ਆਰ ਟੀ ਈ ਵਾਲੇ ਅਨੂਸੂਚਿਤ ਜਾਤੀ ਲਈ ਰਾਖਵੇਂ ਕੋਟੇ ਦਾ ਪੋਰਟਲ ਦੁਬਾਰਾ ਖੋਲੇ ਪੰਜਾਬ ਸਰਕਾਰ : ਸਤਵਿੰਦਰ ਸੱਤੀ

ਆਰ ਟੀ ਈ ਵਾਲੇ ਅਨੂਸੂਚਿਤ ਜਾਤੀ ਲਈ ਰਾਖਵੇਂ ਕੋਟੇ ਦਾ ਪੋਰਟਲ ਦੁਬਾਰਾ ਖੋਲੇ ਪੰਜਾਬ ਸਰਕਾਰ : ਸਤਵਿੰਦਰ ਸੱਤੀ 
ਲੁਧਿਆਣਾ, 11 ਅਗਸਤ (ਮਨਜੀਤ ਸਿੰਘ ਰੋਮਾਣਾ) ਅੱਜ ਐਨ ਆਰ ਆਈ ਅਤੇ ਲੋਕਲ ਧੋਖੇਬਾਜ ਲਾੜੇ ਅਤੇ ਲਾੜੀਆਂ ਦੇ ਖਿਲਾਫ਼ ਸੰਘਰਸ਼ ਕਰਨ ਵਾਲੀ ਸੰਸਥਾ ਅਬ ਨਹੀਂ ਵੈਲਫੇਅਰ ਸੋਸਾਇਟੀ ਰਜਿ ਪੰਜਾਬ ਦੀ ਸੰਸਥਾਪਕ ਅਤੇ ਪ੍ਰਧਾਨ ਸਤਵਿੰਦਰ ਕੌਰ ਸੱਤੀ ਨੇ ਕਿਹਾ ਕਿ ਅਨੁਸੂਚਿਤ ਜਾਤੀਆਂ, ਪੱਛੜੀਆਂ ਸ੍ਰੇਣੀਆਂ ਅਤੇ ਵਿਧਵਾਵਾਂ ਦੇ ਬੱਚਿਆਂ ਲਈ ਨਰਸਰੀ ਕਲਾਸ ਤੋਂ ਲੈ ਕੇ ਅੱਠਵੀਂ ਤੱਕ ਪ੍ਰਾਈਵੇਟ ਸਕੂਲਾਂ ਵਿੱਚ ਜੋ 25% ਮੁਫਤ ਪੜਾਈ ਦਾ ਕੋਟਾ ਹੈ। ਉਹ ਤਕਰੀਬਨ ਸਾਰੇ ਸਕੂਲਾਂ ਵਿੱਚ ਖਾਲੀ ਪਿਆ ਹੈ। ਬੱਚਿਆਂ ਨੂੰ ਦਾਖਲਾ ਨਹੀਂ ਮਿਲਿਆ ਕਿਉਂਕਿ ਡੀਓ ਦਫਤਰਾਂ ਦਾ ਪੋਰਟਲ ਜਿਸ ਉੱਪਰ ਮਾਪਿਆਂ ਨੇ ਅਪਲਾਈ ਕਰਨਾ ਸੀ ਉਹ ਸਿਰਫ 16 ਅਪ੍ਰੈਲ ਤੋ 15 ਮਈ 2026 ਤੱਕ ਹੀ ਖੁਲਿਆ। ਜਦੋਂ ਤੱਕ ਮਾਪਿਆਂ ਨੂੰ ਪਤਾ ਲੱਗਿਆ ਪੋਰਟਲ ਬੰਦ ਹੋ ਗਿਆ।ਅੱਜ ਮਾਪੇ ਦਾਖਲਾ ਕਰਵਾਉਣ ਲਈ ਸਕੂਲਾਂ ਦੇ ਚੱਕਰ ਕੱਟ ਰਹੇ ਹਨ ਅਤੇ ਸਕੂਲ ਪੋਰਟਲ ਦਾ ਬਹਾਨਾ ਲਗਾ ਕੇ ਮੋਟੀ ਰਕਮ ਵਸੂਲ ਰਹੇ ਹਨ। ਮਾਪਿਆਂ ਦੀ ਮਜਬੂਰੀ ਦਾ ਫਾਇਦਾ ਚੁੱਕ ਰਹੇ ਹਨ। ਇਕੱਲੇ ਲੁਧਿਆਣਾ ਦੀ ਗੱਲ ਕਰੀਏ ਤਾਂ ਇੱਥੇ ਹੀ ਬਹੁਤੇ ਸਕੂਲ ਤਾਂ ਅਜਿਹੇ ਹਨ, ਜਿੱਥੇ ਇੱਕ ਵੀ ਬੱਚਾ RTE ਅਧੀਨ ਫਰੀ ਨਹੀਂ ਪੜਦਾ। 
ਸਤਵਿੰਦਰ ਕੌਰ ਸੱਤੀ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਇੱਕ ਸਵਾਲ ਕਰਦੇ ਹੋਏ ਕਿਹਾ ਕਿ ਮਾਨ ਸਾਹਿਬ ਜੇਕਰ ਸੱਚੀਂ ਤੁਸੀਂ ਗਰੀਬਾਂ ਦੇ ਮਸੀਹੇ ਹੋ ਅਤੇ ਸੱਚਮੁੱਚ ਹੀ ਪ੍ਰਾਈਵੇਟ ਸਕੂਲਾਂ ਉੱਪਰ ਸਕੰਜਾ ਕਸਣਾ ਚਾਹੁੰਦੇ ਹੋ ਤੇ ਕੋਰਟ ਤੋਂ ਮਨਜੂਰ ਹੋਈਆਂ ਸੀਟਾਂ ਹੀ ਪੂਰੀਆਂ ਕੀਤੀਆਂ ਜਾਣ, ਬੜੀ ਮੁਸੱਕਤ ਕੀਤੀ ਹੈ। ਇਨ੍ਹਾਂ ਸੀਟਾਂ ਨੂੰ ਪਾਸ ਕਰਵਾਉਣ ਲਈ ਸੰਸਥਾਵਾਂ ਨੇ.ਦੁਬਾਰਾ ਤੋਂ ਡੀਓ ਦਫਤਰਾਂ ਨੂੰ ਪੋਰਟਲ ਖੋਲਣ ਲਈ ਹਦਾਇਤਾਂ ਦਿੱਤੀਆਂ ਜਾਣਾ ਜਰੂਰੀ ਹੈ।

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ