ਉੱਘੇ ਖੇਡ ਪ੍ਰਮੋਟਰ ਮਨਜੀਤ ਸਿੰਘ ਚਾਹਿਲ ਤੇ ਘਰ ਵਾਹਿਗੁਰੂ ਨੇ ਪੋਤਰੇ ਦੀ ਦਾਤ ਬਖਸ਼ੀ

ਉੱਘੇ ਖੇਡ ਪ੍ਰਮੋਟਰ ਮਨਜੀਤ ਸਿੰਘ ਚਾਹਿਲ ਤੇ ਘਰ ਵਾਹਿਗੁਰੂ ਨੇ ਪੋਤਰੇ ਦੀ ਦਾਤ ਬਖਸ਼ੀ 
ਵੱਖ ਵੱਖ ਆਗੂਆਂ ਵੱਲੋਂ ਚਾਹਿਲ ਪਰਿਵਾਰ ਨੂੰ ਵਧਾਈ

ਲੁਧਿਆਣਾ 13 ਮਈ (ਮਨਜੀਤ ਸਿੰਘ ਰੋਮਾਣਾ) ਅਮਰੀਕਾ ਵੱਸਦੇ ਉੱਘੇ ਖੇਡ ਪ੍ਰਮੋਟਰ ਗੀਤਕਾਰ ਮਨਜੀਤ ਸਿੰਘ ਚਾਹਿਲ ਸਿਆਟਲ ਦੇ ਘਰ ਵਾਹਿਗੁਰੂ ਨੇ ਪੋਤਰੇ ਦੀ ਦਾਤ ਬਖਸ਼ੀ ਹੈ। ਉਹਨਾਂ ਦੇ ਬੇਟੇ ਦਮਨਪ੍ਰੀਤ ਅਤੇ ਨੂੰਹ ਰਾਣੀ ਦੀ ਕੁੱਖੋਂ ਚੰਨ ਵਰਗੇ ਪੋਤਰੇ ਨੇ ਜਨਮ ਲਿਆ ਹੈ। ਨੰਨੇ ਮੁੰਨੇ ਬੱਚੇ ਦਾ ਨਾਮ ਜੋਰਾਵਰ ਸਿੰਘ ਚਾਹਿਲ ਰੱਖਿਆ ਹੈ । ਪ੍ਰਮਾਤਮਾ ਨੇ ਜੋਰਾਵਰ ਸਿੰਘ ਚਾਹਲ ਨੂੰ ਇੱਕ ਸੌਗਾਤ ਦੇ ਰੂਪ ਵਿੱਚ ਭੇਜਿਆ ਹੈ । ਇਸ ਮੌਕੇ ਚਾਹਿਲ ਪਰਿਵਾਰ ਅਤੇ ਰਿਸ਼ਤੇਦਾਰਾਂ ਵਿੱਚ ਖੁਸ਼ੀਆਂ ਦਾ ਹਰਿਆ ਭਰਿਆ ਮਾਹੌਲ ਹੈ ।
ਇਸ ਮੌਕੇ ਅਮਰੀਕਾ ਦੇ ਉੱਘੇ ਕਬੱਡੀ ਪ੍ਰਮੋਟਰ ਮਨਮੋਹਣ ਗਰੇਵਾਲ ਮੋਹਣਾ ਜੋਧਾ,ਜਰਖੜ ਖੇਡਾਂ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ , ਉੱਘੇ ਲੇਖਕ ਕਰਨੈਲ ਸਿੰਘ ਕੈਲ, ਬਲਜੀਤ ਸਿੰਘ ਸੈਂਹਬੀ, ਹਰਸਿਮਰਤ ਸਿੰਘ ਚਾਹਿਲ , ਅਜੀਤ ਸਿੰਘ ਲਾਦੀਆਂ ਹੋਰ ਖੇਡ ਪ੍ਰਮੋਟਰਾਂ ਅਤੇ ਸੰਸਥਾਵਾਂ ਦੇ ਆਗੂਆਂ ਨੇ ਬਾਈ ਮਨਜੀਤ ਸਿੰਘ ਚਾਹਲ ਨੂੰ ਪੋਤਰੇ ਦੀ ਆਮਦ ਤੇ ਵਧਾਈ ਦਿੱਤੀ ਹੈ।

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ