ਪੈਟਰੋਲ ਦੇ ਵਧੇ ਰੇਟਾਂ ਤੇ ਆਮ ਆਦਮੀ ਪਾਰਟੀ ਦਾ ਹੱਲਾ ਬੋਲ

ਪੈਟਰੋਲ ਦੇ ਵਧੇ ਰੇਟਾਂ ਤੇ ਆਮ ਆਦਮੀ ਪਾਰਟੀ ਦਾ ਹੱਲਾ ਬੋਲ
ਪੈਟਰੋਲ ਦੀਆਂ ਵਧੀਆ ਕੀਮਤਾਂ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਉਤਰੀ ਸੜਕਾਂ ਤੇ

ਮੋਦੀ ਸਰਕਾਰ ਦੀਆਂ ਨੀਤੀਆਂ ਨਾਕਾਮ - ਜਤਿੰਦਰ ਖੰਗੂੜਾ

ਲੁਧਿਆਣਾ 15 ਮਈ (ਮਨਜੀਤ ਸਿੰਘ ਰੋਮਾਣਾ) ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਆਮ ਆਦਮੀ ਪਾਰਟੀ ਵਲੋਂ ਇੱਕ ਸ਼ਾਂਤਮਈ ਰੋਸ ਧਰਨਾ ਜਿਲਾ ਪ੍ਰਧਾਨ ਜਤਿੰਦਰ ਖੰਗੂੜਾ ਦੀ ਅਗਵਾਈ ਹੇਠ ਰਘੂਨਾਥ ਹਸਪਤਾਲ ਦੇ ਸਾਹਮਣੇ ਅਗਰ ਨਗਰ ਦੇ ਬਾਹਰ ਸਥਿਤ ਪਟਰੋਲ ਪੰਪ ਤੇ ਸਮੁੱਚੀ ਲੀਡਰਸ਼ਿਪ ਵੱਲੋਂ ਦਿੱਤਾ ਗਿਆ। 

ਇਸ ਮੌਕੇ ਲੁਧਿਆਣਾ ਦੇ ਪ੍ਰਧਾਨ ਜਤਿੰਦਰ ਖੰਗੂੜਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੰਜ ਰਾਜਾਂ ਦੀਆਂ ਚੋਣਾਂ ਖਤਮ ਹੋਣ ਤੋਂ ਬਾਅਦ ਨਿਰੰਤਰ ਪਹਿਲਾਂ ਗੈਸ ਸਲੰਡਰ ਦੀ ਕੀਮਤ ਅਤੇ ਹੁਣ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ ਜਿਸ ਦਾ ਕਿ ਆਮ ਲੋਕਾਂ ਦੀ ਜ਼ਿੰਦਗੀ ਤੇ ਆਰਥਿਕ ਬੋਝ ਪਿਆ ਹੈ। ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਫੇਲ ਸਾਬਤ ਹੋਈ ਹੈ।

ਧਰਨੇ ਵਿੱਚ ਲੁਧਿਆਣਾ ਸ਼ਹਿਰ ਦੀ ਸਮੁੱਚੀ ਲੀਡਰਸ਼ਿਪ ਹਾਜ਼ਰ ਹੋਈ ਜਿਸ ਵਿੱਚ ਲੁਧਿਆਣਾ ਸ਼ਹਿਰ ਦੇ ਸੈਕਟਰੀ ਅਤੇ ਵਾਰਡ 19 ਤੋਂ ਕੌਂਸਲਰ ਨਿਧੀ ਗੁਪਤਾ, ਸੂਬਾ ਮੀਤ ਪ੍ਰਧਾਨ ਯੂਥ ਵਿੰਗ ਪਰਮਿੰਦਰ ਸੰਧੂ, ਗੁਰਵੀਰ ਸਿੰਘ ਗੋਲੂ ਬਾਜਵਾ, ਚੇਅਰਮੈਨ ਰਾਜੂ ਕਨੋਜੀਆਂ, ਸੋਸ਼ਲ ਮੀਡੀਆ ਇੰਚਾਰਜ ਗੁਰਪ੍ਰੀਤ ਸਿੰਘ ਰਾਜਾ, ਯੂਥ ਵਿੰਗ ਇਨਚਾਰਜ ਅਮਰਿੰਦਰ ਸਿੰਘ ਐਮ.ਪੀ. ਜੱਵਦੀ, ਐਸ.ਸੀ ਵਿੰਗ ਇੰਚਾਰਜ ਕਪਿਲ ਸਿੱਧੂ ,ਬੀ,ਸੀ ਵਿੰਗ ਇੰਚਾਰਜ ਵਿਜੇ ਸਿੰਘ ਮੀਡੀਆ ਇੰਚਾਰਜ ਪੁਨੀਤ ਸਾਹਨੀ, ਜਸਪ੍ਰੀਤ ਸਿੰਘ ਕਾਕਾ ਮਾਛੀਵਾੜਾ, ਸਨੀ ਬੇਦੀ, ਬਲਾਕ ਪ੍ਰਧਾਨ ਵਿਪਨ ਸੇਠੀ, ਹਲਕਾ ਸਾਊਥ ਤੋਂ ਪਰਮਿੰਦਰ ਸਿੰਘ ਗਿੱਲ, ਹਲਕਾ ਉਤਰੀ ਤੋਂ ਸੰਗਠਨ ਇੰਚਾਰਜ ਦਸ਼ਮੇਸ਼ ਸਿੰਘ, ਤੀਰਥ ਯਾਤਰਾ ਇੰਚਾਰਜ ਜਤਿੰਦਰ ਸਿੰਘ ਸੇਵਕ, ਮਹਿਲਾ ਵਿੰਗ ਇੰਚਾਰਜ ਲੁਧਿਆਣਾ ਸ਼ਹਿਰੀ ਮਨੀਸ਼ਾ ਕਪੂਰ, ਹਲਕਾ ਆਤਮ ਨਗਰ ਤੋਂ ਸੁਖਪ੍ਰੀਤ, ਹਲਕਾ ਪੂਨਮ ਅਰੋੜਾ, ਰਾਧਾ ਮਲਹੋਤਰਾ, ਬੁਲਾਕ ਇੰਚਾਰਜ ਸੁਮਨਜੀਤ ਕੌਰ, ਬਲਾਕ ਇੰਚਾਰਜ ਮਨਪ੍ਰੀਤ ਕੌਰ ਖੰਗੂੜਾ, ਪੂਨਮ ਅਰੋੜਾ ਜਸਮੀਤ ਸਿੰਘ ਕੋਹਲੀ, ਬਲਵਿੰਦਰ ਸਿੰਘ, ਰਮੇਸ਼ ਸ਼ਰਮਾ, ਵਰੁਣ ਮਹਿਤਾ, ਉਦੇ ਭਾਨ ਅਤੇ ਸੈਂਕੜੋਂ ਹੋਰ ਸਾਥੀ ਵੀ ਮੌਜੂਦ ਸਨ।

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ