संदेश

अगस्त 30, 2026 की पोस्ट दिखाई जा रही हैं

ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਖੰਨਾ ਹਲਕੇ ਦੀਆਂ 1147 ‘ਸਤਿਕਾਰ ਸਖੀਆਂ’ ਦਾ ਕੀਤਾ ਸਨਮਾਨ

चित्र
ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਖੰਨਾ ਹਲਕੇ ਦੀਆਂ 1147 ‘ਸਤਿਕਾਰ ਸਖੀਆਂ’ ਦਾ ਕੀਤਾ ਸਨਮਾਨ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸਤਿਕਾਰ ਸਖੀਆਂ ਦੇ ਯੋਗਦਾਨ ਦੀ ਕੀਤੀ ਸ਼ਲਾਘਾ ਖੰਨਾ, ਲੁਧਿਆਣਾ, 30 ਅਗਸਤ (ਮਨਜੀਤ ਸਿੰਘ ਰੋਮਾਣਾ)  ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਪੰਜਾਬ ਸਰਕਾਰ ਵੱਲੋਂ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਸਤਿਕਾਰ ਸਖੀਆਂ ਨੂੰ ਰਾਸ਼ੀ ਜਾਰੀ ਕੀਤੇ ਜਾਣ ਦੇ ਮੱਦੇਨਜ਼ਰ ਰਾਮਗੜੀਆ ਭਵਨ, ਖੰਨਾ ਵਿਖੇ ‘ਸਖੀਆਂ ਦਾ ਮਾਣ-ਸਨਮਾਨ’ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਖੰਨਾ ਹਲਕੇ ਦੀਆਂ 1147 ਸਤਿਕਾਰ ਸਖੀਆਂ ਦਾ ਸਨਮਾਨ ਕਰਦਿਆਂ ਉਨ੍ਹਾਂ ਦੇ ਸਮਾਜਿਕ ਯੋਗਦਾਨ, ਸਮਰਪਣ ਅਤੇ ਸੇਵਾਭਾਵ ਦੀ ਸ਼ਲਾਘਾ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਠੀਆਂ ਹੋਈਆਂ ਸਤਿਕਾਰ ਸਖੀਆਂ ਨੇ ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਰੱਖੜੀਆਂ ਬੰਨ੍ਹ ਕੇ ਰੱਖੜੀ ਦਾ ਪਵਿੱਤਰ ਤਿਉਹਾਰ ਮਨਾਇਆ। ਇਸ ਮੌਕੇ ਮੰਤਰੀ ਸੌਂਦ ਨੇ ਕਿਹਾ ਕਿ ਮਾਵਾਂ, ਭੈਣਾਂ ਅਤੇ ਧੀਆਂ ਵੱਲੋਂ ਮਿਲਿਆ ਪਿਆਰ ਅਤੇ ਸਤਿਕਾਰ ਬਹੁਤ ਵੱਡੀ ਦਾਤ ਹੈ। ਉਨ੍ਹਾਂ ਕਿਹਾ ਕਿ ਇਸ ਪਿਆਰ ਦਾ ਕਰਜ਼ਾ ਸੱਤ ਜਨਮਾਂ ਵਿੱਚ ਵੀ ਨਹੀਂ ਲਹਿ ਸਕਦਾ। ਕੈਬਨਿਟ ਮੰਤਰੀ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮਹਿਲਾਵਾਂ ਨੂੰ ਆਰਥਿਕ ਸਹਾਇਤਾ ਦੇ ਨ...

ਦੋਰਾਹਾ ਵਿੱਚ ਵਿਸ਼ੇਸ਼ ਸਵੱਛਤਾ ਅਭਿਆਨ ਤਹਿਤ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਖੁਦ ਸੰਭਾਲੀ ਸਫ਼ਾਈ ਮੁਹਿੰਮ ਦੀ ਕਮਾਨ

चित्र
ਦੋਰਾਹਾ ਵਿੱਚ ਵਿਸ਼ੇਸ਼ ਸਵੱਛਤਾ ਅਭਿਆਨ ਤਹਿਤ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਖੁਦ ਸੰਭਾਲੀ ਸਫ਼ਾਈ ਮੁਹਿੰਮ ਦੀ ਕਮਾਨ ਦੋਰਾਹਾ ਨੂੰ ਸਾਫ਼-ਸੁਥਰਾ ਬਣਾਉਣ ਲਈ ਸਰਕਾਰੀ ਯਤਨਾਂ ਨਾਲ ਲੋਕਾਂ ਦੀ ਭਾਗੀਦਾਰੀ ਜ਼ਰੂਰੀ: ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੋਰਾਹਾ, ਲੁਧਿਆਣਾ, 30 ਅਗਸਤ (ਮਨਜੀਤ ਸਿੰਘ ਰੋਮਾਣਾ)  ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੂਬੇ ਭਰ ਵਿੱਚ ਸਾਫ਼-ਸਫ਼ਾਈ ਅਤੇ ਸੈਨੀਟੇਸ਼ਨ ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਲਈ ਚਲਾਏ ਜਾ ਰਹੇ 10 ਦਿਨਾਂ ਵਿਸ਼ੇਸ਼ ਸਵੱਛਤਾ ਅਭਿਆਨ ਤਹਿਤ ਹਲਕਾ ਪਾਇਲ ਦੇ ਵਿਧਾਇਕ ਸ੍ਰੀ ਮਨਵਿੰਦਰ ਸਿੰਘ ਗਿਆਸਪੁਰਾ ਨੇ ਦੋਰਾਹਾ ਸ਼ਹਿਰ ਵਿੱਚ ਵਿਸ਼ੇਸ਼ ਸਫ਼ਾਈ ਮੁਹਿੰਮ ਦੀ ਅਗਵਾਈ ਕੀਤੀ। ਇਸ ਮੁਹਿੰਮ ਦੌਰਾਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸਫ਼ਾਈ ਟੀਮਾਂ ਵੱਲੋਂ ਸੜਕਾਂ, ਜਨਤਕ ਥਾਵਾਂ ਅਤੇ ਹੋਰ ਸੰਵੇਦਨਸ਼ੀਲ ਸਥਾਨਾਂ ਦੀ ਸਫ਼ਾਈ ਕੀਤੀ ਗਈ। ਇਸ ਤੋਂ ਇਲਾਵਾ ਇਕੱਠੇ ਹੋਏ ਕੂੜੇ ਨੂੰ ਹਟਾਉਣ ਦੇ ਨਾਲ-ਨਾਲ ਗਾਰਬੇਜ ਵਲਨਰੇਬਲ ਪੁਆਇੰਟਸ ਅਤੇ ਬਲੈਕ ਸਪਾਟਸ ਦੀ ਵੀ ਵਿਸ਼ੇਸ਼ ਤੌਰ ’ਤੇ ਸਫ਼ਾਈ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਇਸ ਵਿਸ਼ੇਸ਼ ਮੁਹਿੰਮ ਦਾ ਮੁੱਖ ਮਕਸਦ ਨਗਰ ਕੌਂਸਲ ਦੋਰਾਹਾ ਦੇ ਖੇਤਰ ਵਿੱਚ ਸਫ਼ਾਈ ਪ੍ਰਬੰਧਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਅਤੇ ਲੋਕਾਂ ਨੂੰ ਸਾਫ਼-ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਸਬੰਧਤ...

ਇੰਪੀਰੀਅਲ ਬੁੱਲਜ਼ ਨੇ ਹੋਸ਼ਿਆਰਪੁਰ ਵਿੱਖੇ ਆਪਣੀ 18 ਵੀਂ ਸ਼ਾਖਾ ਦਾ ਉਦਘਾਟਨ ਕੀਤਾ

चित्र
ਇੰਪੀਰੀਅਲ ਬੁੱਲਜ਼ ਨੇ ਹੋਸ਼ਿਆਰਪੁਰ ਵਿੱਖੇ ਆਪਣੀ 18 ਵੀਂ ਸ਼ਾਖਾ ਦਾ ਉਦਘਾਟਨ ਕੀਤਾ ਲੁਧਿਆਣਾ 30 ਅਗਸਤ (ਮਨਜੀਤ ਸਿੰਘ ਰੋਮਾਣਾ) ਇੰਪੀਰੀਅਲ ਬੁਲਜ਼ ਵੱਲੋਂ ਹੂਸਿਆਰਪੁਰ ਵਿਖੇ ਸ਼ਾਨਦਾਰ 18 ਵੀ ਸ਼ਾਖਾ ਦਾ ਉਦਘਾਟਨ ਕੀਤਾ। ਇਸ ਨਵੀਂ ਸੰਸਥਾ, ਜੋ ਕਿ ਵਿਅਕਤੀਆਂ ਨੂੰ ਇੱਕ ਦਿਲਚਸਪ ਦੁਨੀਆ ਲਈ ਗਿਆਨ ਅਤੇ ਹੁਨਰਾਂ ਨਾਲ ਲੈਸ ਕਰਨ ਲਈ ਬਣਾਈ ਗਈ ਹੈ ਸੰਸਥਾ ਦੇ ਮੁਖੀ ਓਮ ਸਿੰਘ ਅਤੇ ਸ਼ੁਭਮ ਵਰਮਾ ਨੇ ਕਿਹਾ ਕਿ ਲੁਧਿਆਣਾ, ਮਾਡਲ ਟਾਊਨ, ਸਾਹਨੇਵਾਲ, ਜਲੰਧਰ, ਮੋਹਾਲੀ, ਪਟਿਆਲਾ ਅਤੇ ਅੰਮ੍ਰਿਤਸਰ ਫਗਵਾੜਾ ਵਿੱਚ ਪਿਛਲੀਆਂ ਸ਼ਾਖਾਵਾਂ ਦੀ ਸਫਲਤਾ ਤੋਂ ਬਾਅਦ, ਇੰਪੀਰੀਅਲ ਬੁੱਲਜ਼ ਇੰਸਟੀਚਿਊਟ ਦੀ 18 ਵੀਂ ਸ਼ਾਖਾ ਦਾ ਉਦਘਾਟਨ ਅੱਜ ਹੁਸ਼ਿਆਰਪੁਰ ਵਿਖੇ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਟਾਕ ਮਾਰਕੀਟ ਅਤੇ ਗਲੋਬਲ ਵਿਦੇਸ਼ੀ ਮੁਦਰਾ ਬਾਜ਼ਾਰਾਂ ਦੋਵਾਂ 'ਤੇ ਵਿਸ਼ੇਸ਼ ਧਿਆਨ ਕੇਂਦ੍ਰਤ ਕਰਦੇ ਹੋਏ, ਇਸਦਾ ਉਦੇਸ਼ ਉੱਭਰ ਰਹੇ ਨਿਵੇਸ਼ਕ ਭਾਈਚਾਰੇ ਦੇ ਅੰਦਰ ਇੱਛਾ ਅਤੇ ਮੁਹਾਰਤ ਵਿਚਕਾਰ ਪਾੜੇ ਨੂੰ ਪੂਰਾ ਕਰਨਾ ਹੈ। ਇਹ ਉਸ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਦਾ ਵਾਅਦਾ ਕਰਦਾ ਹੈ। ਇਸ ਸ਼ਹਿਰ ਵਿੱਚ ਤੁਹਾਡੀ ਉੱਦਮੀ ਭਾਵਨਾ, ਜੋ ਇਸਦੇ ਵਿਆਪਕ ਪਾਠਕ੍ਰਮ ਲਈ ਜਾਣੀ ਜਾਂਦੀ ਹੈ, ਦਾ ਅਰਥ ਹੈ ਕਾਰੋਬਾਰ ਵਿੱਚ ਬੁਨਿਆਦੀ ਤੋਂ ਲੈ ਕੇ ਉੱਨਤ ਪੱਧਰ ਤੱਕ ਦੇ ਕੋਰਸ। ਇਹ ਸ਼ੁਰੂਆਤ ਕਰਨ ਵਾਲਿਆਂ ਲਈ ਹੈ ਜੋ ਮਾਰਕੀਟ ਗਤੀਸ਼ੀਲਤਾ ਦੇ ਮੂਲ ਸਿਧਾਂਤਾਂ ਨੂੰ ਸਮਝਣਾ ਚਾਹੁੰਦੇ ਹ...

ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਲੁਧਿਆਣਾ ਵਿੱਚ ਸ਼ਹੀਦ ਭਗਤ ਸਿੰਘ ਯੂਥ ਫੈਸਿਲਿਟੇਸ਼ਨ ਸੈਂਟਰ ਦਾ ਕੀਤਾ ਉਦਘਾਟਨ

चित्र
ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਲੁਧਿਆਣਾ ਵਿੱਚ ਸ਼ਹੀਦ ਭਗਤ ਸਿੰਘ ਯੂਥ ਫੈਸਿਲਿਟੇਸ਼ਨ ਸੈਂਟਰ ਦਾ ਕੀਤਾ ਉਦਘਾਟਨ ਲੁਧਿਆਣਾ, 30 ਅਗਸਤ (ਮਨਜੀਤ ਸਿੰਘ ਰੋਮਾਣਾ) ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਲੁਧਿਆਣਾ ਸਥਿਤ ਪੰਜਾਬ ਯੂਥ ਟਾਊਨ ਹਾਲ—‘ਜੈਨ-ਜੀ ਕਨੈਕਟ’ ਦੌਰਾਨ ਸ਼ਹੀਦ ਭਗਤ ਸਿੰਘ ਯੂਥ ਫੈਸਿਲਿਟੇਸ਼ਨ ਸੈਂਟਰ ਦਾ ਉਦਘਾਟਨ ਕੀਤਾ। ਇਹ ਪ੍ਰੋਗਰਾਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿੱਚ ਆਯੋਜਿਤ ਕੀਤਾ ਗਿਆ। ਰਾਜ ਸਭਾ ਮੈਂਬਰ ਅਤੇ ਸਨ ਫਾਊਂਡੇਸ਼ਨ ਦੇ ਚੇਅਰਮੈਨ ਡਾ. ਵਿਕਰਮਜੀਤ ਸਿੰਘ ਸਾਹਨੀ ਵੱਲੋਂ ਆਯੋਜਿਤ ਇਸ ਟਾਊਨ ਹਾਲ ਵਿੱਚ 2,000 ਤੋਂ ਵੱਧ ਨੌਜਵਾਨਾਂ ਨੇ ਭਾਗ ਲਿਆ। ਪ੍ਰੋਗਰਾਮ ਦੌਰਾਨ ਕਰੀਅਰ, ਰੋਜ਼ਗਾਰਮੁਖੀ ਹੁਨਰ ਅਤੇ ਉੱਦਮਤਾ ਨਾਲ ਸਬੰਧਤ ਤਿੰਨ ਪੈਨਲ ਚਰਚਾਵਾਂ ਕਰਵਾਈਆਂ ਗਈਆਂ। ਇਸ ਤੋਂ ਬਾਅਦ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਸੰਸਦ ਮੈਂਬਰ ਡਾ. ਸਾਹਨੀ ਨਾਲ ਨੌਜਵਾਨਾਂ ਦਾ ਖੁੱਲ੍ਹਾ ਪ੍ਰਸ਼ਨੋੱਤਰੀ ਸੈਸ਼ਨ ਹੋਇਆ। ਸਵੇਰ ਸਮੇਂ ਸਾਰੇ ਨੌਜਵਾਨਾਂ ਨੇ ਸਾਂਝੇ ਤੌਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਨੂੰ ਵੀ ਸੁਣਿਆ। ਡਾ. ਸਾਹਨੀ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਯੂਥ ਫੈਸਿਲਿਟੇਸ਼ਨ ਸੈਂਟਰ ਇੱਕੋ ਛੱਤ ਹੇਠ ਨੌਜਵਾਨਾਂ ਨੂੰ 10 ਤਰ੍ਹਾਂ ਦੀਆਂ ਸੇਵਾਵਾਂ ਪ੍ਰਦਾਨ ਕਰੇਗਾ। ਇਨ੍ਹਾਂ ਵਿੱਚ ਕਰੀਅਰ ਕਾਊਂਸਲਿੰਗ ਅਤੇ ਸਕਿੱਲ ਮੈਪਿੰਗ, ਆਰਟੀਫਿਸ਼...

'मन की बात' का कार्यक्रम देश की जनता को समाज, राष्ट्र निर्माण, स्वच्छता, पर्यावरण, युवा शक्ति और देश की उपलब्धियों से जोड़ने का प्रभावी माध्यम बन चुका–धीमान

चित्र
'मन की बात' का कार्यक्रम देश की जनता को समाज, राष्ट्र निर्माण, स्वच्छता, पर्यावरण, युवा शक्ति और देश की उपलब्धियों से जोड़ने का प्रभावी माध्यम बन चुका–धीमान लुधियाना, 30 अगस्त (मनजीत सिंह रोमाणा) प्रधानमंत्री नरेंद्र मोदी के लोकप्रिय कार्यक्रम ‘मन की बात’ का प्रसारण भाजपा नेता मुकेश साहनी के मॉडल टाउन स्थित कार्यालय में भाजपा कार्यकर्ताओं के साथ सुना गया। इस अवसर पर भाजपा के प्रदेश महामंत्री रजनीश धीमान विशेष रूप से उपस्थित रहे। इस अवसर पर भाजपा प्रदेश महामंत्री रजनीश धीमान ने कहा कि प्रधानमंत्री नरेंद्र मोदी द्वारा ‘मन की बात’ के माध्यम से देशवासियों के साथ विभिन्न महत्वपूर्ण विषयों पर संवाद किया जाता है। यह कार्यक्रम देश की जनता को समाज, राष्ट्र निर्माण, स्वच्छता, पर्यावरण, युवा शक्ति और देश की उपलब्धियों से जोड़ने का प्रभावी माध्यम बन चुका है। उन्होंने कहा कि प्रधानमंत्री नरेंद्र मोदी के विचार और प्रेरणादायक संदेश कार्यकर्ताओं को राष्ट्रहित में कार्य करने के लिए नई ऊर्जा प्रदान करते हैं।उन्होंने कहा कि भाजपा कार्यकर्ता ‘मन की बात’ कार्यक्रम को लगातार जन-जन तक पहु...