ਜ਼ਿਲ੍ਹਾ ਲੁਧਿਆਣਾ ਦੀਆਂ 6 ਨਗਰ ਕੌਂਸਲਾਂ ਲਈ ਖੇਤੀਬਾੜੀ ਵਿਭਾਗ ਦੀ ਵਿਸ਼ੇਸ਼ ਸਕੱਤਰ ਬਲਦੀਪ ਕੌਰ ਆਬਜ਼ਰਵਰ ਨਿਯੁਕਤ
ਜ਼ਿਲ੍ਹਾ ਲੁਧਿਆਣਾ ਦੀਆਂ 6 ਨਗਰ ਕੌਂਸਲਾਂ ਲਈ ਖੇਤੀਬਾੜੀ ਵਿਭਾਗ ਦੀ ਵਿਸ਼ੇਸ਼ ਸਕੱਤਰ ਬਲਦੀਪ ਕੌਰ ਆਬਜ਼ਰਵਰ ਨਿਯੁਕਤ
ਨਗਰ ਕੌਂਸਲ ਚੋਣਾਂ ਸਬੰਧੀ ਆਬਜ਼ਰਵਰ ਨਾਲ ਈ-ਮੇਲ observerldhmc26@gmail.com ਰਾਹੀਂ ਕੀਤਾ ਜਾ ਸਕੇਗਾ ਸੰਪਰਕ
ਲੁਧਿਆਣਾ, 16 ਮਈ (ਮਨਜੀਤ ਸਿੰਘ ਰੋਮਾਣਾ) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਵਿਸ਼ੇਸ਼ ਸਕੱਤਰ ਬਲਦੀਪ ਕੌਰ ਨੂੰ ਨਗਰ ਕੌਂਸਲ ਖੰਨਾ, ਜਗਰਾਉਂ, ਪਾਇਲ, ਦੋਰਾਹਾ, ਰਾਏਕੋਟ ਅਤੇ ਸਮਰਾਲਾ ਵਿੱਚ ਚੋਣਾਂ ਲਈ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ।
ਆਬਜ਼ਰਵਰ ਬਲਦੀਪ ਕੌਰ ਇੰਟਰਨੈਸ਼ਨਲ ਗੈਸਟ ਹਾਊਸ, ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਲੁਧਿਆਣਾ ਵਿਖੇ ਠਹਿਰਣਗੇ। ਨਗਰ ਕੌਂਸਲ ਚੋਣਾਂ ਸਬੰਧੀ ਆਬਜ਼ਰਵਰ ਨਾਲ ਉਨ੍ਹਾਂ ਦੀ ਈ-ਮੇਲ observerldhmc26@gmail.com 'ਤੇ ਸੰਪਰਕ ਕੀਤਾ ਜਾ ਸਕਦਾ ਹੈ।
टिप्पणियाँ
एक टिप्पणी भेजें