ਫੂਡ ਸਪਲੀਮੈਂਟ ਅਤੇ ਨਿਊਟਰਾਸਿਊਟਿਕਲ ਉਤਪਾਦਾਂ ‘ਤੇ ਫੂਡ ਸੇਫਟੀ ਵਿਭਾਗ ਦੀ ਸਖ਼ਤ ਕਾਰਵਾਈ, ਕਈ ਸੈਂਪਲ ਭਰੇ ਅਤੇ ਸਟਾਕ ਸੀਜ਼

ਫੂਡ ਸਪਲੀਮੈਂਟ ਅਤੇ ਨਿਊਟਰਾਸਿਊਟਿਕਲ ਉਤਪਾਦਾਂ ‘ਤੇ ਫੂਡ ਸੇਫਟੀ ਵਿਭਾਗ ਦੀ ਸਖ਼ਤ ਕਾਰਵਾਈ, ਕਈ ਸੈਂਪਲ ਭਰੇ ਅਤੇ ਸਟਾਕ ਸੀਜ਼
ਲੁਧਿਆਣਾ, 16 ਮਈ (ਮਨਜੀਤ ਸਿੰਘ ਰੋਮਾਣਾ) ਡੈਜ਼ੀਗਨੇਟਿਡ ਅਫ਼ਸਰ ਡਾ. ਆਸ਼ੀਸ਼ ਚਾਵਲਾ ਦੀ ਅਗਵਾਈ ਹੇਠ ਫੂਡ ਸੇਫਟੀ ਟੀਮ ਵੱਲੋਂ ਜ਼ਿਲ੍ਹੇ ਵਿੱਚ ਫੂਡ ਸਪਲੀਮੈਂਟ ਅਤੇ ਨਿਊਟਰਾਸਿਊਟਿਕਲ ਉਤਪਾਦ ਵੇਚਣ ਵਾਲੇ ਫੂਡ ਬਿਜ਼ਨਸ ਆਪਰੇਟਰਾਂ ਖ਼ਿਲਾਫ਼ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦਾ ਮੁੱਖ ਉਦੇਸ਼ ਆਮ ਲੋਕਾਂ ਨੂੰ ਸੁਰੱਖਿਅਤ ਅਤੇ ਮਿਆਰੀ ਗੁਣਵੱਤਾ ਵਾਲੇ ਖਾਦ ਪਦਾਰਥ ਉਪਲਬਧ ਕਰਵਾਉਣਾ ਅਤੇ ਗੈਰ-ਮਿਆਰੀ ਜਾਂ ਸ਼ੱਕੀ ਉਤਪਾਦਾਂ ਦੀ ਵਿਕਰੀ ‘ਤੇ ਰੋਕ ਲਗਾਉਣਾ ਸੀ।
ਜਾਂਚ ਦੌਰਾਨ ਫੂਡ ਸੇਫਟੀ ਟੀਮ ਵੱਲੋਂ ਫੂਡ ਸਪਲੀਮੈਂਟ ਅਤੇ ਨਿਊਟਰਾਸਿਊਟਿਕਲ ਉਤਪਾਦਾਂ ਦੀ ਵਿਕਰੀ ਕਰਨ ਵਾਲੀਆਂ ਦੁਕਾਨਾਂ ਅਤੇ ਅਦਾਰਿਆਂ ਦੀ ਗਹਿਰਾਈ ਨਾਲ ਜਾਂਚ ਕੀਤੀ ਗਈ। ਇਸ ਦੌਰਾਨ ਡਾਈਟਰੀ ਸਪਲੀਮੈਂਟ (ਪ੍ਰੀ ਵਰਕਆਊਟ) ਅਤੇ ਫੂਡ ਸਪਲੀਮੈਂਟ (ਐਨਾਬੋਲਿਕ ਲਿਵਰ ਸਪੋਰਟ) ਦੇ 2 ਸੈਂਪਲ ਭਰੇ ਗਏ। ਇਸ ਤੋਂ ਇਲਾਵਾ ਉਪਲਬਧ ਸਟਾਕ ਵਿੱਚੋਂ ਪ੍ਰੀ ਵਰਕਆਊਟ ਦੀਆਂ 18 ਯੂਨਿਟਾਂ ਅਤੇ ਐਨਾਬੋਲਿਕ ਲਿਵਰ ਸਪੋਰਟ ਦੀਆਂ 21 ਯੂਨਿਟਾਂ ਨੂੰ ਕਾਨੂੰਨੀ ਪ੍ਰਕਿਰਿਆ ਅਧੀਨ ਸੰਬੰਧਿਤ ਫੂਡ ਬਿਜ਼ਨਸ ਆਪਰੇਟਰ ਦੀ ਸਪੁਰਦਗੀ ਹੇਠ ਸੀਜ਼ ਕੀਤਾ ਗਿਆ।
ਇਸ ਤੋਂ ਇਲਾਵਾ ਗਿੱਲ ਰੋਡ ਸਥਿਤ ਅਦਾਰਿਆਂ ਤੋਂ ਨਿਊਟਰਾਸਿਊਟਿਕਲ ਉਤਪਾਦਾਂ ਦੇ 2 ਹੋਰ ਸੈਂਪਲ ਲੈ ਕੇ ਲੈਬ ਜਾਂਚ ਲਈ ਭੇਜੇ ਗਏ।
ਫੂਡ ਸੇਫਟੀ ਟੀਮ ਵੱਲੋਂ ਮਾਛੀਵਾੜਾ ਖੇਤਰ ਵਿੱਚ ਡੇਅਰੀਆਂ ਅਤੇ ਕਰਿਆਨਾ ਸਟੋਰਾਂ ਦੀ ਜਾਂਚ ਦੌਰਾਨ ਘਿਉ ਅਤੇ ਬੇਸਣ ਦੇ ਸੈਂਪਲ ਭਰੇ ਗਏ। ਇਸੇ ਤਰ੍ਹਾਂ ਹੋਰ ਖੇਤਰਾਂ ਵਿੱਚ ਵਨਸਪਤੀ ਅਤੇ ਮੱਸਲ ਮਾਸ ਗੇਨਰ ਦੇ ਸੈਂਪਲ ਵੀ ਇਕੱਠੇ ਕੀਤੇ ਗਏ।
ਭਰੇ ਗਏ ਸਾਰੇ ਸੈਂਪਲ ਸਰਕਾਰੀ ਲੈਬੋਰਟਰੀ ਵਿੱਚ ਜਾਂਚ ਲਈ ਭੇਜੇ ਗਏ ਹਨ। ਰਿਪੋਰਟ ਪ੍ਰਾਪਤ ਹੋਣ ਉਪਰੰਤ ਜੇਕਰ ਕੋਈ ਉਤਪਾਦ ਗੈਰ-ਮਿਆਰੀ, ਗਲਤ ਬ੍ਰਾਂਡਿੰਗ ਵਾਲਾ ਜਾਂ ਖਪਤ ਲਈ ਅਣਉਚਿਤ ਪਾਇਆ ਗਿਆ ਤਾਂ ਸੰਬੰਧਿਤ ਫੂਡ ਬਿਜ਼ਨਸ ਆਪਰੇਟਰਾਂ ਖ਼ਿਲਾਫ਼ ਭਾਰਤੀ ਖਾਦ ਸੁਰੱਖਿਆ ਅਤੇ ਮਿਆਰ ਅਥਾਰਟੀ ਦੇ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਡੈਜ਼ੀਗਨੇਟਿਡ ਅਫ਼ਸਰ ਡਾ. ਆਸ਼ੀਸ਼ ਚਾਵਲਾ ਨੇ ਕਿਹਾ, “ਜ਼ਿਲ੍ਹੇ ਵਿੱਚ ਫੂਡ ਸਪਲੀਮੈਂਟ ਅਤੇ ਨਿਊਟਰਾਸਿਊਟਿਕਲ ਸਟੋਰਾਂ ਦੀ ਵਿਸ਼ੇਸ਼ ਚੈਕਿੰਗ ਮੁਹਿੰਮ ਲਗਾਤਾਰ ਜਾਰੀ ਰਹੇਗੀ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਤੱਤਾਂ ‘ਤੇ ਪ੍ਰਭਾਵਸ਼ਾਲੀ ਰੋਕ ਲਗਾਈ ਜਾ ਸਕੇ। ਸਾਰੇ ਫੂਡ ਬਿਜ਼ਨਸ ਆਪਰੇਟਰਾਂ ਨੂੰ ਖਾਦ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਯਕੀਨੀ ਬਣਾਉਣੀ ਹੋਵੇਗੀ, ਨਹੀਂ ਤਾਂ ਨਿਯਮਾਂ ਅਨੁਸਾਰ ਕੜੀ ਕਾਰਵਾਈ ਕੀਤੀ ਜਾਵੇਗੀ। ਲੋਕਾਂ ਨੂੰ ਸਾਫ਼-ਸੁਥਰੀ ਅਤੇ ਗੁਣਵੱਤਾ ਵਾਲੀ ਖਾਦ ਸਮੱਗਰੀ ਉਪਲਬਧ ਕਰਵਾਉਣਾ ਵਿਭਾਗ ਦੀ ਸਰਵੋਚ ਤਰਜੀਹ ਹੈ।”

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ