ਸਿਰਜਣਧਾਰਾ ਦੀ ਮੀਟਿੰਗ ਤੋਂ ਬਾਅਦ ਹੋਇਆ ਕਵੀ ਦਰਬਾਰ ਤੇ ਰੂਬਰੂ ਹੋਏ ਜਗਪਾਲ ਜੱਗਾ ਨਾਲ
ਸਿਰਜਣਧਾਰਾ ਦੀ ਮੀਟਿੰਗ ਤੋਂ ਬਾਅਦ ਹੋਇਆ ਕਵੀ ਦਰਬਾਰ ਤੇ ਰੂਬਰੂ ਹੋਏ ਜਗਪਾਲ ਜੱਗਾ ਨਾਲ ਲੁਧਿਆਣਾ 29 ਅਗਸਤ (ਮਨਜੀਤ ਸਿੰਘ ਰੋਮਾਣਾ) ਅੱਜ ਪੰਜਾਬੀ ਭਵਨ ਦੇ ਡਾ ਪਰਮਿੰਦਰ ਸਿੰਘ ਹਾਲ ਵਿੱਚ ਸਿਰਜਣਧਾਰਾ ਦੀ ਮਹੀਨਾ ਵਾਰ ਮੀਟਿੰਗ ਡਾ ਗੁਰਚਰਨ ਕੌਰ ਕੋਚਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪ੍ਰੋ ਰਵਿੰਦਰ ਭੱਠਲ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ , ਇਸ ਮੌਕੇ ਪ੍ਰਸਿੱਧ ਫੋਟੋ ਗਰਾਫਰ ਆਲੋਚਕ ਤੇ ਚਿੰਤਕ ਜਨਮੇਜਾ ਸਿੰਘ ਜੌਹਲ, ਉੱਘੇ ਲੇਖਕ ਭਗਵਾਨ ਸਿੰਘ ਢਿੱਲੋਂ ਅਤੇ ਉੱਘੀ ਕਹਾਣੀਕਾਰਾ ਇੰਦਰਜੀਤਪਾਲ ਕੌਰ ਵੀ ਹਜ਼ਾਰ ਸਨ। ਸਭਨਾਂ ਨੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਵਿਸ਼ੇ ਤੇ ਖੁੱਲ੍ਹ ਕੇ ਆਪਣੇ ਵਿਚਾਰ ਰੱਖੇ ਅਤੇ ਸਾਂਝੇ ਤੌਰ ਤੇ ਕਿਹਾ ਕਿ ਅਸੀਂ ਤਾਹੀਂ ਸੱਚੇ ਪੰਜਾਬੀ ਕਹਾਉਣ ਦੇ ਹੱਕਦਾਰ ਹਾਂ ਜੇਕਰ ਅਸੀਂ ਖ਼ੁਦ ਆਪਣੀ ਜੀਵਨ ਸ਼ੈਲੀ ਵਿੱਚ ਪੰਜਾਬੀ ਮਾਂ ਬੋਲੀ ਨਾਲ ਤਨੋ ਮਨੋ ਇਨਸਾਫ਼ ਕਰਦੇ ਹਾਂ ਅਤੇ ਪੂਰਾ ਪਹਿਰਾ ਦਿੰਦੇ ਹਾਂ, ਇਹੀ ਸਾਡੇ ਸੱਚੇ ਪੰਜਾਬੀ ਹੋਣ ਦਾ ਪ੍ਰਮਾਣ ਹੈ। ਗੀਤਕਾਰ ਅਮਰਜੀਤ ਸ਼ੇਰਪੁਰੀ ਨੇ ਕਿਹਾ ਕਿ ਪੰਜਾਬੀ ਬੋਲੀ ਨਾਲ ਲਿਖਣ ਵੇਲੇ ਹੋ ਰਿਹਾ ਮਜਾਕ ਨਾਂ ਸਹਿਣ ਯੋਗ ਹੈ ਕਿਉਂਕਿ ਕਈ ਜਗ੍ਹਾ ਇੱਕ ਅੱਧਾ ਅੱਖਰ ਪੰਜਾਬੀ ਦਾ ਲਿੱਖ ਕੇ ਤੇ ਬਾਕੀ ਦੂਜੀਆਂ ਭਾਸ਼ਾਵਾਂ ਦੇ ਖਾਸਕਰ ਅੰਗਰੇਜ਼ੀ ਦੇ ਅੱਖਰ ਨਾਲ ਜੋੜ ਕੇ ਸ਼ਬਦ ਬਣਾਏ ਜਾਂਦੇ ਹਨ ਜਿਵੇਂ ਸਾਡੀ ਭਾਸ਼ਾ ਕੋਲ਼ ਅੱਖਰਾਂ ਦ...