ਸਿਰਜਣਧਾਰਾ ਦੀ ਮੀਟਿੰਗ ਤੋਂ ਬਾਅਦ ਹੋਇਆ ਕਵੀ ਦਰਬਾਰ ਤੇ ਰੂਬਰੂ ਹੋਏ ਜਗਪਾਲ ਜੱਗਾ ਨਾਲ

ਸਿਰਜਣਧਾਰਾ ਦੀ ਮੀਟਿੰਗ ਤੋਂ ਬਾਅਦ ਹੋਇਆ ਕਵੀ ਦਰਬਾਰ ਤੇ ਰੂਬਰੂ ਹੋਏ ਜਗਪਾਲ ਜੱਗਾ ਨਾਲ
ਲੁਧਿਆਣਾ 29 ਅਗਸਤ (ਮਨਜੀਤ ਸਿੰਘ ਰੋਮਾਣਾ) ਅੱਜ ਪੰਜਾਬੀ ਭਵਨ ਦੇ ਡਾ ਪਰਮਿੰਦਰ ਸਿੰਘ ਹਾਲ ਵਿੱਚ ਸਿਰਜਣਧਾਰਾ ਦੀ ਮਹੀਨਾ ਵਾਰ ਮੀਟਿੰਗ ਡਾ ਗੁਰਚਰਨ ਕੌਰ ਕੋਚਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪ੍ਰੋ ਰਵਿੰਦਰ ਭੱਠਲ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ , ਇਸ ਮੌਕੇ ਪ੍ਰਸਿੱਧ ਫੋਟੋ ਗਰਾਫਰ ਆਲੋਚਕ ਤੇ ਚਿੰਤਕ ਜਨਮੇਜਾ ਸਿੰਘ ਜੌਹਲ, ਉੱਘੇ ਲੇਖਕ ਭਗਵਾਨ ਸਿੰਘ ਢਿੱਲੋਂ ਅਤੇ ਉੱਘੀ ਕਹਾਣੀਕਾਰਾ ਇੰਦਰਜੀਤਪਾਲ ਕੌਰ ਵੀ ਹਜ਼ਾਰ ਸਨ। ਸਭਨਾਂ ਨੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਵਿਸ਼ੇ ਤੇ ਖੁੱਲ੍ਹ ਕੇ ਆਪਣੇ ਵਿਚਾਰ ਰੱਖੇ ਅਤੇ ਸਾਂਝੇ ਤੌਰ ਤੇ ਕਿਹਾ ਕਿ ਅਸੀਂ ਤਾਹੀਂ ਸੱਚੇ ਪੰਜਾਬੀ ਕਹਾਉਣ ਦੇ ਹੱਕਦਾਰ ਹਾਂ ਜੇਕਰ ਅਸੀਂ ਖ਼ੁਦ ਆਪਣੀ ਜੀਵਨ ਸ਼ੈਲੀ ਵਿੱਚ ਪੰਜਾਬੀ ਮਾਂ ਬੋਲੀ ਨਾਲ ਤਨੋ ਮਨੋ ਇਨਸਾਫ਼ ਕਰਦੇ ਹਾਂ ਅਤੇ ਪੂਰਾ ਪਹਿਰਾ ਦਿੰਦੇ ਹਾਂ, ਇਹੀ ਸਾਡੇ ਸੱਚੇ ਪੰਜਾਬੀ ਹੋਣ ਦਾ ਪ੍ਰਮਾਣ ਹੈ। ਗੀਤਕਾਰ ਅਮਰਜੀਤ ਸ਼ੇਰਪੁਰੀ ਨੇ ਕਿਹਾ ਕਿ ਪੰਜਾਬੀ ਬੋਲੀ ਨਾਲ ਲਿਖਣ ਵੇਲੇ ਹੋ ਰਿਹਾ ਮਜਾਕ ਨਾਂ ਸਹਿਣ ਯੋਗ ਹੈ ਕਿਉਂਕਿ ਕਈ ਜਗ੍ਹਾ ਇੱਕ ਅੱਧਾ ਅੱਖਰ ਪੰਜਾਬੀ ਦਾ ਲਿੱਖ ਕੇ ਤੇ ਬਾਕੀ ਦੂਜੀਆਂ ਭਾਸ਼ਾਵਾਂ ਦੇ ਖਾਸਕਰ ਅੰਗਰੇਜ਼ੀ ਦੇ ਅੱਖਰ ਨਾਲ ਜੋੜ ਕੇ ਸ਼ਬਦ ਬਣਾਏ ਜਾਂਦੇ ਹਨ ਜਿਵੇਂ ਸਾਡੀ ਭਾਸ਼ਾ ਕੋਲ਼ ਅੱਖਰਾਂ ਦੀ ਘਾਟ ਹੋਵੇ, ਅਜਿਹਾ ਮਜ਼ਾਕੀਆ ਵਰਤਾਰਾ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ। 
ਉਪਰੰਤ ਹਰ ਮਹੀਨੇ ਦੀ ਤਰਾਂ ਇਸ ਵਾਰ ਸੱਭਿਆਚਾਰਕ ਗਾਇਕ ਜਗਪਾਲ ਜੱਗਾ ਜਮਾਲਪੁਰੀ ਨਾਲ ਰੂਬਰੂ ਕਰਵਾਇਆ ਗਿਆ, ਜਿਨ੍ਹਾਂ ਨੇ ਆਪਣੇ ਸਵਰਗੀ ਪਿਤਾ ਗਿਆਨ ਸਿੰਘ ਜੀ ਦੀਆਂ ਤਕਰੀਬਨ ਅੱਸੀ ਵਰ੍ਹੇ ਪੁਰਾਣੀਆਂ ਸੰਭਾਲੀਆਂ ਲਿਖਤਾਂ ਚੋਂ ਕੁੱਝ ਰਚਨਾਵਾਂ ਤੇ ਆਪਣੀਆਂ ਲਿਖੇ ਗੀਤਾਂ ਸਮੇਤ ਅਮਰਜੀਤ ਸ਼ੇਰਪੁਰੀ ਦੇ ਕੁੱਝ ਗੀਤ ਤਰੰਨਮ ਚ ਸੁਣਾ ਕੇ ਵਧੀਆ ਮਾਹੌਲ ਸਿਰਜਿਆ।
  ਉਪਰੰਤ ਹੋਏ ਕਵੀ ਦਰਬਾਰ ਵਿੱਚ ਸੁਰਜੀਤ ਸਿੰਘ ਜੀਤ ਨੇ ਗੀਤ ਭੈਣਾਂ ਤੇ ਭਰਾਵਾਂ ਦਾ ਤਿਉਹਾਰ ਰੱਖੜੀ, ਸੰਪੂਰਨ ਸਨਮ ਸਾਹਨੇਵਾਲ ਨੇ ਗੀਤ ਪਿੰਜਰੇ ਦਾ ਪੰਛੀ, ਨੇਤਰ ਸਿੰਘ ਮੁੱਤੋਂ ਨੇ ਕਵਿਤਾ ਕਿਸੇ ਨਾ ਮੇਰੀ ਸੁਣੀ ਉਦੋਂ, ਰਣਜੀਤ ਸਿੰਘ ਗਰੇਵਾਲ ਨੇ ਕਵਿਤਾ ਦੀਵੇ ਜਗਦੇ ਭਲੇ ਨੇ, ਇੰਦਰਜੀਤ ਲੋਟੇ ਨੇ ਇੱਕਲਾ ਬੰਦਾ ਬੀਮਾਰ ਰਹਿੰਦਾ, ਕਵਿਤਰੀ ਅਮਨਦੀਪ ਮਲਿਕਾ ਨੇ ਕਵਿਤਾ ਕੋਸ਼ਿਸ਼ ਹੈ ਬਣਾ ਇਨਸਾਨ, ਦਰਸ਼ਣ ਸਿੰਘ ਢੋਲਣ ਨੇ ਕਵਿਤਾ ਇੱਕ ਰੇਖਾ ਲਫਜ਼ਾਂ ਦੀ ਖਿੱਚਕੇ ਹੋਗੀ ਮਾਰਾ ਮਾਰੀ, ਡਾ ਰਣਜੀਤ ਸਿੰਘ ਨੇ ਧਾਰਮਿਕ ਪ੍ਰਸੰਗ, ਕਵੀ ਗੁਰਦੀਪ ਸਿੰਘ ਨੇ ਕਵਿਤਾ ਤੁਸੀਂ ਸੰਕਲਪ ਲਵੋ, ਜਨਮੇਜਾ ਸਿੰਘ ਜੌਹਲ ਨੇ ਕਵਿਤਾ ਲੋੜਾਂ ਦਾ ਰਿਸ਼ਤਾ, ਭਗਵਾਨ ਢਿੱਲੋਂ ਨੇ ਗਵਾਚੀਆਂ ਕੁੰਜੀਆਂ, ਰਵਿੰਦਰ ਭੱਠਲ ਨੇ ਫੁੱਲ ਤੋੜਨ ਦੇ ਦਰਦ ਦੀ ਕਵਿਤਾ, ਇੰਦਰਜੀਤ ਪਾਲ ਕੌਰ ਨੇ ਵਿੰਗਮਈ ਕਵਿਤਾ, ਜਨਰਲ ਸਕੱਤਰ ਅਮਰਜੀਤ ਸ਼ੇਰਪੁਰੀ ਨੇ ਜਿਥੇ ਮੰਚ ਸੰਚਾਲਨ ਵਧੀਆ ਕੀਤਾ ਉੱਥੇ ਅਪਣਾ ਗੀਤ ਭੈਣ ਗੁੱਟ ਵੀਰੇ ਦੇ ਸਜਾਵੇ ਰੱਖੜੀ ਬੁਲੰਦ ਆਵਾਜ਼ ਚ ਸੁਣਾਇਆ। ਇਸ ਸਮੇਂ ਡਾ ਜਸਪਾਲ ਸਿੰਘ ਸੈਣੀ ਵੀ ਹਾਜ਼ਰ ਸਨ। ਅੰਤ ਵਿੱਚ ਡਾ ਗੁਰਚਰਨ ਕੌਰ ਕੋਚਰ ਨੇ ਆਪਣੀ ਵਧੀਆ ਗ਼ਜ਼ਲ ਸੁਣਾ ਕੇ ਮਾਹੌਲ ਖੁਸ਼ਗਵਾਰ ਕਰ ਦਿੱਤਾ ਅਤੇ ਆਏ ਸੱਭਨਾਂ ਦਾ ਧੰਨਵਾਦ ਕੀਤਾ।

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ