ਸਰਕਾਰੀ ਹਾਈ ਸਕੂਲ ਧਰੌੜ ਦਾ ਨਤੀਜਾ 100% ਰਿਹਾ

ਸਰਕਾਰੀ ਹਾਈ ਸਕੂਲ ਧਰੌੜ ਦਾ ਨਤੀਜਾ 100% ਰਿਹਾ
ਲੁਧਿਆਣਾ 13 ਮਈ (ਮਨਜੀਤ ਸਿੰਘ ਰੋਮਾਣਾ) "ਮਿਹਨਤ ਕਰਨ ਵਾਲੇ ਹਮੇਸ਼ਾ ਉੱਚੇ ਮੁਕਾਮ ਹਾਸਿਲ ਕਰਦੇ ਹਨ" ਇਹਨਾਂ ਸਤਰਾਂ ਨੂੰ ਸਰਕਾਰੀ ਹਾਈ ਸਕੂਲ ਧਰੌੜ ਦੇ ਵਿਦਿਆਰਥੀਆਂ ਅਤੇ ਸਕੂਲ ਸਟਾਫ ਨੇ ਸੱਚ ਕਰ ਦਿਖਾਇਆ। ਇਸ ਸਾਲ ਵੀ ਹਮੇਸ਼ਾ ਦੀ ਤਰ੍ਹਾਂ ਸਰਕਾਰੀ ਹਾਈ ਸਕੂਲ ਧਰੋੜ ਦੇ ਅੱਠਵੀਂ ਅਤੇ ਦਸਵੀਂ ਜਮਾਤ ਦੇ ਨਤੀਜੇ 100% ਰਹੇ। ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਅਧਿਆਪਕ ਸ. ਪਰਮਿੰਦਰ ਸਿੰਘ ਜੀ ਨੇ ਦੱਸਿਆ ਕਿ ਦਸਵੀਂ ਜਮਾਤ ਵਿੱਚੋਂ ਹੀਰਾ ਲਾਲ ਨੇ 89.38%, ਸਮਰ ਨੇ 87.23% ਅਤੇ ਅਭਿਜੀਤ ਸਿੰਘ ਸ਼ਰਮਾ ਨੇ 86.15% ਅੰਕ ਪ੍ਰਾਪਤ ਕਰਦੇ ਹੋਏ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਹੀਰਾ ਲਾਲ ਨੇ ਸਾਇੰਸ ਵਿਸ਼ੇ ਵਿੱਚੋਂ 100/100 ਅਤੇ ਮੈਥ ਵਿਸ਼ੇ ਵਿੱਚੋਂ 96/100 ਅਤੇ ਅੰਗਰੇਜ਼ੀ ਵਿਸ਼ੇ ਵਿੱਚੋਂ 93/100 ਅੰਕ ਪ੍ਰਾਪਤ ਕੀਤੇ। ਮੁੱਖ ਅਧਿਆਪਕ ਜੀ ਨੇ ਇਸਦਾ ਸਿਹਰਾ ਅਧਿਆਪਕਾਂ ਸਿਰ ਬੰਨਿਆ। ਉਹਨਾਂ ਵੱਲੋਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸਕੂਲ ਵਿੱਚ ਅਧਿਆਪਕਾਂ ਦੀ ਕਮੀ ਹੋਣ ਦੇ ਬਾਵਜੂਦ ਵੀ ਅਧਿਆਪਕਾਂ ਵੱਲੋਂ ਕੀਤੀ ਸਖਤ ਮਿਹਨਤ ਨੇ ਸਕੂਲ ਨੂੰ ਹਰ ਪੱਖ ਤੋਂ ਉੱਤਮ ਬਣਾਈ ਰੱਖਿਆ ਹੈ। ਉਹਨਾਂ ਨੇ ਸਰਕਾਰ ਅੱਗੇ ਅਸਾਮੀਆਂ ਦੀ ਗਿਣਤੀ ਨੂੰ ਪੂਰਾ ਕਰਨ ਦੀ ਮੰਗ ਵੀ ਰੱਖੀ ਹੈ ਤਾਂ ਜੋ ਸਕੂਲ ਭਵਿੱਖ ਵਿੱਚ ਹੋਰ ਵੀ ਸ਼ਾਨਦਾਰ ਨਤੀਜੇ ਪ੍ਰਾਪਤ ਕਰ ਸਕੇ। ਇਸ ਸਮੇਂ ਸਕੂਲ ਮੁਖੀ ਅਤੇ ਸਮੂਹ ਸਕੂਲ ਸਟਾਫ ਹਾਜ਼ਰ ਸਨ।

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ