸ ਪ੍ਰੈਜ਼ੀਡੈਂਟ ਰਾਸ਼ੀ ਅਗਰਵਾਲ, ਐਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨਜ਼ ਜੱਜ ਸ਼ਿਖਾ ਗੋਇਲ, ਐਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨਜ਼ ਜੱਜ ਮਨੀਲਾ ਚੁੱਘ, ਫਿੱਕੀ ਫਲੋ ਲੁਧਿਆਣਾ ਦੀ ਚੇਅਰਪਰਸਨ ਸ਼ਵੇਤਾ ਜਿੰਦਲ, ਫਿੱਕੀ ਫਲੋ ਦੀ ਪੂਰਵ ਚੇਅਰਪਰਸਨ ਰਾਧਿਕਾ ਗੁਪਤਾ, ਸ਼ਿੰਗੋਰਾ ਟੈਕਸਟਾਈਲਜ਼ ਦੀ ਚੇਅਰਪਰਸਨ ਮ੍ਰਿਦੁਲਾ ਜੈਨ, ਮਾਰਕਿਟ ਕਮੇਟੀ ਲੁਧਿਆਣਾ ਦੇ ਸਾਬਕਾ ਚੇਅਰਮੈਨ ਦਰਸ਼ਨ ਲਾਲ ਬਾਵੇਜਾ ਅਤੇ ਚੀਫ਼ ਮੈਡੀਕਲ ਅਫਸਰ ਡਾ. ਪੂਜਾ ਮਾਜੋਤਰਾ ਅਤੇ ਅਮੀਤਾ ਦਹੀਆ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਪ੍ਰੋਗਰਾਮ ਦਾ ਮੁੱਖ ਆਕਰਸ਼ਣ “ਪਾਵਰ, ਪਰਪਜ਼ ਐਂਡ ਪਾਸਿਬਿਲਿਟੀ ਪ੍ਰੇਰਣਾਦਾਇਕ ਮਹਿਲਾਵਾਂ ਨਾਲ ਸੰਵਾਦ” ਵਿਸ਼ੇ ‘ਤੇ
ਆਯੋਜਿਤ ਪੈਨਲ ਚਰਚਾ ਰਹੀ, ਜਿਸ ਵਿੱਚ ਮਹਿਲਾਵਾਂ ਨੇ ਨੇਤ੍ਰਿਤਵ, ਉਦੇਸ਼ ਅਤੇ ਅੱਜ ਦੇ ਸਮੇਂ ਵਿੱਚ ਮਹਿਲਾਵਾਂ ਲਈ ਉਪਲੱਬਧ
ਮੌਕਿਆਂ ਬਾਰੇ ਆਪਣੇ ਅਨੁਭਵ ਸਾਂਝੇ ਕੀਤੇ। ਇਸ ਤੋਂ ਇਲਾਵਾ ਡੀਸੀਐਮ ਸਕੂਲ ਦੇ ਸਟਾਫ ਅਤੇ ਮਾਤਾਵਾਂ ਵੱਲੋਂ ਪੇਸ਼ ਕੀਤਾ ਗਿਆ ਸੱਭਿਆਚਾਰਕ ਡਾਂਸ ਪ੍ਰੋਗਰਾਮ ਵੀ ਦਰਸ਼ਕਾਂ ਵੱਲੋਂ ਖੂਬ ਸਰਾਹਿਆ ਗਿਆ।
ਇਹ ਸਮਾਗਮ ਮਹਿਲਾਵਾਂ ਦੇ ਨੇਤ੍ਰਿਤਵ, ਸੰਘਰਸ਼ ਅਤੇ ਉੱਪਲਬਧੀਆਂ ਦਾ ਇੱਕ ਪ੍ਰੇਰਣਾਦਾਇਕ ਉਤਸਵ ਸਾਬਤ ਹੋਇਆ। ਵੰਡਰਫੁਲ ਆਉਟਸਟੈਂਡਿੰਗ ਵੁਮਨ ਅਵਾਰਡਜ਼ ਦਾ ਉਦੇਸ਼ ਸਮਾਜ ਵਿੱਚ ਸ਼ਾਨਦਾਰ ਕੰਮ ਕਰਨ ਵਾਲੀਆਂ ਮਹਿਲਾਵਾਂ ਨੂੰ ਸਨਮਾਨਿਤ ਕਰਨਾ ਅਤੇ ਹੋਰ ਮਹਿਲਾਵਾਂ ਨੂੰ ਵੀ ਅੱਗੇ ਵਧਣ ਲਈ ਪ੍ਰੇਰਿਤ ਕਰਨਾ ਹੈ।
टिप्पणियाँ
एक टिप्पणी भेजें