ਬਰਾੜ ਐਗਰੀਕਲਚਰ ਫਾਰਮ ਤੇ ਝੋਨੇ ਅਤੇ ਬਾਸਮਤੀ ਦੀਆਂ ਉੱਨਤ ਕਿਸਮਾਂ ਦੇ ਬੀਜ ਉਪਲਬਧ : ਬਰਾੜ

ਬਰਾੜ ਐਗਰੀਕਲਚਰ ਫਾਰਮ ਤੇ ਝੋਨੇ ਅਤੇ ਬਾਸਮਤੀ ਦੀਆਂ ਉੱਨਤ ਕਿਸਮਾਂ ਦੇ ਬੀਜ ਉਪਲਬਧ : ਬਰਾੜ 
ਲੁਧਿਆਣਾ 16 ਮਈ (ਮਨਜੀਤ ਸਿੰਘ ਰੋਮਾਣਾ) ਪੰਜਾਬ ਵਿਚ ਕਣਕ ਤੋਂ ਬਾਅਦ ਝੋਨੇ ਦੀ ਫਸਲ ਦੀ ਬਿਜਾਈ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ ਝੋਨੇ ਦੀ ਫਸਲ ਨੂੰ ਵੱਧ ਤਾਪਮਾਨ, ਵਧੇਰੇ ਸਿਲ, ਲੰਮੇ ਸਮੇਂ ਲਈ ਸੂਰਜ ਦੀ ਧੁੱਪ ਵਾਲੇ ਇਲਾਕੇ ਬਹੁਤ ਵਧੀਆ ਹੁੰਦੇ ਹਨ ਝੋਨਾ ਉਹਨਾਂ ਜਮੀਨਾਂ ਵਿੱਚ ਬੀਜਿਆ ਜਾ ਸਕਦਾ ਹੈ ਜਿਨ੍ਹਾਂ ਵਿੱਚ ਪਾਣੀ ਛੇਤੀ ਨਹੀਂ ਰਿਸਦਾ, ਇਹ ਫਸਲ ਤੇਜਾਬੀ ਤੇ ਖਾਰੀਆ ਜਮੀਨਾਂ ਵਿੱਚ ਵੀ ਹੋ ਸਕਦੀ ਹੈ। ਆਮ ਕਰਕੇ ਝੋਨੇ ਦੀ ਕਾਸ਼ਤ ਲਈ ਭਲ ਵਾਲੀ ਜਮੀਨ ਬਹੁਤ ਢੁਕਵੀਂ ਹੁੰਦੀ ਹੈ ਇਹ ਜਾਣਕਾਰੀ ਫਿਰੋਜ਼ਪੁਰ ਰੋਡ ਸਥਿਤ ਬਰਾੜ ਐਗਰੀਕਲਚਰ ਫਾਰਮ ਦੇ ਐਮ ਡੀ ਹਰਵਿੰਦਰ ਸਿੰਘ ਬਰਾੜ ਨੇ ਦਿੱਤੀ। ਉਹਨਾਂ ਦੱਸਿਆ ਕਿ ਕਿਸਾਨ ਭਰਾਵਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪਾਸ ਝੋਨੇ ਦੀਆਂ ਉੱਨਤ ਕਿਸਮਾਂ ਦੀ ਬਿਜਾਈ ਕਰਨੀ ਚਾਹੀਦੀ ਹੈ ਤਾਂ ਜੋ ਵਧੇਰੇ ਮੁਨਾਫ਼ਾ ਲਿਆ ਜਾ ਸਕੇ। ਇਹਨਾਂ ਵਿੱਚੋਂ ਪੀਆਰ 126, ਵਧੇਰੇ ਝਾੜ ਦੇਣ ਵਾਲੀ ਕਿਸਮ ਹੈ। ਉਹਨਾਂ ਦੱਸਿਆ ਕਿ ਪੀਆਰ 126 ਕਿਸਮ ਪੀ ਏ ਯੂ ਲੁਧਿਆਣਾ ਵੱਲੋਂ ਪਾਸ ਕੀਤੀ ਕਿਸਮ ਹੈ, ਇਸ ਦਾ ਔਸਤਨ ਕੱਦ 102 ਸੈਂਮੀ ਤੱਕ ਹੁੰਦਾ ਹੈ, ਇਸ ਦਾ ਤਣਾ ਮਜ਼ਬੂਤ ਹੋਣ ਕਰਕੇ ਇਹ ਕਿਸਮ ਡਿੱਗਦੀ ਨਹੀਂ। ਇਹ ਕਿਸਮ ਹਰ ਤਰ੍ਹਾਂ ਦੀ ਜਮੀਨ ਵਿੱਚ ਹੋ ਸਕਦੀ ਹੈ, ਇਹ ਕਿਸਮ ਸਮੇਤ ਪਨੀਰੀ 120 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 30 ਤੋਂ 35 ਕੁਇੰਟਲ ਪ੍ਰਤੀ ਏਕੜ ਤੱਕ ਨਿਕਲ ਸਕਦਾ ਹੈ। ਇਸ ਕਿਸਮ ਨੂੰ 1 ਜੂਨ ਤੋਂ 20 ਜੂਨ ਤੱਕ (ਪਛੇਤਾ) ਬੀਜਣ ਨਾਲ ਵੱਧ ਝਾੜ੍ਹ ਹਾਸਿਲ ਕੀਤਾ ਜਾ ਸਕਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਹ ਕਿਸਮ ਝੋਨੇ ਨੂੰ ਲੱਗਣ ਵਾਲੀਆਂ 10 ਬਿਮਾਰੀਆਂ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ। ਉਹਨਾਂ ਅੱਗੇ ਦੱਸਿਆ ਕਿ ਝੋਨੇ ਤੋਂ ਇਲਾਵਾ ਬਾਸਮਤੀ ਦੀਆਂ ਕਿਸਮਾਂ ਦੀ ਬਿਜਾਈ ਕਰਕੇ ਕਿਸਾਨ ਭਰਾ ਵਧੇਰੇ ਮੁਨਾਫ਼ਾ ਲੈ ਸਕਦੇ ਹਨ ਇਹਨਾਂ ਵਿੱਚੋਂ ਮੁੱਖ ਤੌਰ ਤੇ ਆਈ ਏ ਆਰ ਆਈ ਦਿੱਲੀ ਵੱਲੋਂ ਪਾਸ ਪੂਸਾ ਬਾਸਮਤੀ 1692 ਅਗੇਤੀ ਪੱਕਣ ਵਾਲੀ ਕਿਸਮ ਹੈ, ਇਹ ਬੀਜ ਤੋਂ ਬੀਜ ਤੱਕ 127 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦਾ ਕੱਦ 95 ਸੈਂਮੀ ਤੱਕ ਹੁੰਦਾ ਹੈ ਇਸ ਕਿਸਮ ਦੀ ਬਿਜਾਈ ਦਾ ਸਮਾਂ 1 ਜੂਨ ਤੋਂ ਲੈ ਕੇ 30 ਜੂਨ ਤੱਕ ਹੈ ਅਤੇ ਇਸ ਦੀ ਪਨੀਰੀ 20 ਤੋਂ 22 ਦਿਨ ਦੇ ਅੰਦਰ ਅੰਦਰ ਪੁੱਟ ਕੇ ਖੇਤ ਵਿੱਚ ਲਾਉਣੀ ਜਰੂਰੀ ਹੈ, ਇਸ ਦਾ ਝਾੜ੍ਹ 24 ਤੋਂ 28 ਕੁਇੰਟਲ ਪ੍ਰਤੀ ਏਕੜ ਤੱਕ ਨਿਕਲਦਾ ਹੈ। ਇਹ ਕਿਸਮ ਡਿੱਗਦੀ ਨਹੀਂ ਹੈ ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਪੂਸਾ ਬਾਸਮਤੀ 1885, ਪੀ ਬੀ 1401, ਪੂਸਾ ਬਾਸਮਤੀ 1718, ਪੂਸਾ ਬਾਸਮਤੀ 1509 ਕਿਸਮਾਂ ਵੀ ਵਧੇਰੇ ਲਾਹੇਵੰਦ ਹਨ ਇਸ ਤੋਂ ਇਲਾਵਾ ਬਰਾੜ ਐਗਰੀਕਲਚਰ ਫਾਰਮ ਵਿੱਚ ਹੋਰ ਫਸਲਾਂ ਚ ਮੱਕੀ ਜੇ 1006, ਬਾਜਰੇ, ਗਿੰਨੀ ਘਾਹ 518, ਗਰਮੀਆਂ ਵਾਲਾ ਬਰਸੀਮ , ਹਾਈਬ੍ਰਿਡ ਚਰੀ ਅਤੇ ਹਾਈਬ੍ਰਿਡ ਸਬਜ਼ੀਆਂ ਦੇ ਬੀਜ ਅਤੇ ਪਨੀਰੀਆਂ ਉਪਲੱਬਧ ਹਨ।

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ